image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਹਿੰਦੂ ਇਤਿਹਾਸ, ਹਾਰਾਂ ਦੀ ਦਾਸਤਾਨ, ਪੁਸਤਕ ਦੀ ਪੜਚੋਲ ਦਾ ਭਾਗ ਦੂਜਾ

ਸੁਰਿੰਦਰ ਕੁਮਾਰ ਸ਼ਰਮਾ ਜੀ ਆਪਣੀ ਕਿਤਾਬ ਹਿੰਦੂ ਇਤਿਹਾਸ : ਹਾਰਾਂ ਦੀ ਦਾਸਤਾਨ ਦੇ ਪਿਛਲੇ ਪੰਨੇ ਤੇ ਲਿਖਦੇ ਹਨ : ਪਿਛਲੇ ਦੋ ਹਜ਼ਾਰ ਵਰ੍ਹਿਆਂ ਤੋਂ ਹਿੰਦੂਆਂ ਨੇ ਸਿਰਫ਼ ਪਤਨ ਅਤੇ ਗੁਲਾਮੀ ਹੀ ਦੇਖੀ ਹੈ । ਹਿੰਦੂ ਵਾਰ-ਵਾਰ, ਯੂਨਾਨੀਆਂ, ਸ਼ਕਾਂ, ਹੂਣਾਂ, ਅਰਬਾਂ, ਮੁਗਲਾਂ, ਤੁਰਕਾਂ, ਫਰਾਂਸੀਸੀਆਂ, ਅੰਗ੍ਰੇਜ਼ਾਂ ਅਤੇ ਇਥੋਂ ਤੱਕ ਕਿ ਗਿਣੇ-ਚੁਣੇ ਅਬੀਸੀਨੀਆਂ, ਗੁਆਮਾਂ, ਹਬਸ਼ੀਆਂ, ਆਇਆਸ਼ਾ ਆਦਿ ਕੌਮਾਂ ਤੇ ਕਬੀਲਿਆਂ ਤੋਂ ਹਾਰਦੇ ਰਹੇ ਅਤੇ ਇਨ੍ਹਾਂ ਦੇ ਗੁਲਾਮ ਬਣੇ ਰਹੇ । ਹਮਲਾਵਰਾਂ ਨੇ ਹਮਲਿਆਂ ਦੌਰਾਨ ਲੱਖਾਂ ਹਿੰਦੂਆਂ ਦਾ ਕਤਲ ਕੀਤਾ । ਲੱਖਾਂ ਬੰਦੀ ਬਣਾਏ । ਔਰਤਾਂ ਦੀ ਬੇ-ਪਤੀ ਕੀਤੀ ਗਈ ਤੇ ਗਜ਼ਨੀ (ਅਫ਼ਗਾਨਿਸਤਾਨ) ਦੇ ਬਜ਼ਾਰਾਂ ਵਿੱਚ ਵੇਚਿਆ ਗਿਆ । ਲੱਖਾਂ ਮੰਦਿਰ ਢਾਹੇ ਗਏ । ਦੇਵੀ-ਦੇਵਤਿਆਂ ਦੀਆਂ ਲੱਖਾਂ ਮੂਰਤੀਆਂ ਨੂੰ ਭੰਨਿਆ ਗਿਆ ਤੇ ਪੈਰਾਂ ਥੱਲੇ ਰੋਲਿਆ ਗਿਆ । ਲੱਖਾਂ ਮਣ ਸੋਨਾ, ਹੀਰੇ ਜਵਾਹਰਾਤ, ਚਾਂਦੀ ਆਦਿ ਲੁੱਟ ਕੇ ਹਮਲਾਵਰ ਲੈ ਜਾਂਦੇ ਰਹੇ । ਜੇ ਵੱਖ-ਵੱਖ ਕਿਤਾਬਾਂ ਵਿੱਚ ਹਿੰਦੂਆਂ ਦੇ ਕਤਲਾਂ ਦੀ ਗਿਣਤੀ ਕਰੀਏ ਤਾਂ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਉਂਦੇ ਹਨ । ਜ਼ਲੀਲ ਕਰਨ ਲਈ ਇਨ੍ਹਾਂ (ਆਰੀਆਂ) ਨੂੰ ਹਿੰਦੂ ਨਾਮ ਦੇ ਦਿੱਤਾ ਗਿਆ । ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਲਿਖਿਆ ਹੈ ਕਿ ਅਰਬੀ ਫਾਰਸੀ ਦੇ ਕਵੀਆਂ ਨੇ ਚੋਰ ਤੇ ਗੁਲਾਮ ਵਾਸਤੇ ਹਿੰਦੂ ਸ਼ਬਦ ਦੀ ਵਰਤੋਂ ਕੀਤੀ ਹੈ । ਹਿੰਦੂ ਧਰਮ ਗ੍ਰੰਥਾਂ ਵਿੱਚ ਵੀ ਹਿੰਦੂ ਸ਼ਬਦ ਨਹੀਂ ਮਿਲਦਾ । ਹਿੰਦੂ ਨਾਂਅ ਹਿੰਦੂਆਂ ਨੂੰ ਜ਼ਲੀਲ ਕਰਨ ਲਈ ਵਿਦੇਸ਼ੀ ਹਮਲਾਵਰਾਂ ਨੇ ਦਿੱਤਾ ਹੈ । ਇਥੇ ਇਕ ਹੋਰ ਵੀ ਗੱਲ ਵਿਚਾਰਨ ਵਾਲੀ ਹੈ ਕਿ ਜੇ ਹਿੰਦੂ ਰਾਸ਼ਟਰ ਬਣ ਗਿਆ ਤਾਂ ਕੀ ਵਿਦੇਸ਼ੀ ਲੋਕ ਹਿੰਦੂ ਰਾਸ਼ਟਰ ਨੂੰ ਚੋਰਾਂ ਤੇ ਗੁਲਾਮਾਂ ਦਾ ਮੁਲਕ ਆਖਣਗੇ ? ਖੈਰ, ਆਪਾਂ ਪੁਸਤਕ ਪੜਚੋਲ ਵੱਲ ਮੁੜਦੇ ਹਾਂ । ਹਿੰਦੂ ਇਤਿਹਾਸ : ਹਾਰਾਂ ਦੀ ਦਾਸਤਾਨ ਦੇ ਪੰਨਾ 49 ਉੱਤੇ ਸੁਰਿੰਦਰ ਕੁਮਾਰ ਸ਼ਰਮਾ ਜੀ ਲਿਖਦੇ ਹਨ, ਕਿ ਉਹ ਲੋਕ ਜਿਹੜੇ ਇਤਿਹਾਸ ਤੋਂ ਸਬਕ ਸਿੱਖਣ ਦੀ ਥਾਂ ਤੇ ਉਸ ਨੂੰ ਆਪਣੇ ਮਨ ਮੁਤਾਬਕ ਚਿਤਰਨਾ ਚਾਹੁੰਦੇ ਹਨ । ਦਰਅਸਲ ਇਹੀ ਪਲਾਇਨਵਾਦੀ ਪ੍ਰਵਿਰਤੀ ਪਿਛਲੀਆਂ ਹਾਰਾਂ ਅਤੇ ਗੁਲਾਮੀ ਦੇ ਮੁੱਖ ਕਾਰਨਾਂ ਵਿੱਚੋਂ ਇਕ ਵਧੇਰੇ ਮੁੱਖ ਕਾਰਨ ਹੈ । ਇਸ ਪ੍ਰਵਿਰਤੀ ਦੇ ਸ਼ਿਕਾਰ ਅਤੇ ਪ੍ਰਚਾਰਕ ਕਹਿੰਦੇ ਹਨ ਕਿ ਅਸੀਂ ਤਾਕਤਵਰ ਤਾਂ ਬਹੁਤ ਸੀ, ਪਰ ਅਸੀਂ ਆਪਣੀਆਂ ਉੱਚ ਨੈਤਿਕ ਕਦਰਾਂ-ਕੀਮਤਾਂ ਕਾਰਨ ਹਮੇਸ਼ਾ ਬੁੱਧ ਦੇ ਨਿਯਮਾਂ ਦੀ ਪਾਲਣਾ ਕੀਤੀ, ਜਦੋਂ ਕਿ ਹਮਲਾਵਰ ਅਜਿਹਾ ਨਹੀਂ ਕਰਦੇ ਸਨ । ਇਸ ਲਈ ਸਾਡੀ ਹਾਰ, ਹਾਰ ਨਹੀਂ । ਜੇਕਰ ਚਾਹੁੰਦੇ ਤਾਂ ਅਸੀਂ ਉਨ੍ਹਾਂ ਨੂੰ ਪਲ ਭਰ ਵਿੱਚ ਹੀ ਭਜਾ ਸਕਦੇ ਸੀ । ਇਹ ਲੋਕ (ਹਿੰਦੂ) ਨਹੀਂ ਚਾਹੁੰਦੇ ਕਿ ਸੱਚ ਨੂੰ ਸੱਚ ਕਿਹਾ ਜਾਵੇ, ਕਿਉਂਕਿ ਇਨ੍ਹਾਂ (ਹਿੰਦੂਆਂ) ਨੂੰ ਇਵੇਂ ਲੱਗਦਾ ਹੈ ਕਿ ਅਜਿਹਾ ਕਰਨ ਨਾਲ ਹਿੰਦੂਆਂ ਦੇ ਬੀਤੇ ਦੀਆਂ ਸ਼ੇਖੀਆਂ ਝੂਠੀਆਂ ਸਾਬਤ ਹੋ ਜਾਣਗੀਆਂ, ਅਤੇ ਰਮਾਇਣ ਅਤੇ ਮਹਾਂਭਾਰਤ ਦੇ ਬੀਤੇ ਚਰਿੱਤਰ ਕਾਲਪਨਿਕ ਸਿੱਧ ਹੋ ਜਾਣਗੇ । ਰਾਜਪੂਤਾਂ ਦੀ ਬਹਾਦਰੀ ਦੀ ਪੇਸ਼ੇਵਰ ਚਮਚਿਆਂ ਰਾਹੀਂ ਰਚੀਆਂ ਗਈਆਂ ਅਤਿਕਥਨੀਪੂਰਣ ਗਾਥਾਵਾਂ ਦੀ ਕਲਈ ਪੋਲ ਖੁੱਲ੍ਹ ਜਾਵੇਗੀ ਅਤੇ ਹਿੰਦੂ ਧਰਮ ਦਾ ਨਕਾਰਾਤਮਕ ਰੂਪ ਸਾਹਮਣੇ ਆ ਜਾਣ ਨਾਲ ਲੋਕਾਂ ਨੂੰ ਧਰਮ ਦੇ ਨਾਂਅ &lsquoਤੇ ਭੜਕਾ ਕੇ ਜਾਂ ਗੁੰਮਰਾਹ ਕਰਕੇ ਨੇਤਾ ਗਿਰੀ ਕਰਨ ਦਾ ਮੌਕਾ ਸਦਾ ਲਈ ਹੱਥੋਂ ਖੁਸ ਜਾਵੇਗਾ, ਅੱਗੇ ਚੱਲਕੇ ਸੁਰਿੰਦਰ ਕੁਮਾਰ ਸ਼ਰਮਾ ਜੀ ਹਿੰਦੂ ਸਮਾਜ ਨੂੰ ਚੇਤਾਵਨੀ ਹੁੰਦੇ ਹੋਏ ਲਿਖਦੇ ਹਨ ਕਿ ਜੁੱਤੀਆਂ ਖਾਂਦੇ ਰਹਿਣ ਦੇ ਇਤਿਹਾਸ ਨੂੰ ਫੁਲਮਾਲਾਵਾਂ ਨਾਲ ਸਨਮਾਨਿਤ ਕਰਨ ਨਾਲ ਨਾ ਤਾਂ ਪੱਥਰ &lsquoਤੇ ਪਈਆਂ ਲਕੀਰਾਂ ਮਿੱਟ ਸਕਣਗੀਆਂ ਤੇ ਨਾ ਹੀ ਉਨ੍ਹਾਂ ਨਾਲ ਉੱਭਰ ਕੇ ਸਾਹਮਣੇ ਆਉਣ ਵਾਲੇ ਕੌੜੇ ਤੱਥ ਹੀ ਅਲੋਪ ਹੋ ਸਕਣਗੇ (ਨੋਟ - ਜੇ ਹਿੰਦੂ ਇਤਿਹਾਸਕਾਰ ਸੁਰਿੰਦਰ ਕੁਮਾਰ ਸ਼ਰਮਾ ਦੇ ਥਾਂ ਕੋਈ ਸਿੱਖ ਪ੍ਰਚਾਰਕ, ਸਿੱਖ ਲੇਖਕ, ਜਾਂ ਸਿੱਖ ਵਿਦਵਾਨ ਹਿੰਦੂ ਇਤਿਹਾਸ ਅਤੇ ਹਿੰਦੂ ਧਰਮ ਬਾਰੇ ਇਤਨਾ ਕੌੜਾ ਸੱਚ ਬੋਲਦਾ ਜਾਂ ਲਿਖਦਾ ਤਾਂ ਸੋਸ਼ਲ ਮੀਡੀਆ ਅਤੇ ਹਿੰਦੂ ਟੀ।ਵੀ। ਚੈਨਲਾਂ ਤੇ ਉਸ ਨੂੰ ਹਿੰਦੂ ਐਂਕਰਾਂ ਨੇ ਦਿਨ ਰਾਤ ਭੰਡਣਾ ਸੀ ਅਤੇ ਸਿੱਖ ਕੌਮ ਤੇ ਸਿੱਖ ਧਰਮ ਵਿਰੁੱਧ ਪਾਣੀ ਪੀ ਪੀ ਕੇ ਜ਼ਹਿਰ ਉਗਲਣਾ ਸੀ, ਅਤੇ ਸਿੱਖਾਂ ਵਿਰੁੱਧ ਨਫ਼ਰਤ ਭਰਪੂਰ ਟਿੱਪਣੀਆਂ ਕਰਕੇ (ਆਰ।ਐੱਸ।ਐੱਸ। ਦੇ ਹਿੰਦੂ ਐਂਕਰਾਂ) ਨੇ ਆਪਣੇ ਦਿਲ ਦੀ ਭੜਾਸ ਕੱਢਣੀ ਸੀ)
ਸੁਰਿੰਦਰ ਕੁਮਾਰ ਸ਼ਰਮਾ ਜੀ ਜਦੋਂ ਹਿੰਦੂ ਇਤਿਹਾਸ, ਹਾਰਾਂ ਦੀ ਦਾਸਤਾਨ ਦਾ ਉਦੇਸ਼ ਦੱਸਦੇ ਹਨ ਤਾਂ ਉਹ ਆਪਣੇ ਆਪ ਨੂੰ ਹਿੰਦੂ ਸਮਾਜ ਦਾ ਅਨਿੱਖੜਵਾਂ ਹਿੱਸਾ ਦੱਸਦੇ ਹਨ । ਉਹ ਲਿਖਦੇ ਹਨ ਕਿ : ਇਸ ਪੁਸਤਕ ਦਾ ਇਹੀ ਉਦੇਸ਼ ਹੈ ਕਿ ਅਸੀਂ ਹਿੰਦੂ ਆਪਣੇ ਅਤੀਤ ਅਤੇ ਇਤਿਹਾਸ ਨੂੰ ਅਲੋਚਕਾਂ ਦੇ ਨਜ਼ਰੀਏ ਤੋਂ ਦੇਖੀਏ ਤਾਂ ਕਿ ਹਿੰਦੂ ਸਮਾਜ ਵਿੱਚ ਸੁਧਾਰ ਲਿਆਂਦਾ ਜਾ ਸਕੇ । ਇਹ ਕੰਮ ਕਿਸੇ ਨੇਤਾ ਦਾ ਨਹੀਂ ਸਗੋਂ ਸਾਰੇ ਹਿੰਦੂਆਂ ਦਾ ਹੈ । ਅਸੀਂ ਇਸ ਕਿਤਾਬ ਦੀ ਪੜਚੋਲ ਸਿੱਖ ਨਜ਼ਰੀਏ ਤੋਂ ਕਰ ਰਹੇ ਹਾਂ । ਸੁੁਰਿੰਦਰ ਕੁਮਾਰ ਸ਼ਰਮਾ ਜੀ ਹਿੰਦੂ ਇਤਿਹਾਸ, ਹਾਰਾਂ ਦੀ ਦਾਸਤਾਨ ਦੀ ਭੂਮਿਕਾ ਦੀ ਪਹਿਲੀ ਸਤਰ ਵਿੱਚ ਹੀ ਲਿਖਦੇ ਹਨ ਕਿ : ਇਸ ਦੇਸ਼ ਦੇ ਬਹੁਗਿਣਤੀ ਭਾਈਚਾਰੇ ਦਾ ਨਾਂ ਹਿੰਦੂ ਹੈ ਅਤੇ ਹਿੰਦੂ ਧਰਮ ਉਸ ਦੇ ਧਰਮਾਂ ਦਾ ਨਾਂਅ ਹੈ (ਭਾਵ ਹਿੰਦੂਆਂ ਦਾ ਇਕ ਧਰਮ ਨਹੀਂ, ਸਗੋਂ ਹਿੰਦੂਆਂ ਦੇ ਕਈ ਧਰਮ ਹਨ) ਕਿਤਨੀ ਵਚਿੱਤਰ ਗੱਲ ਹੈ ਕਿ ਹਿੰਦੂ ਮੱਤ ਦੀਆਂ ਪਵਿੱਤਰ ਕਿਤਾਬਾਂ ਵਿੱਚ ਹਿੰਦੂ ਅੱਖਰ ਪੜ੍ਹਨ ਨੂੰ ਨਹੀਂ ਮਿਲਦਾ । ਅੱਜ ਤੱਕ ਕਿਸੇ ਵੀ ਭਾਰਤੀ ਜਾਂ ਪੱਛਮੀ ਵਿਦਵਾਨ ਨੇ ਹਿੰਦੂਇਜ਼ਮ ਦੀ ਸੰਪੂਰਨ ਪਰਿਭਾਸ਼ਾ ਦੇਣ ਵਿੱਚ ਸਫਲਤਾ ਪ੍ਰਾਪਤ ਨਹੀਂ ਕੀਤੀ । ਐਨਸਾਈਕਲੋਪੀਡੀਆ ਆਫ ਰਿਲੀਜਨ ਐਂਡ ਐਥਿਕਸ ਵਿੱਚ ਡਬਲਯੂ ਕਰੁਕ ਲਿਖਦਾ ਹੈ : ਨੂ ਠੜੂਭਟੲਙ ਣਸ਼ ਙੂੜੲ ਧਣਫ਼ਫ਼ਣਛEਟਥ ਥੋਾਂਞ ਥੋਾਂਥ ੂਫ਼ ਫ਼ੜਾਂਙਣਞਘਾਂ ਧੲਫ਼ਣਞਣਥਣੂਞ ੂਫ਼ ਹਣਞਧEਣਸ਼ਙ, ਙਾਂਞਯ ੂਫ਼ ਥੋੲ ਥੲਸ਼ਥਸ਼ ਠੜੂਠੂਸ਼ੲਧ ਫ਼ੜੂਙ ਥਣਙੲ ਥੂ ਥਣਙੲ ਾਂੜੲ ੂਭÍਣੂEਸ਼ਟਯ, ਣਞਾਂਧੲੌEਾਂਥੲ। ਭਾਵ ਹਿੰਦੂ ਮੱਤ ਦੀ ਪਰਿਭਾਸ਼ਾ ਘੜਨੀ ਇਕ ਜਟਿਲ ਕਾਰਜ ਹੈ, ਕਿਉਂਕਿ ਵਕਤ ਵਕਤ ਤੇ ਜੋ ਵੀ ਜਾਂਚ ਪੜਤਾਲ ਦੇ ਆਧਾਰ ਸੁਝਾਏ ਗਏ ਹਨ, ਉਹ ਸਾਰੇ ਹੀ ਊਣੇ ਸਿੱਧ ਹੁੰਦੇ ਰਹੇ ਹਨ । 
ਡਾ: ਰਾਧਾ ਕ੍ਰਿਸ਼ਨਨ ਅਨੁਸਾਰ : ਹਿੰਦੂਇਜ਼ਮ ਦਾ ਅਰਥ ਹੈ, ਵੱਖ ਵੱਖ ਫਲਸਫਿਆਂ, ਧਰਮਾਂ ਤੇੇ ਮਿੱਥਹਾਸਕ ਜਾਦੂਗਰੀਆਂ ਦਾ ਸੰਗਠਨ । ਦੂਜੇ ਪਾਸੇ ਸਿੱਖ ਧਰਮ ਦਾ ਆਧਾਰ ਧੁਰ ਕੀ ਬਾਣੀ ਹੈ । ਗੁਰਬਾਣੀ ਕੋਈ ਫਲਸਫਾ ਨਹੀਂ ਹੈ ਬਲਕਿ ਫਲਸਫੇ ਤਾਂ ਗੁਰਬਾਣੀ ਦੇ ਅਧੀਨ ਚੱਲਦੇ ਹਨ । ਧੁਰ ਕੀ ਬਾਣੀ ਫਲਸਫਾ ਨਹੀਂ ਇਲਹਾਮ ਹੈ । ਜਿਸ ਦਾ ਪ੍ਰਕਾਸ਼ ਗੁਰੂ ਸਾਹਿਬਾਨ ਦੇ ਜ਼ਰੀਏ ਇਸ ਧਰਤੀ ਤੇ ਹੋਇਆ ਹੈ । ਫਲਸਫੇ ਤਾਂ ਇੰਦਰੀਆਂ ਰਾਹੀਂ ਜਾਣਕਾਰੀ ਹਾਸਲ ਕਰਕੇ ਦਿਮਾਗੀ ਚਿੰਤਨ ਦੇ ਸਦਕਾ ਆਪਣੀ ਹੋਂਦ ਬਣਾਉਂਦੇ ਹਨ । ਪਰ ਸਿੱਖ ਧਰਮ ਦਾ ਆਧਾਰ ਗੁਰਬਾਣੀ ਕੋਈ ਦਿਮਾਗੀ ਚਿੰਤਨ ਰਾਹੀਂ ਹਾਸਲ ਹੋਇਆ ਗਿਆਨ ਨਹੀਂ ਹੈ । ਇਹ ਤਾਂ ਅਕਾਲ ਪੁਰਖ ਦੀ ਦਰਗਾਹ ਵਿੱਚੋਂ ਸ਼ਬਦ ਦੇ ਰੂਪ ਵਿੱਚ ਇਸ ਧਰਤੀ ਤੇ ਪ੍ਰਗਟ ਹੋਇਆ ਅਕਾਲੀ ਸੱਚ ਹੈ । ਗੁਰਬਾਣੀ ਜੁੱਗੋ ਜੁੱਗ ਅਟਲ ਹੈ । ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਸਿੱਖ ਧਰਮ ਤੇ ਹਿੰਦੂ ਧਰਮ ਵਿੱਚਕਾਰ ਇਕ ਲਕੀਰ ਵਾਹੀ ਹੈ । ਇਹ ਲਕੀਰ ਪਾਣੀ ਵਿੱਚ ਵਾਹੀ ਹੋਈ ਨਹੀਂ ਹੈ । ਇਹ ਲਕੀਰ ਦੱਸ ਗੁਰੂ ਸਾਹਿਬਾਨ ਨੇ ਵਾਹੀ ਹੈ ਤੇ ਸਦੀਆਂ ਲੰਮੇ ਸੰਘਰਸ਼ਾਂ ਵਿੱਚ ਸਿੱਖਾਂ ਦੇ ਡੁੱਲੇ ਲਹੂ ਨੇ ਇਸ ਲਕੀਰ ਨੂੰ ਏਨਾ ਪੱਕਿਆਂ ਕਰ ਦਿੱਤਾ ਹੈ ਕਿ ਸਿੱਖ ਧਰਮ, ਸਿੱਖ ਕੌਮ ਦੀ ਨਿਆਰੀ ਅੱਡਰੀ ਤੇ ਸੁਤੰਤਰ ਹੋਂਦ ਹਸਤੀ ਨੂੰ ਦੁਨੀਆਂ ਦੀ ਕੋਈ ਤਾਕਤ ਮਿਟਾ ਨਹੀਂ ਸਕਦੀ । ਗੁਰੂ ਨਾਨਕ ਸਾਹਿਬ ਦਾ ਹਰ ਸੰਕਲਪ ਨਿਆਰਾ ਸੀ ਤੇ ਹਿੰਦੂ ਪਰੰਪਰਾ ਦਾ ਸਿੱਖ ਸਿੱਧਮ ਸਿੱਧਾ ਨਿਖੇਧ ਸੀ, ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਦਾ ਹੋਰਨਾਂ ਮੱਤਾਂ ਨਾਲੋਂ ਖ਼ਾਸ ਤੌਰ ਤੇ ਹਿੰਦੂ ਮੱਤ ਨਾਲੋਂ ਨਿਖੇੜਾ ਕਰਨ ਲਈ ਇਸ ਦੀਆਂ ਸਿਧਾਂਤਕ ਬੁਨਿਆਦਾਂ ਹੀ ਅਲੱਗ ਨਹੀਂ ਸੀ ਰੱਖੀਆਂ, ਸਗੋਂ ਉਨ੍ਹਾਂ (ਗੁਰੂ ਨਾਨਕ) ਨੇ ਇਨ੍ਹਾਂ ਬੁਨਿਆਦਾਂ ਦਾ ਗੁਣਾ ਵੀ ਅਲੱਗ ਰੱਖਿਆ ਸੀ । ਹਿੰਦੂ ਧਰਮ ਅੰਦਰ ਮਨੱੁਖੀ ਬਰਾਬਰੀ ਨੂੰ ਕੁਦਰਤੀ ਜਾਂ ਰੱਬੀ ਦਾਤ ਨਹੀਂ ਮੰਨਿਆ ਜਾਂਦਾ, ਸਗੋਂ ਇਸ ਦੇ ਯਕਦਮ ਉਲਟ, ਮਨੁੱਖੀ ਨਾ-ਬਰਾਬਰੀ ਨੂੰ ਰੱਬੀ ਦਾਤ ਸਮਝਿਆ ਜਾਂਦਾ ਹੈ । ਹਿੰਦੂ ਧਰਮ ਗ੍ਰੰਥ ਸਰਬ-ਸਾਂਝੇ ਗ੍ਰੰਥ ਨਹੀਂ ਹਨ । ਇਹ ਇਕ ਉਚੇਚੇ ਵਰਗ (ਬ੍ਰਾਹਮਣ) ਦੇ ਗ੍ਰੰਥ ਹਨ, ਜੋ ਉਸ ਵਰਗ ਦੀ ਹੀ ਉਚੇਚੀ ਭਾਸ਼ਾ ਵਿੱਚ ਲਿਖੇ ਗਏ ਹਨ ਅਤੇ ਉਸ ਦੇ ਹੀ ਵਿਸ਼ੇਸ਼ ਹਿੱਤਾਂ ਦੀ ਰਾਖੀ ਤੇ ਪੈਰਵਾਈ ਕਰਦੇ ਹਨ । ਹਿੰਦੂ ਸਮਾਜ ਦੀ ਵੱਡੀ ਗਿਣਤੀ (ਸ਼ੂਦਰਾਂ) ਦਾ ਨਾ ਸਿਰਫ ਆਪਣਾ ਕੋਈ ਗ੍ਰੰਥ ਹੀ ਹੈ, ਸਗੋਂ ਉਨ੍ਹਾਂ ਨੂੰ ਹੋਰਨਾਂ ਬ੍ਰਾਹਮਣਾਂ ਦੇ ਗ੍ਰੰਥ ਪੜ੍ਹਨ ਤੇ ਸੁਣਨ ਦੇ ਹੱਕਾਂ ਤੋਂ ਵੀ ਮਹਿਰੂਮ ਰੱਖਿਆ ਗਿਆ ਹੈ । ਹਿੰਦੂ ਸਮਾਜ ਅੰਦਰ ਉਨ੍ਹਾਂ ਦੀ ਹੈਸੀਅਤ ਦਾਸਾਂ ਵਾਲੀ ਹੈ । ਹਿੰਦੂ ਧਰਮ ਦਾ ਮੁੱਖ ਜ਼ੋਰ ਵਰਣ-ਆਸ਼ਰਮ ਧਰਮ ਅਥਵਾ ਜਾਤ-ਪਾਤੀ ਪ੍ਰਬੰਧ ਨੂੰ ਸਥਾਪਤ ਕਰਨ ਤੇ ਇਸ ਦੀ ਹਿਫਾਜ਼ਤ ਕਰਨ ਉੱਤੇ ਲੱਗਾ ਹੋਇਆ ਸੀ ਤੇ ਹੈ । ਪਰ ਸਿੱਖ ਧਰਮ ਦਾ ਅਰਥ ਹੈ ਧਰਤੀ ਉੱਤੇ ਰੱਬ ਦਾ ਨਿਜ਼ਾਮ ਕਾਇਮ ਕਰਨਾ ਤੇ ਸਾਰੇ ਅਮਲੀ ਸਾਧਨਾਂ ਦੇ ਜ਼ਰੀਏ ਨਿਆਂ ਪੂਰਵਕ ਪ੍ਰਬੰਧ ਕਾਇਮ ਕਰਨਾ ਜਿਸ ਦੇ ਵਾਸਤੇ ਵਰਣ-ਆਸ਼ਰਮ ਧਰਮ ਦੇ ਅਨਿਆਂ ਸਮੇਤ ਸਮਾਜੀ ਊਚ-ਨੀਚ ਨੂੰ ਖਤਮ ਕਰ ਸੁੱਟਣਾ ਜ਼ਰੂਰੀ ਸੀ । ਜਾਤ-ਪਾਤ ਦਾ ਖਾਤਮਾ ਗੁਰੂ ਨਾਨਕ ਦੇ ਰੂਹਾਨੀ ਮਿਸ਼ਨ ਦਾ ਇਕ ਪੜਾਅ ਸੀ, ਉਨ੍ਹਾਂ ਦੇ ਆਤਮਕ ਨਿਜ਼ਾਮ ਦਾ ਜ਼ਰੂਰੀ ਹਿੱਸਾ ਸੀ । ਗੁਰੂ ਸਾਹਿਬ ਦਾ ਧਰਮ-ਸੰਕਲਪ ਪੂਰੀ ਤਰ੍ਹਾਂ ਗੈਰ-ਹਿੰਦੂ, ਅਥਵਾ ਅਣ-ਭਾਰਤੀ ਹੈ, ਕਿਉਂਕਿ ਹਿੰਦੂ ਜਾਂ ਭਾਰਤੀ ਅਧਿਆਤਮਕ ਪਰੰਪਰਾ ਅੰਦਰ ਕਦੇ ਵੀ ਧਰਮ ਨੇ, ਕਾਇਮ-ਮੁਕਾਮ ਸਮਾਜੀ ਪ੍ਰਬੰਧ ਨੂੰ ਬਦਲਣ ਦੀ ਸਮਾਜੀ ਤੇ ਰਾਜਸੀ ਭੂਮਿਕਾ ਅਖ਼ਤਿਆਰ ਨਹੀਂ ਸੀ ਕੀਤੀ । ਪਰ ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਲੋਕਾਈ ਵਿੱਚ ਰਾਜਸੀ, ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਅਧੋਗਤੀ ਨੂੰ ਅਨੁਭਵ ਕਰਕੇ ਇਸ ਅਧੋਗਤੀ ਨੂੰ ਦੂਰ ਕਰਨ ਲਈ, ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ । ਇਹ ਨਿਰਮਲ ਪੰਥ ਨਿਰੋਲ ਇਕ ਅਧਿਆਤਮਕ ਲਹਿਰ ਨਹੀਂ ਸੀ, ਸਗੋਂ ਇਹ ਆਦ-ਅਰੰਭ ਤੋਂ ਹੀ ਭਗਤੀ ਸ਼ਕਤੀ ਨੂੰ ਇਕ ਦੂਜੇ ਦੀ ਹੋਂਦ ਲਈ ਜਰੂਰੀ ਮੰਨਦਾ ਹੈ । ਸਿਧਾਂਤ ਰੂਪ ਵਿੱਚ ਬਾਬਰ ਨੂੰ ਜਾਬਰ ਕਹਿਣਾ ਇਸ ਦਾ ਪਹਿਲਾ ਪ੍ਰਮਾਣ ਸੀ । ਗੋਕਲ ਚੰਦ ਨਾਰੰਗ ਅਨੁਸਾਰ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਤੇ ਕਾਫੀ ਸਮਾਂ ਬਾਅਦ ਤੱਕ ਵੀ ਇਤਿਹਾਸ ਵਿੱਚ ਇਕ ਵੀ ਐਸੇ ਹਿੰਦੂ ਦਾ ਨਾਮ ਨਹੀ ਮਿਲਦਾ ਜਿਸ ਨੇ ਹਿੰਦੂਆਂ ਨਾਲ ਹੁੰਦੇ ਦੁਰ-ਵਿਵਹਾਰ ਵਿਰੁੱਧ ਆਵਾਜ਼ ਉਠਾਉਣ ਦਾ ਹੀਆ ਕੀਤਾ ਹੋਵੇ । ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਹਿੰਦੂਆਂ ਦੀ ਸਾਹ-ਸੱਤ ਹੀਣਤਾ ਦਾ ਜ਼ਿਕਰ ਕੀਤਾ ਹੈ । ਲੰਮੀ ਗੁਲਾਮੀ ਕਰਨ ਧੋਖੇਬਾਜ਼ੀ ਕਾਇਰਤਾ ਅਤੇ ਅਤਿ ਦਰਜੇ ਦੀ ਸਰਵਪੱਖੀ ਅਧੋਗਤੀ ਹਿੰਦੂ ਕਿਰਦਾਰ ਦਾ ਹਿੱਸਾ ਬਣ ਚੁੱਕੀ ਸੀ । ਇਹ ਉਸ ਸਮੇਂ ਦੇ ਹਿੰਦੂ ਕਿਰਦਾਰ ਦੀ ਮੂੰਹ ਬੋਲਦੀ ਤਸਵੀਰ ਹੈ, ਜਦੋਂ ਉਨ੍ਹਾਂ ਦੇ ਪਰਮ ਪਵਿੱਤਰ ਮੰਦਿਰ ਮੁਸਲਿਮ ਹਾਕਮਾਂ ਵੱਲੋਂ ਢਾਹ-ਢੇਰੀ ਕੀਤੇ ਜਾ ਰਹੇ ਸਨ, ਅਤੇ ਉਨ੍ਹਾਂ ਦੀਆਂ ਪਵਿੱਤਰ ਤੋਂ ਪਵਿੱਤਰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਤੋੜ-ਫੋੜ ਕੇ ਕਸਾਈਆਂ ਦੇ ਹਵਾਲੇ ਗਊਆਂ ਆਦਿ ਦਾ ਮੀਟ ਤੋਲਣ ਲਈ ਦਿੱਤੀਆਂ ਜਾ ਰਹੀਆਂ ਸਨ ਤਾਂ ਮੁਗਲ ਦਰਬਾਰ ਦੇ ਕਈ ਬ੍ਰਾਹਮਣ ਦਰਬਾਰੀ ਮੁਸਲਿਮ ਬਾਦਸ਼ਾਹਾਂ ਨੂੰ ਇਹ ਕਹਿ ਕੇ ਪ੍ਰਮਾਤਮਾਂ ਦਾ ਰੂਪ ਦਰਸਾ ਰਹੇ ਸਨ ਕਿ ਦਿਲੀਸ਼ਰ, ਜਗਦੀਸ਼ਰ (ਹਵਾਲਾ-ਜਗਨ ਨਾਥ ਬ੍ਰਾਹਮਣ ਜੋ ਅਕਬਰ ਦਾ ਦਰਬਾਰੀ ਸੀ) ਇੱਜ਼ਤ ਅਤੇ ਆਬਰੂ ਦੀ ਭਾਵਨਾ ਇਸ ਹੱਦ ਤੱਕ ਮਰ ਚੁੱਕੀ ਸੀ ਕਿ ਇਨ੍ਹਾਂ ਵਿੱਚੋਂ ਉਹ ਹਿੰਦੂ ਰਾਜਪੂਤ ਜਿਨ੍ਹਾਂ ਦੀ ਕਥਿਤ ਅਣਖ ਤੇ ਬਹਾਦਰੀ ਦੇ ਸੋਹਲੇ ਗਾਏ ਜਾਂਦੇ ਸਨ, ਉਹ ਆਪਣੀਆਂ ਧੀਆਂ, ਭੈਣਾਂ ਦੋ ਡੋਲੇ ਆਪਣੇ ਹੀ ਮੋਢਿਆਂ ਤੇ ਚੁੱਕ ਕੇ ਮੁਸਲਿਮ ਹਾਕਮਾਂ ਦੇ ਹਰਮਾਂ ਤੱਕ ਪਹੁੰਚਾ ਰਹੇ ਸਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਹਿੰਦੂ ਔਰਤਾਂ ਕਾਬਲ ਗਜਨੀ ਦੇ ਬਾਜ਼ਾਰਾਂ ਵਿੱਚ ਵਿੱਕ ਰਹੀਆਂ ਸਨ ।
  ਅਗਲੇ ਹਫ਼ਤੇ ਪੜ੍ਹੋ ਹਿੰਦੂ ਇਤਿਹਾਸ, ਹਾਰਾਂ ਦੀ ਦਾਸਤਾਨ ਦਾ ਲੇਖਕ 1965 ਦੇ ਭਾਰਤ-ਪਾਕਿ ਯੁੱਧ ਦੇ ਹੀਰੋ ਸਿੱਖ ਜਰਨਲ ਹਰਬਖਸ਼ ਸਿੰਘ ਨੂੰ ਨੀਵਾਂ ਦਿਖਾਉਣ ਲਈ 1965 ਦੀ ਭਾਰਤ-ਪਾਕਿ ਦੀ ਲੜਾਈ ਨੂੰ ਵੀ ਹਿੰਦੂਆਂ ਦੀ ਹਾਰ ਵਜੋਂ ਵੇਖਦਾ ਹੈ ।
(ਚੱਲਦਾ-ਬਾਕੀ ਅਗਲੇ ਹਫ਼ਤੇ)
-ਜਥੇਦਾਰ ਮਹਿੰਦਰ ਸਿੰਘ ਖਹਿਰਾ  ਯੂ।ਕੇ।