image caption:

ਅਲਕਾਇਦਾ ਨੇਤਾ ਅਲ ਜ਼ਵਾਹਿਰੀ ਅਮਰੀਕਾ ਵਲੋਂ ਢੇਰ

ਕਾਬੁਲ- ਅਮਰੀਕਾ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਅਲਕਾਇਦਾ ਸਰਗਨਾ ਅਲ ਜ਼ਵਾਹਿਰੀ ਨੂੰ ਇੱਕ ਡਰੋਨ ਹਮਲੇ ਵਿਚ ਢੇਰ ਕਰ ਦਿੱਤਾ। ਖੁਫੀਆ ਸੂਚਨਾ ਮਿਲਣ ਤੋਂ ਬਾਅਦ ਐਤਵਾਰ ਦੁਪਹਿਰ ਹੀ ਜ਼ਵਾਹਿਰੀ &rsquoਤੇ ਡਰੋਨ ਹਮਲਾ ਕੀਤਾ ਗਿਆ ਸੀ। ਜਿਸ ਵਿਚ ਉਸ ਦੀ ਮੌਤ ਹੋ ਗਈ। ਜ਼ਵਾਹਿਰੀ ਨੇ 2011 ਵਿਚ ਅਲਕਾਇਦਾ ਦੇ ਸੰਸਥਾਪਕ ਓਸਾਮਾ ਬਿਨ ਲਾਦੇਨ ਦੇ ਮਾਰੇ ਜਾਣ ਤੋਂ ਬਾਅਦ ਇਸ ਅੱਤਵਾਦੀ ਸੰਗਠਨ ਦੀ ਕਮਾਨ ਸੰਭਾਲ ਲਈ ਸੀ।
ਨਿਊਯਾਰਕ ਟਾਈਮਸ ਦੀ ਰਿਪੋਰਟਸ ਮੁਤਾਬਕ ਇਹ ਡਰੋਨ ਹਮਲਾ ਅਮਰੀਕੀ ਖੁਫੀਆ ਏਜੰਸੀ ਸੀਆਈਏ ਦੀ ਸਪੈਸ਼ਲ ਟੀਮ ਨੇ ਕੀਤਾ। ਜ਼ਵਾਹਿਰੀ ਅਗਸਤ 2021 ਵਿਚ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਸਰਕਾਰ ਆਉਣ ਦੇ ਬਾਅਦ ਤੋਂ ਹੀ ਕਾਬੁਲ ਵਿਚ ਰਹਿ ਰਿਹਾ ਸੀ। ਦੂਜੇ ਪਾਸੇ ਅਮਰੀਕਾ ਦੀ ਇਸ ਕਾਰਵਾਈ &rsquoਤੇ ਤਾਲਿਬਾਨ ਭੜਕ ਗਿਆ ਹੈ ਉਨ੍ਹਾਂ ਨੇ ਇਸ ਨੂੰ ਦੋਹਾ ਸਮਝੌਤੇ ਦੀ ਉਲੰਘਣਾ ਦੱਸਿਆ ਹੈ।