image caption:

ਸਾਬਕਾ ਕਾਂਗਰਸੀ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ‘ਤੇ ਲੱਗੇ ਜ਼ਮੀਨ ਦੇ ਸੌਦੇ ‘ਚ 28 ਕਰੋੜ ਦੇ ਘੁਟਾਲੇ ਦੇ ਦੋਸ਼

 ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸੰਗਤ ਸਿੰਘ ਗਿਲਜੀਆਂ ਤੋਂ ਬਾਅਦ ਹੁਣ ਸਾਬਕਾ ਕਾਂਗਰਸੀ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵੀ ਪੰਜਾਬ ਸਰਕਾਰ ਦੇ ਰਾਡਾਰ &lsquoਤੇ ਆ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਤ੍ਰਿਪਤ ਬਾਜਵਾ ਤੇ 2 IAS ਅਫਸਰਾਂ &lsquoਤੇ ਜਲਦ ਹੀ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਤ੍ਰਿਪਤ ਰਜਿੰਦਰ ਬਾਜਵਾ &lsquoਤੇ ਅੰਮ੍ਰਿਤਸਰ ਵਿੱਚ ਜ਼ਮੀਨ ਦੇ ਸੌਦੇ ਵਿੱਚ 28 ਕਰੋੜ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਇਸ ਬਾਰੇ ਮੌਜੂਦਾ ਪੇਂਡੂ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਸੀਐਮ ਭਗਵੰਤ ਮਾਨ ਨੂੰ ਰਿਪੋਰਟ ਸੌਂਪੀ ਗਈ ਹੈ।
ਇਸ ਸਬੰਧੀ ਮੰਤਰੀ ਧਾਲੀਵਾਲ ਨੇ ਕਿਹਾ ਕਿ ਇਸ ਵਿੱਚ ਸਾਬਕਾ ਮੰਤਰੀਆਂ ਤੇ 2 ਆਈਏਐਸ ਦੇ ਨਾਂ ਆਉਣ ਕਾਰਨ ਕਾਰਵਾਈ ਕਰਨਾ ਮੇਰੇ ਅਧਿਕਾਰ ਖੇਤਰ ਵਿੱਚ ਨਹੀਂ। ਇਸ ਲਈ ਇਸ ਨੂੰ ਮੁੱਖ ਮੰਤਰੀ ਨੂੰ ਸੌਂਪਿਆ ਗਿਆ ਹੈ।
ਮੰਤਰੀ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਪੰਚਾਇਤ ਨੇ ਅੰਮ੍ਰਿਤਸਰ ਦੇ ਪਿੰਡ ਭਗਤੂਪੁਰਾ ਵਿੱਚ ਜ਼ਮੀਨ ਅਲਫ਼ਾ ਇੰਟਰਨੈਸ਼ਨਲ ਨੂੰ ਵੇਚੀ ਸੀ । ਸਰਕਾਰ ਬਣਦਿਆਂ ਹੀ ਇਸ ਵਿਕਰੀ ਵਿੱਚ ਕਰੋੜਾਂ ਦੀ ਧੋਖਾਧੜੀ ਦਾ ਸ਼ੱਕ ਜਤਾਇਆ ਗਿਆ । ਉਨ੍ਹਾਂ ਨੇ 20 ਮਈ ਨੂੰ ਇਸਦੀ 3 ਮੈਂਬਰੀ ਜਾਂਚ ਟੀਮ ਬਣਾਈ ਸੀ । ਜਿਸਦੀ ਜਾਂਚ ਰਿਪੋਰਟ CM ਮਾਨ ਨੂੰ ਸੌਂਪ ਦਿੱਤੀ ਗਈ ਹੈ।