image caption:

ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁੱਧ ਹੁੰਦੀ ਰਹੇਗੀ ਕਾਰਵਾਈ : ਬਾਇਡਨ

 ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਹੈ ਕਿ ਅਫ਼ਗ਼ਾਨਿਸਤਾਨ &rsquoਚ ਅਮਰੀਕੀ ਹਵਾਈ ਹਮਲੇ &rsquoਚ ਅਲ-ਕਾਇਦਾ ਨੇਤਾ ਅਯਮਨ ਅਲ-ਜ਼ਵਾਹਿਰੀ ਮਾਰਿਆ ਗਿਆ ਹੈ। ਓਸਾਮਾ ਬਿਨ ਲਾਦੇਨ ਦੇ ਅਮਰੀਕੀ ਕਾਰਵਾਈ ਵਿਚ ਮਾਰੇ ਜਾਣ ਤੋਂ ਬਾਅਦ ਜ਼ਵਾਹਿਰੀ ਅਲ-ਕਾਇਦਾ ਦਾ ਨੇਤਾ ਬਣ ਗਿਆ ਸੀ।
ਅਮਰੀਕੀ ਰਾਸ਼ਟਰਪਤੀ ਨੇ ਸੋਮਵਾਰ ਸ਼ਾਮ ਨੂੰ ਵ੍ਹਾਈਟ ਹਾਊਸ &lsquoਚ ਪ੍ਰੈੱਸ ਕਾਨਫਰੰਸ &lsquoਚ ਕਿਹਾ ਕਿ ਅਮਰੀਕੀ ਖ਼ਫ਼ੀਆ ਏਜੰਸੀਆਂ ਨੂੰ ਪਤਾ ਲੱਗਾ ਸੀ ਕਿ ਜ਼ਵਾਹਿਰੀ ਆਪਣੇ ਪਰਿਵਾਰ ਨਾਲ ਕਾਬੁਲ ਸਥਿਤ ਘਰ &lsquoਚ ਲੁਕਿਆ ਹੋਇਆ ਹੈ। ਬਾਇਡਨ ਨੇ ਪਿਛਲੇ ਹਫ਼ਤੇ ਮੁਹਿੰਮ ਦੀ ਇਜਾਜ਼ਤ ਦਿੱਤੀ ਸੀ। ਅਲ-ਜ਼ਵਾਹਿਰੀ ਅਤੇ ਓਸਾਮਾ ਬਿਨ ਲਾਦੇਨ ਨੇ ਅਮਰੀਕਾ &lsquoਤੇ 9/11 ਦੇ ਹਮਲੇ ਦੀ ਸਾਜ਼ਿਸ਼ ਰਚੀ ਸੀ। ਬਾਇਡਨ ਨੇ ਕਿਹਾ- &lsquoਅਮਰੀਕਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਦਾ ਰਹੇਗਾ ਅਤੇ ਸਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਦ੍ਰਿੜਤਾ ਅਤੇ ਸਮਰੱਥਾ ਦਾ ਪ੍ਰਦਰਸ਼ਨ ਕਰਦਾ ਰਹੇਗਾ। ਅੱਜ ਅਸੀਂ ਸਪਸ਼ਟ ਕੀਤਾ ਹੈ, ਚਾਹੇ ਕਿੰਨਾ ਸਮਾਂ ਲੱਗ ਜਾਵੇ। ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੇ ਲੁਕਣ ਦੀ ਕੋਸ਼ਿਸ਼ ਕਰਦੇ ਹੋ, ਅਸੀਂ ਤੁਹਾਨੂੰ ਲੱਭ ਲਵਾਂਗੇ।