image caption:

ਅਫ਼ਗ਼ਾਨਿਸਤਾਨ ਤੋਂ 30 ਸਿੱਖਾਂ ਦਾ ਜਥਾ ਭਾਰਤ ਪੁੱਜਿਆ

 ਅਫ਼ਗ਼ਾਨਿਸਤਾਨ ਦੇ ਕਾਬੁਲ ਤੋਂ 30 ਅਫ਼ਗ਼ਾਨ ਸਿੱਖਾਂ ਦਾ ਜਥਾ ਅੱਜ ਦਿੱਲੀ ਪਹੁੰਚਿਆ। ਇਹ ਅਫਗਾਨ ਨਾਗਰਿਕ ਹਵਾਈ ਜਹਾਜ਼ ਰਾਹੀ ਭਾਰਤ ਪੁੱਜੇ। ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਦੱਸਿਆ ਕਿ ਅਫ਼ਗ਼ਾਨਿਸਤਾਨ ਵਿੱਚ ਹਾਲੇ ਵੀ 110 ਸਿੱਖ ਰਹਿ ਗਏ ਹਨ, ਜਦਕਿ 61 ਈ-ਵੀਜ਼ਾ ਅਰਜ਼ੀਆਂ ਭਾਰਤ ਸਰਕਾਰ ਕੋਲ ਫੈਸਲੇ ਦੀ ਉਡੀਕ &rsquoਚ ਹਨ।
ਦੱਸ ਦਈਏ ਕਿ ਅਫ਼ਗ਼ਾਨਿਸਤਾਨ ਵਿਚ ਘੱਟ ਗਿਣਤੀਆਂ &rsquoਤੇ ਲਗਾਤਾਰ ਹਮਲੇ ਹੋ ਰਹੇ ਹਨ। ਪਿਛਲੇ ਤਕਰੀਬਨ ਇਕ ਮਹੀਨੇ ਦੇ ਅੰਦਰ ਕਾਬੁਲ ਵਿਚ ਸਿੱਖਾਂ ਉਤੇ ਦੋ ਵਾਰ ਹਮਲਾ ਹੋਇਆ ਹੈ। ਕਾਬੁਲ ਸਥਿਤ ਗੁਰਦੁਆਰਾ ਕਰਤੇ ਪਰਵਾਨ ਉਤੇ ਅੱਤਵਾਦੀਆਂ ਨੇ ਹਮਲਾ ਕਰਕੇ ਵੱਡਾ ਨੁਕਸਾਨ ਕੀਤਾ ਸੀ।