image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਲੋਕ-ਤੰਤਰ, ਬੋਕ ਤੰਤਰ, ਠੋਕ ਤੰਤਰ

ਭਾਰਤੀ, ਪੰਜਾਬੀ ਅਤੇ ਸਿੱਖ ਵਿਚਾਰਧਾਰਾ, ਸਿੱਖ ਉਹ ਜੋ ਕਾਮਰੇਡ ਫਿਲਾਸਫੀ ਨਾਲ ਨੱਥੀ ਹਨ, ਸਿੱਖ ਧਰਮ ਵੈਸੇ ਕਿਰਤ, ਪ੍ਰਮਾਤਮਾਂ ਦੀ ਹੋਂਦ ਮੰਨ ਅਤੇ ਵੰਡ ਕੇ ਖਾਹ ਦਾ ਪ੍ਰਤੀਕ ਹੈ, ਜਦੋਂ ਕਮਿਊਨਿਜ਼ਮ ਦੀ ਜਨਮ-ਕੁੰਡਲੀ ਬਣੀ ਸੀ, ਤਾਂ ਕਾਮਿਆਂ ਦੀ ਲਾਠੀ, ਛੱਤਰੀ ਅਤੇ ਹਕੂਮਤ ਥੱਲੇ ਚੱਲੇ ਸੀ, ਕੁਝ ਸੂਝਵਾਨ ਚੌਕੰਨੇ ਹੋਏ ਕਿ ਹੈਂ ਆਹ ਕੀ : ਤਾਂ ਉਨ੍ਹਾਂ ਇਹ ਜੂਲਾ ਗਲੋਂ ਲਉਣ ਲਈ ਲੋਕਤੰਤਰ ਦੀ ਲੀਹ ਤੋਰੀ ਕਿ ਪ੍ਰਜਾ ਦੀ ਰਾਏ ਸ਼ੁਮਾਰੀ ਹੋਵੇ ਅਤੇ ਬਹੁ-ਗਿਣਤੀ ਦੀ ਮਰਜ਼ੀ ਚੱਲੇ, ਪਰ ਵਿਸ਼ ਘੋਲ੍ਹਣੀ ਸੀ ਤਾਂ ਟਰੇਡ ਯੂਨੀਅਨਾਂ ਕੌਂਸਲ, ਕਾਂਗਰਸ ਬਣਾ ਲਈ, ਜੀਹਦਾ ਮੁੱਖ ਮੰਤਵ ਸੀ ਕਿ ਜੇਕਰ ਸਾਡੀ ਧਾਂਕ ਨਹੀਂ ਤੁਸੀਂ ਮੰਨੋਗੇ ਤਾਂ ਸਾਰਾ ਢਾਂਚਾ ਠੱਪ ਕਰਵਾ ਦਿਆਂਗੇ, ਕਾਮੇ ਹਟਾ ਕੇ ਆਵਾਜਾਈ ਬੰਦ, ਢੋਅ-ਢੁਆਈ ਰੋਕੀ ਜਾਵੇਗੀ, ਭੁੱਖੇ ਭਾਵੇਂ ਮਰ ਜਾਣ, ਦੁੱਧ, ਦਹੀਂ, ਫਲ, ਸਬਜ਼ੀਆਂ ਨਸ਼ਟ ਤਾਂ ਕਰਾਂਗੇ, ਪਰ ਖਾਣ ਨਹੀਂ ਦੇਵਾਂਗੇ, ਜੋ ਅੱਜ ਤੱਕ ਭੀ ਬੰਦ ਦੇ ਨਉਂ ਨਾਲ ਜਾਣਿਆ ਜਾਂਦਾ ਹੈ, ਤੇ ਲਾਗੂ ਭੀ ਹੈ, ਫਰਕ ਕੇਵਲ ਇਹ ਹੈ ਕਿ ਬਹੁਤੇ ਸਿੱਖ ਆਪਣੇ ਆਪ ਨੂੰ ਅਗਾਂਹ ਵੱਧ ਦਿਖਾਉਣ ਲਈ ਇਸ ਲਹਿਰ ਦੇ ਪੈਰੋਕਾਰ ਬਣੇ ਬਹੁਤੀ ਗਰਮ ਤੇ ਛੱਪਟੀ ਤੇ ਕਪਟੀ ਢੰਗ ਨਾਲ ਖੋਹ ਕੇ ਹਫੜ ਦਫੜੀ ਮਚਾ ਦਿਉ, ਇਸ ਤੋਂ ਉਤੋਂ ਦੀ ਦੂਜੀ ਕੜੀ ਜੀਹਨੂੰ ਨਕਸਲਵਾੜੀ ਜਾਮਾਂ ਦੇ ਲਿਆ ਬੱਸ ਜੀ ਹੁਣ ਕਈ ਸੂਬਿਆਂ ਵਿੱਚ ਜਿਥੇ ਗਰੀਬੀ ਬਹੁਤੀ ਸੀ, ਹਾਲੇ ਭੀ ਹੈ ਇਹਦੀ ਜਰਦਾਰੀ ਹੋ ਗਈ, ਅੰਤ ਪੰਜਾਬ ਵਿੱਚ ਭੀ ਲਿਆ ਵਾੜੀ, ਸਰਕਾਰ ਨੇ ਦਬਾ ਤਾਂ ਦਿੱਤੀ, ਪਰ ਜੜੋ੍ਹਂ ਨਾ ਉਖੜੀ ਤਾਂ 80ਵਿਆਂ ਵਿੱਚ ਕਾਂਗਰਸ ਨੇ ਗਿਆਨੀ ਜੈਲ ਸਿੰਘ ਮੁੱਖ-ਮੰਤਰੀ ਬਣਾ ਤਾਂ ਕਿਉਂਕਿ ਪੰਜਾਬ ਵਿੱਚ ਪੇਂਡੂਆਂ ਦੀ ਸਰਦਾਰੀ ਹੁੰਦੀ ਸੀ, ਖਾਸ ਕਰ ਜੱਟਾਂ ਦੀ, ਤਾਂ ਬੱਸ ਜੱਟਾਂ ਵਿੱਚੋਂ ਹੀ ਲਿਆਂਦਾ ਜੋ ਸਿੱਖ ਕੁੱਟੇ, ਅਕਾਲੀ ਦਲ ਨੂੰ ਨਕਾਰਾ ਕਰੇ, ਸ਼੍ਰੋਮਣੀ ਕਮੇਟੀ ਨੂੰ ਨਿਹੱਥੀ, ਲਉ ਜੀ ਧੁਰੇ &lsquoਤੇ ਚੋਟ ਮਾਰ ਕੇ ਹਾਲਾਤ ਗਦਰ ਦੇ ਬਣਾ ਕੇ ਫੌਜੀ ਹਮਲਾ ਤੇ ਘਾਣ ਪੈਜੂ, ਯੁੱਧ ਸਿੱਖਾਂ ਦਾ ਆਪਸ ਵਿੱਚ ਹੀ ਕਰਵਾ ਕੇ ਕਾਂਗਰਸ ਬੇਦੋਸ਼ ਹਾਲੇ ਭੀ ਇਹ ਸਿਵਾ ਬਲ ਰਿਹਾ ਹੈ ਕਿ ਜੀ ਕਸੂਰ ਤਾਂ ਅਕਾਲੀਆਂ ਦਾ ਸੀ, ਇਹ ਹੈ ਬੋਕ ਤੰਤਰ ਹੁਣ ਠੋਕ-ਤੰਤਰ ਆ ਗਿਆ, ਜੀ ਸੰਤ ਭਿੰਡਰਾਂਵਾਲੇ ਦੇ ਪੈਰੋਕਾਰ ਹਾਂ, ਜੇਕਰ ਸਾਨੂੰ ਕੁਝ ਕਿਹਾ ਤਾਂ ਠੋਕ ਦਿਆਂਗੇ, ਸਾਰੇ ਪੈਰੋਕਾਰ ਸੱਚੇ ਦਿਲੋਂ ਨਹੀਂ, ਕੁਝ ਤਾਂ ਵਿਦੇਸ਼ੀ ਟਿਕਣੇ ਨੇ ਕੁਝ ਡਰਾਉਣ ਧਮਕਾਉਣ ਵਾਲੇ, ਮੁੱਦਾ ਇਹ ਹੈ ਕਿ ਭਾਈ ਸਿੱਖਾਂ ਨੂੰ ਭੀ ਲੋਕ ਤੰਤਰ ਵਿੱਚ ਹੱਕ, ਅਧਿਕਾਰ ਹੈ ਆਪਣੇ ਇਸ਼ਟ ਨੂੰ ਉਦਾਰਨ ਦਾ ਜੇਕਰ ਖੱਬਚੂ ਘਮਸਾਣ ਨੂੰ ਜਾਂ ਸਰਕਾਰਾਂ ਨੂੰ ਡੇਗਣ ਵਿੱਚ ਮਰਜ਼ੀ ਦੇ ਹੱਥਕੰਡੇ ਵਰਤਣ, ਧਮਾਕੇ ਕਰ ਅਖੀਰ ਜਾਨਾਂ ਗੁਆ ਬੈਠਣ ਤੇ ਸ਼ਹੀਦ ਦੇ ਦਰਜੇ ਦੇ ਧਾਰਨੀ ਬਣ ਸਕਦੇ ਹਨ ਤਾਂ ਸਿੱਖ ਮੰਚ ਧਾਰਮਿਕ ਵਿਚਾਰਧਾਰਾ ਯਾਨੀ ਕਿ ਧਰਮ, ਰੱਖਿਅਕਾਂ ਨੂੰ ਸ਼ਹੀਦ ਮੰਨੇ ਤਾਂ ਵਵੇਲਾ ਕਿਉਂ ? ਅਜੋਕੇ ਵਿਵਾਦ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਕਿਵੇਂ ਬੇਹੂਦਾ ਬਿਆਨ ਆਦਿ ਪ੍ਰਚਾਰਨਾ ਉੱਚਿਤ ਨਹੀਂ, ਸਿੱਖ ਪੰਥ ਸ਼ਹੀਦ ਕੇਵਲ ਉਸ ਨੂੰ ਪ੍ਰਮਾਣ ਕਰਦਾ ਹੈ ਜੋ ਧਰਮ ਖਾਤਰ ਉਪਧੱਰ ਵਿਰੁੱਧ ਲੜਦਾ ਜਾਨ ਦੇ ਜਾਵੇ, ਨਾ ਕਿ ਕਿਸੇ ਨਾਲ ਦੁਸ਼ਮਣੀ ਜਾਂ ਚਰਿੱਤਰ ਹੀ ਜਲਾਦੀ ਹੋਵੇ, ਗਤੀਵਿਧੀਆਂ ਹੀ ਨਿਕਾਰਨ ਵਾਲੀਆਂ ਹੋਣ ਤੇ ਜਾਨਾਂ ਗੁਆ ਬੈਠਣ ਨੂੰ ਸ਼ਹੀਦ ਮੰਨੋ ਸੰਦਰਭ ਵਿੱਚ ਪਿੱਛਾ ਫਰੋਲੋ, ਭਾਰਤੀ ਸਾਮਰਾਜ ਵਿੱਚ ਗਾਂਧੀ ਅੰਗ੍ਰੇਜ਼ਾਂ ਨਾਲ ਬੰਬਾ ਰਾਹੀਂ ਨਹੀਂ ਵਿਟਾਂਦਰੇ ਨਾਲ ਬਹਿਸ ਨਾਲ ਆਜ਼ਾਦੀ ਦਾ ਮਸੀਹਾ ਬਣਦਾ ਸੀ ਅਤੇ ਸਿੱਖਾਂ ਵਿੱਚ ਗਦਰੀ ਬਾਬੇ ਤੇ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਇਨ੍ਹਾਂ ਦੀ ਨੀਤੀ ਠੂਹ ਠਾਹ ਸੀ, ਹੁਣ ਅਜ਼ਾਦੀ ਪਿੱਛੋਂ ਕਾਂਗਰਸ ਨੇ ਭੀ ਸ਼ਹੀਦ ਦਾ ਦਰਜਾ ਤਾਂ ਦਿੱਤਾ ਨਹੀਂ ਸੀ, ਇਹ ਤਾਂ ਖਿੱਤੇ ਦੇ ਲੋਕ ਮਾਤਾ ਦਾ ਪਿੰਡ ਹੁਸ਼ਿਆਰਪੁਰ ਤੋਂ ਤੇ ਭਗਤ ਸਿੰਘ ਦਾ ਪਿੰਡ ਭਾਵੇਂ ਉਸ ਵੇਲੇ ਪਾਕਿਸਤਾਨ ਹੁਣ ਨਵਾਂ ਸ਼ਹਿਰ ਤਾਂ ਆਪਣੇ ਮਾਣ ਲਈ ਸ਼ਹੀਦ ਮੰਨਿਆ, ਸਰਾਭੇ ਦਾ ਮਾਲਵੇ ਵਿੱਚ ਕੋਈ ਐਸਾ ਮੂਲ ਨਹੀਂ ਬਣਿਆ, ਖੈਰ ਹੁਣ ਤਸਵੀਰਾਂ ਲੱਗਣ ਦਾ ਮਤਲਬ ਇਹ ਨਹੀਂ ਕਿ ਇਤਿਹਾਸ ਬਦਲ ਜਾਊ ਜਾਂ ਮਾਨ ਨੂੰ ਬੇਹੂਦਾ ਦੱਸ ਕੇ ਸਿੱਖ ਸ਼ਹੀਦ ਬਣਜੂ ।
ਖੱਖਰ ਛੇੜ ਭਰਿੰਡਾਂ ਮਗਰ ਪਾ ਲਈਆਂ, ਐੱਮ।ਪੀ। ਮਾਨ ਨੂੰ ਵੰਗਾਰ, ਫਿਟਕਾਰ ਤੇ ਭੂਚਾਲ ਅੱਗੋਂ ਉਹ ਕੋਈ ਸਾਊ ਨਹੀਂ ਹਨ, ਹੁਣ ਸਪੁੱਤਰ ਨੇ ਕੱਢਤਾ ਸੱਪ ਪਟਾਰੀ ਵਿੱਚੋਂ, ਕਹਿੰਦਾ ਭਗਤ ਸਿੰਘ ਤਾਂ ਆਪ ਜੇਲ੍ਹ ਬੰਦ ਵਿੱਚ ਸਿਰਲੇਖ ਲਿਖ ਕੇ ਆਖਦਾ ਹੈ ਕਿ ਸਿੱਖ ਧਰਮ ਅਤੇ ਕਿਸੇ ਭੀ ਧਰਮ ਨੂੰ ਨਹੀਂ ਮੰਨਦਾ ਯਾਨੀ ਨਾਸਤਕ ਸੀ, ਹੁਣ ਸ਼੍ਰੋਮਣੀ ਕਮੇਟੀ ਨੂੰ ਕੰਡਿਆਂ &lsquoਤੇ ਪਾ ਦਿੱਤਾ ਕਿ ਅਜਾਇਬ ਘਰ ਵਿੱਚ ਸਿੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਲੱਗਣ ਜਾਂ ਗੈਰ ? ਲਉ ਜੀ ਲੈ ਲਉ ਸ਼ਾਦਾ, ਵਿੱਚੇ ਹੀ ਸ਼੍ਰੋਮਣੀ ਅਕਾਲੀ ਦਲ ਜੋ ਮਾਨ ਦੇ ਵਿਰੁੱਧ ਬੋਲੇ ਹੁਣ ਕੜਿੱਕੀ ਵਿੱਚ ਪਰ ਈਮਾਨ ਸਿੰਘ ਮਾਨ ਕੋਲ ਮੁੱਦਾ ਤਾਂ ਹੈ, ਹੁਣ ਤਾਂ ਕੋਈ ਨਹੀਂ ਆਖੂ ਬੇਹੂਦਾ ਬੋਲਦਾ ਹੈ, ਇਹ ਲੋਕ ਜਦੋਂ ਤੱਕ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਨਿਹੱਥੇ ਕਰਨ ਲਈ ਬੋਲੇ ਤਾਂ ਖੁਸ਼ ਹਨ ਕਿਉਂਕਿ ਕਾਂਗਰਸ ਨੂੰ ਸ਼ਹਿ ਮਿਲਦੀ ਹੈ, ਖੈਰ ਇਹ ਸਭ ਲੋਕ ਜੋ ਕੋਈ ਹੁਣ ਇਯਾਲੀ ਦੇ ਸਮਰਥੱਕ ਬਣ ਕੇ ਕਦੀ ਆਮ ਦੇ ਅਖੀਰ ਹੁਣ ਦੇਖਿਆ ਕਿ ਕਾਂਗਰਸ ਦਾ ਹਾਲੇ ਕੋਈ ਮਹੂਰਤ ਨਹੀਂ ਤਾਂ ਸਿਮਰਨਜੀਤ ਸਿੰਘ ਮਾਨ ਵੱਲ ਹੋਏ, ਤਮਾਸ਼ਾ ਦੇਖ ਲਿਆ ਹੁਣ ਉਹਦੇ ਵਿਰੁੱਧ ਤੇ ਆਹ ਮਨਪ੍ਰੀਤ ਸਿੰਘ ਇਯਾਲੀ ਦੇ ਯੱਕੇ ਚੜ੍ਹਨ ਨੂੰ ਤਿਆਰ ਭਲਾ ਮੰਨਣ ਵਾਲੀ ਗੱਲ ਹੈ ਕਿ ਇਹ ਕਦੀ ਭੀ ਪੰਥਕ ਸੀ ਜਾਂ ਹੋ ਸਕਦੇ ਹਨ, ਲੇਖਕ ਜੋ ਸੁਹਿਰਦ ਹੁੰਦੇ ਹਨ ਭਾਵੇਂ ਵਿਚਾਰਧਾਰਾ ਕੋਈ ਭੀ ਹੋਵੇ ਉਨ੍ਹਾਂ ਦੀ ਕਲਮ ਚਰਿੱਤਰ ਦੱਸ ਜਾਂਦੀ ਹੈ, ਇਹ ਤਾਂ ਚਕਮੇ ਚੁਲ੍ਹੇ ਨੇ ਪੰਥ ਦਾ ਅੱਖਰ ਲਿਖਦਿਆਂ ਮਨ ਦੀ ਆਸਥਾ ਇਸ ਹਫ਼ਤੇ ਇਕ ਨਾਮਵਰ ਪ੍ਰਸਿੱਧ ਕਥਾਵਾਚਕ ਗਿਆਨ ਤਾਂ ਹੈ ਉਹਦੇ ਕੋਲ ਫਾਰਸੀ ਦੀ ਭੀ ਭਾਸ਼ਾ ਦੀ ਵਰਤੋਂ ਤੇ ਮਾਅਨੇ ਦੱਸਦਾ ਹੈ ਨੇ ਇਕ ਗੱਲ ਆਖੀ ਕਿ ਅਸੀਂ ਭਾਈ ਗੁਰਦਾਸ, ਨੰਦ ਲਾਲ, ਸੰਤੋਖ ਸਿੰਘ ਆਦਿ ਦੀਆਂ ਲਿਖਤਾਂ ਨੂੰ ਬਾਣੀ ਮੰਨਦੇ ਹਾਂ, ਮੈਂ ਭੰਬਲਭੂਸੇ ਵਿੱਚ ਪੈ ਗਈ ਕਿ ਕਿੱਤਾ ਕਾਰੀ ਸਨ ਉਹ ਲੇਖਕ ਕਵੀ, ਰੁਜ਼ਗਾਰ ਸੀ, ਤਾਂ ਕੀ ਧਰਮ ਦੀ ਧੁਰਾ ਬਨਣ ਲੱਗਾ ਹੈ ਮੇਰਾ ਡਮਾਕ ਤਾਂ ਚੱਕਰ ਜਿਹਾ ਖਾ ਗਿਆ ਕਿ ਮੈਂ ਤਾਂ ਇਸ਼ਟ ਨੂੰ ਵਿਸ਼ਵਾਸ ਨੂੰ ਸਮਰਪਿਤ ਹਾਂ ਬਾਲ-ਉਪਦੇਸ਼ ਹੀ ਬਹੁਤ ਹੈ ਲੋੜ ਨੀ ਦਸਮ ਗ੍ਰੰਥ ਪ੍ਰਕਾਸ਼ ਆਦਿ ਦੇ ਅਧਿਐਨ ਦੀ ਪਰ ਸੱਟ ਵੱਜੀ ਕਿ ਹੁਣ ਭਵਿੱਖ ਵਿੱਚ ਕਿਹੜੇ ਨਿਯਮ ਮਰਿਯਾਦਾ ਗੁਰ ਮਰਿਯਾਦਾ ਲਈ ਮਿੱਥੇ ਜਾਣਗੇ, ਫੇਰ ਝਾਤੀ ਮਾਰੀ ਕਿ ਕਮਲੀਏ ਨਿੱਤ ਤਾਂ ਇਹ ਪ੍ਰਚਾਰਕ ਭਾਈ ਗੁਰਦਾਸ ਜਪਦੇ ਹਨ ਕਦੀ ਗੁਰੂ ਸਾਹਬਾਂ ਦੀ ਮੁਖਾਰਬਿੰਦ ਸੁਣੀ ਹੈ, ਇਹ ਤਾਂ ਆਪਣੇ ਆਪ ਨੂੰ ਸਿੱਧ ਕਰਨ ਲਈ ਬੱਸ ਉਸ ਲਿਖਤ ਨੂੰ ਪ੍ਰਸਾਰਦੇ ਹਨ ਜਿਹਦੇ ਨਾਲ ਇਨ੍ਹਾਂ ਦਾ ਭੀ ਕਾਰੋਬਾਰ ਤੁਰਦਾ ਰਹੇ, ਤਾਂ ਹੀ ਹਰ ਡੇਰੇਦਾਰੀ ਧਾਰਾ ਇਨ੍ਹਾਂ ਲੇਖਕਾਂ ਦੇ ਹੀ ਗੁਣ ਗਾਉਂਦੇ ਹਨ, ਨਾਲ ਬੱਸ ਗੁਰੂ ਗ੍ਰੰਥ ਨੱਥੀ ਕਰਕੇ ਬਚਦੇ ਨੇ ।
ਉਰਦੂ ਦਾ ਸ਼ੇਰ, ਮਰੀਜੇ ਦਿਲ ਤੋ ਕਿਸੀ ਕਾ ਖਾਸ ਤੋਹਫਾ ਹੈ, ਬੜੇ ਬੋਹਲੇ ਹੈ ਚਾਰਾਗਰ ਦਵਾ ਕੀ ਬਾਤ ਕਰਤੇ ਹੈਂ । ਬੇਅਦਬੀ ਦਾ ਮੁੱਦਾ : ਸ਼੍ਰੋਮਣੀ ਅਕਾਲੀ ਦਲ ਤੇ ਸੰਕਟ, ਸ਼੍ਰੋਮਣੀ ਕਮੇਟੀ &lsquoਤੇ ਤੂਹਮਤਾਂ, ਗੱਲ ਤਾਂ ਕਬਜ਼ਿਆਂ ਦੀ ਹੈ, ਮੇਰਾ ਵਿਸ਼ਲੇਸ਼ਣ :- ਸੁਣੋ ਜੀ ਅਕਾਲੀ ਦਲ ਦੂਫੇੜ : ਤਲਵੰਡੀ ਟੌਹੜਾ ਲੌਂਗੋਵਾਲ ਅਕਾਲੀ ਦਲ, ਗੁਰਦੀਪ ਸਿੰਘ ਬਠਿੰਡਾ, ਮੋਹਕਮ ਸਿੰਘ ਮਾਨ ਦਲ ਕਈ ਹੋਰ ਨਿੱਕੇ ਮੋਟੇ ਭੀ ਸੁਖਬੀਰ ਸਿੰਘ ਬਾਦਲ ਸੀ ਕਾਰਨ ਹਾਂ ਸੁਖਦੇਵ ਸਿੰਘ ਢੀਂਡਸਾ, ਬ੍ਰੰਹਮਪੁਰਾ, ਸ਼ੇਖਵਾਂ, ਅਰਜਨ ਸਿੰਘ ਅਜਨਾਲਾ ਭੱਜੇ, ਬ੍ਰੰਹਮਪੁਰਾ ਤੋਂ ਪਹਿਲਾਂ ਬੋਨੀ ਅਜਨਾਲੇ ਦਾ ਪੁੱਤਰ ਮੁੜਿਆ, ਖੈਰ ਮੈਂ ਇਹ ਤਾਂ ਮੰਨਦੀ ਹਾਂ ਕਿ ਸੰਕਟ ਹੈ ਪਰ ਕਾਰਨਾਂ ਨਾਲ ਸਹਿਮਤ ਨਹੀਂ, ਪੁਰਾਣੇ ਸਮੇਂ ਵਿੱਚ ਤੀਮੀਆਂ ਨੂੰ ਕੁੱਟਣ ਦਾ ਰਿਵਾਜ ਹੁੰਦਾ ਸੀ, ਸਿਆਣੀ ਤੀਮੀ ਕਹਿੰਦੀ ਮੂਰਖਾ ਜੱਟਾ ਪਰਾਣੀ ਟੁੱਟ ਜਾਊਗੀ, ਯਾਨੀ ਅਪਣਾ ਖੇਤੀ ਦਾ ਸੰਦ ਹੀ ਗੁਆ ਲਵੇਂਗਾ, ਅਕਾਲੀ ਦਲ ਵਿੱਚ ਪਾੜਾ ਮਾਸਟਰ ਤਾਰਾ ਸਿੰਘ ਜੀ ਦੀ ਚਾਲੀ ਸਾਲ ਲੱਠ ਟੁੱਟਣ ਤੇ ਤਾਂ ਖੱਤਰੀ, ਸ਼ਹਿਰੀ ਅਤੇ ਭਾਪਾ ਭਾਈਚਾਰਾ ਕਾਂਗਰਸੀ ਬਣਿਆ, ਪੁੱਤਰੀ ਬੀਬੀ ਜੀ ਖੁੰਦਕ ਵਿੱਚ ਹੀ ਰਹੇ ਹੁਣ ਅੱਗੋਂ ਉਨ੍ਹਾਂ ਦੀ ਪੁੱਤਰੀ ਭੀ ਉਸੇ ਰਾਹ, ਕੀ ਬਾਦਲ ਕਾਰਨ ? ਪੰਜਾਬ ਦਾ ਮਹੌਲ ਪਾਣੀ ਧਾਣੀ, ਸੱਭਿਆਚਾਰ ਸਤਿਆਰਥੀ ਨਹੀਂ ਪੇਂਡੂ ਤਬਕਾ ਫੇਰ ਭੀ ਵਫ਼ਾਦਾਰ ਸੀ, ਉਹ ਸਿੱਖ ਤਾਕਤ ਦਾ ਹਾਮੀ ਤੇ ਮੁਦੱਈ ਸੀ, ਕੁਰਬਾਨੀ ਦੇ ਕੁੰਭ ਸਨ, ਹੁਣ ਤਾਂ ਬੱਸ ਸੋਸ਼ਲ ਮੀਡੀਆ ਅਡੰਬਰ ਖੜ੍ਹਾ ਕਰਦਾ ਹੈ, ਵੱਡਾ ਕਾਰਨ ਜੋ ਮੈਨੂੰ ਅਨੁਭਵ ਹੋਇਆ : ਜਾਤ-ਪਾਤ ਦੀ ਕੜੀ ਹੈ, ਸਿੱਖ ਧਰਮ ਵਿਸ਼ਾਲ ਸੀ, ਹਿੰਦੂ ਸੰਸਕ੍ਰਿਤੀ ਵਿੱਚ ਜੋ ਜਾਤੀਆਂ ਨੂੰ ਉਹ ਕਬੂਲ ਨਹੀਂ ਸਨ ਕਰਦੇ, ਉਦੋਂ ਮੁਸਲਿਮ ਯਾਨੀ ਈਸਾਈ ਮੱਤ ਵਿੱਚ ਰੁਝਾਨ ਨਾ ਹੋਇਆ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੱਲ ਲਾਏ ਤੇ ਸਿੱਖ ਬਨਣ ਲੱਗ ਪਏ, ਕੁਝ ਸਮੇਂ ਤੋਂ ਇਹ ਹੋਕਾ ਪ੍ਰਚੱਲਤ ਹੋ ਗਿਆ ਜੀ ਨੀਮੀਆਂ ਜਾਤਾਂ ਨੇ ਕੁਰਬਾਨੀਆਂ ਦਿੱਤੀਆਂ, ਗੁਰੂਆਂ ਦੇ ਪੈਰੋਕਾਰ ਬਣੇ ਭਾਵੇਂ ਚੇਤੇ ਰੱਖੋ ਕਿ ਜੱਟ ਤਾਂ ਉਨ੍ਹਾਂ ਸਮਿਆਂ ਵਿੱਚ ਹੈ ਨਹੀਂ ਸਨ ਜਾਟ ਰਾਜਪੂਤ ਹਿੰਦੂ ਸਨ, ਜੱਟ ਤਾਂ ਜਮੀਨਾਂ ਖੋਹ ਕੇ ਮਾਲਕ ਬਨਣ ਮਗਰੋਂ ਸਿੱਖ ਬਣੇ ਬਹੁਤੇ ਜੱਟ ਮੁਸਲਮਾਨਾਂ ਵਿੱਚੋਂ ਹਨ ਇਹ ਧਾੜਵੀ ਬਣ ਕੇ ਈਰਾਨ ਈਰਾਕ ਦਰੱਗ ਖੈਰ ਥਾਈਂ ਪ੍ਰਵੇਸ਼ ਕੀਤੇ ਤੇ ਆ ਕੇ ਹਿੰਦੂ ਲਾਲਿਆਂ ਦੀ ਰਾਜਪੂਤਾਂ ਦੀਆਂ ਜਮੀਨਾਂ &lsquoਤੇ ਕਬਜ਼ੇ ਕੀਤੇ, ਬਾਬਾ ਬੰਦਾ ਸਿੰਘ ਬਹਾਦਰ ਨੇ ਮਲਕੀਅਤ ਦੁਆਈ, ਅੱਜ ਉਨ੍ਹਾਂ ਸ਼੍ਰੇਣੀਆਂ ਦਾ ਅੰਦਰੋਂ ਵੈਰ ਜਿਹਾ ਹੈ ਕਿ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜੱਟ ਕਿਉਂ ਸਾਂਭਣ, ਭਾਵੇਂ ਲਾਠੀਆਂ ਤਾਂ ਫੇਰ ਇਨ੍ਹਾਂ ਪੇਂਡੂਆਂ ਨੇ ਹੀ ਖਾ ਖਾ ਆਪਣੀ ਹੋਂਦ ਬਣਾਈ ਹੈ, ਹੁਣ ਸਰਵੇਖਣ ਕਰਕੇ ਦੇਖ ਲਵੋ ਸਾਰੀਆਂ ਦੂਜੀਆਂ ਹੀ ਜਾਤਾਂ ਬਹੁਤਾ ਵਿਰੋਧ ਕਰ ਰਹੀਆਂ ਹਨ, ਠੀਕ ਹੈ ਜੱਟ ਭੀ ਨਾਲ ਹੀ ਹਨ, ਪਰ ਬਹੁਤੀ ਪੀੜ ਉਥੇ ਹੀ ਹੈ ਅਤੇ ਉਸਕਲ ਉਥੋਂ ਹੀ ।
ਹਰ ਦੇਸ਼ ਵਿੱਚ ਹੀ ਸਿਆਸੀ ਪਾਰਟੀਆਂ ਵਿੱਚ ਮੱਤਭੇਦ ਹਨ, ਨੇਤਾ ਭੀ ਦੁਫਾੜ ਹੁੰਦੇ ਹਨ । ਮੈਂ ਕੇਵਲ ਪੁੱਛਦੀ ਹਾਂ ਕਿ ਢੀਂਡਸਾ ਸਾਹਬ ਐਨੇ ਹੀ ਕਾਬਲ ਸਨ ਤਾਂ ਜਹਾਜ਼ ਵਿੱਚ ਸਭ ਅਕਾਲੀ ਦਲ ਕਿਉਂ ਨਾ ਚੜ੍ਹੇ ? ਕਿਉਂ ਹਾਲੇ ਭਾਜਪਾ ਦੇ ਭੀ ਨਿਉਂਦੇ ਖਾ ਕੇ ਤਕੜੇ ਨਹੀਂ ਹੋਏ ਤੇ ਅਕਾਲੀ ਦਲ ਦੀ ਵਾਗਡੋਰ ਹੱਥ ਨਹੀਂ ਆਈ, ਦਰੱਖਤ ਟਾਹਣੇ, ਟਾਹਣੀਆਂ ਅਤੇ ਪੱਤੇ ਸ਼ਤੇ ਸਭ ਆਪਣੀ ਥਾਈਂ ਹਨ, ਦਰੱਖਤ ਨੂੰ ਇਹ ਸਭ ਲੱਗਦੇ ਹਨ, ਕੀ ਹੱਕ ਹੈ ਵਿਦੇਸ਼ੀ ਬੈਠੇ ਆਪ ਤਾਂ ਸੁੱਖ ਨੀਂਦੇ ਸੌਣ ਤੇ ਰੱਜ ਕੇ ਖਾਅ ਪਰ ਦੂਜਿਆਂ ਨੂੰ ਫਾਹੇ ਡਾਹ ਦੀ ਖੱਚਰੀ ਸੋਚ ਜੀ ਅਕਾਲੀ ਤਾਂ ਬੱਚ ਹੀ ਤਾਂ ਸਕਦਾ ਹੈ ਜੇਕਰ ਬਾਦਲ ਪਰਿਵਾਰ ਲਾਂਭੇ ਮੈਂ ਆਖਦੀ ਹਾਂ ਕਿ ਬੱਚ ਤਾਂ ਸਕਦਾ ਹੈ ਜੇਕਰ ਇਹ ਲੂਤੀ ਲਾਊ ਪ੍ਰਦੇਸੀ ਬੈਠਾ ਛੰਟਿਆ ਜਾਵੇ ਕਿ ਮੂੰਹ ਬੰਦ ਕਰੋ ਅਕਾਲੀ ਅਭਿਲਾਸੀਆਂ ਦੀਆਂ ਤਾਂ ਨੀਅਤਾਂ ਅੱਡਰੀਆਂ ਹਨ, ਇਨ੍ਹਾਂ ਦੰਭੀਆਂ ਦੀਆਂ ਤਾਂ ਬਲੋਕੀ ਲਿਖਤਾਂ ਕੀ ਸ਼ਕਲਾਂ ਹੀ ਦੱਸੀ ਜਾਂਦੀਆਂ ਹਨ ਕਿ ਇਹ ਕਾਂਗਰਸੀ ਸਨ ਪਰ ਘੁੱਸ ਕੇ ਸ਼੍ਰੋਮਣੀ ਕਮੇਟੀ ਵਿੱਚ ਤੇ ਅਕਾਲੀ ਦਲ ਵਿੱਚ ਭੜਦੋਹਲ ਪਾਏ ਗੱਲ ਤਾਂ ਮੁੜ ਕੇ ਫੇਰ ਮਨੁੱਖੀ ਮਨ ਅਤੇ ਵਰਤਾਰੇ &lsquoਤੇ ਆ ਕੇ ਟਿਕਦੀ ਹੈ ਕਿ ਮੀਡੀਆ ਤੇ ਸੋਸ਼ਲ ਮੀਡੀਆ ਨਿਰੰਤਰ ਰੂਪ ਵਿੱਚ ਢਾਂਚਾ ਬਰਬਾਦ ਕਰਨ ਤੇ ਤੁਲਿਆ ਹੈ, ਚਲੋ ਹੁਣ ਝੂੰਦਾ ਰਿਪੋਰਟ ਤੇ ਵਿਚਾਰ ਹੋ ਰਹੀ ਹੈ, ਮੇਰੇ ਖਿਆਲ ਵਿੱਚ ਤਾਂ ਇਹ ਸੰਭਵ ਹੀ ਨਹੀਂ ਕਿ ਸਾਰੀਆਂ ਇਕਾਈਆਂ ਦੀ ਇਕੋ ਬੋਲੀ ਹੋਵੇਗੀ, ਜਦੋਂ ਖੰਭ ਲੱਗ ਜਾਣ ਤਾਂ ਉੱਡਣਾ ਤਾਂ ਆਉਂਦਾ ਹੀ ਹੈ ਹਰ ਇਕ ਨੂੰ ਆਪਣੀ ਮਹੱਤਤਾ ਦਾ ਗਮ ਬਹੁਤਾ ਤੇ ਚੰਗੇ ਸਿੱਟੇ ਦਾ ਘੱਟ ਪਰ ਹੁਣ ਕੱਲ ਕੋਰ ਕਮੇਟੀ ਦੀ ਮੀਟਿੰਗ ਵਿੱਚ ਝੂੰਦਾ ਚੇਅਰਮੈਨ ਕਮੇਟੀ ਸ: ਇਕਬਾਲ ਸਿੰਘ ਆਪ ਬੈਠੇ ਸਨ ਅਤੇ ਰਿਪੋਰਟ ਵਿਚਾਰੀ ਗਈ, ਅਮਲ ਲਈ ਬਚਨ ਵੱਧਤਾ ਲਈ, 42 ਸੁਝਾਉ ਹਨ ਬੈਠਕ ਮਗਰੋਂ ਪੀ।ਟੀ।