image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਮਨ ਤੂੰ ਜੋਤ ਸਰੂਪ ਹੈ

ਸੋਝੀ ਇਹ ਹੀ ਦਿੰਦਾ ਹੈ, ਉਤਸ਼ਾਹ ਭੀ ਇਥੋਂ ਹੀ, ਫੁਰਨੇ ਭੀ ਤਾਂ ਹੀ ਫੁਰਦੇ ਹਨ, ਜਿਉਂ ਹੀ ਪੰਜਾਬ ਵਿੱਚ ਯਾਨੀ ਮਾਲਵੇ ਸੰਗਰੂਰ ਵਿੱਚ ਦੁੱਧ ਉਬਲਣ ਵਾਂਗੂੰ ਇਕ ਮਾਨ ਪਛਾੜ ਦੂਜਾ ਚੱਕ ਲਿਆ, ਮੈਂ ਕੇਵਲ ਪੜਚੋਲ, ਸਮੀਖਣ ਅਤੇ ਨਿਰੀਖਣ ਹੀ ਕਰਨੀ ਹੈ, ਸਾਧਾਰਣ ਬੰਦੇ ਤਾਂ ਜੀ ਪੰਥ ਦੇ ਮੁੱਦੇ ਜਾਣਦੇ ਭੀ ਨਹੀਂ, ਕੀ ਹਨ ਸੰਬੰਧਿਤ ਹੀ ਚੁੱਕਦੇ ਹਨ, ਨੰਬਰ ਇਕ ਇਸ ਚੋਣ ਵਿੱਚ ਸ: ਮਾਨ ਹੋਰਾਂ ਬਹੁਤਾ ਨਾ ਤਾਂ ਖਾਲਿਸਤਾਨ ਹੀ ਮੰਗਿਆ, ਨਾ ਪੰਥਕ ਵਿਸ਼ੇ ਉਛਾਲੇ, ਬੜੀ ਡੂੰਘੀ ਨੀਤੀ ਨਾਲ ਪ੍ਰਚਾਰ ਕੀਤਾ, ਹੁਣ ਦੇਖੋ ਅੱਗੋਂ ਕੀ ਬਚਨ ਬਲਾਸ ਹੋਣਗੇ, ਦਿੱਲੀ ਕਿਹੜੇ ਰੰਗਾਂ ਵਿੱਚ ਜਾਣਗੇ, ਵਿਸ਼ਾ ਹੈ ਕਿ ਅੰਮ੍ਰਿਤਸਰ ਅਕਾਲੀ ਦਲ ਦੀ ਇੰਨੀ ਛਵੀ ਤਾਂ ਸੀ ਨਹੀਂ ਵੋਟਾਂ ਕਿਵੇਂ : ਸਭ ਤੋਂ ਪਹਿਲਾਂ ਦੇਖੋ ਕਿਵੇਂ ਦੀਪ ਸਿੱਧੂ ਕਿਥੋਂ ਤੇ ਕਿਵੇਂ, ਅੰਤ ਮਾਨ ਖੇਮੇ ਵਿੱਚ ਜੋ ਲੀਲ੍ਹਾ ਵਰਤੀ ਪਤਾ ਹੀ ਹੈ, ਦੂਜਾ ਸਿੱਧੂ ਮੂਸੇਵਾਲਾ, ਕਾਂਗਰਸੀ ਸਫਾ ਦਾ, ਚੋਣ ਭੀ ਲੜੀ ਲੋਕਾਂ ਨੂੰ ਬੁਰਾ ਭਲਾ ਭੀ ਕਿਹਾ, ਅਖੀਰ ਮਾਨ ਸਾਹਬ ਨੂੰ ਕਹਿੰਦਾ ਮੈਂ ਤੁਹਾਡੀ ਹਮਾਇਤ ਕਰਨੀ ਹੈ, ਹਸ਼ਰ ਸਾਹਮਣੇ ਹੈ, ਗੀਤ ਕੀ ਕੀ ਕਹਿੰਦਾ ਹੈ, ਲਿਖਿਆ ਤਾਂ ਪਹਿਲਾਂ ਦਾ ਹੈ, ਕੀ ਕੀ ਮੰਗ ਹੈ ਜੀ ਹਰਿਆਣਾ, ਹਿਮਾਚਲ ਮੋਹੋ, ਪਰ ਪਹਿਰੇਦਾਰ ਕਹਿੰਦੇ ਨਹੀਂ ਜੀ ਉਹ ਤਾਂ ਰੱਲ ਕੇ ਰਹਿਣ ਦੀ ਗੱਲ ਕਰਦਾ ਹੈ, ਪਾਣੀ ਭੀ ਰੱਲ੍ਹਕੇ ਵਰਤਣ ਦੀ ਗੱਲ ਹੈ ? ਨਤੀਜੇ ਤੋਂ ਮਗਰੋਂ ਕਿਵੇਂ ਸੁਖਪਾਲ ਸਿੰਘ ਖਹਿਰਾ ਬਾਗੋ ਬਾਗ, ਸਬੂਤ ਹੋਰ ਚਾਹੀਦੇ ਹਨ ਕਿ ਕਾਂਗਰਸ ਨੇ ਵੋਟਾਂ ਪੁਆਈਆਂ, ਆਪਣਾ ਗੋਲਡੀ ਹਰਾਇਆ, ਵਿਸ਼ਲੇਸ਼ਨ ਕਰ ਲਵੋ ਕਿ ਇੰਨੀ ਵੋਟ ਮਾਨ ਸਾਹਬ ਦੀ ਸੀ, ਕਾਂਗਰਸ ਦੀ ਕਿਥੇ ਗਈ, ਇਹ ਇਕ ਬਹੁਤ ਹੀ ਵੱਡੀ ਏਜੰਸੀ ਦੀ ਸਕੀਮ ਹੈ, ਚੁਰਾਸੀ ਦੀਆਂ ਝਾਕੀਆਂ ਨਿਕਲ ਰਹੀਆਂ ਹਨ, ਹੁਣ ਮਾਨ ਸਥਾਨ, ਕਾਂਗਰਸਤਾਨ ਫੇਰ ਖਾਲਿਸਤਾਨ ਜਾਂ ਨਉਂ ਪਤਾ ਨਹੀਂ ਕਿਹੜੇ ਕਿਹੜੇ ਹਵਾ ਦੇ ਬੁੱਲੇ, ਵਰੋ੍ਹਲੇ ਅਤੇ ਭੂਚਾਲ ਆਉਣਗੇ, ਕੌਣ, ਕਿਥੇ ਤੇ ਕੀਹਦੇ ਹਵਾਲੇ, ਇਹ ਤਾਂ ਯੁੱਧ ਹੀ ਦੱਸੂ ਪਰ ਵਿਆਹ ਜਦੋਂ ਮਰਜ਼ੀ ਹੋਵੇ, ਸ਼ਗਨ ਜਰੂਰ ਲੱਗਣਗੇ, ਗਿਆਨੀ ਜੈਲ ਸਿੰਘ ਦੇ ਬੀਜੇ ਕੰਡੇ ਕਿੰਨੇ ਕੁ ਚੁਭਣਗੇ ਪਰ ਤਾਕਤਾਂ ਨੇ ਭਾਜੀ ਕੀਮਤ ਵਗੈਰ ਨਹੀਂ ਵੰਡਣੀ । ਪੰਜਾਬ ਹੁਣ ਥਾਨ ਹਵਾਲੇ, ਭਾਵੇਂ ਸੁੱਥਣ ਸਵਾ ਭਾਵੇਂ ਲਹਿੰਗਾ, ਕਾਂਗਰਸ ਦਾ ਥੱਲਾ ਲੱਗ ਗਿਆ ਸੀ ਹੁਣ ਪੰਜਾਬ ਵਿੱਚ ਬੂਟੀ ਸੁੰਘਣ ਨੂੰ ਦੇ ਦਿੱਤੀ, ਦੀਪ ਤੇ ਮੂਸੇਵਾਲਾ ਖੇਮੇ ਵਰਤੇ ਗਏ, ਨੌਜਵਾਨ ਜਿਮੇ ਇਕ ਚੈਨਲ ਜੋ ਕਿ ਭਾਰਤ ਤੋਂ ਆਏ ਕਾਰਕੁੰਨ ਨੌਜਵਾਨ ਹੀ ਆਖਦਾ ਹੈ, ਸੱਚ ਹੈ ਇਹ ਹਨ ਤਾਂ ਨੌਜਵਾਨ ਹੀ, ਮੂੰਹ ਜੋਰ ਹਨ, ਵਿਹਲੇ ਸਾਰਾ ਸਮਾਂ ਇਨ੍ਹਾਂ ਅਲਾਮਤਾਂ ਸਹੇੜਨ &lsquoਤੇ ਹੀ, ਕੀ ਖਾਲਿਸਤਾਨ ਭਾਰਤ ਫੜਾ ਦੇਵੇਗਾ ਖੂਨ ਖਰਾਬੇ ਤੋਂ ਵਗੈਰ, ਕੀ ਕੋਈ ਦੂਜਾ ਦੇਸ਼ ਮੁਫ਼ਤ ਵਿੱਚ ਹੀ ਟੱਕਰੂ ਜਾਂ ਆਪ ਘੜੀਸ ਲਊ, ਚਲੋ ਕੁਝ ਭੀ ਹੋਵੇ ਇਹ ਇੰਨੀ ਭਲੀ ਸਾਜਿਸ਼ ਨਹੀਂ ਕਿ ਪੰਥਕ ਮੁੱਦੇ ਹੱਲ ਹੋਣਗੇ, ਪਹਿਲੀ ਗੱਲ ਤਾਂ ਪੰਥ ਤਾਂ ਆਪ ਆਪਣੇ ਹੱਲ ਨਹੀਂ ਲੱਭ ਸਕਦਾ, ਸ਼ੇਖਚਿਲ੍ਹੀ ਹਨ, ਪਿਛੋਕੜ ਦੇਖੋ ਜੀ ਕਿਵੇਂ ਚੱਬੇ ਦਾ ਇਕੱਠ ਜਥੇਦਾਰ ਚੁਨਣ ਦੀ ਥਾਂ ਇਲਾਨੇ ਹਵਾਰਾ ਅਕਾਲ ਤਖ਼ਤ ਤੇ ਸਿਮਰਨਜੀਤ ਸਿੰਘ ਮਾਨ, ਅਮਰ ਸਿੰਘ ਚਾਹਲ ਵਕੀਲ, ਹੁਣ ਹਵਾਰਾ ਸਾਹਬ ਦਾ ਜੇਲੋ੍ਹਂ ਹੁਕਮਨਾਮਾ, ਹਾਲੇ ਪੰਥ ਇਕਮੁੱਠ, ਨਾਲੇ ਕੀ ਹਵਾਰਾ ਸਿਹਤ ਪੱਖੋਂ ਨੌਂ-ਬਰ-ਨੌਂ ਹੈ, ਸਗੋਂ ਉਹ ਦੀਆਂ ਔਕੜਾਂ ਵਧਾ ਧਰੀਆਂ ਕਿ ਰਿਹਾਅ ਕਿਉਂ ਕਰੀਏ ਜੀ ਇਹ ਤਾਂ ਜੇਲੋ੍ਹਂ ਭੀ ਸਿਆਸਤ ਖੇਡਦਾ ਹੈ, ਇਹ ਹੀ ਹਾਲ ਰਾਜੋਆਣੇ ਦਾ, ਮੈਂ ਕੱਲ੍ਹ ਇਕ ਚੈਨਲ &lsquoਤੇ ਇਕ ਪ੍ਰੋਗਰਾਮੀ ਜੋ ਸਦਾ ਹੀ ਚੀਰ ਪਾੜ ਕਰਦਾ ਹੈ ਬੜਾ ਹੀ ਸਲੀਕੇ ਨਾਲ ਤੇ ਸਹੀ ਰਿਪੋਰਟ ਦਿੰਦਾ ਹੈ, ਆਖਦਾ ਹੈ ਕਿ ਪੱਤਰਕਾਰ ਦੇਖੋ ਕੀ ਜਬਲ੍ਹੀਆਂ ਮਾਰਦੇ ਹਨ ਕਿ ਜੀ ਮੂਸੇਵਾਲੇ ਦੇ ਕਾਤਲ ਵਿਦੇਸ਼ ਫਰਾਰ ਹੋ ਗਏ ਦੋ ਅਪ੍ਰੈਲ ਮਹੀਨੇ, ਕਿਵੇਂ ਪੁਲਸ ਨੇ ਲੋਕ ਬੁੱਧੂ ਬਣਾਏ, ਕਤਲ 29 ਮਈ ਨੂੰ ਤੇ ਕਾਤਲ ਅਪ੍ਰੈਲ ਹੀ ਕਰ ਗਏ ਸੀ, ਅਸਲ ਕਹਾਣੀ ਕਿ ਕਤਲ ਗੈਂਗਸਟਰਾਂ ਨੂੰ ਤਾਂ ਵਰਤਿਆ ਜਾ ਰਿਹਾ ਹੈ, ਕਰਵਾਏ ਤਾਂ ਬਡੀਆਂ ਤਾਕਤਾਂ ਨੇ ਹਨ, ਇੰਦਰਾ ਗਾਂਧੀ ਦਾ ਕਤਲ ਘੜਤ ਸੀ, ਇਵੇਂ ਹੀ ਹੁਣ, ਕੱਟੇ ਵੱਛੇ ਬੰਨੇ੍ਹ ਜਾ ਰਹੇ ਹਨ, ਮੱਝਾਂ ਗਾਈਆਂ ਦਾ ਤਾਂ ਪਤਾ ਨਹੀਂ ਕੀਹਦਾ ਕਿਹੜਾ ਛਲਾਰੂ ਹੈ, ਮੇਰਾ ਨਿਰਣਾ ਭਾਵੇਂ ਕਈਆਂ ਨੂੰ ਪਸੰਦ ਨਹੀਂ, ਖਾਸ ਕਰਕੇ ਕਾਂਗਰਸ ਨੂੰ ਪਰ ਗੰਢ ਖੁੱਲ੍ਹਣੀ ਹੀ ਹੈ ਕਿਸੇ ਸਮੇਂ, ਪਰ ਮੈਂ ਲਿਖਣੋ ਨਹੀਂ ਰਹਿ ਸਕਦੀ ਕਿ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਕਬੂਲਣਾ ਪੈਣਾ ਹੈ ਉਨ੍ਹਾਂ ਦਾ ਸਪੁੱਤਰ ਭੋਲਾ ਨਹੀਂ ਸੀ, ਦੀਪ ਸਿੱਧੂ ਵਾਂਗੂੰ ਉਪਰਲੀਆਂ ਚੜ੍ਹਤਾਂ ਵਿੱਚ ਦਾਖਲਾ ਲੈ ਚੁੱਕਿਆ ਸੀ, ਲੂਤੀਆਂ ਅਤੇ ਭਾਂਬੜ ਲਾਉਣੇ ਸੌਖੇ ਹਨ, ਪਰ ਨਿਭਾਉਣੇ ਕਿਸੇ ਨੂੰ ਹੀ ਪੈਂਦੇ ਹਨ, ਹਾਲੇ ਚੁਰਾਸੀ ਦੀਆਂ ਗੱਲਾਂ ਤਾਂ ਕਰੀ ਜਾਂਦੇ ਹਨ, ਪਰ ਸਬਕ ਕੋਈ ਨਹੀਂ, ਪ੍ਰਾਪਤੀ ਪਰ ਕੁਰਬਾਨੀ ਨਾਲੋਂ ਵੱਧ ਗੁਣਕਾਰੀ ਹੋ ਕੇ ਮਿਲ ਗਈ, ਵਿਦੇਸ਼ੀ ਆ ਕੇ ਧਨਾਢ ਬਣ ਗਏ, ਪੰਜਾਬ ਵਿੱਚ ਸਿੱਖ ਵੱਸੋਂ ਘੱਟ ਗਈ, ਕਿਸੇ ਨੂੰ ਕੀ ਜਿਨ੍ਹਾਂ ਦੇ ਘਰ ਉੱਜੜ ਗਏ, ਸੁਥਰਾ ਘੋਲ ਪਤਾਸੇ ਪੀਵੇ, ਪੁਰਾਣੇ ਸਮਿਆਂ ਵਿੱਚ ਕਹਿੰਦੇ ਸੀ, ਆਹ ਮੂੰਹ ਮਸਰਾਂ ਦੀ ਦਾਲ ਉਦੋਂ ਭਾਈ ਮਸਰਾਂ ਦੀ ਦਾਲ ਮਸਾਂ ਮਿਲਦੀ ਸੀ, ਹੁਣ ਤਾਂ ਸਸਤੀ ਹੀ ਹੈ ਜਣਾ ਕਣਾ ਖਾਂਦਾ ਹੈ, ਕੱਲ੍ਹ ਕਿਵੇਂ ਮਾਲਵੇ ਦੇ ਬਰਨਾਲਾ ਤੇ ਸੰਗਰੂਰ ਵਿੱਚ ਇਕ ਅੰਮ੍ਰਿਤਧਾਰੀ ਗੜ੍ਹਕੇ ਜੀ ਹੁਣ ਸੰਗਰੂਰ ਦੇ ਲੋਕ ਸਿਆਣੇ ਹੋ ਗਏ, ਚਲੋ ਦੇਖੋ ਕਿ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ, ਮਾਰੀ ਜਾਵੋ ਝੱਲ ਬਿਜਲੀ ਅੱਗੇ ਹੀ ਘੱਟ ਹੈ, ਜਦੋਂ ਮਜੌਰ ਜਾਨਵਰਾਂ ਨੂੰ ਭਜਾਉਣ ਲਾ ਦਿਉ ਤਾਂ ਪੀਹਣ ਦੀ ਖੈਰ ਨਹੀਂ, ਮਾਲਵਾ ਪਹਿਲਾਂ ਹੀ ਸਾਊ ਹੈ, ਹੁਣ ਤਾਂ ਇਨਾਮ ਲੈਣ ਵਾਲਾ ਹੈ, ਮਾਝਾ ਪਰ੍ਹਾ ਨਹੀਂ, ਕੇਵਲ ਦੁਆਬਾ ਹੀ ਸੀ ਉਹਨੇ ਭੀ ਆਮ ਪਾਰਟੀ ਨੂੰ ਨਿਉਂਦੇ ਦੇ ਕੇ ਆਪਣਾ ਅਕਸ ਵਗਾੜ ਲਿਆ ਸੀ, ਰਹਿੰਦੀ ਕਸਰ ਅੱਗੋਂ ਨੂੰ ਕੱਢ ਲੈਣਗੇ । ਇਕ ਚੈਨਲੀ ਪੀਪਨੀ ਆਖੇ ਜੀ ਮਾਨ ਸਾਹਬ ਨੇ ਬੜੀ ਨਿਮਰਤਾ ਨਾਲ ਵਰਤਾਅ ਕੀਤਾ ਮੈਂ ਹੱਸਾਂ, ਨਿਮਰਤਾ ਹਲੇਮੀ ਮਾਨ ਸਾਹਬ, ਕੋਈ ਆਖੇ ਜੀ ਬੀਬੀ ਜੀ ਬੜੀ ਨਿਮਰਤਾ ਨਾਲ ਲਿਖਦੇ ਹਨ, ਭਾਈ ਨਿਮਰਤਾ ਅਤੇ ਸੱਭਿਅਤਾ ਵਿੱਚ ਅੰਤਰ ਹੈ, ਨਿਮਰਤਾ ਨੂੰ ਤਾਂ ਬੀਬੀ ਨੇੜੇ ਨੀ ਢੁੱਕਣ ਦਿੰਦੀ, ਮੈਂ ਸਹੀ ਅਤੇ ਢੁੱਕਮੀ ਭਾਸ਼ਾ ਦੀ ਵਰਤੋਂ ਤਾਂ ਕਰਦੀ ਹਾਂ, ਪਰ ਜੀ ਹਜ਼ੂਰੀ ਦਾ ਸਬਕ ਮੈਂ ਨਹੀਂ ਪੜ੍ਹਿਆ, ਸਪੱਸ਼ਟ ਕਰਾਂ ਪੰਜਾਬ ਵਿੱਚ ਹੁਣ ਚਲਿੱਤਰ ਰਾਜ਼ ਹੈ, ਕਿਵੇਂ ਸਰਕਾਰ ਆਪਣੇ ਪਿੱਪੜੇ ਪੜ੍ਹਦੀ ਹੈ, ਪੁਲਸ ਆਪਣੇ ਸੱਪ ਕੱਢਣ ਲੱਗੀ ਪਈ ਹੈ, ਉਪਰ ਪੰਥ, ਪਾਲ ਆਪਣੇ ਪ੍ਰਚੰਡ ਹੋਦੇ ਲਈ ਦਬਾ ਦਬਾ ਬੈਠਕਾਂ &lsquoਤੇ ਲੱਗ ਗਏ, ਯਾਨੀ ਭੈਰਮੀ ਲੈ ਆਏ, ਅਮਨ-ਸ਼ਾਂਤੀ ਦੀ ਤਾਂ ਮੰਗ ਭੀ ਨਹੀਂ, ਆਦਮਬੋ ਆਦਮਬੋ ਹੋ ਰਹੀ ਹੈ ਹਾਲੇ ਇਹ ਧਰਮ ਨਿਰਮਾਤਾ ਹਨ, ਅਧਰਮੀ ਪਤਾ ਨਹੀਂ ਕਿਹੋ ਜਿਹੇ ਹੋਣਗੇ, ਮੈਂ ਆਪਣਾ ਪੱਖ ਸੱਚੀ ਦੱਸਾਂ ਮੈਂ ਕਿਸੇ ਖਾਲਿਸਤਾਨੀ ਦੇ ਜਾਂ ਮੰਚ ਦੀ ਵਿਰੋਧੀ ਨਹੀਂ, ਉਨ੍ਹਾਂ ਦਾ ਹੱਕ ਹੈ ਪਰ ਨੈਲਸਨ ਮੰਡੇਲਾ ਦੀ ਰੀਸ ਆਪ ਸਜ਼ਾ ਭੁਗਤੋ, ਦੂਜਿਆਂ ਨੂੰ ਨਾ ਝੋਕੋ, ਦੂਜੀ ਗੱਲ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਸਮਰਥੱਕ ਹਾਂ ਨਾ ਕਿ ਗੂਠਾ ਲਾਊ, ਮੈਂ ਬੰਦੀ ਸਿੰਘ ਮੁੱਦੇ &lsquoਤੇ ਚੋਣ ਕੇਵਲ ਸਮੱੁਚੀ ਵੱਸੋਂ ਦੀ ਮੰਗ ਨਹੀਂ ਤੇ ਬੀਬੀ ਕਮਲਦੀਪ ਕੌਰ ਦੇ ਖੜ੍ਹੇ ਹੋਣ ਦੀ ਹਮਾਇਤੀ ਨਹੀਂ, ਮੈਂ ਤਾਂ ਕਿਸੇ ਭੀ ਕਾਤਲ, ਕਤਲ ਭਾਵੇਂ ਕੋਈ ਭੀ ਵਰਗ ਹੋਵੇ ਦੀ ਹਾਮੀ ਨਹੀਂ, ਲੇਖਕ ਨਿਰਪੱਖ ਹੋਵੇ, ਆਪਣੇ ਭਾਵ ਪਾਠਕਾਂ ਦੀ ਭੇਂਟ ਕਰੇ, ਸਵੀਕਾਰਨਾਂ ਜਾਂ ਨਾ ਉਨ੍ਹਾਂ ਦਾ ਦੈਨਿਕ ਹੱਕ ਹੈ, ਲੋਭ ਲਾਲਚ ਨਾਲ ਲੋਕਾਂ ਨੂੰ ਗੁੰਮਰਾਹ ਕਰਨਾ ਹਿਰਦੇ ਨਾਲ ਧ੍ਰੋਹ ਹੈ, ਇਤਿਹਾਸ ਕੁਝ ਤੱਥਾਂ ਦੇ ਆਧਾਰਿਤ ਹੋਵੇ, ਪੂਰਨ ਸੱਚ ਤਾਂ ਕਦੀ ਲੱਭਣਾ ਨੀ ਮੈਂ ਕੁਝ ਅਗਾਂਹ ਤੁਰਾਂ, ਅਕਾਲੀ ਦਲ ਦਾ ਸਪੱਸ਼ਟੀਕਰਨ ਕਿ ਅਸੀਂ ਤਾਂ ਬੀਬੀ ਨੂੰ ਰਾਜੋਆਣੇ ਦੀ ਆਖੀ &lsquoਤੇ ਤੱਕੜੀ ਚੋਣ ਨਿਸ਼ਾਨ ਦਿੱਤਾ, ਭਾਈ ਕੱਲ੍ਹ ਨੂੰ ਉਹ ਆਖੇ ਮੈਨੂੰ ਅੰਦਰ ਬੈਠੇ ਨੂੰ ਜਥੇਦਾਰ ਬਣਾਉ, ਜਿਮੇ ਰਣਜੀਤ ਸਿੰਘ ਨੂੰ, ਕੀ ਬਣਾ ਦਿਉਗੇ, ਕੀ ਰਾਜੋਆਣਾ ਬੇਅੰਤ ਸਿੰਘ ਦੇ ਕਤਲ ਵਿੱਚ ਤਾਂ ਪੰਥਕ ਹੈ ? ਕਾਂਗਰਸ ਨੂੰ ਚਿੜਾਉਣ ਲਈ ? ਕੀ ਕਾਂਗਰਸ ਸੰਤ ਲੌਂਗੋਵਾਲ, ਬੀਬੀ ਰਜਿੰਦਰ ਕੌਰ, ਅਵਿਨਾਸ਼ੀ ਸਿੰਘ ਦੇ ਕਾਤਲਾਂ ਨੂੰ ਇਨਾਮ ਦੇਵੇ ਰਾਜਨੀਤੀ ਕਰੋ ਨਾ ਕਿ ਨਾਸ਼ਨੀਤੀ, ਕੀ ਫੇਰ ਇਹ ਸੱਚ ਹੈ ਕਿ ਗੈਂਗਸਟਰ ਤੇ ਵਾਰਦਾਤੀ ਸਿਆਸੀ ਪਾਰਟੀ ਦੇ ਪਲ੍ਹੇ ਹਨ ? ਕੋਈ ਭੀ ਪਾਰਟੀ ਹੋਵੇ ਕੁਝ ਤਾਂ ਆਤਮਾਂ ਦੀ ਸੁਣ ਸੁਣੋ, ਵਿਰੋਧਤਾ, ਅਲੋਚਨਾ, ਨੁਕਤਾਚੀਨੀ ਹੱਕ ਹੈ, ਪਰ ਜੇਕਰ ਲੋਕ ਹਿੱਤਾਂ ਲਈ ਹੈ ਜੇਕਰ ਪਾਰਟੀ ਲਈ ਹੈ ਤਾਂ ਸਰਬੱਤ ਦਾ ਧਿਆਨ ਨਹੀਂ ਮੰਨਿਆ ਜਾ ਸਕਦਾ, ਅਨੇ੍ਹਰਗਰਦੀ ਹੈ, ਜੀਵਨ ਪੱਧਰ ਨੀਵਾਂ ਜਾ ਰਿਹਾ ਹੈ, ਸੰਭਲਣਾ ਸਮੇਂ ਦੀ ਮੰਗ ਹੈ, ਧਰਮ ਨੂੰ ਪਲੂਕੀ ਮਾਰ ਕੇ ਭੂਤਰੇ ਫਿਰ ਰਹੇ ਅਖੌਤੀ ਪੰਥਕਾਂ ਤੋਂ ਸੁਚੇਤ ਹੋਵੋ, ਕੀਰਤਨ ਦਰਬਾਰ, ਗੁਰੂ ਸਾਹਬਾਂ ਦੇ ਦਿਨ ਮਨੋੌਤਾਂ ਦੇ ਆਯੋਜਨ ਤੇ ਜਾਵੋ, ਪ੍ਰਚਾਰਕਾਂ ਦੇ ਚੰਗੇ ਵਿਚਾਰ ਗੱਠੜੀ ਬੰਨ ਲੈ ਆਉ ਪਰ ਢਕੌਂਸਲੇ ਉਥੇ ਹੀ ਸਿੱਟ ਆਵੋ ਆਵੇ ਉਨ੍ਹਾਂ ਨੂੰ ਕੂੜਾ ਦੇਖ ਕੇ ਪ੍ਰਭਤਾ ਦਾ ਪਤਾ ਲੱਗ ਜੂ, ਸਾਰੇ ਸੰਤ ਮਹਾਂਪੁਰਸ਼ ਇਕੋ ਨਹੀਂ ਹੁੰਦੇ, ਜਿਨ੍ਹਾਂ ਦਾ ਕੋਈ ਧੀ-ਪੁੱਤ ਨੀ ਬੜੀ ਹੀ ਕੌਮ ਦੀ ਧਰਮ ਦੀ ਸੇਵਾ ਕਰਦੇ ਹਨ, ਸਿਰ ਝੁੱਕਦਾ ਹੈ, ਉਨ੍ਹਾਂ ਲਈ ਅਵੱਲੀ ਭਾਸ਼ਾ ਵਰਤਣੀ ਆਪਣਾ ਚਰਿੱਤਰ ਦਿਖਾਉਣਾ ਹੈ, ਇਕ ਹੋਰ ਲਿਖਾਂ ਕਿ ਭਲੇਖੇ ਹੀ ਨੇ ਕਿਸੇ ਭੀ ਪ੍ਰਚਾਰਕ ਦੇ ਆਖੇ ਲੋਕੀ ਵੋਟਾਂ ਪਾ ਦੇਣਗੇ, ਸਾਫ ਨਹੀਂ ਕਿ ਬਾਬਾ ਧੁੰਮਾ ਦਮਦਮੀ ਟਕਸਾਲ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਆਏ, ਕੀ ਹਸ਼ਰ ਹੈ, ਰਾਮ ਰਹੀਮ ਕਹਿੰਦੇ ਸੀ ਭਾਜਪਾ ਲਈ ਬਾਹਰ ਕੱਢਿਆ, ਕਿੰਨਾ ਅਸਰ ਹੈ ? ਆਪ ਦਾ ਫੇਰ ਕੋਈ ਧਾਰਮਿਕ ਮਹਾਤਮਾਂ ਨਹੀਂ ਸੀ, ਬੱਲੇ ਬੱਲੇ ਹੋ ਗਈ, ਬੀਬੀ ਭੱਠਲ ਤਾਂ ਆਖਦੀ ਸੀ ਅਕਾਲੀ ਜਿੰਨਾ ਮਰਜ਼ੀ ਸੌਦੇ ਗੇੜੇ ਮਾਰ ਲੈਣ ਵੋਟਾਂ ਉਹਨੇ ਸਾਨੂੰ ਹੀ ਪਾਉਣੀਆਂ ਹਨ, ਤੇ ਫੇਰ ਤੂਹਮਤ ਲਾਈ ਪੁਸ਼ਾਕ ਸੁਖਬੀਰ ਸਿੰਘ ਬਾਦਲ ਨੇ ਭੇਜੀ, ਪਰ ਕੋਈ ਭੀ ਸਬੂਤ ਨਹੀਂ ਦਿਖਾਇਆ, ਮੁਆਫੀ ਦੀ ਪਾਤੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਤਰਲੋਚਨ ਸਿੰਘ ਲਿਖ ਕੇ ਲਿਆਏ ਤੇ ਬਦਨਾਮੀ ਬਾਦਲਾਂ ਦੀ, ਠੀਕ ਹੈ ਮੁਆਫੀ ਦੇਣੀ ਉਹਦੇ ਆਖੇ ਤੇ ਗਲਤ ਸੀ, ਮੈਂ ਲਿਖੇ ਬਗੈਰ ਨਹੀਂ ਰਹਿ ਸਕਦੀ ਕਿ ਮੁੰਡਾ ਜੋ ਦਰਬਾਰ ਸਾਹਬ ਜੰਗਲਾ ਟੱਪ ਕਿਰਪਾਨ ਚੁੱਕਦਾ ਫੜ੍ਹਕੇ ਮਾਰ ਦਿੱਤਾ ਧਰਮ ਦੁਆਰਾ ਤਾਂ ਬਖ਼ਸ਼ਿਸ਼ਾਂ ਕਰਦਾ ਹੈ, ਅਸੀਂ ਕੀ ਕਰਦੇ ਹਾਂ, ਗੁਰੂ ਸਾਹਬਾਂ ਨਾਲ ਹੋਈਆਂ ਅਣਹੋਣੀਆਂ ਦਾ ਮਨਾਂ ਤੇ ਅਸਰ ਹੀ ਨਹੀਂ, ਜਾਂਚ ਕਰੋ ਨਾ ਕਿ ਜਾਨ ਲਵੋ । ਇਹ ਧੱਬਾ ਸ਼੍ਰੋਮਣੀ ਕਮੇਟੀ ਤੇ ਲੱਗਾ ਪਰ ਮਾਰਨ ਵਾਲੇ ਹੋਰ ਸਨ ਤੇ ਸ਼੍ਰੋਮਣੀ ਕਮੇਟੀ ਆਪਣੀ ਖੱਲ ਬਚਾਉਣ ਨੂੰ ਅਪਨਾ ਕੇ ਕੋਈ ਨਾਮਣਾ ਨਹੀਂ ਖੱਟ ਰਹੀ, ਧਰਮ ਵਿਸ਼ਾਲ ਹੈ ਸਰਬੱਤ ਦੇ ਭਲੇ ਦਾ ਹਾਮੀ, ਪਰ ਆਮ ਬੰਦੇ ਨੂੰ ਇਹ ਧਾਰਾ ਚੰਗੀ ਨਹੀਂ ਲੱਗਦੀ ਕਿ ਪੱਖ ਸੁਣੇ ਬਿਨਾਂ ਕਤਲ ਕਰੋ, ਗੱਲ ਇਹ ਹੈ ਧਰਮ ਦਾ ਧੁਰਾ ਨਹੀਂ ਹੁਣ, ਲੋਕਤੰਤਰ ਦਾ ਲੱਕ ਤੋੜ ਹੋ ਰਿਹਾ, ਅਨੁਸ਼ਾਸਨ ਹੈ ਨਹੀਂ, ਇਕ ਦੂਜੇ ਵਰਗ ਨੂੰ ਦੇਖ, ਜਾਤ-ਬਰਾਦਰੀ ਉਭਾਰ ਹੋ ਰਹੀ ਹੈ, ਹਰ ਕੋਈ ਆਪਣੇ ਫਿਰਕੇ ਦੇ ਪੁਰਸ਼ਾਂ ਦੇ ਦਿਨ ਦਿਹਾੜੇ ਮਨਾਉਣ ਲੱਗੇ ਪਏ ਹਨ, ਨਾਲੇ ਆਖੋ ਜੀ ਸਿੱਖੀ ਵਿੱਚ ਜਾਤ ਨਹੀਂ ਹੈ, ਆਖ ਭੀ ਉਹ ਹੀ ਰਹੇ ਹਨ, ਗੁਰੂ ਨਾਨਕ ਦੇਵ ਤਾਂ ਆਪਾਂ ਬਣ ਨਹੀਂ ਸਕਦੇ, ਜੋ ਮਾਰਨ ਮੁਕੀਆਂ, ਪੈਰੀਂ ਪੈ ਜਾਈਏ, ਪਰ ਕੁਝ ਕੁ ਅੰਸ਼ ਤਾਂ ਅਪਣਾ ਲਈਏ, ਬੀਬੀ ਮਿਲੀ ਕਹਿੰਦੀ ਤੂੰ ਤਾਂ ਹੁਣ ਗੁਰਦੁਆਰੇ ਆਉਂਦੀ ਨਹੀਂ, ਸੱਚ ਦੱਸਾਂ ਹੋਰ ਦੀਆਂ ਹੋਰ ਹੀ ਕਹਾਣੀਆਂ ਬਣੀਆਂ ਪਈਆਂ ਹਨ ਕੋਈ ਕਮੇਟੀ ਵਾਲਾ ਨਾ ਧਿਆਨ ਦਿੰਦਾ ਹੈ ਨਾ ਸੁਣਦਾ ਹੈ, ਮੈਂ ਕਿਹਾ ਸੁਣਾ ਦਿਆ ਕਰੋ, ਕਹਿੰਦੀ ਸਾਥੋ ਨੀ ਮਗਜ਼ ਮਾਰ ਹੁੰਦਾ, ਤੂੰ ਜੋ ਹੈ ਇਸ ਕੰਮ ਨੂੰ, ਪਰ ਲੋਕਾਂ ਦੇ ਚੁਣੇ ਹੋਏ ਹੁੰਦੇ ਹਨ ਇਹ ਪ੍ਰਬੰਧਕ, ਇਹ ਹੀ ਹਾਲ ਸਰਕਾਰਾਂ ਵਿੱਚ ਹਨ, ਕੌਣ ਪ੍ਰਵਾਹ ਕਰਦਾ ਹੈ, ਜਦੋਂ ਵੋਟਾਂ ਦੜ੍ਹੇ ਦਾ ਮਾਲ ਸਮਝ ਕੇ ਸੁੱਟਦੇ ਹਨ, ਸਾਡੇ ਦੇਸ਼ ਦੀ ਸਥਿਤੀ ਭੀ ਤੰਦਰੁਸਤ ਨਹੀਂ ਪ੍ਰਧਾਨ ਮੰਤਰੀ ਕਈ ਸੁਧਾਰ ਲਿਆਉਣੇ ਚਾਹੁੰਦਾ ਹੈ, ਦਫਤਰੀ ਬਾਬੂ ਪੇਸ਼ ਨਹੀਂ ਜਾਣ ਦਿੰਦੇ, ਲੋਕੀ ਇਹ ਘੁੰਡੀ ਨਹੀਂ ਜਾਣਦੇ, ਡਰਾਵੇ ਧਮਕੀਆਂ ਤੇ ਫੇਰ ਕੁਝ ਪ੍ਰਧਾਨ ਮੰਤਰੀ ਦੇ ਵਿਰੁੱਧ ਨਿੱਜੀ ਟਿੱਪਣੀਆਂ, ਯਾਨੀ ਕਿ ਚੁੱਪ ਕਰ, ਸਾਡੀ ਸੁਣ ਨਹੀਂ ਤਾਂ ਦੇਖ ਲੈ, ਹੜਤਾਲਾਂ ਵਾਲਿਆਂ ਨਾਲ ਸਿਹਤ ਮਹਿਕਮਾਂ ਭੀ ਪਿੱਛੇ ਨਹੀਂ, ਲੋਕ ਦਰੜੇ ਹੀ ਜਾਣਗੇ, ਪਰ ਦੁਹਾਈ ਨਹੀਂ ਦੇ ਰਹੇ, ਹਾਂ ਚਿੱਟੀ ਵੱਸੋਂ ਤਾਂ ਭਾਗ ਪਾ ਰਹੀ ਹੈ ਸਾਡੀ ਨਹੀਂ, ਅਸੀਂ ਤਾਂ ਪੰਜਾਬ ਦੇ ਹੇਜ਼ ਵਿੱਚ ਹੀ ਡੁੱਬੇ ਰਹੀਦਾ ਹੈ, ਭਾਵੇਂ ਮੈਂ ਇੰਕਸ਼ਾਫ ਕਰ ਦੇਵਾਂ ਕਿ ਐੱਨ।ਆਰ।ਆਈ। ਅੱਖਾਂ ਵਿੱਚ ਘਸੁੰਨ ਦੇ ਕੇ ਰੋਣਗੇ, ਐਸੇ ਹਾਲਾਤ ਪੈਦਾ ਹੋ ਜਾਣਗੇ ਕਿ ਕਾਨੂੰਨੀ ਹੱਕ ਮਾਰੇ ਜਾਣੇ ਹਨ, ਕਿਸੇ ਯੂਨੀਅਨ ਤੇ ਕਿਸਾਨਾਂ ਨੇ ਤੁਹਾਡੇ ਹੱਕ ਵਿੱਚ ਨਹੀਂ ਖੜਨਾ, ਇਹ ਜੋ ਸਾਰਾ ਸਮਾਂ ਮੋਦੀ ਦੇ ਦੁਆਲੇ ਹੋਏ ਰਹਿੰਦੇ ਹਨ, ਇਕ ਦਿਨ ਕੀਤੀ ਪਉਣਗੇ, ਰਗੜੇ ਸਭਨਾਂ ਨੂੰ ਜੋ ਜਾਇਦਾਦਾਂ ਉਥੇ ਲਈ ਬੈਠੇ ਹਨ, ਰਹਿੰਦੀ ਕਸਰ ਮਾਨ ਸਾਹਬ ਕੱਢਣਗੇ, ਪਾਰਲੀਮੈਂਟ ਵਿੱਚ ਘੁੱਸ ਕੇ ਦੋ ਕਿਰਪਾਨਾਂ ਲੈ ਕੇ ਜਾਣਗੇ ਹੁਣ ਤਾਂ ਨਹੀਂ ਤਾਂ ਲੋਕਾਂ ਨੇ ਟਿਕਣ ਨਹੀਂ ਦੇਣਾ ਖਾਲਿਸਤਾਨੀਆਂ ਨੇ ਤਾਂ ਦਿੱਲੀ ਤੱਕ ਨਾਲ ਜਾਇਆ ਕਰਨਾ ਹੈ, ਬਾਹਰ ਬੈਠ ਕੇ ਸੁਨਣਗੇ, ਖੁਦਾ ਖੈਰ ਕਰੇ, ਦੇਖੋ ਹੁਣ ਆਖਦੇ ਹਨ ਕਿ ਮੁੱਖ-ਮੰਤਰੀ ਭਗਵੰਤ ਮਾਨ ਨਹੀਂ, ਕੇਜਰੀਵਾਲ ਹੈ, ਭਾਈ ਵਿਰੋਧੀ ਤਾਂ ਠੀਕ ਆਖ ਰਹੇ ਹਨ, ਪਰ ਜਨਤਾ ਨੇ ਤਾਂ ਕੰਧਾਂ &lsquoਤੇ ਲਿਖਿਆ ਉਦੋਂ ਪੜ੍ਹਿਆ ਹੀ ਸੀ, ਮੌਕਾ ਕੇਜਰੀਵਾਲ ਕੋ, ਹੁਣ ਇਹ ਅਚੰਭਾ ਨਾ ਜਾਣੋ, ਹੋਰ ਸੁਣੋ ਸੰਜੇ ਸਿੰਘ ਕੇਜਰੀਵਾਲ ਤੋਂ ਭੀ ਵੱਧ ਚਤਰ ਹੈ, ਰਾਘਵ ਚੱਢਾ ਪੱਤਾ ਬਚਾਉ ਤਾਂ ਬੱਸ ਭਾਜਪਾ ਨੇ ਹੀ ਕਰਨਾ ਹੈ, ਜਰਾ ਮਹਾਰਾਸ਼ਟਰ ਤੋਂ ਵਿਹਲੇ ਹੋ ਜਾਣ ਦਿਉ । ਆਪਣੇ ਆਸ਼ੇ ਮਨਸ਼ੇ ਦੀ ਪੂਰਤੀ ਲਈ ਪੜ੍ਹੇ ਲਿਖੇ ਕਿਸੇ ਨਿਕਟਵਰਤੀ ਨਾਲ ਵਿਚਾਰ ਵਟਾਂਦਰਾ ਕਰਦੀ ਰਹਿੰਦੀ ਹਾਂ, ਨੰਬਰ ਇਕ ਵਿਸ਼ਾ ਸੀ, ਕੀ ਇੰਦਰਾ ਗਾਂਧੀ ਬੇਅੰਤ ਸਿੰਘ ਨੇ ਮਾਰੀ, ਸਾਰ-ਅੰਸ਼ ਮੈਂ ਪਹਿਲੀ ਬੀ।ਬੀ।ਸੀ। ਫੋਟੋ ਤੇ ਕਮਾਂਡੋ ਭੱਜੇ ਜਾਂਦੇ ਆਪ ਦੇਖੇ ਸਨ, ਆਪਣੇ ਪਤੀ ਨਾਲ ਸਾਂਝੀ ਕੀਤੀ ਤਾਂ ਚੰਗੀ ਝਾੜ ਝੰਬ ਕਰਵਾਈ, ਪਰ ਮੁੜ ਉਹ ਖ਼ਬਰ ਤਾਂ ਕੀ ਸੂਰਤ ਭੀ ਕਦੀ ਨਹੀਂ ਨਸ਼ਰ ਹੋਈ, ਤਾਣਾ ਪੇਟਾ ਕਿਵੇਂ ਕੇਹਰ ਸਿੰਘ, ਅੰਮ੍ਰਿਤ ਛਕੋ, ਅੰਮ੍ਰਿਤਸਰ ਚਲੋ, ਮਗਰੋਂ ਅਸੀਂ ਭੀ ਵਿੱਚ ਹੀ ਸੀ, ਸਿੱਖਾਂ ਨੇ ਨਾਮਣਾ ਖੱਟਿਆ ਜੀ ਸਿੰਘਾਂ ਨੇ ਬਦਲਾ ਲੈ ਲਿਆ ਤੇ ਅਸੀਂ ਤਿੰਨ ਫਾਂਸੀ ਚੜ੍ਹਵਾ ਲਏ, ਇੰਦਰਾ ਨੂੰ ਬਲੀ ਘਾਟ ਤਾਂ ਉਹਦੇ ਆਪਣੇ ਹੀ ਚੜ੍ਹਾਉਣਾ ਚਾਹੁੰਦੇ ਸੀ, ਦੋ ਕਾਜ ਇਕ ਕਿ ਦਰਬਾਰ ਸਾਹਬ &lsquoਤੇ ਹਮਲਾ ਇਹਦਾ ਹੀ ਸੀ, ਕਾਂਗਰਸ ਬੇਕਸੂਰ, ਲੋਕਾਂ ਨੇ ਸਗੋਂ ਵੱਧ ਵੋਟਾਂ ਪਾ ਧਰੀਆਂ ਸਰਕਾਰ ਬਣਾ ਦਿੱਤੀ ਪੰਜਾਬ ਵਿੱਚ ਹਾਲੇ ਹਿਰਦੇ ਵਲੂੰਧਰੇ ਹਾਲੇ ਤੱਕ ਨਹੀਂ ਠੀਕ ਹੋਏ, ਦੂਜਾ ਸੀ ਕਿ ਸੰਤ ਸੀਚੇਵਾਲ ਸਿੱਖ ਵਿਚਾਰਧਾਰਾ ਦਾ ਹੈ, ਬੇਈਂ ਦੀ ਵਾਰਤਾ ਤਾਂ ਭਾਵੇਂ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਆਧਾਰਿਤ ਪੂਰੀ ਨਹੀਂ ਉਤਰਦੀ, ਗੁਰੂ ਜੀ ਤਾਂ ਪਹਾੜਾਂ &lsquoਤੇ ਚੜ੍ਹ ਨਦੀਆਂ ਵਿੱਚ ਗੋਤੇ ਲਾ ਕੇ ਭਗਤੀ ਨੂੰ ਨਕਾਰਦੇ ਸਨ, ਆਪ ਕਿਵੇਂ ਤਿੰਨ ਦਿਨ ਬੇਈਂ ਵਿੱਚ ਚੁੱਭੀ ਲਾ ਰਹਿੰਦੇ ? ਇਹ ਕਹਾਣੀ ਉਨ੍ਹਾਂ ਦੀ ਕਰਨੀ ਨੂੰ ਨੀਮਾਂ ਕਰਨ ਲਈ ਉਸ ਵੇਲੇ ਦੇ ਚਤਰ ਵਰਗ ਨੇ ਪ੍ਰਚਾਰੀ, ਅੱਜ ਭੀ ਵਿਦਵਾਨ ਇਸ ਮੁੱਦੇ &lsquoਤੇ ਖੋਜ ਨਹੀਂ ਕਰ ਰਹੇ, ਨਾ ਹੀ ਕਦੀ ਸੋਚੀ ਹੀ ਹੈ, ਸੰਤ ਸੀਚੇਵਾਲ ਦਾ ਐੱਮ।ਪੀ। ਉਹ ਭੀ ਕੇਜਰੀਵਾਲ ਖੇਮਾਂ, ਕੁਝ ਪ੍ਰਸ਼ਨ ਖੜ੍ਹੇ ਕਰਦਾ ਹੈ, ਕੇਜਰੀਵਾਲ ਜੇਕਰ ਆਰ।ਐੱਸ।ਐੱਸ। ਦਾ ਮਨੌਤੀ ਹੈ ਤਾਂ ਸੀਚੇਵਾਲ ਭਗਵਾਂ ਸਾਹਬ ਕੀ ਹਨ ? ਮੈਂ ਖੋਜ ਦੀ ਆਦੀ ਹਾਂ, ਚਤੁਰਤਾ ਇੰਨੀ ਫੈਲੀ ਹੈ ਕਿ ਯੂ।ਕੇ। ਦੇ ਚੈਨਲ ਭਾਈ ਮੇਂਚੇ ਆਖਣ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਆਖਦੇ ਹਾਂ ਕਿ ਬਾਦਲ ਪਰਿਵਾਰ ਨੂੰ ਪਰ੍ਹਾਂ ਕਰੋ ਖੇਤਰੀ ਪਾਰਟੀ ਚਾਹੀਦੀ ਹੈ, ਤਾਂ ਅਕਾਲੀ ਦਲ ਬੱਚ ਸਕਦਾ ਹੈ, ਨੰਬਰ ਇਕ ਭਾਈ ਨਾ ਤਾਂ ਪਾਰਟੀ ਦੇ ਮੈਂਬਰ, ਨਾ ਸਮਰਥੱਕ, ਨਾ ਕਦੀ ਅਕਾਲੀ ਦਲ ਦੇ ਖੈਰ ਖੁਆਹ ਭੀ ਸੀ ਹਾਂ ਘਚੋਲ੍ਹਾ ਪਾਉਣ ਨੂੰ ਵਿੱਚ ਵੜ੍ਹੋ, ਅਕਾਲੀ ਦਲ ਪਾਰਟੀ ਹੈ ਚੋਣਾਂ ਤਾਂ ਹੋਰ ਪਾਰਟੀਆਂ ਭੀ ਹਾਰਦੀਆਂ ਹਨ, ਤੁਹਾਡਾ ਹੱਕ ਹੀ ਨਹੀਂ ਹੈ ਕੋਈ ਸੁਝਾਉ ਦੇਣ ਦਾ, ਹਾਂ ਜੇਕਰ ਉਹ ਸਤਾ ਧਾਰੀ ਰਾਜ ਕਰਤਾ ਤਾਂ ਜਰੂਰ ਬਣਦਾ ਹੈ ਕਿ ਉਹ ਸਭ ਦੇ ਸਾਂਝੇ ਹਨ, ਹੁਣ ਤਾਂ ਉਹ ਦੋ ਵੇਰਾਂ ਤੋਂ ਲਾਂਭੇ ਹਨ, ਕੀ ਕੌਮ ਜਾਂ ਪੰਜਾਬੀਆਂ ਦੀ ਸੀਰਨੀ ਖੋਹ ਲਈ ਬਗੈਰ ਲੋੜੀਂਦਾ ਬੋਲ ਆਪਣਾ ਆਪ ਵਿਗੋਣਾ ਹੈ, ਇਕ ਸੀਨੀਅਰ ਪੱਤਰਕਾਰ ਭੀ ਬੜਾ ਸਾਹੋ ਸਾਹ ਹੋ ਕੇ ਆਖੂ ਅਸੀਂ ਮੰਗ ਕਰਦੇ ਹਾਂ ਬਾਦਲ ਪਰਿਵਾਰ ਪਾਸੇ ਹੋ ਜਾਵੇ, ਅਕਾਲੀ ਦਲ ਮੁੜ ਲੀਹਾਂ ਤੇ ਆਵੇ ਪੰਜਾਬ ਨੂੰ ਲੋੜ ਹੈ, ਹੁਣ ਤੁਹਾਨੂੰ ਕਿਉਂ ਲੋੜ ਹੈ ? ਜਾਵੋ ਕੇਜਰੀਵਾਲ ਤੇ ਭਗਵੰਤ ਮਾਨ ਕੋਲ, ਜੀਹਦੇ ਗੁਣਵਾਨ ਸੀ । ਕੁਝ ਘਟਨਾਵਾਂ ਧਰਮ ਦੇ ਧੁਰੇ ਉੱਥਲ ਪੁੱਥਲ ਕਰ ਧਰਦੀਆਂ ਹਨ, ਮੰਗਲਵਾਰ ਨੂੰ ਰਾਜਸਥਨ ਉਦੇਪੁਰ ਵਿੱਚ ਇਕ ਹਿੰਦੂ ਦਰਜੀ ਦਾ ਗਾਹਕ ਬਣ ਕੇ ਦੁਕਾਨ ਅੰਦਰ ਮੁਸਲਮਾਨ ਹੱਤਿਆਰਿਆਂ ਨੇ ਬੇਰਹਿਮੀ ਨਾਲ ਕਤਲ ਹੀ ਨਹੀਂ ਸਗੋਂ ਵਾਇਰਲ ਭੀ ਕੀਤਾ, ਪੜੇ੍ਹ ਲਿਖੇ ਮੁਸਲਮਾਨ ਇਹਨੂੰ ਮਜ਼੍ਹਬ ਨਹੀਂ ਮੰਨਦੇ ਪਰ ਅੱਤਵਾਦੀ ਜਲਾਦੀ ਤਾਂ ਪਾਕ ਸਮਝਦੇ ਹਨ, ਸਾਡੇ ਭੀ ਇਹ ਹੀ ਹਾਲ ਹੈ, ਧਰਮ ਸੋਧਾ ਲਉਣਾ ਪ੍ਰਮੰਨ ਹੀ ਨਹੀਂ ਸਕਦਾ ਪਰ ਸਾਡੀਆਂ ਸਿੱਖ ਸੰਸਥਾਵਾਂ ਡਰਦੀਆਂ ਚੈਲੰਜ ਨਹੀਂ ਕਰਦੀਆਂ ਨਾ ਹੀ ਵਿਦਵਾਨ ਡਰਦੇ ਕਿ ਇਹ ਸਾਡਾ ਘੋਗਾ ਚਿੱਤ ਕਰ ਧਰਨਗੇ, ਇਹ ਜਹਾਦੀ ਰੀਸ ਹੈ, ਧਰਮ ਨੂੰ ਸੰਸਾਰ ਦੇ ਤਖ਼ਤੇ &lsquoਤੇ ਪੁਖਤਾ ਸਾਬਤ ਨਹੀਂ ਕਰ ਹੁੰਦਾ, ਫੇਰ ਝੂਠ ਸੱਚ ਨਾਲੋਂ ਕਿਤੇ ਵੱਧ ਚੱਲਦਾ ਹੈ, ਦਰਬਾਰ ਸਾਹਿਬ &lsquoਤੇ ਹਮਲਾ ਕਾਂਗਰਸੀ ਸਰਕਾਰ &lsquoਤੇ ਪੂਰਾ ਕਸੂਰ ਨਹੀਂ ਦੇ ਸਕਦਾ ਕਿਉਂ ਅਕਾਲ ਤਖ਼ਤ ਤੇ ਅਣਉਚਿਤ ਗਤੀ-ਵਿਧੀਆਂ ਨੂੰ ਉਤਸ਼ਾਹਿਤ ਕੀਤਾ ? ਪ੍ਰਮਾਤਮਾਂ ਦਾ ਡਰ ਭਾਉ ਨਾ ਰੱਖਿਆ, ਤਾਂ ਸਾਨੂੰ ਸਜ਼ਾ ਮਿਲੀ, ਪਹਿਲਾਂ ਦੇਖੋ ਕਿਵੇਂ ਨਕਸਲੀਆਂ ਨੇ ਅਤਿ ਚੁੱਕੀ ਅੱਗੋਂ ਅਕਾਲੀ ਵਿਰੋਧੀ ਲਾਣਾ ਪ੍ਰਚਾਰਦਾ ਹੈ ਜੀ ਬਾਦਲ ਨੇ ਮੁੰਡੇ ਮਰਵਾਏ, ਭਾਈ ਫੇਰ ਤੁਸੀਂ ਪੁਲਸ ਨਾਲ ਰੱਲ ਕੇ ਕੀ ਕੀ ਜੁਲਮ ਕਮਾਏ, ਅਖੀਰ ਤੂਫਾਨ ਤੋਲਦੇ ਨੇ ਜੀ ਪੱਚੀ ਹਜ਼ਾਰ ਅਣਪਛਾਤੀਆਂ ਲਾਸ਼ਾਂ ਮਰਦਮਸ਼ਮਾਰੀ ਕੱਢੋ, ਪਾਸਪੋਰਟ ਗਿਣੋ ਕਿੰਨੇ ਬਾਹਰ ਗਏ, ਯੂ।ਕੇ। ਤੋਂ ਭੀ ਇਕ ਸਿੰਘ ਸਲਿਸਟਰ ਸਾਹਬ ਪੱਚੀ ਹਜ਼ਾਰ ਦਾ ਵੇਰਵਾ ਲੱਭਣ ਗਏ ਹਨ, ਬਹੁਗਿਣਤੀ ਸਿੱਖ ਸੱਚ ਸਮਝਦੇ ਹਨ, ਵਧਾ ਚੜ੍ਹਾ ਕੇ ਬੋਲਣ ਨਾਲ ਕਲੇਮ ਸਾਬਤ ਨਹੀਂ ਹੁੰਦੇ, ਹੁਣ ਹੀ ਦੇਖ ਲਵੋ ਸਿੱਧੂ ਮੂਸੇਵਾਲੇ ਦੇ ਗੀਤ ਤੇ ਹੀ ਭਸੂੜੀ ਪਾਈ ਬੈਠੇ ਹਨ, ਜਵਾਬ ਦਿਉ ਕਿ ਤਿੰਨ ਮਹੀਨੇ ਪਹਿਲਾਂ ਉਹਨੇ ਗੀਤ ਤਾਂ ਲਿਖ ਦਿੱਤਾ ਸੀ, ਪਰ ਚੋਣ ਸਿਮਰਨਜੀਤ ਸਿੰਘ ਮਾਨ ਦੇ ਨਾਲ ਕਿਉਂ ਨਾ ਲੜੀ ? ਸਭ ਡੂੰਘੀਆਂ ਸਿਆਸਤਾਂ ਹਨ, ਹੁਣ ਖੁੱਦੋ ਖੂੰਡੀ ਖੇਡੀ ਜਾ ਰਹੇ ਹਨ, ਪੁਲਸੀਏ ਦਿੱਲੀ ਆਪਣੇ ਥਾਂ, ਪੰਜਾਬ ਆਪਣੇ ਥਾਂ ਸਰਕਾਰਾਂ ਇਹ ਹੀ ਤਾਂ ਚਾਹੁੰਦੀਆਂ ਹਨ, ਲਾਰੈਂਸ ਬਿਸ਼ਨੋਈ ਨੂੰ ਘੜੀਸੀ ਫਿਰੀ ਜਾਂਦੇ ਹਨ, ਡੰਗ ਟਪਾਉਣ ਲਈ, ਪੰਜਾਬ ਵਿੱਚ ਹੁਣ ਸ਼ਹਿਰ ਵੱਸੋਂ ਹੈ ਹੀ ਨਹੀਂ, ਛੱਜ ਲਾਉਣੇ ਹਨ, ਘਸੁੰਨ ਨੇੜੇ ਦਾ ਰਾਜ ਹੈ, ਹਾਸਾ ਆਇਆ ਇਕ ਕੋਈ ਖ਼ਾਲਸ ਟੀਵੀ ਦੀ ਖ਼ਬਰਨੁਮਾ ਬੀਬੀ ਹਰ ਸਰਕਾਰ ਦੀ ਸਕੀਮ ਦੀ ਆਖੂ ਲੋਕ ਰਾਏ ਯਾਨੀ ਸਰਕਾਰ ਦੀ ਹਮਾਇਤ 80, 90% ਤੇ ਵਿਰੁੱਧ ਵਿੱਚ ਮਸਾਂ ਹੀ 10-20 ਹੁੰਦੀ ਹੈ, ਕੱਲ੍ਹ ਕਹਿੰਦੀ 88% ਲੋਕ ਤੀਮੀਆਂ ਨੂੰ 1000 ਰੁਪਏ ਮਹੀਨਾ ਦੇਣ ਦੇ ਹੱਕ ਵਿੱਚ ਨਹੀਂ, ਮਤਲਬ ਕਿ ਤਾਂ ਸਰਕਾਰ ਨੇ ਨਹੀਂ ਦੇਣੇ, ਬੀਬੀ ਜੀ ਨੂੰ ਪੁੱਛੋ ਕੇਜਰੀਵਾਲ ਨੇ ਪਹਿਲਾਂ ਲੋਕ ਰਾਇ ਤੁਹਾਡੇ ਜਰੀਏ ਲਈ ਸੀ ? ਲੱਸੀ ਵਿੱਚ ਘੜੇ ਪਾਈ ਜਾਂਦੀ ਹੈ, ਉਹਦੇ ਕੋਲ ਤਾਂ ਧੂਤੂ ਹੈ ਲੋਕ ਕਿਵੇਂ ਦੱਸਣ ਕਿ ਅਸੀਂ ਨਹੀਂ ਇਹ ਆਖਿਆ, ਮੇਰਾ ਇਹ ਲੇਖ ਭੀ ਹੁਣ ਝੂਠਾ ਸਾਬਤ ਹੋ ਗਿਆ ਕਿ ਪੰਜਾਬ ਵਿੱਚ ਗੈਰ ਵੱਸੋਂ ਨੇ ਆਮ ਲਿਆਂਦੀ, ਮੇਰੇ ਇਕ ਨਿਕਟਵਰਤੀ ਨੇ ਦੱਸਿਆ ਕਿ ਬੀਬੀ ਜੀ ਪੇਂਡੂ ਜੱਟ ਭੀ ਘੱਟ ਨਹੀਂ, ਸਭ ਨੇ ਤਾਰੀਆਂ ਹੀ ਲਾਈਆਂ, ਭਾਵੇਂ ਗਾਰੇ ਨਾਲ ਲਿਬੜ ਗਏ, ਆਹ ਰੌਲ੍ਹਾ ਪਾਉਣੇ, ਧਰਨੇ ਲਾਉਣੇ ਸਭ ਵੋਟਾਂ ਪਾਉਂਦੇ ਹਨ ਲਾਲਚ ਨੇ ਲੂੰਬੜੀ ਦੱਬ ਧਰੀ, ਹੁਣ ਅਗਲੇ ਹਿਸ਼ਤ ਆਖ ਰਹੇ ਹਨ, ਮੈਨੂੰ ਇਲਮ ਨਹੀਂ ਸੀ ਕਿ ਆਹ ਜੋ ਯੂ-ਟੀਊਬ, ਫੇਸਬੁੱਕਾਂ ਆਦਿ ਦਾ ਐੱਨ।ਆਰ।ਆਈਆਂ ਦੇ ਧੰਦੇ ਨੇ ਪੈਸੇ ਕਮਾਉਂਦੇ ਹਨ ਤਾਂ ਇੰਨਾ ਬੁੜਕਦੇ ਹਨ, ਉਥੇ ਭੀ ਜੋ ਸੋਸ਼ਲ ਮੀਡੀਆ ਹੈ, ਬਾਕੀ ਆਹ ਦੇਸੀ ਚੈਨਲਾਂ &lsquoਤੇ ਨੇਤਾ ਬੈਠਦੇ ਹਨ, ਉਨ੍ਹਾਂ ਦੇ ਆਪਣੇ ਮਨਸ਼ੇ ਹਨ, ਬੁਲਾਰੇ ਤਾਂ ਬੱਸ ਭੁਸ ਪੂਰੇ ਕਰਨੇ ਹਨ, ਔਲਾਦ ਇਨ੍ਹਾਂ ਨੂੰ ਮਗਜ਼ ਮਾਰਨੇ ਸਮਝਦੀ ਹੈ, ਚੈਨਲਾਂ ਤੇ ਭੱਲ ਬਣਾ ਲੈਂਦੇ ਹਨ, ਬਹੁਤਿਆਂ ਨੂੰ ਪਤਾ ਭੀ ਨਹੀਂ ਕੌਣ ਹਨ, ਸੰਦਰਭ ਵਿੱਚ ਚਿੰਤਕ-ਗੰਭੀਰ ਹੋ ਕੇ ਵੀਰ ਆਖਦਾ ਹੈ, ਭੈਣ ਜੀ ਹੁਣ ਪੰਜਾਬ ਦੀ ਸਥਿਤੀ ਡਾਵਾਂਡੋਲ ਹੈ, ਜਲਦੀ ਜਾਇਦਾਦਾਂ ਦਾ ਨਬੇੜਾ ਕਰੋ, ਮੈਂ ਕਿਹਾ ਵੀਰ ਕੋਈ ਨਾ ਵਿਰਾਸਤੀ ਹੀ ਹਨ, ਵਿਰਾਸਤ ਵਿੱਚ ਛੱਡ ਦਿਆਂਗੇ, ਹੋਰ ਨਹੀਂ ਤਾਂ ਸ਼੍ਰੋਮਣੀ ਕਮੇਟੀ ਦੇ ਨਉਂ ਲਵਾ ਦਿਆਂਗੇ, ਕਹਿੰਦਾ ਉਥੇ ਤੱਕ ਛੱਡਣਗੇ ? ਹੁਣ ਖਾਲਿਸਤਾਨੀ ਐੱਮ।