image caption:

ਕਿੰਗਜ ਕਲੱਬ ਸੈਕਰਾਮੈਂਟੋ ਵਲੋਂ  ਸਪੌਂਸਰਾਂ ਦਾ ਸਨਮਾਨ

 ਸੈਕਰਾਮੈਂਟੋ( ਹੁਸਨ ਲੜੋਆ ਬੰਗਾ) ਕਿੰਗਜ ਕਲੱਬ ਸੈਕਰਾਮੈਂਟੋ ਨੇ ਆਪਣੇ 11ਵੇਂ ਇੰਟਰਨੈਸ਼ਨਲ ਕਬੱਡੀ ਕੱਪ ਦੌਰਾਨ ਸਾਰੇ ਸਪੌਂਸਰਾਂ ਦੇ ਧੰਨਵਾਦੀ ਸਮਾਗਮ ਦੌਰਾਨ ਟਰਾਫੀਆਂ ਨਾਲ ਮਨਮਾਨਿਤ ਕੀਤਾ, ਇਸ ਦੌਰਾਨ ਵੱਖ ਕੰਪਨੀਆਂ ਦੇ ਮਾਲਕ, ਬਿਜਨਸਮੈਨ ਤੇ ਟਰੱਕ ਚਾਲਕ ਹਾਜਰ ਹੋਏ। ਇਸ ਮੌਕੇ ਪ੍ਰਬੰਧਕਾਂ ਵਲੋਂ ਅਗਲੇ ਸਾਲ 27 ਮਈ 2023 ਚ ਮੁੜ ਕਬੱਡੀ ਕੱਪ ਕਰਵਾਉਣ ਦਾ ਅਲਾਨ ਕੀਤਾ ਗਿਆ। ਇਸ ਮੌਕੇ ਕਿੰਗਜ ਕਲੱਬ ਦੇ ਪ੍ਰਬੰਧਕਾਂ ਜਿਨਾਂ ਚ ਸੁੱਖੀ ਸੇਖੋਂ, ਗੁਰਨੇਕ ਢਿਲੋਂ, ਸੀਤਲ ਸਿੰਘ ਨਿੱਝਰ, ਕਿੰਦੂ ਰਮੀਦੀ, ਸੁਖਵਿੰਦਰ ਤੂਰ, ਸੋਢੀ ਸਿੰਘ, ਜੱਸੀ ਢਿਲੋਂ, ਮੇਜਰ ਸਿੰਘ, ਗੁਰਮੁੱਖ ਸੰਧੂ ਆਦਿ ਵਲੋਂ ਸਪੌਸਰਾਂ ਨੂੰ ਪਲੈਕਾਂ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨ ਲੈਣ ਵਿੱਚ ਖਾਸ ਤੋਰ ਤੇ ਐਮ ਸੀ ਐਮ ਡਿਸਟਰੀਬਿਊਟਰ, ਪੰਜਾਬ ਟਰਾਸਪੋਰਟ ਇੰਕ, ਐਲ ਟੀ ਏ, ਹਰਮਨ ਭਾਰਗੂ, ਵੈਨਕੋ ਟਰੱਕ ਸਟੋਪ ਇੰਕ, ਚੜਦਾ ਪੰਜਾਬ ਕਲੱਬ ਰੋਜਵਿਲ, ਆਲ ਸਟੇਸ਼ਨ ਮੈਨਜਮੈਂਟ ਇੰਕ,  ਜੀ ਆਰ ਟਰੱਕਿੰਗ, ਏ ਐਂਡ ਆਈ ਟਰਾਂਸਪੋਰਟ ਇੰਕ, ਸਨਸ਼ਾਈਨ ਕੈਰੀਅਰ, ਏ ਕੇ ਬੀ ਟਰਾਂਸਪੋਰਟ, ਡਾਇਮੰਡ ਟਰਾਂਸਪੋਰਟੇਸ਼ਨ ਆਦਿ ਬਹੁਤ ਸਾਰੀਆਂ ਕੰਪਨੀਆਂ ਦੇ ਮਾਲਕਾਂ ਜਾਂ ਪ੍ਰਬੰਧਕਾਂ ਨੂੰ ਸਨਮਾਨ ਦਿੱਤਾ ਗਿਆ। ਇਸ ਮੌਕੇ ਮਲਕੀਤ ਬੋਪਾਰਾਏ ਤੇ ਜਸਵਿੰਦਰ ਬੋਪਾਰਾਏ,  ਬਲਜੀਤ ਬਾਸੀ, ਅਵਤਾਰ ਅਟਵਾਲ, ਜੱਸੀ ਸਿੰਘ, ਜੱਸੀ ਸੰਘਾ, ਪਰਮਜੀਤ ਪੰਮਾ, ਕੋਚ ਦਵਿੰਦਰ ਸਿੰਘ, ਧਾਲੀਵਾਲ, ਝੱਟੂ, ਸੈਮ ਚਾਹਲ ਆਦਿ ਤੋਂ ਇਲਾਵਾ ਨੌਜੁਆਨ ਲੜਕੇ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਸ਼ਾਮਿਲ ਸਨ।