image caption:

ਪੈਰਾ-ਪਾਵਰਲਿਫਟਿੰਗ ‘ਚ ਸੁਧੀਰ ਨੇ ਰਚਿਆ ਇਤਿਹਾਸ, ਭਾਰਤ ਨੂੰ ਦਿਵਾਇਆ 6ਵਾਂ ਗੋਲਡ

 ਭਾਰਤ ਦੇ ਸੁਧੀਰ ਨੇ ਕਾਮਨਵੈਲਥ ਗੇਮਸ ਦੀ ਪੈਰਾ ਪਾਵਰ ਲਿਫਟਿੰਗ ਈਵੈਂਟ ਦੇ ਪੁਰਸ਼ ਹੈਵੀਵੇਟ ਫਾਈਨਲ ਵਿਚ ਨਵੇਂ ਰਿਕਾਰਡ ਨਾਲ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ। ਸੁਧੀਰ ਕਾਮਨਵੈਲਥ ਗੇਮਸ ਦੀ ਪੈਰਾ ਪਾਵਰ ਲਿਫਟਿੰਗ ਈਵੈਂਟ ਵਿਚ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਹਨ। ਉਨ੍ਹਾਂ ਨੇ ਆਪਣੀ ਦੂਜੀ ਕੋਸ਼ਿਸ਼ ਵਿਚ 212 ਕਿਲੋਗ੍ਰਾਮ ਭਾਰ ਚੁੱਕ ਕੇ ਰਿਕਾਰਡ 134.5 ਅੰਕ ਨਾਲ ਗੋਲਡ ਮੈਡਲ ਜਿੱਤਿਆ। ਸੁਧੀਰ ਹਾਲਾਂਕਿ ਆਪਣੀ ਅੰਤਿਮ ਕੋਸ਼ਿਸ਼ਵਿਚ 217 ਕਿਲੋਗ੍ਰਾਮ ਭਾਰ ਚੁੱਕਣ ਵਿਚ ਅਸਫਲ ਰਹੇ। ਨਾਈਜੀਰੀਆ ਦੇ ਇਕੇਚੁਕਵੂ ਕ੍ਰਿਸਟੀਅਨ ਉਬਿਚੁਕਵੂ ਨੇ 133.6 ਅੰਕ ਨਾਲ ਸਿਲਵਰ ਜਦੋਂ ਕਿ ਸਕਾਟਲੈਂਡ ਦੇ ਮਿਲੀ ਯੂਲੇ ਨੇ 130.9 ਅੰਕ ਨਾਲ ਕਾਂਸੇ ਦਾ ਤਮਗਾ ਜਿੱਤਿਆ।