image caption:

ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਕੋਰੋਨਾ ਨੂੰ ਦਿੱਤੀ ਮਾਤ

 ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਬੁਧਵਾਰ ਨੂੰ ਕੀਤੀ ਗਈ ਜਾਂਚ ਵਿਚ ਕੋਰੋਨਾ ਵਾਇਰਸ ਦੇ ਸੰਕਰਮਣ ਤੋਂ ਮੁਕਤ ਪਾਏ ਗਏ। ਇਸ ਤੋਂ ਪਹਿਲਾਂ ਮੰਗਲਵਾਰ ਰਾਤ ਕੀਤੀ ਗਈ ਜਾਂਚ ਵਿਚ ਵੀ ਸੰਕਰਮਣ ਦੀ ਪੁਸ਼ਟੀ ਨਹੀਂ ਹੋਈ ਸੀ। ਜੋਅ ਬਾਈਡਨ ਦੇ ਡਾਕਟਰ ਦੇ ਹਵਾਲੇ ਤੋਂ ਜਾਰੀ ਪੱਤਰ ਵਿਚ ਵਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ। ਹੁਣ ਜੋਅ ਬਾਈਡਨ ਨੇ ਆਈਸੋਲੇਸ਼ਨ ਨੂੰ ਖਤਮ ਕਰ ਦਿੱਤਾ ਹੈ। 79 ਸਾਲਾ ਜੋਅ ਬਾਈਡਨ ਨੂੰ ਕੋਰੋਨਾ ਹੋ ਗਿਆ ਸੀ। ਬਾਈਡਨ ਨੇ ਅਮਰੀਕੀਆਂ ਨੂੰ ਕਿਹਾ, ਕੋਵਿਡ ਗਿਆ ਨਹੀਂ ਹੈ। ਲੋਕਾਂ ਨੂੰ ਇਹ ਵੀ ਦੱਸਿਆ ਕਿ ਐਂਟੀ-ਕੋਵਿਡ ਵੈਕਸੀਨ ਡੋਜ਼, ਬੂਸਟਰ ਡੋਜ਼ ਅਤੇ ਇਲਾਜ ਰਾਹੀਂ ਗੰਭੀਰ ਰੂਪ ਵਿੱਚ ਬਿਮਾਰ ਹੋਣ ਤੋਂ ਬਚਿਆ ਜਾ ਸਕਦਾ ਹੈ। ਇਨਫੈਕਸ਼ਨ ਤੋਂ ਮੁਕਤ ਹੋਣ ਤੋਂ ਬਾਅਦ ਜੋਅ ਬਾਈਡਨ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ &rsquoਚ ਆਪਣੇ ਸੰਬੋਧਨ ਦੌਰਾਨ ਜਨਤਾ ਦਾ ਧੰਨਵਾਦ ਕੀਤਾ ਅਤੇ ਕਿਹਾ, ਹੁਣ ਮੈਨੂੰ ਓਵਲ ਦਫਤਰ ਵਾਪਸ ਜਾਣਾ ਪਵੇਗਾ।