image caption:

ਕੁੱਲ ਹਿੰਦ ਕਿਸਾਨ ਕਾਂਗਰਸ ਦੇ ਪ੍ਰਧਾਨ ਖਹਿਰਾ ਨੇ  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਚ’ ਰੇਗੂਲਰ ਵਾਈਸ ਚਾਂਸਲਰ ਦੀ ਨਿਯੁੱਕਤੀ ਕਰਨ ਦੀ ਕੀਤੀ ਮੰਗ

 ਹਲਕਾ ਭੁਲੱਥ ਤੋ ਕਾਂਗਰਸੀ ਵਿਧਾਇਕ ਅਤੇ ਕੁੱਲ ਹਿੰਦ ਕਿਸਾਨ ਕਾਂਗਰਸ ਦੇ ਪ੍ਰਧਾਨ ਸ:  ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਪੰਜਾਬ ਨੂੰ ਲਿਖੇ ਪੱਤਰ ਦੀ ਕਾਪੀ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕੋਲ ਇੱਕ ਸਾਲ ਤੋਂ ਵੱਧਦੇ ਸਮੇਂ ਤੋਂ ਰੈਗੂਲਰ ਵਾਈਸ ਚਾਂਸਲਰ ਨਾ ਹੋਣ ਦਾ ਅਹਿਮ ਮਸਲਾ ਤੁਰੰਤ ਹੱਲ ਕੀਤਾ ਜਾਵੇ ਅਤੇ ਮੈ   ਚਾਹੁੰਦਾ   ਹਾਂ  ਸੱਤਾ   ਵਿੱਚ  ਆਏ ਆਪ ਦੀ ਸਰਕਾਰ ਨੂੰ  ਚਾਰ   ਮਹੀਨੇ   ਬੀਤ   ਜਾਣ   ਦੇ  ਬਾਵਜੂਦ ਵੀ ਇਹ ਮਸਲਾ ਤੁਹਾਡੇ  ਧਿਆਨ ਵਿੱਚ ਨਹੀਂ ਆ ਸਕਿਆ।ਅਤੇ ਹੁਣ ਸਮਾਂ ਆ ਗਿਆ ਹੈ ਕਿ ਯੂਨੀਵਰਸਿਟੀ ਨੂੰ ਰੈਗੂਲਰ ਵਾਈਸ ਚਾਂਸਲਰ ਤੁਰੰਤ ਮਿਲਣਾ ਚਾਹੀਦਾ ਹੈ। ਖਹਿਰਾ ਨੇ ਲਿਖਿਆ ਹੈ ਕਿ ਐਡਹਾਕਪੰਤੀ  ਨੇ ਸਾਡੀ  ਉਸ   ਬਿਹਤਰੀਨ   ਸੰਸਥਾ ਨੂੰ  ਬੁਰੀ  ਤਰਾਂ ਦੇ ਨਾਲ ਪ੍ਰਭਾਵਿਤ  ਕੀਤਾ ਹੈ। ਅਤੇ ਜਿਸ ਨੇ ਕਿ ਦੇਸ਼ ਲਈ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਹਰੀ  ਕ੍ਰਾਂਤੀ ਲਿਆਉਣ ਲਈ ਮੁਹਰੇ ਹੋ ਕੇ ਯੋਗਦਾਨ ਪਾਇਆ ਸੀ।ਪੀ.ਏ.ਯੁ ਜੋ ਕਿ ਖੇਤੀਬਾੜੀ ਸਿੱਖਿਆ, ਖੋਜ ਅਤੇ ਵਿਸਥਾਰ ਲਈ ਇੱਕ ਉੱਚਿਤ ਕੇਂਦਰ ਸੀ ਉਸ ਵੱਲ ਸਰਕਾਰ ਦਾ ਧਿਆਨ ਨਾ ਹੋਣਾ ਬਹੁਤ ਹੀ ਦੁੱਖਦਾਈ ਹੈ। ਪੰਜਾਬ ਵਿੱਚ ਹਰੀ ਕ੍ਰਾਂਤੀਦੀ ਸਿਰਜਣਾ ਵਿੱਚ ਖੇਤੀਬਾੜੀ ਟੈਕਨੋਲੋਜਿਸਟਾਂ ਅਤੇ ਤਕਨੋਲਜੀ ਦੇ ਉਤਪਾਦਨ ਅਤੇ ਪ੍ਰਸਾਰ ਵਿੱਚ  ਪੀ.ਏ.ਯੂ ਦਾ ਸ਼ਾਨਦਾਰ ਯੋਗਦਾਨ ਰਿਹਾ ਹੈ। ਅਤੇ ਪੀ.ਏ.ਯੂ ਨੇ ਬੇਮਿਸਾਲ ਖੇਤੀ ਵਿਗਿਆਨੀ  ਪੈਦਾ ਕੀਤੇ ਹਨ ਜੋ ਕਿ ਆਪਣੀਆਂ ਖੋਜਾਂ ਅਤੇ  ਸਕਾਲਰਸ਼ਿਪ ਲਈ ਵਿਸ਼ਵ ਭਰ ਵਿੱਚ ਜਾਣੇ ਜਾਂਦੇ ਹਨ। ਇਸ ਯੂਨੀਵਰਸਿਟੀ ਨੇ ਵੱਡੇ ਪੱਧਰ ਤੇ ਅੰਤਰਰਾਸ਼ਟਰੀ  ਪ੍ਰਸਿੱਧੀ ਪ੍ਰਾਪਤ ਕੀਤੀ ਹੈ ਅਤੇ ਕੁਝ ਸਮਾਂ ਪਹਿਲਾਂ ਤੱਕ ਇਸ ਨੂੰ ਏਸ਼ੀਆ ਦੀ ਸੱਭ ਤੋਂ ਵਧੀਆ ਖੇਤੀਬਾੜੀ ਯੂਨੀਵਰਸਿਟੀ ਵਜੋਂ ਵੀ ਜਾਣਿਆ ਜਾਂਦਾ ਸੀ।ਪਿਛਲੇ ਕੁਝ ਸਾਲਾ ਤੋ  ਇੰਝ ਮਹਿਸੂਸ ਹੁੰਦਾ ਹੈ ਕਿ ਪੀ.ਏ.ਯੂ ਦੇ ਸ਼ਾਨਦਾਰ ਦਿਨ ਬਹੁਤ ਹੀ ਪਿੱਛੇ ਰਹਿ ਗਏ ਹਨ। ਅਤੇ ਅਣਗਹਿਲੀ ਕਾਰਨ ਇਹ ਸੰਸਥਾ ਤਰਸਯੋਗ ਹਲਾਤਾਂ ਵਿੱਚ ਜਾਪਦੀ ਹੈ।ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਵਿੱਚ ਪ੍ਰਮੁੱਖ ਲੀਡਰਸ਼ਿਪ, ਪ੍ਰਸ਼ਾਸਕ ਅਤੇ  ਹੋਰ ਅਹੁਦੇ ਇੱਕ ਸਾਲ ਤੋਂ ਖਾਲੀ ਹਨ ਜਾਂ ਉਹ ੳਸਥਾਈ ਤੋਰ ਦੇ ਉੱਤੇ ਹਨ। ਯੂਨੀਵਰਸਿਟੀ ਕੋਲ ਰੈਗੂਲਰ ਵਾਈਸ ਚਾਂਸਲਰ ਨਾ ਹੋਣ ਦੇ ਨਾਲ &mdashਨਾਲ ਰੈਗੂਲਰ ਡਾਇਰੈਕਟਰ ਆਫ ਰਿਸਰਚ, ਡੀਨਪੋਸਟ ਗ੍ਰੈਜੂਏਟ ਸਟੱਡੀਜ, ਡੀਨ ਆਫ ਐਗਰੀਕਲਚਰ, ਕਈ ਵਿਭਾਗਾਂ ਦੇ ਮੁੱਖੀ ਵੀ ਨਹੀਂ ਹਨ। ਖਹਿਰਾ ਨੇ ਕਿਹਾ ਕਿ, ਇੱਕ ਪਾਸੇ ਪੰਜਾਬ ਦੀ ਡਿੱਗ ਰਹੀ ਖੇਤੀ ਅਧਾਰਿਤ ਅਰਥਵਿਵਸਥਾ ਤੇ ਨਿਰੰਤਰ ਚਰਚਾਵਾਂ ਹੋ ਰਹੀਆਂ ਹਨ ਅਤੇ ਦੂਸਰੇ ਪਾਸੇ ਦੇਸ਼ ਦੀ ਪ੍ਰਮੁੱਖ ਖੇਤੀ ਸਿੱਖਿਆ ਯੂਨੀਵਰਸਿਟੀ ਬਿਨਾਂ ਕਿਸੇ ਯੋਗ ਅਗਵਾਈ ਦੇ ਚੋਰਾਹੇ ਵਿੱਚ ਖੜੀ ਹੈ। ਇਸ ਬਿਹਤਰੀਨ ਯੂਨੀਵਰਸਿਟੀ ਪ੍ਰਤੀ ਬੇਰੁੱਖੀ ਅਤੇ ਐਡਹਾਕਵਾਦ ਵੀ ਪੰਜਾਬ ਦੀ ਖੇਤੀ ਦੇ ਮੋਜੂਦਾ ਹਲਾਤਾਂ ਲਈ ਜਿੰਮੇਵਾਰ ਹਨ।ਪੰਜਾਬ ਮੁੱਖ ਤੋਰ  ਤੇ  ਇਕ ਖੇਤੀ ਅਧਾਰਿਤ   ਸੂਬਾ  ਹੈ ਅਤੇ  ਰਾਜ ਵਿੱਚ  ਖੇਤੀਬਾੜੀ ਸੈਕਟਰ ਦੇ ਅਹਿਮ ਲੋੜੀਂਦੇ ਸੁਧਾਰਾਂ ਵਾਸਤੇ ਹੱਲ ਲੱਭਣ ਲਈ ਪੀ.ਏ.ਯੂ ਕੇਂਦਰ ਹੋ ਸਕਦੀਹੈ।ਖੇਤੀਬਾੜੀ ਸੈਕਟਰ ਦੀ ਸਪੋਰਟ  ਕਰਨ ਯੋਗ ਹੋਣ ਵਾਸਤੇ ਖੇਤੀ ਸਿੱਖਿਆ, ਰਿਸਰਚ ਅਤੇ ਵਿਕਾਸ  ਦੇ ਆਧੁਨਿਕੀਕਰਨ ਲਈ ਵਿਸ਼ੇਸ਼ ਭਵਿੱਖ ਦੀਆਂ ਨੀਤੀਆਂ ਬਣਾਉਣ ਦੀ ਫੋਰੀ ਲੋੜ ਹੈ। ਅਤੇ  ਪੀ.ਏ.ਯੂ   ਦੀ   ਇਸ   ਖੇਤਰ   ਵਿੱਚ   ਅਹਿਮ   ਭੂਮਿਕਾ   ਹੈ।  ਸਮੇਂ   ਦੀ   ਮੰਗ   ਹੈ   ਕਿ ਢੁੱਕਵੀ  ਸਿੱਖਿਆ, ਟਰੇਨਿੰਗ ਅਤੇ ਖੇਤੀ ਪ੍ਰਬੰਧਨ ਤਕਨੀਕਾਂ ਰਾਹੀਂ ਨੋਜਵਾਨਾਂ ਅਤੇ ਕਿਸਾਨ  ਭਾਈਚਾਰੇ ਨੂੰ ਸਮਰੱਥ ਬਣਾਇਆ ਜਾਵੇ।ਜਿਸ ਵਾਸਤੇ ਕਿ ਸਾਨੂੰ ਇੱਕ ਮਜਬੂਤ ਪੀ.ਏ.ਯੂ ਦੀ ਜਰੂਰਤ ਹੈ। ਪ੍ਰੰਤੂ ਬਦਕਿਸਮਤੀ ਨਾਲ ਯੋਗ ਅਗਵਾਈ ਤੋਂ ਬਿਨਾਂ ਪੀ.ਏ.ਯੂ ਦੀ ਮੋਜੂਦਾ ਸਥਿੱਤੀ ਪੰਜਾਬ ਅਤੇ ਇਸ ਦੇ ਕਿਸਾਨਾਂ  ਨੂੰ  ਇੱਕ  ਸ਼ਕਤੀਸ਼ਾਲੀ  ਸਰੋਤ ਤੋਂ ਵਾਂਝਾ ਕਰ ਰਹੀ ਹੈ ਜੋ ਕਿ ਇਹਨਾਂ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦ ਕਰ ਸਕਦਾ ਹੈ।