image caption: ਫੋਟੋ : ਨੂਰਮਹਿਲ ਡ੍ਰੀਮ ਦੀ ਨਵਨਿਯੁਕਤ ਟੀਮ ਕ੍ਰਮਵਾਰ ਲਾਇਨ ਸੋਮਿਨਾਂ ਸੰਧੂ, ਲਾਇਨ ਯੋਗੇਸ਼ ਗੁਪਤਾ, ਲਾਇਨ ਰਣਜੀਤ ਸਿੰਘ, ਲਾਇਨ ਰੋਹਿਤ ਸੰਧੂ।

ਲਾਇਨ ਸੋਮਿਨਾਂ ਸੰਧੂ ਦੇ ਸਿਰ ਸਜਿਆ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਪ੍ਰਧਾਨਗੀ ਦਾ ਤਾਜ਼ ਲਾਇਨ ਯੋਗੇਸ਼ ਗੁਪਤਾ ਐਡਵੋਕੇਟ ਸੈਕਟਰੀ, ਲਾਇਨ ਰਣਜੀਤ ਸਿੰਘ ਟਰੈਜ਼ਰਰ ਅਤੇ ਲਾਇਨ ਰੋਹਿਤ ਸੰਧੂ ਪੀ.ਆਰ.ਓ ਦੇ ਅਹੁਦੇ ਤੇ ਹੋਏ ਨਿਯੁਕਤ

 ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) 

                          ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਡਿਸਟ੍ਰਿਕਟ 321-ਡੀ ਦੇ ਬੋਰਡ ਆਫ ਡਾਇਰੈਕਟਰਜ਼ ਜਿਹਨਾਂ ਵਿੱਚ ਚਾਰਟਰ ਪ੍ਰੈਜ਼ੀਡੈਂਟ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ, ਚਾਰਟਰ ਸੈਕਟਰੀ ਲਾਇਨ ਬਬਿਤਾ ਸੰਧੂ ਨੇ ਆਪਣੇ ਸਾਥੀਆਂ ਨਾਲ ਸਲਾਹ ਮਸ਼ਵਰਾ ਕਰਕੇ ਲਾਇਨ ਸੋਮਿਨਾਂ ਸੰਧੂ ਨੂੰ ਸਾਲ 2022-23 ਲਈ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਪ੍ਰਧਾਨ, ਲਾਇਨ ਯੋਗੇਸ਼ ਗੁਪਤਾ ਐਡਵੋਕੇਟ ਫ਼ਿਲੌਰ ਨੂੰ ਸੈਕਟਰੀ, ਲਾਇਨ ਰਣਜੀਤ ਸਿੰਘ 'ਫੈਸ਼ਨ ਲਿਬਾਸ' ਨੂੰ ਟਰੈਜ਼ਰਰ ਅਤੇ ਲਾਇਨ ਰੋਹਿਤ ਸੰਧੂ ਨੂੰ ਪੀ.ਆਰ.ਓ ਦੇ ਅਹੁਦੇ ਦੀ ਜਿੰਮੇਵਾਰੀ ਸੌਂਪੀ।ਨਵਨਿਯੁਕਤ ਅਹੁਦੇਦਾਰਾਂ ਨੇ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਪ੍ਰਣ ਲਿਆ। ਇਸ ਮੌਕੇ ਲਾਇਨ ਵਿਸ਼ੂ ਗੁਪਤਾ, ਲਾਇਨ ਆਂਚਲ ਸੰਧੂ ਸੋਖਲ, ਲਾਇਨ ਜਸਪ੍ਰੀਤ ਕੌਰ ਸੰਧੂ ਉਚੇਚੇ ਤੌਰ ਤੇ ਹਾਜ਼ਰ ਰਹੇ। ਇਹ ਮੀਟਿੰਗ ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਪਿੰਡ ਚੂਹੇਕੀ ਵਿਖੇ ਹੋਈ।