ਸੀ। ਚੈਨਲ ਨਾਲ ਪੂਰੀ ਇੰਟਰਵਿਊ ਦਿੱਤੀ ਗਈ ਅਤੇ ਝੂੰਦਾ ਸਾਹਬ ਨੇ ਇਕ ਇਕ ਸਵਾਲ ਦਾ ਉੱਤਰ ਬੜੇ ਸੁਚੱਜੇ ਢੰਗ ਨਾਲ ਦਿੱਤਾ, ਨਾਲ ਹੀ ਇਕ ਪਲ ਲਈ ਭੀ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਕਾਰਨ ਅਤੇ ਪ੍ਰਧਾਨ ਤੇ ਉਂਗਲਾਂ ਨਹੀਂ ਚੁੱਕੀਆਂ, ਸਗੋਂ ਆਖਿਆ ਕਿ ਸਾਜਿਸ਼ਕਾਰੀਆਂ ਨੇ ਪਾਰਟੀ ਨੂੰ ਬਦਨਾਮ ਕਰਨ ਲਈ ਗੁੰਮਰਾਹਕੁੰਨ ਪ੍ਰਚਾਰ ਜੱਗ &lsquoਤੇ ਕੀਤਾ, ਅਕਾਲੀ ਦਲ ਨਾਕਾਮ ਰਿਹਾ ਇਸ ਸਾਜਿਸ਼ ਨੂੰ ਲੋਕਾਂ ਤੱਕ ਸੁਨੇਹਾ ਦੇਣ ਵਿੱਚ ਕਿ ਇਹ ਬੜੀ ਵੱਡੀ ਸਕੀਮ ਸੀ ਵਿਰੋਧੀਆਂ ਦੀ ਕਾਮਯਾਬ ਹੋ ਗਈ ਚੋਣਾਂ ਜਿੱਤਣ ਵਿੱਚ, ਇਹ ਭੀ ਭੁੱਲੋ ਨਾ ਕਿ ਅਕਾਲੀ ਦਲ ਨੂੰ ਸਜ਼ਾ ਤਾਂ ਮਿਲ ਗਈ ਪਰ ਮੱਕਾਰੀ ਪਾਰਟੀ ਵਿੱਚ ਭੀ ਸਰਾਪ ਜਰੂਰ ਲੱਗਾ, ਦੂਜੀ ਨੂੰ ਭੀ ਲੱਗੂਗਾ ਧੀਰੇ ਰਹੋ, ਕੁਫ਼ਰ ਤੋਲਿਆ ਕਰ ਕਰਾ ਕੇ ਮੋੜਤਾ ਸਿਰ ।
ਕੀ ਕਪਤਾਨ ਸਾਹਬ ਵੱਧ ਫੁੱਲ ਗਏ ? ਕੀ ਕਾਂਗਰਸ ਹੁਣ ਮਾਣਮੱਤੀ ਹੈ ? ਕੀ ਆਪ ਦਾ ਅਕਸ ਬੁਲੰਦ ਹੈ ? ਡਾਢਾ ਬੜਾ ਬੇਅੰਤ ਹੈ, ਆਹ ਬੇਅਦਬੀ ਦਾ ਢੰਡੋਰਾ ਪਿੱਟਣ ਵਾਲੇ ਕੇਵਲ ਬਹਿਬਲ ਕਲਾਂ ਅਤੇ ਸ: ਕ੍ਰਿਸ਼ਨ ਭਗਵਾਨ ਸਿੰਘ ਤੇ ਰਿਸ਼ਤੇਦਾਰ ਨੌਜਵਾਨ ਸਰਾਵਾਂ ਦੀ ਹੀ ਗੱਲ ਕਿਉਂ ਕਰਦੇ ਹਨ ਮਗਰੋਂ ਦੀ ਬੇਅਦਬੀ ਦਾ ਵਰਕਾ ਸਭ ਸਾਫ ਹੈ ? ਸੁਖਰਾਜ ਸਿੰਘ ਤਾਂ ਪਹਿਲੇ ਦਿਨ ਦਾ ਹੀ ਕਾਂਗਰਸ ਦਾ ਚੱਕਿਆ ਹੈ, ਦੇਖ ਲਵੋ ਹੁਣ ਭੀ ਸਭ ਕਾਂਗਰਸੀ ਹੀ ਹਮਾਇਤੀ, ਖਹਿਰਾ, ਬਾਜਵਾ ਤੇ ਦੋ ਹੋਰ ਜੋ ਖਾਰਾ ਭਰਾ ਵਕੀਲ ਹਨ, ਸਭ ਮੂਰਤਾਂ ਸੂਰਤਾਂ ਦਾ ਇਕੋ ਹੀ ਮੰਨਸ਼ਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਦੱਬੋ, ਲਕੋਵੋ ਅਸਲ ਦੋਸ਼ੀਆਂ ਨੂੰ ਸੱਚ ਨੂੰ ਉਜਾਗਰ ਨਾ ਕਰੋ ਆਹ ਬੂ-ਦੁਹਾਈ ਹੈ, ਦੂਜੇ ਪਾਸੇ ਐੱਮ।ਪੀ। ਸ: ਸਿਮਰਨਜੀਤ ਸਿੰਘ ਮਾਨ ਪਾਰਲੀਮੈਂਟ ਵਿੱਚ ਜਾ ਗੜ੍ਹਕੇ ਸਭ ਨੂੰ ਪਤਾ ਹੋਵੇ ਕਿ ਪਾਰਲੀਮੈਂਟ ਭਾਸ਼ਾ ਇਕ ਧਾਰਾ ਹੈ, ਉਥੇ ਤੁਸੀਂ ਮੂੰਹ ਆਇਆ ਨਹੀਂ ਬੋਲ ਸਕਦੇ, ਅਗਲੇ ਬਾਹਰ ਕੱਢ ਦਿੰਦੇ ਹਨ, ਮਾਨ ਸਾਹਬ ਨੇ ਆਪਣੀ ਆਦਤ ਅਨੁਸਾਰ ਰੌਲਾ ਹੀ ਪਉਣਾ ਹੈ, ਮੁੱਦੇ ਤੋਂ ਪਰ੍ਹਾਂ ਬੋਲੀ ਤੇ ਫੇਰ ਆਕੜ ਕੇ ਦਬਕਣਾ ਕਿਸੇ ਦਿਨ ਅਗਲੇ ਬਾਹਰ ਕੱਢ ਦੇਣਗੇ ਬੱਸ ਉਹ ਇਹ ਹੀ ਚਾਹੁੰਦੇ ਹਨ, ਪਰ ਮਾਨ ਸਾਹਬ ਨੇ ਰਾਸ਼ਟਰਪਤੀ ਦਰੋਪਦੀ ਮੁਰਮੁਰ ਨੂੰ ਵੋਟ ਪਾ ਕੇ ਸ਼ਲਾਘਾ ਯੋਗ ਕੰਮ ਕੀਤਾ, ਦੂਜੇ ਪਾਸੇ ਸਾਡੇ ਨੌਜਵਾਨ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕੋਝਾ ਰਾਹ ਅਪਨਾਇਆ ਜੀ ਬੀ।ਜੇ।ਪੀ। ਨੂੰ ਕਿਉਂ ਸਮਰਥਨ ਦਿੱਤਾ, ਭੂੰਦੜ ਸਾਹਬ ਨੇ ਸਪੱਸ਼ਟ ਕੀਤਾ ਕਿ ਸਮਰਥਨ ਬੀਬੀ ਕਰਕੇ ਆਦਿਵਾਸੀ ਅਤੇ ਗਰੀਬ ਘੱਟ ਗਿਣਤੀ ਦੀ ਪਹਿਲੀ ਇਸਤਰੀ ਤੇ ਅਕਾਲੀ ਦਲ ਨੇ ਇਨ੍ਹਾਂ ਕਾਰਨਾਂ ਨੂੰ ਵੋਟ ਪਾਈ ਨਾ ਕਿ ਬੀ।ਜੇ।ਪੀ। ਦੇ ਨੁਮਾਇੰਦੇ ਕਰਕੇ, ਹੋਰ ਭੀ ਦੇਖੋ ਕਿ ਉਹ ਸਾਰੇ ਦੇਸ਼ ਦੀ ਰਾਸ਼ਟਰਪਤੀ ਹੈ, ਬਣਦਾ ਤਾਂ ਇਹ ਸੀ ਕਿ ਸਿਨਹਾ ਸਾਹਬ ਉਪਰੋਕਤ ਕਾਰਨਾਂ ਕਰਕੇ ਮਹਿਲਾ ਦਾ ਵਿਰੋਧ ਕਰਨੋ ਅਸਤੀਫਾ ਦੇ ਕੇ ਨਾਮਣਾ ਖੱਟਦੇ, ਇਧਰ ਇਯਾਲੀ ਨੇ ਕਮਅਕਲੀ ਦਿਖਾਈ ਆਪਣੀ ਹੀ ਪਤ ਗੁਆਈ, ਖੈਰ ਨਿੱਜੀ ਚਾਹਤ ਬੜੇ ਪੁੱਠੇ ਸਿੱਧੇ ਕੰਮ ਕਰਵਾਉਂਦੀ ਹੈ, ਕੀ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਮਿਲ ਜਾਊ ? 
