image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਗੈਂਗਸਟਰਾਂ ਦਾ ਤਾਂ ਖਾਤਮਾਂ ਨਹੀਂ ਹੋਣਾ ਪਰ ਮਨੁੱਖਤਾ ਦਾ ਘਾਣ ਤੇ ਕਾਨੂੰਨ ਦੀਆਂ ਧੱਜੀਆਂ ਉੱਡ ਜਾਣਗੀਆਂ

ਕਿਹੜੀ ਅਸੀਂ ਤੇਥੋਂ ਖੁਦਾਈ ਮੰਗਦੇ ਹਾਂ
ਬਸ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਹਾਂ
ਮੋਦਨ ਗਉਂਦੇ ਨੂੰ ਖਲਕਤ ਦੇਖਣ ਆਈ
ਲਉ ਜੀ ਮੁੱਖ ਮੰਤਰੀ ਭਗਵੰਤ ਮਾਨ ਚੁਟਕਲੇ ਸੁਣਾਉਂਦਾ ਸੀ, ਸਾਬਕਾ ਮੁਖੀ ਚਰਨਜੀਤ ਸਿੰਘ ਚੰਨੀ ਭੰਗੜਾ ਵਧੀਆ ਪਾਉਂਦਾ ਸੀ, ਹੁਣ ਸੁਖਬੀਰ ਸਿੰਘ ਬਾਦਲ ਦੇਖੋ ਗਉਣ ਭੀ ਲੱਗ ਪਿਆ ਮੇਰੀ ਸਲਾਹ ਹੈ ਸਾਬਕਾ ਮੁਖੀ ਚੰਨੀ ਸਾਹਬ, ਭਗਵੰਤ ਮਾਨ ਨੇ ਭੀ ਬੱਸ ਸਾਬਕਾ ਬਣ ਹੀ ਜਾਣਾ ਹੈ ਅਤੇ ਕਪਤਾਨ ਸਾਹਬ ਰੱਲ੍ਹਕੇ ਕਲਾਕਾਰ ਗਰੁੱਪ ਬਣਾ ਲੈਣ ਤਾਂ ਸਭ ਨੂੰ ਰਗੜੇ ਲਾਇਆ ਕਰਨ, ਮੁੱਖ ਮੰਤਰੀ ਨਾਲੋਂ ਕਿਤੇ ਵੱਧ ਚੱਲੂ ਹੁਕਮ, ਲੋਕੀ ਆਦਰ-ਮਾਣ ਨਾਲ ਬੁੱਕ ਕਰਿਆ ਕਰਨਗੇ, ਸੁਖਬੀਰ ਸਿੰਘ ਬਾਦਲ ਨੂੰ ਇਕ ਮੌਕਾ ਦੇ ਕੇ ਦੇਖੋ ਮੁੱਖ ਮੰਤਰੀ ਬਣਨ ਦਾ, ਫੇਰ ਗਰੁੱਪ ਵਿੱਚ ਸ਼ਾਮਿਲ ਕਰਕੇ ਬੱਸ ਸਾਰੇ ਨਿੰਦਕਾਂ ਦੀ ਧੌੜੀ ਲਾਇਆ ਕਰਨ, ਅਗਲੇ ਨਾਲੇ ਤਾਂ ਗਰੁੱਪ ਨੂੰ ਪੈਸਿਆਂ ਦੇ ਬੁੱਕ ਦੇਣਗੇ ਨਾਲੇ ਤਰਲੇ ਭੀ ਕਰਿਆ ਕਰਨਗੇ ਕਿ ਸਾਡੀ ਨਾ ਦੁਰਗਤ ਕਰੋ ਜੀ ਥੈਲਾ ਹੋਰ ਲੈ ਲਉ ।
ਦੂਜਾ ਮੁੱਦਾ ਹੈ ਕੱਲ੍ਹ ਦੇ ਐਨਕਾਊਂਟਰ ਦਾ, ਅਡੰਬਰ ਪੰਜਾਬ ਵਿੱਚ ਪੁਲਸ ਦੇ ਐਨਕਾਊਂਟਰ ਤੱਥ, ਸੱਚ ਅਤੇ ਸਬੂਤ ਮਿਟਾਉਣ ਦੇ ਢੰਗ ਹਨ, ਐਨਕਾਊਂਟਰ ਤਾਂ ਤਰੱਕੀ ਦੀ ਪਉੜੀ ਹੈ, ਸਰਕਾਰ, ਪ੍ਰਸ਼ਾਸਨ ਨੂੰ ਹੁਣ ਕਾਰਾ ਲੋੜੀਂਦਾ ਸੀ, ਰਾਮ ਰੌਲਾ ਜੋ ਪਿਆ ਹੋਇਆ ਸੀ, ਨਾਲੇ ਧਿਆਨ ਲਾਂਭੇ ਕਰਨ ਲਈ ਇਹ ਇਕ ਰਾਹ ਭੀ ਹੈ, ਹੈਰਾਨੀ ਇਸ ਸੰਦਰਭ ਦੀ ਹੈ ਕਿ ਹਰ ਵੇਲੇ ਸੁਣੀਦਾ ਹੈ ਕਿ ਪੰਜਾਬ ਗੁਰੂਆਂ ਦੇ ਨਉਂ ਤੇ ਵੱਸਦਾ ਹੈ, ਤਾਂ ਕੀ ਗੁਰੂ ਮਨੁੱਖਾ ਜੀਵਨ ਭਾਵੇਂ ਕੋਈ ਬੁੱਚੜ, ਜੁਲਮੀ, ਜਲਾਦੀ ਜਾਂ ਕਾਤਲ ਭੀ ਹੋਵੇ, ਜਾਨ ਲੈਣ ਦਾ ਹੱਕ ਕੇਵਲ ਜਾਨ ਦੇਣ ਵਾਲੇ ਕੋਲ ਹੀ ਹੈ, ਪਰ ਕੋਈ ਧਰਮ, ਅਦਾਰਾ, ਸੁਹਿਰਦ ਸੰਸਥਾ, ਮਨੁੱਖੀ ਅਧਿਕਾਰ ਦਾ ਗਠਨ ਇਸ ਬੇਇਸਨਾਫੀ ਦੇ ਵਿਰੁੱਧ ਜੁਬਾਨ ਖੋਲ੍ਹਣ ਦੀ ਹਿੰਮਤ ਨਹੀਂ ਰੱਖਦਾ, ਹੋਰ ਜਬਾੜ੍ਹੇ ਬੜੇ ਵੱਜਦੇ ਹਨ, ਜੱਗ, ਜਾਤਪਾਤ ਬਰਾਦਰੀ ਭਾਈਚਾਰਾ ਭਾਵੇਂ ਕਿਸੇ ਭੀ ਧਰਮ ਪਾਲੀ ਧਿਰ ਨਾਲ ਜੁੜਿਆ ਹੋਵੇ ਪਰ ਪ੍ਰਮਾਤਮਾਂ ਦੀ ਕਰਨੀ ਵਿੱਚ ਵਿਸ਼ਵਾਸੀ ਨਹੀਂ ਹੈ ਨਹੀਂ, ਤਾਂ ਦੁਸ਼ਟ ਨੂੰ ਭੀ ਜੀਊਣ ਦਾ ਹੱਕ ਹੈ, ਕਾਨੂੰਨ ਨੂੰ ਉਹਤੋਂ ਪੁੱਛ ਪੜਤਾਲ ਦਾ ਭੀ ਪੂਰਨ ਅਧਿਕਾਰ ਹੈ, ਦੋਸ਼ੀ ਉਨੀ ਦੇਰ ਦੋਸ਼ੀ ਨਹੀਂ ਹੁੰਦਾ, ਜਦੋਂ ਤੱਕ ਕਾਨੂੰਨੀ ਪ੍ਰਕਿਰਿਆ ਵਿੱਚ ਸਾਰੇ ਤੱਥ, ਸਬੂਤ ਅਤੇ ਗਵਾਹ ਭੁਗਤਣ, ਬਹਿਸਾਂ ਹੋਣ, ਅੰਤ ਨੂੰ ਜੱਜ ਫੈਸਲੇ ਦੇਣ, ਭਾਵੇਂ ਕਿ ਕਚਹਿਰੀਆਂ ਭੀ ਫੈਸਲੇ ਹੁੰਦੇ ਹਨ ਇਨਸਾਫ ਨਹੀਂ, ਪਰ ਸਾਰੇ ਰਾਹ, ਪੜਾਅ ਤੇ ਹੀਲੇ ਘੱਟੋ ਘੱਟ ਵਰਤੇ ਜਾ ਚੁੱਕੇ ਹੋਣ ਤਾਂ ਦੋਸ਼ੀ ਬਣਦਾ ਹੈ, ਪਰ ਸਾਡੇ ਤਾਂ ਰਿਵਾਜ਼ ਹੈ ਕਿ ਸਿੱਖ ਤਾਂ ਜੀਹਨੂੰ ਕੋਈ ਜਥੇ ਸੋਸ਼ਲ ਮੀਡੀਏ ਤੇ ਗਰਦਾਨ ਦੇਣ ਉਹ ਹੀ ਦੋਸ਼ੀ, ਬੇਅਦਬੀ ਦੀ ਹੀ ਲੈ ਲਵੋ, ਸੱਤ ਸਾਲ ਪਿੱਛੋਂ ਜਿਨ੍ਹਾਂ ਦੇ ਹਿਰਦੇ ਵਲੂੰਧਰੇ ਗਏ, ਕਹਿੰਦੇ ਨੇ ਜੀ ਸਾਡਾ ਤਾਂ ਜੀਊਣ ਨੂੰ ਜੀਅ ਨਹੀਂ ਕਰਦਾ, ਭਾਵੇਂ ਕਿ ਕਿਸੇ ਨੂੰ ਭੀ ਮੂਰਛਾ ਨਹੀਂ ਛਾਈ, ਨਾਲੇ ਕਰਨ ਕਰਾਵਣ ਵਾਲੇ ਭੀ ਰੌਲਾ ਪਾ ਸਕਦੇ ਹਨ, ਜੀ ਫਲਾਣੇ ਨੇ ਕੀਤਾ, ਜੇਕਰ ਕੋਈ ਅਸਲੀਅਤ ਵੱਲ ਨੂੰ ਵਧੇ ਤਾਂ ਰੌਲਾ ਪਾਉਣਗੇ ਜੀ ਆਹ ਦੇਖੋ ਗੁਰਸਿੱਖ ਕਿਉਂ ਫੜੇ, ਕੀ ਗੁਰਸਿੱਖਾਂ ਕਦੀ ਭੀ ਕੋਈ ਅਵੱਗਿਆ, ਜੁਲਮ, ਅਤਿਆਚਾਰ ਅਤੇ ਮੰਦਭਾਗਾ ਕਾਰਾ ਨਹੀਂ ਕੀਤਾ, ਮੇਰਾ ਮੰਨਣਾ ਹੈ ਕਿ ਜੇਕਰ ਅਜਿਹੇ ਅਨਸਰਾਂ ਤੋਂ ਭੀ ਪੁਲਸ ਰਿਮਾਂਡ ਲੈ ਕੇ ਪੁੱਛਗਿੱਛ ਹੁੰਦੀ ਤਾਂ ਕਦੋਂ ਦਾ ਸੱਚ ਮੂਹਰੇ ਹੁੰਦਾ, ਹੁਣ ਸਗੋਂ ਉਹ ਉਪਰਦੜੀਆਂ ਮਾਰ ਰਹੇ ਹਨ ਕਿ ਅਸੀਂ ਕਿਵੇਂ ਝੂਠ ਦੀ ਪੰਡ ਨਿਰਦੋਸ਼ਾਂ ਦੇ ਸਿਰ ਧਰ ਦਿੱਤੀ, ਖੈਰ ਇਕ ਦਿਨ ਤਾਂ ਜਰੂਰ ਇਨਸਾਫ ਕਰੂ ਬਹੁਤ ਸਾਰੇ ਸੱਚ ਜਦੋਂ ਜੁਲਮ ਕਰਨ ਕਰਵਾਉਣ ਵਾਲਿਆਂ ਦਾ ਅੰਤ ਦਾ ਸਮਾਂ ਆਉਂਦਾ ਹੈ ਤਾਂ ਉਹ ਆਪਣੇ ਕੀਤੇ ਤੇ ਪਸ਼ਚਾਤਾਪ ਕਰਨ ਲਈ ਲਿਖਕੇ ਛੱਡਦੇ ਹਨ ਕਿ ਸੱਚ ਕੀ ਸੀ, ਤਾਂ ਹੀ ਕਈ ਵਾਰੀ ਅੱਧੀ ਸਦੀ ਤੱਕ ਭਲਾਉਣੀ ਹੱਲ ਨਹੀਂ ਹੁੰਦੀ, ਪਰ ਫੇਰ ਖੋਜੀ ਕੱਢਦੇ ਹਨ ਖੈਰ ਸਿੱਖ ਕੌਮ ਭੀ ਹੈ, ਧਰਮ ਭੀ ਹੈ ਪਰ ਜੋ ਗੁਰੂ ਨਾਨਕ ਦੇਵ ਜੀ ਨੇ ਸਿਰਜਿਆ ਸੀ, ਉਹ ਨਹੀਂ, ਬੜੀ ਤਰੱਕੀ ਕਰ ਗਿਆ ਹੈ, ਮੂੰਹ ਮੇਂ ਰਾਮ ਰਾਮ ਹੈ ਸਭ ਦੇ ਭੇਖ ਦਿਖਾਵੇ ਦੁਨੀ ਕੋ ਨਿਰਾਲੀ ਗੱਲ ਨਹੀਂ ਕਿ ਅਸੀਂ ਆਪਣੇ ਭਾਈਚਾਰੇ ਦੀ ਹੀ ਦਿਸ਼ਾ ਦੇਖੀਏ, ਚਾਰੇ ਪਾਸੇ ਹੀ ਇਹ ਹਨੇਰਗਰਦੀ ਕਪਟ ਰਾਜਾ ਹੈ, ਅਸੀਂ ਵਰਤਮਾਨ ਤੋਂ ਤਾਂ ਅਸੰਤੁਸ਼ਟ ਹਾਂ ਤਾਂ ਕਰਕੇ ਕਦੀ ਮਹਾਰਾਜਾ ਰਣਜੀਤ ਸਿੰਘ ਰਾਜ ਦੀ ਗੱਲ ਕਰਦੇ ਹਾਂ ਕਦੀ ਬਾਬਾ ਬੰਦਾ ਸਿੰਘ ਬਹਾਦਰ ਦੀ, ਕਿਹੜਾ ਹੁਣ ਅਸੀਂ ਵੀਡੀਉ ਦੇਖ ਸਕਦੇ ਹਾਂ, ਬੱਸ ਲੇਖਕਾਂ ਦੀਆਂ ਲਿਖਤਾਂ, ਸਬੂਤ ਸਮਝਦੇ ਹਾਂ, ਵਰਤਮਾਨ ਲੇਖਕ ਭਾਵੇਂ ਪੂਰਨ ਸੱਚ ਦੱਸਣ ਪਰ ਨਾ ਜੀ ਇਹ ਤਾਂ ਨਖਿੱਧ ਹਨ, ਆਪਣੇ ਆਪਣੇ ਮਨਪਸੰਦ ਦੇ ਪ੍ਰਚਾਰਕ, ਰਾਗੀ, ਢਾਡੀ ਕੀ ਕਥਾਵਾਚਕ ਵਰੋਸਾਏ ਹਨ, ਨਾਲੇ ਪੈਸੇ ਕਮਾ ਰਹੇ ਹਨ, ਨਾਲੇ ਜਾਗਦਿਆਂ ਸਲ੍ਹਾਈ ਜਾਂਦੇ ਹਨ, ਉਨ੍ਹਾਂ ਦੀ ਹੀ ਵਾਹਵਾ ਵਾਹਵਾ ਹੈ, ਬੜੀ ਹੈਰਾਨ ਹੋਈ ਇਕ ਕਥਾਵਾਚਕ ਕਹਿੰਦਾ ਅਸੀਂ ਭਾਈ ਗੁਰਦਾਸ ਜੀ ਦੀ ਲਿਖਤ ਨੂੰ ਬਾਣੀ ਮੰਨਦੇ ਹਾਂ, ਚਲੋ ਸ਼ੁਕਰ ਹੈ ਗੁਰਬਾਣੀ ਨਹੀਂ ਆਖਿਆ, ਧਰਮ ਦਾ ਇਹ ਹਾਲ ਇਨ੍ਹਾਂ ਪ੍ਰਚਾਰਕਾਂ ਕਰਕੇ ਹੀ ਹੈ, ਲੋਕ ਤਾਂ ਕੁਝ ਬਹੁਤਾ ਜਾਣਦੇ ਨਹੀਂ ਹੁੰਦੇ, ਪ੍ਰਚਾਰਕਾਂ ਤੋਂ ਦੂਜੇ ਪਾਸੇ ਹਨ, ਕੁਝ ਕਾਮਰੇਡ ਪੱਤਰਕਾਰ ਜੋ ਹੁਣ ਫੇਰ ਕਿਸਾਨਾਂ ਨੂੰ ਉਕਸਾ ਰਹੇ ਹਨ ਜੀ ਰਲ੍ਹ ਜਾਵੋ ਸਾਰੇ, ਪਰ ਦੇਖਿਉ ਕਿਧਰੇ ਅਕਾਲੀਆਂ ਨਾਲ ਨਾ ਰੱਲ ਜਾਇਉ, ਇਸੇ ਹੀ ਸੰਦਰਭ ਵਿੱਚ ਜਿਹੜੇ ਪੱਤਰਕਾਰ ਬਣੇ ਨੇ ਐੱਮ।ਪੀ। ਮਾਨ ਹੋਰਾਂ ਤੋਂ ਭਗਤ ਸਿੰਘ ਹੋਰਾਂ ਲਈ ਸਵਾਲ ਪੁੱਛਿਆ ਸੀ ਤੇ ਜਾਣ ਬੁੱਝ ਕੇ ਇਹ ਕਿੱਸਾ ਖੜ੍ਹਾ ਕੀਤਾ, ਲੋੜ ਤਾਂ ਹੈ ਨਹੀਂ ਸੀ, ਮਾਨ ਸਾਹਬ ਸਿੱਖ ਵਿਚਾਰਧਾਰਾ ਦੇ ਹਨ, ਫੇਰ ਨਾਲ ਹੀ ਨਾਨਾ ਜੀ ਅਰੂੜ ਸਿੰਘ ਹੋਰਾਂ ਵਾਲੀ ਸੁੱਤੀ ਕਲ੍ਹਾ ਜਗਾਈ, ਕੀ ਨਾਤਾ ਸੀ ਹੁਣ ਇਸ ਵਿਸ਼ੇ ਦਾ ? ਸਹੁੰ ਚੁੱਕਣ &lsquoਤੇ ਭੀ ਪ੍ਰਸ਼ਨ ਚਿੰਨ ਭਾਵੇਂ ਕੁਝ ਨੁਕਤਾ ਜੁੜਦਾ ਹੈ ਜੋ ਮਾਨ ਸਾਹਬ ਦੀ ਬਿਆਨਬਾਜ਼ੀ ਕਰਕੇ ਜਾਂ ਆਪਣੀ ਵਿਚਾਰਧਾਰਾ ਕਰਕੇ ਹੈ, ਪਰ ਮੈਂ ਯੂ।ਕੇ। ਵਿੱਚ ਬੈਠੇ ਬੁਲਾਰਿਆਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਭਾਈ ਤੁਸੀਂ ਇਸ ਦੇਸ਼ ਵਿੱਚ ਬੈਠੇ ਮਹਾਰਾਜਾ ਰਣਜੀਤ ਸਿੰਘ ਦੀਆਂ ਨਿਸ਼ਾਨੀਆਂ ਤੇ ਕੋਹਿਨੂਰ ਹੀਰਾ ਨਾਲ ਹੀ ਮਹਾਰਾਜਾ ਦਲੀਪ ਸਿੰਘ ਦੀਆਂ ਸਮਾਧਾਂ ਤੇ ਹਰ ਸਾਲ ਸਮਾਗਮ ਕਰਨ ਜਾਂਦੇ ਹੋ, ਕੀ ਆਪਣੇ ਦੋ ਸਿੱਖ ਐੱਮ।ਪੀ। ਜਿਨ੍ਹਾਂ ਨੂੰ ਸਨਮਾਨਦੇ ਭੀ ਹੋ, ਕਦੀ ਪੁੱਛਿਆ ਕਿ ਉਹ ਫੇਰ ਨਿਉਰਾਣੀ ਦੀ ਸਹੁੰ ਚੁੱਕਦੇ ਹਨ ? ਕੀ ਉਦੋਂ ਸਾਰਾ ਕੁਝ ਕਬੂਲਿਆ ਗਿਆ ਸਿੱਖਾਂ ਦੀ ਮੰਗ ਦਾ ? ਮੈਂ ਸਿਆਸਤ ਨਹੀਂ ਬਿਆਨਦੀ ਪੜਚੋਲ ਕਰਦੀ ਹਾਂ ਕਾਮਰੇਡ ਧਾਰਾ ਕਿ ਸੁਤੰਤਰਤਾ ਦਾ ਮਾਅਨਾ ਹੁੰਦਾ ਹੈ ਕਾਮਿਆਂ ਦਾ ਰਾਜ਼ ਤੇ ਸਿੱਖਾਂ ਦੀ ਸੋਚ ਸਾਡੀ ਹਰ ਮੰਗ ਸੁਤੰਤਰਤਾ ਵਿੱਚ ਮੰਨੀ ਜਾਣੀ ਕਾਨੂੰਨ ਹੈ, ਗੱਲ ਪੰਜਾਬ ਦੀ ਕਰੀਏ ਜੋ ਕੁਝ ਇਸ ਸਪਤਾਹ ਘਟਨਾ ਹੋਈ ਜੀ ਦੇਖੋ ਪੁਲਸ ਨੇ ਸਿੱਧੂ ਮੂਸੇਵਾਲੇ ਦੇ ਸ਼ੂਟਰ ਢੇਰੀ ਕਰ ਦਿੱਤੇ, ਅਡੰਬਰ ਹੈ ਪੁਲਸ ਤੇ ਸਰਕਾਰ ਡਾਵਾਂਡੋਲ, ਬੇੜੀ ਨੂੰ ਚੱਪੂ ਲਾਅ ਕੇ ਲੋਕਾਂ ਨੂੰ ਭਰਮਾ ਰਹੀ ਹੈ ਉਧਰ ਬਲਕੌਰ ਸਿੰਘ (ਪਿਤਾ) ਨੇ ਚੰਗਾ ਨਹੀਂ ਕੀਤਾ ਜੋ ਪਛਾਣ ਲਈ ਗਏ ਕੀ ਉਨ੍ਹਾਂ ਦੇਖਿਆ ਹੋਇਆ ਸੀ ਦੋਨਾਂ ਗੈਂਗਸਟਰਾਂ ਨੂੰ ? ਜਾਂ ਉਹ ਗਵਾਹ ਹਨ, ਨਹੀਂ ਇਹ ਤਾਂ ਉਹਦੇ ਪਰਿਵਾਰਾਂ ਦਾ ਕੰਮ ਸੀ ਪਛਾਨਣ ਦਾ, ਪਰ ਪੁਲਸ ਖੁਸ਼ ਕਰਨਾ ਚਾਹੁੰਦੀ ਹੈ ਮੂਸੇਵਾਲੇ ਦੇ ਪਰਿਵਾਰ ਅਤੇ ਸਮਰਥੱਕਾਂ ਨੂੰ, ਕੀ ਫੇਰ ਗੈਂਗਸਟਰ ਠੀਕ ਸਿੱਧ ਨਹੀਂ ਹੋ ਰਹੇ ਕਿ ਪੰਜਾਬ ਵਿੱਚ ਧੱਕਾ ਰਾਜ ਹੈ, ਗੈਂਗਸਟਰਾਂ ਦਾ ਤਾਂ ਖਾਤਮਾਂ ਨਹੀਂ ਹੋਣਾ ਪਰ ਮਨੁੱਖਤਾ ਦਾ ਘਾਣ ਤੇ ਕਾਨੂੰਨ ਦੀਆਂ ਧੱਜੀਆਂ ਉੱਡ ਜਾਣਗੀਆਂ, ਆਮ ਦੀ ਸਰਕਾਰ ਨੇ ਭੀ ਹੁਣ ਅਤਿ ਚੁੱਕੀ ਹੋਈ ਹੈ, ਦਿੱਲੀ ਹੁਣ ਲਊ ਟੱਕਰ, ਪਾ ਦਿੱਤੀ ਈ।ਡੀ। ਮਗਰ ਭੱਜਣ ਨੀ ਦੇਣਗੇ, ਪੰਜਾਬ ਵਿੱਚ ਮੰਤਰੀ ਅਮਨ ਅਰੋੜਾ ਭੀ ਅਤੇ ਵਿਧਾਇਕ ਸਰਵਜੀਤ ਕਰ ਮਾਣੂਕੇ ਭੀ ਅਗਾਊਂ ਹੀ ਜਮਾਨਤਾਂ ਲਈ ਅਰਜੀਆਂ ਦਿੱਤੀਆਂ ਹਨ, ਹਾਲੇ ਹੋਰ ਲੰਮੀ ਕਤਾਰ ਹੈ ਮੁੱਖ ਮੰਤਰੀ ਲਾਚੜਿਆ ਫਿਰਦਾ ਹੈ ਮੈਂ ਤਾਂ ਗੈਂਗਸਟਰ ਮਾਰ ਮਕਾਊਂ, ਸਭ ਨੂੰ ਜੇਲ੍ਹਾਂ ਵਿੱਚ ਡੱਕੂ, ਇਹਦੇ ਆਪਣੇ ਭੀ ਗਠੜੀਆਂ ਤਿਆਰ ਰੱਖਣ, ਕਾਂਗਰਸੀ ਤੇ ਅਕਾਲੀ ਦਲ ਦੀ ਆਪਸੀ ਖੁੰਦਕ ਬਾਜ਼ੀ ਕਰਕੇ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਅੰਦਰ ਤਾੜੇ ਨੇ, ਕੰਮ ਸਰਕਾਰ ਨੇ ਕੀ ਕਰਨੇ ਨੇ ਜਦੋਂ ਬਦਲੇ ਲੈਣ ਦੀਆਂ ਲਿਸਟਾਂ ਹੀ ਨਜਿੱਠਣੀਆਂ ਬਹੁਤ ਹਨ, ਕਈ ਮੱਕਾਰ ਸਿਆਸੀ ਸਰਕਾਰਾਂ ਦੀ ਪਿੱਠ ਲੁਆ ਧਰਦੇ ਹਨ, ਮਨਪ੍ਰੀਤ ਬਾਦਲ ਨੇ ਪਹਿਲਾਂ ਅਕਾਲੀ ਸਰਕਾਰ ਵਿੱਚ ਖਜਾਨਾ ਮਦੋਲ੍ਹਿਆ, ਫੇਰ ਕਾਂਗਰਸ ਵਿੱਚ ਜਾ ਕੇ ਥੱਲਾ ਲਾਇਆ ਕਾਮਰੇਡ ਸੋਚ ਦਾ ਹੈ ਬੰਦੇ ਦਾ ਇਤਬਾਰ ਨਹੀਂ, ਹੁਣ ਵਾਲਾ ਹੀ ਦੇਖ ਲਵੋ ਆਪ ਦਾ ਖਜਾਨਚੀ ਹਰਪਾਲ ਸਿੰਘ ਚੀਮਾ ਸੋਚਦੇ ਹੋ ਇਹ ਯੋਗ ਹੈ ਇਸ ਕੁਰਸੀ ਦੇ, ਕਾਬਲੀਅਤ ਦਾ ਅਨੁਮਾਨ ਇਹ ਨਹੀਂ ਹੁੰਦਾ ਕਿ ਜੀ ਇਹ ਵਕੀਲ ਹੈ, ਵਕੀਲ ਬਨਣਾ ਹੋਰ ਗੱਲ ਹੈ ਵਕੀਲੀ ਕਰਨੀ ਤੇ ਉਹ ਭੀ ਵਧੀਆ ਵੱਖਰੀ ਪਰ ਹੁਣ ਤਾਂ ਵਕੀਲਾਂ ਦਾ ਹੀ ਹੜ੍ਹ ਹੈ, ਕਾਂਗਰਸੀ ਧਿਰ ਦੇ ਨੇਤਾ ਬਾਜਵਾ ਜੀ ਦਾ ਬਿਆਨ ਚੁਕਮਾ ਹੈ ਕਿ ਢਿੱਡ ਪੀੜ ਲਈ ਮੁੱਖ ਮੰਤਰੀ ਸਾਹਬ ਦਿੱਲੀ ਅਪੋਲੋ ਹਸਪਤਾਲ ਗਏ, ਅਪੋਲੋ ਤਾਂ ਪੰਜਾਬ ਵਿੱਚ ਭੀ ਹਨ, ਪਰ ਫੇਰ ਲੋਕੀ ਕੀ ਕਰਨ ਕਿ ਪੰਜਾਬ ਵਿੱਚ ਚੰਗਾ ਇਲਾਜ ਭੀ ਨਹੀਂ ਹੋ ਸਕਦਾ, ਜੇਕਰ ਢਿੱਡ ਦੁੱਖਦੇ ਤੇ ਦਿੱਲੀ ਨੂੰ ਜਾਣਾ ਪਊ ਲੋਕਾਂ ਦਾ ਕਸੂਰ ਜਿੰਨਾ ਕਾਕੜਿਆਂ ਵਾਂਗੂ ਵਿਧਾਇਕ ਸੁੱਟੇ ਹੁਣ ਭਰੋ ਹੋਰ ਸੁਣੋ ਢੀਂਡਸਾ ਸਾਹਬ ਸੰਯੁਕਤ ਅਕਾਲੀ ਦਲ ਦੀ ਤਾਂ ਹੁਣ ਗੱਲ ਨੀ ਕਰਦੇ, ਸਗੋਂ ਕਹਿੰਦੇ ਲੋਕੀ ਮਾਨ ਦਲ ਨੂੰ ਮੰਨਣਗੇ, ਕੀ ਤੁਹਾਡਾ ਭੋਗ ਪੈ ਗਿਆ ਹੈ, ਪੁੱਤਰ ਕਿਥੇ ਗਵਰਨਰ ਲੁਆ ਦਿੱਤਾ ਭੱਜੇ ਭਾਜਪਾ ਵਿੱਚ ਗਏ, ਮੁੜ ਆਏ ਆਬਰੂ ਲੁਹਾ ਕੇ ? ਹੁਣ ਖੇਤਰੀ ਪਾਰਟੀ ਚਾਹੀਦੀ ਹੈ, ਦੀ ਮੰਗ ਕਰ ਰਹੇ ਹਨ, ਪਹਿਲਾਂ ਕੜ੍ਹੀ ਘੋਲੀ ਲੋਕਾਂ ਨੇ ਦੂਜੇ ਦੇਸ਼ਾਂ ਦਾ ਹਾਲ ਦੇਖੋ ਸ਼੍ਰੀਲੰਕਾ ਵਿੱਚ ਕਿਵੇਂ ਇਕ ਭੀ ਸੀਟ ਨਾ ਜਿੱਤ ਸਕਿਆ ਸੀ ਚਾਰ ਵਾਰ ਮੁਖੀ ਰਿਹਾ, ਅਖੀਰ ਹੁਣ ਕਹਿੰਦੇ ਤੇਰੇ ਬਿਨ ਨਹੀਂ ਜਿਊਣਾ, ਮੁੜ ਤੋਂ ਪੰਜਵੀਂ ਵਾਰ ਥਾਪ ਲਿਆ, ਭਲਾ ਬੁਰਾ ਸੋਚਣਾ ਪ੍ਰਜਾ ਦੀ ਮਨਸ਼ਾ ਹੋਣੀ ਚਾਹੀਦੀ ਹੈ, ਪਰ ਇੰਨੇ ਅਨੇ੍ਹਰੀ ਵਾਲੇ ਹਾਲਤਾਂ ਵਿੱਚ ਭੀ ਸਬਕ ਸਿੱਖਣ ਦੀ ਕੋਈ ਚਾਹਤ ਲੱਗਦੀ ਨਹੀਂ, ਬੁਰਾ ਨਾ ਮਨਾਇਉ, ਮੂਸੇਵਾਲੇ ਦਾ ਪਿਤਾ ਦਾ ਹੁਣ ਰੋਲ ਸਿਆਸੀ ਪੱਖਾਂ ਵੱਲ ਕਰਨਾ ਚੰਗਾ ਨਹੀਂ, ਪੁੱਤਰ ਦੀ ਕਿਹੜੇ ਢੰਗ ਕਿਹੜੀ ਉਮਰੇ ਜਾਣਾ ਹਾਲੇ ਤਾਂ ਆਮ ਲੋਕਾਂ ਦੇ ਮਨਾਂ ਤੋਂ ਪਰ੍ਹਾਂ ਨਹੀਂ ਹੋ ਰਹੀ, ਪਰ ਬਲਕੌਰ ਸਿੰਘ ਸਗੋਂ ਸਰਗਰਮ ਹੋ ਰਹੇ ਹਨ, ਇਕ ਪਾਸੇ ਪੁੱਤਰ ਆਖਰੀ ਪੜਾਅ &lsquoਤੇ ਸਿਮਰਨਜੀਤ ਸਿੰਘ ਮਾਨ ਦਾ ਸਮਰਥੱਕ ਤੇ ਪਿਤਾ ਹੁਣ ਫੇਰ ਕਾਂਗਰਸ ਵੱਲ ਝੁਕਾਉ, ਭਾਵੇਂ ਮਾਨ ਸਾਹਬ ਦੀ ਹਮਾਇਤ ਤਾਂ ਸਾਰੀ ਕਾਂਗਰਸ ਨੇ ਹੀ ਵੋਟਾਂ ਪਾਈਆਂ ਹਨ, ਹੁਣ ਫੇਰ ਸਰਕਾਰ ਤੋਂ ਸੁਰੱਖਿਆ ਮੰਗਣੀ, ਲੋੜ ਹੀ ਨਹੀਂ ਬਿਆਨਾਂ ਦੀ ਸੋਗ ਵਿੱਚ ਕਹਿੰਦੇ ਤਾਂ ਲੋਕਾਂ ਦੀ ਹਮਦਰਦੀ ਸੀ, ਇੰਕਸ਼ਾਫ ਇਹ ਭੀ ਬਣਦਾ ਹੈ ਅਸੀਂ ਲੋਕ ਭ੍ਰਿਸ਼ਟਾਚਾਰ ਕੇਵਲ ਪੈਸੇ ਦੇ ਹੇਰ ਫੇਰ ਨੂੰ ਹੀ ਸਮਝਦੇ ਹਾਂ ਪਰ ਇਹ ਤਾਂ ਕੋਈ ਭੀ ਅਯੋਗ ਕੰਮ ਹੋਵੇ ਉਹ ਇਸ ਧਾਰਾ ਵਿੱਚ ਆਉਂਦਾ ਹੈ, ਕੀ ਅਸੀਂ ਦੇਖ ਨਹੀਂ ਸਕਦੇ ਕਿ ਅੱਜ ਸਰਕਾਰੀ ਮਸ਼ੀਨਰੀ ਤੋਂ ਲੈ ਕੇ ਵਿਧਾਇਕ ਕੀ ਤੇ ਪ੍ਰਸ਼ਾਸਨ ਕੀ, ਵਜੀਰ ਕੀ, ਮੁਖੀ ਕੀ ਕਿਹੜਾ ਕੰਮ ਹੈ ਜੋ ਸੁਥਰਾ ਕਰ ਰਹੇ ਹਨ, ਅੱਖੀਂ ਘੱਟਾ ਜਰੂਰ ਸੁਥਰਾ ਪਾ ਰਹੇ ਹਨ, ਪਰ ਵਿਦੇਸ਼ੀ ਪੰਜਾਬੀ ਸਾਨੂੰ ਇਥੇ ਬੈਠਿਆਂ ਨੂੰ ਢੋਰ ਬਣਾ ਰਹੇ ਹਨ, ਸਾਰੇ ਚੈਨਲ ਘੇਰੇ ਪਏ ਨੇ ਬੱਸ ਜੀ ਆਪ ਦੀ ਸਰਕਾਰ ਤਾਂ ਪੈਰਾਸ਼ੂਟ ਰਾਹੀਂ ਆਈ ਹੈ, ਸਹੀ ਤਾਂ ਆਈ ਤਾਂ ਇਹ ਸੱਪ ਦੇ ਬੀਨ ਉੱਤੇ ਹੀ ਹੈ, ਪਰ ਹੁਣ ਤਾਂ ਮੂੰਹ ਸਿਰ ਸਭ ਦਿਖਣ ਲੱਗ ਪਿਆ ਹੈ, ਹਾਲੇ ਭੀ ਤਾਂ ਪੁਰਾਣੀਆਂ ਦੋਨੋਂ ਪਾਰਟੀਆਂ ਨੂੰ ਕੋਸੀ ਜਾਂਦੇ ਹਨ ਤਾਂ ਆਪ ਵਾਲੇ ਖੁਸ਼ ਹਨ ਕਿ ਸਾਡਾ ਕੰਮ ਕਰੀ ਜਾਂਦੇ ਹਨ, ਆਪ ਵਿਗੋਇਆ ਖੱਜਲ ਹੋਇਆ, ਬੱਸ ਇਹ ਪੰਜਾਬੀਆਂ ਨੂੰ ਸਮਝਣ ਦੀ ਲੋੜ ਹੈ, ਭਾਵੇਂ ਅਸੀਂ ਭੀ ਆਪਣੇ ਦੇਸ਼ ਵਿੱਚ ਸਥਿਤੀ ਨੂੰ ਦੇਖ ਕੇ ਗਮਗੀਨ ਹਾਂ ਕਿ ਕਿਵੇਂ ਕੁਵੇਲੇ ਨਮਾਜ਼ ਪੜ੍ਹਨ ਲਾਅ ਧਰਿਆ ਆਹ ਰਿਸ਼ੀ ਸਨੇਕ ਨੇ ਆਪਣੀ ਚੌਧ੍ਹਰ ਲਈ ਅਖੇ ਅੰਗ੍ਰੇਜ਼ ਬੜੇ ਸਿਆਣੇ ਹੁੰਦੇ ਹਨ, ਆਹ ਤਾਂ ਇਹਨੇ ਝੁਡੂ ਭਣਾ ਦਿੱਤੇ, ਅਸੀਂ ਦੰਦਾਂ ਵਿੱਚ ਜੀਭ ਲਈ ਬੈਠੇ ਹਾਂ ਕਿ ਕੀ ਬਣੂ ਤੇ ਕੀ ਵਿਗੜੂ, ਕੌਣ ਖੱਟੂ ਕੌਣ ਫਾਡੀ ।
ਸਿੱਖ ਕੌਮ ਦੀ ਤਰਾਸਦੀ ਕੀ
ਆਪਸੀ ਖੁੰਦਕਾਂ, ਨਿੱਜੀ ਹਿੱਤ, ਤੂਫਾਨ ਤੋਲਣੇ, ਵਿਰੋਧੀ ਨੂੰ ਨੀਮਾਂ ਦਿਖਾਉਣ ਲਈ ਹਰ ਹੁੜਵਾ ਘੜਨਾ ਮੁੱਦਾ ਦੇਖੋ ਐੱਮ।ਪੀ। ਮਾਨ ਹੋਰਾਂ ਦੀਆਂ ਹੁਣ ਕਿਵੇਂ ਮੁਸ਼ਕਲਾਂ ਵਧਾ ਰਹੇ ਹਨ । ਮੈਂ ਤਾਂ ਲੇਖਕ ਕਰਕੇ ਹੀ ਕਲਮਬੰਧ ਕਰ ਰਹੀ ਹਾਂ, ਮੇਰਾ ਫਰਜ਼ ਹੈ, ਮੇਰੀ ਤਾਂ ਸਿਆਸੀ ਸਾਂਝ ਨਹੀਂ, ਪਰ ਕੌਮੀ ਨਿਰਪੱਖਤਾ ਮੰਗ ਕਰਦੀ ਹੈ, ਸਹੁੰ ਚੁੱਕ ਦਾ ਨੁਕਤਾ ਸਿੱਖ ਮੰਚ ਦੇ ਸਾਹਮਣੇ ਰੱਖਦੀ ਹਾਂ, ਯੂ।ਕੇ। ਪਾਰਲੀਮੈਂਟ ਵਿੱਚ ਵੇਲਜ਼, ਸਕਾਟਲੈਂਡ ਤੇ ਆਇਰਲੈਂਡ ਭੀ ਭਾਈਵਾਲ ਹਨ, ਪਰ ਆਇਰਲੈਂਡ ਦੀ ਇਕ ਵੱਖਵਾਦੀ ਸਿਆਸੀ ਪਾਰਟੀ ਭਾਵੇਂ ਗਤੀਵਿਧੀਆਂ ਤਾਂ ਸ਼ਲਾਘਾ ਕਰਨ ਵਾਲੀਆਂ ਨਹੀਂ ਸਨ, ਪਰ ਹੁਣ ਸੁਧਾਰ ਹੋ ਗਿਆ ਸੀ ਐੱਮ।ਪੀ। ਬਣਕੇ ਛਿੰਨ-ਫੇਰ ਜੋ ਆਇਰਲੈਂਡ ਆਪਣਾ ਦੇਸ਼ ਮੰਗਦੀ ਹੈ ਪਾਰਲੀਮੈਂਟ ਦੀ ਜਾਂ ਇਸ ਵਿਧਾਨ ਦੀ ਸਹੁੰ ਨਹੀਂ ਚੁੱਕਦੀ ਨਾ ਹੀ ਵਿੱਚ ਬੈਠਦੀ ਹੈ, ਪੱਖ ਜਰੂਰ ਰੱਖਦੀ ਹੈ, ਸੋ ਜਾਂ ਤਾਂ ਮਾਨ ਸਾਹਬ ਇਹ ਕਰਦੇ ਜਾਂ ਫੇਰ ਹੁਣ ਉਨ੍ਹਾਂ ਦੀ ਵਿਚਾਰਧਾਰਾ ਨੂੰ ਉਨ੍ਹਾਂ ਦੇ ਸਮਰਥੱਕ ਸਵੀਕਾਰਨ, ਐਨਕਾਊਂਟਰ ਦਾ ਭੀ ਮੁੱਦਾ ਉਨ੍ਹਾਂ ਨਾਲ ਜੁੜ ਰਿਹਾ ਹੈ, ਉਧਰੋਂ ਸ਼ਹੀਦ ਭਗਤ ਸਿੰਘ ਵਿਵਾਦ, ਕੰਮ ਕੀ ਕਰਨਗੇ ਜਾ ਕੇ ਆਪਸੀ ਵਿਵਾਦ ਹੀ ਘੇਰਨਗੇ, ਕੇਜਰੀਵਾਲ ਨੂੰ ਤਾਂ ਖੇਡਨ ਨੂੰ ਗਰਾਊਂਡ ਖੁੱਲ੍ਹੀ ਫੇਰ ਦੁਹਾਈ ਜੀ ਪੰਜਾਬ ਦਾ ਕੁਝ ਨਹੀਂ ਬਣਦਾ ਸਾਰਾ ਕਸੂਰ ਭਾਂਤ ਭਾਂਤ ਦੀ ਲਕੜੀ ਤੇ ਉਧਰ ਖੇਤਰੀ ਪਾਰਟੀ ਦਾ ਵਿਰੋਧ ਬੱਸ ਝੁੱਗਾ ਗਾਲੋ੍ਹ, ਮੇਰਾ ਮੰਨਣਾ ਹੈ ਕਿ ਸਿੱਖ ਕੌਮ ਦੀ ਖਿੱਚੋਤਾਣ ਅਤੇ ਦਸ਼ਾ ਦਾ ਕਾਰਨ ਗੁਰੂ ਘਰਾਂ ਦੇ ਬਹੁਤੇ ਧੰਨ &lsquoਤੇ ਜਣਾ ਖਣਾ ਹੀ ਉਥੇ ਚਾਕਰੀ, ਸ਼੍ਰੋਮਣੀ ਕਮੇਟੀ ਦਾ ਭੀ ਬੱਸ ਜੀਹਨੇ ਕੋਈ ਕੰਮ ਨਹੀਂ ਕਰਨਾ ਤੇ ਬੱਸ ਪੈਸੇ ਚੱਕਣੇ ਹਨ, ਉਹ ਉਥੇ ਜਾ ਬੈਠੋ, ਜੇਕਰ ਕਦੀ ਕੋਈ ਭੀ ਨੁਕਤਾਚੀਨੀ ਕਰਨ ਤਾਂ ਜਾਂ ਤਾਂ ਜਾਤੀ ਪਤੀ ਖੇਡਣਗੇ ਜਾਂ ਫੇਰ ਜੱਥਾ ਬਣਾ ਕੇ ਭੰਡਣਗੇ, ਕੌਮੀ ਦੁਬਿਧਾ ਹੈ ਪਰ ਧਰਮ ਦੀ ਵਰਤੋਂ ਹੈ ਅਤੇ ਦੇਖੀ ਜਾਵੋ ਕਿਵੇਂ ਗੁਰੂ ਘਰਾਂ ਵਿੱਚ ਸਭ ਆਪਣੇ ਆਪਣੇ ਬੰਦੇ ਰੱਖੇ ਨੇ ਭੂਸਰੇ ਪਏ ਨੇ ਪ੍ਰਬੰਧਕ ਭੀ, ਟਕੇ ਸੇਰ ਪਿੰਜਦੇ ਨੇ ਸਾਧ ਸੰਗਤ ਨੂੰ ਪਰ ਸਾਰਾ ਦਿਨ ਗੁਰੂ ਪਿਆਰੀ ਸਾਧ ਸੰਗਤ ਦੀ ਧੁੰਨ ਸਮਝਦੇ ਨੇ ਧੇਲੀ ।
ਨਿਵੇਕਲਾ ਜਿਹਾ ਵਿਸ਼ਾ ਹੈ ਹੈਰਾਨ ਨਾ ਹੋਣਾ, ਸਿਆਸੀ ਪਾਰਟੀਆਂ, ਜਥੇ, ਅਦਾਰੇ ਤਾਂ ਸਭ ਦੀ ਜਬਾਨ ਸਨ, ਪਰ ਅਜੋਕੇ ਸਮੇਂ ਵਿੱਚ ਗੈਂਗਸਟਰ ਵਾਦ ਭੀ ਇਕ ਖਾਸ ਧੁਰਾ ਜਾਂ ਪਾਰਟੀ ਹੈ, ਪੁੱਛੋ ਕਿਵੇਂ ? ਆਪਸੀ ਖਹਿਬਾਜ਼ੀ ਨਿੱਜੀ ਕਿੜਾਂ ਤੇ ਬਦਲੇ ਖੋਰੀ ਕੀ ਪਰਿਵਾਰਾਂ ਤੋਂ ਲੈ ਕੇ ਸਭ ਵਰਗ ਵਿੱਚ ਪ੍ਰਚੱਲਤ ਨਹੀਂ ? ਹੈ ਸਮੇਂ ਦੇ ਦੌਰ ਕਾਰਨ ਹੁਣ ਇਹ ਭੀ ਇਕ ਪਾਰਟੀ ਬਣ ਗਈ ਹੈ, ਸਿੱਖ ਧਰਮ ਵਿੱਚ ਸੋਧੇ ਲਾਉ, ਗੱਡੀ ਚੜਾਉ, ਇਹ ਦੁਸ਼ਟ ਹੈ ਯਾਨੀ ਦੁਸ਼ਟ ਭੀ ਆਪਣੇ ਅਕੀਦੇ ਅਨੁਸਾਰ ਇਸੇ ਹੀ ਤਰ੍ਹਾਂ ਗੈਂਗਸਟਰਾਂ ਦੇ ਆਪਣੇ ਦੁਸ਼ਟ ਹਨ ਤੇ ਉਹ ਉਨ੍ਹਾਂ ਨੂੰ ਸਜ਼ਾਵਾਂ ਦਿੰਦੇ ਹਨ, ਪਰ ਕਿਸੇ ਨੇ ਕਿਸੇ ਨੂੰ ਨਾ ਤਾਂ ਐਨਕਾਊਂਟਰ ਹੀ ਕੀਤੇ ਨਾ ਹੀ ਉਨ੍ਹਾਂ ਨੂੰ ਜੋ ਸੋਧੇ ਲਾਉਣ ਗੱਡੀ ਚਾੜ੍ਹਨ ਵਾਲਿਆਂ ਨੂੰ ਮਾਰ ਮੁਕਾਉਣ ਦੀ ਕੋਈ ਵਿਧੀ ਦੱਸੀ, ਸਗੋਂ ਸਤਿਕਾਰੇ ਜਾਂਦੇ ਹਨ, ਫੇਰ ਗੈਂਗਸਟਰ ਜੋ ਆਮ ਸਧਾਰਣ ਮਨੁੱਖਾਂ ਨੂੰ ਤਾਂ ਕੁਝ ਨਹੀਂ ਕਹਿੰਦੇ, ਬੱਸ ਮੇਰੇ ਮਨ ਵਿੱਚ ਇਕ ਖਿਆਲ ਆਇਆ, ਮੈਂ ਲਿਖਤ ਰਾਹੀਂ ਸਾਂਝਾ ਕਰ ਰਹੀ ਹਾਂ, ਵੈਸੇ ਤਾਂ ਲੇਖਕ ਦਾ ਤਾਂ ਕਿੱਤਾ ਭੀ ਹੈ ਕਿ ਵੱਖਰੀ ਧੁਣ ਲੱਭ ਕੇ ਲਿਆਵੇ, ਇਸ ਲਈ ਵਿਸ਼ੇ &lsquoਤੇ ਗੌਰ ਕਰਿਉ ਨਾ ਕਿ ਲੈ ਆਹ ਕੀ ਸਦਾ ਮਾਰ ਧਰਿਆ, ਹੁਣ ਝਾਤੀ ਮਾਰੀਏ ਸ਼੍ਰੋਮਣੀ ਅਕਾਲੀ ਦਲ ਵਿੱਚ ਤਰੇੜਾਂ, ਬਾਗੀ ਸੁਰਾਂ ਕੁਝ ਤਾਂ ਜਰੂਰ ਊਣਤਾਈਆਂ ਹਨ, ਵਿਧਾਇਕ ਮਨਪ੍ਰੀਤ ਇਯਾਲੀ ਦੀਆਂ ਤਾਂ ਤਣਜਾਂ ਪਹਿਲਾਂ ਹੀ ਕਸੂਤੀਆਂ ਸਨ, ਜਿੱਤਣ ਤੋਂ ਪਿੱਛੋਂ ਉਹਨੂੰ ਸੀ ਕਿ ਮੇਰੀ ਪ੍ਰਭਤਾ ਕਰਨਗੇ, ਚਾਹੀਦੀ ਭੀ ਸੀ, ਪਰ ਕੋਰ ਕਮੇਟੀ ਵਿੱਚ ਕਈ ਬੈਠੇ ਹਨ ਸ਼ਹਿ ਲਾਈ ਜੋ ਆਪਣੀ ਚੌਧਰ ਲਈ ਉੱਸਲ ਵੱਟੀ ਹਨ, ਦੁਖੀ ਹੋਈ ਹਾਂ ਕਿ ਸ: ਗੁਰਪ੍ਰਤਾਪ ਸਿੰਘ ਵਡਾਲਾ ਕਿਉਂ ਡੰਡੀ ਪੈ ਗਏ ਰਾਹ &lsquoਤੇ ਤੁਰੇ ਰਹਿਣਾ ਵਡਿੱਤਣ ਸੀ, ਪਿਛਾਂ ਝਾਤੀ ਮਾਰੀਏ ਸ: ਜਥੇਦਾਰ ਕੁਲਦੀਪ ਸਿੰਘ ਵਡਾਲਾ ਯੂ।ਕੇ। ਫੇਰੀ ਤੇ ਕੁਝ ਇਲਾਕੇ ਦੇ ਅਕਾਲੀਆਂ ਨੇ ਚਿਣਗ ਲਾ ਧਰੀ ਜੀ ਸਾਡਾ ਦੁਆਬੇ ਦਾ ਸ਼ੇਰ ਪ੍ਰਧਾਨ ਬਨਣਾ ਚਾਹੀਦਾ ਹੈ, ਉਨ੍ਹਾਂ ਜਾਂਦਿਆਂ ਹੀ ਡੌਰੂ ਬਜਾ ਦਿੱਤਾ ਪਰ ਕਾਰਗਰ ਸਿੱਧ ਨਾ ਹੋਇਆ, ਮੇਰੇ ਵਿਚਾਰ ਹਨ ਕਿ ਗੁਰ ਪ੍ਰਤਾਪ ਸਿੰਘ ਹੋਰਾਂ ਨੂੰ ਰਾਹ ਨਹੀਂ ਸੀ ਛੱਡਣਾ ਚਾਹੀਦਾ, ਬੜੇ ਸਤਿਕਾਰੇ ਜਾਂਦੇ ਹਨ, ਚਲੋ ਸਥਿਤੀ ਗੰਭੀਰ ਹੈ, ਸ਼੍ਰੋਮਣੀ ਅਕਾਲੀ ਦਲ ਦੁਫੇੜ ਹੋ ਜਾਵੇਗਾ, ਹੋਰ ਬਣ ਜਾਵੇਗਾ, ਲੀਰਾਂ ਮੁੜ ਕੇ ਸਿਉਂ ਨਹੀਂ ਹੋਣੀਆਂ, ਉਹ ਦਿੱਖ ਨਾ ਰਹਿੰਦੀ ਵੇਹ੍ਹੜੇ ਦੀ, ਚੋਹਲਾ ਹੱਲ ਪੰਜਾਲੀ ਦਾ, ਰੱਲ੍ਹ ਮਿਲ ਝੱਗਾ ਗਾਲੀ ਦਾ, ਜੇਕਰ ਅਕਾਲੀ ਦਲ ਦੀ ਹਾਈ ਕਮਾਂਡ ਵਾਤਾਵਰਣ ਨਹੀਂ ਦੇਖਦੀ ਜਾਂ ਸੁਣਦੀ ਤਾਂ ਕਸੂਰ ਤਮਾਸ਼ਬੀਨਾਂ ਦਾ ਨਹੀਂ ਜੋ ਭਿੱਤੀਆਂ ਦੇ । 
