image caption:

ਪੰਜਾਬੀ ਸਾਹਿਤ ਸਭਾ ਤਰਨ ਤਾਰਨ ਨੇ ਕਰਵਾਇਆ ਸਾਵਣ ਕਵੀ ਦਰਬਾਰ

&bull *ਸ਼ਾਇਰ ਜਸਵਿੰਦਰ ਸਿੰਘ ਢਿੱਲੋਂ ਦਾ ਕੀਤਾ ਸਨਮਾਨ

ਰਈਆ,   (ਕਮਲਜੀਤ ਸੋਨੂੰ)&mdashਪੰਜਾਬੀ ਸਾਹਿਤ ਸਭਾ ਅਤੇ ਸਭਿਆਚਾਰਕ ਕੇਂਦਰ ਤਰਨਤਾਰਨ ਵਲੋਂ ਭਾਈ ਮੋਹਨ ਸਿੰਘ ਵੈਦ ਯਾਦਗਾਰੀ ਲਾਇਬਰੇਰੀ ਵਿਖੇ ਸਾਵਣ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ, ਜੋ ਮਾਝੇ ਦਾ ਸਾਵਣ ਕਵੀ ਦਰਬਾਰ ਹੋ ਨਿਬੜਿਆ, ਜਿਸ ਵਿੱਚ ਜ਼ਿ਼ਲ੍ਹਾ ਤਰਨ ਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਕਵੀਆਂ ਨੇ ਭਾਗ ਲਿਆ । ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਾਕਰੀ ਮੈਂਬਰ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਮਨਮੋਹਨ ਸਿੰਘ ਬਾਸਰਕੇ ਪ੍ਰਧਾਨ ਕਹਾਣੀ-ਪਾਠਕ ਮੰਚ ਅੰਮ੍ਰਿਤਸਰ, ਤਰਨ ਤਾਰਨ ਸਾਹਿਤ ਸਭਾ ਦੇ ਸਰਪ੍ਰਸਤ ਬਲਬੀਰ ਸਿੰਘ ਭੈਲ, ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ, ਅਤੇ ਬਲਬੀਰ ਸਿੰਘ ਬੇਲੀ ਸ਼ਾਮਲ ਸਨ । ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਹਰਭਜਨ ਸਿੰਘ ਭੱਗਰੱਥ ਨੇ ਨਿਭਾਈ ।ਕਵੀ ਦਰਬਾਰ ਵਿੱਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਮੱਖਣ ਸਿੰਘ ਭੈਣੀਵਾਲਾ, ਸਕੱਤਰ ਸਿੰਘ ਪੁਰੇਵਾਲ, ਰਾਜਵਿੰਦਰ ਕੌਰ ਰਾਜ, ਬਲਵਿੰਦਰ ਸਰਘੀ, ਸਰਬਜੀਤ ਕੌਰ ਪੀ ਸੀ , ਪ੍ਰਮਜੀਤ ਕੌਰ ਜੈਸਵਾਲ, ਫ਼ਨਬਸਪਗਿਆਨੀ ਗੁਲਜ਼ਾਰ ਸਿੰਘ ਖੈੜਾ, ਦਵਿੰਦਰ ਸਿੰਘ ਭੋਲਾ, ਡਾ: ਭੁਪਿੰਦਰ ਸਿੰਘ ਫੇਰੂਮਾਨ, ਧਰਵਿੰਦਰ ਔਲਖ, ਕੰਵਲਜੀਤ ਸਿੰਘ ਢਿੱਲੋਂ, ਹਰਦਰਸ਼ਨ ਸਿੰਘ ਕਮਲ, ਮਨਦੀਪ ਰਾਜਨ, ਜਗਦੀਸ਼ ਸਿੰਘ ਰਾਣਾ, ਅਮਿਤ ਕਾਦੀਆ,ਫ਼ਨਬਸਪ ਰਮੇਸ਼ ਕੁਮਾਰ ਜਾਨੂੰ,ਓਮ ਪ੍ਰਕਾਸ਼ ਭਗਤ, ਅਜੀਤ ਨਬੀਪੁਰੀ, ਅਵਤਾਰ ਸਿੰਘ ਗੋਇੰਦਵਾਲੀਆ, ਜਸਵਿੰਦਰ ਸਿੰਘ ਮਾਨੋਚਾਹਲ, ਦਲੇਰ ਸਿੰਘ ਦਲੇਰ, ਸੁਖਵਿੰਦਰ ਸਿੰਘ ਖਾਰੇ ਵਾਲਾ, ਹਰਕੀਰਤ ਸਿੰਘ, ਹਰਭਜਨ ਸਿੰਘ ਬਹਿਲਾ,ਪਰਮ ਸਰਹਾਲੀ,ਕੁਲਵੰਤ ਸਿੰਘ ਕੰਤਾ, ਦੀਦਾਰ ਸਿੰਘ ਅਣਜਾਣ,ਅਜੈਬ ਸਿੰਘ ਢੋਲੇਵਾਲ, ਰਾਜ ਕੁਮਾਰ ਅਤੇ ਹਰਭਜਨ ਸਿੰਘ ਭੱਗਰੱਥ ਸਮੇਤ ਹੋਰ ਕਲਮ ਦੇ ਧਨੀਆ ਨੇ ਟੁੱਣਕਦੀ ਆਵਾਜ਼ ਵਿੱਚ ਗੀਤ ਕਵਿਤਾਵਾਂ ਸੁਣਾਕੇ ਚੰਗਾ ਰੰਗ ਬੰਨ੍ਹਿਆ । ਕਵਿਤਾਵਾਂ ਗੀਤਾਂ ਦਾ ਅਨੰਦ ਮਾਨਣ ਵਾਲਿਆਂ ਵਿੱਚ ਸੁਖਵਿੰਦਰ ਸਿੰਘ ਪੱਪੂ, ਬਲਕਾਰ ਸਿੰਘ, ਮਲਕੀਅਤ ਫੌਜੀ, ਗੁਰਨਾਮ ਅਨੰਦ ਵੀ ਸ਼ਾਮਲ ਸਨ। ਅਖੀਰ ਵਿੱਚ ਕੇਂਦਰ ਦੇ ਸਰਪ੍ਰਸਤ ਬਲਬੀਰ ਸਿੰਘ ਭੈਲ ਨੇ ਸਭ ਦਾ ਧੰਨਵਾਦ ਕੀਤਾ ਅਤੇ ਕੇਂਦਰ ਦੇ ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ ਦਾ ਉਹਨਾਂ ਦੀ ਸਾਹਿਤਕ ਦੇਣ ਅਤੇ ਪ੍ਰਬੰਧਕੀ ਕੁਸ਼ਲਤਾ ਲਈ ਪ੍ਰਧਾਨਗੀ ਮੰਡਲ ਵਲੋਂ ਸਨਮਾਨ ਕੀਤਾ ਗਿਆ ਅਤੇ ਅਖੀਰ ਵਿੱਚ ਖੀਰ ਪੂੂੜੇ ਛਕਾਏ ਗਏ । ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਧਰਵਿੰਦਰ ਸਿੰਘ ਔਲਖ ਅਤੇ ਕਾਰਜਾਕਾਰੀ ਮੈਂਬਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਕੇਂਦਰੀ ਸਭਾ ਵਲੋਂ 7 ਅਗਸਤ ਨੂੰ ਆਤਮ ਪਬਲਿਕ ਸਕੂਲ ਇਸਲਾਮਾਬਾਦ ਅੰਮ੍ਰਿਤਸਰ ਵਿਖੇ ਕਰਵਾਈ ਜਾ ਰਹੀ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।