image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਮੰਗਲ, ਸੰਗਲ ਅਤੇ ਦੰਗਲ ਤਿੰਨੇ ਮਹੱਤਵਪੂਰਨ ਅੱਖਰ ਹਨ

ਹਰ ਪ੍ਰਾਣੀ ਮੰਗਲ ਦੀ ਤਾਂਘ ਪ੍ਰਾਰਥਨਾ ਅਤੇ ਉਡੀਕ ਕਰਦਾ ਹੈ, ਆਗਮਨ ਤੇ ਬਾਗੋ ਬਾਗ ਹੁੰਦਾ ਹੈ, ਹਰ ਖੁਸ਼ੀ ਨਾਲ ਜ਼ਿੰਮੇਵਾਰੀ ਵੀ ਜੁੜੀ ਹੁੰਦੀ ਹੈ, ਕਿਸੇ ਨੂੰ ਜੋ ਕਠਿਨਾਈ ਦੇਵੇ ਸੰਗਲ ਆਖ ਕੇ ਕੋਸਦੇ ਭੀ ਹਾਂ, ਜਿਮੇ ਇਕ ਭਜਨ ਵਿੱਚ ਜਾਂ ਪੂਰਨ ਭਗਤ ਦੇ ਡਰਾਮੇ ਵਿੱਚ ਪੂਰਨਾ ਸ਼ਾਦੀ ਲੈ ਕਰਵਾ, ਅੱਗੋਂ, ਮੇਰੇ ਗੱਲ ਨਾ ਫਾਈਆਂ ਪਾ, ਇਹ ਜੀਵਨ ਦੀ ਰਾਮ ਲੀਲਾ ਹੈ, ਪਰ ਸਮੁੱਚੇ ਸੰਸਾਰੀ ਢਾਂਚੇ ਵਿੱਚ ਦੰਗਲ ਭੀ ਪਿੱਛੇ ਨਹੀਂ, ਇਹਦੀ ਪ੍ਰਕਿਰਿਆ ਜਾਂ ਪ੍ਰਤੀਕਰਮ ਦੀ ਲੋੜ ਨਹੀਂ, ਆਪਣੇ ਆਪ ਹੀ ਪਸਰਿਆ ਦਿਸਦਾ ਹੈ ਅਤੇ ਕਿਸਮਾਂ ਭੀ ਭਾਂਤ ਭਾਂਤ ਦੀਆਂ, ਇਕ ਤਾਂ ਕਰਤੇ ਦੀ ਕਰੋਪੀ ਹੁੰਦੀ ਹੈ, ਦੂਜੀ ਸਾਡੀ ਬਿਰਤੀ ਦੀ ਸਹੇੜ, ਮਨੁੱਖੀ ਸੁਭਾਅ ਕਬੁੱਧ ਮਨੁੱਖਤਾ ਦੀ ਸੂਝ ਰਹਿਤ ਜਾਂ ਫੇਰ ਲਾਲਸਾ ਇਹ ਸਭ ਤੋਂ ਵੱਧ ਜੀਵਨ ਨੂੰ ਦੁੱਭਰ ਕਰਦੀ ਹੈ, ਅੱਜ ਮਨੁੱਖ ਜਾਂ ਤਾਂ ਤਾਕਤਾਂ ਦੀ ਅਜ਼ਮਾਈ ਜਾਂ ਫੇਰ ਧਰਮ ਨੂੰ ਧੁਰਾ ਤੇ ਆੜ ਬਣਾ ਕੇ ਆਪਣੀ ਅੰਤਰੀਵ ਵਿੱਚ ਵੱਸ ਚੁੱਕੀ ਕ੍ਰੋਧ ਅਤੇ ਤਣਾਅ ਦੀ ਬਿਰਤੀ ਦਾ ਪ੍ਰਗਟਾਵਾ ਕਰਨ ਲਈ ਖੂੰਜੇ ਫਰੋਲ ਫਰੋਲ ਨੁਕਤੇ ਲੱਭੀ ਜਾਈਦੇ ਹਨ ਕਿ ਕਿਵੇਂ ਮੈਂ ਕਿਸੇ ਨੂੰ ਨੀਮਾਂ ਦਿਖਾਵਾਂ ਆਪ ਨੂੰ ਉੱਚਾ, ਮੇਰੀ ਤਾਂ ਸੋਚ ਹੈ ਕਿ ਜੇਕਰ ਆਪਾਂ ਆਪਣੇ ਸੇਧ ਵਾਲੇ ਰਾਹ &lsquoਤੇ ਤੁਰੇ ਜਾਈਏ, ਕਦੀ ਆਪ ਔਕੜਾਂ ਵਿੱਚ ਪੈਣ ਤੋਂ ਬੱਚ ਸਕਦੇ ਹਾਂ, ਦੁਨੀਆਂ ਦੇ ਤਖ਼ਤੇ &lsquoਤੇ ਕੋਈ ਭੀ ਧਰਮ ਜੀਵ ਦੇ ਨਾਲ ਨਹੀਂ ਜੰਮਿਆ, ਅਪਨਾਇਆ ਜਾਂਦਾ ਹੈ ਅਤੇ ਧਰਮ ਬਣਾਏ ਹੀ ਸੰਸਾਰੀ ਜੀਵ ਨੇ ਹਨ, ਅੱਗੋਂ ਤਰੱਕੀ ਕਰ ਕਰ ਖਹਿਬਾਜ਼ੀਆਂ ਬਣਾ ਲਈਏ, ਧਰਮ ਤਾਂ ਮਨੁੱਖ ਨੂੰ ਗਾਡੀ ਰਾਹ ਦਿਖਾਉਣ ਅਤੇ ਪ੍ਰਮਾਤਮਾਂ ਦੇ ਰੰਗ ਵਿੱਚ ਰਹਿਣ ਨੂੰ ਆਖਣਾ ਹੈ, ਪਰ ਅੱਜ ਅਸੀਂ ਯੁੱਧਾਂ ਲਈ ਵਰਤਦੇ ਹਾਂ, ਮੈਨੂੰ ਕਿਸੇ ਭੀ ਧਰਮ ਨਾਲ ਅਪੱਤੀ ਨਹੀਂ, ਅਗਲਾ ਆਪਣਾ ਇਸ਼ਟ ਜਿਮੇ ਮਰਜ਼ੀ ਮੰਨੇ, ਜੀਹਨੂੰ ਮਰਜ਼ੀ ਮੰਨੇ, ਪਿਛਲੇ ਦਿਨਾਂ ਦਿੱਲੀ ਦਾ ਸਿੰਘ ਇਸ ਵਿਸ਼ੇ &lsquoਤੇ ਦੁਖੀ ਸੀ ਨਾਮਧਾਰੀਆਂ ਦੇ ਸਮਾਗਮ ਵਿੱਚ ਸਿੱਖਾਂ ਦਾ ਜਾਣਾ ਧਰਮ ਵਿਰੁੱਧ ਹੈ, ਮੈਂ ਥੋੜ੍ਹੀ ਖੋਜ ਕੀਤੀ ਕਿ ਦੇਖੋ ਬਾਬਾ ਰਾਮ ਸਿੰਘ ਦੀ ਕੁਰਬਾਨੀ ਲਾਸਾਨੀ ਹੈ ਅਤਿਕਥਨੀ ਨਹੀਂ, ਬੱਸ ਇਕ ਅੱਖਰ ਨੇ ਪ੍ਰਸ਼ੰਸਕਾਂ, ਪੈਰੋਕਾਰਾਂ ਨੇ ਸਤਿਗੁਰੂ ਅਤੇ ਗੁਰੂ ਗਰਦਾਨ ਦਿੱਤਾ, ਕੌਮ ਦੁਫੇੜ, ਵੱਖਰਾ ਧਰਮ ਜਾਂ ਧੜਾ ਬਣ ਗਿਆ, ਭਾਵੇਂ ਗੁਰੂ ਗ੍ਰੰਥ ਨੂੰ ਹੀ ਮਾਨਤਾ ਭੀ ਕਿਉਂ ਨਾ ਹੋਵੇ, ਇਹ ਸਾਡੇ ਵਿਦਵਾਨ, ਜਥੇਦਾਰ, ਬੱੁਧੀਮਾਨ ਇਸ ਗੁੰਝਲ ਨੂੰ ਗੁੱਥੀ ਨੂੰ ਸੁਲਝਾ ਨਾ ਸਕੇ, ਹਿੰਦੂਆਂ ਨਾਲ ਤਾਂ ਇੱਟ ਖੜਿੱਕਾ ਭੋਜਨ ਦੀ ਲੋੜ ਵਾਂਗੂੰ ਹੈ ਹੀ, ਅਸੀਂ ਸੁੰਘਦੇ ਫਿਰਦੇ ਰਹੀਦਾ ਹੈ ਕਿ ਕੌਣ ਕਿਹੜੀ ਬੋਲੀ ਬੋਲ ਦੇਵੇ, ਕਿਤਾਬ ਛਪਵਾ ਦੇਵੇ, ਅਸੀਂ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿੰਨਾ ਸਮਾਂ ਦੁਰਕਾਰੀ ਰੱਖਿਆ ਸੀ, ਹੁਣੇ ਫੇਰ ਲੱਗੇ ਹਾਂ ਪ੍ਰਸ਼ੰਸਕ ਬਨਣ, ਪਰ ਬਰਾਗੀ ਆਖ ਜੇਕਰ ਸਰਕਾਰਾਂ ਨੇ ਨਉਂ &lsquoਤੇ ਕੋਈ ਯਾਦਗਾਰ ਬਣਾਤੀ ਤਾਂ ਅਸੀਂ ਹੱਕ ਜਮਾਉਣ &lsquoਤੇ, ਬਰਖੁਰਦਾਰੋ ਸਿੱਖਾਂ ਲਈ ਉਹ ਸਤਿਕਾਰਯੋਗ ਪਰ ਉਹਦੀ ਬਰਾਦਰੀ ਤਾਂ ਬਰਾਗੀ ਹੀ ਸੀ ਅਤੇ ਹੁਣ ਬਾਕੀ ਫਿਰਕਿਆਂ ਦੀ ਤਰ੍ਹਾਂ ਜਿਮੇ ਕਬੀਰ ਪੰਥੀਏ, ਬਾਬਾ ਫਰੀਦ ਦੇ ਅੱਡ ਪੈਰੋਕਾਰ ਤਾਂ ਸਾਨੂੰ ਕੀ ਜੇਕਰ ਹੋਰ ਖਿੱਤਿਆਂ ਵਿੱਚ ਉਹਨੂੰ ਮੁੱਢਲੇ ਨਉਂ ਨਾਲ ਸਤਿਕਾਰਨ, ਹਰ ਥਾਂ ਖੁੰਦਕ, ਕੋਈ ਹਿੰਦੂ ਜਾਂ ਹੋਰ ਲੇਖਕ ਸ਼ਿਵਾ ਜੀ ਮਰਹੱਟਾ ਨੂੰ ਬੀਰ ਬਹਾਦਰ ਆਖ ਕੇ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਤਰ੍ਹਾਂ ਬਲਵਾਨ ਯੋਧੇ ਸਨ, ਠੀਕ ਹੈ ਸਾਡੇ ਲਈ ਗੁਰੂ, ਪੀਰ, ਪੈਗੰਬਰ ਹਨ, ਪਰ ਸਾਡੇ ਲੇਖਕਾਂ ਦਾ ਭੀ ਇਹ ਲਿਖਣਾ ਕਿ ਗੁਰੂ ਗੋਬਿੰਦ ਸਿੰਘ ਜੀ ਤਾਂ ਗੁਰੂ-ਜੋਤਿ ਅਕਾਲ ਰੂਪ ਸਨ, ਯਾਨੀ ਸਾਰੇ ਹੀ ਨੌਂ ਗੁਰੂ ਗੁਰੂ ਨਾਨਕ ਦੇਵ ਜੀ ਦੀ ਜੋਤ ਸਨ, ਬਹੁਤੀ ਸਬੂਤਾਂ ਅਧਾਰਤ ਨਹੀਂ, ਦੱਸਵੇਂ ਜਾਮੇ ਪਿੱਛੋਂ ਕੀ ਫੇਰ ਪ੍ਰਮਾਤਮਾਂ ਨੇ ਕਰਾਮਾਤ ਕੀਤੀ ਜਾਂ ਸਗੋਂ ਆਖੀਏ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕਰਾਮਾਤ ਹੈ ਕਿ ਉਸ ਤੋਂ ਮਗਰੋਂ ਜੋਤ ਮਨੁੱਖਤਾ ਤੋਂ ਅਲੋਪ ਹੋ ਗਈ, ਨਹੀਂ ਹਰ ਗੁਰੂ ਸਾਹਿਬ ਦੀ ਆਪਣੀ ਜੋਤ ਸੀ ਅਤੇ ਮੁਕਤ ਹੁੰਦੀ ਗਈ । ਅਫਸੋਸ ਹੈ ਕਿ ਅੱਜ ਸਿੱਖ ਧਰਮ &lsquoਤੇ ਸਾਧ, ਡੇਰੇਦਾਰਾਂ ਦਾ ਗਲ੍ਹਬਾ ਪੈ ਚੁੱਕਿਆ ਹੈ, ਪ੍ਰਚਾਰਕ ਹਿੰਦੂ ਫਲਾਸਫ਼ੀ ਦੇ ਰਲ੍ਹੇ ਨਾਲ ਹੀ ਨਹੀਂ ਸਗੋਂ ਸਾਰੀ ਦੀ ਸਾਰੀ ਪ੍ਰਣਾਲੀ ਭਰੀ ਪਈ ਹੈ, ਪਰ ਆਖੀ ਜਾਂਦੇ ਹਨ ਜੀ ਹਿੰਦੂ ਸਾਨੂੰ ਨਾਲ ਮਿਲਾਈ ਜਾਂਦੇ ਹਨ, ਇਹ ਗੁੰਮਰਾਹ ਕੁੰਨ ਹੀ ਹੈ, ਸੱਚਾਈ ਨਹੀਂ । ਇਕ ਜਾਣਕਾਰੀ ਦੇਵਾਂ ਕਿ ਬ੍ਰਾਹਮਣ-ਖੱਤਰੀ ਆਪਸੀ ਖੁੰਦਕ ਗੁਰੂ ਨਾਨਕ ਦੇਵ ਜੀ ਨੇ ਨਹੀਂ ਚਲਾਈ ਸੀ, ਸ਼੍ਰੀ ਰਾਮਚੰਦਰ ਜੀ ਭੀ ਖੱਤਰੀ ਸਨ ਅਤੇ ਲੰਕਾ-ਪਤੀ ਰਾਵਣ ਬਾਹਮਣ, ਬਲਵਾਨ, ਧਨੀ, ਬਲੀ, ਵਿਦਵਾਨ, ਵੇਦਾਂ ਦਾ ਧਨੀ ਸੀ, ਮੁਕਾਬਲਾ ਕਠਿਨ ਸੀ ਤਾਂ ਔਗੁਣ ਫਰੋ੍ਹਲਣ ਅਤੇ ਵਿਰੋਧਤਾ ਦਾ ਬੀੜਾ ਚੁੱਕ ਉਹਨੂੰ ਅਤਿਆਚਾਰੀ ਪ੍ਰਚਾਰਣ ਲੱਗ ਗਏ, ਹੁਣ ਅਤਿਆਚਾਰੀ ਦੀ ਵਿਆਖਿਆ ਭੀ ਕਈ ਪ੍ਰਕਾਰ ਦੀ ਹੋ ਸਕਦੀ ਹੈ ਹਰ ਪਹਿਲੂ ਵਿੱਚ ਅਤਿਆਚਾਰ ਦੇ ਅੱਡਰੇ ਪੱਖ ਹਨ, ਜਾਲਮ ਨੂੰ ਕਠੋਰ ਢੰਗ ਨਾਲ ਵਰਜਣਾ, ਭੂਤਰੇ ਫਿਰਦਿਆਂ ਦੇ ਹੱਡ ਭੰਨਣੇ ਕਠਿਨ ਸਜ਼ਾਵਾਂ ਆਦਿ ਪਰ ਉਹ ਦੁਰਾਚਾਰੀ ਤਾਂ ਨਹੀਂ ਸੀ, ਬੱਸ ਰਾਵਣ ਬਦੀ ਹੈ ਜੀ ਹਾਲਾਂਕਿ ਸੀਤਾ ਜੀ ਨੂੰ ਚੁਰਾਣਾ ਪਰ ਸੱਤ ਸਾਲ ਵਿਹਾਰ, ਉਹਨੇ ਆਪਣੀ ਭੈਣ ਦਾ ਬਦਲਾ ਲਿਆ ਸੀ, ਗੁਰੂ ਗ੍ਰੰਥ ਸਾਹਿਬ ਵਿੱਚ ਰਾਵਣ ਨੂੰ ਮੂਰਖ ਲਿਖਿਆ ਹੈ, ਇਹ ਸਿੱਖ ਵਾਰਤਾ ਨਾਲ ਤਾਂ ਜੁੜਦਾ ਨਹੀਂ, ਉਸ ਵੇਲੇ ਦੇ ਬ੍ਰਾਹਮਣ ਪ੍ਰਚਾਰ ਦੀ ਪ੍ਰਥਾ ਹੈ ਇਸ ਕਰਕੇ ਮੂਰਤ ਖਿੱਚਣ ਦੀ ਕਲਾ ਹੈ, ਦੰਗਲ ਹੁਣ ਸੰਸਾਰ ਤੇ ਹੈ ਤਾਂ ਕੀ ਪ੍ਰਮਾਤਮਾਂ ਨੇ ਸਾਨੂੰ ਇਹ ਸੋਝੀ ਦਿੱਤੀ ਹੈ, ਨਹੀਂ ਸ਼ੈਤਾਨ ਨੇ ਇਹਨੂੰ ਹੀ ਤਾਂ ਕਲਯੁੱਗ ਕਹਿੰਦੇ ਹਨ, ਗੁਣਾਂ ਦੀ ਕਦਰ ਨਹੀਂ ਨਾਂ ਹੀ ਲੱਭਦੇ ਹੀ ਹਨ, ਅੱਜ ਕੱਲ੍ਹ ਔਗੁਣ ਹੀ ਗੁਣ ਹਨ, ਕਦੀ ਸਿੱਖ ਸਥਾ ਇਸ ਵਿਚਾਰਧਾਰਾ ਦੀਆਂ ਸਨ ਕਿ ਵਿਅਕਤੀਗਤ ਪੂਜਾ ਵਿਵਰਜਤ ਹੈ ਪਰ ਹੁਣ ਸਾਧਾਂ ਸੰਤਾਂ ਨੂੰ ਨਿੰਦਣ ਵਾਲੇ ਕਿ ਉਹ ਜੀ ਆਪਣੇ ਪੰਥ ਦੇ ਮੋਹਰੀ ਨੂੰ ਮਹਾਂਪੁਰਸ਼, ਮਾਹਰਾਜ ਕਿਉਂ ਆਖਦੇ ਹਨ, ਪੂਜਦੇ ਹਨ, ਖਿਮਾਂ ਕਰਨਾ ਕੀ ਸਿੱਖ ਹੁਣ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਪਿੱਛੇ ਹੀ ਸੰਕਟ ਖੜ੍ਹਾ ਕਰਦੇ ਹਨ, ਗੁਰੂ ਘਰਾਂ ਵਿੱਚ ਪਹਿਲਾਂ ਮੱਥਾਂ ਉਨ੍ਹਾਂ ਨੂੰ ਜਾਂਦਿਆਂ ਨੂੰ ਦਰਸ਼ਨ ਕਰੋ, ਪੰਜਾਬ ਵਿੱਚ ਦੇਖੋ ਬੱਸਾਂ ਕਿਵੇਂ ਫੋਟੋਆਂ ਪਿੱਛੇ ਹੱਲਾ, ਵਿੱਚ ਸਿੱਧੂ-ਮੂਸੇਵਾਲੇ ਦੇ, ਗੱਲ ਕੀ ਮੰਡੀਹਰ ਦਾ ਰਾਜ਼ ਹੈ, ਕੋਈ ਸਿੱਖ ਧਰਮ ਜਾਂ ਵਿਚਾਰਧਾਰਾ ਨਹੀਂ, ਕੇਵਲ ਕਾਗਜ਼ਾਂ ਵਿੱਚ ਹੀ ਹੈ, ਨੌਜਵਾਨ ਅੱਗੇ ਲਿਆਉ, ਝੁੱਗਾ ਚੌੜ ਕਰਾਉ, ਪੰਜਾਬ ਵਿੱਚ ਭੜਥੂ ਪਾਉ, ਕੋਈ ਉਦਯੋਗਾਂ ਦੀ, ਆਰਥਿਕਤਾ ਦੀ ਅਤੇ ਉੱਨਤੀ ਦੀ ਕਹਾਣੀ ਨਹੀਂ, ਜਾਂ ਬੱਸ ਖੇਤਰੀ ਪਾਰਟੀ ਭੰਡੋ, ਭਗਵੰਤ ਮਾਨ ਹੁਣ ਇੰਨਕਲਾਬ ਕਹਿਣੋ ਹੱਟ ਗਿਆ, ਸਤਿ ਸ੍ਰੀ ਅਕਾਲ ਤੇ ਆ ਗਿਆ, ਮੱਤ-ਮਾਰੀ ਦੇਖੋ ਵਿਆਹ ਵਿੱਚ ਕਹਿੰਦਾ ਪਿਤਾ ਦੀਆਂ ਰਸਮਾਂ ਕੇਜਰੀਵਾਲ ਨੇ ਨਿਭਾਈਆਂ, ਪੰਜਾਬ ਵਿੱਚੋਂ ਜਾਂ ਫੇਰ ਰਿਸ਼ਤੇ ਵਿੱਚੋਂ ਕੋਈ ਪਿਤਾ ਨਾ ਲੱਭਿਆ, ਨਾਲੇ ਮੁੰਡੇ ਦੇ ਲਈ ਕਿਹੜੀ ਰਸਮ ਹੈ ਜੋ ਬਾਪ ਨੇ ਨਿਭਾਉਣੀ ਸੀ ? ਬੱਸ ਇਹ ਵਿੱਛ ਗਿਆ ਹੈ, ਮੁੱਖ ਮੰਤਰੀ ਦੇ ਯੋਗ ਨਹੀਂ, ਪੂਰੀ ਤਰ੍ਹਾਂ ਕੇਜਰੀਵਾਲ ਹਕੂਮਤ ਹੈ, ਪਰ ਕਾਮਯਾਬ ਇਸ ਕਰਕੇ ਹੈ ਕਿ ਮੂਰਖਤਾ ਪੰਜਾਬੀਆਂ ਦੀ ਕਿ ਦੋਨਾਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਕਾਰਨ &lsquoਤੇ ਹਨ, ਕਿਸਾਨ ਯੂਨੀਅਨਾਂ ਭੀ ਅਸਲ ਵਿੱਚ ਪਹਿਲਾਂ ਕਾਂਗਰਸ ਸਨ ਹੁਣ ਆਮ ਉਪਰੇਪਨ ਤੋਂ ਵਿਰੁੱਧ ਹਨ, ਪਰ ਅਕਾਲੀ ਦਲ ਦੀਆਂ ਵੈਰੀ, ਇਸ ਸੋਚ ਨਾਲ ਨੁਕਸਾਨ ਵੱਧ ਹੋਣਾ ਹੈ, ਹੈਰਾਨੀ ਹੁੰਦੀ ਹੈ ਕਿ ਪੁਰਾਣੇ ਕਾਂਗਰਸੀ ਚੈਨਲਾਂ ਤੇ ਜਾ ਜਾ ਜੀ ਇਕਮੁੱਠ ਹੋਵੋ ਯਾਨੀ ਸ਼੍ਰੋਮਣੀ ਅਕਾਲੀ ਦਲ ਹੋਰ ਬਣਾਉ, ਹਾਲੇ ਘੱਟ ਹਨ, ਪਰ ਹੁਣ ਅਸਲੀ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਮਿਟਾਉ ਤੇ ਚਲੋ ਸਿਮਰਨਜੀਤ ਸਿੰਘ ਮਾਨ ਨੂੰ ਹੀ ਮੰਨ ਲਉ, ਭਲਾ ਕੀ ਇਹ ਸੰਭਵ ਹੈ, ਤੁਸੀਂ ਕਿਉਂ ਸ਼: ਨੂੰ ਨਾ ਮੰਨੋ ? ਇਹ ਵਿਦੇਸ਼ੀ ਸੁਣੋ ਜੀ ਸੁਖਬੀਰ ਬਾਦਲ ਹੱਟ ਜਾਵੇ, ਪਰ ਆਪ 38 ਸਾਲ ਦੇ ਪ੍ਰਧਾਨ ਤੇ ਨਾਲ ਪੰਜ ਮੈਂਬਰ ਭੀ ਨਹੀਂ, ਆਹ ਤੂਤਣੀ ਚੈਨਲਾਂ ਨੇ ਇਨ੍ਹਾਂ ਦੀ ਅਖੇ ਮੇਰੇ ਇਸ਼ਕ ਨੇ ਬੜ੍ਹਾ ਦੀ ਤੇਰੇ ਹੁਸਨ ਕੀ ਬੁਲੰਦੀ, ਮੇਰੀ ਆਸ਼ਕੀ ਸੇ ਪਹਿਲਾਂ ਤੇਰਾ ਹੁਸਨ ਕਿਆ ਚੀਜ਼ ਥਾ । ਨਿੱਤ ਕੋਈ ਪ੍ਰੋਗਰਾਮ ਲੈ ਕੇ ਜਾ ਬਿਰਾਜਦੇ ਹਨ, ਪੈਸਾ ਲੋਕਾਂ ਤੋਂ ਲੁੱਟੋ, ਬੁਲਾਰੇ ਹਰ ਟਾਈਮ ਉਹ ਹੀ ਬੋਲੀ ਜੀ ਆਹ ਬਾਦਲਾਂ ਨੂੰ ਪਰ੍ਹਾਂ ਕਰੋ, ਕੀ ਇਕ ਵਰਗ ਨੂੰ ਪਾਸੇ ਕਰਕੇ ਜਿੱਤ ਹਾਸਲ ? ਇਹ ਸ਼ੁਤਰ ਮੁਰਗ ਜਿਹੇ ਬੱਸ ਆਪਣੀ ਭੜਾਸ ਕੱਢਣ &lsquoਤੇ ਹਨ, ਕੌਮ ਇਹ ਹੁੰਦੀ ਹੈ ? ਹੋਰ ਦੱਸਾਂ ਇਕ ਭਾਜਪਾ ਯੂਨੀਅਨ ਮਨਿਸਟਰ (ਰਾਜਸਥਾਨ) ਦੇ ਰਿਸ਼ਤੇਦਾਰ ਦਾ ਸਕਾਈ ਚੈਨਲ ਦੋ ਵਾਰ ਹਫ਼ਤੇ ਵਿੱਚ ਸਿੱਖਾਂ ਦਾ ਪ੍ਰੋਗਰਾਮ ਕਰਵਾਉਂਦਾ ਹੈ ਤਾਂ ਕੱਟੜ ਅਕਾਲੀ ਵਿਰੋਧੀ ਸਲਾਹ : ਕਹਿੰਦੇ ਬਾਦਲਾਂ ਨਾਲ ਅਕਾਲੀ ਦਲ ਨੇ ਨਹੀਂ ਜੀਉਂਦਾ ਰਹਿਣਾ, ਬੀ।ਜੇ।ਪੀ। ਨੇ ਹੁਣ ਮੂੰਹ ਨੀ ਲਾਉਣੇ, ਨਾਲੇ ਕਹਿੰਦੇ ਜੀ ਰਾਸ਼ਟਰਪਤੀ ਦੀ ਚੋਣ ਵਿੱਚ ਜਾ ਵੜੇ ਭਾਜਪਾ ਦੀ ਲੇਡੀ ਕੈਂਡੀਡੇਟ ਨੂੰ ਵੋਟਾਂ ਪਾਉਣ, ਭੁੱਲ ਗਏ ਕਿ ਵੋਟਾਂ ਮੰਗੀਆਂ ਸਨ, ਲੇਡੀ ਨੇ ਤਾਂ ਆਪ ਭੀ ਸ਼੍ਰੋਮਣੀ ਅਕਾਲੀ ਦਲ ਨੂੰ ਟੈਲੀਫੂਨ ਕੀਤਾ, ਜੇ।ਪੀ। ਨੱਡਾ ਨੇ ਆਪ ਵੋਟਾਂ ਮੰਗੀਆਂ, ਪਰ ਇਹ ਵਿਰੋਧ ਵਿੱਚ ਅੰਨੇ ਹੋਏ ਪਏ ਨੇ, ਪਹਿਲਾਂ ਕੈਪਟਨ ਸਾਹਬ ਦੇ ਭੀ ਮੇਲੀ ਸਨ, ਗੱਲ ਕੀਹਦੀ ਕੀਹਦੀ ਕਰੀਏ, ਵਫ਼ਾਦਾਰੀਆਂ ਦਾ ਅੰਤਕਾਲ ਹੋ ਗਿਆ, ਸਾਡੇ ਦੇਸ਼ ਦੀ ਹੀ ਦੇਖ ਲਵੋ ਕਿਵੇਂ ਝੁਰਮਟ ਪਾਈ ਬੈਠੇ ਹਨ, ਸੁਨੇਕ, ਜਹਾਵੀ ਤੇ ਜਾਦਵ ਅਸੀਂ ਬਾਹਰੋਂ ਆ ਕੇ ਵੱਸੇ ਹਾਂ, ਨਸਲ ਦਾ ਨਾਅਰਾ ਲਾ ਦਿਆਂਗੇ । ਰਿਸ਼ੀ ਸੁਨੇਕ ਦੇ ਤਾਂ ਸਹੁਰੇ ਦਾ ਭਾਰਤ ਵਿੱਚ ਕਰੋੜ ਕਰੋੜਾਂ ਤੋਂ ਉੱਪਰ ਦਾ ਵਪਾਰ ਹੈ, ਤਾਂ ਹੀ ਭਾਰਤੀ ਚੈਨਲ ਇਹਦੀ ਮੂਰਤ ਦਿਖਾਈ ਜਾ ਰਹੇ ਹਨ, ਪਰ ਇਹ ਬੰਦਾ ਬੜਾ ਹੀ ਡੰਗ ਮਾਰੂ ਹੈ, ਭਲਾ ਇਹ ਪ੍ਰਧਾਨ ਮੰਤਰੀ ਦੀ ਸੂਰਤ ਹੈ ? ਮੇਰੀ ਤਾਂ ਰਾਇ ਹੈ ਕਿ ਇਸਤਰੀ ਨੂੰ ਮੌਕਾ ਦਿਉ ਬਣਦਾ ਹੈ, ਬੌਰਿਸ ਜੌਹਨਸਨ ਮਿਡਲੈਂਡ ਅਤੇ ਨੌਰਥ ਲਈ ਤਾਂ ਸੁਗਾਤ ਸੀ, ਖੈਰ ਇਹ ਲੋਕ ਹਨ, ਧਰਾਤਲ &lsquoਤੇ ਧਰਮਾਤਮਾਂ ਬਣੇ ਤੇ ਦਾਤੇ ਨੂੰ ਅੱਗੇ ਲਾਈ ਫਿਰਦੇ ਹਨ, ਟੋਰੀ ਪਾਰਟੀ ਵਿੱਚ ਭੀ ਸਭ ਸੱਭਿਅਕ ਨਹੀਂ ਹਨ, ਚਲੋ ਪ੍ਰਵਾਸੀ ਪੰਜਾਬੀਆਂ ਦਾ ਮਿੱਟੀ ਮੋਹ ਟਿਕਣ ਨੀ ਦਿੰਦਾ, ਹਾਲੇ 6 ਕੁ ਹੀ ਮਹੀਨੇ ਨਹੀਂ ਹੋਏ ਇਨ੍ਹਾਂ ਨੂੰ ਬਦਲਾਅ ਦਾ ਮਲੇਰੀਆ ਸੀ, ਹੁਣ ਕਹਾਵਤ ਕੋਹ ਨਾ ਚੱਲੀ, ਬਾਬਾ ਤਿਹਾਈ ਲੱਗ ਗਏ ਸੂੰਕਣ ਜੀ ਇਹ ਤਾਂ ਸਰਕਾਰ ਬੇਕਾਰ ਦਿੱਲੀ ਦੀ ਦੰਬ ਕਸੂਰ ਦਿੱਲੀ ਦਾ ਜਾਂ ਪੰਜਾਬ ਦੀ ਬਿੱਲੀ ਦਾ ? ਜਬਲ੍ਹੀਆਂ ਸੁਣੀ ਜਾਵੋ, ਸਰਕਾਰ ਧਰਨਾਕਾਰੀਆਂ ਅੱਗੇ ਝੁਕੀ, ਭਾਈ ਮੱਤੇਵਾੜਾ ਜੰਗਲ ਅੱਡ ਤੇ ਜਮੀਨ ਜੋ ਪਿੰਡ ਤੋਂ ਲਈ ਹੈ ਪੈਸੇ ਤਾਰੇ ਹੋਏ ਹਨ, ਉਹ ਜੰਗਲ ਤੋਂ ਪਰ੍ਹਾਂ ਹੈ, ਹੁਣ ਤਾਂ ਪਿੰਡ ਵਾਲੇ ਇਸ ਕਰਕੇ ਔਖੇ ਹਨ ਕਿ ਪੈਸੇ ਸਰਕਾਰੀ ਖਜ਼ਾਨੇ ਵਿੱਚ ਹੀ ਹਨ, ਜਦੋਂ ਕੋਈ ਪਿੰਡ ਦਾ ਵਿਕਾਸ ਕਰਨਾ ਹੋਵੇਗਾ ਉਦੋਂ ਦਿੱਤੇ ਜਾ ਸਕਣਗੇ, ਪੰਚਾਇਤ ਚਾਂਬੜੀ ਪਈ ਸੀ ਕਿ ਐਨਾ ਪੈਸਾ ਹੱਥ ਲੱਗ ਗਿਆ, ਕਪਤਾਨ ਸਾਹਬ ਦਾ ਬਿਆਨ ਠੀਕ ਹੈ ਕਿ ਜੰਗਲ ਛੱਡ ਬਾਕੀ ਦੀ ਥਾਂ &lsquoਤੇ ਵਿਕਾਸ ਹੋ ਜਾਣਾ ਲੋਕ ਭਲਾਈ ਹੈ, ਭਗਵੰਤ ਮਾਨ ਨੇ ਕਿਹੜਾ ਜਮੀਨ ਵਾਪਸ ਕਰਵਾ ਤੀ, ਹੋਰ ਸੁਣੋ ਜੀ ਐੱਮ।ਪੀ। ਸਿਮਰਨਜੀਤ ਸਿੰਘ ਮਾਨ ਦਾ ਭਗਤ ਸਿੰਘ ਨੂੰ ਹੀਰੋ ਜਾਂ ਸ਼ਹੀਦ ਖਿਤਾਬ ਤੇ ਕਿ ਉਹਨੇ ਅੰਮ੍ਰਿਤਧਾਰੀ ਸਿੰਘ ਸਿਪਾਹੀ ਨੂੰ ਕਤਲ ਕੀਤਾ ਤੇ ਫੇਰ ਪਾਰਲੀਮੈਂਟ ਤੇ ਬੰਬ, ਮਾਨ ਸਾਹਬ ਪਰਿਭਾਸ਼ਾ ਕਰਕੇ ਤੇ ਤਕਨੀਕੀ ਨੁਕਤੇ &lsquoਤੇ ਸਹੀ ਹਨ, ਕਾਤਲ, ਅਤਿਵਾਦੀ, ਅਤੰਕਵਾਦੀ, ਜਹਾਦੀ ਕੀ ਕਾਨੂੰਨ ਵਿੱਚ ਭੀ ਕੋਈ ਗਰਦਾਨਗੀ ਹੁੰਦੀ ਹੈ, ਤਾਂ ਹੀ ਤਾਂ ਸਜ਼ਾ ਹੁੰਦੀ ਹੈ, ਸਪੱਸ਼ਟ ਕਰ ਦੇਵਾਂ ਮੈਂ ਮਾਨ ਦਲ ਦੀ ਸਮਰਥੱਕ ਨਹੀਂ, ਪਰ ਪੜਚੋਲ ਤੇ ਲਿਖਤ ਵਿੱਚ ਕੋਈ ਕਿਰਦਾਰ ਹੁੰਦਾ ਹੈ, ਤੱਥ ਸਾਹਮਣੇ ਰੱਖਣੇ ਕਲਮੀ ਫਰਜ਼ ਹੈ, ਬੂ ਦੁਹਾਈ ਕਿ ਰਾਘਵ ਚੱਢਾ ਚੀਫ ਬਣਾ ਤਾ, ਭਾਈ ਤੁਸੀਂ ਕਿਉਂ ਖਾਂਦੇ ਖਾਂਦੇ ਕੰਨ ਵਿੱਚ ਪਾ ਰਹੇ ਹੋ ਚੋਣਾਂ ਤੋਂ ਪਹਿਲਾਂ ਉਹ ਕਿਵੇਂ ਚੰਨੀ ਸਰਕਾਰ, ਕੈਪਟਨ ਸਰਕਾਰ ਤੇ ਝਪਟਦਾ ਸੀ, ਤਾਂ ਤਾਂ ਬੱਗਾ ਸ਼ੇਰ ਸੀ ਤੁਹਾਡਾ ਹੁਣ ਲੂੰਬੜ ਦਿਸਣ ਲੱਗ ਗਿਆ, ਆਪਣੇ ਆਪ ਨੂੰ ਵੰਗਾਰੋ, ਕੱਲ੍ਹ ਇਕ ਮਾਲਵੇ ਦੇ ਕਿਸੇ ਪਿੰਡ ਦੇ ਗੁਰਦੁਆਰੇ ਦਾ ਹੈੱਡ-ਗ੍ਰੰਥੀ ਅੰਬਰ ਦੇ ਚੈਨਲ ਦੇ ਇਕ ਧੂਤੂ ਨਾਲ ਬੋਲੇ ਜੀ ਅਸੀਂ ਤਾਂ ਵੋਟਾਂ ਪਾ ਕੇ ਬਣਾਈ ਸਰਕਾਰ, ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹਾਂ ਮੈਂ ਨਹੀਂ ਡਰਦਾ, ਹੁਣ ਭਗਵੰਤ ਮਾਨ ਦਿੱਲੀ ਦਾ ਪਿੱਠੂ ਜੋ ਮੂੰਹ ਆਵੇ ਬੋਲੇ ਪੁੱਛੇ ਕੋਈ ਕਿ ਤੂੰ ਫੇਰ ਸ਼੍ਰੋਮਣੀ ਕਮੇਟੀ ਵਿੱਚ ਕੀ ਕਰਦਾ ਹੈਂ, ਧਰਮ ਦੀਆਂ ਜੜ੍ਹਾਂ ਖੋਖਲੀਆਂ ਤੂੰ ਤਾਂ ਫੇਰ ਪੈਸੇ ਬਟੋਰਨ ਨੂੰ ਹੈ, ਮਨਸ਼ਾ ਤਾਂ ਸਿਆਸਤ ਹੈ, ਇਨ੍ਹਾਂ ਮੁਲਾਜ਼ਮਾਂ ਕਰਕੇ ਧਰਮ ਦਾ ਥੱਲ੍ਹਾ ਲੱਗ ਗਿਆ ਹੈ, ਇਹ ਜਾਤ-ਪਾਤ ਦਾ ਸਰਟੀਫਿਕੇਟ ਲੈ ਕੇ ਨੌਕਰੀ ਤੇ ਅੰਦਰੋਂ ਧਰਮੀ ਨਹੀਂ, ਸੁਖਪਾਲ ਸਿੰਘ ਖਹਿਰਾ ਮੁੱਦੇ ਤਾਂ ਵਧੀਆ ਚੁੱਕਦਾ ਹੈ ਕਾਂਗਰਸੀ ਪ੍ਰਧਾਨ ਤਾਂ ਇੰਨਾ ਕਾਬਲ ਨਹੀਂ ਅਤੇ ਪ੍ਰਤਾਪ ਸਿੰਘ ਬਾਜਵਾ ਸਾਹਬ ਭੀ ਪ੍ਰਭਾਵਸ਼ਾਲੀ ਨਹੀਂ ਹਨ, ਬੱਸ ਇਲਾਕੇ ਵਿੱਚ ਪੈਂਠ ਕਰਕੇ ਬੈਠੇ ਸਨ, ਉਧਰ ਸ਼੍ਰੋਮਣੀ ਅਕਾਲੀ ਦਲ ਆਪਣੇ ਫਰਜ਼ਾਂ ਦੀ ਪੂਰਤੀ ਲਈ ਜੋਰ-ਤਾਣ ਤਾਂ ਲਾ ਰਿਹਾ ਹੈ ਪਰ ਪੁਰਾਣੇ ਕਾਂਗਰਸੀ ਭਾਵੇਂ ਖਾਲਿਸਤਾਨ ਦੇ ਨਾਅਰੇ ਲਾਉਂਦੇ ਹਨ ਪਰ ਹੈ ਤਾਂ ਕੱਟੜ ਅਕਾਲੀ ਵਿਰੋਧੀ, ਹੋਰ ਨਹੀਂ ਤਾਂ ਹੁਣ ਆਖਣ ਲੱਗ ਪਏ ਨੇ ਜੀ ਮਾਨ ਦਲ ਨਾਲ ਰੱਲ੍ਹ ਜਾਣ ਸ਼੍ਰੋਮਣੀ ਅਕਾਲੀ ਦਲ ਵਾਲੇ, ਭਲਾ ਪੁੱਛੋ ਕਿ ਸ਼੍ਰੋਮਣੀ ਅਕਾਲੀ ਦਲ ਰਜਿਸਟਰਡ ਪਾਰਟੀ ਹੈ, ਮਾਨ ਦਲ ਕੇਵਲ ਇਕ ਜਥਾ, ਸ਼ੇਖਚਿਲੀ ਹਨ, ਉਤਾਰ ਚੜ੍ਹਾਅ ਸਮੇਂ ਨਾਲ ਹਰ ਸਮੇਂ ਹਰ ਵਰਗ, ਪਾਰਟੀ, ਸੂਬੇ, ਦੇਸ਼ ਤੇ ਸੰਸਾਰ &lsquoਤੇ ਆਉਂਦੇ ਹਨ, ਕਦੀ ਵੱਡੀਆਂ ਪਾਰਟੀਆਂ ਨਹੀਂ ਮਿਟੀਆਂ, ਬੇਅਦਬੀ ਦੇ ਸਿਤਾਏ ਧਰਨੇ ਤੇ ਬੈਠੇ ਨੇ ਪਛਾਣੋ ਕੌਣ ਹਨ, ਉਹ ਹੀ ਪੈਂਦੇ ਸਿਰ੍ਹਾਣੇ, ਦੋ ਵਕੀਲ ਉਹ ਭੀ ਮਾਲਵੇ ਦੇ ਕਿਸੇ ਖਿੱਤੇ ਵਿੱਚੋਂ ਫੀਤੀਦਾਰ ਹਨ, ਬੱਸ ਬਾਦਲਾਂ ਦਾ ਤਾਪ ਹੀ ਹੈ, ਬੇਅਦਬੀ ਤਾਂ ਛੁਣਛੁਣਾ ਹੈ, ਇਸ ਪਾਸੇ ਵਕੀਲ ਤੇ ਕਾਨੂੰਨਦਾਨਾਂ ਦੀ ਗੱਲ ਨਹੀਂ ਜੀ ਸਰਕਾਰ ਸਜ਼ਾਵਾਂ ਦੇਵੇ, ਭਲਾ ਸਜ਼ਾਵਾਂ ਸਰਕਾਰਾਂ ਦਿੰਦੀਆਂ ਹਨ ? ਗੱਲ ਕੀ ਚੁਲ੍ਹੇ ਵਿੱਚ ਲਾਠੀ, ਸ਼੍ਰੋਮਣੀ ਕਮੇਟੀ ਨੇ ਭਗਵੰਤ ਮਾਨ ਦੀਆਂ ਲਾਵਾਂ ਖਾਸ ਮੁੱਖ-ਮੰਤਰੀ ਨਿਵਾਸ &lsquoਤੇ ਪੜ੍ਹਨ ਲਈ ਵੈਨ ਵਿੱਚ ਗੁਰੂ ਗ੍ਰੰਥ ਸਾਹਿਬ ਵਾਲੀ ਵੈਨ ਦੀ ਪਤਾ ਨਹੀਂ ਕਿਉਂ ਤਲਾਸ਼ੀ ਲੈਣ ਤੇ ਕਹਿੰਦੇ ਜੀ ਮਾਣ ਸਤਿਕਾਰ ਵਿੱਚ ਵਿਘਨ ਪੈ ਗਿਆ, ਸ਼੍ਰੋਮਣੀ ਕਮੇਟੀ ਸ਼ਾਇਦ ਭੁੱਲ ਗਈ ਕਿ ਅਪਮਾਨ ਜਾਂ ਬੇਅਦਬੀ ਉਹ ਹੀ ਸਤਾ ਰਹੀ ਜੋ ਬਾਦਲ ਸਰਕਾਰ ਵੇਲੇ ਹੋਈ ਸੀ, ਮਗਰੋਂ ਵਾਲੀਆਂ ਤਾਂ ਸੁਭਾਵਕ ਹੀ ਹਨ, ਹੁਣ ਕੋਈ ਹਿਰਦਾ ਵਲੂੰਧਰ ਨਹੀਂ ਹੁੰਦਾ ਕਿਉਂਕਿ ਹੁਣ ਲੋਕੀ ਸਹਾਰ ਲੈਂਦੇ ਹਨ, ਕੋਈ ਸਮਾਜੀ ਕਿਤਾਬੀ, ਸਾਂਝੀ ਨਹੀਂ ਕੁਸਕੇਗਾ, ਇਹ ਸਿੱਧ ਕਰਦਾ ਹੈ ਇਹ ਕੇਵਲ ਸਿਆਸਤੀ ਕਿੜਾਂ ਹਨ, ਕੋਈ ਬਹਿਬਲ ਕਲਾਂ ਵਿੱਚ ਬੈਠੇ ਨਹੀਂ ਬੋਲਣਗੇ, ਸਵਾਲ ਹੈ ਕਿ ਕੀ ਭਗਵੰਤ ਮਾਨ ਗੁਰਦੁਆਰੇ ਬਾਕੀਆਂ ਦੀ ਤਰ੍ਹਾਂ ਕਿਉਂ ਲਾਵਾਂ ਨਹੀਂ ਸਨ ਲੈ ਸਕਦੇ ? ਸਾਬਕਾ ਮੁੱਖ-ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਆਪਣੇ ਸਪੁੱਤਰ ਦੇ ਅਨੰਦ ਕਾਰਜ ਗੁਰਦੁਆਰੇ ਹੀ ਨਹੀਂ ਸਗੋਂ ਲੰਗਰ ਭੀ ਉਥੇ ਛਕਿਆ, ਮੈਂ ਮੰਨਦੀ ਹਾਂ ਕਿ ਮੁੱਖ-ਮੰਤਰੀ ਧਾਰਮਿਕ ਵਿਅਕਤੀ ਨਹੀਂ ਹਨ, ਉਹ ਕਾਮਰੇਡੀ ਵਿਚਾਰਧਾਰਾ ਦੇ ਹਨ ।
