image caption:

ਸ਼੍ਰੀਲੰਕਾ ਵਿੱਚ ਹਾਲਤ ਬਦ ਤੋਂ ਬਦਤਰ- ਭੋਜਨ ਤੇ ਦਵਾਈਆਂ ਦੇ ਬਦਲੇ ਸੈਕਸ ਦੇ ਲਈ ਮਜਬੂਰ ਹੋਈਆਂ ਔਰਤਾਂ

 ਕੋਲੰਬੋ : ਸ਼੍ਰੀਲੰਕਾ ਵਿੱਚ ਹਾਲਤ ਇੰਨੇ ਬਦ ਤੋਂ ਬਦਤਰ ਹੋ ਗਏ ਹਨ ਕਿ ਭੌਜਨ ਤੇ ਦਵਾਈਆਂ ਲਈ ਔਰਤਾਂ ਨੂੰ ਆਪਣਾ ਜਿਸਮ ਵੇਚਣ ਪੈ ਰਿਹਾ ਹੈ। ਮਾੜੇ ਆਰਥਿਕ ਹਾਲਾਤ ਕਾਰਨ ਰੋਜ਼ਾਨਾਂ ਜ਼ਰੂਰਤ ਦੀਆਂ ਵਸਤੂਆਂ ਖਰੀਦਣ ਲਈ ਔਰਤਾਂ ਸੈਕਸ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨ ਲਈ ਮਜ਼ਬੂਰ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਕੰਮ ਵਿੱਚ ਗਰੀਬ ਘਰ ਦੀਆਂ ਔਰਤਾਂ ਨਹੀਂ ਬਲਕਿ ਕਿਸੇ ਵੇਲੇ ਚੰਗੇ ਪੈਸ਼ੇ ਵਿੱਚ ਚੰਗੀ ਕਮਾਈ ਕਰਨ ਵਾਲੀਆਂ ਦੀ ਔਰਤਾਂ ਵੀ ਸ਼ਾਮਲ ਹਨ। ਆਯੁਰਵੈਦਿਕ ਸਪਾ ਸੈਂਟਰ ਦੀ ਆੜ ਵਿੱਚ ਇੱਥੇ ਅੰਨ੍ਹੇਵਾਹ ਸੈਕਸ ਦਾ ਕੰਮ ਚੱਲ ਰਿਹਾ ਹੈ। ਗਾਹਕਾਂ ਲਈ ਪਰਦੇ ਅਤੇ ਬਿਸਤਰੇ ਲਗਾ ਕੇ ਇਨ੍ਹਾਂ ਸਪਾ ਸੈਂਟਰਾਂ ਨੂੰ ਆਰਜ਼ੀ ਵੇਸ਼ਵਾਘਰਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।ਰਿਪੋਰਟਾਂ ਦੇ ਅਨੁਸਾਰ, ਸ਼੍ਰੀਲੰਕਾ ਦੇ ਹੁਣ ਤੱਕ ਵਧ ਰਹੇ ਟੈਕਸਟਾਈਲ ਅਤੇ ਲਿਬਾਸ ਉਦਯੋਗ ਵਿੱਚ ਇਸ ਸਾਲ ਜਨਵਰੀ ਦੇ ਅਖੀਰ ਤੱਕ, ਦੇਸ਼ ਦੀ ਅਰਥਵਿਵਸਥਾ ਦੇ ਢਹਿ ਜਾਣ ਦੇ ਨੇੜੇ ਹੋਣ ਕਾਰਨ ਟੈਕਸਟਾਈਲ ਅਤੇ ਲਿਬਾਸ ਉਦਯੋਗ ਵਿੱਚ ਨੌਕਰੀ ਕਰਨ ਵਾਲੀਆਂ ਔਰਤਾਂ ਨੇ ਸੈਕਸ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।