image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਸ਼ਾਤਰ ਆਖੇ ਭੋਲੂ ਨੂੰ, ਤੇਰੀ ਮੱਤ ਨਹੀਂ ਟਿਕਾਣੇ ਆਖੇ ਭੋਲੂ ਚੌਧਰੀ, ਹੁੰਦੀ ਮੱਤ ਤਾਂ ਤੂੰ ਬੋਲੀ ਮਾਰੇ

ਦੇਵਤਾ, ਦੈਂਤ, ਮਹਾਨ, ਸ਼ੈਤਾਨ, ਬੁੱਧੀਮਾਨ, ਭਰੇ ਗਿਆਨ ਹਨ ਤਾਂ ਸਭ ਉਸ ਪ੍ਰਵਦਗਾਰ ਦੀ ਹੀ ਰਚਨਾ, ਜੀਹਨੂੰ ਜਿਹੜੀ ਸੋਝੀ ਬਖ਼ਸ਼ਦਾ ਹੈ, ਉਹ ਵਰਤਦਾ ਹੈ, ਮੇਰੀ ਮੱਤ ਥੋੜ੍ਹੀ ਗਮ, ਪਰ ਅਸੀਂ ਤਾਂ ਮੰਨਣ ਨੂੰ ਤਿਆਰ ਨਹੀਂ ਕਿ ਸਾਡੀ ਮੱਤ ਥੋੜ੍ਹੀ ਹੈ, ਸਾਧਾਰਨ ਮਨੁੱਖ ਭੀ ਗੂੜ੍ਹ ਗਿਆਨ ਦਾ ਜਖੀਰਾ ਹੈ, ਹੂੜ੍ਹ ਭੀ ਸਭ ਤੋਂ ਵੱਡਾ ਮੱਤ ਦਾ ਧਨੀ ਹੈ ਬਾਕੀ ਤਾਂ ਸੰਸਾਰ ਮੈਂ ਗਾਹ ਕੇ ਨਹੀਂ ਦੇਖਿਆ, ਪਰ ਆਪਣਾ ਹੀ ਭਾਈਚਾਰਾ ਮੂਹਰੇ ਰੱਖੋ, ਅਸੀਂ ਹਰ ਖੇਤਰ ਵਿੱਚ ਅੱਜ ਧਰਮ ਨੂੰ ਅੱਗੇ ਰੱਖ ਰਹੇ ਹਾਂ, ਰਿਵਾਜ, ਰਸਮ ਅਤੇ ਦੇਖੋ ਦੇਖੀ, ਜਿਹੜੇ ਧਰਮ ਨੂੰ ਮੰਨਦੇ ਨਹੀਂ ਹਨ, ਉਹ ਭੀ ਵਿਆਹ, ਜਨਮ ਦਿਨ ਜਾਂ ਮਰਨ ਦਿਨ ਸਭ ਗੁਰਦੁਆਰੇ ਹੀ ਮੁਕੰਮਲ ਕਰਦੇ ਹਨ, ਇਕ ਦਿਨ ਸਿੰਘ ਜੀ ਆਖਣ ਲੱਗੇ ਦੇਖੋ ਕਾਮਰੇਡ ਕਾਮਰੇਡ ਕਰੀ ਜਾਂਦੇ ਹਨ, ਉਹ ਵਿਆਹ ਗਮੀ ਆਦਿ ਗੁਰਦੁਆਰੇ ਹੀ ਕਰਦੇ ਹਨ, ਮੈਨੂੰ ਹਾਸਾ ਆਇਆ ਕਿ ਭਾਈ ਉਹ ਹੁਣ ਸਿੱਖ ਹਨ ਤਾਂ ਕਿਥੇ ਜਾਣ, ਦੂਜੇ ਹੋ ਸਕਦਾ ਹੈ ਦੂਜਾ ਪਾਸਾ ਧਾਰਮਿਕ ਹੋਵੇ, ਖੈਰ ਮਿਸਾਲ ਵਾਰਾ ਖਾਂਦੀ ਹੈ, ਪ੍ਰਚਾਰ ਸਿੱਖੀ ਦਾ ਜੀ ਜਾਤ-ਪਾਤ ਨਹੀਂ ਪਰ ਅੱਜ ਤਾਂ ਸਭ ਤੋਂ ਵੱਧ ਗੱਲ ਜਾਤ-ਪਾਤ ਦੀ ਹੈ, ਜਾਤ-ਪਾਤ ਕਿਉਂ ਸਿੱਖ ਧਰਮ ਵਿੱਚ ਨਹੀਂ ਆਖੀ ਗਈ, ਮੇਰੀ ਰਾਇ :- ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਪੂਰਨ ਸਿੱਖੀ ਦੀ ਮਰਿਯਾਦਾ ਨਹੀਂ ਸੀ, ਸਾਧਨ ਭੀ ਨਹੀਂ ਸਨ, ਵਿਸਥਾਰ ਵਿੱਚ ਜਾਣ ਦੀ ਲੋੜ ਨਹੀਂ, ਹਿੰਦੂ ਰਹੁ-ਰੀਤਾਂ ਵਿੱਚ ਨੀਵੀਂ ਉੱਚੀ ਜਾਤ ਸੀ, ਪ੍ਰਚੱਲਤ ਸੀ, ਦੱਸਵੇਂ ਪਾਤਿਸ਼ਾਹ ਦੇ ਅੰਮ੍ਰਿਤ ਛਕਣ ਤੇ ਸਿਰ ਮੰਗਣ ਦੇ ਸੰਦਰਭ ਵਿੱਚ ਨੀਵੀਂ ਜਾਤ ਵਾਲੇ ਅੱਗੇ ਵਧੇ ਤੇ ਬੱਸ ਇਹ ਉਦਾਹਰਣ ਬਣ ਗਈ, ਸੱਚਾਈ ਇਹ ਭੀ ਹੈ ਹਿੰਦੂ ਧਰਮ ਨੇ ਇਹ ਮੰਨਣਾ ਨਹੀਂ ਸੀ, ਮੁਸਲਮਾਨ ਉਨ੍ਹਾਂ ਬਨਣਾ ਨਹੀਂ ਸੀ ਕਿਉਂਕਿ ਭਾਵੇਂ ਨੀਮੇ ਜਾਣੇ ਜਾਂਦੇ ਸਨ, ਪਰ ਮੰਨਦੇ ਤਾਂ ਦੇਵੀ ਦੇਵਤਿਆਂ ਨੂੰ ਹੀ ਸਨ, ਜੱਟ ਤਾਂ ਬਹੁਤੇ ਆਏ ਹੀ ਈਰਾਨ ਵੱਲੋਂ, ਮੁਸਲਿਮ ਸਨ ਧਾੜਵੀ ਬਣ ਕੇ ਹਿੰਦੂ ਰਾਜਪੂਤਾਂ ਦੀਆਂ ਜਮੀਨਾਂ ਹੜੱਪ ਲਈਆਂ ਧਮਕਾ ਕੇ ਭਜਾ ਧਰੇ, ਹੁਣ ਸਿੱਖ ਧਰਮ ਉੱਭਰ ਰਿਹਾ ਸੀ ਤਾਂ ਸਿੱਖ ਬਣ ਗਏ, ਦੌਰ ਕੁਝ ਵਰੇ੍ਹ ਆਇਆ ਕਿ ਰਵਿਦਾਸੀ ਸਿੱਖ ਪੂਰਨ ਸਿੱਖ ਬਣ ਗਏ ਸਨ, ਪਰ ਕੁਝ ਅੱਡਰੀ ਵਿਚਾਰਧਾਰਾ ਵਾਲੇ ਨਿਖੜ ਗਏ ਅਤੇ ਭਗਤ ਰਵਿਦਾਸ ਜੀ ਨੂੰ ਗੁਰੂ ਦੀ ਉਪਾਧੀ ਦੇ ਕੇ ਭਾਵੇਂ ਗੁਰੂ ਗ੍ਰੰਥ ਨੂੰ ਤਾਂ ਮਹੱਤਤਾ ਰੱਖੀ, ਪਰ ਧਰਮ ਨੂੰ ਵੱਖਰਾ ਕਰ ਲਿਆ, ਕਾਰਨ ਕਈ ਹਨ, ਦਿਨੋ ਦਿਨ ਪਾੜਾ ਵੱਧਦਾ ਜਾ ਰਿਹਾ ਹੈ, ਅਖੀਰ ਇਕ ਵਰਗ ਨੇ ਆਪਣਾ ਧਰਮ ਗ੍ਰੰਥ ਅੰਮ੍ਰਿਤ ਬਾਣੀ ਸਥਾਪਤ ਕਰ ਲਿਆ, ਚਲੋ ਕੋਈ ਰੁਕਾਵਟ ਨਹੀਂ, ਕੁਝ ਵਰੇ੍ਹ ਤੋਂ ਆਪਣੀ ਚੈਨਲ ਚਲਾ ਲਿਆ ਤਾਂ ਬੜਾ ਚੁੱਭਵਾਂ ਪ੍ਰਚਾਰ ਸ਼ੁਰੂ ਕਰ ਲਿਆ, ਜੀ ਇਹ ਲੋਕ ਇਹ ਦੁੱਖ ਵਿੱਚ ਹਨ ਕਿ ਇਨ੍ਹਾਂ ਨੂੰ ਪੜ੍ਹਨਾ, ਲਿਖਣਾ, ਕਲਮਾਂ ਚੁੱਕਣੀਆਂ, ਚੰਗੀਆਂ ਨੌਕਰੀਆਂ, ਕੱਪੜੇ ਆਦਿ ਦਾ ਸਾੜਾ ਦੱਸਦੇ ਹਨ, ਮੂਲ ਜੱਟਾਂ ਨਾਲ ਹੀ ਖਹਿਣਾ ਹੈ, ਸੋਚਦੇ ਨਹੀਂ ਕਿ 75 ਸਾਲਾਂ ਤੋਂ ਵਿਧਾਨ ਬਾਬਾ ਅੰਬੇਡਕਰ ਸਾਹਬ ਨੇ ਬਣਾ ਕੇ ਤੁਹਾਨੂੰ ਤਾਂ ਉੱਚਾ ਚੁੱਕਿਆ ਤੇ ਜੱਟ-ਖੱਤਰੀ ਬ੍ਰਾਹਮਣ ਥੱਲੇ ਡੇਗੇ ਪਰ ਬੋਲੀ ਕਿ ਜਿਗਰਾ ਨਾਈਆਂ ਦਾ ਜਿੰਨਾ ਨੈਣ ਜੱਟਾਂ ਨਾਲ ਤੋਰੀ, ਕਦੀ ਭੀ ਇਸ ਵਰਗ ਨੇ ਵੰਗਾਰਿਆਂ ਤਾਂ ਭੀ ਵਿਧਾਨ ਦਾ ਮੇਹਣਾ ਤੱਕ ਨਹੀਂ ਦਿੱਤਾ, ਹੁਣ ਕੁਝ ਦਿਨਾਂ ਤੋਂ ਕਿਸੇ ਸਿਰ ਫਿਰੇ ਨੇ ਫੇਰ ਵੀਡੀਉ ਕਰ ਧਰੀ, ਮੰਦੀ ਭਾਸ਼ਾ ਦੀ ਨਿੰਦਣਯੋਗ ਹੈ, ਪਰ ਸੰਦਰਭ ਭੀ ਪਰਖੋ ਕਿ ਕਿਉਂ ਸਾਰਾ ਸਮਾਂ ਪੁਰਾਣੀਆਂ ਕਲਾਂ ਜਗਾਉ, ਖੈਰ ਅੱਡ ਹੋ ਕੇ ਭੀ ਅਸੀਂ ਖੁੰਦਕਾਂ ਨਾ ਕਰੀਏ, ਆਪਣੀ ਆਪਣੀ ਹੋਂਦ ਤੇ ਮਾਣ ਕਰੋ, ਦੂਸਰੇ &lsquoਤੇ ਸਨਮਾਨ ਜੀਵਨ ਸ਼ਾਂਤ ਮਾਹੌਲ ਸੁਹਾਵਣਾਂ, ਇਕ ਸਾਂਝ ਪਾਵਾਂ ਕਿ ਜਿਹੜੇ ਭਾਈਚਾਰੇ ਨੇ ਗੁਰੂ ਸਾਹਿਬ ਲਈ ਕੁਰਬਾਨੀਆਂ ਕੀਤੀਆਂ ਅਰਪਨ ਕੀਤਾ ਉਨ੍ਹਾਂ ਨੂੰ ਅਹਿਸਾਨ ਨਹੀਂ ਜਤਾਉਣਾ ਚਾਹੀਦਾ, ਆਪਣਾ ਇਸ਼ਟ ਸਮਝ ਕੇ ਪਾਲਣ, ਕਿਸੇ ਤੇ ਭੀ ਕੋਈ ਉੱਜਰ ਨਹੀਂ, ਦੇਖ ਲਵੋ ਕੁਝ ਲੋਕ ਤਿਆਗ ਕਰਕੇ ਈਸਾਈ ਮੱਤ ਕਬੂਲ ਰਹੇ ਹਨ, ਹੱਕ ਹੈ ਉਨ੍ਹਾਂ ਦਾ ਆਪਣਾ ਮਨ ਹੈ ਜਿਥੇ ਮੰਨੇ ਪਰ ਮੈਨੂੰ ਇਹ ਸ਼ਿਕਵਾ ਹੈ ਕਿ ਲਾਹੇ ਖੱਟਣ ਲਈ ਡੀਂਗਾਂ ਨਾ ਮਾਰੀਏ ਜੀ ਅਸੀਂ ਫਲਾਣੀ ਬਰਾਦਰੀ ਵਿੱਚੋਂ ਹਾਂ ਤਾਂ ਸਾਨੂੰ ਮੰਨੋ, ਹਰ ਵਿਅਕਤੀ ਆਪਣੇ ਥਾਂ ਪੂਰਨ ਹੈ, ਸੱਚਾਈ ਇਹ ਹੈ ਕਿ ਸਾਡੀ ਮਾਨਸਿਕਤਾ ਅਸਥਿਰ ਹੋ ਗਈ ਹੈ, ਅਸੀਂ ਦਗੇਬਾਜ਼ਾਂ ਨੂੰ ਸਮਰੱਥਕ ਅਤੇ ਭਲੇਮਾਣਸਾਂ ਨੂੰ ਨਿਕਾਰਨ ਵਿੱਚ ਵਡਿੱਤਣ ਮੰਨਦੇ ਹਾਂ ਕਿੱਕਰ ਬੀਜੇ ਤੇ ਦਾਖਾ ਲੋੜੇ ਵਾਲੀ ਵਾਰਤਾ ਢੁੱਕਦੀ ਹੈ ਪਰ ਨਾ ਤਾਂ ਕੋਈ ਭੀ ਨੇਤਾ ਹੈ ਜੀਹਨੂੰ ਅਸੀਂ ਮੰਨਦੇ ਹਾਂ ਨਾ ਕੋਈ ਸੰਸਥਾ, ਅਸੀਂ ਤਾਂ ਆਪਣੀ ਸਿਰਮੌਰ ਉੱਚ ਤਖ਼ਤ ਦੀ ਮਹੱਤਤਾ ਹੀ ਚੱਕ ਧਰੀ, ਮੈਂ ਤਾਂ ਵਿਆਕੁਲ ਹੋ ਗਈ ਜਦੋਂ ਮੈਂ 31 ਜੁਲਾਈ ਦੇ ਸੁਖਰਾਜ ਸਿੰਘ ਇਕੱਠ ਵਿੱਚ ਈਮਾਨ ਸਿੰਘ ਨੂੰ ਗਰਜਦੇ ਸੁਣਿਆ ਕਿ ਅਸੀਂ ਨਹੀਂ ਅਕਾਲ ਤਖ਼ਤ ਨੂੰ ਮੰਨਣਾ ਨਹੀਂ ਤਾਂ ਹਵਾਰਾ ਨੂੰ ਮੰਨਣਾ ਹੈ, ਸਾਡਾ ਤਾਂ ਉਹ ਹੀ ਹੈ, ਮੈਂ ਸੋਚਾਂ ਕਿ ਇਹ ਪੜ੍ਹਿਆ ਲਿਖਿਆ ਨੇਤਾ ਦਾ ਸਪੁੱਤਰ ਹੈ ਭਾਵੇਂ ਪਿਤਾ ਨੇ ਹੀ ਹਵਾਰਾ ਜਥੇਦਾਰ ਥਾਪਿਆ ਸੀ, ਪਰ ਹੁਣ ਇਕ ਪਾਸੇ ਤਾਂ ਸ਼੍ਰੋਮਣੀ ਕਮੇਟੀ ਨੂੰ ਹੁਕਮ ਕਰ ਰਿਹਾ ਹੈ ਕਿ ਭਗਤ ਸਿੰਘ ਨੇ ਦੋ ਨਿਰਦੋਸ਼ੇ ਕਤਲ ਕੀਤੇ ਸਨ ਤਾਂ ਕਰਕੇ ਇਹ ਸ਼ਹੀਦ ਨਹੀਂ ਫੋਟੋ ਸਿੱਖ ਅਜਾਇਬ ਘਰ ਵਿੱਚੋਂ ਹਟਾਉ, ਦੂਜੇ ਪਾਸੇ ਕੀ ਹਵਾਰਾ ਸਿੱਖ ਮਰਿਯਾਦਾ ਅਨੁਸਾਰ ਫੇਰ ਕਾਬਲ ਹੈ ? ਇਹ ਜਹਾਦੀ ਜਲਾਦੀ ਵਿਚਾਰਧਾਰਾ ਮੁਸਲਿਮ ਕੱਟੜਵਾਦੀਆਂ ਤੋਂ ਗ੍ਰਹਿਣ ਕਰੀ ਹੈ, ਧਰਮ ਤਾਂ ਕੋਈ ਭੀ ਕਦੀ ਪ੍ਰਮਾਤਮਾਂ ਦੀ ਕੀਤੀ ਤੇ ਭਾਣੇ ਦਾ ਹਾਮੀ ਹੈ, ਖਾਸ ਕਰਕੇ ਸਿੱਖ ਜਦੋਂ ਅਸੀਂ ਗੁਰੂ ਗ੍ਰੰਥ ਉਪਦੇਸ਼ ਆਦੇਸ਼ ਸੁਣਦੇ ਹਾਂ ਪਰ ਕੁਝ ਅਨਸਰ ਐਸਾ ਘੁਸਪੈਠ ਕਰ ਚੁੱਕਿਆ ਹੈ ਜੋ ਲੈ ਲੈ ਮੁੱਕਰ ਪਾਏ ਨੂੰ ਹੀ ਪੜ੍ਹਦੇ ਹਨ, ਨਾ ਤਾਂ ਗੁਣੀ, ਗਿਆਨੀ, ਵਿਦਵਾਨ, ਲੇਖਕ, ਬੁਲਾਰੇ ਮੂੰਹ ਖੋਲ੍ਹ ਸਕਦੇ ਹਨ ਨਾ ਹੀ ਸਾਰੀ ਧਰਮ ਉੱਚ ਸੰਸਥਾ ਕੁਸਕਦੀ ਹੈ ਡਰ ਹੈ ਸਮਾਂ ਠੂਹ ਠਾਹ ਦਾ ਹੈ ਹੁਣ ਬੱਸ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹੇਰਵਾ ਜਰੂਰ ਹੈ ਪਰ ਕੀ ਸੰਭਵ ਹੈ ? ਕੀ ਮੰਨ ਲੈਣਗੇ, ਡਾਂਗਾਂ ਲਾਠੀਆਂ ਲਈ ਤਾਂ ਤੁਰੇ ਫਿਰਦੇ ਹਨ, ਮੈਂ ਤਾਂ ਸਾਂਝੀ, ਸਮਾਝੀ, ਮੁਥਾਜੀ, ਜੀਹਨੂੰ ਮਰਜ਼ੀ ਅਵਾ ਤਵਾ ਬੋਲਣ, ਅੱਜ ਹੋਰ ਮੁੱਦਾ ਚੱੁਕ ਲਿਆ ਹੈ ਜੀ ਖੇਤਰੀ ਪਾਰਟੀ ਕਮਜ਼ੋਰ ਨਹੀਂ ਹੋਣੀ ਚਾਹੀਦੀ ਮਜ਼ਬੂਤ ਕਰੋ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦਾ ਰਾਖਾ ਹੋ ਸਕਦਾ ਹੈ, ਬੱਸ ਜੀ ਸਭ ਦੀ ਹੁਣ ਪੁਕਾਰ ਹੈ ਧੰਨ ਹੈ ਪਰ ਨਾਲ ਗੋਡੇ ਨਾਲ ਕੱਟਾ ਬਾਦਲ ਪਰਿਵਾਰ ਲਾਂਭੇ ਫੇਰ ਇਕੱਠ ਹੋ ਸਕਦਾ ਹੈ, ਮੈਂ ਪੁੱਛਦੀ ਹਾਂ ਕਿ ਕੀ ਉਹ ਹੱਕ ਨਹੀਂ ਰੱਖ ਸਕਦੇ ? ਕੀ ਉਨ੍ਹਾਂ ਵਿੱਚੋਂ ਤੁਸੀਂ ਸਿੱਖੀ ਖੋਹ ਲਈ ਹੈ ? ਪਰਿਵਾਰਵਾਦ ਦੀ ਕਹਾਣੀ ਪੜੋ੍ਹ ਕੀ ਢੀਂਡਸਾ ਪੁੱਤਰ, ਨੂੰਹ, ਜਵਾਈ, ਬ੍ਰੰਹਮਪੁਰਾ ਪੁੱਤਰ, ਅਜਨਾਲਾ ਪੁੱਤਰ, ਚੰਦੂਮਾਜਰਾ ਪੁੱਤਰ, ਸਿਮਰਨਜੀਤ ਸਿੰਘ ਪੁੱਤਰ, ਸੇਖਵਾਂ ਪੁੱਤਰ, ਗੁਰਪ੍ਰਤਾਪ ਸਿੰਘ ਵਡਾਲਾ ਪੁੱਤਰ, ਦੱਸੋ ਕੌਣ ਕੌਣ ਲਾਂਭੇ ਹੋਣ ਤੇ ਕੌਣ ਅੱਗੇ ਆਵੇ ? ਬੱਸ ਆਹ ਖੰਡਾ ਪੰਜਾਂ ਪਿਆਰਿਆਂ ਵਾਲਾ ਕਹਿੰਦਾ ਜੀ ਮੋਰਚਾ ਸੁਖਰਾਜ ਸਿੰਘ ਦਾ ਉਨਾਂ ਦੇਰ ਨੀ ਹਟੂ ਜਦੋਂ ਤੱਕ ਬਾਦਲ ਅੰਦਰ ਨਾ ਹੋਣ, ਇਹਨੂੰ ਪੁੱਛੋ ਕਿ ਕੀ ਇਹ ਨਿੱਜੀ ਕਿੜ ਕਿੜ ਨਹੀਂ, ਸੁਖਰਾਜ ਸਿੰਘ ਤਾਂ ਕਾਂਗਰਸੀ ਲੂਣ ਪਾਣੀ ਹੈ ਹੀ ਇਹ ਸਭ ਲਾਣਾ ਉਥੇ ਕੇਵਲ ਇਹ ਨਿੱਜੀ ਤੇ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਹਨ, ਕੁਲਤਾਰ ਸਿੰਘ ਸੰਧਮਾਂ, ਗਿਆਨੀ ਜੈਲ ਸਿੰਘ ਦਾ ਪੋਤਾ ਤਾਂ ਪੰਥਕ ਹੈ ਸਤਿਕਾਰਯੋਗ ਹੈ, ਇਥੋਂ ਹੀ ਇਨ੍ਹਾਂ ਦੇ ਅੰਦਰਲੀ ਖੁੰਦਕ ਦਿਸ ਪੈਂਦੀ ਹੈ, ਹੁਣ ਫੇਰ ਦੱਸੋ ਕਿ ਇਹ ਅਕਾਲੀ ਦਲ ਦੇ ਹਮਦਰਦੀ ਹਨ ? ਉਧਰ ਦਿੱਲੀ ਗੁਰਦੁਆਰਾ ਕਮੇਟੀ ਨੇ ਭੀ ਪੁਰਾਣੀ ਰੀਤ ਕਿ ਕੋਈ ਚੰਗੇ ਕੰਮ ਕਰਕੇ ਇਕ ਪੰਥ ਦੇ ਛੁਰਾ ਮਾਰਨਾ ਹੀ ਹੁੰਦਾ ਹੈ, ਸੋ ਦਾਦੂਵਾਲ ਜੋ ਕਿ ਭਾਜਪਾ ਦਾ ਖੰਡ ਹੈ ਹੁਣ ਸ਼੍ਰੋਮਣੀ ਕਮੇਟੀ ਦੇ ਵਿਰੁੱਧ ਅੰਮ੍ਰਿਤਸਰ ਵਿੱਚ ਪ੍ਰਚਾਰ ਦਫਤਰ ਖੋਲ੍ਹਣਗੇ, ਗੱਲ ਕੀ ਜੀ ਖ਼ਾਲਸਾ ਪੰਥ ਨੂੰ ਦੁਰਬਲ ਕਰੋ, ਇਧਰ ਲੇਖਕ ਆਪਣਾ ਸੌਦਾ ਵੇਚਣ ਲਈ ਜੀ ਬਾਹਮਣ, ਹਿੰਦੂ, ਆਰ। ਐੱਸ। ਐੱਸ।, ਸ਼ਿਵ ਸੈਨਾ ਦੇ ਗੋਗੇ ਗਾ ਗਾ ਕਾਗਜ਼ ਕਾਲੇ ਭੀ ਆਪਣੇ ਧਰਮ ਜਾਂ ਮੱਤ ਦੀ ਕੋਈ ਮਹੱਤਤਾ ਦਿਸਦੀ ਨੀ, ਜੀ ਸਾਨੂੰ ਹਿੰਦੂ ਕਿਉਂ ਕਹਿੰਦੇ ਹਨ ਸਾਨੂੰ ਤਾਂ ਕਦੀ ਨੀ ਕਿਸੇ ਆਖਿਆ, ਤੁਹਾਨੂੰ ਤੁਹਾਡੀਆਂ ਪਗਡੰਡੀਆਂ ਦੇਖ ਕੇ ਕਹਿੰਦੇ ਨੇ, ਕਾਮਰੇਡ ਅਜਮੇਰ ਸਿੰਘ ਦੀ ਹੁਣ ਕਥਾ ਦੀਪ ਸਿੱਧੂ ਤੇ ਚੱਲਦੀ ਹੈ ਅੰਬਰ ਦਾ ਚੈਨਲ ਕਦੀ ਕੋਈ ਕਦੀ ਕੋਈ ਤੇਲ ਦੀ ਪਲੀ ਲਈ ਤੇਲੀ ਲੱਭਣ &lsquoਤੇ ਹੈ, ਇਕ ਦਿੱਲੀ ਦਾ, ਦੂਜਾ ਪੰਜਾਬ ਦਾ, ਤੀਜੀ ਬੀਬੀ ਭੀ ਸ਼ਹਿਰੀ, ਚੌਥਾ ਤਾਂ ਕਾਰਕੁਨ ਹੈ ਪਰ ਹੈ ਉਹ ਭੀ ਪੂਰਾ ਕਾਂਗਰਸੀ, ਲੱਭ ਲੱਭ ਕੇ ਲਿਆਊ ਪੰਥ ਵਿਰੁੱਧ ਮੁੱਦੇ, ਅਜਮੇਰ ਸਿੰਘ ਕਹਿ ਰਿਹਾ ਹੈ ਕਿ ਦੀਪ ਸਿੱਧੂ ਕੋਲ ਜੀ ਬੜੀ ਬੁਲੰਦ ਤਜਵੀਜ਼ ਸੀ, ਮੈਂ ਕੀ ਵਿਚਾਰ ਰੱਖਦੀ ਹਾਂ :- ਦੀਪ ਸਿੱਧੂ ਵਕੀਲ ਗੱਲਾਂ ਲਈ ਐਕਟਰ ਕੰਮਾਂ ਲਈ ਮੁੱਦਾ ਖੇਤੀਬਾੜੀ ਕਾਨੂੰਨਾਂ ਦਾ ਕਿਸਾਨੀ ਘੋਲ ਪਰ ਦੀਪ ਨੇ ਘੁਮਾ ਧਰਿਆ, ਸ਼ੰਭੂ ਬਾਰਡਰ &lsquoਤੇ ਤੰਬੂ ਲਾ ਕੇ ਕਿਸਾਨਾਂ ਨੂੰ ਸੱਪ ਦੀ ਕਿਰਲੀ ਬਾਰਡਰਾਂ ਤੇ ਭਜਾ ਤਾਂ ਤੇ ਆਖਰ ਮੋੜ ਤਾਂ ਅਜ਼ਾਦ ਹੋਵੇ ਦੱਸੋ ਕਿ ਕਿਹੜੀ ਕਾਰਗਰ ਸਕੀਮ ਸੀ ਜੋ ਪੰਜਾਬ ਨੂੰ ਸਿੱਧ ਸਾਬਤ ਹੋਈ ਉਹਦੀ ਜਾਨ ਨੂੰ ਖਤਰਾ ਕਿਉਂ ਆਖਣ ਲੱਗ ਪਿਆ ਸੀ, ਡੂੰਘੀ ਸੋਚੋ ਉਹ ਉਸ ਦਲਦਲ ਵਿੱਚ ਫੱਸ ਗਿਆ ਸੀ, ਜਿਹੜੀ ਮੂਸੇਵਾਲੇ ਦੇ ਰਾਸ ਨਾ ਆਈ, ਦੋਨਾਂ ਲਈ ਖੁਦਾ ਮਿਲਾ, ਨਾ ਵਿਸਾਲੇ ਸਨਮ, ਮੇਰਾ ਪੂਰਨ ਵਿਸ਼ਵਾਸ ਹੈ ਕਿ ਪੰਥ ਨਾਲ ਕਦੀ ਕੋਈ ਭੀ ਧੋਖਾਧੜੀ ਕਰੇ ਲੈ ਬਹਿੰਦੀ ਹੈ, ਪਰ ਸਾਹਮਣੇ ਹੁੰਦੇ ਭੀ ਅਸੀਂ ਅਨੁਭਵ ਨਹੀਂ ਕਰਦੇ ਸਬਕ ਨਹੀਂ ਸਿੱਖਦੇ, ਭਗਵੰਤ ਮਾਨ ਹਰ ਮੌਕੇ ਤੇ ਹੀ ਇਨਕਲਾਬ ਬੁਲਾਉਂਦਾ ਸੀ, ਹੁਣ ਕਿਉਂ ਹੱਟ ਗਿਆ ? ਝੂਠ ਦੇ ਪੈਰ ਤਾਂ ਨਹੀਂ ਹੁੰਦੇ ਫੌਹੜੀ ਹੁੰਦੀ ਹੈ ਜੋ ਵਰਤਦੇ ਹਨ, ਹਰਪਾਲ ਚੀਮਾ ਕਹਿੰਦਾ ਕਰੋੜਾਂ ਦਾ ਖਜਾਨਾ ਭਰ ਲਿਆ, ਭਾਈ ਫੇਰ ਦੇਹ ਗਰੀਬਾਂ ਦੀਆਂ ਤਨਖਾਹਾਂ, ਦੇਹ ਤੀਮੀਆਂ ਦਾ 1000 ਰੁਪਿਆ ਮਹੀਨਾ ਹੁਣ ਚਾਰ ਹਜ਼ਾਰ ਹੋ ਗਿਆ, ਜਾਣ ਤੀਮੀਆਂ ਘੱਟੋ ਘੱਟ ਗਰੀਬ ਤਾਂ ਕਿ ਕੱਢ ਐਧਰ ਜਬਾਨ ਲੱਗੀ ਹੋਵੇ ਬੰਦਾ ਝੂਠਾ ਕਿਵੇਂ ? ਜੀ ਭਗਵੰਤ ਮਾਨ ਬੜਾ ਵਧੀਆ ਬੰਦਾ ਸੀ, ਜਦੋਂ ਐੱਮ।ਪੀ। ਈਮਾਨਦਾਰ, ਥੈਲੀ ਦੇਖੀ ਸੀ ਕਦੀ ਜਦੋਂ ਚੁਟਕਲੇ ਸੁਣਾ ਕੇ ਲੋਕਾਂ ਨੂੰ ਭੌਰ ਹੀ ਸਮਝਦਾ ਸੀ, ਦੇਖਦੇ ਜਾਣਾਂ ਬਖਸ਼ਣਾ ਨੇ ਖੁਦਾ ਨੇ ਜੋ ਲਾਰੇ ਲਾ ਕੇ ਲੋਕ ਭਰਮਾਏ ਕਿੱਡੀ ਵਾਹਹਿਯਾਤ ਬੋਲੀ ਹੈ ਜੀ ਰਵਾਇਤੀ ਪਾਰਟੀਆਂ ਤੋਂ ਲੋਕੀ ਅੱਕੇ ਪਏ ਸੀ, ਕਿਹੜੇ ਲੋਕੀ, ਭੱਤੇ ਲੈਣੇ ਜਾਤਾਂ ਵਾਲੇ, ਯਾਤਰਾਂ ਮੁਫਤ ਵਾਲੇ ਆਪਣੇ ਧਾਰਮਿਕ ਇਸ਼ਟਾਂ ਦੇ ਬੁੱਤ ਬਨਵਾਉਣੇ ਨਹੀਂ ਲੋਭੀ ਲਾਲਚ ਨੇ ਬੁੱਤ ਪ੍ਰਸਤੀ ਸਿੱਖਾਂ ਦੀ ਹੈ ਨਹੀਂ, ਸੋਚ ਹੈ ? ਫੇਰ ਮਹਾਰਾਜਾ ਰਣਜੀਤ ਸਿੰਘ, ਦਲੀਪ ਸਿੰਘ ਸਿੱਖ ਨਹੀਂ ਸਨ ਚਲੋ ਗੋਰਿਆਂ ਨੇ ਈਸਾਈ ਬਣਾ ਤਾ ਪਰ ਹੁਣ ਤਾਂ ਸਿੱਖ ਵਿਰਾਸਤ ਸਾਂਭਣ ਜਾਂਦੇ ਨੇ, ਹੋਰ ਦੇਖੋ ਗੁਰਦੁਆਰਿਆਂ ਦੇ ਚੌਧਰੀ ਫੌਜੀ ਸਿੱਖਾਂ ਦੇ ਬੁੱਤ ਗੁਰਦੁਆਰਿਆਂ ਬਾਹਰ ਸਜਾ ਰਹੇ ਹਨ, ਜਥੇਦਾਰ ਅਕਾਲ ਤਖ਼ਤ ਰੱਸੀਆਂ ਖਿੱਚਣ ਆ ਜਾਂਦੇ ਹਨ, ਭਾਈ ਇਹ ਗੁਰੂ ਘਰਾਂ ਦੀ ਪੂਜਾ ਦੀ ਧਾਨ ਦੀ ਪੰਡ ਹੈ ਜੋ ਸਿੱਖ ਚੌਧਰੀ ਬਣਾ ਰਹੀ ਹੈ, ਸਿੱਖੀ ਦੀ ਪਰੰਪਰਾ ਦਾ ਇਨ੍ਹਾਂ ਨੂੰ ਪਤਾ ਹੀ ਨਹੀਂ, ਬੱਸ ਵਿਦੇਸ਼ਾਂ ਵਿੱਚ ਪੈਸੇ ਦੀ ਬਹੁਲਤਾ ਨੇ ਗੁਰੂ ਘਰ ਵਧਾ ਤੇ ਧਰਮ ਦੀ ਥਾਂ ਤਾਂ ਰੀਤੀ ਰਸਮਾਂ ਨੇ ਲੈ ਲਈ, ਨਿੱਜੀ ਸੁਆਰਥਾਂ ਲਈ ਵਰਤ ਰਹੇ ਹਨ, ਚੌਥੇ ਕੁ ਦਿਨ ਇਕੱਠ ਕਰਕੇ ਜੀ ਅਸੀਂ ਮਤਾ ਪਾਸ ਕਰ ਤਾ ਸਤਿਕਾਰ ਕਮੇਟੀ ਸਿੱਖੀ ਵਿਰੋਧੀ, ਹੁਣ ਜੀ ਐੱਮ।