ਚੀਚੀ ਨੂੰ ਲਹੂ ਲਾ ਲਾ ਸ਼ਹੀਦ, ਪੰਜਾਬ ਵਿੱਚ ਜਿਮੇ ਰਿਵਾਜ਼ ਪੈ ਗਿਆ, ਮੈਨੂੰ ਭੀ ਧਮਕੀ ਆਈ ਸੁਰੱਖਿਆ ਦਿਉ, ਅਗਲੇ ਭਾਜੜਾਂ ਪੁਆ ਦਿੰਦੇ ਹਨ ਕੋਈ ਫੂਨ ਕਰਵਾ ਕੇ, ਹੁਣ ਗੋਲਡੀ ਬਰਾੜ ਦੀ ਅਵਾਜ਼ ਹੀ ਨਹੀਂ ਜੋ ਧਮਕੀ ਆਖਦੇ ਸਨ, ਯਾਦ ਰੱਖੋ ਮੈਂ ਪਹਿਲਾਂ ਹੀ ਲਿਖ ਚੁੱਕੀ ਸੀ ਹੋਰ ਮੁੱਦਾ ਚੱਕ ਲਿਆ ਜੀ ਸਿਮਰਨਜੀਤ ਸਿੰਘ ਮਾਨ ਐੱਮ।ਪੀ ਤੇ ਭਗਤ ਸਿੰਘ ਲਈ ਅਪਮਾਨ ਜਨਕ ਅੱਖਰ ਬੋਲੇ, ਭਲੇ ਲੋਕੋ ਇਹ ਤਾਂ ਕਿਤਾਬਾਂ ਵਿੱਚ ਅੰਕਤ ਹਨ ਕਿੱਸੇ ਭਗਤ ਸਿੰਘ ਭਾਰਤੀ ਭਗਤ ਸੀ ਨਾ ਕਿ ਸਿੱਖ ਜਾਂ ਸਿੱਖਾਂ ਦੀ ਨਿਰਾਲੀ ਹਸਤੀ ਲਈ, ਵਿਚਾਰ ਅਪਣੇ ਅਪਣੇ ਹਨ, ਹਰ ਭਾਰਤੀ ਉਨ੍ਹਾਂ ਨੂੰ ਸ਼ਹੀਦ ਨਹੀਂ ਮੰਨਦਾ, ਪਰ ਹਾਂ ਇਹ ਜਰੂਰ ਹੈ ਕਿ ਹੁਣ ਇਸ ਵਿਦਵਤਾ ਦੀ ਲੋੜ ਨਹੀਂ, ਜਿਮੇ ਬੇ ਮੁੱਲਿਆ ਸਾਨੂੰ ਮਾਰ ਨਾ, ਬਲੋੜੀਆਂ ਜਾਦੀ ਬਲਾਅ ਦੁਪੈਹਰਾ ਪਾ ਮੇਰੀ ਤਰ੍ਹਾਂ ਐਮੇ ਹੀ ਫਾਹੀ ਗੱਲ ਪਾ ਲੈਣੀ, ਆਹ ਮੈਂ ਭੀ ਲੱਗੀ ਹਾਂ ਪਾਉਣ ਹਰ ਸਪਤਾਹ ਹਿੰਦੂ ਧਰਮ ਬਾਰੇ ਜਾਣਕਾਰੀ ਦਾ ਪ੍ਰਸਾਰ ਤਾਂ ਪੜ੍ਹੀ ਸੁਣੀ ਜਾਈਦਾ ਹੈ, ਪਰ ਆਹ ਜੋ ਰੀਤਾਂ ਹਿੰਦੂਆਂ ਦੀਆਂ ਸਨ ਨਿੱਕੇ ਜਿਹੇ ਦੋ ਢੱਕਣ ਵਜਾਈ ਜਾਵੋ ਜੋੜੇ ਜਿਹੇ ਜੋ ਅਫਰੀਕਣ ਬੀਬੀਆਂ ਨੇ ਸ਼ੁਰੂ ਕੀਤੇ ਸਨ ਕੀਰਤਨਾਂ ਵਿੱਚ ਖੜਤਾਲ ਧੂਤੂ ਜੋ ਹਿੰਦੂ ਰਾਮ ਲੀਲਾ ਦੇ ਰਾਮ ਚੰਦਰਾਂ ਮੂਹਰੇ ਧੂ ਧੂ ਕਰਦੇ ਸਨ ਅੱਜ ਸਾਡੇ ਗੁਰੂ ਘਰਾਂ ਵਿੱਚ ਫੇਰ ਕਦੀ ਸਾਡੇ ਵੇਲੇ ਨਗਾਰਾ ਗੁਰਦੁਆਰੇ ਨਹੀਂ ਸੀ ਵੱਜਦਾ, ਹੁਣ ਨੌਜਵਾਨ ਕਹਿੰਦੇ ਇਹ ਅਨੰਦਪੁਰ ਦੀ ਮਰਿਯਾਦਾ ਹੈ, ਸਿੱਖ ਧਰਮ ਤਾਂ ਅਧਿਆਤਮਕ ਧਰਮ ਸੀ ਨਾ ਕਿ ਮਨੋਰੰਜਨੀ, ਪਰ ਕੋਈ ਗੁਰਮੁੱਖ ਨਹੀਂ ਦੱਸਦਾ ਕਿ ਇਹ ਸਾਡੀ ਮਰਿਯਾਦਾ ਨਹੀਂ, ਡੇਰਿਆਂ ਦੀ ਸੀ, ਵਿਸ਼ੇਸ਼ ਜਾਣਕਾਰੀ ਸੁਣੋ ਜੀ ਮੈਂ ਬਹੁਤੀ ਧਰਮ ਵੱਲ ਆਕਰਸ਼ਕ ਨਹੀਂ ਸੀ, ਯਾਨੀ ਵਿਸ਼ਵਾਸ ਸੀ ਅਤੇ ਪ੍ਰਮਾਮਤਮਾਂ ਦੀ ਹੀ ਮਨੋਤ ਹੁੰਦੀ ਸੀ, ਦਮਦਮੀ ਟਕਸਾਲ ਅਤੇ ਸ਼੍ਰੋਮਣੀ ਕਮੇਟੀ ਦੀ ਆਪ ਵਿੱਚ ਬਹੁਤੀ ਦਾਲ ਨਹੀਂ ਸੀ ਗੱਲਦੀ, ਮੈਂ ਇਹ ਗੱਲਾਂ ਬਾਬਾ ਜੀ (ਚਚੇਰੇ) ਪ੍ਰਧਾਨ ਸਨ ਮੰਜੀ ਸਾਹਿਬ ਆਲਮਗੀਰ ਤਾਂ ਇਕੱਠ ਵਿੱਚ ਵਾਰਤਾ ਸੁਣੀ ਸੀ, ਹੁਣ ਤਾਂ ਪਾਣ ਦੀ ਤਰ੍ਹਾਂ ਰਲਾਵਟ ਹੈ ਪਹਿਚਾਣ ਹੈ ਨਹੀਂ, ਪਰ ਸਾਰਾ ਦਿਨ ਹਿੰਦੂ ਹਿੰਦੂ ਅਲਾਪੀ ਜਾਂਦੇ ਹਨ, ਸਿੱਖ ਮਰਿਯਾਦਾ ਦਾ ਘਾਣ, ਨੌਜਵਾਨਾਂ ਨੂੰ ਤਾਂ ਪਤਾ ਨਹੀਂ ਉਹ ਤਾਂ ਕਲਾ ਸਮਝਦੇ ਬਜਾਈ ਜਾਂਦੇ ਹਨ, ਪਰ ਗੁਰਮੁੱਖ ਚੁੱਪ ਪ੍ਰਚਾਰਕਾਂ ਤਾਂ ਕਿੱਤਾ ਹੈ ਧਨ ਕਮਾਉਣ ਲਈ । 
