image caption:

ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਾਦਲ ਪਰਵਾਰ ਦਾ ਸੁਖਵਿਲਾਸ ਰਿਜ਼ੋਰਟ ਵੀ ਨਿਸ਼ਾਨੇ ਉੱਤੇ ਰੱਖਿਆ

 ਮੁੱਲਾਂਪੁਰ - ਚੰਡੀਗੜ੍ਹ ਦੇ ਨਾਲ ਲੱਗਦੇ ਨਯਾਗਾਂਵ ਤੋਂ ਸੀਸਵਾਂ ਤੱਕਸਿ਼ਵਾਲਿਕ ਦੀਆਂ ਪਹਾੜੀਆਂ ਵਿੱਚ ਸਰਕਾਰੀ ਜ਼ਮੀਨ ਉੱਤੇ ਕਬਜ਼ੇ ਕਰਕੇ ਵੱਡੇ-ਵੱਡੇ ਫਾਰਮ ਹਾਊਸ ਬਣਾਏ ਹੋਣ ਦੀ ਚਰਚਾ ਆਮ ਹੁੰਦੀ ਸੁਣੀ ਗਈ ਹੈ। ਹਰ ਵੱਡੇ ਨੇਤਾ ਅਤੇ ਅਧਿਕਾਰੀ ਤੋਂ ਲੈ ਕੇ ਪੈਸੇ ਦੀ ਤਾਕਤ ਤੇ ਰਸੂਖ਼ ਵਾਲਾ ਹਰ ਵੱਡਾ ਵਿਅਕਤੀ ਇਸ ਖੇਤਰ ਵਿੱਚ ਆਪਣਾ ਫਾਰਮ ਹਾਊਸ ਬਣਾਉਣਾ ਚਾਹੁੰਦਾ ਸੀ।ਇਨ੍ਹਾਂ ਲੋਕਾਂ ਨੂੰ ਏਥੇ ਜ਼ਮੀਨ ਲੈਣੀ ਪੈਂਦੀ ਹੈ ਤਾਂ ਇਸ ਮਕਸਦ ਲਈ ਕਾਨੂੰਨ ਬਦਲਣੇ ਜਾਂ ਕਾਨੂੰਨ ਤੋੜਨੇ ਆਮ ਗੱਲ ਹੈ। ਇਹ ਇਲਾਕਾ ਬਹੁਤਾ ਕਰ ਕੇ ਜੰਗਲਾਤ ਵਿਭਾਗਹੇਠਹੋਣ ਦੇ ਬਾਵਜੂਦ ਏਥੇ ਜੰਗਲਾਤ ਵਿਭਾਗ ਦੇ ਮੰਤਰੀਆਂ ਅਤੇ ਅਫਸਰਾਂ ਦੀ ਮਿਲੀਭੁਗਤ ਨਾਲ ਕਈ ਵੱਡੇ ਫਾਰਮ ਹਾਊਸ ਬਣਦੇ ਗਏ ਸਨ। ਇਹ ਵੱਡਾ ਖੁਲਾਸਾ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਜੰਗਲਾਤ ਬਾਰੇ ਦੋ ਸਾਬਕਾ ਮੰਤਰੀਆਂ ਤੇ ਡਵੀਜ਼ਨਲ ਫਾਰੈਸਟ ਅਫਸਰ (ਡੀਐੱਫਓ) ਵਿਰੁੱਧ ਦਰਜ ਕੀਤੇ ਕੇਸ ਵਿੱਚ ਕੀਤਾ ਹੈ ਤੇ ਵਿਜੀਲੈਂਸ ਬਿਊਰੋ ਇਸ ਦੀ ਡੂੰਘਾਈ ਨਾਲ ਜਾਂਚ ਕਰ ਰਿਹਾ ਹੈ, ਜਿਸ ਵਿੱਚ ਕਈ ਵੱਡੇ ਲੋਕ ਫਸ ਸਕਦੇ ਹਨ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦੀ ਸਰਕਾਰ ਬਣਨ ਦੇ ਵੇਲੇ ਤੋਂ ਹੀ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚੱਲਰਹੀ ਹੈ। ਸਰਕਾਰ ਸਭਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਦੀ ਯੋਜਨਾ ਬਣਾ ਰਹੀ ਹੈ ਇਸ ਲਈ ਇਨ੍ਹਾਂ ਜ਼ਮੀਨਾਂ ਦੀ ਸੂਚੀ ਬਣਾਈ ਜਾ ਰਹੀ ਹੈ।ਇਸ ਚੱਕਰ ਵਿੱਚਪੰਜਾਬ ਸਰਕਾਰ ਦੇ ਅੱਖ ਹੇਠ ਚੰਡੀਗੜ੍ਹ ਨੇੜੇ ਨਿਊ ਚੰਡੀਗੜ੍ਹ ਖੇਤਰ ਵਿੱਚਬਣਿਆ ਸੁਖਬੀਰ ਸਿੰਘ ਬਾਦਲ ਦਾ ਸੁਖਵਿਲਾਸ ਰਿਜ਼ਾਰਟ ਵੀਆ ਗਿਆ ਹੈ। ਬਾਲੀਵੁੱਡ ਐਕਟਰ ਰਾਜਕੁਮਾਰ ਰਾਓ ਦਾ ਵਿਆਹ ਇਸੇ ਰਿਜ਼ਾਰਟਵਿੱਚ ਹੋਇਆ ਸੀ।