image caption:

ਸਿੱਖ ਮੋਟਰਸਾਈਕਲ ਕਲੱਬ ਵੱਲੋਂ ਫੰਡ ਇਕੱਠਾ ਕਰਨ ਵਾਸਤੇ ਸਾਲਾਨਾ ‘ਕਰੌਸ ਕੰਟਰੀ ਰਾਈਡ’ ਕੱਢੀ

ਸਰੀ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੀ.ਸੀ. ਦੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਡਾਇਬਟੀਜ਼ ਕੈਨੇਡਾ ਲਈ ਫੰਡ ਇਕੱਠਾ ਕਰਨ ਵਾਸਤੇ ਡਾਇਬਟੀਜ਼ ਵਿਰੁੱਧ ਸਾਲਾਨਾ &lsquoਕਰੌਸ ਕੰਟਰੀ ਰਾਈਡ&rsquo ਕੱਢੀ ਜਾ ਰਹੀ ਹੈ। ਇਸੇ ਤਹਿਤ ਐਤਵਾਰ ਨੂੰ ਐਬਟਸਫੋਰਡ ਤੋਂ ਸਰੀ ਤੱਕ ਰੈਲੀ ਕੱਢੀ ਗਈ।
ਸਿੱਖ ਮੋਟਰਸਾਈਕਲ ਕਲੱਬ ਦੀ ਬੀ.ਸੀ. ਚੈਪਟਰ ਦੀ ਰਾਈਡ ਸਵੇਰੇ 9 ਵਜੇ ਐਬਟਸਫੋਰਡ ਵਿੱਚ ਸਥਿਤ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੋਸਾਇਟੀ ਤੋਂ ਸ਼ੁਰੂ ਹੋਈ ਅਤੇ ਦੁਪਹਿਰ ਢਾਈ ਵਜੇ ਸਰੀ ਪਹੁੰਚ ਗਈ।
ਸਰੀ ਵਿੱਚ ਗੁਰਦੁਆਰਾ ਦੁਖ ਨਿਵਾਰਣ ਸਾਹਿਬ ਵਿਖੇ ਸਿੱਖਾਂ ਦਾ ਇਹ ਕਾਫ਼ਲਾ ਰੁਕਿਆ, ਜਿੱਥੇ ਲੋਕਾਂ ਨੂੰ ਸ਼ੂਗਰ ਵਿਰੁੱਧ ਜਾਗਰੂਕ ਕੀਤਾ ਗਿਆ ਅਤੇ ਇਹ ਵੀ ਦੱਸਿਆ ਗਿਆ ਕਿ ਇਹ ਕਈ ਲੋਕਾਂ &rsquoਤੇ ਕਿਵੇਂ ਮਾੜਾ ਅਸਰ ਪਾ ਰਿਹਾ ਹੈ।
ਇਸ ਤੋਂ ਇਲਾਵਾ ਸਿੱਖ ਮੋਟਰਸਾਈਕਲ ਕਲੱਬ ਦੇ ਫੰਡਰੇਜ਼ਿੰਗ ਉਪਰਾਲੇ ਬਾਰੇ ਵੀ ਜਾਣਕਾਰੀ ਦਿੱਤੀ ਗਈ। ਦੱਸਿਆ ਗਿਆ ਕਿ ਇਸ ਵਾਰ ਡਾਇਬਟੀਜ਼ ਕੈਨੇਡਾ ਨੂੰ ਦਾਨ ਦੇਣ ਲਈ 1 ਲੱਖ ਡਾਲਰ ਫੰਡ ਇਕੱਠਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਦੇ ਲਈ ਯਤਨ ਕੀਤਾ ਜਾ ਰਿਹਾ ਹੈ।