image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਚਾਮ ਚੜਿਕਾ, ਸਿੱਖਾਂ ਮੂਹਰੇ ਹਰ ਅੜਿਕਾ ਨਾ ਹੋਵੇ ਅਸੀਂ ਬਣਾ ਲਈਦਾ ਹੈ ਫੜਿਕਾ

ਬੇਅਦਬੀ, ਬਹਿਬਲ ਕਲਾਂ ਜੋ ਭੀ ਸੀਹਾ ਹੁਣ ਤੱਕ ਖਿਲਰਿਆ ਪਿਆ ਸੀ, ਸਾਂਭ ਕੇ ਇਕ ਰਿਪੋਰਟ ਰੂਪੀ ਕਿਤਾਬ ਛਾਪ ਦਿੱਤੀ ਹੈ ਸ਼ੁਕਰ ਹੈ ਨਉਂ ਕੋਈ ਪ੍ਰਕਾਸ਼ ਨਹੀਂ ਰੱਖਿਆ ਸਿੱਖ ਜਥੇਬੰਦੀਆਂ ਹੁਣ ਫੇਰ ਪੱਬਾਂ ਭਾਰ, ਜ: ਅਜਨਾਲਾ ਤਾਂ ਆਪਣੇ ਬਾਲਕਿਆਂ ਨਾਲ ਮੂਰਤ ਖਿਚਾਉਣ ਮੁੱਖ-ਮੰਤਰੀ ਪਹਿਲਾਂ ਹੀ ਪਧ੍ਹਾਰ ਗਏ, ਅੱਗੋਂ ਈਦ ਬਖਛਾਉਣ ਰੋਜ਼ੇ ਗਲ ਪੁਆ ਆਏ । ਭਗਵੰਤ ਮਾਨ ਨੇ ਤੋਹਫਾ ਫੜਾ ਆਖਿਆ ਜਾਉ ਪੜ੍ਹੀ ਜਾਇਉ, ਕਈ ਮਹੀਨੇ ਤਾਂ ਰੁੱਝੇ ਰਹੋ, ਬਾਕੀਆਂ ਨੂੰ ਸ਼੍ਰ: ਅਕਾਲੀ ਨੂੰ ਵਿੱਚ ਅੜਿਗਿਆਂ ਕਿਉਂ ਨਹੀਂ ਤੇ ਪਿੱਸੂ ਪੈਣਗੇ, ਸਿੱਧੂ ਮੂਸੇਵਾਲਾ ਕਤਲ ਨੂੰ ਗੋਹਾ ਮਿੱਟੀ ਫੇਰਨ ਲਈ ਕੋਈ ਯਾਦਾਂ ਬਣਾਉ, ਭੋਗ ਪਾਉ, ਟੂਰਨਾਮੈਂਟ ਕਰਾਉ ਤੇ ਫੇਰ ਦਲ ਦੇ ਸ਼ਹੀਦ ਦੀ ਮਨੌਤ, ਕੀ ਪਿਤਾ ਦੇ ਇੰਕਸ਼ਾਫ ਅਨੁਸਾਰ ਕਿ ਧਮਕੀਆਂ ਅਤੇ ਚੋਣਾਂ ਵੇਲੇ ਮਾਰਨ ਦੀਆਂ ਚੁਣੌਤੀਆਂ, ਪੁਲਸ ਮੁਖੀ ਨੂੰ ਸਰਕਾਰ ਨੂੰ ਕਹਿਣਾ ਨਹੀਂ ਸੀ ਬਣਦਾ ਕਿ ਸੁਰੱਖਿਆ ਘੱਟ ਕੀ ਵਧਾਉ, ਇਹ ਮੇਰੇ &lsquoਤੇ ਹਰਫ ਹੈ ? ਮੁੱਦਾ ਕਿਉਂ ਭਾਰੂ ਨਹੀਂ ? ਦਿੱਲੀ ਤੋਂ ਗੈਂਗਸਟਰ ਜੇਲ੍ਹੋਂ ਲੈ ਕੇ ਆਉਣੇ ਤਾਂ ਗੱਲ ਹੀ ਕੋਈ ਨਹੀਂ ਤਿਹਾੜ ਤੇ ਕੇਜਰੀਵਾਲ ਦਾ ਰਾਜ ਹੈ, ਇਧਰ ਪਹਿਲਾਂ ਮੁਹਾਲੀ ਤੀਰਥ ਸੀ, ਹੁਣ ਮਾਣਸਾ, ਘੜੀਸੀ ਫਿਰਦੇ ਨੇ ਬਿਸ਼ਨੋਈ ਨੂੰ ਤੇ ਹੋਰਾਂ ਨੂੰ ਕਤਲ ਤਾਂ ਪਤਾ ਨਹੀਂ ਕੀਹਨੇ ਕਰਵਾਇਆ ? ਹੱਲ ਲਈ ਬਰਾੜ, ਬਿਸ਼ਨੋਈ ਤੋਂ ਬਿਆਨ ਗੱਲ ਖਟਾਈ ਵਿੱਚ ਜੇਲ੍ਹਾਂ ਵਿੱਚ ਤਾਂ ਉਹ ਪਹਿਲਾਂ ਹੀ ਹਨ ਰਿਪੋਰਟ ਵਿੱਚ ਡੇਰਾ ਮੁਖੀ ਹੀ ਦੋਸ਼ੀ ਹੈ ਜਾਂ ਮਿੰਟੂ ਜੋ ਪਹਿਲਾਂ ਹੀ ਮਾਰ ਮੁਕਾਇਆ ਕਿ ਕਿਤੇ ਸੱਚ ਨਾ ਦੱਸ ਦੇਵੇ, ਡੇਰਾ ਮੁਖੀ ਸਟੰਟੀ ਤਾਂ ਹੈ ਹੀ ਬਾਕੀ ਦੂਸ਼ਣ ਛੱਕ ਕੇ ਡੇਰੇ ਦੀ ਵਿਰੋਧਤਾ ਤਾਂ ਦਾਦੂਵਾਲ ਦੀ ਨਿੱਜੀ ਡੇਰੇ ਨੂੰ ਢਾਅ ਅਤੇ ਹੋਰ ਖੱਟੇ ਮਿੱਠੇ ਜੋ ਲਾਹਾ ਲੈ ਚੁੱਕੇ ਸਨ ਤੇ ਭੀੜ ਪਈ ਤੇ ਗਵਾਹੀਆਂ ਭਰਨ ਲੱਗ ਪਏ, ਕੋਈ ਨਹੀਂ ਪੁੱਛਦਾ ਕਿ ਜਦੋਂ ਵਰ੍ਹਿਆਂ ਵੱਧੀ ਉਥੋਂ ਨੌਕਰੀਆਂ ਤੇ ਹੋਰ ਲਾਭ ਲੈਂਦੇ ਸੀ ਉਦੋਂ ਉਹ ਭਲਾ ਸੀ ? ਗੱਲ ਕੀ ਗਿੱਲੀ, ਸੁਕੀ ਮੱਚ ਰਹੀ ਹੈ, ਅੜਚਣ ਕੋਈ ਨਹੀਂ ਡੇਰੇਵਾਦ ਦੀ ਤਾਂ ਹੁਣ ਕਹਾਣੀ ਹੋਰ ਹੀ ਹੈ ਕਿਥੇ ਡੇਰੇ ਵਾਲਿਆਂ ਦੀ ਮਰਿਯਾਦਾ ਨਹੀਂ ਚੱਲਦੀ ? ਸਾਡੇ ਦੋਨਾਂ ਹੀ ਗੁਰਦੁਆਰਿਆਂ ਜਥਿਆਂ ਦਾ ਜੋਰ ਹੈ, ਆਖ ਦਿਉ ਤਾਂ ਅੱਗੋਂ ਕਹਿੰਦੇ ਜੀ ਇਹ ਤਾਂ ਅਨੰਦ ਸਾਹਿਬ ਭੀ ਚੱਲਦਾ ਹੈ, ਨੌਜਵਾਨਾਂ ਨੂੰ ਸਬਕ ਪੜ੍ਹਾ ਦਿੱਤੇ ਬਸ ਉਹ ਤੋਤੇ ਬੋਲੀ ਜਾਂਦੇ ਹਨ । ਤੁਸੀਂ ਭਾਵੇਂ ਬੀਬੀ ਕੀ ਅਗ੍ਹੜ ਦੁਗ੍ਹੜੀ ਮਾਰਦੀ ਹੈ ਸਮਝੋ ਪਰ ਮੈਂ ਸਬੂਤਾਂ ਨਾਲ ਗੱਲ ਕਰਦੀ ਹਾਂ, ਕੁਝ ਸਮਾਂ ਹੋਇਆ ਸਾਡੇ ਪਹਿਲੇ ਹੈਵਲੋਕ ਗੁਰਦੁਆਰੇ ਵਿੱਚ ਰਾਤ ਨੂੰ ਕੁਝ ਕੱਚੇ ਮੁੰਡਿਆਂ ਨੇ ਕਿਸੇ ਦੇ ਕਹਿਣ &lsquoਤੇ ਸੰਤ ਭਿੰਡਰਾਂਵਾਲਿਆਂ ਦੀ ਗੁਰੂ ਸਾਹਿਬ ਦੇ ਸਾਈਜ਼ ਦੀ ਬੜੀ ਫੋਟੋ ਅੰਦਰ ਵੜਦਿਆਂ ਨੂੰ ਆਹਮੋ ਸਾਹਮਣੇ ਲਾ ਦਿੱਤੀ, ਵਵੇਲਾ ਮਚਾਇਆ ਜੀ ਹੁਣ ਲੈਹਣੀ ਨਹੀਂ ਚਾਹੀਦੀ, ਇਤਰਾਜ਼ ਦੱਸਿਆ ਅੱਗੋਂ ਉੱਤਰ ਸਭ ਨੂੰ ਖੁਸ਼ ਨਹੀਂ ਕਰ ਸਕਦੇ, ਹੁਣ ਦੇਖਦੇ ਹਾਂ ਕਿ ਪ੍ਰਧਾਨ ਉੱਤੇ ਸੰਤਾਂ ਦੀ ਕਿੰਨੀ ਕੁ ਮਿਹਰ ਹੋਵੇਗੀ, ਮੇਰੀ ਬੇਟੀ ਨੇ ਇਕੱਲੀ ਨੇ ਹੀ ਸਵੇਰੇ ਜਾ ਕੇ ਮੁੰਡਿਆਂ ਨਾਲ ਆਢਾ ਲਿਆ ਕਿ ਗੁਰੂ ਸਾਹਿਬ ਬਰਾਬਰ ਫੋਟੋ ਕਿਉਂ ਲਾਈ ? ਮੁੰਡੇ ਅੱਗੋਂ ਕਹਿੰਦੇ ਅਸੀਂ ਸੰਤਾਂ ਦੇ ਵਿਰੁੱਧ ਕੁਝ ਨਹੀਂ ਸੁਨਣਾ, 
ਹੁਣ ਮਾਨ ਸਰਕਾਰ ਦੀਆਂ ਵਜ਼ੀਰੀਆਂ ਦੀ ਸੀਰਨੀ :- ਪੰਜ ਪ੍ਰਮਾਣ ਧਰੇ ਵਜ਼ੀਰ ਛੇਮਾਂ ਜੈ ਕਿਸ਼ਨ ਹੁਣ ਉਹ ਭੀ ਸਿੰਘ ਬਣਾ ਲਿਆ, ਡਿਪਟੀ ਸਪੀਕਰ ਫੋਟੋ ਤੇ ਵੀਡੀਉ ਕਰੂਗਾ, ਇਧਰ ਤਿੰਨ ਪਹਿਲੀ ਵਾਰ ਹੀ ਬਣੇ ਵਜ਼ੀਰ ਥਾਪ ਤੇ ਚੀਫ਼ ਖ਼ਾਲਸਾ ਦੀਵਾਨ ਦਾ ਪ੍ਰਧਾਨ, ਡਾਕਟਰ ਹੁਣ ਸਿਹਤ ਵਿਭਾਗ ਨਹੀਂ ਸਗੋਂ ਢਾਂਚਾ ਸੰਭਾਲੂ, ਸਿਹਤ ਪਤਾ ਨਹੀਂ ਕੋਈ ਵਿਦੇਸ਼ ਦਿਹਾੜੀਆਂ ਲਾ ਕੇ ਆਏ ਨੂੰ ਸੌਂਪਿਆ ਹੈ ਪਤਾ ਨਹੀਂ ਗਗਨ ਮਾਨ ਬੀਬੀ ਜੀ ਵਜ਼ੀਰ, ਅਮਨ ਅਰੋੜਾ ਤਾਂ ਬਾਗੋ ਬਾਗ ਕਹਿੰਦਾ ਜੀ ਮੈਨੂ ਤਾਂ ਕੇਜਰੀਵਾਲ ਸਾਹਬ ਭਗਵੰਤ ਮਾਨ ਸਾਹਬ ਨੇ ਮੇਰੇ ਪਿਤਾ ਦੀ ਬਰਸੀ ਤੇ ਸਨਮਾਨ ਦਿੱਤਾ, ਚੇਤੇ ਰੱਖੋ ਪਿਤਾ ਕਾਂਗਰਸ ਦੀ ਸਰਕਾਰ ਵਿੱਚ ਵਜ਼ੀਰ ਭੀ ਸਨ ਅਤੇ ਸਰਕਾਰੀ ਠੇਕੇਦਾਰ ਸਨ, ਸੁਖਪਾਲ ਖਹਿਰਾ ਪੁਰਾਣੀ ਕਾਂਗਰਸ ਦੀ ਸਾਂਝ ਕਰਕੇ ਖੁਸ਼ ਹੈ, ਉਹ ਆਪ ਭੀ ਕਦੀ ਕਿਤੇ ਕਦੀ ਕਿਤੇ ਸੀ, ਮੁੱਕਦੀ ਗੱਲ ਮਨੱੁਖਤਾ ਵਿੱਚ ਸਥਿਰਤਾ, ਸਬਰ, ਸੰਤੋਖ ਅਤੇ ਭਲੀ ਬੁੱਧ ਛਿੱਪ ਗਈ ਹੈ, ਕਬੁੱਧ, ਪਸ਼ੂ ਬਿਰਤੀ, ਮਸ਼ਟੰਡਪੁਣਾ ਤੇ ਤਮਾਸ਼ਬੀਨੀ ਹਰ ਵਰਗ ਵਿੱਚ ਪ੍ਰਵੇਸ਼ ਕਰ ਚੁੱਕੀ ਹੈ, ਧਰਮ, ਕਰਮ, ਕ੍ਰਿਤ, ਵਪਾਰ, ਪ੍ਰਚਾਰ ਵਿਦਵਤਾ, ਬੁੱਧੀਮਾਨੀ, ਗਿਆਨੀ-ਧਿਆਨੀ ਕਿਸੇ ਭੀ ਅਦਾਰੇ ਵਿੱਚ ਭਰੋਸਾ ਕਰਨ ਵਾਲੀ ਰੀਤ ਹੀ ਨਹੀਂ ਸੰਸਾਰ ਡੁੱਬਣ &lsquoਤੇ ਹੈ ਲੋਕ ਧੱਲੇ ਦੀਆਂ ਲਾ ਰਹੇ ਹਨ । 
ਅਸੀਂ ਪੰਜਾਬ ਸਥਿਤੀ ਬਾਰੇ ਹੀ ਚਿੰਤਕ ਰਹੀਦਾ ਹੈ, ਪਰ ਸਾਡੇ ਦੇਸ਼ ਵਿੱਚ ਦੇਖੋ ਕਿਵੇਂ ਹੜਤਾਲਾਂ ਮੋਟਰਵੇਅ ਘਿਰਾਉ ਸਰਕਾਰ ਨੂੰ ਦਫ਼ਤਰੀ ਬਾਬੂ ਪਹਿਲਾਂ ਪੁੱਠੀਆਂ ਸਲਾਹਾਂ ਦੇਣਗੇ, ਫੇਰ ਫਸਾਉਣਗੇ ਕੰਮ ਕੋਈ ਲੋਕ ਪੱਖੀ ਹੋਣ ਹੀ ਨਹੀਂ ਦਿੰਦੇ, ਉਧਰ ਚੁਣੇ ਹੋਏ ਨੁਮਾਇੰਦੇ ਡੰਗਰਾਂ ਦੀ ਤਰ੍ਹਾਂ ਵਿਚਰ ਰਹੇ ਹਨ, ਦੱਸੋ ਕੀ ਸੁਆਰਨਗੇ  ਦੇਸ਼ ਵਾਸੀਆਂ ਦਾ, ਇਕ ਜਾਣਕਾਰੀ ਮਿਲੀ ਕਿ ਜੀ ਸੁਪਰੀਮ ਕੌਂਸਲ ਇਕੱਤਰਤਾ ਕਰ ਰਿਹਾ ਹੈ ਪਰੈਸਟਨ ਗੁਰਦੁਆਰੇ ਅਹਿਮ ਮੁੱਦੇ ਤੇ ਪਰ ਮੁੱਦਾ ਨਹੀਂ ਲਿਖਿਆ, ਪਹਿਲਾਂ ਤਾਂ ਕੌਂਸਲ ਕੋਲ ਤਾਕਤ ਕੀ ਹੈ ? ਫੈਸਲੇ ਕਿਵੇਂ ਉੱਚਿਤ ਕੀ ਹੁਣ ਤੱਕ ਕੋਈ ਗੁਰਦੁਆਰਾ ਇਨ੍ਹਾਂ ਨੇ ਕੀਤਾ ? ਕੀ ਫੈਸਲੇ ਕਰਨ ਲਈ ਕੋਈ ਨਿਰਪੱਖ ਕਮੇਟੀ ਬਣਾਈ ? ਹਾਂ ਇਕ ਹੋਰ ਕੌਂਸਲ ਅੱਡ ਹੋ ਗਈ, ਕੀ ਸਰਕਾਰੇ-ਦਰਬਾਰੇ ਕੋਈ ਦਿੱਖ ਰਹਿ ਗਈ ? ਹਰ ਗੁਰੂ ਘਰ ਵਿੱਚ ਖੜ੍ਹਕੇ ਦੜ੍ਹਕੇ, ਬੱਸ ਲੰਬਰਦਾਰੀਆਂ ਕਾਇਮ ਕੋਈ ਸੰਸਥਾ ਕੌਂਸਲ ਇਕ ਫੈਸਲੇ ਕਰਵਾਉਣ ਵਾਲੀ ਨਹੀਂ ਬਣ ਸਕੀ, ਜਦੋਂ ਗੁਰਦੁਆਰਿਆਂ ਤੋਂ ਪੈਸੇ ਅਤੇ ਨੁਮਾਇੰਦੇ ਲੈਣੇ ਹਨ ਤਾਂ ਨਿਬੇੜੇ ਕਿਵੇਂ ? ਚੈਨਲਾਂ &lsquoਤੇ ਤਾਂ ਜੀ ਸ਼੍ਰੋਮਣੀ ਕਮੇਟੀ ਨਿਕੰਮੀ, ਧਰਮ ਪ੍ਰਵਰਤਣ ਭੀ ਉਹਦਾ ਕਸੂਰ, ਸਾਡਾ ਕਿਤੇ ਕਸੂਰ ਹੈ ਹੀ ਨਹੀਂ, ਜਦੋਂ ਸਾਰਾ ਸਮਾਂ ਫੁੱਟ ਪ੍ਰਚਾਰਨੀ ਹੈ ਤਾਂ ਕੌਣ ਸਾਨੂੰ ਸਤਿਕਾਰੂ ? ਕੌਮੀ ਸੋਚ ਹੈ ਨਹੀਂ ਬੱਸ ਦਿਖਾਵਾ ਜੀ ਅਸੀਂ ਕੌਮੀ ਹਾਂ, ਨਿੱਤ ਨਮੇ ਮਸਲੇ ਸਹੇੜਦੇ ਨੇ, ਹੁਣ ਬਾਬਾ ਬੰਦਾ ਸਿੰਘ ਦਾ ਫੇਰ ਕੱਢ ਲਿਆਂਦਾ, ਜਿਹੜੇ ਖਿੱਤੇ ਬਰਾਦਰੀ ਵਿੱਚ ਉਹ ਸਨ ਉਹ ਆਪਣਾ ਮਾਣਮੱਤਾ ਬਣਾਉਂਦੇ ਹਨ, ਸਿੱਖ ਯੋਧਾ ਜਾਂ ਰਾਜ ਭਾਗੀ ਮੰਨਦੇ ਹਨ, ਪਰ ਉਹ ਗੁਰੂ ਨਹੀਂ ਸਨ ਬਰਾਗੀ ਉਨ੍ਹਾਂ ਦੀ ਜਾਤ ਸੀ, ਚਲੋ ਮੈਨੂੰ ਕੀ, ਇਹ ਤਾਂ ਰੱਬ ਦਾ ਹੁਕਮ ਨੀ ਮਨੰਦੇ ਕਿਸੇ ਦਾ ਕਿਥੇ, ਆਪਣਾ ਮਨੋਰਥ ਹੈ ਮੂਹਰੇ ਹੁਣ ਸਿਮਰਨਜੀਤ ਸਿੰਘ ਮਾਨ ਦੇ ਉਦ੍ਹਾਲੇ ਹੋਣਗੇ, ਜੀ ਵਿਧਾਨ ਦੀ ਸਹੁੰ ਕਿਉਂ ਚੁੱਕੀ, ਭਾਈ ਜਦੋਂ ਦੇਸ਼ ਹੈ, ਤਾਂ ਉਹਦੇ ਵਸ਼ਿੰਦੇ, ਨੁਮਾਇੰਦੇ ਕਾਨੂੰਨੀ ਧਾਰਾ ਵਿੱਚ ਹੀ ਬਣਦੇ ਹਨ, ਭੰਡਣ ਲੱਗੇ ਢੋਰਾ ਨੀ ਲਾਉਂਦੇ, ਬੀਬੀ ਕਮਲਦੀਪ ਕੌਰ ਦਾ ਇਕ ਮੁੱਦਾ ਹੈ ਜੀ ਮਾਨ ਸਾਹਬ ਤੁਸੀਂ ਗਾਂਧੀਆਂ ਦੇ ਮਨੱੁਖੀ ਅਧਿਕਾਰਾਂ ਦੀ ਗੱਲ ਕਿਉਂ ਕੀਤੀ ? ਬੀਬੀ, ਉਹ ਪਾਰਲੀਮੈਂਟ ਦੇ ਚੁਣੇ ਹਨ, ਸਭ ਨੂੰ ਯਾਨੀ ਕਾਂਗਰਸੀਆਂ ਨੇ ਭੀ ਵੋਟਾਂ ਪਾਈਆਂ, ਹਿੰਦੂਆਂ ਭੀ, ਸੋ ਹੁਣ ਮਾਨ ਸਾਹਬ ਭੀ ਹਿੰਦੂ ਹਿੰਦੂ ਬੋਲਣਾ ਤਿਆਗਣ, ਕਾਂਗਰਸੀਆਂ ਨੇ ਮਾਨ ਸਾਹਬ ਜਿਤਾਏ ਕਿ ਆਮ ਹਾਰੇ, ਭਾਵੇਂ ਪੰਜਾਬ ਦੀ ਸਥਿਤੀ ਭੀ ਡਾਵਾਂਡੋਲ ਹੈ, ਪਤਾ ਨਹੀਂ ਕਦੋਂ ਕੀ ਭਾਣਾ ਵਰਤੂ, ਸਾਡੇ ਦੇਸ਼ ਦੀ ਹੀ ਦੇਖ ਲਵੋ ਕਿਵੇਂ ਦੋ ਤਿੰਨ ਹਫ਼ਤਿਆਂ ਪਾਸਾ ਪੱੁਠਾ ਪੈ ਗਿਆ, ਆਪ ਦਾ ਭੀ ਬੜਾ ਦੁੰਦ ਚੁੱਕਿਆ ਹੈ, ਵਿਧਾਇਕ ਸਭ ਨੂੰ ਟਿੱਚ ਜਾਣਦੇ ਨੇ ਬਾਕੀ 50 ਤਾਂ ਕੁਸਕਦੇ ਨੀ ਕੇਸਾਂ ਦੀ ਤਲਵਾਰ ਲਮਕਦੀ ਹੈ ।
-ਬਲਵਿੰਦਰ ਕੌਰ ਚਾਹਲ ਸਾਊਥਾਲ