image caption:

‘ਨਵੇਂ ਧੋਖੇ’ ਨਾਲ ਫੌਜ ਨੂੰ ਕਮਜ਼ੋਰ ਕਰ ਰਹੀ ਸਰਕਾਰ, ਵਾਪਸ ਲੈਣੀ ਹੋਵੇਗੀ ਅਗਨੀਪਥ ਯੋਜਨਾ : ਰਾਹੁਲ ਗਾਂਧੀ

 ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਗਨੀਪਥ ਯੋਜਨਾ ਨੂੰ ਦੇਸ਼ ਤੇ ਫੌਜ ਲਈ ਮੋਦੀ ਸਰਕਾਰ ਦਾ ਨਵਾਂ ਧੋਖਾ ਕਰਾਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਯੋਜਨਾ ਨੂੰ ਵਾਪਸ ਲੈਣਾ ਪਵੇਗਾ।

ਰਾਹੁਲ ਗਾਂਧੀ ਨੇ ਕਿਹਾ ਕਿ ਜੋ ਸਾਡੇ ਨੌਜਵਾਨ ਫੌਜ ਵਿਚ ਭਰਤੀ ਹੋਣ ਲਈ ਰੋਜ਼ ਸਵੇਰੇ ਦੌੜਦੇ ਹਨ, ਉਨ੍ਹਾਂ ਨੂੰ ਮੈ ਕਹਿ ਰਿਹਾ ਹਾਂ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੀ ਰੀੜ੍ਹ ਦੀ ਹੱਡੀ ਨੂੰ ਤੋੜ ਦਿੱਤਾ ਤੇ ਇਹ ਦੇਸ਼ ਹੁਣ ਰੋਜ਼ਗਾਰ ਨਹੀਂ ਦੇ ਸਕੇਗਾ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ 2-3 ਉਦਯੋਗਪਤੀਆਂ ਦੇ ਹਵਾਲੇ ਕਰ ਦਿੱਤਾ ਹੈ। ਅਗਨੀਪਥ ਸਕੀਮ ਦਾ ਜ਼ਿਕਰ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਭਗਤੀ ਤੇ ਫੌਜ ਵਿਚ ਜਾਣ ਦਾ ਆਖਰੀ ਰਸਤਾ ਸੀ, ਉਸ ਨੂੰ ਵੀ ਇਨ੍ਹਾਂ ਲੋਕਾਂ ਨੇ ਬੰਦ ਕਰ ਦਿੱਤਾ। &lsquoਵਨ ਰੈਂਕ, ਵਨ ਪੈਨਸ਼ਨ&rsquo ਦੀ ਗੱਲ ਕਰਦੇ ਹਨ, ਹੁਣ &lsquoਨੋ ਰੈਂਕ, ਨੋ ਪੈਨਸ਼ਨ&rsquo ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਭਰਤੀ ਹੋਣ ਵਾਲੇ ਨੌਜਵਾਨ ਜਦੋਂ ਚਾਰ ਸਾਲ ਦੀ ਸੇਵਾ ਦੇ ਬਾਅਦ ਫੌਜ ਤੋਂ ਬਾਹਰ ਨਿਕਲਣਗੇ ਤਾਂ ਉਨ੍ਹਾਂ ਨੂੰ ਰੋਜ਼ਗਾਰ ਨਹੀਂ ਮਿਲ ਸਕੇਗਾ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਅੱਜ ਚੀਨ ਦੀ ਫੌਜ ਹਿੰਦੋਸਤਾਨ ਦੀ ਧਰਤੀ &lsquoਤੇ ਬੈਠੀ ਹੋਈ ਹੈ। ਇਕ ਹਜ਼ਾਰ ਵਰਗ ਕਿਲੋਮੀਟਰ ਦਾ ਖੇਤਰ ਚੀਨ ਦੀ ਫੌਜ ਨੇ ਸਾਡੇ ਤੋਂ ਖੋਹਿਆ ਹੈ। ਅਜਿਹੇ ਵਿਚ ਫੌਜ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਪਰ ਸਰਕਾਰ ਫੌਜ ਨੂੰ ਕਮਜ਼ੋਰ ਕਰ ਰਹੀ ਹੈ। ਜਦੋਂ ਯੁੱਧ ਹੋਵੇਗਾ ਉਦੋਂ ਇਸ ਦਾ ਨਤੀਜਾ ਸਾਹਮਣੇ ਆਏਗਾ। ਦੇਸ਼ ਦਾ ਨੁਕਸਾਨ ਹੋਵੇਗਾ। ਇਹ ਲੋਕ ਆਪਣੇ ਆਪ ਨੂੰ ਰਾਸ਼ਟਰਵਾਦੀ ਕਹਿੰਦੇ ਹਨ।