ਅਸੀਂ   ਕਿਵੇਂ   ਉਮੀਦ   ਕਰ   ਸਕਦੇ   ਹਾਂ   ਕਿ   ਪੀ.ਏ.ਯੂ   ਇਸ   ਤਰਾਂ   ਦੀ   ਅਣਗਹਿਲੀ ਦੇ ਬਾਵਜੂਦ  ਪੰਜਾਬ ਦੇ ਕਿਸਾਨਾਂ ਲਈ ਪਹਿਲਾਂ ਵਾਂਗ ਬੇਮਿਸਾਲ ਟੈਕਨੋਲੋਜਿਸਟ ਪੈਦਾ ਕਰਨ ਅਤੇ ਵਾਤਾਵਰਨ  ਅਨੁਕੂਲ ਤਕਨੀਕਾਂ ਨੂੰ ਵਿਕਸਤ ਕਰਨ ਵਿੱਚ ਅਗਵਾਈ ਪ੍ਰਦਾਨ ਕਰ ਸਕੇਗਾ? ਅਤੇ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਸਾਡੀ ਇੱਕ ਵਿਸ਼ਵ ਪੱਧਰੀ ਸੰਸਥਾ ਉਸ ਸਮੇਂ ਨਿਘਾਰ ਵੱਲ ਜਾ ਰਹੀ ਹੈ ਜਦ ਪੰਜਾਬੀ ਕਿਸਾਨ ਭਾਈਚਾਰੇ ਨੂੰ ਮਦਦ ਵਾਸਤੇ ਇਸ ਦੀ ਸੱਭ ਤੋਂ ਜ਼ਿਆਦਾ ਜ਼ਰੂਰਤ  ਹੈ।ਖਹਿਰਾ ਨੇ ਲਿਖਿਆ ਹੈ ਕਿ ਮੈਂ ਆਸ ਅਤੇ ਮੰਗ ਕਰਦਾ ਹਾਂ ਕਿ ਪੰਜਾਬ ਦੇ ਕਿਸਾਨਾਂ ਦੀ ਸੇਵਾ ਵਾਸਤੇ ਜਾਣੀ  ਜਾਂਦੀ ਇਸ ਯੂਨੀਵਰਸਿਟੀ ਦੇ ਨਵੀਨਤਾ ਅਤੇ ਉਤਮਤਾ ਦਾ ਮੁੜ ਕੇਂਦਰ ਬਣਾਉਣ ਵੱਲ ਸਰਕਾਰ  ਧਿਆਨ ਦੇਵੇ। ਅਤੇ  ਪੀ.ਏ.ਯੂ ਵੱਲੋਂ ਤਿਆਰ ਕੀਤੇ ਗਏ ਵਿਗਿਆਨੀਆਂ  ਵਿੱਚ ਗਿਆਨ ਦਾ ਬਹੁਤ  ਭੰਡਾਰ ਹੈ।ਕਿ ਸਰਕਾਰ ਕਿਸਾਨ ਭਾਈਚਾਰੇ ਅਤੇ ਪੰਜਾਬ ਦੀ ਖੇਤੀ ਨੂੰ ਪੇਸ਼ ਆ ਰਹੀਆਂ ਤਕਨੀਕੀ, ਆਰਥਿਕ ਅਤੇ ਵਾਤਾਵਰਣ ਚੁਣੋਤੀਆਂ ਦਾ ਟਿਕਾਊ ਹੱਲ ਲੱਭਣ ਲਈ ਇਹਨਾਂ ਮਾਹਿਰਾ  ਦੀਆਂ ਸੇਵਾਵਾਂ ਲਵੇਗੀ? ਇਹ ਮੁੜ ਵਿਚਾਰ ਕਰਨ ਦਾ ਸਮਾਂ ਹੈ ਕਿ ਅਸੀਂ ਇਸ ਅਹਿਮ ਖੇਤਰ ਵਿੱਚ ਕਿਵੇਂ ਅੱਗੇ ਵੱਧਣਾ ਹੈ।