image caption:

ਸਾਬਕਾ ਸੀਐਮ ਚੰਨੀ ਦੀ ਐਸਐਮਓ ਭਾਬੀ ਨੇ ਦਿੱਤਾ ਅਸਤੀਫ਼ਾ

ਚੰਡੀਗੜ੍ਹ : ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਸਖ਼ਤੀ ਦਾ ਗਾਜ਼ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੀ ਭਾਬੀ &rsquoਤੇ ਵੀ ਡਿੱਗੀ ਹੈ। ਸਾਬਕਾ ਸੀਐਮ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਦੀ ਪਤਨੀ ਡਾ. ਮਨਿੰਦਰ ਕੌਰ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਖਰੜ ਸਿਵਲ ਹਸਪਤਾਲ ਵਿਚ ਸੀਨੀਅਰ ਮੈਡੀਕਲ ਅਫ਼ਸਰ ਦੇ ਅਹੁਦੇ ਤੇ ਤੈਨਾਤ ਸੀ।
ਕੁਝ ਦਿਨ ਪਹਿਲਾਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਖਰੜ ਹਸਪਤਾਲ ਦੀ ਚੌਕਿੰਗ ਕੀਤੀ ਸੀ। ਜਿਸ ਦੌਰਾਨ ਵਾਰਡ ਵਿਚ ਪੱਖੇ ਨਾ ਚਲਣ ਅਤੇ ਵਾਸ਼ਰੂਮ ਸਾਫ ਨਾ ਹੋਣ &rsquoਤੇ ਐਸਐਮਓ ਨੂੰ ਝਾੜਿਆ ਸੀ। ਜਿਸ ਤੋਂ ਬਾਅਦ ਡਾ. ਮਨਿੰਦਰ ਦਾ ਤਬਾਦਲਾ ਖਰੜ ਤੋਂ ਬਰਨਾਲਾ ਦੇ ਧਨੌਲਾ ਵਿਚ ਕਰ ਦਿੱਤਾ ਗਿਆ ਸੀ।