image caption:

ਮਹਿੰਗਾਈ ਖਿਲਾਫ ਧਾਰਨਾ ਪ੍ਰਦਰਸ਼ਨ ਕਰ ਰਹੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ

 ਕਾਂਗਰਸ ਮਹਿੰਗਾਈ, ਜੀਐੱਸਟੀ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਸਵੇਰ ਤੋਂ ਸੜਕ ਤੋਂ ਸੰਸਦ ਤੱਕ ਪ੍ਰਦਰਸ਼ਨ ਕਰ ਰਹੀ ਹੈ। ਸੋਨੀਆ ਰਾਹੁਲ ਨਾਲ ਕਾਂਗਰਸੀ ਸਾਂਸਦਾਂ ਨਾਲ ਸੰਸਦ ਵਿਚ ਕਾਲੇ ਕੱਪੜੇ ਪਹਿਨ ਕੇ ਪ੍ਰਦਰਸ਼ਨ ਕੀਤਾ। ਉਸ ਦੇ ਬਾਅਦ ਰਾਹੁਲ ਸੰਸਦ ਤੋਂ ਰਾਸ਼ਟਰਪਤੀ ਭਵਨ ਤੱਕ ਮਾਰਚ ਕੱਢਣ ਲਈ ਨਿਕਲੇ ਪਰ ਪੁਲਿਸ ਨੇ ਉਨ੍ਹਾਂ ਰੋਕ ਦਿੱਤਾ ਤੇ ਹਿਰਾਸਤ ਵਿਚ ਲੈ ਲਿਆ।

ਪਾਰਟੀ ਮੁੱਖ ਦਫਤਰ ਵਿਚ ਮੌਜੂਦ ਪ੍ਰਿਯੰਕਾ ਗਾਂਧੀ ਨੇ ਮੋਰਚਾ ਸੰਭਾਲਿਆ ਤੇ ਉਹ ਆਪਣੇ ਸਾਂਸਦਾਂ ਦੇ ਨਾਲ ਨਿਕਲ ਪਈ ਪਰ ਇਥੇ ਵੀ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਉਹ ਸੜਕ &lsquoਤੇ ਬੈਠ ਗਈ। ਪੁਲਿਸ ਨੇ ਉਨ੍ਹਾਂ ਨੂੰ ਵੀ ਹਿਰਾਸਤ ਵਿਚ ਲੈ ਲਿਆ। ਇਸ ਦੌਰਾਨ ਅਜੇ ਮਾਕਨ, ਸਚਿਨ ਪਾਇਲਟ, ਹਰੀਸ਼ ਰਾਵਤ, ਅਭਿਨਾਸ਼ ਪਾਂਡੇ ਸਣੇ ਕਾਂਗਰਸ ਦੇ ਵੱਡੇ ਨੇਤਾਵਾਂ ਨੂੰ ਹਿਰਾਸਤ ਵਿਚ ਲਿਆ ਗਿਆ। ਭਾਰੀ ਪ੍ਰਦਰਸ਼ਨ ਨੂੰ ਦੇਖਦੇ ਹੋਏ ਅਕਬਰ ਰੋਡ &lsquoਤੇ ਭਾਰੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਪੁਲਿਸ ਨੇ ਕਾਂਗਰਸ ਨੂੰ ਇਸ ਮਾਰਚ ਦੀ ਇਜਾਜ਼ਤ ਨਹੀਂ ਦਿੱਤੀ ਸੀ। ਇਸ ਇਲਾਕੇ ਵਿਚ ਧਾਰਾ 144 ਲਾਗੂ ਹੈ। ਦੂਜੇ ਪਾਸੇ ਕਾਂਗਰਸ ਦਫਤਰ ਤੋਂ ਮਾਰਚ ਕੱਢ ਰਹੀ ਪ੍ਰਿਯੰਕਾ ਗਾਂਧੀ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ।