image caption:

'ਟੀਕੇ ਦੇ ਨਾਂਅ 'ਤੇ ਮੂਰਖ ਨਾ ਬਣਾਇਆ ਜਾਵੇ : ਬਾਬਾ ਰਾਮਦੇਵ

 ਹਰਿਦੁਆਰ: ਐਲੋਪੈਥਿਕ ਦਵਾਈ ਅਤੇ ਮੈਡੀਕਲ ਸਾਇੰਸ 'ਤੇ ਅਕਸਰ ਹਮਲਾਵਰ ਰਹਿਣ ਵਾਲੇ ਯੋਗ ਗੁਰੂ ਸਵਾਮੀ ਰਾਮਦੇਵ  ਨੇ ਕੋਰੋਨਾ ਵਾਇਰਸ ਵੈਕਸੀਨ  ਦੇ ਮਾਮਲੇ 'ਚ ਇਕ ਵਾਰ ਫਿਰ ਐਲੋਪੈਥੀ 'ਤੇ ਨਿਸ਼ਾਨਾ ਸਾਧਿਆ ਹੈ। ਕੋਰੋਨਾ ਵੈਕਸੀਨ  ਨੂੰ ਇਨਫੈਕਸ਼ਨ ਦੀ ਰੋਕਥਾਮ ਲਈ ਨਾਕਾਫੀ ਦੱਸਦੇ ਹੋਏ ਰਾਮਦੇਵ ਨੇ ਕਿਹਾ ਕਿ ਵੈਕਸੀਨ ਦੇ ਨਾਂ 'ਤੇ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਦਾਅਵਾ ਕੀਤਾ ਕਿ ਯੋਗ ਅਤੇ ਆਯੁਰਵੇਦ ਤੋਂ ਬਿਨਾਂ ਕੋਰੋਨਾ 'ਤੇ ਕਾਬੂ ਪਾਉਣਾ ਸੰਭਵ ਨਹੀਂ ਹੈ। ਇਸ ਤੋਂ ਪਹਿਲਾਂ ਹਰਿਦੁਆਰ ਸਥਿਤ ਰਾਮਦੇਵ ਦੇ ਪਤੰਜਲੀ ਆਸ਼ਰਮ 'ਚ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਕੁਝ ਮੰਤਰੀਆਂ ਦੀ ਮੌਜੂਦਗੀ 'ਚ ਆਚਾਰੀਆ ਬਾਲਕ੍ਰਿਸ਼ਨ ਦਾ 51ਵਾਂ ਜਨਮ ਦਿਨ ਮਨਾਇਆ ਗਿਆ।