ਪੀ। ਮਾਨ ਨੇ ਤਾਂ ਦੋ ਕਿਰਪਾਨਾਂ ਫੜ ਤੇ ਤੀਜੀ ਪਹਿਨ ਸੰਭਵ ਹੈ ਪਸਤੌਲ ਭੀ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਪਹਿਰਾ ਅਤੇ ਮੂਸੇਵਾਲੇ ਦੀ ਹਥਿਆਰ-ਨੁਮਾਇਸ਼ ਨਾਲੇ ਕੁਰਬਾਨੀ &lsquoਤੇ ਪਹਿਰਾ ਦੇਣ ਲਈ ਦਿੱਲੀ ਇਸ ਤਰ੍ਹਾਂ ਪਹੁੰਚਣ ਸ਼ਾਇਦ ਪਾਰਲੀਮੈਂਟ ਡਰ ਕੇ ਖਾਲਿਸਤਾਨ ਦੇ ਦੇਵੇ ਕਿ ਇਨ੍ਹਾਂ ਨੂੰ ਇਧਰ ਨਾ ਵਾੜੋ, ਰਾਜ ਹੁਣ ਉਥੇ ਪਹਿਲੀਆਂ ਪਾਰਟੀਆਂ ਦਾ ਨਹੀਂ ਹੋਣ ਲੱਗਾ, ਬਾਹਰਲੀ ਤਾਕਤ ਭਾਰੂ ਹੈ, ਅਸੀਂ ਨਾਲ ਹੀ ਦਰੜੇ ਜਾਵਾਂਗੇ, ਹੁਣ ਪੰਜਾਬ ਵਿੱਚ ਗਿੱਦੜ-ਮਾਰਾਂ ਵਾਂਗੂੰ ਜਣਾ ਕਣਾ ਚੀਕਾਂ ਮਾਰੀ ਜਾਂਦਾ ਹੈ, ਲੋਕ ਮੂਰਖ ਹਨ ਪਰ ਆਪ ਸਫਾ ਚੱਤਰੂ, ਬਹੁਗਿਣਤੀ ਕਰਕੇ ਪ੍ਰਵਾਹ ਨੀ ਲਾਟ ਦੀ, ਸਾਡੇ ਆਪਣੇ ਦੇਸ਼ ਵਿੱਚ ਬਹੁਤੀਆਂ ਖਾਣ ਪੀਣ ਦੀਆਂ, ਜਰੂਰੀ ਵਸਤਾਂ ਦੀ ਕਿੱਲਤ ਹੋ ਗਈ, ਯੁੱਧ ਕਰਕੇ ਆਵਾਜਾਈ ਫੰਡੀ, ਭਿੜੀ ਤਾਂ ਸਾਡੇ ਭੀ ਨੇਤਾ ਜਾਂਦੇ ਹਨ, ਘੱਟ ਨਹੀਂ ਪਰ ਇਹ ਥੋੜ੍ਹੇ ਸਿਆਣੇ ਹਨ, ਛਟਾਂਕੀ ਮਾਰ ਹੀ ਹਨ, ਚੈਰਿਟੀਆਂ ਦੀ ਦਸ਼ਾ ਦੇਖੋ, ਕੈਪਟਨ ਸਰ ਟੌਮ ਦੀ ਚੈਰਿਟੀ ਭੀ ਘੇਰੇ ਵਿੱਚ ਹੈ, ਪਰ ਸਾਡੀਆਂ ਪਤਾ ਨਹੀਂ ਕਿਉਂ ਨਹੀਂ ਹਨ ? ਨਵੇਂ ਚੁਣੇ ਐੱਮ।ਪੀ। ਮਾਨ ਸਾਹਬ ਨੂੰ ਕਹਿੰਦੇ ਕੋਰੋਨਾ ਹੋ ਗਿਆ, ਕੋਰੋਨਾ ਜਾਂ ਥਕੋਨਾ, ਐਨੀ ਨੱਠ ਭੱਜ ਤੋਂ ਪਿੱਛੋਂ ਥਕਾਵਟ ਤੇ ਆਰਾਮ, ਅੱਜ ਕੱਲ੍ਹ ਕੋਰੋਨਾ ਇਕ ਸੰਦ ਬਣ ਗਿਆ ਹੈ, ਭਾਰਤੀ ਜਨਤਾ ਪਾਰਟੀ ਦੀਆਂ ਸਰਗਰਮੀਆਂ ਨੇ ਮਹਾਰਾਸ਼ਟਰ ਵਿੱਚ ਤਾਂ ਪਤੰਗ ਦੀ ਡੋਰ ਖਿੱਚ ਕੇ ਉਦੇ ਠਾਕਰੇ ਦੀ ਸ਼ਿਵ ਸੈਨਾ ਨੂੰ ਮੈਨਾ ਬਣਾ ਦਿੱਤਾ ਹੈ, ਅਗਲੀ ਵਾਰੀ ਕੀਹਦੀ ? ਹਾਲੇ ਪੰਜਾਬ ਦਾ ਨੰਬਰ ਨੇੜੇ ਨਹੀਂ, ਬਜਟ ਅਤੇ ਵਿਧਾਨ ਸਭਾ ਦੀਆਂ ਸਰਕਾਰੂ ਚਤਰ ਵਿਧੀਆਂ ਉਜਾਗਰ ਕਰਨ ਲਈ ਸੁਖਪਾਲ ਸਿੰਘ ਖਹਿਰਾ ਭੀ ਉਤਾਵਲੇ, ਚੰਗੇ ਬੁਲਾਰੇ ਤੇ ਸ਼ਾਤਰ ਤਾਂ ਹਨ ਪਰ ਜਗ੍ਹਾ ਜਗ੍ਹਾਂ ਕੇ ਮੀਤ ਕੋ ਕੌਣ ਬਿਠਾਏ ਪਾਸ ਸਬੰਧ ਵਿਦੇਸ਼ੀ ਖਾਲਿਸਤਾਨੀਆਂ ਨਾਲ ਭੀ ਹਨ, ਪਿਤਾ ਭੀ ਇਹੀ ਘੁਲਾਟੀਏ ਸਨ, ਸੱਟ ਤੇ ਸੱਟ ਮੱਤ ਮਾਰ ਦਿੰਦੀ ਹੈ, ਇਹ ਹੀ ਹਾਲ ਅਕਾਲੀ ਦਲ ਦਾ ਹੈ, ਧਾਰਮਿਕ ਸੰਸਥਾਵਾਂ ਧਰਮੀ ਤੇ ਰਹਿਮੀ ਲੀਹਾਂ &lsquoਤੇ ਚੱਲਣ, ਧਰਮ, ਰਹਿਮ ਰਹਿਤ, ਧਰਮ ਹੋ ਹੀ ਨਹੀਂ ਸਕਦਾ, ਪ੍ਰਾਰਬਰੰਮ ਦਾ ਵਾਸਾ ਨਹੀਂ, ਨਿਰਦਈ ਹਿਰਦੇ ਵਿੱਚ ਮਨੁੱਖਤਾ ਦਾ ਘਾਣ ਜੁਲਮ ਹੈ ਬਹਾਦਰੀ ਨਹੀਂ, ਕੋਈ ਭੀ ਕਰੇ, ਦਾਦੂਵਾਲ ਨਾਮਧਾਰੀ ਸਮਾਗਮ ਵਿੱਚ ਸ਼ਮੂਲੀਅਤ ਕਰਦੇ ਵਿਵਾਦਾਂ ਵਿੱਚ ਪਰ ਉਹ ਪਤੋਣਾਂ ਦਾਤਾਰੂ ਹੈ । ਮੂਸੇਵਾਲੇ ਦਾ ਬਗਾਵਤੀ ਗੀਤ ਬੈਨ, ਦੁਹਾਈ ਜੀ ਲੋਕਤੰਤਰ ਡੱੁਕਤਾ ਖੁਸ਼ੀ ਭੀ ਦੇਖੋ ਮਿੱਤਰਾਂ ਨੇ ਲਈ ਐ ਫਰਾਰੀ, ਚੜਜੋ ਸਭ, ਮਾਨ ਸਾਹਬ ਦਿੱਲੀ ਪਾਰਲੀਮੈਂਟ ਗਰਜਣਗੇ, ਡੂਢ ਸਾਲ ਦੀ ਤਾਂ ਫੁੱਲ ਗਰੰਟੀ, ਦਬੱਲੀ ਚੱਲੋ ਦਿਨ ਰਾਤ, ਸਭ ਸਮਰਥੱਕ ਝਾਟੀਆਂ ਲਵੋ, ਮੌਜਾਂ ਮਾਣੋ, ਮੌਕੇ ਕਦੇ ਕਦੇ, ਕ੍ਰਿਪਾ ਹੈ ।
-ਬਲਵਿੰਦਰ ਕੌਰ ਚਾਹਲ ਸਾਊਥਾਲ