image caption:

ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ, ਜਰਨੈਲਾਂ, ਵਜੀਰਾਂ ਅਤੇ ਦਰਬਾਰੀਆ ਦੇ ਵਾਰਸਾਂ ਦੇ ਮੌਜੂਦਾ ਹਾਲਤ ਬਿਆਨ ਕਰਦੀ ਲੇਖਕ ਬੌਬੀ ਬਾਸਲ ਦੀ ਕਿਤਾਬ  ਪੰਜਾਬ ਚੀਫ਼ਸ" ਇੰਗਲੈਂਡ ਚ ਰਿਲੀਜ਼

 ਲੈਸਟਰ(ਇੰਗਲੈਂਡ),23ਜੂਨ(ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸਹਿਰ ਲੈਸਟਰ ਦੇ ਪ੍ਰਸਿੱਧ ਲੇਖਕ ਅਤੇ ਪੰਜਾਬੀ ਆਰਟ ਐਡ ਲਿਟਰੇਰੀ ਅਕੈਦਮੀ ਯੂ.ਕੇ ਦੇ ਪ੍ਰਧਾਨ ਬੌਬੀ ਬਾਸਲ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ,ਵਜੀਰਾਂ ,ਜਰਨੈਲਾ,ਦਰਬਾਰੀਆ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਉਨ੍ਹਾਂ ਨਾਲ ਸੇਵਾਵਾਂ ਨਿਭਾਉਣ ਵਾਲੇ 70 ਦੇ ਕਰੀਬ ਪਰਿਵਾਰਾਂ ਦੇ ਵਾਰਸਾਂ ਨੂੰ ਪੰਜਾਬ, ਪਾਕਿਸਤਾਨ ਅਤੇ ਭਾਰਤ ਦੇ ਵੱਖ ਵੱਖ ਸੂਬਿਆਂ ਚ ਜਾ ਕੇ ਉਨ੍ਹਾਂ ਨੂੰ ਲੱਭ ਕੇ 5 ਸਾਲ ਦੀ ਸਖਤ ਮਿਹਨਤ ਤੋ ਬਾਅਦ ਉਨ੍ਹਾਂ ਦੇ ਹੁਣ ਦੇ ਹਾਲਾਤਾਂ ਤੇ ਆਧਾਰਿਤ ਲਿਖੀ ਗਈ ਕਿਤਾਬ ' ਪੰਜਾਬ ਚੀਫਸ' ਭਾਰਤੀ ਹਾਈ ਕਮਿਸਨ ਲੰਡਨ ਵਿਖੇ ਰਿਲੀਜ਼ ਕੀਤੀ ਗਈ।ਇਸ ਰਿਲੀਜ਼ ਸਮਾਰੋਹ ਮੌਕੇ ਵੱਖ ਵੱਖ ਸਹਿਰਾ ਤੋ ਲਾਰਡ ਮੇਅਰ, ਕੌਸਲਰਾ ਸਮੇਤ ਵੱਖ ਵੱਖ ਅਹੁਦਿਆਂ ਤੇ ਤਾਇਨਾਤ ਬ੍ਰਿਟਿਸ਼ ਅਧਿਕਾਰੀਆਂ ਸਮੇਤ ਵੱਡੀ
ਗਿਣਤੀ ਚ ਲੋਕਾਂ ਨੇ ਸਿਰਕਤ ਕੀਤੀ।ਇਸ ਮੌਕੇ ਤੇ ਅਜੀਤ ਨਾਲ ਗੱਲਬਾਤ ਕਰਦਿਆਂ ਲੇਖਕ ਬੌਬੀ ਬਾਸਲ ਨੇ ਦੱਸਿਆ ਕਿ ਇਸ ਕਿਤਾਬ ਨੂੰ ਲਿਖਣ ਲਈ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਅਤੇ ਦਰਬਾਰ ਨਾਲ ਸਬੰਧਿਤ ਉਸ ਵੇਲੇ ਦੇ ਜਰਨੈਲਾਂ, ਵਜੀਰਾਂ,ਦਰਬਾਰੀਆ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸੰਬੰਧਿਤ 70 ਦੇ ਕਰੀਬ ਪਰਿਵਾਰਾਂ ਦੇ ਵਾਰਿਸਾਂ ਨੂੰ ਲੱਭਣ ਲਈ ਉਨ੍ਹਾਂ ਨੂੰ ਕਾਫੀ ਮੁਸਕਿਲਾਂ ਦਾ ਸਾਹਮਣਾ ਕਰਨਾ ਪਿਆ।ਉਨ੍ਹਾਂ ਦੱਸਿਆ ਕਿ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸਿੱਖ ਇਤਿਹਾਸ ਤੋ ਜਾਣੂ ਕਰਵਾਉਣ ਲਈ ਇਹ ਉਪਰਾਲਾ ਕਰਨਾ ਸਮੇਂ ਦੀ ਲੋੜ ਸੀ, ਉਨ੍ਹਾਂ ਦੱਸਿਆ ਕਿ ਗੋਰਿਆਂ ਵੱਲੋਂ ਇਕ ਕਿਤਾਬ ਕੱਢੀ ਗਈ ਸੀ 1865 ਵਿਚ ਜਿਸ ਦੇ ਤਿੰਨ ਐਡੀਸ਼ਨ ਆਏ ਸੀ, ਪ੍ਰੰਤੂ 1939 ਤੋ ਬਾਅਦ ਕੋਈ ਐਡੀਸਨ ਨਹੀਂ ਆਇਆ ,ਅਤੇ ਬਾਅਦ ਵਿੱਚ ਭਾਰਤ ਪਾਕਿਸਤਾਨ ਵੰਡ ਹੋ ਗਈ।ਜਿਸ ਕਰਕੇ ਕੁਝ ਪਰਿਵਾਰ ਪਾਕਿਸਤਾਨ ਅਤੇ ਕੁਝ ਭਾਰਤ ਦੇ ਹੋਰਨ ਸੂਬਿਆਂ ਵਿਚ ਜਾ ਵੱਸੇ, ਜਿਨ੍ਹਾਂ ਦੀ ਪੈਰਵਾਈ ਕਰਿ ਜਾ ਲੱਭਣ ਦਾ ਕਿਸੇ ਨੇ ਉਪਰਾਲਾ ਨਹੀਂ ਕੀਤਾ।ਇਨ੍ਹਾਂ ਪਰਿਵਾਰਾਂ ਨੂੰ 5 ਸਾਲ ਦੀ ਸਖਤ ਮਿਹਨਤ ਤੋ ਬਾਅਦ ਲੱਭ ਕੇ ਇਨ੍ਹਾਂ ਤੇ ਆਧਾਰਿਤ ਇਹ ਕਿਤਾਬ ਲਿਖਣ ਦਾ ਮੇਰੇ ਵੱਲੋਂ
ਉਪਰਾਲਾ ਕੀਤਾ ਗਿਆ ਹੈ।