image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਹਿੰਦੂ ਇਤਿਹਾਸ, ਹਾਰਾਂ ਦੀ ਦਾਸਤਾਨ ਪੁਸਤਕ ਦੀ ਪੜਚੋਲ

ਹਿੰਦੂ ਇਤਿਹਾਸ, ਹਾਰਾਂ ਦੀ ਦਾਸਤਾਨ ਨਾਮੀ ਪੁਸਤਕ ਹਿੰਦੂ ਵਿਦਵਾਨ ਡਾ। ਸੁਰਿੰਦਰ ਕੁਮਾਰ ਸ਼ਰਮਾ, ਅਜਨਾਤ, ਐੱਮ।ਏ। (ਹਿੰਦੀ) ਪੀ।ਐੱਚ।ਡੀ। (ਪੰਜਾਬ) ਐੱਮ।ਏ। (ਸੰਸਕ੍ਰਿਤ) ਪੀ।ਐੱਚ।ਡੀ। (ਅਮਰੀਕਾ) ਨੇ ਲਿਖੀ ਹੈ । ਡਾ। ਸੁਰਿੰਦਰ ਕੁਮਾਰ ਸ਼ਰਮਾ ਅਜਨਾਤ ਜੀ, ਹਿੰਦੂ ਇਤਿਹਾਸ, ਹਾਰਾਂ ਦੀ ਦਾਸਤਾਨ ਦੀ ਭੂਮਿਕਾ ਵਿੱਚ ਲਿਖਦੇ ਹਨ : ਇਸ ਦੇਸ਼ ਦੇ ਬਹੁਗਿਣਤੀ ਭਾਈਚਾਰੇ ਦਾ ਨਾਂ ਹਿੰਦੂ ਹੈ ਅਤੇ ਹਿੰਦੂ ਧਰਮ ਉਸ ਦੇ ਧਰਮਾਂ ਦਾ ਨਾਂ ਹੈ । ਕਿਸੇ ਵੀ ਸਮੂਹ ਦੇ ਧਰਮ ਦਾ ਉਸ ਦੇ ਇਤਿਹਾਸ ਵਿੱਚ ਬੜਾ ਮਹੱਤਵਪੂਰਨ ਹੱਥ ਹੁੰਦਾ ਹੈ - ਇਹ ਵੱਖਰੀ ਗੱਲ ਹੈ ਕਿ ਮਹੱਤਵ ਹਾਂ ਵਾਚਕ ਹੈ ਜਾਂ ਨਾਂਹ ਵਾਚਕ । ਹਿੰਦੂ ਭਾਈਚਾਰੇ ਦੇ ਧਰਮ (ਹਿੰਦੂ ਧਰਮ) ਦੀ ਭੂਮਿਕਾ ਵੀ ਇਸੇ ਤੱਥ ਨੂੰ ਉਜਾਗਰ ਕਰਦੀ ਹੈ । ਸੁਰਿੰਦਰ ਕੁਮਾਰ ਸ਼ਰਮਾ ਅਜਨਾਤ ਜੀ ਲਿਖਦੇ ਹਨ ਕਿ ਇਸ ਪੜਚੋਲ ਨਾਲ ਭਾਰਤੀ ਰਣਨੀਤੀ ਦੀਆਂ ਪੈਰ ਪੈਰ ਤੇ ਹੋਈਆਂ ਹਾਰਾਂ ਦੇ ਕਾਰਨ ਸਾਫ਼ ਤੌਰ ਤੇ ਦਿੱਸਦੇ ਹਨ । ਇਕੋ ਸ਼ਬਦ ਵਿੱਚ ਜੇਕਰ ਗੱਲ ਖ਼ਤਮ ਕਰਨੀ ਚਾਹੀਏ ਤਾਂ ਕਿਹਾ ਜਾ ਸਕਦਾ ਹੈ ਕਿ ਇਸ ਸਭ ਲਈ ਜ਼ਿੰਮੇਵਾਰ ਸਿਰਫ਼ ਧਰਮ (ਹਿੰਦੂ ਧਰਮ) ਹੀ ਹੈ । ਹਿੰਦੂ ਸਮਾਜ ਸ਼ਾਸਤਰਾਂ ਦੀ ਅੰਨੇ੍ਹਵਾਹ ਮਾਨਤਾ ਅਤੇ ਜਾਤ ਭੇਦ (ਮਨੂੰ ਸਿਮਰਤੀ) ਨੂੰ ਸਖਤੀ ਨਾਲ ਲਾਗੂ ਕਰਨ ਨੂੰ ਸਦੀਆਂ ਤੋਂ ਸਰਵ-ਉੱਚ ਨੈਤਿਕ ਅਤੇ ਸ਼ਰੇਸ਼ਠ ਧਾਰਮਿਕ ਕੰਮ ਮੰਨਦਾ ਆ ਰਿਹਾ ਹੈ । ਇਨ੍ਹਾਂ ਵਿੱਚੋਂ ਹਥਿਆਰ ਚਲਾਉਣ ਦਾ ਕੰਮ ਸਿਰਫ ਖੱਤਰੀਆਂ ਨੂੰ ਸੌਂਪਿਆ ਗਿਆ ਸੀ । ਇਹੀ ਕਾਰਨ ਹੈ ਕਿ ਜਦੋਂ ਵਿਦੇਸ਼ੀ ਹਮਲਾਵਰ ਆਉਂਦੇ ਸੀ ਤਾਂ ਉਹ ਪਿੰਡਾਂ ਦੇ ਪਿੰਡ ਤਬਾਹ ਕਰ ਦਿੰਦੇ ਸਨ । ਮੁਹੰਮਦ-ਬਿਨ-ਬਖ਼ਤਿਆਰ ਸਿਰਫ ਅਠਾਰਾਂ ਘੋੜ ਸਵਾਰਾਂ ਨਾਲ ਬੰਗਾਲ ਬਿਹਾਰ ਨੂੰ ਕਤਲ ਕਰਕੇ ਰੱਖ ਗਿਆ । (ਨੋਟ-ਇਥੇ ਵੀ ਦੱਸਣਯੋਗ ਹੈ ਸੁਰਿੰਦਰ ਕੁਮਾਰ ਸ਼ਰਮਾ ਜੀ ਅਨੁਸਾਰ ਜਿਸ ਮਨੂੰ-ਸਿਮਰਤੀ ਨੇ ਹਿੰਦੂਆਂ ਨੂੰ ਹਜ਼ਾਰਾਂ ਸਾਲ ਗੁਲਾਮ ਰੱਖਿਆ ਉਹੀ ਮਨੂੰ-ਸਿਮਰਤੀ ਦਾ ਵਿਧਾਨ ਹੁਣ ਆਰ।ਐੱਸ।ਐੱਸ। ਤੇ ਸ਼੍ਰੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਭਾਰਤ ਵਿੱਚ ਲਾਗੂ ਕਰਕੇ ਹਿੰਦੂ ਰਾਸ਼ਟਰ ਬਣਾਉਣ ਜਾ ਰਹੀ ਹੈ) ਸੁਰਿੰਦਰ ਕੁਮਾਰ ਸ਼ਰਮਾ ਜੀ ਦੀਆਂ ਇਨ੍ਹਾਂ ਸਤਰਾਂ ਕਿ ਇਸ ਦੇਸ਼ ਦੇ ਬਹੁਗਿਣਤੀ ਭਾਈਚਾਰੇ ਦਾ ਨਾਂ ਹਿੰਦੂ ਹੈ ਅਤੇ ਹਿੰਦੂ ਧਰਮ ਉਸ ਦੇ ਧਰਮਾਂ ਦਾ ਨਾਂ ਹੈ, ਦੀ ਵਿਆਖਿਆ ਸਾਨੂੰ ਇਤਿਹਾਸ ਵਿੱਚੋਂ ਹੇਠ ਲਿਖੇ ਅਨੁਸਾਰ ਮਿਲਦੀ ਹੈ, ਉਸ ਵੇਲੇ ਹਿੰਦੂਆਂ ਵਿੱਚ ਇਹ ਗੱਲ ਪੱਕੀ ਕੀਤੀ ਗਈ ਸੀ ਕਿ ਕੋਈ ਇਸ ਧਰਮ (ਹਿੰਦੂ ਧਰਮ) ਨੂੰ ਮੰਨੇ ਜਾ ਨਾ ਮੰਨੇ, ਗਊ ਖਾਵੇ ਜਾਂ ਨਾ ਖਾਵੇ, ਕਿਸੇ ਹੋਰ ਧਰਮ ਨੂੰ ਮੰਨੇ ਜਾ ਨਾ ਮੰਨੇ ਪਰ ਜੇ ਉਹ ਵਰਣ ਆਸ਼ਰਮ ਨੂੰ ਮੰਨ ਲਏ ਤਾਂ ਉਹ ਹਿੰਦੂ ਹੀ ਮੰਨਿਆ ਜਾਂਦਾ ਸੀ । ਦੇਸ਼ ਉੱਪਰ ਕੋਈ ਰਾਜ ਕਰੇ (ਹਿੰਦੂ ਜਨਤਾ) ਦੇ ਮਨ ਵਿੱਚ ਕੋਈ ਖੋਹ ਨਹੀਂ ਸੀ ਪੈਂਦੀ, ਜੇ ਉਨ੍ਹਾਂ ਦੇ ਵਰਣ ਧਰਮ ਵਿੱਚ ਕੋਈ ਨੁਕਸ ਨਾ ਪਏ । ਇਨ੍ਹਾਂ ਬਾਹਰੀ ਤੱਤਾਂ ਦੇ ਹਿੰਦੂ ਸਮਾਜ ਅੰਦਰ ਦਾਖਲੇ ਦੀ ਇਕ ਮਾਤਰ ਸ਼ਰਤ ਇਹ ਸੀ ਕਿ ਜਾਤ-ਪਾਤੀ ਦਰਜਾ ਬੰਦੀ (ਹਣੲੜਾਂੜਛੋਯ) ਵਿੱਚ ਉਨ੍ਹਾਂ ਦਾ ਦਰਜਾ ਬ੍ਰਾਹਮਣ ਵਰਗ ਨਾਲੋਂ ਨੀਵਾਂ ਹੋਣਾ ਲਾਜ਼ਮੀ ਸੀ । ਵਰਣ ਆਸ਼ਰਮ ਧਰਮ ਨੂੰ ਮੰਨਣ ਦਾ ਅਰਥ ਹੀ ਇਹ ਹੈ ਕਿ ਬ੍ਰਾਹਮਣ ਦੀ ਧਰਮ ਵਿਸ਼ੇਸ਼ਤਾ ਨੂੰ ਅਥਵਾ ਹਿੰਦੂ ਸਮਾਜ ਅੰਦਰ ਉਸ ਦੀ ਸਭ ਨਾਲੋਂ ਉੱਚੀ ਪਦਵੀ ਨੂੰ ਬਿਨਾ ਕਿੰਤੂ ਪ੍ਰਵਾਨ ਕਰ ਲੈਣਾ (ਨੋਟ-ਬ੍ਰਾਹਮਣਾਂ ਦੀਆਂ ਵੀ ਤਿੰਨ ਕਿਸਮਾਂ ਹਨ, ਵੈਸ਼ਨਵ, ਸ਼ੈਵ ਤੇ ਸਾਕਤ) ਇਸ ਤਰ੍ਹਾਂ ਬ੍ਰਾਹਮਣ ਵਰਗ ਦੀ ਚੌਧਰ ਤੇ ਪ੍ਰਮੁੱਖਤਾ ਹਮੇਸ਼ਾ ਮਹਿਫੂਜ਼ ਰਹੀ ਹੈ । ਇਸ ਸੰਦਰਭ ਵਿੱਚ ਪੱਛਮੀ ਵਿਦਵਾਨ ਦੀ ਇਹ ਟਿੱਪਣੀ ਭਾਰੀ ਅਹਿਮੀਅਤ ਰੱਖਦੀ ਹੈ ਕਿ ਹਿੰਦੂਆਂ ਲਈ ਦੇਸ਼ ਭਗਤੀ ਤੋਂ ਭਾਵ ਹੀ ਜਾਤੀ ਪ੍ਰਥਾ ਨਾਲ ਜੁੜੇ ਰਹਿਣਾ ਹੈ ਅਤੇ ਇਹ ਅਜੀਬ ਪੁੱਠੀ ਗੱਲ ਹੈ ਕਿ ਉਨ੍ਹਾਂ ਨੂੰ ਉਹ ਜਾਤ-ਪਾਤੀ ਸਿਸਟਮ ਇਕੱਠੇ ਰੱਖ ਰਿਹਾ ਹੈ, ਜਿਸ ਦਾ ਸੱਭਿਆਚਾਰ ਮੂਲ ਤੱਤ ਹੀ ਦੁਫੇੜ ਪਾਊ ਹੈ । ਹਿੰਦੂ ਇਤਿਹਾਸ, ਹਾਰਾਂ ਦੀ ਦਾਸਤਾਨ ਦੀ ਭੂਮਿਕਾ ਵਿੱਚ ਅੱਗੇ ਚੱਲਕੇ ਸੁਰਿੰਦਰ ਕੁਮਾਰ ਸ਼ਰਮਾ ਜੀ ਲਿਖਦੇ ਹਨ 17-18 ਵਰ੍ਹਿਆਂ ਦਾ ਇਕ ਮੁੰਡਾ ਥੋੜ੍ਹੇ ਜਿਹੇ ਘੋੜ ਸਵਾਰਾਂ ਨਾਲ ਸਾਰਾ ਬੰਗਾਲ ਮਧੋਲ ਗਿਆ ਅਤੇ ਤੇ ਅਸੀਂ (ਹਿੰਦੂ) ਇਥੇ ਕਹਾਣੀਆਂ ਸੁਣਾਉਂਦੇ ਰਹੇ ਕਿ ਭੀਮ ਨੇ ਪੂਛਾਂ ਤੋਂ ਫੜ ਕੇ ਹਾਥੀ ਅਕਾਸ਼ ਵਿੱਚ ਵਗਾਹ ਮਾਰੇ ਅਤੇ ਅਸੀਂ (ਹਿੰਦੂ) ਕਹਾਣੀਆਂ ਸੁਣਾਉਂਦੇ ਰਹੇ ਕਿ ਬੰਬਾਂ ਨੂੰ ਵੀ ਮਾਤ ਪਾ ਦੇਣ ਵਾਲੇ ਅਰਜਨ ਦੇ ਤੀਰਾਂ ਦੀਆਂ ਅਤੇ ਸਮੁੰਦਰ ਨੂੰ ਟੱਪ ਜਾਣ ਵਾਲੇ ਹਨੂੰਮਾਨ ਦੀਆਂ । ਚੱਲਦੀਆਂ ਤਾਂ ਰਹੀਆਂ ਇਥੇ ਘਟੀਆ ਕਿਸਮ ਦੀਆਂ ਬੈਲ ਗੱਡੀਆਂ ਪਰ ਕਹਾਣੀਆਂ ਸੁਣਾਉਂਦੇ ਰਹੇ ਪੁਸ਼ਪਕ ਵਿਮਾਨ ਦੀਆਂ । ਸਾਡੀ ਹਾਲਤ (ਹਿੰਦੂਆਂ ਦੀ) ਸਕਿਤਸਅਫ੍ਰਨੀਆ (ਸਚਹਜ਼ਿਪਹਰਲਨੀਉ) ਦੇ ਰੋਗੀ ਤੋਂ ਵੱਖ ਨਹੀਂ ਰਹੀ ਹੈ । ਜਦੋਂ ਅਸੀਂ ਅਜਿਹੀਆਂ ਗੱਲਾਂ ਕਹਿੰਦੇ ਹਾਂ ਤਾਂ ਅੱਜ ਸਾਡੇ (ਹਿੰਦੂਆਂ ਦੇ) ਅਹੰ (ਈਗੋ) ਤੇ ਸੱਟ ਵੱਜਦੀ ਹੈ । ਸੁਰਿੰਦਰ ਕੁਮਾਰ ਸ਼ਰਮਾ ਆਪਣੀ ਭੂਮਿਕਾ ਵਿੱਚ ਇਹ ਵੀ ਸਪੱਸ਼ਟ ਕਰਦੇ ਹਨ ਕਿ ਹਿੰਦੂ-ਇਤਿਹਾਸਕਾਰਾਂ ਨੇ ਕਿਵੇਂ ਹਿੰਦੂ ਧਰਮ ਦੇ ਦੋਸ਼ਾਂ ਕਾਰਨ ਹੋਈਆਂ ਹਾਰਾਂ ਨੂੰ ਬੌਧ ਧਰਮ ਦੇ ਅਹਿੰਸਾ ਦੇ ਸਿਧਾਂਤ ਦੇ ਮੱਥੇ ਮੜ੍ਹਨ ਦੀ ਕੋਸ਼ਿਸ਼ ਕੀਤੀ ਹੈ ? ਸ਼ਰਮਾ ਜੀ ਲਿਖਦੇ ਹਨ, ਕੁਝ ਲੋਕ ਇਤਿਹਾਸ ਨੂੰ ਉਸ ਦੇ ਅਸਲ ਰੂਪ ਵਿੱਚ ਹੀ ਪੇਸ਼ ਕਰਦੇ ਹਨ, ਪਰ ਗੜਬੜ ਉਦੋਂ ਹੋ ਜਾਂਦੀ ਹੈ ਜਦੋਂ ਉਹ ਅਜਿਹਾ ਕਿਉਂ ਸੀ ? ਦਾ ਵਿਸ਼ਲੇਸ਼ਣ ਕਰਦੇ ਸਮੇਂ ਆਪਣੇ ਧਾਰਮਿਕ ਪੂਰਵ ਆਗ੍ਰਹਿਆਂ ਦੇ ਮੋਹ ਸਦਕਾ ਤਬੇਲੇ ਦੀ ਬਲਾਂ ਬਾਂਦਰ ਦੇ ਸਿਰ ਮੜ੍ਹ ਦਿੰਦੇ ਹਨ । ਅਜਿਹੇ ਲੋਕਾਂ ਨੇ ਹਿੰਦੂ ਧਰਮ ਦੇ ਦੋਸ਼ਾਂ ਦੇ ਕਾਰਨ ਹੋਈਆਂ ਹਾਰਾਂ ਨੂੰ ਬੌਧ ਧਰਮ ਦੇ ਅਹਿੰਸਾ ਦੇ ਸਿਧਾਂਤ ਦੇ ਮੱਥੇ ਮੜ੍ਹਨ ਦੀ ਕੋਸ਼ਿਸ਼ ਕੀਤੀ ਹੈ । ਇਕ ਪਾਸੇ ਤਾਂ ਇਹ ਲੋਕ ਇਹ ਕਹਿੰਦੇ ਨਹੀਂ ਥੱਕਦੇ ਕਿ ਸ਼ੰਕਰਾਚਾਰੀਆ ਨੇ ਅੱਠਵੀਂ ਸਦੀ ਵਿੱਚ ਬੁੱਧ-ਧਰਮ ਦਾ ਸਰਵਨਾਸ਼ ਕਰਕੇ ਵੈਦਿਕ ਹਿੰਦੂ ਧਰਮ ਦੁਬਾਰਾ ਸਥਾਪਤ ਕੀਤਾ ਸੀ ਅਤੇ ਕੋਈ ਬੌਧੀ ਦੀਵਾ ਲੈ ਕੇ ਵੀ ਲੱਭਿਆ ਨਹੀਂ ਲੱਭਦਾ । ਦੂਜੇ ਪਾਸੇ ਇਹੀ ਲੋਕ ਹਮਲਾਵਰ ਵਿਦੇਸ਼ੀ ਮੁਸਲਮਾਨਾਂ ਦੇ ਹੱਥੋਂ ਹੋਈਆਂ ਆਪਣੀਆਂ ਹਾਰਾਂ ਲਈ ਬੋਧੀਆਂ ਨੂੰ ਜ਼ਿੰਮੇਵਾਰ ਗਰਦਾਨ ਰਹੇ ਹਨ । ਇਕ ਹੀ ਸਾਹ ਵਿੱਚ ਸਰਦ ਤੇ ਗਰਮ । ਇਨ੍ਹਾਂ ਦੀ (ਹਿੰਦੂਆਂ ਦੀ) ਕਿਹੜੀ ਗੱਲ ਨੂੰ ਠੀਕ ਮੰਨੀਏ ? ਪੂਰਵ ਆਗ੍ਰਿਹਿਆਂ ਦੇ ਮੋਹ ਦੇ ਸਦਕਾ ਕੱਢੇ ਗਏ ਇਹ ਨਤੀਜੇ ਅਜਿਹੇ ਹੀ ਆਤਮਘਾਤੀ ਤੇ ਆਪ ਵਿਰੋਧੀ ਹੁੰਦੇ ਹਨ । ਸ਼ਰਮਾ ਜੀ ਹੋਰ ਅੱਗੇ ਚੱਲ ਕੇ ਸ਼ਿਵਾ ਜੀ ਅਤੇ ਰਾਣਾ ਪ੍ਰਤਾਪ ਬਾਰੇ ਲਿਖਦੇ ਹਨ : ਕਿ ਕਈ ਲੋਕ ਸ਼ਿਵਾ ਜੀ, ਰਾਣਾ ਪ੍ਰਤਾਪ ਆਦਿ ਦੀਆਂ ਵਿਅਕਤੀਗਤ ਪ੍ਰਾਪਤੀਆਂ ਨੂੰ ਪ੍ਰਸਤੁਤ ਕਰਕੇ ਕਹਿੰਦੇ ਹਨ ਕਿ ਸਾਡਾ ਇਤਿਹਾਸ ਬਹੁਤ ਸ਼ਾਨਦਾਰ ਸੀ । ਸਾਡਾ (ਸੁਰਿੰਦਰ ਕੁਮਾਰ ਸ਼ਰਮਾ ਜੀ ਹੁਰਾਂ ਦਾ) ਅਜਿਹੇ ਸੱਜਣਾਂ ਨੂੰ ਪੁੱਛਣਾ ਬਣਦਾ ਹੈ ਕਿ ਕੀ ਇਹ ਦੋ ਵਿਅਕਤੀ ਹੀ ਤੁਹਾਡੇ (ਹਿੰਦੂਆਂ ਦੇ) ਹਜ਼ਾਰਾਂ ਵਰ੍ਹਿਆਂ ਦਾ ਇਤਿਹਾਸ ਹਨ ? ਜੇਕਰ ਤੁਹਾਡਾ ਇਤਿਹਾਸ ਸੱਚ ਮੁੱਚ ਹੀ ਸ਼ਾਨਦਾਰ ਸੀ ਤਾਂ ਇਥੇ ਮੁੱਠ ਕੁ ਹਮਲਾਵਰ ਦੋ ਢਾਈ ਹਜ਼ਾਰ ਵਰ੍ਹਿਆਂ ਤੱਕ ਤੁਹਾਡੇ ਰਾਣਾ ਪ੍ਰਤਾਪਾਂ ਅਤੇ ਸ਼ਿਵਾਜੀਆਂ ਦੇ ਬਾਵਜੂਦ ਰਾਜ ਕਿਉਂ ਕਰਦੇ ਰਹੇ ? ਸੁਰਿੰਦਰ ਕੁਮਾਰ ਸ਼ਰਮਾ ਜੀ ਹਿੰਦੂਆਂ ਨੂੰ ਇਕ ਹੋਰ ਸੁਆਲ ਪੁੱਛਦੇ ਹਨ ਕਿ ਕੀ ਇਹ ਵੀ ਤੁਹਾਡੇ ਇਤਿਹਾਸ ਦਾ ਕੌੜਾ ਸੱਚ ਨਹੀਂ ਕਿ ਰਾਣਾ ਪ੍ਰਤਾਪ ਦੀ ਸਾਰੀ ਉਮਰ ਉਨ੍ਹਾਂ ਹਿੰਦੂਆਂ ਦੇ ਵਿਰੁੱਧ ਲੜਦੇ ਲੜਦੇ ਬੀਤ ਗਈ ਜਿਹੜੇ ਅਕਬਰ (ਹਿੰਦ ਦਾ ਬਾਦਸ਼ਾਹ) ਦੇ ਸ਼ਿਕਾਰੀ ਕੁੱਤਿਆਂ ਦੀ ਭੂਮਿਕਾ ਨਿਭਾਅ ਰਹੇ ਸਨ । ਅਤੇ ਸ਼ਿਵਾ ਜੀ ਦੀਆਂ ਪ੍ਰਾਪਤੀਆਂ ਦੇ ਬਾਵਜੂਦ ਉਨ੍ਹਾਂ ਦਾ ਵੇਦ ਮੰਤਰਾਂ ਨਾਲ ਰਾਜ ਤਿਲਕ ਨਹੀਂ ਸੀ ਕੀਤਾ ਗਿਆ (ਬ੍ਰਾਹਮਣ ਨੇ ਪੈਰ ਦੇ ਅੰਗੂਠੇ ਨਾਲ ਸ਼ਿਵਾਜੀ ਨੂੰ ਰਾਜ ਤਿਲਕ ਦਿੱਤਾ ਸੀ) ਅਤੇ ਪੁਰੋਹਿਤਾਂ ਨੇ ਉਨ੍ਹਾਂ (ਸ਼ਿਵਾ ਜੀ) ਨੂੰ ਸ਼ੂਦਰ ਕਹਿ ਕੇ ਅਜਿਹਾ ਕਰਨੋਂ ਨਾਂਹ ਕਰ ਦਿੱਤੀ ਸੀ ।