ਪੀ। ਮਾਨ ਸਾਹਬ ਭਗਤ ਸਿੰਘ ਬਾਰੇ ਵਿਵਾਦੀ ਬਿਆਨ ਤੇ ਖਿਮਾਂ ਮੰਗੇ, ਨਹੀਂ ਤਾਂ ਬਾਈਕਾਟ, ਗੁਰਮੁਖੋ ਉਥੇ ਉਹਦੇ ਪੈਰੋਕਾਰ ਤਾਂ ਵਿਰੋਧੀ ਨਹੀਂ ਇਕੱਠ ਵਿੱਚ ਬੱਸ ਇਕ ਦੂਜੇ ਦੀ ਪਿੱਠ ਠੋਕਣ ਵਾਲੇ ਹਮਾਇਤੀ ਸੱਦੋ ਤੇ ਸੋ ਨਿਹਾਲ ਆਖੋ, ਵਡਿੱਤਣ ਖੱਟੋ, ਕਦੀ ਮਾਨ ਸਾਹਬ ਮੁਆਫੀ ਮੰਗਣ ਵਾਲੇ ਹਨ, ਆਪਣੀ ਵੱਡਿਆਈ ਕਰਵਾ ਤੀ ਅਸੀਂ ਭਗਤ ਸਿੰਘ ਦੀ ਪਿੱਠ ਤੇ ਹਾਂ, ਬੁਰਾ ਨੀ ਮਨਾਇਉ ਟੂਰਨਾਮੈਂਟ ਭੀ ਨਉਂ ਤੇ ਚੱਲਦੇ ਹਨ ਤਾਂ ਕਿਵੇਂ ਨਾ ਬੋਲਦੇ, ਨਾਲੇ ਘਰੀਂ ਥੋੜ੍ਹੀ ਖਰਚ ਪਾਣੀ ਦੀ ਪ੍ਰਕਿਰਿਆ ਹੈ, ਗੁਰਦੁਆਰੇ ਜਾਉ ਪਰ ਅਖੰਡ ਪਾਠ ਕਰਵਾਉਂਦੇ ਹਨ ਤਾਂ ਗੁਰਦੁਆਰੇ ਭੀ ਆਮਦਨ ਕਰਕੇ ਸਮਰਥੱਕ, ਗੱਲ ਕੀ ਜਿਧਰ ਝਾਤੀ ਮਾਰੋ ਧਰਮ ਨੂੰ ਦੁਬੱਲੀ ਫਿਰਦੇ ਨੇ ਨਹੀਂ ਤਾਂ ਇਸ ਬਿਆਨ ਨਾਲ ਸਿੱਖ ਧਰਮ ਦਾ ਕੀ ਨਾਤਾ ? ਨਾਤਾ ਕਿ ਸਿੱਖ ਹੀ ਹਨ ਜੋ ਨਉਂ&lsquo ਤੇ ਲਾਹੇ ਲੈਂਦੇ ਹਨ, ਹੋਰ ਭਗਤ ਸਿੰਘ ਨਾਲ ਕੀ ਹਿੱਤ ਹੈ ? ਮੇਰੀ ਕਲਮ ਬੜੀ ਕਠੋਰ ਹੈ ਪਰ ਗੂਗਲ ਹੈ, ਖ਼ਫਾ ਨਾ ਹੋਣਾ, ਮੇਰੀ ਇਕ ਸਹੇਲੀ ਕਹਿੰਦੀ, ਤੂੰ ਬੜੀ ਦਲੇਰ ਹੈਂ ਤੈਨੂੰ ਇਨ੍ਹਾਂ ਤੋਂ ਡਰ ਨਹੀਂ ਲੱਗਦਾ ਲਿਖਦੀ ਨੂੰ, ਮੈਂ ਹੱਸ ਕੇ ਕਿਹਾ ਸੁਣ ਇਹ ਕੌਣ ਹਨ ਮੇਰੇ ਭੀ ਭਾਈਚਾਰੇ ਦੇ ਆਪਾਂ ਇਨ੍ਹਾਂ ਵਿੱਚੋਂ ਡਰ ਤਾਂ ਲੱਗੇ ਜੇਕਰ ਮੈਂ ਬਘਿਆਣਾ ਦੇ ਜੰਗਲ ਜਾਵਾਂ, ਮੈਂ ਤਾਂ ਵਿਚਰਦੀ ਹਾਂ ਡਰ ਕਿਸ ਦਾ ਹੋਵੇ, ਹੋਰ ਲਿਖਾਂ ਇਕ ਨਾਮਵਰ ਪੰਜਾਬੀ ਲੇਖਕ ਅੱਜ ਨਹੀਂ ਰਹੇ, ਮੇਰਾ ਮਨੋ ਤਾਂ ਮਾਣ ਪ੍ਰੇਮ ਰੱਖਦੇ ਸਨ, ਪਰ ਉੱਪਰੋਂ ਆਖਣਾ, ਤੈਨੂੰ ਆਹ ਦੱਸ ਕੀ ਲੋੜ ਸੀ ਲਿਖਣ ਦੀ, ਜੇਕਰ ਮੈਂ ਪੁੱਛਣਾਂ ਵੀਰ ਜੀ ਹੋਰ ਕੀ ਲਿਖਿਆ ਸੀ ਜੋ ਚਾਹੀਦਾ ਸੀ, ਕਹਿਣਾ ਮੈਂ ਨੀ ਪੜ੍ਹਦਾ ਹੁੰਦਾ ਪੜ੍ਹਨ ਹੁੰਦਾ ਹੀ ਹੈ ਵਿੱਚ, ਤੇਰੀ ਭਰਜਾਈ ਲੈ ਕੇ ਬੈਠੀ ਹੁੰਦੀ ਹੈ ਪਰਚਾ ਨਾਲੇ ਪੜ੍ਹ ਨਾਲੇ ਹੱਸੂ ਨਾਲੇ ਦੇਖਿਆ ਜਨਾਨੀ ਹੈ, ਮੈਂ ਕਿਹਾ ਵੀਰ ਜੀ ਜੇਕਰ ਤੁਸੀਂ ਮੈਨੂੰ ਪੜ੍ਹਦੇ ਨਾ ਹੋਵੋ ਤਾਂ ਆਹ ਕਮੈਂਟਰੀ ਕਰ ਹੀ ਨਹੀਂ ਸਕਦੇ, ਸੋ ਮਨ ਅਤੇ ਦਿਲ ਦੋ ਅੱਡ ਪੁਰਜ਼ੇ ਹਨ ਘੜਨੇ ਨੇ ਫਿੱਟ ਕੀਤੇ ਮਨ ਰਾਹ ਦੱਸਦਾ ਹੈ ਦਿਲ ਕੁਰਾਹ ਆਪਾਂ ਸਾਰੇ ਹੀ ਦਿਲ ਨੂੰ ਪੂਜਦੇ ਹਾਂ ਲਿਖਣ ਵੇਲੇ ਮੈਂ ਮਨ ਨੂੰ ਸਾਹਮਣੇ ਰੱਖਦੀ ਹਾਂ ਅਸੀਂ ਇਕ ਬਹਿਸ ਕਰ ਰਹੇ ਸੀ ਕਿ ਅੱਗਾ ਸੁਆਰੋ ਦਾ ਪ੍ਰਚਾਰ ਕਿਉਂ ਹੈ ? ਇਹ ਪ੍ਰਥਾ ਰੀਤ ਸੀ, ਡਰਾ ਕੇ ਦੱਸਣਾ ਹੁਣ ਅਸੀਂ ਤਾਂ ਕਹਿੰਦੇ ਹਾਂ ਸਾਡਾ ਧਰਮ ਤਾਂ ਜੀ ਬੜਾ ਅਸਲੀਅਤ ਦੇ ਨੇੜੇ ਹੈ ਤਾਂ ਭਾਈ ਬੀਤ ਰਹੇ ਦੀ ਤਾਂ ਕੋਈ ਚਿੰਤਾ ਨਹੀਂ ਜਿਹੜਾ ਦੇਖਿਆ ਨੀ ਉਹਦੇ ਲਈ ਬੰਦੋਬਸਤ ਕਰੋ ਜੀ ਧਰਮਰਾਜ ਲੇਖਾ ਮੰਗੂ, ਕੀ ਧਰਮਰਾਜ ਦੀ ਭੀ ਈ।ਡੀ। ਵਿਭਾਗ ਖੁੱਲ੍ਹੀ ਹੈ ? ਤਾਂ ਫੇਰ ਜਿਹੜੇ ਲੋਕ ਇਥੇ ਐਨੇ ਉਪੱਧਰ ਕਰਦੇ ਹਨ ਧਰਮ ਦੇ ਨਉਂ &lsquoਤੇ ਹੱਟੀਆਂ ਕੀ ਇਹ ਵਹੀ ਖਾਤੇ ਫਰੋਲੇ ਜਾਣਗੇ ? ਕੀ ਧਰਮਰਾਜ ਇਨ੍ਹਾਂ ਪੁਰਸ਼ਾਂ ਨੂੰ ਖਾਸ ਪੁਲਸ ਦੀ ਤਰ੍ਹਾਂ ਲੈਣ ਆਉਣਗੇ ? ਫੇਰ ਸਾਧਾਰਨ ਮਨੁੱਖ ਸਾਡੇ ਵਰਗਿਆਂ ਨੂੰ ਤਾਂ ਦੋ ਜਮ ਭੇਜੂ ਤੇ ਆਖੂ ਜਾਉ ਜਾ ਕੇ ਘੜੀਸ ਕੇ ਕਿਸੇ ਖਾਈ ਵਿੱਚ ਸੁੱਟ ਆਉ ਇਨ੍ਹਾਂ ਦਾ ਕੋਈ ਖਾਤਾ ਹੀ ਨਹੀਂ ਦੇਖਾਂ ਕੀ ? ਐੱਮ।ਪੀ। ਮਾਨ ਸਾਹਬ ਕਬੀਲਿਆਂ &lsquoਤੇ ਹੀ ਰੁੱਝ ਗਏ ਆਪਣੀ ਕੋਈ ਮੰਗ ਤਾਂ ਕੀਤੀ ਨਹੀਂ । ਇਧਰ ਯੂ।ਕੇ। ਮਾਨ ਸਾਹਬ ਦੇ ਸਮਰਥੱਕ ਕੁਸਕੇ ਹੀ ਨਹੀਂ ਕਿ ਕਿਉਂ ਉਨ੍ਹਾਂ ਲਈ ਮੀਟਿੰਗ ਸੱਦੀ, ਇਕ ਬੜਾ ਉਤਾਵਲਾ ਸਮਰਥੱਕ ਹਰ ਚੈਨਲ ਤੇ ਬਾਦਲਾਂ ਲਈ ਊਟ ਪਟਾਂਗ ਬੋਲੇ, ਪਰ ਰੁਸਤਮ ਸਾਹਬ ਹੁਣ ਨਿੱਤਰੇ ਨਹੀਂ ਤੁਸੀਂ ਕੌਣ ਹੋ ਮੁਆਫੀ ਮੰਗਵਾਉਣ ਵਾਲੇ ? ਗੱਲ ਕਰੀਏ ਬੇਅਦਬੀ ਇਨਸਾਫ ਯਾਦ ਹੈ ਕਿ ਜਦੋਂ ਵੱਡੀ ਵਾਰਤਾ ਨੂੰ ਛੋਟਾ ਕਰਨ ਲਈ ਸਮਰੀ (ਪਰੈਸੀ) ਲਿਖਣ ਲਈ ਅਧਿਆਪਕ ਨੇ ਕਹਿਣਾ ਤਾਂ ਕਲੂ ਦੇਣਾ ਕਿ ਭਾਈ ਹੈਡਿੰਗ (ਅੰਗ੍ਰੇਜ਼ੀ ਦੀ) ਵਾਰਤਾ ਹੁੰਦੀ ਸੀ ਵਿੱਚ ਹੀ ਪਿਆ ਹੁੰਦਾ ਹੈ ਲੱਭੋ, ਸੋ ਇਹ ਹੀ ਹਾਲ ਇਨਸਾਫ ਮੰਗੀਆਂ ਦਾ ਹੈ, ਕਰਨ ਕਰਾਵਣ ਵਾਲੇ ਵਿੱਚੋਂ ਹੀ ਹਨ, ਬੱਸ ਰੌਲਾ ਪਾ ਕੇ ਲੱਭਣ ਨੀ ਦਿੰਦੇ ਦਿਸ਼ਾ ਹੋਰ ਪਾਸੇ ਜਾਣ ਕੇ ਲਿਜਾਂਦੇ ਨੇ ਵਿਦੇਸ਼ੀ ਸਥਿਤੀ, ਅਮਰੀਕਾ ਭਾਂਬੜ ਲਾਉਣੋ ਰਹਿ ਨਹੀਂ ਸਕਦਾ ਤੇ ਹੁਣ ਤਾਇਵਾਨ, ਚੀਨ ਅਤੇ ਅਲਕਾਇਦਾ ਬੰਦਾ ਹੁਣ ਕੋਈ 80 ਸਾਲ ਦਾ ਹੋਣ ਵਾਲਾ ਸੀ ਟਿਕਟਿਕਾ ਸੀ ਜਾਣ ਕੇ ਫੇਰ ਛਿੰਗੜੀ ਛੇੜ ਕੇ ਕਾਇਮ ਕਰ ਦੇਊਗਾ, ਹਾਲੇ ਯੂਕਰੇਨ ਤਾਂ ਨਜਿੱਠ ਨੀ ਹੋਇਆ, ਇਧਰ ਸਾਡਾ ਭੀ ਤਕੀਆ ਡਾਵਾਂਡੋਲ ਹੈ, ਟੋਰੀ ਪਾਰਟੀ ਦਾ ਸੰਕਟ ਕੌਣ ਚੁਣੀਏ ? ਭਾਵੇਂ ਬੌਰਿਸ ਦਾ ਬਦਲ ਤਾਂ ਹੈ ਨਹੀਂ, ਚਲੋ ਮਨ ਸ਼ੈਤਾਨ ਦੇ ਘਰ ਹਨ ਅੱਜ ਪ੍ਰਮਾਤਮਾਂ ਦੀ ਕਰੋਪੀ ਹੈ ਭਾਣੇ ਮੰਨੀਏ । ਸਾਡੇ ਸਥਾਨਕ ਗੁਰਦੁਆਰਿਆਂ ਦੀ ਚੋਣ ਲਈ ਮੈਂਬਰਸ਼ਿੱਪ ਹੋ ਰਹੀ ਹੈ, ਬਹੁਤਾ ਉਤਸ਼ਾਹ ਨਹੀਂ, ਕਾਰਨ ਇਕ ਤਾਂ ਸਾਡੇ ਸਮੇਂ ਦੇ ਅਭਿਲਾਸ਼ੀ ਕੁਝ ਤੁਰ ਗਏ ਕੁਝ ਸੰਤੁਸ਼ਟ ਨਹੀਂ, ਪੁਰਾਣਿਆਂ ਦੀ ਕੋਈ ਕਦਰ ਨਹੀਂ, ਹੁਣ ਦੇ ਨੌਜਵਾਨ ਧਰਮ, ਮਰਿਯਾਦਾ ਦਾ ਤਾਂ ਊੜਾ ਆੜਾ ਨਹੀਂ ਪਤਾ, ਉਦਾਹਰਣ ਜਥੇ ਦੇ ਇਸ਼ਤਿਹਾਰ ਜਦੋਂ ਕਿਧਰੇ ਰੈਣ ਸਵਾਈ ਕਰਨ ਪੜ੍ਹਨ ਨੂੰ ਮਿਲਦੇ ਹਨ ਤਾਂ ਅੰਗ੍ਰੇਜ਼ੀ ਵਿੱਚ ਕੀ ਲਿਖਿਆ ਹੈ ਰਹਿਣ ਸਵਾਈ, ਇਹ ਗਲਤੀ ਜਾਂ ਅੰਗ੍ਰੇਜ਼ੀ ਭਾਸ਼ਾ ਕਰਕੇ ਨਹੀਂ ਉਨ੍ਹਾਂ ਨੂੰ ਇਹ ਫਰਕ ਦਾ ਪਤਾ ਨਹੀਂ ਕਿ ਰੈਣ ਸਵਾਈ ਦਾ ਮਤਲਬ ਹੈ ਸਾਰੀ ਰਾਤ ਕੀਰਤਨ, ਜਦੋਂ ਕਿ ਰਹਿਣ ਸਵਾਈ, ਰਹਿਣ ਲਈ ਆਪੇ ਲੇਖਾ ਲਾ ਲਵੋ ਦੂਜਾ ਕਾਰਨ ਹੈ ਕਿ ਕਮੇਟੀ ਨੇ ਪੰਜ ਸਾਲ ਮਨਮਾਨੀਆਂ ਕੀਤੀਆਂ, ਕੋਈ ਪ੍ਰਬੰਧ ਵਿੱਚ ਧਿਆਨ ਨਹੀਂ ਬੱਸ ਜੀ ਸਾਰੇ ਅਧਿਕਾਰ ਜਾਂ ਤਾਂ ਜਨਰਲ ਸਕੱਤਰ ਦੇ ਤੇ ਫੇਰ ਖਜ਼ਾਨਚੀ ਦੇ ਪ੍ਰਧਾਨ ਨੂੰ ਤਾਂ ਬੈਠਣ ਨੂੰ ਦਫਤਰ ਹੀ ਨਹੀਂ ਸੀ, ਚੱਲਣੀ ਤਾਂ ਉਹਦੀ ਕੀ ਸੀ ? ਕਾਰਨ ਭਾਂਤ ਭਾਂਤ ਦੇ ਭਾਂਡੇ ਲਿਆ ਕੇ ਗਰੁੱਪ ਬਣਾ ਲਿਆ, ਜਿਮੇ ਲਿਆਂਦੇ ਉਮੇ ਹੀ ਵਰਤਾ ਕਰਦੇ ਨੇ, ਅਸੀਂ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਤੇ ਔਖੇ ਜੀਹਦੀ ਚੱਲਦੀ ਨੀ, ਮੈਂ ਲੰਮਾਂ ਸਮਾਂ ਹਿੰਮਤ ਸਿੰਘ ਸੋਹੀ ਦੀ ਹੀ ਹਮਾਇਤੀ, ਗੁਰਦੁਆਰਾ ਨਵਾਂ ਬਣਾਇਆ ਸੀ ਨਾਲੇ ਮੇਰੀਆਂ ਸਤਿਕਾਰ ਯੋਗ ਬੀਬੀਆਂ ਕਮੇਟੀ ਵਿੱਚ ਸਨ ਮਾਤਾ ਚੰਨਣ ਕੌਰ ਛੋਕਰ ਹੋਣੀ ਘਰ ਆ ਕੇ ਪੁੱਛ ਕੇ ਗਏ ਸੀ (ਕੁੜੀਏ ਮੇਰੇ ਨਾਲ ਖੜ੍ਹੇਂਗੀ) ਮੈਂ ਪ੍ਰਣ ਕੀਤਾ ਸੀ ਤੇ ਨਿਭਾਇਆ, ਹਿੰਮਤ ਸਿੰਘ ਸੋਹੀ ਨੇ ਗੁਰ ਮਰਿਯਾਦਾ &lsquoਤੇ ਪਹਿਰਾ ਦਿੱਤਾ, ਪਰ ਸ਼ੇਰ ਗਰੁੱਪ ਵਿੱਚ ਡੇਰੇਵਾਦ ਨੇ ਪੈਰ ਪਸਾਰ ਲਏ, ਬੱਸ ਜੀ ਅੱਜ ਹਾਲਤ ਦੇਖ ਲਵੋ ਮੇਰਾ ਸੁਝਾਉ ਹੈ ਹੁਣ ਅੱਗੋਂ ਫੜ ਫੜ ਨਾ ਗਰੁੱਪ ਵਿੱਚ ਵਾੜਿਉ, ਸਬਕ ਸਿੱਖੋ, ਦੂਜਾ ਮੁੱਦਾ ਜੀ ਬੈਠ ਕੇ ਕਮੇਟੀ ਬਣਾਵੋ । ਜਰੂਰ ਚੰਗੀ ਗੱਲ ਹੈ ਪਰ ਨਾਲ ਹੀ ਹੱਲ ਨਾਲ ਪੰਜਾਲੀ ਦੇਖੋ ਦੋ ਟਰਮਾਂ ਐਧਰੋਂ ਉਧਰੋਂ ਲਿਆ ਕੇ ਗਰੁੱਪ ਖੜ੍ਹਾ ਕਰਕੇ ਹੁਣ 50 ਸਾਲਾਂ ਤੋਂ ਉੱਪਰ ਦੇ ਸੰਗਠਿਤ ਗਰੁੱਪਾਂ ਦੇ ਬਰਾਬਰ ਜੀ ਸਾਡੇ 7 ਲਵੋ ਫੇਰ ਮੈਂ ਸਹਿਮਤ ਨੀਂ, ਪੁਆੜਾ ਪਊਗਾ ਹੀ, ਇਹ ਬਹੁਤਾ ਜੋਰ ਹਿੰਮਤ ਸਿੰਘ ਧੜੇ ਵੱਲੋਂ ਹੈ ਮੈਂ ਮੋਹਰ ਨਹੀਂ ਲਾਉਂਦੀ ਵੈਸੇ ਮੈਂ ਹਿੰਮਤ ਸਿੰਘ ਦੀ ਸਮਰਥੱਕ ਹਾਂ, ਗੁਰਮੇਲ ਸਿੰਘ ਮੱਲ੍ਹੀ ਦੀ ਭੀ ਇਹ ਮਿਲ ਜਾਣ ਤਾਂ ਸ਼ੁਕਰਾਨਾ ਕਰੂ, ਮੈਂ ਪੈਂਤੀ ਅੱਖਰ ਹੀ ਪੰਜਾਬੀ ਦੇ ਪੜ੍ਹ ਕੇ ਇਥੇ ਪਹੁੰਚ ਗਈ, ਬਹੁਤੀਆਂ ਪੋਥੀਆਂ ਦੀ ਲੋੜ ਨਹੀਂ ਪਰ ਕੰਠ ਕਰੋ, ਗੁਰੂ ਦੀ ਮਰਿਯਾਦਾ ਲਾਗੂ ਕਰੋ, ਵਿਅਕਤੀਗਤ ਪੂਜਾ ਦੀ ਮੈਂ ਹਾਮੀ ਨਹੀਂ, ਮੈਂ ਕਿਸੇ ਮਹਾਂਪੁਰਸ਼ ਦੀ ਕਦਰ ਕਰਾਂ ਕੋਈ ਹੋਰ ਨਾ ਕਰੇ ਤਾਂ ਗੁਰਦੁਆਰਾ ਸਾਂਝਾ ਹੈ ਮੇਰਾ ਅਧਿਕਾਰ ਨਹੀਂ ਮੈਂ ਠੋਸਾਂ ਮਰਿਯਾਦਾ ਅਤੇ ਗੁਰ ਮਰਿਯਾਦਾ, ਰਹਿਤ ਮਰਿਯਾਦਾ ਵਿਚਾਰ ਨਾਲ ਲਾਗੂ ਹੋਵੇ, ਵੈਸੇ ਤਾਂ ਦੇਖੋ ਅਲਕਾਇਦਾ ਦਾ ਜਵਾਹਰੀ ਜੋ ਮਾਰਿਆ ਗਿਆ ਹੈ, ਦਾੜ੍ਹੀ ਪੱਗ ਭੀ ਪੂਰੀ ਸਿੱਖਾਂ ਵਰਗੀ ਇਸੇ ਦਿੱਖ ਕਰਕੇ ਅਮਰੀਕਾ ਵਿੱਚ ਸਿੱਖਾਂ ਦੇ ਕਤਲ ਹੋਏ, ਸੋ ਬਾਹਰਲੇ ਪਹਿਰਾਵੇ ਹੀ ਸੀ, ਪੱਗਾਂ ਗੋਲ੍ਹ ਕਰ ਲਈਆਂ ਭਾਵੇਂ ਦਾਣੀ ਪਾਣੀ ਵਾਲਿਆਂ ਤਾਂ ਲਾਲਚ ਕਰਕੇ ਕੀਤੇ ਪਰ ਆਮ ਮੁੰਡੇ ਰਿਵਾਜ ਵਿੱਚ ਆ ਗਏ ਪੱਗ ਹਿੰਦੂ ਭੀ ਬੰਨਦੇ ਸਨ ਤੇ ਹੁਣ ਭੀ ਮੋਦੀ, ਅਮਿਤ ਸ਼ਾਹ ਤੇ ਅੱਜ ਯੋਗੀ ਅਦਿਤਿਆ ਨਾਥ ਭਾਵੇਂ ਇਹ ਸਭ ਤਾਂ ਸਿਆਸਤਾਂ ਨੇ ਦਿੱਲੀ ਕਮੇਟੀ ਨਾਮਣੇ ਖੱਟ ਰਹੀ ਹੈ, ਇਕ ਦਿਨ ਤਵਾਰੀਖ ਕਲੰਕਤ ਹੋਵੇਗੀ, ਪੰਥ ਨਾਲ ਧਰੋਹ ਦੀ, ਪੰਜਾਬ ਦੇਖੋ ਕਿਵੇਂ ਪੁਲਸ ਆਪਣੀ ਛਵੀ ਲਈ ਫੜ ਫੜਾਈ ਪਰ ਧਿਆਨ ਟੈਲੀ ਤੇ ਫੋਟੋਆਂ ਵੱਲ ਦੱਸਦਾ ਹੈ ਸਭ ਦਿਖਾਵਾ ਹੈ ਸਿੱਧੂ ਮੂਸੇਵਾਲੇ ਦਾ ਤਾਂ ਨਉਂ ਹੈ ਗੈਂਗਸਟਰ ਤਾਂ ਉਹ ਆਪਣੇ ਮੁਫਾਦ ਲਈ ਫੜ ਰਹੇ ਹਨ, ਘਿਉ ਬਣਾਵੇ ਤੋਰੀਆਂ ਬੜੀ ਬਹੂ ਦਾ ਨਉਂ । ਸਰਕਾਰ ਦਾ ਹਾਸ਼ੀਆ ਉੱਤਮ ਕਰਨ ਲਈ ਅੱਖਾਂ ਦੋ੍ਹਭਲ ਹੋ ਰਹੀਆਂ ਹਨ । 
