image caption:

ਭਾਰਤ ’ਚ ਮੰਕੀਪਾਕਸ ਨਾਲ ਪਹਿਲੀ ਮੌਤ

ਕੋਚੀ &ndash ਦੇਸ਼ &rsquoਚ ਮੰਕੀਪਾਕਸ ਨਾਲ ਪਹਿਲੀ ਮੌਤ ਦੀ ਪੁਸ਼ਟੀ ਹੋਈ ਹੈ। ਪਿਛਲੇ ਮਹੀਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਕੇਰਲ ਪਰਤੇ ਨੌਜਵਾਨ ਦੀ ਮੌਤ ਹੋਈ ਹੈ। ਕੇਂਦਰ ਸਰਕਾਰ ਨੇ ਮੰਕੀਪਾਕਸ ਦੇ ਮਾਮਲਿਆਂ &rsquoਤੇ ਨਿਗਰਾਨੀ ਰੱਖਣ ਤੇ ਉਸ ਦੀ ਰੋਕਥਾਮ ਲਈ ਇਕ ਟਾਸਕ ਫੋਰਸ ਦਾ ਗਠਨ ਕੀਤਾ ਹੈ। ਮੰਕੀਪਾਕਸ ਨਾਲ ਮੌਤ ਦਾ ਇਹ ਏਸ਼ੀਆ ਦਾ ਪਹਿਲਾ ਮਾਮਲਾ ਹੈ। ਇਸ ਨੂੰ ਮਿਲਾ ਕੇ ਦੁਨੀਆ &rsquoਚ ਹੁਣ ਤੱਕ ਇਸ ਬਿਮਾਰੀ ਨਾਲ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ &rsquoਚ ਸਪੇਨ &rsquoਚ ਦੋ ਤੇ ਬ੍ਰਾਜ਼ੀਲ &rsquoਚ ਇਕ ਮੌਤ ਸ਼ਾਮਲ ਹੈ। ਹੁਣ ਤੱਕ 78 ਦੇਸ਼ਾਂ &rsquoਚ ਇਸ ਦੇ 18,000 ਤੋਂ ਵੱਧ ਮਾਮਲੇ ਮਿਲ ਚੁੱਕੇ ਹਨ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਇਸ ਬਾਰੇ 23 ਜੁਲਾਈ ਨੂੰ ਆਲਮੀ ਜਨਤਕ ਸਿਹਤ ਐਮਰਜੈਂਸੀ ਦਾ ਐਲਾਨ ਕੀਤਾ ਸੀ । ਕੇਰਲ ਦੇ ਮਾਲੀਆ ਮੰਤਰੀ ਕੇ. ਰਾਜਨ ਨੇ ਪੱਤਰਕਾਰਾਂ ਨੂੰ ਕਿਹਾ ਕਿ 22 ਸਾਲਾ ਨੌਜਵਾਨ 21 ਜੁਲਾਈ ਨੂੰ ਯੂਏਈ ਤੋਂ ਕੇਰਲ ਪਰਤਿਆ ਸੀ।