image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਪ੍ਰੀਤਮ ਚਰਨੀ ਜੋ ਲਗੇ

ਲੱਗ ਹੁੰਦਾ ਹੈ, ਲੱਗਦੇ ਹਾਂ, ਇੱਛਾ ਹੈ ਲੱਗਿਆਂ ਦੀ ਗਿਣਤੀ ? ਆਪਹੁਦਰਿਆਂ ਦੀ ਮੂਰਤ ਤਾਂ ਸਾਹਮਣੇ ਹੈ, ਸਿੱਟੇ ਭੀ ਲੁਕੇ ਨਹੀਂ ਉਪਰੋਕਤ ਸੰਦਰਭ ਵਿੱਚ ਵਿਚਾਰ ਆਪ ਜੀ ਦੇ ਗੋਚਰੇ ਕਰਦੀ ਹਾਂ ਚਰਨੀ ਲੱਗਣਾ ਸਿਧਾਂਤਾਂ ਨੂੰ ਅਪਨਾਉਣਾ ਜਿੰਨਾ ਹੋ ਸਕੇ ਮਨ ਵਿੱਚ ਧਰੀਏ ਤਾਂ ਤੱੁਛ ਤਾਂ ਅਸਰ ਹੋ ਸਕਦਾ ਹੈ, ਸਥਿਤੀ ਸਾਬਤ ਕਰਦੀ ਹੈ ਕਿ ਸਾਡੇ ਤਾਂ ਵਿਦਵਾਨਾਂ, ਪ੍ਰਚਾਰਕਾਂ ਨੇ ਗੁੰਨ ਧਰੇ ਹਨ ਤਾਂ ਜਦੋਂ ਮੇਰੇ ਵਰਗੇ ਧੌਲ੍ਹੇ ਝਾਟੇ ਰੁਲੇ ਪਏ ਹਨ ਜਵਾਨ ਕਿੱਧਰ ਝਾਖਣ, ਪਹਿਲਾਂ ਭੀ ਲਿਖ ਚੁੱਕੀ ਹਾਂ ਕਿ ਗੁਰੂ ਨਾਨਕ ਦੇਵ ਜੀ ਅਤੇ ਦੱਸਵੇਂ ਗੁਰੂ ਸਾਹਿਬਾਂ ਵਿੱਚ ਘੱਟੋ ਘੱਟ ਦੋ ਸਦੀਆਂ ਦਾ ਅੰਤਰ ਹੈ, ਕੁਦਰਤ ਦੇ ਰੰਗ ਇਕੋ ਨਹੀਂ ਰਹਿੰਦੇ, ਕਿਵੇਂ ਸਾਡੇ ਲੇਖਕ ਤੇ ਪ੍ਰਚਾਰਕ ਗੁਰੂ ਦੀ ਜੋਤ ਤੇ ਸਾਡੇ ਦੱਸਵੇਂ ਨਾਨਕ ਆਖ ਭੰਬਲ ਭੂਸੇ ਪਾ ਰਹੇ ਹਨ, ਧਰਮਾਤਮਾ ਰੂਹਾਂ ਤਾਂ ਮੁਕਤ ਹੋ ਜਾਂਦੀਆਂ ਹਨ, ਹਾਂ ਸਿਧਾਂਤਾਂ ਤੋਂ ਸੇਧਾਂ ਲੈ ਸਕੀਦੀਆਂ ਹਨ, ਖੋਜ ਵਿਗਿਆਨੀ ਭੀ ਭੁੱਲਣੀ ਨਹੀਂ ਚਾਹੀਦੀ, ਸਾਡਿਆ ਤੋਂ ਪਰ੍ਹਾਂ ਵਿਦਵਾਨ ਭੀ ਖੋਜਾਂ ਲਈ ਤੱਤਪਰ ਹੁੰਦੇ ਹਨ, ਫੇਰ ਅਸੀਂ ਯੁੱਧਾਂ ਵਿੱਚ ਤੱਤਪਰ, ਇਹ ਵਿਦਵਾਨੀ ਨਹੀਂ, ਆਪਣੀ ਮਨਮਾਨੀ ਹੈ ਸਮਝੋ, ਸਿੱਖ ਧਰਮ ਆਧੁਨਿਕ ਹੈ ਦੂਜਾ ਮੁੱਦਾ ਹੁੱਭ ਜੀ ਅਸੀਂ ਤਾਂ ਮੁਸਲਮਾਨਾਂ ਨੂੰ ਗੁਰੂ ਘਰਾਂ ਵਿੱਚ ਨਮਾਜ਼ ਪੜ੍ਹਨ ਲਈ ਥਾਂ ਦਾ ਸੱਦਾ ਦਿੰਦੇ ਹਾਂ, ਕੀ ਇਹ ਧਰਮ ਦੀ ਰੀਤ ਹੈ ? ਕੀ ਸਤਿਕਾਰੀਏ, ਇਹਨੂੰ ਅਦਬ ਮੰਨਦੇ ਹਨ ? ਮੇਰੀ ਸੋਚ ਤਾਂ ਕਹਿੰਦੀ ਹੈ ਕਿ ਚੁਰਾਸੀ ਨੇ ਕਾਮਰੇਡ, ਨਕਸਲੀਏ ਬਾਣੇਂ ਵਿੱਚ ਲਿਆ ਕੇ ਧਰਮ ਦਾ ਰਲ੍ਹਗੱਡ ਕਰ ਤਾ ਹੁਣ ਬੱਸ ਇਹ ਗੁਰਦੁਆਰਿਆਂ ਵਿੱਚ ਜਥੇਬੰਦੀਆਂ ਵਿੱਚ ਵੜ ਕੇ ਨਿੱਤ ਨਵੀਆਂ ਕਹਾਣੀਆਂ ਬਣਾ ਬਣਾ ਕੇ ਸੋਸ਼ਲ ਮੀਡੀਏ &lsquoਤੇ ਪਾਈ ਜਾਂਦੇ ਹਨ, ਉਧਰ ਵਪਾਰਕ ਸ਼੍ਰੇਣੀ ਲਾਹੇ ਖੱਟਣ ਲਈ ਤਰਲੋ ਮੱਛੀ ਦੰਗਈਆਂ ਨੂੰ ਸਮਾਜ ਪੂਜਣ ਲੱਗ ਗਿਆ ਹੈ, ਮੇਰੇ ਕੁਝ ਮੁਸਲਮਾਨ ਪਰਿਵਾਰਾਂ ਨਾਲ ਭਾਈਚਾਰਕ ਸਬੰਧ ਹਨ, ਕਦੀ ਮਜ਼੍ਹਬੀ ਗੱਲ ਨਹੀਂ ਕਰੀਦੀ, ਇਕ ਮੀਰਪੁਰੀ ਬੀਬੀ ਦੀ ਕੱਪੜੇ ਦੀ ਦੁਕਾਨ ਸੀ, ਮੈਂ ਜਾਂਦੀ ਸੀ, ਇਕ ਦਿਨ ਗੱਲਾਂ ਕਰਦੀ ਕਹਿੰਦੀ ਅੱਲਾਤਾਲ੍ਹਾ ਤੈਨੂੰ ਰਹਿਮਤਾਂ ਦੇਵੇ, ਮੈਂ ਕਿਹਾ ਜੀ ਮੈਂ ਤਾਂ ਮਸੀਤ ਅੱਗੋਂ ਲੰਘਦੀ ਸਿਰ ਨੀਮਾਂ ਕਰਦੀ ਹਾਂ, ਉੱਤਰ ਸਾਡਾ ਮਜ਼੍ਹਬ ਕਿਸੇ ਦੂਸਰੇ ਅੱਗੇ ਸਜਦੇ ਦੀ ਆਗਿਆ ਨਹੀਂ ਦਿੰਦਾ, ਚਾਰ ਪੰਜ ਪਰਿਵਾਰ ਪੰਜਾਬੀ ਹਨ, ਪਿੱਛੇ ਭੀ ਮੇਰੇ ਇਲਾਕੇ ਵਿੱਚੋਂ ਗਏ ਹਨ, ਬੜਾ ਪਿਆਰ ਪ੍ਰੇਮ ਹੈ, ਬਜ਼ੁਰਗ ਪਾਕਿਸਤਾਨੋਂ ਆਉਣ ਤਾਂ ਮੈਨੂੰ ਕੁੜੀ ਸਮਝਦੇ ਸਨ, ਭਾਈਚਾਰਕ ਸਾਂਝ ਅੱਡ ਹੈ ਧਰਮ ਦਾ ਇਸ਼ਟ ਵਿਸ਼ਵਾਸ ਆਪਣੀ ਥਾਂ, ਦੂਜਿਆਂ ਦੀ ਇੱਜ਼ਤ ਕਰੋ ਅਪਮਾਨ ਨਹੀਂ, ਇਨ੍ਹਾਂ ਸਿਰ ਫਿਰਿਆਂ ਨੂੰ ਪੁੱਛੋ ਕਿ ਕੀ ਮੁਸਲਮਾਨ ਮਸੀਤ ਵਿੱਚ ਪਾਠ ਕਰਨ ਦੇਣਗੇ, ਜਾ ਕੇ ਦੇਖਿਉ, ਦੁੰਬਾ ਬਣਾ ਕੇ ਹਸਪਤਾਲ ਨਾ ਭੇਜਣ, ਇਹ ਬੇਅਕਲੇ ਬਹੁਤੇ ਸਖੀ ਬਣਦੇ ਨੇ, ਕਿਥੇ ਹੈ ਫੇਰ ਧੁਰਾ ਤੇ ਸਿਧਾਂਤ ? ਪੰਥ ਭੀ ਇਨ੍ਹਾਂ ਦਾ ਹੀ ਬਣ ਗਿਆ ਹੈ, ਭੱਖਦਾ ਮਾਮਲਾ ਬਾਰਾਂ ਬੱਜਣ ਦਾ, ਮੈਂ ਇਕ 77 ਕੁ ਸਾਲਾ ਪੜ੍ਹੇ ਲਿਖੇ ਵੀਰ ਨਾਲ ਗੱਲ ਕੀਤੀ, ਕਹਿਣ ਲੱਗਾ ਅਸੀਂ ਖ਼ਾਲਸਾ ਕਾਲਜ ਦੇ ਇਤਿਹਾਸ ਦੇ ਬੀ।ਏ। ਹਾਂ, ਅਸੀਂ ਤਾਂ ਆਪਸ ਵਿੱਚ ਭੀ ਬਹੁਤ ਵਾਰੀ ਜੇਕਰ ਕੋਈ ਅਬੱਲੀ ਗੱਲ ਕਰਦਾ ਸੀ ਆਖ ਦੇਈ ਦਾ ਸੀ ਇਹਦੇ ਤਾਂ ਬਾਰਾਂ ਵੱਜ ਗਏ, ਯਾਨੀ ਦੁਪਹਿਰ ਦੇ ਬਾਰਾਂ ਨੂੰ ਆਖਦੇ ਸੀ, ਕਿਧਰੇ ਭੀ ਰਾਤ ਦੇ ਬਾਰਾਂ ਬਜੇ ਅਤੇ ਬਹੂ ਬੇਟੀਆਂ ਦੀ ਕਹਾਣੀ ਇਸ ਕੜੀ ਨਾਲ ਨਹੀਂ ਸੀ ਪੜ੍ਹੀ, ਨਾ ਹੀ ਕਿਸੇ ਕਿਤਾਬ ਵਿੱਚ ਹੈ, ਇਹ ਆਹ ਹੁਣ ਹੀ ਸੁਣੀ ਹੈ, ਹਾਂ ਧੀਆਂ ਨੂੰ ਤਾਂ ਜਰੂਰ ਚੁੱਕ ਕੇ ਲਿਜਾਂਦੇ ਸਨ ਤੇ ਛਡਵਾਉਣ ਵਾਲੀ ਵਾਰਤਾ ਸੀ, ਹੁਣ ਆਹ ਨਵੀਂ ਦਿੱਲੀ ਨੇ ਭਾਵੇਂ ਕਿਧਰੇ ਘੜੀ ਹੋਵੇ ਤੇ ਹੁਣ ਕਿਤਾਬਾਂ ਲਿਖ ਕੇ ਛਾਪ ਲੈਣਗੇ, ਇਨ੍ਹਾਂ ਨੂੰ ਛਾਪਣ ਤੇ ਵੇਚਣ ਦੇ ਲਸੈਂਸ ਨੇ, ਗੁਰੂ ਜੀ ਦੇ ਬਰਾਦਰੀ ਦਾਰ ਸਮਝਦੇ ਨੇ ਤਾਂ ਹੀ ਤਾਂ ਬਹੁਤੀਆਂ ਸਮੱਸਿਆਵਾਂ ਖੜ੍ਹੀਆਂ ਕਰਦੇ ਹਨ, ਕਾਮਰੇਡ ਲਾਣਾ ਭੀ ਬੱਸ ਸਿੱਖਾਂ ਨੂੰ ਵਰਗਲਾਉਣ ਤੇ ਹੈ, ਕੱਲ੍ਹ ਮੈਂ ਚੈਨਲ &lsquoਤੇ ਪ੍ਰੋਫੈਸਰ ਮਨਜੀਤ ਸਿੰਘ ਨੂੰ ਸੰਗਰੂਰ ਚੋਣ ਤੇ ਸੁਣ ਕਿ ਜੀ ਸਿਮਰਨਜੀਤ ਸਿੰਘ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਸੀਟ ਛੱਡਦਾ, ਉਂਝ ਇਹ ਮਾਨ ਦੇ ਹੱਕ ਵਿੱਚ ਨਹੀਂ, ਬੱਸ ਸਿੱਖਾਂ ਨੂੰ ਪਾੜਨ ਤੇ ਬਾਦਲਾਂ ਦੇ ਵਿਰੁੱਧ ਉਗਲੱਛ, ਮੈਂ ਭਾਵੇਂ ਇਸ ਵਿਸ਼ੇ &lsquoਤੇ (ਬੰਦੀ ਸਿੰਘ) ਟਿੱਪਣੀ ਨਹੀਂ ਕਰੂੰਗੀ ਕਿਉਂਕਿ ਮੈਂ ਇਸ ਕਾਨੂੰਨੀ ਪ੍ਰਕਿਰਿਆ ਦਾ ਪੱਖ ਵੱਖਰਾ ਲੈਂਦੀ ਹਾਂ, ਭਾਵੇਂ ਸ਼੍ਰੋਮਣੀ ਅਕਾਲੀ ਦਲ ਭੀ ਮੁੱਦਾ ਕਿਉਂ ਨਾ ਚੁੱਕਦਾ ਹੋਵੇ, ਮੇਰੇ ਆਪਣੇ ਵਿਚਾਰ ਹਨ, ਕੱਲ੍ਹ ਲੰਡਨ ਰੈਲੀ ਦੀ ਅਸਲੀਅਤ ਸੁਣੋ ਜੀ, ਜੇਕਰ ਤਾਂ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਖਰਚਾ ਕਰ ਦੇਣ ਤਾਂ ਅਲੋਚਨਾ, ਹੁਣ ਆਹ ਪ੍ਰਬੰਧਕਾਂ ਤੋਂ ਪੁੱਛੋ ਕਿ ਭਾਈ ਰੈਲੀ ਤੁਹਾਡੀ ਸੰਸਥਾ ਦੀ, ਕੋਚਾਂ ਗੁਰਦੁਆਰੇ ਕਰਨ, ਕੀ ਦਸਵੰਧ ਖਾਲਿਸਤਾਨ ਲਈ ਹੈ, ਹਾਂ ਤੁਸੀਂ ਕੋਲੋਂ ਖਰਚੋ ਜਾਂ ਸੰਗਤਾਂ ਤੋਂ ਇਸ ਕਾਰਜ ਲਈ ਅਪੀਲ ਕਰੋ ਜਾਂ ਕੋਚਾਂ ਵਿੱਚ ਚੜ੍ਹਨ ਵਾਲੇ ਦੇਣ, ਜੇਕਰ ਤੁਸੀਂ ਇਹ ਖਰਚਾ ਜਾਇਜ਼ ਪੰਥ ਲਈ ਮੰਨਦੇ ਹੋ ਤਾਂ ਸ਼੍ਰੋਮਣੀ ਅਕਾਲੀ ਦਲ ਪੰਥ ਲਈ ਕਿਉਂ ਨਹੀਂ ਵਰਤ ਸਕਦਾ ? ਚੇਤੇ ਰੱਖੋ ਮੈਂ ਖਾਲਿਸਤਾਨ ਦੀ ਮੰਗ ਕਰਨ ਵਾਲਿਆਂ ਦੇ ਜਾਂ ਮੰਗ ਦੇ ਵਿਰੁੱਧ ਟਿੱਪਣੀ ਨਹੀਂ ਕਰ ਰਹੀ, ਮੈਂ ਜਥਾਰਥੀ ਦੀ ਪ੍ਰਥਾ ਲਿਖ ਰਹੀ ਹਾਂ, ਵਿਧੀ ਵਿਧਾਨ ਸਭ ਲਈ ਹੋਵੇ, ਨੁਕਤਾਚੀਨੀ ਵੇਲੇ ਆਪਣੇ ਕਰਤਵ ਭੀ ਮੂਹਰੇ ਰੱਖੋ, 38 ਸਾਲ ਦੇ ਫੰਡ ਭੀ ਇਕੱਤਰ ਹੋ ਰਹੇ ਹਨ, ਵਿਵਾਦਤ ਨੁਕਤਾ, ਉਥੇ ਰੈਲੀ ਤੇ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਵੋਟਾਂ ਦੀ ਮੰਗ ਕੀਤੀ, ਵਾਜਵ ਹੈ ? ਦਿਆਨਤਦਾਰੀ ਅਤੇ ਈਮਾਨਦਾਰੀ ਮਨੁੱਖਾਂ ਵਿੱਚ ਹੀ ਹੁੰਦੀ ਹੈ, ਅਫ਼ਗਾਨਿਸਤਾਨ ਦੀ ਘਟਨਾ ਮੰਦਭਾਗੀ ਹੈ, ਪਰ ਲੱਗਦਾ ਉਥੇ ਦੇ ਮੁਸਲਮਾਨਾਂ ਨੂੰ ਹਿੰਦੂ ਸਿੱਖਾਂ ਵਿੱਚ ਫਰਕ ਨਹੀਂ ਪਤਾ ਹੁੰਦਾ, ਭਾਰਤ ਵਿੱਚ ਮੁਸਲਮਾਨ ਰਹਿਬਰ ਦੇ ਅਣਉੱਚਿਤ ਬਿਆਨਾਂ ਕਰਕੇ ਰੋਹ ਵਿੱਚ ਭੀ ਹੋ ਸਕਦਾ ਹੈ, ਕਾਰੋਬਾਰ ਭੀ ਸਿੱਖਾਂ ਦੇ ਹਨ ਤੇ ਈਰਖਾ ਭੀ ਕਿਉਂਕਿ ਉਥੇ ਤੇ ਪਾਕਿਸਤਾਨ ਵਿੱਚ ਹੁੰਦੇ ਹੀ ਰਹਿੰਦੇ ਹਨ, ਇਹ ਮਜ਼੍ਹਬੀ ਜਨੂੰਨ ਹਨ, ਮਨੁੱਖ ਚੰਗੇ ਚਰਿੱਤਰ ਦਾ ਹੋਵੇ ਧਰਮ ਕੋਈ ਭੀ ਹੋਵੇ ਉਹ ਪ੍ਰਮਾਤਮਾਂ ਦਾ ਬਖਸ਼ਿਆ ਹੈ ਉਹਦਾ ਮਾਣ ਸਤਿਕਾਰ ਕਰੋ, ਭੈੜਾ ਸਿੱਖ ਭੀ ਮਨੁੱਖ ਨਹੀਂ, ਮੈਂ ਤੱਥਾਂ ਬਗੈਰ ਨਹੀਂ ਲਿਖਦੀ, ਇਕ ਖਾਲਿਸਤਾਨੀ, ਪ੍ਰਸਿੱਧ ਸੰਸਥਾ ਦਾ ਜੋ ਕਾਰਕੁੰਨ ਹੈ, ਚੈਨਲ ਤੇ ਗੁਰਮੁਖ ਜੀ ਆਖਣ ਲੱਗੇ ਸਾਨੂੰ ਲੋਕੀ ਕਹਿੰਦੇ ਹਨ ਅਸੀਂ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦੇ ਵਿਰੁੱਧ ਹਾਂ, ਮੈਂ ਜਦੋਂ ਸ਼੍ਰੋਮਣੀ ਕਮੇਟੀ ਵਿੱਚ ਹੁੰਦਾ ਸੀ, ਮੈਂ ਸੋਚਿਆ ਸ਼ਾਬਾਸ਼ੇ ਗੁਰਮੁਖ ਜੀ, ਤੁਸੀਂ ਭੀ ਉਥੇ ਕੜਾਹ ਪ੍ਰਸਾਦ ਹੀ ਛਕਦੇ ਸੀ ਲੂਣ ਨਹੀਂ ਖਾਧਾ ਹੋਣਾ ਜੋ ਹੁਣ ਸਾਰਾ ਸਮਾਂ ਭੰਡਣ &lsquoਤੇ ਹੋ, ਕਹਿੰਦਾ ਅਸੀਂ ਤਾਂ ਉਥੇ ਸੁਧਾਰ ਦੀ ਗੱਲ ਕਰਦੇ ਹਾਂ ਪਹਿਲਾਂ ਆਪਣੀ ਸੰਸਥਾ ਵਿੱਚ ਤਾਂ ਮਾਂਜ ਧੋ ਲਵੋ, ਦੱਸੋ ਭੀ ਇਹ ਸਾਡੀ ਮਾਨਸਿਕਤਾ ਹੈ ਕਿ ਜਿਥੇ ਤੁਸੀਂ ਲਾਹੇ ਲੈ ਕੇ ਆਏ ਹੋ ਉਸੇ ਦੀਆਂ ਜੜ੍ਹਾਂ ਵੱਢੋ, ਮੇਰੀ ਤਾਂ ਸੁੱਧ ਬੁੱਧ ਉੱਡ ਜਾਂਦੀ ਹੈ ਜਦੋਂ ਮੈਂ ਐਸੇ ਨੇਤਾ ਜੀਆਂ ਦੀਆਂ ਮੂਰਤਾਂ ਸੂਰਤਾਂ ਚੈਨਲਾਂ ਤੇ ਦੇਖਦੀ ਹਾਂ ਕਿ ਦੱਸੋ ਕਦੀ ਇਨ੍ਹਾਂ ਦੀ ਅੰਦਰਲੀ ਧੁੰਨ ਵੱਜਦੀ ਹੋਵੇਗੀ ਕਿ ਅਸੀਂ ਕਿਵੇਂ ਲੋਕਾਂ ਨੂੰ ਮੂਰਖ ਬਣਾਈ ਜਾਂਦੇ ਹਾਂ ਇਕ ਤਾਂ ਸ਼: ਪ੍ਰਧਾਨ ਹੈ ਨਾ ਕਦੀ ਹਟਣਾ ਤੇ ਨਾ ਹੀ ਕਿਸੇ ਨੇ ਹਟਾਉਣਾ ਹੈ, ਬੱਸ ਖਾਲਿਸਤਾਨੀ ਆਖੀ ਜਾਵੋ ਸ਼: ਸੰਸਥਾਵਾਂ ਨੂੰ ਭੈੜੇ ਤੋਂ ਭੈੜੇ ਬੋਲ ਬੋਲੋ ਤੁਸੀਂ ਉੱਚ ਕੋਟੀ ਦੇ ਲੀਡਰ ਕੌਮਾਂ ਸਿਦਕਾਂ ਦੇ ਸਿਰ ਬਣਦੀਆਂ ਜੀਊਂਦੀਆਂ ਹਨ ਉਹ ਪ੍ਰਭੂ ਪ੍ਰਮੇਸ਼ਰ ਆਪਣੀ ਕਲਾ ਵਰਤਾ ਕੇ ਭੇਜਦਾ ਹੁੰਦਾ ਹੈ, ਇਨ੍ਹਾਂ ਦੇ ਪੌਂ ਬਾਰਾਂ, ਇਹ ਸਾਡੇ ਵਿੱਚ ਹੀ ਨਹੀਂ ਸਾਰੀ ਸ੍ਰਿਸ਼ਟੀ &lsquoਤੇ ਹੈ, ਮਨੁੱਖ, ਅਣਮਨੁੱਖ ਤੇ ਪ੍ਰਮ ਮਨੁੱਖ ਤਾਂ ਹੀ ਧਾਰਾਂ ਹਨ, ਆਹ ਹੁਣ ਸਾਡੇ ਦੇਸ਼ ਦੀ ਦੇਖ ਲਵੋ ਅਖੇ ਜੀਵਨ ਪੱਧਰ ਕੀਮਤਾਂ ਲੱਕ ਤੋੜ ਰਹੀਆਂ ਹਨ, ਪਰ ਹਿੱਤਕਾਰੀ, ਰੇਲਵੇ ਦੀ ਹੀ ਹੜਤਾਲ ਜੀ ਸਾਨੂੰ ਤਨਖਾਹਾਂ ਘੱਟ ਹਨ, ਸ਼ੁਕਰ ਕਰੋ ਹਨ ਤਾਂ ਸਹੀ, ਕੀ ਫੇਰ ਜੋ ਭਾਰ ਤੁਸੀਂ ਦੇਸ਼ ਵਾਸੀਆਂ ਤੇ ਪਾਵੋਗੇ, ਆਰਥਿਕ ਤੰਗੀ ਆਵੇਗੀ, ਸਰਕਾਰ ਟੈਕਸ ਲਾਊ ਤਾਂ ਸਭ ਸੁਖੀ ਹੋ ਸਕਣਗੇ, ਹੁਣ ਜੋ ਲੋਕ ਕੰਮਾਂ ਕਾਰਾਂ ਤੇ ਜਾਣ ਲਈ ਔਖੇ ਹਨ ਜਾਂ ਵਸੀਲੇ ਬਹੁਤਾ ਖਰਚ ਕਰਕੇ ਉਪਲਬਧ ਹੋਣਗੇ ਸਾਡੇ ਲਈ ਕਾਰਗਰ ਹਨ ਜਾਂ ਯੂਨੀਅਨ ਅਤੇ ਲੇਬਰ ਪਾਰਟੀ ਲਈ ? ਜੋ ਲੋਕ ਇਸ ਵਿਚਾਰਧਾਰਾ ਦੇ ਹਨ, ਉਹ ਸਰਬਤ ਦੇ ਭਲੇ ਵਾਲੀ ਸੋਚਣੀ ਦੇ ਮਾਲਕ ਨਹੀਂ ਹੁੰਦੇ, ਲਿਖਦੀ ਜਾਵਾਂ ਕਿ ਮੇਰੀ ਬੇਟੀ ਬਹੁਤ ਵੱਡੀ ਖੋਜ ਕਰਦੀ ਹੈ ਕਿ ਸਿਹਤ ਸੁਵਿਧਾਵਾਂ ਕਿੰਨੀਆਂ ਕੁ ਪਰਕਿਰਿਆਂ ਵਿੱਚ ਲੋਕਾਂ ਨੂੰ ਸੇਵਾ ਦੇ ਰਹੀਆਂ ਹਨ ? ਬੜੀਆਂ ਏਜੰਸੀਆਂ ਨੂੰ ਅਗਾਹ ਭੀ ਕਰ ਰਹੀ ਹੈ ਕਿ ਤੁਸੀਂ ਲਾਈਨ &lsquoਤੇ ਨਹੀਂ, ਆਪਣੇ ਕਾਰਜ ਨੂੰ ਨਹੀਂ ਨਿਭਾ ਰਹੇ ਅਤੇ ਨਤੀਜੇ ਵਜੋਂ ਲੋਕੀ ਇਕ ਬੀਮਾਰੀ ਦੀ ਦਵਾਈ ਜੋ ਕਈ ਵਾਰੀ ਠੀਕ ਨਹੀਂ ਬੈਠਦੀ, ਦੂਜੀ ਲਾ ਦਿੰਦੀ ਹੈ, ਅਤੇ ਮਰੀਜ਼ ਦੁਖੀ, ਦਰਦੀ, ਹਸਪਤਾਲਾਂ ਵਿੱਚ ਪਹੁੰਚੋ, ਮੁਲਕ ਦੀ ਆਰਥਿਕਤਾ ਤੇ ਭਾਰ ਤੇ ਪੈਸੇ ਕਮਾਊ ਵਰਗ ਧਨਾਢ, ਭਾਵੇਂ ਇਹਨੂੰ ਅਗਲੇ ਚੰਗਾ ਤਾਂ ਨਹੀਂ ਮੰਨਦੇ ਪਰ ਉਹ ਸਮਝਦੀ ਹੈ ਕਿ ਮੈਂ ਸੇਵਾ ਕਰਕੇ ਆਪਣਾ ਇਸ਼ਟ ਤੇ ਧਰਮ ਪਾਲ ਰਹੀ ਹਾਂ, ਕਈਆਂ ਨੇ ਤਾਂ ਬੜਾ ਸਲ੍ਹਾਇਆ ਭੀ ਹੈ ਕਈ ਉੱਚੇ ਅਫ਼ਸਰ ਮੰਨਦੇ ਭੀ ਹਨ ਕਿ ਤੂੰ ਬੜੀ ਜਾਗ੍ਰਿਤੀ ਦਿੱਤੀ ਹੈ, ਭਾਈ ਆਪਣੀ ਸਿਹਤ ਦਾ ਧਿਆਨ ਆਪ ਰੱਖੋ, ਦਾਰੂ ਬੂਟੀ ਚੰਗੀ ਤਰ੍ਹਾਂ ਪੜ੍ਹ ਪੜ੍ਹਾ ਕੇ ਵਰਤੋ, ਬਿਲਕੁੱਲ ਸੱਚ ਹੈ ਕਿ ਲੋਕਾਂ ਦੀ ਅਬਾਦੀ ਬਹੁਤ ਵੱਧ ਗਈ ਹੈ, ਡਾਕਟਰ ਘੱਟ ਹਨ, ਵਸੀਲੇ ਭੀ ਨੀਯਤ ਹਨ, ਭਾਵੇਂ ਸਰਕਾਰਾਂ ਪੂਰੀ ਵਾਹ ਭੀ ਲਾਉਂਦੀਆਂ ਹਨ ਪਰ ਮੂਹਰੇ ਬੈਠੇ ਦਰੋਗੇ ਅੱਖੀਂ ਘੱਟਾ ਭੀ ਪਾਈ ਹੀ ਜਾਂਦੇ ਰਹਿੰਦੇ ਹਨ, ਉਨ੍ਹਾਂ ਦੇ ਆਪਣੇ ਹਿੱਤ ਭਾਰੂ ਹੁੰਦੇ ਹਨ, ਆਪ ਬਚੋ ਹੋਰਾਂ ਨੂੰ ਬਚਾਊ ਸੇਵਾ ਹੈ ਜਿਹੜੀ ਭੀ ਮਰਜ਼ੀ ਸਿਆਸੀ ਪਾਰਟੀ ਹੋਵੇ ਅੰਨੇ੍ਹਵਾਹ ਸ਼ਾਬਾਸ਼ੇ ਨਾ ਆਖੋ, ਸਾਡੀਆਂ ਅਣਗਹਿਲੀਆਂ ਅਤੇ ਜੀ ਅਸੀਂ ਤਾਂ ਸਦਾ ਹੀ ਏਸ ਪਾਰਟੀ ਨਾਲ ਹੀ ਰਹਿਣਾ ਹੈ, ਬੜੀ ਵਫਾਈ ਹੈ ਪਰ ਉਨ੍ਹਾਂ ਨੂੰ ਚੰਗੇ ਸੁਝਾਉ ਦੇਵੋ ਜੋ ਲੋਕ ਪਾਰਟੀਆਂ ਨਾਲ ਜੁੜੇ ਹਨ ਆਪਣੇ ਫਰਜ਼ ਨੂੰ ਪਛਾਣੋ, ਮੈਂ ਕਦੀ ਨਹੀਂ ਉਕਦੀ ਕੁਝ ਆਖਣ ਤੋਂ ਨੁਕਤਾਚੀਨੀ ਸਾਰਥਕ ਹੋਵੇ ਜਰੂਰ ਕਰੋ, ਚਿੱਕੜ ਸੁੱਟੀ ਜਾਵੋ ਕਦੀ ਗਾਰਾ ਆਪਣੇ &lsquoਤੇ ਡਿੱਗ ਜਾਂਦਾ ਹੈ, ਸੇਵਾ ਸਵੱਸ਼ ਮਨਸ਼ੇ ਨਾਲ ਕਰੋ, ਹਾਂ ਪੈਸਾ ਕਮਾਊ ਚਾਹਦੀ ਹੈ ਮਾਇਆ ਪਰ ਸਾਧਨਾਂ ਨਾਲ ਨਾ ਕਿ ਕਿਸੇ ਨੂੰ ਨੁਕਸਾਨ ਦੇ ਕੇ, ਮੰਗ ਮੰਗ ਦਾਨ ਕਰਨਾ ਪ੍ਰਵਾਨਤ ਨਹੀਂ ਹੈ, ਸਿਰੋਪਾ ਵੰਡੋ ਨਾ, ਬਖ਼ਸ਼ੀਸ਼ ਹੈ ਦੀ ਹਦਾਇਤ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਹਦਾਇਤ ਅਨੁਕੂਲ ਸੀ, ਪਰ ਆਪੇ ਬਣਾਉ, ਆਪੇ ਢਾਉ ਦੀ ਪਰੰਪਰਾ ਲਾਗੂ ਨਹੀਂ ਹੋ ਸਕਦੀ, ਵੰਡੀ ਜਾਂਦੇ ਹਨ, ਮੈਂ ਤਾਂ ਜੋ ਮੇਰੀ ਤੁੱਛ ਬੁੱਧੀ ਵਿੱਚ ਵੜ ਜਾਵੇ ਵਸਾ ਲੈਂਦੀ ਹਾਂ, ਮੈਂ ਤਾਂ ਜੀ।ਕੇ। ਸਾਹਬ, ਕਾਲਕਾ ਹੋਰਾਂ ਨੂੰ ਕਿਰਨ ਬੇਦੀ ਤੇ ਭਾਸ਼ਣ ਦੇਣ ਨਾਲੋਂ ਦਿੱਲੀ ਕਮੇਟੀ ਵਿੱਚ ਪੜਚੋਲੋ ਕੀ ਹੋ ਰਿਹਾ ਹੈ ਲਿਖ ਦਿੱਤਾ ਸੀ, ਹੁਣ ਪ੍ਰਧਾਨ ਧਾਮੀ ਹੋਰਾਂ ਨੂੰ ਭੀ ਜਰੂਰ ਲਿਖੂੰਗੀ, ਕਾਨੂੰਨਦਾਨ ਹਨ ਆਪਣੇ ਕਿੱਤੇ ਦੀ ਕਦਰ ਕਰਨੀ ਬਣਦੀ ਹੈ, ਕਿੱਤੇ ਦੀ ਦੁਰਵਰਤੋਂ ਤਾਂ ਆਪਾਂ ਸਭ ਦੇਖਦੇ ਸੁਣਦੇ ਹੀ ਹਾਂ, ਵਕੀਲਾਂ ਦੀ ਹੱਟੀ ਨਾ ਚੱਲੇ ਤਾਂ ਕਦੀ ਸਰਕਾਰ, ਕਦੀ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਬੇਅਦਬੀ ਦੇ ਧਰਨੇ ਹੀ ਲਵਾ ਦਿੰਦੇ ਹਨ, ਪੁਲਸ ਦੀ ਦੇਖ ਲਵੋ ਸਿੱਧੂ ਮੂਸੇਵਾਲਾ ਕਾਂਡ ਵਿੱਚ ਜੋ ਨਾਉਂ ਪਹਿਲੇ ਹਫ਼ਤੇ ਨਸ਼ਰ ਸਨ ਉਹ ਹੀ ਘੁਮਾਈ ਜਾਂਦੇ ਹਨ, ਪੰਜਾਬ ਤੇ ਦਿੱਲੀ ਪੁਲਸ ਆਪਣੀ ਆਪਣੀ ਗਰਮੀ, ਮੀਂਹ ਤੋਂ ਛੱਤਰੀ ਜਾਣੀ ਜਾਂਦੀਆਂ ਹਨ, ਫੜੋ ਫੜਾਈ ਵਾਲੇ ਸਾਰੇ ਗੈਂਗਸਟਰ ਨਹੀਂ ਹਨ, ਕੁਝ ਹੋਰ ਜੁਰਮਾਂ ਵਿੱਚ ਜਾਂ ਆਪਸੀ ਖੁੰਦਕਾਂ ਵਿੱਚ ਫਸੇ ਫਸਾਏ ਹਨ, ਕੱਲ੍ਹ ਹੀ ਮਾਲਵੇ ਦੇ ਪਿੰਡ ਕੁੱਸਾਂ ਵਿੱਚ ਮਨਦੀਪ ਜਾਂ ਮਨਪ੍ਰੀਤ ਮੰਨਾ ਨੂੰ ਲੱਭਣ ਗਏ ਤਾਂ ਪਿੰਡ ਦੇ ਕਈ ਸੱਜਣ ਬੋਲੇ ਕਿ ਇਹ ਤਿੰਨ ਭਰਾ ਪਿੰਡ ਵਿੱਚ ਲਕੜੀ ਦਾ ਕੰਮ ਕਰਦੇ ਹਨ, ਪਿਤਾ ਬਾਹਰ ਹੈ ਵਧੀਆ ਗੁਜ਼ਾਰੇ ਵਾਲਾ ਪਰਿਵਾਰ ਹੈ, ਕਦੀ ਮਾੜੇ ਚਰਿੱਤਰ ਦੇ ਨਹੀਂ ਸੁਣੇ, ਝੂਠੇ ਫਸਾਏ ਜਾ ਰਹੇ ਹਨ, ਇਹ ਹੀ ਹਾਲ ਚੁਰਾਸੀ ਵੇਲੇ ਮੁੰਡਿਆਂ ਨੇ ਦੁਸ਼ਮਣੀਆਂ ਕੱਢੀਆਂ ਪੁਲਸ ਨਾਲ ਰਲ੍ਹ ਕੇ ਕੁਝ ਭਲੇਮਾਣਸਾਂ ਨੂੰ ਦਹਿਸ਼ਤ ਫਲਾਉਣ ਲਈ ਮਾਰ ਮੁਕਾਇਆ, ਆਪ ਵਿਦੇਸ਼ੀ ਜਾ ਵੜੇ, ਬਾਕੀ ਬਹੁਗਿਣਤੀ ਖੱਤਰਾ ਆਖ ਨਿਕਲ ਆਈ, ਦਰਬਾਰ ਸਾਹਿਬ ਵਿੱਚ ਤਾਂ ਕੋਈ ਇਕ ਹਜ਼ਾਰ ਦੇ ਕਰੀਬ ਮਸੂਮ ਸ਼ਹੀਦ ਹੋਏ, ਬਾਕੀ ਗਿਣਤੀ ਤਾਂ ਦੁਨੀਆਂ ਦੇ 50 ਦੇਸ਼ਾਂ ਵਿੱਚ ਜਾ ਵਸੀ, ਪਰ ਪੰਜਾਬ ਵਿੱਚ ਉਹ ਮਾਰੇ ਗਏ ਲਿਖੇ ਹਨ ਅੰਕੜੇ ਤਾਂ ਪਾਸਪੋਰਟਾਂ ਤੋਂ ਹੀ ਲੱਭ ਜਾਣੇ ਹਨ, ਪਰ ਉਹ ਸਾਡੇ ਕੰਮ ਦੀ ਵਿਧੀ ਨਹੀਂ, ਅਸੀਂ ਤਾਂ ਇਤਿਹਾਸ ਲਿਖਣਾ ਹੈ, ਕਿਤਾਬਾਂ ਵੇਚਣੀਆਂ ਹਨ, ਰੱਬ ਤੋਂ ਕੋਈ ਭੈਅ ਨਹੀਂ, ਯੂ।ਕੇ। ਵਰਗੇ ਦੇਸ਼ ਵਿੱਚ ਅੱਧੀ ਸਦੀ ਮਗਰੋਂ ਸੱਚ ਸਾਹਮਣੇ ਕਿ ਬੰਦੇ ਨਿਰਦੋਸ਼ ਸਨ ਕਈਆਂ ਦੇ ਤਾਂ ਦਿਹਾਂਤ ਭੀ ਹੋ ਚੁੱਕੇ, ਗੱਲ ਬਿਸ਼ਨੋਈ ਗੈਂਗ ਦੀ, ਬਿਸ਼ਨੋਈ ਇਕ ਬਰਾਦਰੀ ਹੈ, ਧਰਮ ਸ਼ਾਇਦ ਹਿੰਦੂ ਜਾਂ ਆਪਣਾ ਇਸ਼ਟ ਜਿਮੇ ਗੁੱਜਰ ਮੱਝਾਂ ਪਾਲਦੇ ਹਨ ਇਹ ਸੰਢੇ (ਸਾਹਨ) ਪਾਲਦੇ ਹਨ, ਇਨ੍ਹਾਂ ਦਾ ਖੇਤਰ ਰਾਜਸਥਾਨ ਹੈ, ਹਰਿਆਣਾ ਭੀ ਹੈ, ਵਵੇਲਾ ਤਾਂ ਕਦੀ ਭੀ ਤੱਥ ਨਹੀਂ ਭਾਲਦਾ, ਟਿਕਾਉ ਲਈ ਹੁੰਦਾ ਹੈ, ਇਹ ਮੰਨ ਲੈਣਾ ਸਹਾਈ ਹੋਵੇਗਾ ਗੱਲ ਜੇਕਰ ਕਰਨੀ ਹੈ ਸੰਗਰੂਰ ਚੋਣ ਦੀ, ਦੱਸਦੀ ਜਾਵਾਂ ਕਿ ਇਹ ਖਿੱਤਾ ਹੁਣ ਪੰਥਕ ਨਹੀਂ ਰਿਹਾ, ਕਦੀ ਹੋਇਆ ਸੀ, ਪਰ ਕਾਮਰੇਡ ਤੇ ਕਾਂਗਰਸੀ ਹੈ, ਧੂਰੀ ਨੰਬਰ ਇਕ ਰੇਲ ਜੰਕਸ਼ਨ ਭਾਂਤ ਭਾਂਤ ਦੇ ਆਮਦ ਵੱਸੋਂ ਕੰਮ ਕਾਰਾਂ ਕਰਕੇ ਆ ਗਈ, ਛੋਟੀਆਂ ਸ਼੍ਰੇਣੀਆਂ ਆਮ ਸਰਕਾਰ ਨੂੰ ਆਪਣੀ ਸਮਝਦੀਆਂ ਇਸ ਕਰਕੇ ਨਤੀਜੇ ਉਡੀਕਣ ਦੀ ਲੋੜ ਨਹੀਂ ਪਤਾ ਹੀ ਹੈ, ਮੇਰੀ ਦਲੀਲ ਹੈ ਪੰਜਾਬ ਨਾ ਤਾਂ ਪੰਜਾਬੀਆਂ ਦਾ ਹੀ ਰਹਿਣਾ ਹੈ, ਸਿੱਖਾਂ ਦਾ ਕੀ ਰਹਿਣਾ ਹੈ ਕੇਵਲ ਪੇਂਡੂ ਜੱਟ ਤੇ ਸ਼ਹਿਰੀ ਹਿੰਦੂ ਹੀ ਮਾਣ ਕਰਨ ਵਾਲੇ ਹੋਣਗੇ, ਸਿਆਸਤ : ਅਕਾਲੀ ਦਲ, ਬੀ।ਜੇ।ਪੀ।, ਬਸਪਾ ਤੇ ਕੁਝ ਕੁ ਸੁਹਿਰਦ ਕਾਂਗਰਸੀ, ਗੱਠਜੋੜ ਕਰਨ ਤਾਂ ਹੀ ਇਹ ਜਾਤ-ਪਾਤੀ ਸਰਕਾਰ ਦਾ ਫਸਤਾ ਵੱਢ ਹੋਣਾ ਏ, ਅਗਲੀਆਂ ਚੋਣਾਂ ਵਿੱਚ ਭਾਵੇਂ ਕੇਂਦਰ ਆਪਣਾ ਤਾਣ ਲਾ ਰਹੀ ਹੈ ਲਾਲਾ ਜੀ ਨੂੰ ਭੁੰਜੇ ਸਿੱਟਣ ਲਈ, ਪਰ ਪੰਜਾਬ ਨੂੰ ਖਹਿੜਾ ਛੁਡਾਉਣ ਲਈ ਰਲਕੇ ਹੀ ਤੁਰਨਾ ਸਹਾਈ ਹੋ ਸਕਦਾ ਹੈ, ਇਹ ਜੋ ਰਿਕਸ਼ੇ, ਰੇੜੀਆਂ, ਨਿੱਕੇ ਖੋਖਿਆਂ ਵਾਲੇ ਇਨ੍ਹਾਂ ਨੂੰ ਸਬਕ ਸਿਖਾਉਣ ਲਈ ਆਪਣੇ ਵਰਗ ਦੇ ਕੰਮਕਾਰ ਸ਼ੁਰੂ ਕਰਵਾਉ, ਇਨ੍ਹਾਂ ਨੇ ਬਹੁਤ ਭੈਰਮੀ ਚੱਕੀ ਹੈ, ਬੁਰਾ ਨਾ ਮਨਾਉ ਇਨ੍ਹਾਂ ਲਈ ਅਕਾਲੀ ਸਰਕਾਰ ਨੇ ਕਿੰਨੀਆਂ ਸਹੂਲਤਾਂ ਦਿੱਤੀਆਂ ਪਰ ਇਨ੍ਹਾਂ ਲੂਣ ਖਾ ਕੇ ਹਰਾਮ ਕੀਤਾ, ਮੈਂ ਤਾਂ ਸਿੱਧੀਆਂ ਹੀ ਮਾਰਦੀ ਹਾਂ, ਸੱਚ ਹੈ ਇਕ ਹੋਰ ਜਬ੍ਹਲੀ ਮਾਰਦਿਆਂ ਜੇਕਰ ਪੰਜਾਬ ਬਚਾਉਣਾ ਹੈ ਜਿਨ੍ਹਾਂ ਖਾਲਿਸਤਾਨ ਲੈਣਾ ਹੈ ਮੁਨਾਦੀ ਸੁਣੋ, ਪੰਜਾਬ ਵਿੱਚ ਆਮਦ ਲਈ ਕਾਨੂੰਨ ਬਣਵਾਉ, ਦੋ ਪੀੜੀਆਂ ਤੋਂ ਰਹਿ ਰਹੇ ਜਾਇਦਾਦ ਦੇ ਮਾਲਕ ਹੀ ਵੋਟਰ ਹੋਣ, ਦੂਜਿਆਂ ਸੂਬਿਆਂ ਦੇ ਜਾਇਦਾਦ ਨਹੀਂ ਖਰੀਦ ਸਕਦੇ, ਕੇਵਲ ਮੂਲ ਵਾਸੀ ਹੀ ਮਲਕੀਤ ਹਨ, ਇੰਕਸ਼ਾਫ਼ ਕਰ ਦੇਵਾਂ ਕਿ ਧੀਰੇ ਰਹੇ ਇਨ੍ਹਾਂ ਦੇਸ਼ਾਂ ਵਿੱਚ ਭੀ ਜਦੋਂ ਪੌਲਿਸ਼ ਯੂਕਰੇਨੀ ਤੇ ਕਈ ਹੋਰ ਨਸਲਾਂ ਤੁਹਾਡੀਆਂ ਮੁਕਾਬਲੇ &lsquoਤੇ ਆ ਕੇ ਔਕੜਾਂ ਖੜ੍ਹੀਆਂ ਕਰਨਗੀਆਂ, ਦੋ ਕੁ ਦਹਾਕੇ ਲੱਗ ਸਕਦੇ ਹਨ, ਮੇਰਾ ਤਾਂ ਇਹ ਹਾਲ ਹੈ ਮੇਰੀ ਭਾਵੇਂ ਗੁੱਤ ਪੱਟ ਲੈ, ਮੇਰੇ ਵੀਰ ਨੂੰ ਮੰਦਾ ਨਾ ਬੋਲੀਂ, ਮੈਂ ਤਾਂ ਮੁਨਾਦੀ ਕਰਨੀ ਹੀ ਹੈ, ਮੂਰਖ ਬਣਾਉ ਅਕਾਲ ਤਖ਼ਤ ਦੇ ਜਥੇਦਾਰ ਸ਼੍ਰੋਮਣੀ ਅਕਾਲੀ ਨੂੰ ਹੀ ਕਾਇਮ ਰੱਖੋ, ਆਖਣ ਤਾਂ ਪਰੰਪਰਾ ਭੰਗ, ਵਿਰੋਧੀਆਂ ਦੇ ਲਫਾਫੇ ਦਾ ਜਥੇਦਾਰ ਹਵਾਰਾ ਜੇਲ੍ਹ ਵਿੱਚੋਂ ਭੀ ਵਕੀਲਾਂ ਰਾਹੀਂ ਹੁਕਮ ਦੇਵੇ ਕਿ ਮਾਨ ਸਾਹਿਬ ਜਤਾਉ ਤਾਂ ਪੰਥਕ ਟਿੱਚਰ ਨੀ ਕੌਮ ਨਾਲ ਹੋਰ ਦੱਸਾਂ ਜਦੋਂ ਜੇਲ੍ਹ ਵਿਭਾਗ ਇਹ ਕਾਰਵਾਈ ਦੇਖੇ ਰਾਜੋਆਣਾ ਬਾਹਰ ਆ ਕੇ ਪਿਤਾ ਦੀ ਚਿਖਾ ਵੇਲੇ ਅਕਾਲੀ ਦਲ ਨੂੰ ਆਖ ਕੀ ਸਨੇਹਾ ਦਿੰਦਾ ਹੈ ਕਿ ਇਨ੍ਹਾਂ ਦੀ ਰਿਹਾਈ ਵਾਜਵ ? ਸਿਆਸੀ ਖੇਡਾਂ, ਆਮ ਸਰਕਾਰ ਦੇ ਖਰਚੇ ਦਾ ਵੇਰਵਾ, ਭਾਈ ਦੇਖੋ ਭੈਣੋ ਉਂਗਲੀ ਹਾਲੇ ਤਾਂ ਇਨ੍ਹਾਂ ਰੋਟੀ ਨੂੰ ਪ੍ਰਸ਼ਾਦਾ, ਪਾਣੀ ਨੂੰ ਜਲ ਹੀ ਆਖਿਆ ਹੈ ਜਦੋਂ ਖੀਰ ਨੂੰ ਤਸਾਮਈ ਕਿਹਾ ਪਤਾ ਲੱਗੂ, ਬਰਤਾਨਵੀ ਪ੍ਰਸੰਨ ਹੋ ਗਏ ਜੀ ਆਮ ਦੀਆਂ ਵੋਲਵੋ ਬੱਸਾਂ ਅੱਧਾ ਭਾੜਾ, ਸਹੂਲਤਾਂ ਵੱਧ ਸਰਕਾਰ ਦੇ ਪਹਿਰੇਦਾਰ ਨਾਲ ਜਾਣਗੇ, ਕੋਈ ਦਿੱਕਤ ਨਾ ਆਵੇ ਸਵਾਰੀ ਨੂੰ ਨੱਠੋ ਦਿੱਲੀ ਨੂੰ, ਅੰਬਰਸਰ ਛੱਡੋ ਝੂਟੇ ਲਵੋ, ਧੰਨਵਾਦ ਕਰੋ, ਭੁੱਲੋ ਨਾ ਇਹ ਸੀਰਨੀ ਵਿਆਹ ਵੇਲੇ ਹੀ ਹੁੰਦੀ ਹੈ, ਭੱਜੋ ਪਤਾ ਨਹੀਂ ਕਿੰਨਾ ਚਿਰ ? ਗੈਂਗਸਵਾਰਾਂ ਦੀ ਫੜੋ ਫੜਾਈ, ਅਫਸਰ ਗ੍ਰਿਫਤਾਰ ਸਿਆਸੀ ਜੇਲ੍ਹੀ, ਉਦੋਂ ਨੂੰ ਕੋਈ ਅਫਲਾਤੂਣੀ ਕੱਢਣਗੇ, ਵਿਧਾਇਕ ਆਪਣੀਆਂ ਵੀਡੀਉ ਬਣਵਾ ਕੇ ਨਾਮਣੇ ਖੱਟ ਰਹੇ ਹਨ, ਮੇਲਾ ਗੇਲਾ ਦੋ ਘੜੀਆਂ, ਲੁੱਟੋ ਮੌਜਾਂ । ਸੰਸਾਰ ਤੇ ਭੈਰਮੀ ਤਾਂ ਹੀ ਹੈ, ਬਿਰਤੀ ਅਸ਼ੁੱਧ ਹੈ, ਨੀਚ ਸੋਚ ਵਾਲੇ ਹਰ ਥਾਂ ਵਰਗ ਅਤੇ ਦੇਸ਼ ਵਿੱਚ ਹੀ ਹੁੰਦੇ ਹਨ, ਐਸੇ ਨੀਚ ਸੋਚ ਵਾਲੇ ਤਾਂ ਭਾਵੇਂ ਸੰਤਾਂ ਦੇ ਜਾਣ ਜਾਂ ਧਰਮ ਦੁਆਰਿਆਂ ਵਿੱਚ, ਤੀਵੀਆਂ ਪ੍ਰਤੀ ਘਟੀਆ ਅੱਖ ਨਹੀਂ ਰਹਿੰਦੀ ਤੇ ਚਰਿੱਤਰ ਅਜਿਹੀਆਂ ਗੱਲਾਂ ਤੋਂ ਹੀ ਪਛਾਣ ਹੁੰਦਾ ਹੈ, ਭਲਾਮਾਣਸ ਬੰਦਾ ਕਦੀ ਕਿਸੇ ਦੀ ਧੀ ਭੈਣ ਵੱਲ ਇਸ ਤਰ੍ਹਾਂ ਦੀ ਗਹਿਰੀ ਅੱਖ, ਸੋਚ ਰੱਖ ਹੀ ਨਹੀਂ ਸਕਦਾ, ਇਕ ਚੈਨਲ ਤੇ ਕਾਰਕੁੰਨ ਕਹਿੰਦਾ, ਪਾਰਲੀਮੈਂਟ ਵਿੱਚ ਸ਼ੇਰ ਭੇਜਿਆ ਹੈ, ਫਲਾਣਾ ਸਿੰਘ ਭਲਾ ਉਹ ਚਿੜੀਆ ਘਰ ਹੈ, ਰੇਲ ਸਟਰਾਈਕ &lsquoਤੇ ਆਪਣੀ ਪਾਰਟੀ ਨੂੰ ਗੱਲ ਕਰਨ ਦੀ ਕਿਉਂ ਨਹੀਂ ਆਖੀ, ਹੜਤਾਲ ਤਨਖਾਹ ਵੱਧ ਹੈ, ਸਰਕਾਰ &lsquoਤੇ ਬੋਝ ਸਭਨਾਂ ਤੇ ਪੈਣਾ ਹੈ, ਸ਼ੇਰ ਕਹਿੰਦਾ ਸਰਕਾਰ ਗੱਲ ਕਰੇ, ਗੱਲ ਕਰੇ ਪੈਸੇ ਦੇਵੇ, ਆਹ ਹੈ ਗੱਜਣਾ, ਉਧਰ ਆਮ ਦੀ ਚਤੁਰਾਈ, ਗੈਂਗਸਟਰਾਂ ਨੂੰ ਤਾਂ ਫੜੋ, ਪਰ ਸਕਿਊਰਿਟੀ ਹਟਾ ਕੇ ਦੱਸਿਆ ਕਿ ਹੁਣ ਵੇਲਾ ਹੈ ਵਾਲਿਆਂ ਨੂੰ ਕੋਈ ਪੜਤਾਲ ਨਹੀਂ, ਚਲੋ ਦੁਨੀਆਂ ਸੁਧਾਰੀ ਨਹੀਂ ਜਾ ਸਕਦੀ, ਆਪਣੀ ਹੀ ਸੇਧ ਸਹੀ ਰੱਖੀਏ, ਕਦੀ ਸੁਹਿਰਦ ਭਰਾ ਭੀ ਹਨ, ਹਰ ਹਫ਼ਤੇ ਟੈਲੀਫੂਨ ਕਰਕੇ ਰਾਜ਼ੀ ਬਾਜ਼ੀ ਪੁੱਛਦੇ ਹਨ, ਭਾਈਚਾਰਕ ਸਾਂਝ ਬਣਾਈ ਰੱਖੀਏ, ਜੀਵਨ ਸੁਖਾਲਾ ਲੰਘੂਗਾ ਦੁੱਭਰ ਤਾਂ ਬਨਾਉਣ ਵਾਲੇ ਖੂੰਬਾਂ ਹਨ, ਆਪਾਂ ਕਤਲ ਹੋਏ ਨਾਲ ਹਮਦਰਦੀ ਰੱਖਦੇ ਹਾਂ, ਸੰਭਾਵੀ ਹੈ ਪਰ ਕੁਝ ਤਾਂ ਗੁੰਝਲ-ਘੁੰਡੀ ਵਿੱਚ ਹੁੰਦੀ ਹੈ ਜੋ ਕਦੀ ਸਾਹਮਣੇ ਨਹੀਂ ਆਉਂਦੀ, ਮੂਸੇਵਾਲਾ ਕਾਂਡ ਦੀ ਹੀ ਦੇਖ ਲਵੋ, ਕਾਹਦੀ ਖੁਫੀਆ ਏਜੰਸੀ ਜੀਹਨੂੰ ਐਨੇ ਮਹੀਨੇ ਸੂਹ ਨਹੀਂ ਲੱਗੀ, ਨਵਾਂ ਗਾਣਾ ਭੀ ਬੜਾ ਡੂੰਘਾ ਭੇਦ ਹੈ, ਇਥੇ ਵਿਚਾਰੇ ਜੀਤੇ ਦੇ ਚੈਨਲ ਦਾ ਘੜਾ ਮੂਧਾ ਹੋ ਗਿਆ, ਭਾਵੇਂ ਹੋਰ ਕਿਹੜਾ ਘੱਟ ਹਨ ਬੱਸ ਜੀਹਦੇ ਵੱਜ ਗਈ, ਸਾਡੀਆਂ ਦੋ ਮਿਡ ਚੋਣਾਂ ਵਿੱਚ ਸਰਕਾਰ ਹਾਰ ਗਈ, ਕੋਈ ਅਨੋਖੀ ਨਹੀਂ, ਪੰਜਾਬ ਵਿੱਚ ਭੀ ਚੋਟ ਵੱਜੂਗੀ, ਲੋਕੀ ਭੇਡ ਚਾਲ ਮਗਰ ਲੱਗਦੇ ਹਨ । ਮੂਸੇਵਾਲਾ ਗੀਤ ਵੱਡਾ ਮਾਰਕਾ ? ਭਾਈ ਕੰਵਰ ਗਰੇਵਾਲ ਫਸਲਾਂ ਦੇ ਕਿਸਾਨਾਂ ਨੂੰ ਤਹਿ ਕਰਨ ਲਈ ਗਾ ਗਿਆ ਸੀ, ਕਰ ਲੈ ? ਭਾਰਤੀ ਯੋਜਨਾ ਅਗਨੀ ਪੱਥ ਸਿੱਖਲਾਈ ਨਾਲ ਰੁਜ਼ਗਾਰ, ਤਨਖਾਹ, ਰਕਮ, ਜਮਾਂ ਚਾਰ ਵਰਿਆਂ ਮਗਰੋਂ ਯੋਗਤਾ ਅਨੁਕੂਲ ਨੌਕਰੀ ਜਾਂ ਵਪਾਰ, ਬੜੀ ਵਧੀਆ ਹੈ, ਪਰ ਕਾਂਗਰਸ ਸਿਆਸਤ ਦੀ ਭੇਂਟ ਚੜ੍ਹਾ ਤੇ ਪੁਰਾਣੇ ਫੌਜੀ ਕਾਂਗਰਸ ਪੱਖੀ ਭੀ, ਫੌਜੀ ਡਮਾਕ ਸੋਚ ਘੱਟ ਲੜਾਈ ਵੱਧ ਬਸ ਕਾਲੇ ਹੀ ਕਾਨੂੰਨ ਰੰਗ ਧਰਦੇ ਨੇ, ਦੁਨੀਆਂ ਭਾਵੇਂ ਭੁੱਖੀ ਮਰਜੇ, ਕਲਾਕਾਰ ਤੇ ਲਾਭਕਾਰ ਲੋਕਾਂ ਦੇ ਸਕੇ ਨਹੀਂ ਹੁੰਦੇ, ਆਪਣੇ ਕਿੱਤਿਆਂ ਦੇ ਹੀ ਬੱਸ ਅਵੱਲੀ ਗੱਲ ਲਿਖੋ, ਕਰੋ ਗਾਉ ਪ੍ਰਸਿੱਧੀ ਤੇ ਧਨ, ਲੋਕੀ ਦੜੰਗੇ ਲਾ ਦਿੰਦੇ ਹਨ । ਚੰਡੀਗੜ੍ਹ ਵਿਜੀਲੈਂਸ ਬਿਊਰੋ ਦੇ ਰੇਡ ਸਮੇਂ ਕੁਝ ਦਿਨ ਪਹਿਲਾਂ ਗ੍ਰਿਫਤਾਰ ਸੰਜੇ ਪੋਪਲੀ ਦੇ ਘਰ ਛਾਪੇ ਵਿੱਚ ਸੋਨੇ ਦੀਆਂ ਇੱਟਾਂ, ਨਕਦੀ, ਫੂਨ ਪਤਾ ਨਹੀਂ ਕੀ ਕੀ ਲੱਭਿਆ, ਦੁੱਖ ਦੀ ਗੱਲ ਉਸ ਦੇ ਪੁੱਤਰ ਦੀ ਗੋਲੀ ਨਾਲ ਹੱਤਿਆ, ਸਵਾਲ ਕੀ ਪਰਿਵਾਰ ਇਹ ਸਾਮਾਨ ਬਿੱਲੇ ਨਾ ਲਾਉਂਦਾ ? ਪੁੱਤ ਦੀ ਝੱਟ ਮੌਤ ਨੂੰ ਖੁਦਕੁਸ਼ੀ ਐਲਾਨਿਆ, ਆਪ ਦੇ ਵਜੀਰ ਅਤੇ ਮਲਵਿੰਦਰ ਕੰਗ ਨੂੰ ਕਿਵੇਂ ਜਾਣਕਾਰੀ ਸੀ ਕਿ ਇਹ ਖੁਦਕੁਸ਼ੀ ਹੈ, ਹੰਕਾਰ ਹੂੰਗਾ ਮਾਰਦਾ ਹੈ, ਜਾਣਕਾਰੀ ਨਸ਼ਰ ਝੱਟ, ਕੁੱਝ ਕਾਲਾ ਦਿਸਦਾ ਅਨੇ੍ਹਰ ਸਾਈਂ ਦਾ, ਬਦਲਾਅ ਆ ਗਿਆ ਕਿ ਕਹਿਰ ਆ ਗਿਆ, ਨਾਨਕ ਫਾਂਸੀ ਗੱਲ ਪੜੀ, ਪੰਥਕ ਮਸਲੇ ਹੱਲ, ਖਾਲਿਸਤਾਨ ਦੀ ਗੂੰਜ ਦਿੱਲੀ ਪਾਰਲੀਮੈਂਟ ਵਿੱਚ, ਬੰਦੀ ਘਰੀਂ, ਪੰਜਾਬ ਵਿੱਚ ਆਮ ਨੂੰ ਦਬਕੇ ਦੀਪ ਸਿੱਧੂ, ਮੂਸੇਵਾਲਾ, ਖਾਲਿਸਤਾਨੀ ਸ਼ਹੀਦ, ਝਟਕੇ ਆਮ ਤੇ ਦਿੱਲੀ ਦੋਨਾਂ ਨੂੰ, ਸੁੱਖ ਸਾਂਦ ਰਹੇ ।
-ਬਲਵਿੰਦਰ ਕੌਰ ਚਾਹਲ ਸਾਊਥਾਲ