image caption:

ਜਸਪ੍ਰੀਤ ਡੀ.ਸੀ. ਜਲੰਧਰ ਬਣੇ ਸੁਰਜੀਤ ਹਾਕੀ ਦੇ 20ਵੇਂ ਪ੍ਰਧਾਨ

 ਜਲੰਧਰ : ਜਲੰਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਆਈ. ਏ.ਐਸ. ਅੰਤਰਰਾਸਟਰੀ ਪ੍ਰਸਿੱਧੀ ਪ੍ਰਾਪਤ ਸੁਰਜੀਤ ਹਾਕੀ ਸੁਸਾਇਟੀ, ਜਲੰਧਰ ਦੇ 20ਵੇਂ ਪ੍ਰਧਾਨ ਬਣ ਗਏ ਹਨ ।

ਸੁਰਜੀਤ ਹਾਕੀ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਲੇਖ ਰਾਜ ਨਈਅਰ, ਆਈ.ਆਰ.ਐਸ. (ਸੇਵਾਮੁਕਤ) ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿੱਚ ਸੁਸਾਇਟੀ ਦੇ ਸਵਿਧਾਨ ਮੁਤਾਬਕ ਜ਼ਿਲ੍ਹੇ ਦੇ ਨਵੇਂ ਨਿਯੁਕਤ ਡਿਪਟੀ ਕਮਿਸ਼ਨਰ, ਜਲੰਧਰ ਜਸਪ੍ਰੀਤ ਸਿੰਘ, ਆਈ. ਏ.ਐਸ. ਨੂੰ ਸੁਰਜੀਤ ਹਾਕੀ ਸੁਸਾਇਟੀ ਜਲੰਧਰ ਦਾ 20ਵਾਂ ਪ੍ਰਧਾਨ ਥਾਪਿਆ ਗਿਆ ਹੈ । ਸੁਸਾਇਟੀ ਦੇ ਆਮ ਇਜਲਾਸ ਦੌਰਾਨ ਸੁਰਜੀਤ ਹਾਕੀ ਸੁਸਾਈਟੀ ਦੇ 19ਵੇਂ ਪ੍ਰਧਾਨ ਤੇ ਸਾਬਕਾ ਡਿਪਟੀ ਕਮਿਸ਼ਨਰ, ਜਲੰਧਰ ਘਨਸ਼ਿਆਮ ਥੋਰੀ, ਆਈ.ਏ.ਐੱਸ. ਦੇ 2 ਸਾਲ ਤੋਂ ਵੱਧ ਸਮੇਂ ਦੌਰਾਨ ਉਹਨਾਂ ਵੱਲੋਂ ਸੁਸਾਇਟੀ ਲਈ ਕੀਤੇ ਕੰਮ ਕਾਜਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਭਰਪੁਰ ਯਤਨਾਂ ਸਦਕਾ 38ਵੇਂ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਵਿਚ ਮੁੱਖ ਮੰਤਰੀ, ਪੰਜਾਬ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਦੇ ਸਮੇਂ ਵਿਚ ਹੀ ਸੁਰਜੀਤ ਹਾਕੀ ਅਕੈਡਮੀ ਦਾ ਸਥਾਪਨਾ ਕੀਤੀ ਗਈ । ਸੁਸਾਈਟੀ ਨੇ ਇਕ ਪਤਾ ਪਾਸ ਕਰਕੇ ਉਹਨਾਂ ਦੀਆਂ ਸੁਸਾਈਟੀ ਪ੍ਰਤੀ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਹਨਾਂ ਦੇ ਸਮੇਂ ਵਿਚ ਹੋਏ ਬੇਹਤਰੀਨ ਕੰਮਾਂ ਨੂੰ ਸੁਸਾਈਟੀ ਹਮੇਸ਼ਾ ਯਾਦ ਰੱਖੇਗੀ। ਇਸੇ ਦੌਰਾਨ ਉਹਨਾਂ ਨੂੰ ਸੁਰਜੀਤ ਹਾਕੀ ਸੁਸਾਈਟੀ ਦਾ ਪੱਕੇ ਤੌਰ ਪਰ ਪੈੱਟਰਨ ਨਿਯੁਕਤ ਕਰਨ ਦਾ ਵੀ ਫੈਸਲਾ ਸਰਬ ਸੰਮਤੀ ਨਾਲ ਕੀਤਾ ਗਿਆ ।

ਅੱਜ ਨਵ-ਨਿਯੁਕਤ ਨਿਯੁਕਤ ਡਿਪਟੀ ਕਮਿਸ਼ਨਰ, ਜਲੰਧਰ ਤੇ ਸੁਰਜੀਤ ਹਾਕੀ ਸੁਸਾਇਟੀ ਜਲੰਧਰ ਦੇ 20ਵੇਂ ਪ੍ਰਧਾਨ ਜਸਪ੍ਰੀਤ ਸਿੰਘ, ਆਈ. ਏ.ਐਸ. ਨਾਲ ਹੋਈ ਪਲੇਠੀ ਮੀਟਿੰਗ ਵਿਚ ਸ਼ਾਮਿਲ ਸ਼ਾਮਿਲ ਸੁਸਾਈਟੀ ਦੇ ਸੀਨੀਅਰ ਮੀਤ ਪ੍ਰਧਾਨ ਲੇਖ ਰਾਜ ਨਈਅਰ, ਆਈ.ਆਰ.ਐਸ. (ਸੇਵਾਮੁਕਤ) ਤੇ ਲਖਵਿੰਦਰ ਪਾਲ ਸਿੰਘ ਖੈਰਾ, ਸਕੱਤਰ ਜਨਰਲ ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁੱਲੂ, ਤਰਸੇਮ ਸਿੰਘ ਪਵਾਰ, ਅਮਰੀਕ ਸਿੰਘ ਪਵਾਰ, ਰਾਮ ਪ੍ਰਤਾਪ, ਰਨਦੀਪ ਗੁਪਤਾ, ਇਕਬਾਲ ਸਿੰਘ ਸੰਧੂ, ਰਣਬੀਰ ਸਿੰਘ ਟੁੱਟ, ਪ੍ਰੋਫੇਸਰ ਕਿਰਪਾਲ ਸਿੰਘ ਮਠਾੜੂ, ਰਮਣੀਕ ਸਿੰਘ ਰੰਧਾਵਾ, ਗੌਰਵ ਅਗਰਵਾਲ ਨੇ ਉਹਨਾਂ ਨੂੰ ਸੁਰਜੀਤ ਹਾਕੀ ਸੁਸਾਈਟੀ ਦੀਆਂ ਖੇਡਾਂ ਪ੍ਰਤੀ ਸਰਗਰਮੀਆਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਉਪਰ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਆਈ. ਏ.ਐਸ. ਨੇ ਸੁਸਾਈਟੀ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਡੀ ਕੌਮੀ ਖੇਡ ਹਾਕੀ ਦੇ ਵਿਕਾਸ ਅਤੇ ਓਲੰਪੀਅਨ ਸਰਦਾਰ ਸੁਰਜੀਤ ਸਿੰਘ ਦੀ ਸਦੀਵੀ ਯਾਦ ਨੂੰ ਤਾਜਾ ਰੱਖਣ ਲਈ ਸੁਰਜੀਤ ਹਾਕੀ ਸੁਸਾਈਟੀ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਵਿਸ਼ਵਾਸ ਦੁਆਇਆ ਕਿ ਉਹ ਸਾਬਕਾ ਡਿਪਟੀ ਕਮਿਸ਼ਨਰਾਂ ਵਾਂਗ ਆਪਣਾਂ ਵੀ ਸਹਿਯੋਗ ਦਿੰਦੇ ਰਹਿਣਗੇ। ਉਹਨਾਂ ਸੁਸਾਈਟੀ ਮੈਂਬਰਾਂ ਨੂੰ ਸੁਲਾਹ ਦਿੱਤੀ ਕਿ ਉਹ ਸਬ ਜੂਨੀਅਰ ਤੇ ਜੂਨੀਅਰ ਵਰਗ ਦੇ ਖਿਡਾਰੀਆਂ ਨੂੰ ਟ੍ਰੇਨਿੰਗ ਦੇਣ ਤੇ ਉਹਨਾਂ ਨੂੰ ਇਸ ਮੰਤਵ ਲਈ ਖੇਡਾਂ ਦਾ ਸਮਾਨ ਲੋੜ ਅਨੁਸਾਰ ਉਪਲਬੱਧ ਕਰਵਾਉਣ ਵੱਲ ਜਿਆਦਾ ਧਿਆਨ ਦੇਣ । ਉਹਨਾਂ ਇਹ ਵੀ ਆਦੇਸ਼ ਦਿੱਤਾ ਕਿ ਜ਼ਿਲ੍ਹੇ ਦੇ ਸਬ-ਜੂਨੀਅਰ ਤੇ ਜੂਨੀਅਰ ਵਰਗ ਦੇ ਖਿਡਾਰੀਆਂ ਲਈ ਹਾਕੀ ਲੀਗ ਦੀ ਵੀ ਸਰੂਆਤ ਕੀਤੀ ਜਾਵੇ । ਉਹਨਾਂ ਸੁਰਜੀਤ ਹਾਕੀ ਸੁਸਾਈਟੀ ਵੱਲੋਂ ਪਿਛਲੇ 39 ਸਾਲਾਂ ਤੋਂ ਸੁਰਜੀਤ ਹਾਕੀ ਟੂਰਨਾਮੈਂਟ ਦੀ ਅੰਤਰਰਾਸ਼ਟਰੀ ਪੱਧਰ ਉਪਰ ਬਣਾਈ ਪਹਿਚਾਣ ਲਈ ਸਮੂੰਹ ਮੈਂਬਰਾਂ ਨੂੰ ਮੁਬਾਰਕ ਬਾਦ ਦਿੱਤੀ ।