ਸ਼ਾਬ੍ਹਾ ਕੜਾਕਾ ਕੱਦੂਅੇ ਦਾ, ਚੱਕ ਦੇ ਫੋਟੋ ਮਨਪ੍ਰੀਤ ਸਿੰਘਾ, ਪਰ ਵੇਲਾ ਈ ਅਊ ਦਿਖਾਉਣ ਦਾ, ਭੁੱਲੋ ਨਾ ਅੱਗੇ ਕੌਣ ਇਹ ਕੁਝ ਨਹੀਂ ਕਰ ਹਟਿਆ, ਟੌਹੜਾ ਦਲ, ਲੌਂਗੋਵਾਲ ਅਕਾਲੀ ਦਲ ਪਿੱਛੇ ਬ੍ਰੰਹਮਪੁਰਾ, ਢੀਂਡਸਾ, ਸੇਖਵਾਂ, ਅਜਨਾਲਾ, ਬ੍ਰੰਹਮਪੁਰਾ ਮੁੜ ਆਇਆ ਕਹਿ ਕੇ ਜੀ ਮੇਰੇ ਮਗਰ ਨੀ ਕੋਈ ਆਇਆ, ਭਾਵੇਂ ਮੇਰੇ ਲਈ ਇਹ ਚੰਗਾ ਕਦਮ ਨਹੀਂ ਸੀ, ਜਿਸ ਬੰਦੇ ਨੂੰ ਸੱਭਿਅਕ ਭਾਸ਼ਾ ਦਾ ਹੀ ਗਿਆਨ ਨਾ ਹੋਵੇ, ਕਈ ਲੇਖਕ ਭੀ ਹਨ, ਜੋ ਦੱਸਦੇ ਤਾਂ ਹਨ ਜੀ ਅਸੀਂ ਧਾਰਮਿਕ ਸੰਸਥਾ ਦੇ ਮੈਂਬਰ ਹੁੰਦੇ ਸੀ, ਪਰ ਬਿਰਤੀ ਤੇ ਹਾਵ-ਭਾਵ ਭੱਦੇ, ਕੀ ਲੈਣਾ ਐਸੇ ਗੁਰਸਿੱਖ ਪਗ੍ਹਵੇ ਤੋਂ ਸ਼ਰੀਫ ਤੇ ਭਲਾਮਾਣਸ ਕਿਸੇ ਦਾ ਭੀ ਧਰਮ ਦਾ ਹੋਵੇ, ਪਰਮ ਮਨੁੁੱਖ ਹੈ ਸਿੱਖੀ ਤਾਂ ਕਰਦਾਰ ਦੀ ਹੋਵੇ, ਲਿਖਦੀ ਜਾਵਾਂ ਮਨਪ੍ਰੀਤ ਸਿੰਘ ਇਯਾਲੀ ਨੂੰ ਉਕਸਾ ਤਾਂ ਦੇਵੋ ਪੈਸਾ ਭੀ ਹੈ, ਇਹ ਨਹੀਂ ਕਹਿ ਸਕਦੀ ਖਰਚਣ ਜੋਗਾ ਜਾਂ ਵਰਤਣ ਜੋਗਾ ਪਰ ਇਹ ਪੜਾਅ ਸ਼ੁੱਭ ਨਹੀਂ, ਵਫ਼ਾਦਾਰੀ ਕੋਈ ਚਰਿੱਤਰ ਹੁੰਦਾ ਹੈ, ਇਹ ਤਾਂ ਬਰਤਾਨਵੀ ਭਾਰਤੀ ਜੜ੍ਹਾਂ ਸੁਨੇਕ ਤੇ ਜਾਵਿਦ ਤੇ ਈਰਾਕੀ ਜਹਾਵੀ ਵਾਲੀ ਰੀਸ ਹੈ ਕਿ ਜੱਕਾ ਚੱਲਿਆ ਫਗਵਾੜੇ ਨੂੰ, ਬਹਿ ਜੋ ਟਪੂਸੀ ਮਾਰ ਕੇ, ਭਾਵੇਂ ਘੋੜੇ ਨੇ ਜੇ ਦੁਲੱਤਾ ਮਾਰਿਆ ਤਾਂ ਹੱਡੀਆਂ ਭਨਾ ਕੇ ਬਹਿ ਜਾਣਗੇ, ਮੈਂ ਮੰਨਦੀ ਹਾਂ ਕਿ ਅਕਾਲੀ ਦਲ ਨੂੰ ਸਾਰੇ ਹੀ ਇਲਾਕਿਆਂ ਦੇ ਜਥਿਆਂ ਦੀ ਕਦਰ ਕਰਨੀ ਬਣਦੀ ਹੈ, ਸਲਾਹ ਲੈਣੀ ਬਣਦੀ ਹੈ, ਮਾਣ ਸਭ ਨੂੰ ਚਾਹੀਦਾ ਹੁੰਦਾ ਹੈ, ਇਹ ਬੂਟੀ ਹੈ, ਸਵੈਮਾਨ ਲਈ ਸਾਜ਼ਗਰ ਆਪਣੇ ਖੰਭਾਂ ਥੱਲੇ ਰੱਖੋ ਆਪਣੇ ਚੂਚਿਆਂ ਨੂੰ ਕਿਉਂ ਬਿੱਲੀ ਝਪੱਟਾ ਮਾਰੇ, ਮੈਂ ਆਪਣਾ ਫਰਜ਼ ਜਰੂਰ ਅਦਾ ਕਰੂੰਗੀ ਤੇ ਲਿਖੂੰਗੀ ਅਸਰ ਹੋਵੇ ਜਾਂ ਨਾ ਇਹ ਦਾਅਵਾ ਨਹੀਂ, ਮੈਂ ਤਾਂ ਕੁਝ ਖੱਟਣ ਲਈ ਨਹੀਂ ਸਗੋਂ ਕੌਮੀ ਚੜ੍ਹੱਤ ਲਈ ਚਿੰਤਕ ਹਾਂ, ਪਰ ਮੈਂ ਇਹ ਜਰੂਰ ਬੁਰਾ ਮਨਾਉਂਦੀ ਹਾਂ ਕਿ ਅਕਾਲੀ ਦਲ ਦੇ ਕੱਟੜ ਵਿਰੋਧੀ ਸੁਝਾਉ ਦੇਣ ਸਾਫ ਸਾਫ ਦਿਸਦਾ ਹੈ ਕਿ ਇਹ ਦਲਾਲਾਂ ਵਾਲਾ ਕੰਮ ਨਿਭਾ ਰਹੇ ਹਨ, ਨਹੀਂ ਤਾਂ ਵਿਰੋਧੀ ਧਿਰ ਵਿਰੋਧਤਾ ਕਰਦੀ ਹੁੰਦੀ ਹੈ ਨਾ ਕਿ ਦਖਲ, ਚਲੋ ਇਹ ਕੋਈ ਪਹਿਲਾਂ ਕਾਂਡ ਤਾਂ ਨਹੀਂ, ਇਤਿਹਾਸ ਫਰੋ੍ਹਲੋ ਸਿੱਖ ਹੀ ਧੋਖੇ ਦਿੰਦੇ ਰਹੇ ਹਨ, ਸਭ ਇਹ ਉਹੀ ਜੜ੍ਹਾਂ ਹਨ ਫੈਲੀਆਂ ਹਨ, ਨਹੀਂ ਤਾਂ ਪੰਜਾਬੀ, ਸਿੱਖ ਅਤੇ ਜੱਥਿਆਂ ਬੰਦੀਆਂ ਅਕਾਲ ਢਾਅ ਢੇਰੀ ਮਨੁੱਖਤਾ ਦਾ ਘਾਣ, ਹਿਰਦੇ ਵਲੂੰਧਰੇ ਚੇਰ ਰੱਖੋ ਉਦੋਂ ਤਾਂ ਬੇਅਦਬੀ ਨਹੀਂ ਸੀ ਜਦੋਂ ਇਨ੍ਹਾਂ ਕਾਂਗਰਸ ਜਿਤਾਈ, ਮੰਨਣਯੋਗ ਹੈ ਕਿ ਇਹ ਵਲੂੰਧਰੇ ਹਿਰਦੇ ਹਨ, ਧਰਨਾ ਲਾਈ ਭੀ ਇਸੇ ਲੜੀ ਕੜੀ ਦੇ ਹਨ, ਚਲੋ ਕਰਨਗੇ, ਭਰਨਗੇ, ਸੁਹਿਰਦ ਆਪਣੀ ਆਸਥਾ ਬਣਾਈ ਰੱਖਣ, ਇਹ ਹੀ ਪ੍ਰਾਰਥਨਾ ਕਰਦੇ ਰਹੀਏ, ਸਲਾਮਤ ਰੱਖੇ ਸਾਈਂ ।
-ਬਲਵਿੰਦਰ ਕੌਰ ਚਾਹਲ ਸਾਊਥਾਲ