image caption:

‘ਆਪ’ ਨੇ ਗੁਜਰਾਤ ਚੋਣਾਂ ਲਾਏ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਲਿਸਟ

ਗੁਜਰਾਤ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਤਿਆਰ ਹੋ ਗਈ ਹੈ। ਇਸੇ ਕੜੀ ਵਿੱਚ ਆਮ ਆਦਮੀ ਪਾਰਟੀ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ਵਿੱਚ 10 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ &lsquoਆਪ&rsquo ਨੇ ਪਾਰਟੀ ਦੇ ਸੰਗਠਨ ਵਿੱਚ ਅਹਿਮ ਜ਼ਿੰਮੇਵਾਰੀ ਨਿਭਾਅ ਰਹੇ ਆਗੂਆਂ ਨੂੰ ਮੌਕਾ ਦਿੱਤਾ ਹੈ।

ਪਾਰਟੀ ਨੇ ਰਾਜਕੋਟ ਦਿਹਾਤੀ ਤੋਂ ਵਸ਼ਰਾਮ ਸਾਗਠੀਆ, ਕਾਮਰੇਜ ਸੀਟ ਤੋਂ ਰਾਮ ਧਡੂਕ, ਨਰੋਦਾ ਤੋਂ ਓਮਪ੍ਰਕਾਸ਼ ਤਿਵਾਰੀ, ਛੋਟਾ ਉਦੈਪੁਰ ਤੋਂ ਅਰਜੁਨ ਰਾਠਵਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। &lsquoਆਪ&rsquo ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਦੇਵਦਰ ਵਿਧਾਨ ਸਭਾ ਤੋਂ ਭੀਮਾ ਭਾਈ ਚੌਧਰੀ, ਸੋਮਨਾਥ ਤੋਂ ਜਗਮਾਲ ਵਾਲਾ, ਛੋਟਾ ਉਦੈਪੁਰ ਤੋਂ ਅਰਜੁਨ ਰਾਠਵਾ, ਬੇਚਰਾਜੀ ਤੋਂ ਸਾਗਰ ਰਬਾੜੀ, ਰਾਜਕੋਟ ਦਿਹਾਤੀ ਤੋਂ ਵਸ਼ਰਾਮ ਸਗਠੀਆ, ਕਾਮਰੇਜ਼ ਤੋਂ ਰਾਮ ਢੱਡੂਕ, ਸ਼ਿਵਲਾਲ ਬਰਸੀਆ ਨੂੰ ਰਾਜਕੋਟ ਦੱਖਣੀ ਤੋਂ, ਸੁਧੀਰ ਵਾਘਾਨੀ ਨੂੰ ਗਰਿਆਧਰ ਤੋਂ, ਰਾਜੇਂਦਰ ਸੋਲੰਕੀ ਨੂੰ ਬਾਰਡੋਲੀ ਤੋਂ, ਓਮਪ੍ਰਕਾਸ਼ ਤਿਵਾਰੀ ਨੂੰ ਨਰੋਦਾ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ।