image caption:

ਮੁੱਖ ਮੰਤਰੀ ਭਗਵੰਤ ਮਾਨ ਅਤੇ ਕਿਸਾਨ ਆਗੂਆਂ ਵਿਚਾਲੇ ਕਈ ਮੰਗਾਂ ਦੀ ਸਹਿਮਤੀ ਬਣੀ

 ਚੰਡੀਗੜ੍ਹ,- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਰੀਬ ਚਾਰ ਘੰਟੇ ਕਿਸਾਨਆਗੂਆਂ ਨਾਲ ਮੀਟਿੰਗ ਕੀਤੀ ਹੈ, ਜਿਸਪਿੱਛੋਂਉਨ੍ਹਾਂਦੱਸਿਆ ਕਿ ਸਰਕਾਰ ਤੇ ਕਿਸਾਨ ਆਗੂਆਂ ਦੀ ਸਹਿਮਤੀ ਹੋ ਗਈ ਹੈ। ਕਿਸਾਨ ਆਗੂਆਂ ਨੇ ਗੰਨੇ ਦੀ ਅਦਾਇਗੀ, ਸਰਹੱਦੀ ਖੇਤਰ ਦੀਆਂ ਸਮੱਸਿਆਵਾਂ, ਬਿਜਲੀ ਆਦਿ ਕਈ ਮੁੱਦੇ ਉਠਾਏ ਸਨ, ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾ ਰਹੀਆਂ ਹਨ ਤੇ ਕਿਸਾਨ ਆਗੂ ਸਹਿਮਤ ਹੋ ਗਏ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ &lsquoਬਹੁਤੀਆਂ ਮੰਗਾਂ ਕੇਂਦਰ ਨਾਲ ਸਬੰਧਤ ਹਨ, ਜਿਵੇਂ ਕਿਸਾਨਾਂ ਉੱਤੇ ਆਰਪੀਐਫ (ਰੇਲਵੇ ਪ੍ਰੋਟੈਕਸ਼ਨ ਫੋਰਸ) ਵੱਲੋਂ ਬਣਾਏ ਕੇਸ ਹਨ ਤੇ ਇਹ ਫੋਰਸ ਕੇਂਦਰ ਦੀ ਹੈ। ਅਸੀਂ ਮ੍ਰਿਤਕ 292 ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇ ਚੁੱਕੇ ਹਾਂ ਤੇ ਬਾਕੀਆਂ ਨੂੰ ਲੱਖ ਰੁਪਏ ਮੁਆਵਜ਼ਾ ਅਗਸਤ ਤੱਕ ਮਿਲ ਜਾਵੇਗਾ।&rsquo ਉਨ੍ਹਾ ਕਿਹਾ ਕਿ ਕਿਸਾਨਾਂ ਉਤੇ ਦਰਜ ਸਾਰੇ ਕੇਸ ਰੱਦ ਹੋਣਗੇ ਤੇ 5 ਅਗਸਤ ਨੂੰ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਮਿਲੇਗੀ। ਮਾਨ ਨੇ ਕਿਹਾ ਕਿਗੰਨੇ ਦੀ ਅਦਾਇਗੀ 294.98 ਕਰੋੜ ਰੁਪਏ ਸਰਕਾਰ ਵੱਲ ਹੈ, ਇਸ ਅਦਾਇਗੀ ਲਈ ਬਾਕੀ ਬਚਦਾ ਸੌ ਕਰੋੜ ਰੁਪਏ ਦਾ ਭੁਗਤਾਨ 2 ਕਿਸ਼ਤਾਂ ਵਿੱਚ ਕੀਤਾ ਜਾਵੇਗਾ।