ਸਾਨੂੰ ਯਾਰ ਯਾਰ ਯਾਰੀਆਂ ਨਿਭਾਉਣ ਵਾਲੇ ਚਾਹੀਦੇ, ਕੁੱਕੜ ਖੋਹ ਉਡਾਉਣ ਵਾਲੇ ਹਰ ਪਾਰਟੀ ਵਿੱਚ ਹੀ ਹੁੰਦੇ ਹਨ, ਸ: ਪ੍ਰੇਮ ਸਿੰਘ ਚੰਦੂਮਾਜਰੇ ਦੀ ਤਾਂ ਪੁਰਾਣੀ ਤਵਾਰੀਖ ਦੇਖ ਲਵੋ ਪੜ੍ਹਨੀ ਕੀ ਹੈ, ਲੌਂਗੋਵਾਲ ਦਲ ਵਿੱਚ ਜਾ ਕੇ ਇੰਗਲੈਂਡ ਪਹੁੰਚੇ, ਇਥੇ ਖਾਲਿਸਤਾਨੀ ਜਥੇਬੰਦੀ ਨਾਲ ਘਿਉ ਖਿੱਚੜੀ ਨਾਲ ਇਕ ਸੁਰਿੰਦਰ ਸਿੰਘ ਧੂਰੀ ਹੁੰਦਾ ਸੀ, ਉਹਨੇ ਇਥੇ ਪੁੱਤਰ ਦਾ ਵਿਆਹ ਕਰ ਦਿੱਤਾ ਫੇਰ ਘਰ ਭੀ ਖਰੀਦ ਲਿਆ, ਰੌਲ੍ਹਾ ਭੀ ਪਿਆ, ਉਹਦਾ ਇਕ ਰਿਸ਼ਤੇਦਾਰ ਗੁਰਦੁਆਰੇ ਸਾਊਥਾਲ ਵਿੱਚ ਭੀ ਸੇਵਾ ਕਰਦਾ ਸੀ, ਸੁਰਿੰਦਰ ਸਿੰਘ ਧੂਰੀ ਕਾਂਗਰਸ ਵਿੱਚ ਜਾ ਵੱਜਿਆ ਸੀ, ਮੈਂ ਮਿਲਦੀ ਤਾਂ ਹੁੰਦੀ ਸੀ, ਪਰ ਜਦੋਂ ਇਹਨੇ (ਚੰਦੂਮਾਜਰੇ) ਸੋਨਾ ਦਾ ਤਗਮਾ ਲਿਆ, ਮੈਂ ਗਤੀਵਿਧੀਆਂ ਵਿੱਚ ਸ਼ਾਮਿਲ ਨਹੀਂ ਸੀ ਹੁੰਦੀ, ਮੈਂ ਇਹਨੂੰ ਸਥਿਰ ਨਹੀਂ ਸੀ ਪ੍ਰਖਿਆ, ਖੈਰ ਮੈਂ ਬੜੇ ਲੰਮੇ ਸਮੇਂ ਤੋਂ ਅਗਾਹ ਕਰਦੀ ਆ ਰਹੀ ਹਾਂ ਕਿ ਇਹ ਬੰਦਾ ਕਦਰਾਂ ਕੀਮਤਾਂ ਦਾ ਹਾਮੀ ਨਹੀਂ, ਜਦੋਂ ਦਾ ਸੁਖਦੇਵ ਸਿੰਘ ਢੀਂਡਸਾ ਬਾਗੀ ਹੋਇਆ ਇਹ ਦੋਵਾਂ ਬੇੜੀਆਂ ਵਿੱਚ ਪੈਰ ਧਰੀ ਰੱਖਦਾ ਹੈ, ਇਹ ਸੋਨੇ ਦਾ ਤਗਮਾ ਦੇਣ ਵਾਲਿਆਂ ਨਾਲ ਅੰਦਰੋਂ ਸੁਰਾਂ ਰੱਖਦਾ ਹੈ ਕਿ ਪਤਾ ਨਹੀਂ ਕਦੋਂ ਫੇਰ ਲੋੜ ਪਵੇ, ਮੈਂ ਇਹਨੂੰ ਫੋਨ ਕੀਤਾ ਸੀ ਕਿ ਭਾਈ ਢੀਂਡਸਾ ਨੂੰ ਸਮਝਾਉ ਤਾਂ ਇਹਨੇ ਮੇਰੇ ਤੋਂ ਸੋਨੇ ਵਾਲਿਆਂ ਦਾ ਟੈਲੀਫੂਨ ਮੰਗਿਆ, ਬੱਸ ਮੈਂ ਆੜ੍ਹਤੀਏ ਵਾਂਗੂ ਨਮੂਨਾ ਢੋਹ ਲਿਆ ਸੀ, ਕੁਝ ਭੀ ਹੋਵੇ ਅਕਾਲੀ ਦਲ ਦੀ ਪ੍ਰਧਾਨਗੀ ਕੇਵਲ ਚਤੁਰਾਈ ਨਾਲ ਹੀ ਨਹੀਂ, ਗੁਣ ਭੀ ਹੋਣ, ਲੱਤਾਂ ਵਿੱਚ ਜੋਰ ਭੀ ਅਤੇ ਪੱਲਾ ਭੀ ਭਾਰਾ ਫੇਰ ਦਿਲ ਭੀ ਖਰਚਣ ਦਾ ਇਹ ਗੁਣ ਹੋਣ ਤਾਂ ਵਸੋ ਆਵੀ ਕੰਤ ਭੈਣੇ, ਆਹ ਖੁੱਡੀਆਂ ਨੇ ਲੰਬੀ ਦਾ ਕੀ ਸੁਆਰ ਤਾ, ਕਿਹੜੀ ਏਅਰਪੋਰਟ ਲਿਆ ਤੀ, ਕੀ ਜਾਲ ਵਿਛਾ ਤਾ ਰੇਲ੍ਹਾਂ ਦਾ ਬੱਸ ਜੀ ਮੈਂ ਬਾਦਲ ਸਾਹਬ ਹਰਾ ਤੇ, ਜਦੋਂ ਇਹਨੂੰ ਵਾਇਸਰਾਏ ਲਾ ਦਿੱਤਾ ਅਗਲਿਆਂ ਫੇਰ ਦੇਖ ਲੈਣਾ ਘਰ ਨੂੰ ਖਰਾਬ ਕਰਵਾਉਣ ਨੂੰ ਅਗਲੇ ਬੜੇ ਮਾਲਪੂੜੇ ਖੁਆ ਦਿੰਦੇ ਹਨ, ਸੁਹਿਰਦ ਲੇਖਕ ਬੜੇ ਚੰਗੇ ਸੁਝਾਉ ਦਿੰਦੇ ਹਨ ਉਹ ਪੀੜਾਂ ਦੀ ਧੁੰਨ ਵਿੱਚ ਹਨ ਕਿ ਪੰਜਾਬ ਨੂੰ ਆਪਣੀ ਪਾਰਟੀ ਹੀ ਵਿਕਸਤ ਕਰ ਸਕਦੀ ਹੈ, ਮੈਂ ਇਸ ਨਾਲ ਸਹਿਮਤ ਨਹੀਂ ਕਿ ਅਕਾਲੀ ਦਲ ਨੇ ਭਾਜਪਾ ਨਾਲ ਗੱਠਜੋੜ ਮਾੜਾ ਸੀ, ਘੱਟ ਗਿਣਤੀ ਨੂੰ ਸਮਝੌਤੇ ਕਰਨੇ ਹੀ ਪੈਂਦੇ ਹਨ, ਦੇਖੋ ਪੰਜਾਬ ਵਿੱਚ 10 ਸਾਲ ਵਿੱਚ ਤਰੱਕੀ ਕਿਵੇਂ ਹੋਈ, ਕੀ ਹੁਣ ਹੋ ਰਹੀ ਹੈ ? ਸੈਂਟਰ ਨਾਲ ਖੜਿੱਕਾ ਹਰ ਵੇਲੇ ਕਾਰਗਰ ਨਹੀਂ, ਹਾਂ ਮੁੱਦਿਆਂ ਤੇ ਤਾਂ ਵਿਰੋਧ ਕਰੋ ਪਰ ਆਪਣੀਆਂ ਮੰਗਾਂ ਦੀ ਰਾਖੀ ਕਰੋ, ਹੁਣ ਜੋ ਭੀ ਕਿਸਾਨ ਯੂਨੀਅਨਾਂ ਕਰ ਰਹੀਆਂ ਹਨ ਖੱਬੀ ਧੁਣਕੀ ਹੈ ਤੰਦਾਂ ਦੀ ਤਾਣ ਮਿਲਦੀ ਨਹੀਂ, ਸਗੋਂ ਪਹਿਲਾਂ ਬਾਰਡਰਾਂ ਤੇ ਮੇਲੇ ਲਾ ਕੇ ਹੁਣ ਫੇਰ ਰੋਕੂ ਕਲਾਬਾਜ਼ੀਆਂ ਸਤਿਆਨਾਸ ਕਰਵਾ ਰਹੇ ਹਨ ਪੰਜਾਬ ਦਾ, ਹਾਂ ਕੇਜਰੀਵਾਲ ਦਾ ਝੁਰਲੂ ਚੱਲੀ ਜਾਂਦਾ ਹੈ ਜਿੰਨੀ ਦੇਰ ਕੇਂਦਰ ਵਿੱਚ ਰਾਜ ਮੋਦੀ ਦਾ ਹੈ ਬਾਦਲ ਸਾਹਬ ਹੀ ਖੱਟ ਸਕਦੇ ਸਨ ਬੜਾ ਕੁਝ ਹੁਣ ਇਹ ਖੌਰੂ ਪਾਉਣੇ ਇਸ ਲੀਹ ਤੇ ਤੁਰਨ ਨਹੀਂ ਦਿੰਦੇ, ਸੁਣੋ ਜੀ ਕਹਿੰਦੇ ਜੀ ਸੁਖਬੀਰ ਤੇ ਹਰਸਿਮਰਤ ਹੁਣ ਬੰਦੀ ਸਿੰਘਾਂ ਦੀ ਰੱਟ ਲਾ ਰਹੇ ਹਨ ਬਹੁਤੇ ਸਿਆਣਿਉ, ਅਰਥ ਸ਼ਾਸਤਰ ਜੀਹਦੀ ਮੈਂ ਮਾਸਟਰੀ ਕਰੀ ਹੈ ਥੀਊਰੀ ਡਿਮਾਂਡ ਤੇ ਸਪਲਾਈ, ਲੋੜ ਦੀ ਪੂਰਤੀ ਬਣਦੀ ਹੈ ਜਾਂ ਨਹੀਂ ? 
