image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਡਰਬੀ ਦੇ ਸਮੂਹ ਪੰਜਾਬੀ ਅਤੇ ਸੰਬੰਧਿਤ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕ ਖ਼ਾਲਸਈ ਨਿਸ਼ਾਨ ਹੇਠ ਕਾਰ ਰੈਲੀ ਕੱਢਣ ਲਈ ਵਧਾਈ ਦੇ ਹੱਕਦਾਰ ਹਨ ।

ਸ: ਰਜਿੰਦਰ ਸਿੰਘ ਪੁਰੇਵਾਲ, ਪੰਜਾਬ ਟਾਈਮਜ਼ ਡਰਬੀ ਵੱਲੋਂ ਮੇਰੇ ਵਟਸਐੱਪ ਤੇ ਭੇਜਿਆ ਹੋਇਆ ਇਕ ਇਸ਼ਤਿਹਾਰ ਮਿਲਿਆ, ਜਿਸ ਦਾ ਸਿਰਲੇਖ ਹੈ 12 ਅਗਸਤ ਨੂੰ ਡਰਬੀ ਵਿੱਚ ਖ਼ਾਲਸਈ ਝੰਡੇ ਹੇਠ ਹੋਵੇਗੀ ਵਿਸ਼ਾਲ ਕਾਰ ਰੈਲੀ, ਇਥੇ 12 ਅਗਸਤ ਨੂੰ ਖ਼ਾਲਸਈ ਨਿਸ਼ਾਨ ਸਾਹਿਬ ਹੇਠ ਡਰਬੀ ਦੇ ਸਮੂਹ ਪੰਜਾਬੀਆਂ ਵੱਲੋਂ 15 ਅਗਸਤ ਦੇ ਸਬੰਧ ਵਿੱਚ ਕਾਰ ਰੈਲੀ ਕੀਤੀ ਜਾ ਰਹੀ ਹੈ । ਇਸ਼ਤਿਹਾਰ ਦਾ ਸਾਰ ਅੰਸ਼ ਹੈ ਕਿ ਮੁਲਕ ਨੂੰ ਅਜ਼ਾਦ ਕਰਾਉਣ ਲਈ ਦੋ ਫੀਸਦੀ ਤੋਂ ਘੱਟ ਅਬਾਦੀ ਵਾਲੇ ਸਿੱਖਾਂ ਨੇ 85% ਤੋਂ ਵੱਧ ਕੁਰਬਾਨੀਆਂ ਦੇ ਕੇ ਮੁਲਕ ਨੂੰ ਅਜ਼ਾਦ ਕਰਵਾਇਆ, ਪਰ ਸਿੱਖਾਂ ਨੂੰ ਅੱਜ ਤੱਕ ਵੀ ਆਪਣੇ ਹੱਕਾਂ ਲਈ ਲੜਨਾ ਪੈ ਰਿਹਾ ਹੈ । ਅਨੇਕਾਂ ਵੱਡੇ-ਵੱਡੇ ਸਾਕੇ ਹੋਏ ਤੇ ਵੱਡੇ-ਵੱਡੇ ਸੰਘਰਸ਼ ਖੰਡੇ ਵਾਲੇ ਖ਼ਾਲਸਈ ਝੰਡੇ ਹੇਠ ਹੀ ਲੜੇ ਗਏ, 18ਵੀਂ ਸਦੀ ਵਿੱਚ ਵੀ ਮੁਗਲ ਅਤੇ ਅਫਗਾਨਾਂ ਕੋਲੋਂ ਪੰਜਾਬ ਨੂੰ ਅਜ਼ਾਦ ਕਰਾਉਣ ਲਈ ਵੀ ਖ਼ਾਲਸੇ ਨੇ ਖ਼ਾਲਸਈ ਨਿਸ਼ਾਨ ਹੇਠ ਹੀ ਲੜਾਈਆਂ ਲੜੀਆਂ ਤੇ ਜਿੱਤੀਆਂ । ਅੰਗ੍ਰੇਜ਼ਾਂ ਕੋਲੋਂ ਅਜ਼ਾਦੀ ਲੈਣ ਲਈ ਵੀ ਗ਼ਦਰ ਲਹਿਰ, ਸਾਕਾ ਨਨਕਾਣਾ ਸਾਹਿਬ, ਜੈਤੋਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਬੱਬਰ ਅਕਾਲੀਆਂ ਦਾ ਸੰਘਰਸ਼ ਆਦਿ ਇਹ ਸਾਰੇ ਸੰਘਰਸ਼ ਖੰਡੇ ਵਾਲੇ ਖ਼ਾਲਸਈ ਝੰਡੇ ਹੇਠ ਹੀ ਲੜੇ ਗਏ । ਤਿਰੰਗਾ ਤਾਂ ਉਦੋਂ ਅਜੇ ਬਣਿਆ ਵੀ ਨਹੀਂ ਸੀ । ਇਸ ਇਸ਼ਤਿਹਾਰ ਵਿੱਚ ਇਹ ਵੀ ਲਿਖਿਆ ਹੈ ਕਿ ਇਹ ਵੀ ਇਕ ਅਟੱਲ ਸੱਚਾਈ ਹੈ ਕਿ ਬਰਤਾਨੀਆਂ ਵੱਲੋਂ ਪੰਜਾਬ ਕਬਜ਼ੇ ਹੇਠਾਂ ਕਰਨ ਤੱਕ ਇਹ (ਪੰਜਾਬ) ਦੱਖਣੀ ਏਸ਼ੀਆ ਵਿੱਚ ਇਕ ਵਿਸ਼ਾਲ ਦੇਸ਼ ਸੀ (ਕਿਉਂਕਿ ਪੰਜਾਬ ਦੇਸ ਦੀਆਂ ਹੱਦਾਂ ਸਤਲੁੱਜ ਤੋਂ ਲੈ ਕੇ ਦਰਿਆ ਸਿੰਧ ਤੱਕ ਸਨ ਅਤੇ ਸ਼ੇਰ-ਏ-ਪੰਜਾਬ ਰਣਜੀਤ ਸਿੰਘ ਨੇ ਸਰਕਾਰ-ਏ-ਖ਼ਾਲਸਾ ਦੇ ਸੰਵਿਧਾਨ ਤਹਿਤ ਖੰਡੇ ਵਾਲੇ ਖ਼ਾਲਸਈ ਝੰਡੇ ਹੇਠ ਹੀ ਚਾਰ ਦੇਸ਼ਾਂ ਦੀਆਂ ਹੱਦਾਂ ਦਾ ਪੁਨਰਗਠਨ ਕਰਕੇ ਨਵਾਂ ਇਤਿਹਾਸ ਸਿਰਜਿਆ ਸੀ)
ਡਰਬੀ ਦੇ ਸਮੂਹ ਪੰਜਾਬੀ ਅਤੇ ਸੰਬੰਧਿਤ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕ ਖ਼ਾਲਸਈ ਨਿਸ਼ਾਨ ਹੇਠ ਕਾਰ ਰੈਲੀ ਕੱਢਣ ਲਈ ਵਧਾਈ ਦੇ ਹੱਕਦਾਰ ਹਨ । ਸ: ਰਜਿੰਦਰ ਸਿੰਘ ਪੁਰੇਵਾਲ ਵੱਲੋਂ ਸਮੂਹ ਪੰਜਾਬੀਆਂ ਦੇ ਸਹਿਯੋਗ ਨਾਲ ਉਕਤ ਕਾਰ ਰੈਲੀ ਕੱਢਣ ਦਾ ਉਪਰਾਲਾ ਬਹੁਤ ਹੀ ਸ਼ਲਾਘਾ ਯੋਗ ਹੈ । ਖ਼ਾਲਸਈ ਝੰਡਾ ਜਿਸ ਨੂੰ ਅਸੀਂ ਸਤਿਕਾਰ ਨਾਲ ਨਿਸ਼ਾਨ ਸਾਹਿਬ ਵੀ ਆਖਦੇ ਹਾਂ ਇਹ ਜਿਥੇ ਸਿੱਖ ਕੌਮ ਦੀ ਵੱਖਰੀ ਹੋਂਦ ਹਸਤੀ ਦਾ ਪ੍ਰਤੀਕ ਹੈ, ਉਥੇ ਸਰਬ ਸਾਂਝੀਵਾਲਤਾ ਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਰਬੱਤ ਦੇ ਭਲੇ ਦਾ ਵੀ ਪ੍ਰਤੀਕ ਹੈ । ਦਰਬਾਰੇ-ਖ਼ਾਲਸਾ ਦੀ ਪਹਿਲੀ ਸੰਸਦ ਦੀ ਸਥਾਪਨਾ ਰਾਹੀਂ ਵਿਸ਼ਵ ਵਿੱਚ ਪਹਿਲੇ ਲੋਕਤੰਤਰੀ ਗਣਰਾਜ ਦੀ ਨੀਂਹ 27 ਮਈ 1710 ਨੂੰ ਬੰਦਾ ਸਿੰਘ ਬਹਾਦਰ ਨੇ ਇਸੇ ਖੰਡੇ ਵਾਲੇ ਖ਼ਾਲਸਈ ਨਿਸ਼ਾਨ ਹੇਠ ਹੀ ਰੱਖੀ ਸੀ ਅਤੇ ਪੰਜਾਬ ਦੇ ਹੱਲ ਵਾਹਕਾਂ ਨੂੰ ਜਮੀਨਾਂ ਦੇ ਮਾਲਕ ਬਣਾਇਆ ਸੀ । 1947 ਤੋਂ ਪਹਿਲਾਂ ਤਾਂ ਭਾਰਤ ਨਾਂਅ ਦਾ ਕੋਈ ਦੇਸ਼ ਹੀ ਨਹੀਂ ਸੀ ਤੇ ਨਾ ਹੀ ਕੋਈ ਤਿਰੰਗਾ ਝੰਡਾ ਸੀ । ਜੇਕਰ ਗੱਲ 1947 ਤੋਂ ਬਾਅਦ ਦੀ ਕਰੀਏ ਤਾਂ ਅੰਗ੍ਰੇਜ਼ਾਂ ਨੇ ਵੀ ਇਸ ਖਿੱਤੇ ਨੂੰ ਇਕ ਅਖੰਡ ਭਾਰਤ ਵਜੋਂ ਅਜ਼ਾਦ ਨਹੀਂ ਸੀ ਕੀਤਾ । ਬਲਕਿ ਪਾਕਿਸਤਾਨ ਬਣ ਜਾਣ ਤੋਂ ਬਾਅਦ ਵੀ ਬਾਕੀ ਸਾਰਾ ਹਿੱਸਾ 562 ਨਿੱਕੀਆਂ-ਨਿੱਕੀਆਂ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ । ਇਨ੍ਹਾਂ ਰਿਆਸਤਾਂ ਵਿੱਚੋਂ ਕੋਈ ਵੀ ਰਿਆਸਤ ਆਪਣੀ ਮਰਜੀ ਦੇ ਨਾਲ ਹੀ ਭਾਰਤ ਜਾਂ ਪਾਕਿਸਤਾਨ ਦੇ ਨਾਲ ਰੱਲ ਸਕਦੀ ਸੀ ਜਾਂ ਅਜ਼ਾਦ ਰਹਿ ਸਕਦੀ ਸੀ । ਸਾਰੀਆਂ ਰਿਆਸਤਾਂ ਦੇ ਆਪਣੇ-ਆਪਣੇ ਝੰਡੇ ਸਨ । ਸਿਰਦਾਰ ਕਪੂਰ ਸਿੰਘ, ੀ।ਚ।ਸ। ਸਾਚੀ ਸਾਖੀ ਦੇ ਪੰਨਾ 11 &lsquoਤੇ ਲਿਖਦੇ ਹਨ । ਅੰਗ੍ਰੇਜ਼ ਨੇ ਕਮਿਊਨਲ ਅਵਾਰਡ ਵਿੱਚ ਤਿੰਨ ਪ੍ਰਜਾਤੀਆਂ (ਪੲੂਠਟੲਸ਼) ਹਿੰਦੋਸਤਾਨ ਵਿੱਚ ਤਸਲੀਮ ਕੀਤੀਆਂ ਸਨ, ਜੋ ਇਥੇ ਪ੍ਰਭੂਸੱਤਾ ਮਾਨਣ ਦੀਆਂ ਜਨਮ ਸਿੱਧ ਅਧਿਕਾਰੀ ਸਨ, ਹਿੰਦੂ-ਮੁਸਲਮਾਨ ਤੇ ਸਿੱਖ । ਇੰਡੀਅਨ ਨੈਸ਼ਨਲ ਦੇ ਤਿਰੰਗੇ ਝੰਡੇ ਦੇ ਤਿੰਨਾਂ ਰੰਗਾਂ ਦੀ ਵਿਆਖਿਆ ਕਰਦਿਆਂ ਮਹਾਤਮਾ ਗਾਂਧੀ ਨੇ ਜੋ ਸ਼ਬਦ ਕਹੇ ਉਹ ਗਾਂਧੀ ਦੇ ਜੀਵਨ ਇਤਿਹਾਸ ਨਾਲ ਸੰਬੰਧਿਤ ਤੰਦੁਲਕਰ ਦੀ ਅੰਗ੍ਰੇਜ਼ੀ ਪੁਸਤਕ ਮਹਾਤਮਾ ਦੀ ਸੱਤਵੀਂ ਜਿਲਦ ਦੇ ਪੰਨਾ 374 &lsquoਤੇ ਦਰਜ ਹਨ । ਗਾਂਧੀ ਜੀ ਦਾ ਕਥਨ ਸੀ ਕਿ ਕਾਂਗਰਸ ਦੇ ਤਿਰੰਗੇ ਝੰਡੇ ਦੇ ਤਿੰਨ ਰੰਗ, ਹਿੰਦੂ, ਮੁਸਲਮਾਨ ਤੇ ਸਿੱਖ ਹਿੰਦੋਸਤਾਨ ਅੰਦਰ ਵੱਧਦੀਆਂ ਇਨ੍ਹਾਂ ਭਿੰਨ-ਭਿੰਨ ਤਿੰਨ ਕੌਮਾਂ ਦੀ ਪ੍ਰਤੀਨਿੱਧਤਾ ਕਰਦੇ ਹਨ । ਤਿਰੰਗੇ ਝੰਡੇ ਬਾਰੇ ਦੋ ਹੋਰ ਬਹੁਤ ਦਿਲਚਸਪ ਪਹਿਲੂ ਹਨ । ਆਰ।ਐੱਸ।ਐੱਸ। ਨਾ ਤਾਂ ਅਜ਼ਾਦੀ ਸੰਘਰਸ਼ ਦੇ ਦੌਰਾਨ ਤੇ ਨਾ ਹੀ ਅਜ਼ਾਦੀ ਦੇ ਬਾਅਦ ਰਾਸ਼ਟਰੀ ਝੰਡੇ (ਤਿਰੰਗੇ ਝੰਡੇ) ਦੇ ਪ੍ਰਤੀ ਵਫ਼ਾਦਾਰ ਹੈ । ਦਸੰਬਰ 1929 ਵਿੱਚ ਕਾਂਗਰਸ ਨੇ ਆਪਣੇ ਲਾਹੌਰ ਸਮਾਗਮ ਵਿੱਚ ਪੂਰਨ ਅਜ਼ਾਦੀ ਦਾ ਸੱਦਾ ਦਿੱਤਾ ਕਿ 26 ਜਨਵਰੀ 1930 ਨੂੰ ਤਿਰੰਗਾ ਝੰਡਾ ਲਹਿਰਾਇਆ ਜਾਵੇ ਅਤੇ ਸੁਤੰਤਰਤਾ ਦਿਵਸ ਮਨਾਇਆ ਜਾਵੇ । ਇਸ ਨੂੰ ਅੱਖੋਂ ਪਰੋਖੇ ਕਰਦੇ ਹੋਏ ਆਰ।ਐੱਸ।ਐੱਸ। ਦੇ ਸੰਸਥਾਪਕ ਤੇ ਤੱਤਕਾਲੀਨ ਸਰਸੰਘ ਚਾਲਕ ਕੇਸ਼ਵ ਬਾਲੀ ਰਾਮ ਹੇਡਗਵਾਰ ਡਾਕਟਰ ਨੇ ਇਕ ਆਦੇਸ਼ ਜਾਰੀ ਕਰਕੇ ਆਰ।ਐੱਸ।ਐੱਸ। ਦੀਆਂ ਸਾਰੀਆਂ ਸ਼ਾਖਾਵਾਂ ਨੂੰ ਭਗਵਾਂ ਝੰਡਾ, ਰਾਸ਼ਟਰੀ ਝੰਡੇ ਦੇ ਤੌਰ &lsquoਤੇ ਪੂਜਨ ਦੇ ਹੁਕਮ ਦਿੱਤੇ । ਇਸ ਹੁਕਮ ਦਾ ਉਦੇਸ਼ ਸਾਫ ਸੀ ਕਿ ਸੰਯੁਕਤ ਅਜ਼ਾਦੀ ਦੀ ਲੜਾਈ ਦੀ ਨਿਸ਼ਾਨੀ ਤਿਰੰਗੇ ਝੰਡੇ ਨੂੰ ਰੱਦ ਕਰ ਦਿੱਤਾ ਜਾਵੇ । ਆਰ।