image caption:

ਪ੍ਰਸਿੱਧ ਫੁੱਟਬਾਲਰ ਰੋਨਾਲਡੋ ਦੀ ਕਾਰ ਨਾਲ ਵਾਪਰਿਆ ਹਾਦਸਾ

 ਮੈਡ੍ਰਿਡ- ਪੁਰਤਗਾਲ ਦੇ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਦੀ ਬੁਗਾਟੀ ਵੇਰੋਨ ਕਾਰ ਹਾਦਸਾਗ੍ਰਸਤ ਹੋ ਗਈ ਹੈ। ਰਿਪੋਰਟ ਮੁਤਾਬਕ ਇਹ ਕਾਰ ਸੋਮਵਾਰ ਸਵੇਰੇ ਸਪੇਨ ਦੇ ਸ਼ਹਿਰ ਮੇਜੋਰਕਾ &rsquoਚ ਇਕ ਘਰ ਦੇ ਐਂਟਰੀ ਗੇਟ ਦੇ ਸਾਹਮਣੇ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ਨੂੰ ਰੋਨਾਲਡੋ ਦਾ ਇੱਕ ਸਟਾਫ ਚਲਾ ਰਿਹਾ ਸੀ ਜਿਸ ਨੇ ਕੰਟਰੋਲ ਗੁਆ ਦਿੱਤਾ। ਹਾਲਾਂਕਿ ਸਟਾਫ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਜਦੋਂ ਕਾਰ ਹਾਦਸੇ ਦਾ ਸ਼ਿਕਾਰ ਹੋਈ ਤਾਂ ਰੋਨਾਲਡੋ ਕਾਰ ਵਿੱਚ ਨਹੀਂ ਸੀ। ਕਾਰ ਦੀ ਕੀਮਤ 17 ਕਰੋੜ ਰੁਪਏ ਹੈ। ਮੌਕੇ &rsquoਤੇ ਸਥਾਨਕ ਪੁਲਿਸ ਅਤੇ ਸਿਵਲ ਗਾਰਡ ਦੇ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਦੁਨੀਆ ਦੇ ਸਭ ਤੋਂ ਅਮੀਰ ਐਥਲੀਟਾਂ ਵਿੱਚੋਂ ਇੱਕ ਰੋਨਾਲਡੋ ਕੋਲ ਕਈ ਲਗਜ਼ਰੀ ਕਾਰਾਂ ਹਨ। ਰਿਪੋਰਟ ਮੁਤਾਬਕ ਰੋਨਾਲਡੋ ਕੋਲ ਇਕ ਹੋਰ ਬੁਗਾਟੀ ਕਾਰ ਹੈ। ਦੁਨੀਆ ਭਰ ਵਿੱਚ ਕੁਝ ਹੀ ਲੋਕਾਂ ਕੋਲ ਇਸ ਐਡੀਸ਼ਨ ਦੀ ਕਾਰ ਹੈ। ਕਾਰ ਦੀ ਕੀਮਤ 81 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ। ਰੋਨਾਲਡੋ ਨੇ ਇਹ ਕਾਰ 2020 ਵਿੱਚ ਖਰੀਦੀ ਸੀ। ਇਸ ਕਾਰ ਦੀ ਸਪੀਡ 236 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਹ 2.4 ਸੈਕਿੰਡ ਵਿੱਚ 0 ਤੋਂ 62 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ।