image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਵਿਸ਼ੇਸ਼ ਟਿੱਪਣੀ-ਟੋਰੀ ਪਾਰਟੀ ਕੋਲ ਬਦਲ ਨਹੀਂ ਹੈ-ਬੌਰਿਸ ਜੌਹਨਸਨ

ਬਰਤਾਨਵੀ ਸਰਕਾਰ ਵਿੱਚ ਭੂਚਾਲ, ਦੇਸ਼ ਵਿੱਚ ਸੰਕਟੀ ਆਫਤ, ਪ੍ਰਧਾਨ ਮੰਤਰੀ ਦਾ ਅਸਤੀਫਾ, ਭਾਵੇਂ ਉਹ ਆਪਣੀ ਕਸਮ ਦਾ ਫਰਜ਼ ਨਿਭਾਉਣਾ ਚਾਹੁੰਦਾ ਸੀ, ਪਰ ਖੁਦਗਰਜ਼, ਲਾਲਚੀ ਅਤੇ ਕੁਰਸੀਆਂ ਖੁੱਸਣ ਦੇ ਡਰੋਂ ਤੇ ਜਿੱਤੇ ਭੀ ਸੈਂਕੜੇ, ਜਾਂ ਹਜ਼ਾਰ ਕੁ ਸਨ, ਸਾੜ ਸਤੀ ਚੜ੍ਹ ਗਈ, ਘੋਹਾ ਫਿਰ ਗਿਆ ਚਲੋ ਬੌਰਿਸ ਜੌਹਨਸਨ ਨੂੰ ਡੇਗੀਏ, ਸਾਧਾਰਨ ਵਿਅਕਤੀ ਭੀ ਸੋਚ ਸਕਦਾ ਹੈ ਕਿ ਪ੍ਰਧਾਨ ਦੀ ਜਾਂ ਪਰਿਵਾਰ ਦੇ ਮੁਖੀ ਦੀ ਭੀ ਡਿਊਟੀ ਹੁੰਦੀ ਹੈ ਕਿ ਆਪਣੇ ਖੰਭਾਂ ਥੱਲੇ ਰੱਖੇ, ਭਾਵੇਂ ਕਈ ਵਾਰ ਸੱਚਾਈ ਨੂੰ ਲਕੋਣਾ ਭੀ ਪੈਂਦਾ ਹੈ ਸਾਰੀ ਖੇਡ ਤਾਂ 10 ਡਾਊਨਿੰਗ ਵਿੱਚ ਨੌਕਰੀਆਂ ਕਰਨੇ, ਦਫ਼ਤਰੀ ਬਾਬੂ ਸਰਕਾਰਾਂ ਤੇ ਦਬਦਬਾ ਰੱਖਦੇ ਹਨ, ਕੰਮ ਕਰਨੇ ਨਹੀਂ ਬੱਸ ਵਿਉਂਤਾ ਘੜਨੀਆਂ, ਚੇਤੇ ਰੱਖੋ ਬੌਰਿਸ ਜੌਹਨਸਨ ਨਸਲਵਾਦੀ ਨਹੀਂ ਨੀਤੀਵਾਨ, ਬੁੱਧੀਮਾਨ ਤਜਵੀਜ਼ਾਂ ਦਾ ਭੰਡਾਰਾ, ਸੁਧਾਰੂ ਨੀਤੀ, ਭਾਵੇਂ ਸੁਥਰਾ ਪ੍ਰਬੰਧ ਇਕ ਬੰਦਾ ਨਹੀਂ ਚਲਾ ਸਕਦਾ, ਸਾਫ ਤੇ ਧੜੱਲੇਦਾਰ ਬੁਲਾਰਾ, ਪਰ ਸੂਹੀਏ ਬਹੁਤੇ ਚੁਸਤ ਨਿਕਲੇ, ਇਹ ਸਕੀਮਾਂ ਤਾਂ ਡੋਮਨਿਕ ਕੰਮਿੰਗ ਦੇ ਕਿਨਾਰੇ ਹੋਣ ਤੋਂ ਹੀ ਚੱਲਣ ਲੱਗ ਗਈਆਂ ਸਨ, ਉਹਨੇ ਮੱਥ ਲਿਆ ਸੀ ਕਿ ਤਰਥੱਲੀ ਮਚਾ ਕੇ ਹੀ ਹੱਟੂ, ਹੁਣ ਹੇਠਲੀ ਉੱੇਤੇ ਆ ਗਈ, ਬੌਰਿਸ ਫਾਈਟਰ ਤਾਂ ਹੈ, ਪਰ ਬੇਵਫਾਦਾਰਾਂ ਨੇ ਗਡ੍ਹੀਰਾ ਰੋਕਣ ਲਈ ਹੀ ਵਾਹ ਲਾਈ, ਨਾ ਦੇਸ਼ ਦਾ ਨਾਂ ਆਰਥਿਕਤਾ ਅਤੇ ਨਾ ਹੀ ਕੋਈ ਦੇਸ਼ ਦੀ ਹਾਲਤ ਵੱਲ ਚਿੰਤਾ, ਵਿਰੋਧੀ ਧਿਰ ਦੇ ਤਾਂ ਚਲੋ ਇਰਾਦੇ ਹੁੰਦੇ ਹੀ ਹਨ, ਪਰ ਇਥੇ ਤਾਂ ਇਹਦੀ ਆਪਣੀ ਪਾਰਟੀ ਨੇ ਹੀ ਊਧਮ ਮਚਾਇਆ, ਖਚਰਵਿਦੀਆਂ ਨੇ ਕਿਵੇਂ ਦੜ੍ਹੇ ਦੇ ਸਾਲ ਦੀ ਤਰ੍ਹਾਂ ਅਸਤੀਫੇ ਦਿੱਤੇ, ਝੱਖੜ ਲਿਆਂਦਾ ਪਰ ਵਿੱਚ ਕਾਰਨ ਸੀ ਕਿ ਸ਼ਾਇਦ ਸਰਕਾਰ ਡਿੱਗੂ ਤੇ ਅਸਤੀਫਾਕਾਰੀਆਂ ਨੂੰ ਰੀਡੰਡਸੀ ਪੇਅ ਜਾਂ ਮੈਵਰੈਂਸੀ ਰਕਮ ਤਿੰਨ ਮਹੀਨੇ ਤੱਕ ਮਿਲਦੀ ਰਹੂ, ਮੈਂ ਸਾਰੀ ਜਾਣਕਾਰੀ ਦਾ ਹਿਸਾਬ ਨਾਲ ਭੇਜ ਰਹੀ ਹਾਂ, ਹੋਰ ਭੀ ਕਾਰਨ ਨੇ ਕੈਬਨਿਟ ਦੇ ਬਾਗੀ ਆਪਣੀਆਂ ਕੁਰਸੀਆਂ ਬਚਾ ਰਹੇ ਹਨ, ਡਰਾਮਾ ਦੇਖੋ, ਚਾਂਸਲਰ ਰਿਸ਼ੀ ਸੁਨੇਕ ਸਭ ਤੋਂ ਮੂਹਰੇ, ਫੇਰ ਪਾਕਿਸਤਾਨੀ ਮੂਲ ਦਾ ਸਾਜਦ ਜਾਵਿਦ ਜੋ ਪਹਿਲਾਂ ਭੀ ਇਸ ਕਰਕੇ ਅਸਤੀਫਾ ਦੇ ਚੁੱਕਿਆ ਸੀ ਕਿ ਮੇਰੀ ਮਰਜ਼ੀ ਦੀ ਬੀਬੀ ਮੇਰੀ ਟੀਮ ਵਿੱਚ ਹੀ ਰਹੂ, ਬੌਰਿਸ ਜੌਹਨਸਨ ਨੇ ਫੇਰ ਇਹਨੂੰ ਮੋੜ ਕੇ ਸਿਹਤ ਮਹਿਕਮੇ ਵਿੱਚ ਲਿਆਂਦਾ, ਪਰ ਅਹਿਸਾਨ ਨਾ ਜਾਨਣ ਦੇ ਆਦੀ ਇਹ ਏਸ਼ੀਅਨ ਉੱਧਰ ਬੀਬੀ ਢਾਈ ਕੁ ਫੁੱਟ ਦੀ ਹੀ ਨਹੀਂ ਮਾਨ, ਸਭ ਨੂੰ ਹਿਸ਼ਤ ਆਖਦੀ ਫਿਰਦੀ ਹੈ, ਸਲਾਹ ਦੇਵੇ ਕਿ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ, ਇਰਾਕ ਤੋਂ ਆਏ ਨਦੀਮ ਜਹਾਵੀ ਚਾਂਸਲਰ ਬਣਕੇ 24 ਘੰਟਿਆਂ ਵਿੱਚ ਹੀ ਅੱਖਾਂ ਫੇਰ ਗਏ, ਕਹਿੰਦੇ ਹੁੰਦੇ ਸਨ ਕਿ ਲੋਕਾਂ ਨੂੰ ਲੋਕਾਂ ਦੀ ਗਗੜੀ ਨੂੰ ਜੋਕਾਂ ਦੀ, ਦੇਸ਼ ਤੇ ਭੀੜ ਹੈ, ਪਰ ਇਹ ਡਰਾਮੇ ਕਰਦੇ ਨੇ ਮੈਂ ਤਾਂ ਐਸੇ ਬੇਗੁਰੇ ਕਿਸੇ ਨੂੰ ਵੋਟ ਨਾ ਪਾਊਂਗੀ, ਹੁਣ ਵਿਰੋਧੀ ਧਿਰ ਚੋਣਾਂ ਚਾਹੁੰਦੀ ਹੈ ਤਾਂ ਬੇਭਰੋਸਗੀ ਦਾ ਮਤਾ ਲਿਆਵੇ, ਦੁਹਾਈ ਜੀ ਬੌਰਿਸ ਕਿਉਂ ਬੈਠੇ ਤੇ ਉਡੀਕੇ ਅਗਲੇ ਲੀਡਰ ਦੀ, ਹੁਣ ਤੁਰਦਾ ਬਣੇ, ਗੱਲ ਕੀ ਇਹ ਤਾਂ ਉਹਦੀ ਆਕਰਸ਼ਕ ਸ਼ਖ਼ਸੀਅਤ ਅਤੇ ਪ੍ਰਜਾ ਪ੍ਰੀਯਤਾ ਤੋਂ ਡਰਦੇ ਹਨ, ਉਹਦੀ ਜੋ ਸਪੀਚ ਸੀ ਕਿ ਉਹ ਲੋਕਤੰਤਰ ਦਾ ਬੰਦਾ ਹੈ ਅਤੇ ਆਪਣਾ ਫਰਜ਼ ਨਿਭਾ ਰਿਹਾ ਹੈ, ਲੋਕੀ ਹਾਲੇ ਭੀ ਉਹਨੂੰ ਪਸੰਦ ਕਰਦੇ ਹਨ, ਦੂਜੀ ਗੱਲ ਹਾਲੇ ਟੋਰੀ ਪਾਰਟੀ ਕੋਲ ਬਦਲ ਨਹੀਂ ਹੈ, ਲਿਖਦੀ ਜਾਵਾਂ ਇਸ ਭੜਥੂ ਵਿੱਚ ਬਹੁਤਿਆਂ ਦਾ ਜੋ ਬੌਰਿਸ ਵਿਰੋਧੀ ਹਨ, ਉਨ੍ਹਾਂ ਦਾ ਹੀ ਹੱਥ ਇਥੋਂ ਤੱਕ ਕਿ ਪ੍ਰਿੰਸ ਚਾਰਲਸ ਭੀ ਪ੍ਰਸੰਨ ਹੈ, ਤੀਮੀ ਨੇ ਕੀ ਕੀਤਾ ਸੀ, ਆਪ ਕੀ, ਪੁੱਤ ਨੇ ਕੀ ਤੇ ਭਰਾ ਨੇ ਪਰ ਰਾਣੀ ਨੂੰ ਅੱਗਾ ਢੱਕਣ ਲਈ ਕੌਣ ਕਹੇ ? ਕੁਝ ਭੀ ਹੋਵੇ ਇਹ ਅਨੇ੍ਹਰੀ ਦੇਸ਼ ਦਾ ਵੱਡਾ ਨੁਕਸਾਨ ਕਰੂਗੀ, ਭਾਂਬੜ ਦਾ ਸੇਕ ਆਮ ਜਨਤਾ ਨੂੰ ਲੱਗਣਾ ਹੈ, ਸੰਸਾਰ ਸ਼ੈਤਾਨ ਦੀ ਔਲਾਦ ਬਣ ਗਿਆ ਹੈ, ਹਰ ਪਾਸੇ ਹੀ ਮਸਖਰਾਪਣ, ਸ਼੍ਰੀਲੰਕਾ, ਜਾਪਾਨ ਵਿੱਚ ਨਵਾਂ ਮੋੜ ਸਾਬਕਾ ਪ੍ਰਧਾਨ ਮੰਤਰੀ, ਹਰਮਨ ਪਿਆਰਾ ਹੀ ਠੂਹ ਕਰ ਧਰਿਆ, ਭਮਿੱਤਰੀ ਪਈ ਹੈ ਪ੍ਰਜਾ, ਕਿਸਾਨ ਅੰਦੋਲਨ ਵੇਲੇ ਦੇਖੋ ਕਾਂਗਰਸ ਨੇ ਕਿਵੇਂ ਬੀ।ਜੇ।ਪੀ। ਦੇ ਪਿੰਡਾਂ ਵਿੱਚ ਬੰਦੇ ਕੁਟਾਏ, ਹੁਣ ਕਿਥੇ ਗਏ ? ਸਭ ਨੇ ਕੀਤੀ ਪਾਉਣੀ ਹੈ, ਬਾਹਰਲੀਆਂ ਤਾਕਤਾਂ ਭੜਦੋਹਲ ਪੁਆਂਦੀਆਂ ਹਨ ।