ਅੰਤ ਵਿੱਚ ਮੈਂ ਸਾਡੇ ਨਾਲ ਬੀਤੀ ਸੁਣੋ ਜੀ, ਗੁਰਦੁਆਰੇ, ਧਰਮ ਦੁਆਰੇ, ਭਾਵੇਂ ਕੇਵਲ ਦੁਆਰੇ ਹੀ ਹਨ ਧਰਮ ਤਾਂ ਮਾਈਗ੍ਰੇਟ ਹੋ ਗਿਆ ਹੈ । ਚੋਣਾਂ ਦਾ ਬਿਗਲ ਮੈਂਬਰਸ਼ਿੱਪ ਸ਼ੁਰੂ, ਪਰ ਰਾਮ ਦੁਹਾਈ ਜੀ ਬੈਠ ਕੇ ਕਮੇਟੀ ਬਣਾਉ ਯਾਨੀ ਜੀ ਤਿੰਨੇ ਗਰੁੱਪ ਸੱਤ ਸੱਤ ਬੰਦੇ ਪਾ ਕੇ ਇੱਕੀ ਕਰ ਲਵੋ, ਸੰਗਤ ਸਹੁਰੀ ਦਾ ਕੀ ਹੈ, ਜਨਰਲ ਬੌਡੀ ਦੀ ਮੀਟਿੰਗ ਵਿੱਚ ਵਿਰੋਧੀ ਚੋਣ ਲਈ ਸਪੀਚ ਸੀ, ਗੱਲ ਕੀ ਲੋਕਾਂ ਨੂੰ ਕੌਣ ਜਾਣਦਾ ਹੈ । ਹੁਣ ਚੋਣ ਬੋਰਡ ਮੈਂਬਰਸ਼ਿੱਪ ਤੇ ਆਪਣਾ ਰੋਹਬ ਦਿਖਾ ਰਿਹਾ ਹੈ ਕਿ ਅਸੀਂ ਪੱਕੇ ਬਸ਼ਿੰਦਿਆਂ ਤੋਂ ਬਗੈਰ ਨਹੀਂ ਬਨਣ ਦੇਣੇ, ਉਹ ਹੁਣ ਕਚਹਿਰੀ ਵਿੱਚ ਪਹੁੰਚ ਕਰਨ ਪ੍ਰਬੰਧਕਾਂ &lsquoਤੇ ਸਵਾਲ ਜੈਨਰਲ ਮੀਟਿੰਗ &lsquoਤੇ ਤਾਂ ਵਿਰੋਧੀ ਭੀ ਚੋਣ ਦੀ ਮੰਗ ਕਰਦੇ ਸੀ, ਹੁਣ ਆਪਣੇ ਧੜੇ ਇਕੱਠੇ ਹੋ ਕੇ ਕਹਿੰਦੇ ਸਾਰੀ ਸੰਗਤ ਬੈਠ ਕੇ ਕਮੇਟੀ ਦੀ ਹਾਮੀ, ਇਕ ਨਵਾਂ ਗਰੁੱਪ ਹੋਂਦ ਵਿੱਚ ਆਇਆ ਸੀ ਹੁਣ ਉਹ ਭੀ ਭਾਈਵਾਲ ਬਣ ਗਿਆ, ਭਾਵੇਂ ਚੋਣਾਂ ਵੇਲੇ ਪਿਛਲੀ ਵਾਰੀ ਬੰਦੇ ਨਾ ਲੱਭਣ ਤਾਂ ਇਕੋ ਘਰ ਦੇ ਦੋ ਖੜ੍ਹੇ ਕੀਤੇ, ਗੱਲ ਕੀ ਗੁਰਦੁਆਰੇ &lsquoਤੇ ਕਬਜ਼ਾ ਚਾਹੀਦਾ ਹੈ, ਸੇਵਾ ਕਰਨੀ ਮਹਾਨ ਹੈ, ਸ਼ਲਾਘਾ ਦੇ ਪਾਤਰ ਹਨ ਪਰ ਇਵਜ਼ ਵਿੱਚ ਫੇਰ ਗੁਰਦੁਆਰੇ ਨੂੰ ਆਖਣਾ ਜੀ ਅਸੀਂ ਫੋਟੋਆਂ ਲਾਈਏ ਸਾਡੀ ਮਰਜ਼ੀ ਹੈ ਸਾਡੀ ਆਪਣੀ ਆਸਥਾ ਹੈ, ਇਹ ਤਾਂ ਨਾ ਸੇਵਾਦਾਰੀ ਹੀ ਹੈ ਨਾ ਧਰਮ ਹਿੱਤ, ਗੁਰਦੁਆਰੇ ਸੰਗਤਾਂ ਦੇ ਹੁੰਦੇ ਹਨ, ਡੇਰੇ ਹੁੰਦੇ ਹਨ ਇਕ ਵਿਅਕਤੀ ਦੇ ਨਉਂ ਰਹੀ ਗੱਲ ਜੋ ਚੋਣ ਬੋਰਡ ਹੈ, ਉਹਦੀਆਂ ਭੀ ਸਭ ਤਕਨੀਕੀ ਜ਼ਿੰਮੇਵਾਰੀਆਂ ਪਹਿਲਾਂ ਤਹਿ ਕਰਨੀਆਂ ਹੁੰਦੀਆਂ ਹਨ, ਟਰੱਸਟੀ ਪ੍ਰਾਪਰਟੀ ਦੇ ਜ਼ਿੰਮੇਵਾਰ ਹੁੰਦੇ ਹਨ ਨਾ ਕਿ ਸੇਵਾਦਾਰਾਂ ਦੀ ਮਰਜ਼ੀ ਹੈ ਫੋਟੋ ਜਿਥੇ ਮਰਜ਼ੀ ਲਾਉਣ, ਪਰ ਹੁਣ ਤਾਂ 4 ਸਾਲ ਤੋਂ ਤਾਣਾ ਪੇਟਾ ਉਲਝਿਆ ਪਿਆ ਹੈ, ਘੜੀਸੋ ਪਾੜ ਵਿਧਾਨ ਨੇ ਜਨਰਲ ਸੈਕਟਰੀ ਨੂੰ ਸਭ ਰਾਜ ਭਾਗ ਬਖਸ਼ਿਆ ਹੈ ਸੋ ਚੰਮ ਦੀਆਂ ਚੱਲੀਆਂ, ਹੁਣ ਜਾ ਵਿਰੋਧੀਆਂ ਨਾਲ ਜੁੜ ਗਿਆ ਸ਼ੇਰ ਗਰੁੱੁਪ ਦੇ ਸਪਲਿੰਟਰ ਗਰੁੱਪ ਬਾਜ਼ ਨਾਲ ਦੱਸੋ ਕੀ ਕੀ ਗਿਣੀਏ ਤੇ ਕਿਹੜੇ ਪਾਸੇ ਨੂੰ ਨਿੰਦੀਏ ਸਲਾਹੀਏ ਨਾਲੇ ਵੋਟਾਂ ਬਣਾਉ ਆਖੀ ਜਾਂਦੇ ਨੇ ਬੋਰਡ ਬਣਾਈ ਬੈਠੇ ਨੇ ਨਾਲੇ ਜੀ ਰਲ੍ਹ ਕੇ ਕਮੇਟੀ ਚੁਣੋ, ਉਹ ਭੀ ਸੰਗਤ ਵਿੱਚੋਂ ਨਹੀਂ, ਧੜਿਆਂ ਵਿੱਚੋਂ ਉਪਰਦਵ੍ਹੀਆਂ ਮਾਰ ਰਹੇ ਹਨ, ਉਪਰੋਂ ਆਖਣਗੇ ਜੀ ਆਰ।ਐੱਸ।ਐੱਸ। ਸਾਡੇ ਵਿੱਚ ਦਖਲ ਦੇ ਰਹੀ ਹੈ, ਆਵੀਂ ਬਾਬਾ ਨਾਨਕ ਜੀ ਕਿਤੇ ਸਾਨੂੰ ਭੀ ਉਪਦੇਸ਼ ਦੇਣ, ਜਿਉਂ ਤੂੰ ਰਾਖੇਂ ਤਿਉਂ ਰਹਾਂ ਕਰੋ ਦਯਾ, ਅਸੀਂ ਤਾਂ ਸੁੱਧ ਬੁੱਧ ਗੁਆ ਲਈ, ਅਰਜ ਕਬੂਲੋ ।
-ਬਲਵਿੰਦਰ ਕੌਰ ਚਾਹਲ ਸਾਊਥਾਲ