ਕੁਲਵਿੰਦਰ ਸਿੰਘ ਨੇ ਤਹਿਸੀਲਦਾਰ ਦਾ ਅਹੁਦਾ ਸੰਭਾਲਿਆ

 ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) 
ਕਾਨੂੰਗੋ ਤੋਂ ਤਰੱਕੀ ਪ੍ਰਾਪਤ ਤਹਿਸੀਲਦਾਰ ਕੁਲਵਿੰਦਰ ਸਿੰਘ ਨੇ ਬਤੋਰ ਤਹਿਸੀਲਦਾਰ ਸਬ ਤਹਿਸੀਲ ਮਹਿਤਪੁਰ ਵਿੱਚ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਤਹਿਸੀਲਦਾਰ ਕੁਲਵਿੰਦਰ ਸਿੰਘ ਪਹਿਲਾਂ ਰਾਜਾਂ ਸਾਂਸੀ ਅਮ੍ਰਿਤਸਰ ਵਿੱਖੇ ਬਤੌਰ ਤਹਿਸੀਲਦਾਰ ਸੇਵਾਵਾਂ ਦੇ ਚੁੱਕੇ ਹਨ । ਬਤੌਰ ਤਹਿਸੀਲਦਾਰ ਮਹਿਤਪੁਰ ਆਹੁਦਾ ਇਸ ਸਮੇਂ ਸਮੂਹ ਪਟਵਾਰੀ, ਕਾਨੂੰਗੋ, ਨੰਬਰਦਾਰਾ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਆਖਿਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਤਨਾਮ ਸਿੰਘ ਲੋਹਗੜ੍ਹ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਕੰਗ ਵੱਲੋਂ ਤਹਿਸੀਲਦਾਰ ਸਾਹਿਬ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਲਈ ਵਚਨਬੱਧਤਾ ਦੁਹਰਾਈ। ਇਸ ਮੌਕੇ ਹਰਵਿੰਦਰ ਸਿੰਘ ਮਠਾੜੂ, ਕਰਮ ਸਿੰਘ ਚੰਦੀ ਗੋਬਿੰਦਪੁਰ, ਨੰਬਰਦਾਰ ਸੁਰਿੰਦਰ ਕੁਮਾਰ, ਸਤਨਾਮ ਸਿੰਘ, ਰੀਡਰ ਸੰਦੀਪ ਕੁਮਾਰ ਹਾਜ਼ਰ ਸਨ।