image caption:

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਐਨੀਮੇਟਿਡ ਵੀਡੀਓ ਅਪਲੋਡ ਕਰਨ ‘ਤੇ ਵਿਵੇਕ ਬਿੰਦਰਾ ਨੇ ਮੰਗੀ ਮਾਫੀ

 ਡਾ. ਵਿਵੇਕ ਬਿੰਦਰਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਐਨੀਮੇਟਿਡ ਵੀਡੀਓ ਅਪਲੋਡ ਕਰਨ &lsquoਤੇ ਹੋਏ ਵਿਵਾਦ ਤੋਂ ਬਾਅਦ ਸਿੱਖ ਪੰਥ ਤੋਂ ਮਾਫੀ ਮੰਗ ਲਈ ਹੈ। ਡਾ. ਬਿੰਦਰਾ ਨੇ ਕੰਪਨੀ ਦੇ ਲੈਟਰ ਹੈੱਡ &lsquoਤੇ ਆਪਣਾ ਮਾਫੀਨਾਮਾ ਲਿਖ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਭੇਜਿਆ ਹੈ।

ਡਾ. ਵਿਵੇਕ ਬਿੰਦਰਾ ਨੇ ਇਕ ਵੀਡੀਓ ਸੋਸ਼ਲ ਮੀਡੀਆ &lsquoਤੇ ਅਪਲੋਡ ਕੀਤਾ ਜਿਸ ਵਿਚ ਉਨ੍ਹਾਂ ਨੇ ਦਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਐਨੀਮੇਟਿਡ ਦਿਖਾਇਆ ਸੀ। ਦੀਵਾਨ ਟੋਡਲ ਮਲ ਨੂੰ ਜੈਨ ਭਾਈਚਾਰੇ ਨਾਲ ਜੋੜਿਆ ਸੀ। ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਨੇ ਡਾ. ਬਿੰਦਰਾ ਦੇ ਇਸ ਵੀਡੀਓ &lsquoਤੇ ਇਤਰਾਜ਼ ਪ੍ਰਗਟਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ਼ਿਕਾਇਤਾਂ ਭੇਜੀਆਂ ਸਨ।

ਸ਼ਿਕਾਇਤਾਂ ਵਿਚ ਕਿਹਾ ਗਿਆ ਕਿ ਵਿਵੇਕ ਬਿੰਦਰਾ ਨੇ ਜੋ ਵੀਡੀਓ ਅਪਲੋਡ ਕੀਤਾ ਹੈ ਉਸ ਵਿਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਕ ਕਾਰਟੂਨ ਵੀ ਅਪਲੋਡ ਕੀਤਾ ਗਿਆ ਹੈ। ਗੁਰੂ ਸਾਹਿਬ ਦੇ ਜੀਵਨ ਇਤਿਹਾਸ ਸਬੰਧੀ ਗਲਤ ਤੱਥ ਵੀ ਪੇਸ਼ ਕੀਤੇ ਗਏ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਮਾਮਲੇ ਵਿਚ ਐੱਸਜੀਪੀਸੀ ਨੂੰ ਬਿੰਦਰਾ ਖਿਲਾਫ ਐਕਸ਼ਨ ਲੈਣ ਦੀ ਹਦਾਇਤ ਦਿੱਤੀ।

ਐੱਸਜੀਪੀਸੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਬਾਅਦ ਡਾ. ਵਿਵੇਕ ਬਿੰਦਰਾ ਨੂੰ ਕਾਨੂੰਨੀ ਨੋਟਿਸ ਭੇਜ ਕੇ ਮਾਫੀ ਮੰਗਣ ਤੇ ਵੀਡੀਓ ਨੂੰ ਹਟਾਉਣ ਦੀ ਹਦਾਇਤ ਦਿੱਤੀ ਸੀ। ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਨੂੰ ਵੀ ਲਿਖਤ ਸ਼ਿਕਾਇਤ ਦਿੱਤੀ ਸੀ ਜਿਸ ਦੇ ਬਾਅਦ ਡਾ. ਵਿਵੇਕ ਬਿੰਦਰਾ ਨੇ ਆਪਣੀ ਕੰਪਨੀ ਦੇ ਲੈਟਰ ਹੈੱਡ &lsquoਤੇ ਮਾਫੀਨਾਮਾ ਲਿਖ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਐੱਸਜੀਪੀਸੀ ਨੂੰ ਭੇਜਿਆ ਹੈ।