image caption:

ਨੀਰਜ ਚੋਪੜਾ ਨੇ ਸੱਟ ਕਾਰਨ ਬਰਮਿੰਘਮ ਕਾਮਨਵੈੱਲਥ ਖੇਡਾਂ ਤੋਂ ਹਟਣ ਦਾ ਕੀਤਾ ਫੈਸਲਾ

 ਨਵੀ ਦਿੱਲੀ- ਓਲੰਪਿਕਾ ਸੋਨ ਤਮਗਾ ਜੇਤੂ ਤੇ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਜੈਵਲਿਨ ਥ੍ਰੋਅਰ ਐਥਲੀਟ ਨੀਰਜ ਚੋਪੜਾ ਨੇ ਸੱਟ ਕਾਰਨ ਬਰਮਿੰਘਮ ਕਾਮਨਵੈੱਲਥ ਖੇਡਾਂ ਤੋਂ ਹਟਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਭਾਰਤ ਦੀਆਂ ਇਨ੍ਹਾਂ ਖੇਡਾਂ ਵਿੱਚ ਤਮਗਾ ਉਮੀਦਾਂ ਨੂੰ ਝਟਕਾ ਲੱਗਾ ਹੈ।
ਨੀਰਜ ਨੂੰ ਅਮਰੀਕਾ ਦੇ ਯੂਜੀਨ ਵਿੱਚ ਵਿਸ਼ਵ ਚੈਂਪੀਅਨਸ਼ਿਪ ਮੌਕੇ ਹਲਕੀ ਸੱਟ ਲੱਗੀ ਅਤੇ ਉਸ ਨੇ ਕੱਲ੍ਹ ਐਮ ਆਰ ਆਈ ਸਕੈਨ ਕਰਾਉਣ ਪਿੱਛੋਂਕਾਮਨਵੈੱਲਥ ਖੇਡਾਂ ਵਿੱਚੋਂ ਹਟਣ ਦਾ ਫੈਸਲਾ ਕਰ ਲਿਆ। ਭਾਰਤੀ ਐਥਲੈਟਿਕਸ ਐਸੋਸੀਏਸ਼ਨ ਦੇ ਮੁਖੀ ਆਦਿਲ ਸੁਮਾਰਿਵਾਲਾ ਨੇ ਕਿਹਾ ਕਿ ਨੀਰਜ ਨੇ ਐਸੋਸੀਏਸ਼ਨ ਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ ਓ ਏ) ਨੂੰ ਇਹ ਦੱਸਣ ਦੀ ਅਪੀਲ ਕੀਤੀ ਹੈ ਕਿ ਉਹ ਬਰਮਿੰਘਮ ਖੇਡਾਂ ਵਿੱਚ ਭਾਰਤੀ ਦਲ ਦਾ ਝੰਡਾਬਰਦਾਰ ਨਹੀਂ ਬਣ ਸਕੇਗਾ।ਸੁਮਾਰਵਿਲਾ ਨੇ ਕਿਹਾ,&lsquo&lsquoਨੀਰਜ ਨੇ ਕਿਹਾ ਹੈ ਕਿ ਉਹ ਕਾਮਨਵੈੱਲਥ ਖੇਡਾਂ ਵਿੱਚ ਮੁਕਾਬਲੇਬਾਜ਼ੀ ਲਈ ਸੌ ਫੀਸਦੀ ਫਿੱਟ ਨਹੀਂ, ਇਸ ਲਈ ਉਦਘਾਟਨੀ ਸਮਾਰੋਹ ਵਿੱਚ ਭਾਰਤ ਦਾ ਝੰਡਾਬਰਦਾਰ ਨਹੀਂ ਬਣੇਗਾ। ਨੀਰਜ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਦੌਰਾਨ ਕੱਲ੍ਹ ਕੁਝ ਸੰਘਰਸ਼ ਕਰ ਰਿਹਾ ਸੀ। ਅਸੀਂ ਉਸ ਦੇ ਲਗਾਤਾਰ ਸੰਪਰਕ ਵਿੱਚ ਹਾਂ ਤਾਂ ਕਿ ਉਸ ਨੂੰ ਜਲਦੀ ਠੀਕ ਹੋਣ ਵਿੱਚ ਮਦਦ ਕਰ ਸਕੀਏ।''