ਕਰ ਦੂੰ ਗਜ ਵਰਗੀ ਜੇ ਫੇਰ ਬਰਾਬਰ ਬੋਲੀ, ਭਾਈ ਤੁਸੀਂ ਜੋ ਮੰਗ ਕਰ ਰਹੇ ਹੋ ਉਹ ਹੀ ਬਾਦਲ ਅੱਗੇ ਲਿਜਾ ਰਹੇ ਹਨ, ਜੇਕਰ ਬਹੁਤੇ ਹੀ ਦਮਗਜੇ ਮਾਰਨਗੇ ਪੰਜਾਬ ਦੇ ਵਾਸੀ ਤਾਂ ਹਾਲੇ ਤਾਂ ਕੇਂਦਰ ਹੱਥ ਸਭ ਕੁਝ ਹੈ, ਝਾੜ ਦੇਣਗੇ ਭਾਗ ਦੇਣਗੇ ਕੀ ਕਰ ਲਵੋਗੇ ? ਹਾਲੇ ਬਾਗੀ ਹੋਣ ਦਾ ਹੀਆ ਤਾਂ ਹੈ ਨਹੀਂ ਜਾਂ ਤਾਂ ਫੇਰ ਹੋ ਜਾਉ ਸਿੱਧੇ ਆਖੋ 92 ਜੋ ਸੁਥਰੇ ਲਿਆਏ ਹੋ ਕਰੋ ਮੂਹਰੇ ਬਾਦਲਾਂ ਤੋਂ ਕੁਝ ਆਸ ਨਹੀਂ ਕੀ ਖੱਟਾ ਉਡੀਕਦੇ ਹੋ ਦੇਖੋ ਉਹਨੇ ਤਾਂ ਬੀਬੀ ਰਾਸ਼ਟਰਪਤੀ ਬਣਾ ਕੇ ਉਹ ਭੀ ਆਦਿਵਾਸੀ ਨਾਮਣਾ ਖੱਟ ਲਿਆ, ਤੁਸੀਂ ਆਹ ਜਿਨ੍ਹਾਂ ਨੂੰ ਕੋਈ ਰੇੜ੍ਹੀ ਤੇ ਫਲ ਸਬਜ਼ੀਆਂ ਤੇ ਪਾਣੀ ਛਿੜਕਣ ਨਾ ਲਾਵੇ, ਵਿਧਾਇਕ ਬਣਾ ਕੇ ਲਾਲਾ ਜੀ ਛਮਕੀ ਪੰਜਾਬ ਤੇ ਲਿਆ ਧਰੀ, ਇਕ ਨਿੱਜੀ ਗੱਲਬਾਤ ਵਿੱਚ ਅਸੀਂ ਕੁਝ ਵਟਾਂਦਰੇ ਕਰਦੇ ਸੀ ਵੀਰ ਨੇ ਕਿਹਾ ਕਿ ਜੋ ਕੁਝ ਸਾਹਮਣੇ ਵਾਪਰ ਰਿਹਾ ਹੈ ਦੇਖ ਲੈ ਕਿੰਨਾ ਕੁ ਸੱਚ ਹੈ, ਇਹ ਹੀ ਹਾਲ ਪੁਰਾਣੇ ਲੇਖਕਾਂ ਦਾ ਹੈ, ਤੱਥ, ਸੱਚ ਤੇ ਸਬੂਤ ਸਾਹਮਣੇ ਹੋਣ ਤਾਂ ਇਤਿਹਾਸ ਬਾਕੀ ਸਭ ਮਿਥਹਾਸ ਸਿੱਖ ਰਾਜ ਕਿਵੇਂ ਗਿਆ, ਲੇਖਕ ਢਾਡੀ ਸੀ, ਸਮਝ ਲਵੋ ਕਿ ਕਿੰਨਾ ਕੁ ਇਹ ਪੂਰਨ ਸੱਚ ਹੈ, ਵਿਵਾਦ ਮਾਨ ਦੇ ਬਿਆਨਾਂ ਤੇ ਬੇਲੋੜਾ ਤਾਂ ਪੱਤਰਕਾਰ ਦਾ ਸੀ ਕਾਂਗਰਸੀ ਐੱਮ।ਪੀ। ਬਿੱਟੂ ਦਾ ਰੋਸ ਬੰਦੀ ਸਿੰਘ ਬਾਰੇ ਅਣਉਚਿਤ ਨਹੀਂ ਪਰ ਭਾਈ ਇਹ ਕਾਂਗਰਸ ਦੀ ਹੀ ਦੇਣ ਸੀ ਫੌਜੀ ਹਮਲਾ, ਪਹਿਲਾਂ ਸਾਰੇ ਦਾ ਸਾਰਾ ਮਲਵਾ, ਉਥੇ ਹਰ੍ਹਲ ਹਰ੍ਹਲ ਮਚਾਉਣੀ, ਅਕਾਲ ਤਖ਼ਤ ਤੇ ਤਾਂ ਮਰਿਯਾਦਾ ਦੀਆਂ ਧੱਜੀਆਂ ਉੱਡ ਰਹੀਆਂ ਸਨ, ਕਸੂਰ ਅਕਾਲੀ ਦਲ ਮੜ੍ਹਿਆ ਸਭ ਖੱਚਰ ਵਿਧੀ ਗਿਆਨੀ ਜੈਲ ਸਿੰਘ ਦੀ ਸੀ ਬਿੱਟੂ ਨੇ ਆਪਣੀ ਪਾਰਟੀ ਦੇ ਅਵੱਲੇ ਕਾਰਨਾਮਿਆਂ ਵੱਲ ਭੀ ਝਾਤ ਮਾਰਨੀ ਪੈਣੀ ਹੈ, ਇਹ ਇੰਕਸ਼ਾਫ ਕਰ ਦੇਵਾਂ ਸ: ਬੇਅੰਤ ਸਿੰਘ ਸਾਬਕਾ ਮੁੱਖ ਮੰਤਰੀ ਬਿੱਟੂ ਦੇ ਦਾਦਾ ਜੀ ਮੇਰੇ ਨਾਨਕਿਆਂ ਦੇ ਘਰਾਣੇ ਵਿੱਚੋਂ ਸਨ, ਭਾਵੇਂ ਜਮੀਨ ਕੋਟਲੀ ਅਲਾਟ ਸੀ, ਮੇਰੇ ਛੋਟੇ ਮਾਮਾ ਤੋਂ ਸਿਵਾ ਸਾਰਾ ਪਰਿਵਾਰ ਪੰਥਕ ਸੀ, ਪਰ ਵੱਡੇ ਮਾਮਾ ਜੀ ਦੱਸਦੇ ਸਨ ਕਿ ਬੇਅੰਤ ਸਿੰਘ ਬੜਾ ਸੁਘੜ ਸੀ, ਕੰਮ ਭੀ ਲੋਕਾਂ ਦੇ ਕਰਦਾ ਸੀ, ਉਹਨੇ ਬਹੁਤ ਨੌਜਵਾਨਾਂ ਨੂੰ ਰੁਜ਼ਗਾਰ ਦਿੱਤੇ, ਮੈਂ ਮਿਸਾਲ ਦੇਵਾਂ ਕਿ ਮੈਂ ਆਪਣੇ ਛੋਟੇ ਮਾਮੇ ਜੋ ਮੇਰੇ ਤੋਂ ਕੇਵਲ 9 ਕੁ ਸਾਲ ਵੱਡਾ ਸੀ, ਨਾਲ ਲੜੀ ਕਿ ਤੂੰ ਕਿਉਂ ਕਾਂਗਰਸੀ ਨਾਲ ਫਿਰਦਾ ਹੈਂ, ਪਰ ਉਹ ਜਵਾਨ ਸੀ, ਅੰਤ ਮੁੱਖ ਮੰਤਰੀ ਬਣੇ ਮੈਂ ਬੋਲੀ ਮਾਰੀ ਮਾਮੇ ਨੂੰ ਕਿ ਕਰਵਾ ਕੋਈ ਕੰਮ ਹੁਣ ਤਾਂ ਸਾਰ-ਅੰਸ਼ ਬੇਅੰਤ ਸਿੰਘ ਆਪੇ ਹੀ ਮਾਮੇ ਨੂੰ ਕਿਹਾ ਕਿ ਲਿਆ ਮੁੰਡੇ (ਇਕਲੌਤੇ) ਨੂੰ ਨੌਕਰੀ ਤੇ ਲਾਵਾਂ, ਉਹ ਬੀ।ਏ। ਵਿੱਚ ਪੜ੍ਹਦਾ ਸੀ, ਪਰ ਉਹਨੂੰ ਮਾਰਕਿਟ ਇੰਸਪੈਕਟਰ ਲਾਤਾ ਪੜ੍ਹ ਭੀ ਗਿਆ, ਮੈਂ ਨਿੰਮੋਝੂਣੀ ਹੋ ਗਈ ਕੋਈ ਭੀ ਆਗੂ ਨਿਪੁੰਨ ਨਹੀਂ ਹੁੰਦਾ, ਆਖਿਰ ਮਨੁੱਖ ਹੀ ਹੁੰਦੇ ਹਨ ।