ਹਿੰਦੂ ਇਤਿਹਾਸ, ਹਾਰਾਂ ਦੀ ਦਾਸਤਾਨ ਦੇ ਪੰਨਾ 16 ਉੱਤੇ ਸੁਰਿੰਦਰ ਕੁਮਾਰ ਸ਼ਰਮਾ ਜੀ ਗੁਰੂ ਗੋਬਿੰਦ ਸਿੰਘ ਅਤੇ ਸ਼ਿਵਾ ਜੀ ਮਰਹੱਟਾ ਨੂੰ ਇਕੋ ਪਲੇਟਫਾਰਮ ਤੇ ਲਿਆ ਕੇ ਇਕ ਸਾਜਿਸ਼ੀ ਢੰਗ ਨਾਲ ਦੋਹਾਂ ਨੂੰ ਇਕੋ ਮਕਸਦ ਲਈ ਲੜਨ ਬਾਰੇ ਟਿੱਪਣੀ ਕਰਦੇ ਹੋਏ ਲਿਖਦੇ ਹਨ ਕਿ ਮੁਸਲਮਾਨਾਂ ਦਾ ਸੂਰਜ ਡੁੱਬ ਰਿਹਾ ਸੀ । ਜੇਕਰ ਆਪਸੀ ਫੁੱਟ ਨਾ ਹੁੰਦੀ ਤਾਂ ਕਿਸੇ ਗੱਲ ਦੀ ਘਾਟ ਨਹੀਂ ਸੀ । ਗੁਰੂ ਗੋਬਿੰਦ ਸਿੰਘ ਅਤੇ ਸ਼ਿਵਾ ਜੀ ਪੰਜਾਬ ਅਤੇ ਮਹਾਂਰਾਸ਼ਟਰ ਵਿੱਚ ਵਾਰੋ ਵਾਰੀ ਮੁਗਲਾਂ ਨਾਲ ਲੋਹਾ ਲੈ ਰਹੇ ਸਨ, ਪਰ ਰਾਜਪੂਤ, ਮਰਾਠੇ ਅਤੇ ਦੂਜੇ ਹਿੰਦੂ ਰਾਜੇ ਹੀ ਉਨ੍ਹਾਂ ਦੇ ਲਹੂ ਦੇ ਪਿਆਸੇ ਸਨ । ਆਪਸੀ ਫੁੱਟ ਕਾਰਨ ਉਹ ਇਕ ਨਵੀਂ ਸ਼ਕਤੀ ਦੇ ਹੱਥੇ ਚੜ੍ਹ ਗਏ । ਸੁਰਿੰਦਰ ਕੁਮਾਰ ਸ਼ਰਮਾ ਜੀ ਨੇ ਇਸ ਇਤਿਹਾਸਕ ਤੱਥ ਤੇ ਤਾਂ ਮੋਹਰ ਲਾ ਦਿੱਤੀ ਹੈ ਕਿ ਹਿੰਦੂ ਰਾਜੇ ਗੁਰੂ ਗੋਬਿੰਦ ਸਿੰਘ ਜੀ ਦੇ ਲਹੂ ਦੇ ਪਿਆਸੇ ਸਨ । ਪਰ ਸਿਧਾਂਤਕ ਪੱਖੋਂ ਸ਼ਿਵਾ ਜੀ ਮਰਹੱਟਾ ਦੀ ਕਿਸੇ ਪੱਖੋਂ ਵੀ ਗੁਰੂ ਗੋਬਿੰਦ ਸਿੰਘ ਨਾਲ ਬਰਾਬਰੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇਕ ਤਾਂ ਸ਼ਿਵਾ ਜੀ ਮਰਹੱਟਾ ਮਨੁੱਖੀ ਸਖ਼ਸ਼ੀਅਤ ਸੀ ਤੇ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੀ ਗੁਰੂ ਜੋਤਿ ਅਕਾਲ ਰੂਪ ਹਨ । ਇਕ ਪਾਸੇ ਤਾਂ ਇਕ ਵਾਰੀ ਕੁਝ ਬ੍ਰਾਹਮਣ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪਾਸ ਆਏ ਤੇ ਜਦੋਂ ਸੰਗਤਾਂ ਨੂੰ ਲੰਗਰ ਛਕਾਉਣ ਲਈ ਪੰਗਤਾਂ ਲੱਗੀਆਂ ਤਾਂ ਬ੍ਰਾਹਮਣਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਸਾਡੇ (ਬ੍ਰਾਹਮਣਾਂ) ਲਈ ਵੱਖਰੀ ਪੰਗਤ ਲੱਗਣੀ ਚਾਹੀਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਕਿ ਗੁਰੂ ਨਾਨਕ ਦੇ ਦਰਬਾਰ ਵਿੱਚ ਬ੍ਰਾਹਮਣ ਤੇ ਸ਼ੂਦਰ ਸਭ ਬਰਾਬਰ ਹਨ । ਤੇ ਦੂਜੇ ਪਾਸੇ ਜਦੋਂ ਸ਼ਿਵਾ ਜੀ ਨੂੰ ਬ੍ਰਾਹਮਣ ਆਖਦੇ ਹਨ ਕਿ ਤੂੰ ਸ਼ੂਦਰ ਹੈਂ ਇਸ ਕਰਕੇ ਤੇਰਾ ਰਾਜ ਤਿਲਕ ਨਹੀਂ ਹੋ ਸਕਦਾ ਤਾਂ ਸ਼ਿਵਾ ਜੀ ਮਰਹੱਟੇ ਨੇ ਬ੍ਰਾਹਮਣ ਦੇ ਪੈਰ ਦੇ ਅੰਗੂਠੇ ਨਾਲ ਤਿਲਕ ਲਗਾਉਣਾ ਪ੍ਰਵਾਨ ਕਰ ਲਿਆ ਸੀ । ਸ਼ਿਵਾ ਜੀ ਦੀ ਮੌਤ 1680 ਵਿੱਚ ਹੋ ਗਈ ਸੀ ਤੇ ਗੁਰੂ ਗੋਬਿੰਦ ਸਿੰਘ ਨੇ 1699 ਦੀ ਵਿਸਾਖੀ ਨੂੰ ਜਾਤ-ਪਾਤ ਰਹਿਤ ਖ਼ਾਲਸਾ ਪ੍ਰਗਟ ਕੀਤਾ ਸੀ - ਹਿੰਦੂ ਇਤਿਹਾਸ, ਹਾਰਾਂ ਦੀ ਦਾਸਤਾਨ ਦਾ ਜ਼ਿਕਰ ਕਰਨਾ ਕਿਉਂ ਜਰੂਰੀ ਸੀ, ਸਮਾਂ ਮਿਲਿਆ ਤੇ ਅਗਲੇ ਹਫ਼ਤੇ ਵਿਚਾਰ ਕਰਾਂਗੇ । 
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ।ਕੇ।