ਸਰਕਾਰਾਂ ਦੀ ਨੀਤੀ ਸੌੜੀ ਰਿੱਝਦੀ ਫੁੱਟ ਤੌੜੀ, ਭਾਰਤ ਕੀ ਪੰਜਾਬ ਕੀ, ਬੀ।ਜੇ।ਪੀ। ਨੇ ਈ।ਡੀ। ਨੂੰ ਪੁਲਸ ਕਪਤਾਨ ਬਣਾ ਲਿਆ ਵਿਰੋਧੀ ਨੂੰ ਲਤਾੜਨ ਲਈ, ਸ਼ਗਨ ਮਾੜੇ ਹੋਣਗੇ ਤੇ ਇਧਰ ਪੰਜਾਬ ਦੀ ਉਤੋਂ ਦੀ ਹੋ ਹੋ ਦਿੱਖ ਰਹੀ ਹੈ, ਭਾਰਤੀ ਪਾਣੀ ਪੀਣਾ ਸਾਡੇ ਦੇਸ਼ ਦਾ ਮੁਖੀ ਬਨਣ ਨੂੰ ਤਰਲੋ ਮੱਛੀ, ਬਰਤਾਨਵੀ ਮੀਡੀਆ ਨੰਬਰ 1 ਬੌਰਿਸ ਦੇ ਮਗਰ ਵਾਰ ਕਰਨ ਨੂੰ ਖੜ੍ਹਾ ਦਿਖਾਇਆ, ਨੰਬਰ 2 ਕਹਿੰਦੇ ਜੀ ਪਟਰੌਲ ਪੰਪ ਤੇ ਜਾ ਕੇ ਕਿਸ ਸਾਧਾਰਨ ਬੰਦੇ ਦੀ ਕਾਰ ਕੋਲ ਖੜ੍ਹ ਕੇ ਪਟਰੌਲ ਪਾਉਣ ਲੱਗ ਗਿਆ ਫੋਟੋ ਲਈ, ਨੰਬਰ 3 ਕਹਿੰਦੇ ਰਿਸ਼ੀ ਸੁਨੇਕ ਪੌਂਡਲੈਂਡ ਗਿਆ ਤੇ ਜੇਬ ਵਿੱਚ ਬੈਗ ਮਾਰਕਸ ਸਪੈਂਸਰ ਦਾ ਲੈ ਗਿਆ ਨਿਕਲਣ ਲੱਗਿਆ ਉਹ ਫੜੀ ਆਵੇ, ਕੋਲ ਵਾਲਾ ਕਹਿੰਦਾ ਉਏ ਸੁਨੇਕ ਨੂੰ ਤਾਂ ਪੌਂਡਲੈਂਡ ਦਾ ਪਤਾ ਭੀ ਨਹੀਂ, ਉਹਦੇ ਕੋਲ ਲੈਂਡ ਜਿੰਨੇ ਪੌਂਡ ਨੇ ਪਰ ਰਿਸ਼ੀ ਸੁਨੇਕ ਤਾਂ ਪੱਤਣਾ ਦਾ ਤਾਰੂ ਹੈ ਦੇਖੋ ? ਬੌਰਿਸ ਜੌਹਨਸਨ ਤਾਂ ਲੇਬਰ ਪਾਰਟੀ ਤੋਂ ਉੱਪਰ ਦੀ ਸਾਧਾਰਨ ਵਾਸੀਆਂ ਦਾ ਬੇਲੀ ਸੀ, ਹੁਣ ਖੇਤ ਚੁਗਿਆ ਗਿਆ :- ਸਾਨੂੰ ਹੁਣ ਬੜੀਆਂ ਕਠਿਨਾਈਆਂ ਆਉਣੀਆਂ ਹਨ ਸਿਹਤ ਵਿਭਾਗ ਵਿੱਚ ਕਟੌਤੀਆਂ, ਡਾਕਟਰਾਂ ਦੀ ਘਾਟ ਤੇ ਮਨਮਾਨੀਆਂ ਖੈਰ ਮਹਿੰਗਾਈ ਤਾਂ ਤਜ਼ਾਰਤ ਨੂੰ ਲੜਾਈ ਦਾ ਧੱਕਾ ਹੈ, ਹੁਣ ਹੋਰ ਲਾ ਧਰੀ, ਉਧਰ ਪੰਜਾਬੀ ਤੇ ਭਾਰਤੀ ਕੇਂਦਰ ਦੇ ਦੁਆਲੇ ਹਨ ਜੀ ਮਹਿੰਗਾਈ ਕਿਉਂ ? ਪੰਜਾਬ ਵਿੱਚ ਕਿਸਾਨਾਂ ਦਾ ਫਸਲੀ ਨੁਕਸਾਨ ਭਰਪਾਈ ਕੋਈ ਨਹੀਂ, ਕੇਂਦਰ ਪੰਜਾਬ ਨੂੰ ਆਪਸੀ ਜਿੱਦਬਾਜੀ ਵਿੱਚ ਅਤੇ ਧਾਰਮਿਕ ਤੇ ਅਕਾਲੀ ਦਲ ਵਿੱਚ ਹੱਲਚੱਲ, ਮੂਹਰੇ ਕਰਤੇ ਦਾਦੂਵਾਲ ਨਾਲ ਦਿੱਲੀ ਦੇ ਭਾਜਪਾਈ, ਗੁਰਮੁਖ ਕਮੇਟੀ ਵਾਲੇ ਧਰਮ ਪ੍ਰਚਾਰ ਕਰਨਗੇ, ਹੁਣ ਪੰਜਾਬ ਵਿੱਚ ਦਫਤਰ ਅੰਮ੍ਰਿਤਸਰ, ਦੂਜੇ ਪਾਸੇ ਅਕਾਲੀ ਦਲ ਵਿੱਚ ਭੜਥੂ ਲਈ ਢੀਂਡਸਾ ਤੇ ਹੋਰ ਬਾਗੀ, ਮੇਰੀ ਤਾਂ ਦਲੀਲ ਹੈ ਤੇ ਸੁਝਾਉ ਹੈ ਕਿ ਅਕਾਲੀ ਦਲ ਸਭ ਤੋਂ ਪਹਿਲਾਂ ਜਗਮੀਤ ਬਰਾੜ ਨੂੰ ਵਿਦਾ ਕਰਕੇ ਜਾਵੇ ਢੀਂਡਸੇ ਨਾਲ ਤੇ ਹੋਰ ਭੀ ਜੀਹਨੇ ਜਾਣਾ ਮੱਮਣੀ ਕੱਢਣ ਸਾਰੀ, ਬੀਜ ਸਾਫ ਸੁਥਰਾ ਕਰਕੇ ਬੀਜਣ ਫਸਲ ਨੰਬਰ ਇਕ ਨਿਕਲੂ, ਸ਼੍ਰੋਮਣੀ ਅਕਾਲੀ ਦਲ ਪੰਜਾਬੀ ਪਾਰਟੀ, ਗੁੰਮਰਾਹਕੁਨ ਪ੍ਰਚਾਰ ਬੇਅਦਬੀ ਵਾਂਗੂੰ, ਕੀ ਪੰਜਾਬੀ ਦੀ ਪਾਰਟੀ ਨਹੀਂ, ਕੀ ਪੰਜਾਬੀਆਂ ਦੇ ਹੱਕਾਂ ਲਈ ਲੜਨ ਵਾਲੀ ਨਹੀਂ ਤਾਂ ਕਿਉਂ ਇਹ ਮੁੱਦਾ ਪਾਇਦਾਰ ਹੈ ? ਬਿਲਕੁੱਲ ਦਰੁਸਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪੰਜਾਬ ਦੀ ਪਾਰਟੀ ਹੈ ਵਿਰੋਧ ਦਲੀਲ ਰਹਿਤ ਹੈ, ਆਮ ਪਾਰਟੀ ਦੇ ਵਜ਼ੀਰ ਦੀ ਆਪ ਹੁਦਰੀ ਤੇ ਅਸਤੀਫਾ ਕਿਉਂ ਬਰਖਾਸਤੀ ਦੀ ਧਾਰਾ ਹੈ ਮੁੱਖ ਮੰਤਰੀ ਨੂੰ ਮਜਬੂਰ ਕਰੋ ਇਹਦੇ ਤਾਂ ਸਾਰੇ ਹੀ ਭੂਤਰਨਗੇ ਤੇ ਸਥਿਤੀ ਕਾਬੂ ਤੋਂ ਬਾਹਰ ਹੋ ਸਕਦੀ ਹੈ । ਪਿੰਡਾਂ ਵਿੱਚ ਬਗਾਵਤ ਦਾ ਰਾਹ ਖੁੱਲੂ, ਭਗਵੰਤ ਮਾਨ ਕੋਈ ਜਬ੍ਹਾ ਦਿਖਾਵੇ । ਕ੍ਰਿਤ, ਨਾਮ ਜਪਣਾ, ਵੰਡ ਛਕਣਾ ਦੀ ਵਿਚਾਰਧਾਰਾ ਕਿਥੇ, ਜਦੋਂ ਅੰਮ੍ਰਿਤਧਾਰੀ ਸਿੰਘ ਧਰਨਿਆਂ &lsquoਤੇ ਬੈਠੇ, ਵਡਾਲਾ ਵਰਗਾ ਪ੍ਰਚਾਰਕ ਅਤੇ ਹੋਰ ਸੋਟੀਆਂ ਫੜੀ ਤੁਰੇ ਫਿਰਨ ਭਾਸ਼ਾ ਭੀ ਦੁਰ ਬੋਲਣ, ਪਰ ਗੁਰਮੁਖਾ ਸਦਾਉਣ, ਮਨ ਵਿਆਕੁਲ ਕਿ ਇਹ ਹਨ ਬਾਲੀਵਾਰਸ ਵਿਸ਼ਾ ਗੋਸ਼ਟੀ ਮੰਗਦਾ ਹੈ ਜਨ ਸਧਾਰਣ ਤਾਂ ਧਰਮ ਪਾਲਕ ਹਨ, ਬਖ਼ਸ਼ੇ ਸਾਈਂ ਸਾਨੂੰ ।
-ਬਲਵਿੰਦਰ ਕੌਰ ਚਾਹਲ ਸਾਊਥਾਲ