image caption:

ਆਰ ਐਸ ਐਸ ਦੇ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

 ਨਵੀਂ ਦਿੱਲੀ, - ਵਿਸ਼ਵ ਹਿੰਦੂ ਪ੍ਰੀਸ਼ਦ ਤੇ ਰਾਸ਼ਟਰੀ ਸਵੈ ਸੇਵਕ ਸੰਘ (ਆਰ ਐਸ ਐਸ) ਦੇ ਦਿੱਲੀ ਵਾਲੇ ਦਫ਼ਤਰ ਨੂੰ ਬੰਬ ਨਾਲ ੳਡਾਉਣ ਦੀ ਕੱਲ੍ਹ ਧਮਕੀ ਮਿਲੀ ਹੈ।
ਪਤਾ ਲੱਗਾ ਹੈ ਕਿ ਇੱਕ ਸ਼ੱਕੀ ਵਿਅਕਤੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਦਫ਼ਤਰ ਵਿੱਚ ਗਿਆ ਅਤੇ ਉਸ ਨੇ ਦਫ਼ਤਰ ਨੂੰ ਉਡਾਉਣ ਦੀ ਧਮਕੀ ਦਿੱਤੀ। ਵੀ ਐਚ ਪੀ ਵਰਕਰਾਂ ਨੇ ਉਸ ਨੂੰ ਫੜ ਕੇ ਦਿੱਲੀ ਪੁਲਸ ਨੂੰ ਸੌਂਪ ਦਿੱਤਾ। ਇਹ ਘਟਨਾ ਕੱਲ੍ਹ ਦਿੱਲੀ ਦੇ ਝੰਡੇਵਾਲ ਵਿਚਲੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਦਫ਼ਤਰ ਵਿੱਚ ਵਾਪਰੀ। ਵੀ ਐਚ ਪੀ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਇਹ ਜਾਣਕਾਰੀ ਦਿੱਤੀ ਹੈ। ੋ,ੌ ਜਾਣਕਾਰੀ ਅਨੁਸਾਰ ਦੋਸ਼ੀ ਨੌਜਵਾਨ ਧਮਕੀਆਂ ਦਿੰਦੇ ਹੋਏ ਵੱਖ-ਵੱਖ ਸਮੇਂ ਦੋਹਾਂ ਦਫ਼ਤਰਾਂ ਵਿੱਚ ਗਿਆ। ਇੱਕ ਥਾਂ ਉੱਤੇ ਉਸ ਨੇ ਰੇਕੀ ਕੀਤੀ, ਦੂਜੀ ਥਾਂ ਉੱਤੇ ਦਫ਼ਤਰ ਨੂੰ ਉਡਾਉਣ ਦੀ ਧਮਕੀ ਦਿੱਤੀ। ਉਸ ਨੇ ਕਿਹਾ ਕਿ ਉਨ੍ਹਾਂ ਦੇ ਪੈਗੰਬਰ ਬਾਰੇ ਕੀ ਕਿਹਾ ਜਾ ਰਿਹਾ ਹੈ, ਕੀ ਸਮਝ ਰਹੇ ਹੋ ਤਸੀਂ, ਸਾਨੂੰ ਵੀ ਦੱਸਣਾ ਆਉਂਦਾ ਹੈ। ਇਸ ਦਫ਼ਤਰ ਨੂੰ ਬੰਬ ਨਾਲ ਉਡਾ ਦਿਆਂਗੇ।