image caption:

ਸਿੱਖਸ ਆਫ ਅਮੈਰਿਕਾ ਦੇ ਜਸਦੀਪ ਸਿੰਘ ਜੱਸੀ ਨੇ ਸਮਾਜਿਕ ਮੱੁਦਿਆਂ ਦੇ ਹਾਮੀ ਗਾਇਕ ਬੱਬੂ ਮਾਨ ਦਾ ਕੀਤਾ ਸਨਮਾਨ

 ਵਰਜ਼ੀਨੀਆਂ, (ਰਾਜ ਗੋਗਨਾ )&mdash ਪੰਜਾਬੀਆਂ ਦੇ ਉੱਘੇ ਨਾਮਵਰ ਪੰਜਾਬੀ ਮਹਿਬੂਬ ਕਲਾਕਾਰ ਬੱਬੂ ਮਾਨ ਇੰਨੀ  ਦਿਨੀਂ ਅਮਰੀਕਾ ਦੇ ਦੌਰੇ &rsquoਤੇ ਹਨ ਅਤੇ ਇਸੇ ਦੌਰਾਨ ਉੱਘੇ ਸੱਭਿਆਚਾਰਕ ਪ੍ਰਮੋਟਰ ਸੰਨੀ  ਮੱਲ੍ਹੀ,  ਮਹਿਤਾਬ ਕਾਹਲੋਂ ਅਤੇ ਇਮਰਾਨ ਖਾਨ (ਰੌਕੀ ਇੰਟਰਟੇਨਮੈਂਟ) ਵਲੋਂ ਸਾਂਝੇ ਤੋਰ ਤੇ ਅਮਰੀਕਾ ਦੇ ਸੂਬੇ ਵਰਜ਼ੀਨੀਆਂ &rsquoਚ ਇਕ ਸੰਗੀਤਕ ਸ਼ਾਮ ਅਯੋਜਿਤ ਕੀਤੀ ਗਈ ਜਿਸ ਵਿਚ ਵਿਸ਼ਵ ਪ੍ਰਸਿੱਧ ਗਾਇਕ ਬੱਬੂ ਮਾਨ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ। ਇਸ ਮੌਕੇ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ ਵੱਲੋ ਵਿਸ਼ੇਸ਼ ਤੌਰ &rsquoਤੇ ਬੱਬੂ ਮਾਨ ਨੂੰ ਇਕ ਯਾਦਗਾਰੀ ਚਿੰਨ ਭੇਂਟ ਕੀਤਾ ਗਿਆ। ਇਸ ਮੌਕੇ ਚੇਅਰਮੈਨ ਜੱਸੀ ਨੇ ਆਪਣੇ ਸੰਬੋਧਨ ਚ&rsquo ਕਿਹਾ ਕਿ ਬੱਬੂ ਮਾਨ ਸਮਾਜਿਕ ਮੁੱਦਿਆਂ ਦਾ ਹਾਮੀ ਹੈ ਅਤੇ ਉਸ ਨੇ ਨਸਲਾਂ ਅਤੇ ਫਸਲਾਂ ਵਰਗੇ ਮਹੱਤਵਪੂਰਨ ਵਿਸ਼ਿਆਂ ਉੱਤੇ ਆਪਣੀ ਅਵਾਜ਼ ਉਠਾਈ ਹੈ।ਅਤੇ ਕਲਾਕਾਰ ਬੱਬੂ ਮਾਨ ਨੇ ਇਤਿਹਾਸਕ ਕਿਸਾਨ ਅੰਦੋਲਨ ਵਿਚ ਵੀ ਯੋਗਦਾਨ ਪਾ ਕੇ ਪੰਜਾਬੀਆਂ ਦਾ ਦਿਲ ਜਿੱਤਿਆ ਹੈ। ਇਸ ਲਈ ਅਸੀਂ ਆਪਣੀ ਸੰਸਥਾ ਸਿੱਖਸ ਆਫ ਅਮੈਰਿਕਾ ਵਲੋਂ ਉਸਦਾ ਸਨਮਾਨ ਕੀਤਾ ਜਾ ਰਿਹਾ ਹੈ।ਇਸ ਮੋਕੇ ਸ਼ਾਮਿਲ ਹੋਏ  ਮੁਸਲਿਮ ਆਫ ਅਮੈਰਿਕਾ ਦੇ ਚੇਅਰਮੈਨ ਸਾਜਿਦ ਤਰਾਰ ਵਲੋਂ ਵੀ ਪੰਜਾਬੀ ਮਾਂ ਬੋਲੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਬਦਲੇ ਮੁਸਲਿਮ ਭਾਈਚਾਰੇ ਵਲੋਂ ਬੱਬੂ ਮਾਨ ਨੂੰ ਸਨਮਾਨ ਦਿੱਤਾ। ਇਸ ਸਮਾਗਮ ਵਿਚ ਵਾਸ਼ਿੰਗਟਨ ਡੀ.ਸੀ., ਮੈਰੀਲੈਂਡ ਅਤੇ ਵਰਜ਼ੀਨੀਆਂ ਤੋਂ ਉੱਘੀਆਂ ਸਖਸ਼ੀਅਤਾਂ ਵਿਸ਼ੇਸ਼ ਤੌਰ &rsquoਤੇ ਸ਼ਾਮਿਲ ਹੋਈਆਂ ਜਿੰਨਾਂ  ਵਿੱਚ ਸਃ ਬਲਜਿੰਦਰ ਸਿੰਘ ਸ਼ੰਮੀ, ਦਲਵੀਰ ਸਿੰਘ ਮੈਰੀਲੈਂਡ, ਵਰਿੰਦਰ ਸਿੰਘ, ਰਤਨ ਸਿੰਘ ਸੈਣੀ,  ਸੁਰਿੰਦਰ ਸਿੰਘ ਬਾਬੂ, ਮਨਿੰਦਰ ਸੇਠੀ, ਇੰਦਰਜੀਤ ਸਿੰਘ ਗੁਜਰਾਲ, ਗੁਰਵਿੰਦਰ ਸੇਠੀ, ਰਜਿੰਦਰ ਸਿੰਘ ਗੋਗੀ, ਸੁਖਵਿੰਦਰ ਸਿੰਘ ਘੋਗਾ, ਰਾਜੂ ਸਿੰਘ, ਬਲਜੀਤ ਸਿੰਘ, ਕਾਲਾ ਬੈਂਸ ਦੇ ਨਾਮ ਵਿਸ਼ੇਸ਼ ਤੋਰ ਤੇ ਸ਼ਾਮਿਲ ਹਨ।