image caption:

ਕੈਨੇਡਾ ਚ’ ਭਾਰਤੀ ਮੂਲ ਦੇ ਸਚਿਨ ਕਦਮ ਨਾਮੀਂ ਵਿਅਕਤੀ ਦੀ ਪਾਣੀ ਚ ਡੁੱਬਣ ਨਾਲ ਮੋਕੇ ਤੇ ਮੌਤ

 ਐਡਮਿੰਟਨ (ਰਾਜ ਗੋਗਨਾ/ ਕੁਲਤਰਨ ਪਧਿਆਣਾ)&mdash ਬੀਤੇਂ ਦਿਨ ਕੈਨੇਡੀਅਨ ਦੇ ਸੂਬੇ ਅਲਬਰਟਾ ਦੇ ਐਡਮਿੰਟਨ ਸ਼ਹਿਰ ਵਿਖੇ ਇਕ ਭਾਰਤੀ ਮੂਲ ਦੇ 42 ਸਾਲਾਂ ਸਚਿਨ ਕਦਮ ਦੀ ਪਾਣੀ ਚ ਡੁੱਬਣ ਨਾਲ ਮੌਤ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ।ਦੱਸਿਆ ਜਾਂਦਾ ਹੈ ਕਿ  42 ਸਾਲਾਂ ਸਚਿਨ ਕਦਮ ਬਤੌਰ ਇਕ ਵੈਲਡਰ ਦਾ ਕੰਮ ਕਰਦਾ ਸੀ ਅਤੇ ਆਪਣੇ ਪਰਿਵਾਰ ਸਮੇਤ ਸੰਨ  2014 ਚ&rsquo ਭਾਰਤ ਤੋਂ ਕੈਨੇਡਾ ਆਇਆ ਸੀ। ਆਈਲੈਂਡ ਲੇਕ (Astotin Lake at Elk Island Park) ਵਿਖੇ ਪੈਡਲ ਬੋਟਿੰਗ ਕਰਦੇ ਹੋਏ, ਉਸ ਦੀ ਡੁੱਬਣ ਨਾਲ ਮੌਤ ਹੋ ਗਈ ਹੈ, ਉਹ ਆਪਣੇ ਪਿਛੇ ਇੱਕ ਛੋਟੀ ਬੇਟੀ ਅਤੇ ਪਤਨੀ ਛੱਡ ਗਿਆ ਹੈ। ਮ੍ਰਿਤਕ ਸਚਿਨ ਦੇ ਦੋਸਤਾ ਮੁਤਾਬਕ ਉਹ ਇੱਕ ਵਧੀਆ ਤੈਰਾਕ ਅਤੇ ਮਿਲਣਸਾਰ ਇਨਸਾਨ ਸੀ। ਇੱਥੇ ਜਿਕਰਯੋਗ ਹੈ ਕਿ ਹਰ ਸਾਲ ਕੈਨੇਡਾ ਦੇ ਵਿੱਚ ਦਰਜਨਾਂ ਦੇ ਕਰੀਬ ਲੋਕਾ ਦੀਆਂ ਮੌਤਾ ਪਾਣੀ ਚ ਡੁੱਬਣ ਦੇ  ਕਾਰਨ ਹੋ ਜਾਂਦੀਆ ਹਨ।