ਲੋਕਾਂ ਨੂੰ ਲੋਕਾਂ ਦੀ
ਗਗੜੀ ਨੂੰ ਜੋਕਾਂ ਦੀ
ਪੰਜਾਬੀ ਕਹਾਵਤ ਸਾਬਤ, ਕਿਵੇਂ ਨੇਰ੍ਹੀ ਨਾਲ ਡਿੱਗੇ ਬੇਰਾਂ ਦੀ ਤਰ੍ਹਾਂ ਪ੍ਰਧਾਨ ਮੰਤਰੀ ਦੀ ਨੁਮਾਇੰਦਗੀ ਖੱਟਣ ਲਈ ਡਿੱਗ ਡਿੱਗ ਪੈ ਰਹੇ ਹਨ, ਦੇਖੋ ਕੱਲ੍ਹ ਨੂੰ ਲੇਬਰ ਲੀਡਰ, ਜੋ ਹੁਣ ਜੁਰਮਾਨੇ ਦੀ ਲਟਕਦੀ ਤਲਵਾਰ ਤੋਂ ਤਾਂ ਰਹਿਤ ਹੋ ਚੁੱਕੇ ਹਨ, ਪਿਛੋਕੜ ਪੁਲਸ ਮਹਿਕਮੇ ਦਾ ਹੈ, ਭਲਾ ਜੁਰਮਾਨੇ ਦੀ ਤਾਂ ਬਹੁਤ ਆਸ ਨਹੀਂ ਸੀ, ਕੀ ਹੁਣ ਬੇਭਰੋਸਗੀ ਦਾ ਮਤਾ ਪਾ ਕੇ ਚੋਣਾਂ ਦੀ ਮੰਗ ਕਰਨਗੇ ? ਕੁਝ ਭੀ ਹੋਵੇ ਦੇਸ਼ &lsquoਤੇ ਔਕੜਾਂ ਦੀ ਤਾਂ ਇੰਨਤਹਾ ਨਹੀਂ ਰਹਿਣੀ, ਚਲਾਕ ਲੂੰਬੜੀ ਹੀ ਕਈ ਤਾਂ ਲੰੂਬੜ ਟਪੂਸੀਆਂ ਮਾਰ ਰਹੇ ਹਨ । ਬੌਰਿਸ ਜੌਹਨਸਨ ਭੀ ਭੋਲੂ ਭਾਵੇਂ ਦਿਸਦਾ ਹੈ, ਆਪਣੀਆਂ ਬੋਦੀਆਂ ਦੀ ਟਾਈ ਦੀ ਜਾਂ ਝੱਗਾ ਪਤਲੂਣ ਤੋਂ ਬਾਹਰ ਲਮਕੇ ਦੀ ਪ੍ਰਵਾਹ ਨਹੀਂ ਸੀ ਕਰਦਾ, ਪਰ ਆਲੇ ਦੁਆਲੇ ਦੀ ਸੂਹ ਜਰੂਰ ਰੱਖਦਾ, ਪਤਾ ਨਹੀਂ ਕਿਵੇਂ ਆਹ ਸੁਨੈਰ ਤੋਂ ਚੌਹਦੀ ਖਾ ਗਿਆ, ਆਪਣੇ ਤੋਂ ਹੀ ਧੋਖਾ ਖਾ ਜਾਈਦਾ ਹੈ, ਪੁਰਾਣੇ ਤੋਂ ਤਾਂ ਸਾਵਧਾਨ ਪਰ ਭਰਮਾਉਣੇ ਤਾਂ ਅੰਬਰਾਂ ਤੋਂ ਲਿਆਵਾਂ ਤਾਰੇ ਤੋੜ ਕੇ ਪਰ ਸਭ ਕੀਤੀਆਂ ਭਰਨਗੇ, ਕਦੇ ਨਾ ਕਦੇ ਰੱਖ ਭਰੋਸਾ ਸਾਈਂ ਉੱਤੇ, ਕਰੂਗਾ ਭਲੀ ।
-ਬਲਵਿੰਦਰ ਕੌਰ ਚਾਹਲ