ਅਤਿ ਕਥਨੀ ਨਹੀਂ ਕਿ ਸ਼੍ਰੋਮਣੀ ਕਮੇਟੀ ਵਿੱਚ ਭੀ ਸਿਆਸਤੀ ਮਨ ਘੁਸੇ ਹਨ, ਭਾਵੇਂ ਕਿ ਬਦਨਾਮ ਬਾਦਲਾਂ ਨੂੰ ਕੀਤਾ ਜਾਂਦਾ ਹੈ, ਆਹ ਪੰਜੋਲੀ ਹੀ ਦੇਖ ਲਵੋ, ਬਿਲਕੁੱਲ ਦਰੁਸਤ ਹੈ ਕਿ ਸਿੱਖ ਅਜਾਇਬ ਘਰ ਵਿੱਚ ਕੇਵਲ ਸਿੱਖ ਕੁਰਬਾਨੀਕਾਰਾਂ ਦੀਆਂ ਫੋਟੋਆਂ ਲੱਗਣ, ਪਰ ਇਥੇ ਤਾਂ ਹੁਣ ਸਾਡੇ ਗੁਰਦੁਆਰੇ ਹੀ ਦੇਖ ਲਵੋ, ਅਜਾਇਬ ਘਰ ਬਣੇ ਪਏ ਹਨ, ਪਰ ਇਹ ਅੱਡ ਹੋਣੇ ਬਣਦੇ ਹਨ, ਲੋਕੀ ਸ਼ਾਂਤੀ ਲਈ ਜਾਣ ਪਰ ਪਹਿਲਾਂ ਮਨ ਨੂੰ ਉਚਾਟ ਕਰਨ ਵਾਲੇ ਦਰਸ਼ਨ ਹੋਣ ਮਾਨਸਿਕਤਾ &lsquoਤੇ ਅਸਰ ਇਸ ਅਨਸਰ ਦਾ ਭੀ ਹੈ, ਲੇਖਕ ਹੀ ਦੇਖ ਲਵੋ ਛੱਜ ਲਾਈ ਜਾਂਦੇ ਹਨ, ਸੋਦੇ ਜੋ ਵੇਚਣੇ ਹਨ । ਯਾਦ ਕਰਵਾ ਦਿਆਂ ਨਵੀਂ ਬਣੀ ਬੀਬੀ ਰਾਸ਼ਟਰਪਤੀ ਪੁਰਾਣੇ ਭੀਲ, ਗੌਡ ਤੇ ਸੰਥਾਲ ਕਬੀਲਿਆਂ ਵਿੱਚੋਂ ਹੈ, ਸਥਿਰਤਾ ਸੁੱਘੜਤਾ ਤੇ ਸਿਆਣਪ ਨਾਲ ਕਿਥੇ ਪਹੁੰਚ ਗਈ, ਇਕ ਅਸੀਂ ਹਾਂ ਤੈਨੂੰ ਦੇਖਾਂ ਮੈਨੂੰ ਦੇਖਾਂ, ਰੇਲਾਂ ਰੋਕ ਦਿਆਂਗੇ, ਚੱਕੇ ਜਾਮ ਕਰ ਦਿਆਂਗੇ, ਬੀਬੀਆਂ ਭੀ ਡਾਂਗਾਂ ਚੁੱਕਣਗੀਆਂ, ਝੁੱਗੇ ਤੇ ਭਾਵੇਂ ਕੱਖ ਨਾ ਰਹੇ, ਦਿੱਲੀ ਦਾ ਰਾਜਾ ਹੱਸਦਾ ਹੈ ਕਿ ਕਿਵੇਂ ਗਾਜਰਾਂ ਦਿਖਾ ਕੇ ਮਗਰ ਲਾਏ, ਇਧਰ ਸਾਡੇ ਦੇਸ਼ ਵਿੱਚ ਹੀ ਸੁਨੇਕ ਰੇਸ ਪੱਤਾ ਕੱਢਤਾ, ਕੱਲ੍ਹ ਮੇਰੇ ਇਕ ਅਜੀਜ ਨੇ ਫੂਨ ਕਰਕੇ ਕਹਿੰਦਾ ਮੈਂ ਸੋਚਿਆ ਨਾਲ ਗੱਲ ਕਰਾਂ ਅੰਟੀ ਨਾਲ ਸਾਰ ਅੰਸ਼ ਕਹਿੰਦਾ ਅੰਟੀ ਆਹ ਸਾਡਾ ਪ੍ਰਧਾਨ ਮੰਤਰੀ ਬਨਣ ਨੂੰ ਫਿਰਦਾ ਹੈ ਝਾਕਦਾ ਕਿਧਰ ਨੂੰ ਮੈਂ ਕਿਹਾ ਭਾਈ ਇਹਨੂੰ ਫਿਰੀਆਂ ਅੱਖਾਂ ਤੇ ਖਤਰਨਾਕ ਦੱਸਦੇ ਹੁੰਦੇ ਸੀ, ਚਲੋ ਸੰਸਾਰ ਹੀ ਬਿਖੜਿਆ ਪਿਆ ਹੈ, ਮਨੁੱਖ ਨੂੰ ਪਸੂ ਬਣਾ ਕੇ ਹੀ ਸਾਹ ਲੈਣਗੇ, ਮੈਂ ਬਾਕੀ ਅਜੀਜਾਂ ਬਾਰੇ ਪੁੱਛਿਆ ਤਾਂ ਕਹਿੰਦਾ ਅੰਟੀ ਫਲਾਣੇ ਨਾਲ ਤਾਂ ਮਾੜੀ ਹੋਈ ਕਾਂਗਰਸ ਸਰਕਾਰ ਦੀ ਆਸ ਤੇ ਜਾ ਡੇਰ ਲਾਏ, ਹੁਣ ਘਾਟਾ ਝੱਲ ਨੀ ਹੁੰਦਾ, ਲਾਹਾ ਮਿਲਿਆ ਨਾ ਬੱਸ ਠੀਕ ਹੀ ਆ, ਮੈਂ ਕਿਹਾ ਗੁਰਦੁਆਰੇ ਦੇ ਮੈਂਬਰਾਂ ਬਾਰੇ, ਕਹਿੰਦਾ ਅੱਗੇ ਤੇਰੇ ਆਖੇ ਤੇ ਬਣ ਜਾਈ ਦਾ ਸੀ, ਹੁਣ ਦੱਸ ਮੈਂ ਕਿਹਾ ਮੈਂ ਤਾਂ ਹਾਲੇ ਨਸੀਹਤਾਂ ਬਾਰੇ ਸੋਚਿਆ ਨਹੀਂ, ਭਾਈਚਾਰੇ ਦੀ ਦਸ਼ਾ ਬਾਰੇ ਵਿਆਕੁਲ ਹਾਂ, ਗਮਗੀਨ ਹਾਂ ਪਰ ਹੱਲ ਦਿਸਦੇ ਨੀ ਇਕ ਸਾਰਥਿਕ ਡੰਡੇ ਬਗੈਰ ਟੱਬਰ ਉਗਲਾਇਆ ਫਿਰਦਾ ਹੈ, ਹੋਰ ਵੀਰ ਮਿਲਿਆ ਕਹਿੰਦਾ ਗੰਦ ਪਾ ਤਾ ਆਹ ਪੰਜ ਸਾਲ ਵਿੱਚ ਤਾਂ ਕੀ ਕਰਨਾ ਹੈ ਹੁਣ ਮੈਂ ਕਿਹਾ ਦੇਖ ਭਾਈ ਬਾਲਿਆ ਰੰਗ ਕਰਤਾਰ ਦੇ, ਹੁਣ ਸੂਝਵਾਨਾਂ ਦਾ ਵੇਲਾ ਪਹਿਰਾ ਨਹੀਂ ਪੱਤੇ ਖੇਡਣਿਆਂ ਦਾ ਹੈ, ਆਪੇ ਕਰਤਾ ਹੀ ਕਲਾ ਵਰਤਾਊ, ਹਾਲੇ ਹੋਰ ਕਹਿਰ ਵਰਤਣਗੇ, ਚਲੋ ਆਪਾਂ ਅਪਣਾ ਯੋਗਦਾਨ ਪਾਈਏ, ਚੰਗੇ ਵਿਚਾਰ ਦਿੰਦੇ ਰਹੋ ਤੇ ਪੜ੍ਹਦੇ ਰਹੋ, ਜੁੜੇ ਰਹੋ, ਮੈਨੂੰ ਹੌਸਲਾ ਦਿੰਦੇ ਰਹੋ ਜਿੰਨੀ ਦੇਰ ਅਖ਼ਬਾਰ ਸਾਥੀ ਹੈ, ਵਧੇ ਫੁੱਲੇ ਤੇ ਵਧਨ ਇਕਬਾਲ ਇਹਦੇ, ਇਹ ਤਮੰਨਾ ਹੈ ਸਭ ਸੁਖੀ ਵੱਸਣ ।
-ਬਲਵਿੰਦਰ ਕੌਰ ਚਾਹਲ ਸਾਊਥਾਲ