ਕੈਨੇਡਾ ’ਚ ਐਕਸਪ੍ਰੈਸ ਐਂਟਰੀ ਡਰਾਅ ਰਾਹੀਂ 2 ਹਜ਼ਾਰ ਨਵੇਂ ਪ੍ਰਵਾਸੀ ਹੋਣਗੇ ਪੱਕੇ
 ਕੈਨੇਡਾ &rsquoਚ 2 ਹਜ਼ਾਰ ਨਵੇਂ ਪ੍ਰਵਾਸੀ ਪੱਕੇ ਹੋਣਗੇ, ਜਿਨ੍ਹਾਂ ਨੂੰ &lsquoਐਕਸਪ੍ਰੈਸ ਐਂਟਰੀ&rsquo ਡਰਾਅ ਤਹਿਤ ਪੀ.ਆਰ. ਲਈ ਸੱਦਾ ਭੇਜ ਦਿੱਤਾ ਗਿਆ ਹੈ। ਹੁਨਰਮੰਦ ਪ੍ਰਵਾਸੀਆਂ ਲਈ ਕੈਨੇਡਾ ਦੇ ਪ੍ਰਸਿੱਧ ਇੰਮੀਗ੍ਰੇਸ਼ਨ ਮਾਰਗਾਂ ਵਿੱਚੋਂ ਇੱਕ ਮੰਨੇ ਜਾਂਦੇ &lsquoਐਕਸਪ੍ਰੈਸ ਐਂਟਰੀ&rsquo ਰਾਹੀਂ ਉਨ੍ਹਾਂ ਪ੍ਰਵਾਸੀਆਂ ਨੂੰ ਹੀ ਸੱਦਾ ਪੱਤਰ ਭੇਜੇ ਗਏ, ਜਿਨ੍ਹਾਂ ਦਾ ਸੀਆਰਐਸ ਸਕੋਰ ਲਗਭਗ 533 ਬਣਦਾ ਹੈ।
ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਲਈ ਉਨ੍ਹਾਂ 2 ਹਜ਼ਾਰ ਪ੍ਰਵਾਸੀਆਂ ਨੂੰ ਹੀ ਸੱਦਾ ਪੱਤਰ ਭੇਜੇ ਗਏ, ਜਿਨ੍ਹਾਂ ਦਾ ਸੀਆਰਐਸ ਭਾਵ ਕੌਂਪਰਹੈਂਸਿਵ ਰੈਂਕਿੰਗ ਸਿਸਟਮ ਸਕੋਰ ਲਗਭਗ 533 ਹੈ। ਤਿੰਨ ਅਗਸਤ ਨੂੰ ਕੱਢੇ ਗਏ ਐਕਸਪ੍ਰੈਸ ਐਂਟਰੀ ਦੇ ਇਸ ਡਰਾਅ ਲਈ ਸੀਆਰਐਸ ਸਕੋਰ 20 ਜੁਲਾਈ ਨੂੰ ਕੱਢੇ ਗਏ ਪਿਛਲੇ ਡਰਾਅ ਨਾਲੋਂ 9 ਅੰਕ ਘੱਟ ਸੀ। ਇਸ ਤੋਂ ਇਲਾਵਾ ਪਿਛਲੇ ਡਰਾਅ ਦੇ ਮੁਕਾਬਲੇ ਇਸ ਡਰਾਅ ਵਿੱਚ 250 ਵਾਧੂ ਉਮੀਦਵਾਰਾਂ ਨੂੰ ਕੈਨੇਡਾ ਦੀ ਪੀ.ਆਰ. ਲਈ ਸੱਦਾ ਪੱਤਰ ਪ੍ਰਾਪਤ ਹੋਏ। ਉਸ ਵੇਲੇ 1750 ਪ੍ਰਵਾਸੀਆਂ ਨੂੰ ਪੀ.ਆਰ. ਲਈ ਆਈਟੀਏ ਭਾਵ ਇਨਵੀਟੇਸ਼ਨ ਟੂ ਅਪਲਾਈ ਮਿਲਿਆ ਸੀ।