image caption:

ਡੌਂਕੀ ਰਾਹੀਂ ਕੈਨੇਡਾ ਵੱਲੋਂ ਅਮਰੀਕਾ ’ਚ ਦਾਖ਼ਲ ਹੋ ਰਹੇ 7 ਭਾਰਤੀ ਗ੍ਰਿਫ਼ਤਾਰ

ਕਿਊਬੈਕ ਸਿਟੀ : ਡੌਂਕੀ ਰਾਹੀਂ ਜਾਂ ਫਿਰ ਕਿਸੇ ਹੋਰ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੁੰਦੇ ਸਮੇਂ ਹੁਣ ਤੱਕ ਬਹੁਤ ਸਾਰੇ ਭਾਰਤੀ ਆਪਣੀ ਜਾਨ ਗੁਆ ਚੁੱਕੇ ਨੇ, ਪਰ ਫਿਰ ਵੀ ਲੋਕ ਲਗਾਤਾਰ ਇਹ ਖ਼ਤਰਨਾਕ ਕਦਮ ਚੁੱਕੇ ਰਹੇ ਨੇ।
ਇਸੇ ਤਰ੍ਹਾਂ 7 ਹੋਰ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ ਕੈਨੇਡਾ ਵੱਲੋਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋ ਰਹੇ ਸਨ।
20 ਤੋਂ 25 ਸਾਲ ਉਮਰ ਦੇ ਇਹ ਸੱਤ ਨੌਜਵਾਨ ਗੁਜਰਾਤ ਦੇ ਗਾਂਧੀਨਗਰ ਤੇ ਮਹਿਸਾਣਾ ਦੇ ਵਾਸੀ ਹਨ। ਇਹ ਸਾਰੇ ਜਣੇ ਕੈਨੇਡਾ ਦੇ ਕਿਊਬੈਕ ਸੂਬੇ ਦੇ ਰਸਤੇ ਰਾਹੀਂ ਨਿਊਯਾਰਕ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ। ਇਸੇ ਦੌਰਾਨ ਯੂਐਸ ਇੰਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਅਧਿਕਾਰੀਆਂ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਗੁਜਰਾਤ ਦੇ ਵਾਸੀ ਇਨ੍ਹਾਂ ਸਾਰੇ ਨੌਜਵਾਨਾਂ &rsquoਤੇ ਏਲੀਅਨ ਐਕਟ ਤਹਿਤ ਦੋਸ਼ ਲਾਏ ਗਏ ਅਤੇ ਇਨ੍ਹਾਂ ਨੂੰ ਅਲਬਾਨੀ ਵਿੱਚ ਹਿਰਾਸਤ ਵਿੱਚ ਰੱਖਿਆ ਗਿਆ ਹੈ।
ਨਿਊਯਾਰਕ ਪੁਲਿਸ ਗੁਜਰਾਤ ਵਿੱਚ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਕੋਲੋਂ ਪੁੱਛਗਿੱਛ ਕਰਕੇ ਵੇਰਵੇ ਇਕੱਠੇ ਕਰਨ ਦਾ ਯਤਨ ਕਰ ਰਹੀ ਹੈ, ਪਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਦੇ ਅਮਰੀਕਾ ਜਾਣ ਬਾਰੇ ਕੋਈ ਖ਼ਬਰ ਨਹੀਂ ਸੀ।