image caption:

ਚੀਨ ਨੇ ਤਾਈਵਾਨ ਨੂੰ 6 ਦਿਸ਼ਾਵਾਂ ਤੋਂ ਘੇਰਿਆ, ਜਲ ਥਲ ਅਤੇ ਅਸਮਾਨ ਤੋਂ ਬੰਬਾਂ ਦੀ ਬਾਰਸ਼

ਬੀਜਿੰਗ : ਚੀਨੀ ਕਮਿਊਨਿਸਟ ਪਾਰਟੀ ਦੇ ਅਖਬਾਰ ਗਲੋਬਲ ਟਾਈਮਸ ਨੇ ਦਾਅਵਾ ਕੀਤਾ ਹੈ ਕਿ ਚੀਨ ਦੀ ਸੈਨਾ ਪੀਪੁਲਸ ਲਿਬਰਸ਼ਨ ਆਰਮੀ ਨੇ ਬਹੁਤ ਵੱਡੇ ਪੱਧਰ &rsquoਤੇ ਸੈਨਿਕ ਅਭਿਆਸ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਹੈ ਅਤੇ ਤਾਈਵਾਨ ਟਾਪੂ ਨੂੰ ਪੂਰੀ ਤਰ੍ਹਾਂ ਲੌਕ ਕਰ ਦਿੱਤਾ ਗਿਆ ਹੈ। ਗਲੋਬਲ ਟਾਈਮਸ ਨੇ ਇੱਕ ਨਵੀਂ ਧਮਕੀ ਵਿਚ ਕਿਹਾ ਕਿ ਮੰਗਲਵਾਰ ਤੋਂ ਯੁੱਧ ਅਭਿਆਸ ਦੇ ਨਵੇਂ ਪੜਾਅ ਦੀ ਸ਼ੁਰੂਆਤ ਹੋਵੇਗੀ ਅਤੇ ਉਸ ਤੋਂ ਪਹਿਲਾਂ ਲਗਾਤਾਰ ਲਾਈਵ ਫਾਇਰ ਕੀਤਾ ਜਾ ਰਿਹਾ ਹੈ।
ਗਲੋਬਲ ਟਾਈਮਸ ਨੇ ਇੱਕ ਵਾਰ ਫੇਰ ਤੋਂ ਕਿਹਾ ਕਿ ਯੂਐਸ ਹਾਊਸ ਸਪੀਕਾਰ ਨੈਂਸੀ ਪੇਲਸੀ ਨੇ ਚੀਨ ਦੀ ਖੁਦਮੁਖਤਿਆਰੀ ਦੀ ਗੰਭੀਰ ਉਲੰਘਣਾ ਕਰਦੇ ਹੋਏ ਤਾਈਵਾਨ ਦਾ ਦੌਰਾ ਕੀਤਾ। ਚੀਨੀ ਮੀਡੀਆ ਨੇ ਦਾਅਵਾ ਕੀਤਾ ਕਿ ਇਹ ਸੈਨਿਕ ਅਭਿਆਸ ਬਿਲਕੁਲ ਅਸਲੀ ਯੁੱਧ ਦੀ ਤਰ੍ਹਾਂ ਹੀ ਹੈ।