image caption:

ਅਦਾਕਾਰਾ ਉਪਾਸਨਾ ਸਿੰਘ ਨੇ ਮਿਸ ਯੂਨੀਵਰਸ ਹਰਨਾਜ਼ ਸੰਧੂ ਖਿਲਾਫ ਦਾਇਰ ਕੀਤੀ ਪਟੀਸ਼ਨ

 ਚੰਡੀਗੜ੍ਹ : ਮਿਸ ਯੂਨੀਵਰਸ 2021 ਹਰਨਾਜ਼ ਸੰਧੂ ਦੀ ਮੁਸ਼ਿਕਲ ਵਧੇਗੀ। ਪੰਜਾਬੀ ਅਦਾਕਾਰਾ ਉਪਾਸਨਾ ਸਿੰਘ ਚੰਡੀਗੜ੍ਹ ਦੇ ਸੈਕਟਰ 43 ਦੀ ਜ਼ਿਲ੍ਹਾ ਅਦਾਲਤ ਵਿੱਚ ਹਰਨਾਜ਼ ਸੰਧੂ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ। ਇੱਕ ਫਿਲਮ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ, ਜਿਸ ਕਾਰਨ ਉਪਾਸਨਾ ਸਿੰਘ ਅੱਜ ਜ਼ਿਲਾ ਅਦਾਲਤ 'ਚ ਪਹੁੰਚੀ।

'ਬਾਈ ਜੀ ਕੁੱਟਣਗੇ' ਫਿਲਮ ਨਾਲ ਜੁੜਿਆ ਮਾਮਲਾ ਹੈ। ਹਰਨਾਜ਼ 'ਤੇ ਐਗਰੀਮੈਂਟ ਦੀਆਂ ਸ਼ਰਤਾਂ ਤੋੜਨ ਦਾ ਇਲਜ਼ਾਮ ਹੈ। ਇਸ ਕਰਕੇ ਉਪਾਸਨਾ ਸਿੰਘ ਨੇ ਹਰਨਾਜ਼ ਖਿਲਾਫ਼ ਕੋਰਟ ਵੱਲ ਰੁਖ ਕੀਤਾ। ਉਪਾਸਨਾ ਸਿੰਘ ਨੇ ਫਿਲਮ ਨੂੰ ਡਾਇਰੈਕਟ ਕੀਤਾ ਹੈ। ਫਿਲਮ ਨੂੰ ਲੈ ਕੇ ਹਰਨਾਜ਼ ਨਾਲ ਐਗਰੀਮੈਂਟ ਹੋਇਆ ਸੀ। ਫਿਲਮ 'ਚ ਹਰਨਾਜ਼ ਸੰਧੂ ਨੇ ਬਤੌਰ ਅਦਾਕਾਰਾ ਕੰਮ ਕੀਤਾ।

ਉਪਾਸਨਾ ਨੇ ਕਿਹਾ ਕਿ 'ਹਰਨਾਜ਼ ਫਿਲਮ ਦਾ ਪ੍ਰਮੋਸ਼ਨ ਨਹੀਂ ਕਰ ਰਹੀ। ਐਗਰੀਮੈਂਟ ਮੁਤਾਬਿਕ ਹਰਨਾਜ਼ ਕੰਮ ਨਹੀਂ ਕਰ ਰਹੀ। ਉਸ ਨੇ ਹਰਨਾਜ਼ ਨੂੰ ਐਕਟਿੰਗ ਦੀ ABCD ਸਿਖਾਈ ਹੈ ਅਤੇ ਆਪਣੇ ਬੱਚਿਆਂ ਵਾਂਗ ਪਿਆਰ ਕੀਤਾ। ਪਰ ਉਹ ਮੇਰੇ ਕਿਸੇ ਵੀ ਮੈਸੇਜ ਦਾ ਜਵਾਬ ਨਹੀਂ ਦੇ ਰਹੀ। ਇਹ ਮੇਰੀ ਜ਼ਿੰਦਗੀ ਦਾ ਪਹਿਲਾ ਕੇਸ ਹੈ।'