ਐੱਸ।ਐੱਸ। ਨੇ ਕਦੇ ਵੀ ਰਾਸ਼ਟਰੀ ਝੰਡੇ (ਤਿਰੰਗੇ ਝੰਡੇ) ਦਾ ਸਨਮਾਨ ਨਹੀਂ ਕੀਤਾ । ਇਸ ਨੂੰ ਆਪਣੇ ਸੁਆਰਥ ਲਈ ਜਰੂਰ ਇਸਤੇਮਾਲ ਕਰਦੀ ਰਹੀ ਹੈ ਅਤੇ ਅੱਜ ਵੀ ਕਰ ਰਹੀ ਹੈ । ਭਾਰਤੀ ਲੋਕਾਂ ਨੂੰ ਇਹ ਗੱਲ ਹੁਣ ਤੋਂ ਹੀ ਸਮਝ ਲੈਣੀ ਚਾਹੀਦੀ ਹੈ ਕਿ ਜੇ ਭਾਰਤ ਹਿੰਦੂ ਰਾਸ਼ਟਰ ਬਣ ਗਿਆ ਤਾਂ ਤਿਰੰਗੇ ਝੰਡੇ ਦੀ ਥਾਂ ਭਗਵਾਂ ਝੰਡਾ ਰਾਸ਼ਟਰੀ ਝੰਡਾ ਹੋਵੇਗਾ । ਭਾਰਤ ਵਿੱਚ ਜਿਵੇਂ ਸਰਕਾਰਾਂ ਬਦਲਦੀਆਂ ਰਹਿਣਗੀਆਂ, ਤਖ਼ਤ ਬਦਲਦੇ ਰਹਿਣਗੇ, ਨਾਲ ਹੀ ਰਾਸ਼ਟਰੀ ਝੰਡੇ ਬਦਲਦੇ ਰਹਿਣਗੇ । ਪਰ ਸਿੱਖ ਕੌਮ ਦਾ ਖੰਡੇ ਵਾਲਾ ਖ਼ਾਲਸਈ ਝੰਡਾ ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਦੇ ਤਖ਼ਤਾਂ ਅਤੇ ਵਿਸ਼ਵ ਭਰ ਦੇ ਗੁਰਦੁਆਰਿਆਂ &lsquoਤੇ ਝੂਲ ਰਿਹਾ ਹੈ ਅਤੇ ਝੂਲਦਾ ਰਹੇਗਾ, ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ । ਖ਼ਾਲਸਾ ਪੰਥ ਦਾ ਤਖ਼ਤ, ਅਕਾਲ ਤਖ਼ਤ ਵੀ ਜੁਗੋ-ਜੁਗ ਅਟਲ ਰਹੇਗਾ । ਦੇਗ ਤੇਗ਼ ਫਤਹਿ, ਪੰਥ ਕੀ ਜੀਤ, ਖ਼ਾਲਸੇ ਜੀ ਦੇ ਬੋਲ ਬਾਲੇ, ਦੀ ਕਾਮਨਾ ਕਰਦਿਆਂ ਹੋਇਆਂ ਸਮਾਪਤੀ ਕਰਦਾ ਹਾਂ । ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ ।
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ।ਕੇ।