image caption:

ਬਾਇਡਨ ਨੇ ਗਰਭਪਾਤ ਅਧਿਕਾਰ ਦੀ ਰਾਖੀ ਕਰਨ ਵਾਲੇ ਦੂਜੇ ਬਿਲ ’ਤੇ ਵੀ ਕੀਤੇ ਸਾਈਨ

 ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਗਰਭਪਾਤ ਅਧਿਕਾਰ ਦੀ ਰਾਖੀ ਕਰਨ ਵਾਲੇ ਦੂਜੇ ਬਿਲ &rsquoਤੇ ਵੀ ਸਾਈਨ ਕਰ ਦਿੱਤੇ। ਇਸ ਬਿਲ ਦੇ ਲਾਗੂ ਹੋਣ &rsquoਤੇ ਕੇਂਦਰੀ ਸਿਹਤ ਵਿਭਾਗ ਨੂੰ ਇਹ ਅਧਿਕਾਰ ਮਿਲ ਜਾਵੇਗਾ ਕਿ ਉਹ ਗਰਭਪਾਤ ਲਈ ਦੂਜੇ ਸੂਬਿਆਂ ਦੀ ਯਾਤਰਾ ਕਰਨ ਵਾਲੀਆਂ ਔਰਤਾਂ ਦੀ ਮਦਦ ਲਈ ਮੈਡੀਕਲ ਫੰਡ ਦੀ ਵਰਤੋਂ ਕਰ ਸਕੇਗਾ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸੇ ਤਰ੍ਹਾਂ ਪਹਿਲੇ ਬਿਲ &rsquoਤੇ ਬੀਤੇ ਜੁਲਾਈ ਮਹੀਨੇ ਵਿੱਚ ਸਾਈਨ ਕੀਤੇ ਸਨ। ਇਸ ਦਾ ਮਕਸਦ ਸੁਪਰੀਮ ਕੋਰਟ ਦੇ ਦੇਸ਼ ਭਰ ਵਿੱਚ ਗਰਭਪਾਤ ਦੇ ਸੰਵਿਧਾਨਕ ਅਧਿਕਾਰ &rsquoਤੇ ਰੋਕ ਲਾਉਣ ਤੋਂ ਪ੍ਰੇਸ਼ਾਨ ਮਹਿਲਾਵਾਂ ਨੂੰ ਰਾਹਤ ਦਿਵਾਉਣਾ ਸੀ।
ਹਾਲਾਂਕਿ ਇਸ ਦੂਜੇ ਕਾਨੂੰਨ ਦਾ ਵੀ ਜ਼ਿਆਦਾ ਅਸਰ ਹੋਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਅਮਰੀਕੀ ਰਾਜਾਂ ਵਿੱਚ ਜਿੱਥੇ ਰਿਪਬਲੀਕਨ ਸੱਤਾ ਵਿੱਚ ਹਨ, ਉਹ ਗਰਭਪਾਤ &rsquoਤੇ ਪਾਬੰਦੀਆਂ ਹੋਰ ਸਖਤ ਕਰਦੇ ਜਾ ਰਹੇ ਨੇ। ਇਸ ਨਾਲ ਸਬੰਧਤ ਦਵਾਈਆਂ &rsquoਤੇ ਰੋਕ ਲਾਈ ਜਾ ਰਹੀ ਹੈ ਅਤੇ ਇਨ੍ਹਾਂ ਸੇਵਾਵਾਂ ਲਈ ਫੰਡ ਮਿਲਣਾ ਮੁਸ਼ਕਲ ਹੋ ਗਿਆ ਹੈ।