image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਸਿੱਖ ਧਰਮ ਰੰਗਲਾ, ਸੰਗਲਾ ਤੇ ਸਬਿੰਗਲਾ ਕਿਉਂ ਕਿਵੇਂ ਅਤੇ ਕਾਹਤੋਂ ਬਣਿਆ

ਕਾਰਨ :- ਪ੍ਰਚਾਰ, ਪਸਾਰ ਅਤੇ ਪ੍ਰਾਪੋਗੰਡਾ ਮੁਕਾਬਲੇ ਗਲੋਬਲ ਵਸੇਬੇ, ਆਵਾਜਾਈ, ਸੋਸ਼ਲ ਮੀਡੀਏ ਦੀ ਭਰਮਾਰ, ਚੌਵੀ ਘੰਟੇ ਲੰਗਰ, ਲੋੜਵੰਦਾਂ ਦੀ ਸਾਰ, ਗੁਰਦੁਆਰਿਆਂ ਦੀ ਭਰਮਾਰ, ਗੁਰੂ ਦਿਵਸ ਮਨੌਤਾਂ, ਨਿੱਤ ਥਾਂ ਥਾਂ ਮੁਫਤ ਵੰਡਾਈ, ਰੁਜ਼ਗਾਰਾਂ ਦੀ ਭਾਲ ਤੇ ਸੂਬਾਈ ਧਰਮ ਦਾ ਉਭਾਰ, ਕਿੱਤਾਕਾਰੀ, ਮੌਕੇ ਦੀ ਭਾਲ ਸਭ ਦੇਖ ਕੇ ਦੂਜੇ ਧਰਮਾਂ ਵਿੱਚੋਂ ਲੋਕੀ ਪ੍ਰਭਾਵਿਤ ਹੋ ਕੇ ਆਪਣੇ ਧਰਮ ਨੂੰ ਭੀ ਪਾਲਦੇ ਹਨ, ਰਸਮਾਂ ਰੀਤਾਂ ਕਰਦੇ ਹਨ, ਪਰ ਨਾਲ ਸਿੱਖੀ ਦੀਆਂ ਭੀ ਧਾਰਨ ਕਰਦੇ ਹਨ ਅੱਡਰੇ ਗੁਆਂਡੇ, ਭਾਈਚਾਰਕ ਮਿਲਾਪ ਤਿਹਾਰਾਂ ਵਿੱਚ ਸ਼ਮੂਲੀਅਤ ਅੰਤ ਅੰਤਰ ਧਰਮ, ਸ਼ਾਦੀਆਂ, ਕਿਵੇਂ ਫੇਰ ਰਿਸ਼ਤੇਦਾਰ ਕੇਵਲ ਆਪਣੀਆਂ ਹੀ ਪਰੰਪਰਾਵਾਂ ਰੱਖ ਸਕਦੇ ਹਨ ? ਇਥੋਂ ਤੱਕ ਕਿ ਹਿੰਦੂ ਕੁੜੀਆਂ, ਮੁੰਡਿਆਂ ਦੇ ਵਿਆਹਾਂ ਤੇ ਲਾਵਾਂ ਅਤੇ ਬੇਦੀ ਫੇਰੇ ਭੀ ਹੁੰਦੇ ਹਨ, ਕਈ ਕੀਰਤਨੀਏ ਪ੍ਰਚਾਰਕ ਦੂਜੇ ਧਰਮਾਂ ਵਿੱਚੋਂ ਆਏ ਥੰਦੇ ਭਾਂਡੇ ਥੰਡੇ ਹੀ ਰਹਿੰਦੇ ਹਨ, ਧਰਮ ਦਾ ਰਲਗੱਡ ਹੋ ਗਿਆ, ਗੌਣ ਵਾਲੇ ਦੇ ਮਨ ਕੀਰਤਨ ਵੱਲ ਹੋ ਗਏ, ਮੈਂ ਇਕ ਕਈ ਦਹਾਕਿਆਂ ਦੀ ਵਿਥਿਆ ਲਿਖਾਂ, ਸਾਡੇ ਇਕ ਸੱਜਣ ਪਤਾ ਨਹੀਂ ਕਿਹੜੀ ਬਰਾਦਰੀ, ਖਿੱਤਾ ਜਾਂ ਧਰਮ ਦਾ ਸੀ, ਇੱਕ ਸਿੰਘ ਉਹਨੇ ਸਾਰਾ ਪਹਿਰਾਵਾ ਭੀ ਨਿਹੰਗਾਂ ਵਰਗਾ ਤੇ ਆ ਕੇ ਗੁਰਦੁਆਰੇ ਆਹ ਜੀ ਅੰਮ੍ਰਿਤ ਵੇਲੇ ਦੀ ਸੰਗਤ, ਆਹ ਦੂਜੇ ਪਹਿਰ ਦੀ ਸੰਗਤ, ਸਿਮਰਨ ਜੋ ਕਿ ਗਿਆਰਾਂ ਵਜੇ ਰਾਗੀ ਵਾਹਿਗੁਰੂ ਵਾਹਿਗੁਰੂ ਕਰਨ ਤੇ ਸੰਗਤ ਮਗਰ, ਮੈਂ ਦਲੀਲ ਦਿੱਤੀ ਕਿ ਪ੍ਰਧਾਨ ਜੀ ਇਹ ਜਾਤੀ ਹੈ ਜਮਾਤੀ ਨਹੀਂ, ਅੱਗੋਂ ਉੱਤਰ ਉਹ ਛੱਡ ਚੱਲ ਸੰਗਤ ਤਾਂ ਆਊਗੀ ਰੌਲਾ ਭੀ ਪਿਆ ਕਿ ਸਿੰਘ ਨੇ ਸੰਗਤ ਵੰਡ ਤੀ ਪਰ ਰਾਗੀਆਂ ਲਈ ਘੰਟਾ ਪੱਕਾ ਹੋ ਗਿਆ, ਸੰਪਟ ਪਾਠ ਭੀ ਸਾਡੇ ਗੁਰਦੁਆਰੇ ਹੋਇਆ ਅਸੀਂ ਤਾਂ ਰੌਲਾ ਪਾ ਕੇ ਬੰਦ ਕਰਵਾਇਆ, ਉਦੋਂ ਸਾਡੇ ਵਿੱਚ ਬੱਲ ਸੀ, ਅੱਜ ਹੁਣ ਸੰਤ, ਸਾਧ, ਡੇਰੇਵਾਦ ਅਤੇ ਦਾ ਜੋਰ ਹੈ, ਨੌਜਵਾਨਾਂ ਕੋਲ ਜਾਣਕਾਰੀ ਹੀ ਏਨੀ ਕੁ ਹੈ ਬੱਸ ਦਬਕੇ ਕਰਕੇ ਬਜ਼ੁਰਗ ਸਿੱਖ ਵਿਚਾਰਧਾਰਾ ਨਿਰਬਲ । ਉਧਰ ਡੇਰਿਆਂ ਤੋਂ ਆ ਕੇ ਜਥੇਦਾਰ ਬਣੇ ਊਜਾ ਤਾਂ ਲਾ ਰਹੇ ਹਨ ਜੀ ਆਹ ਤਾਂ ਆਰ।ਐੱਸ।ਐੱਸ। ਨੇ ਸਿੱਖ ਧਰਮ ਵਿੱਚ ਘੁਸਪੈਂਠ ਕਰਤੀ, ਪਰ ਆਪਣਾ ਵਿਸ਼ਲੇਸ਼ਣ ਕਰਨ ਨੂੰ ਕਦੀ ਤਿਆਰ ਨਹੀਂ, ਗੁਰਦੁਆਰੇ ਧੜਾ ਧੜ ਖੋਲ੍ਹੇ ਪੈਸੇ ਬੜੇ ਹਨ, ਪ੍ਰਧਾਨਗੀਆਂ ਸਕੱਤਰੀਆਂ, ਖਜ਼ਾਨਚੀਪੁਣੇ ਯਾਨੀ ਕਿ ਮਟਾਂ ਵਿੱਚ ਹੱਥ, ਜੇਕਰ ਕੋਈ ਕੁਝ ਆਖੇ ਤਾਂ ਜੀ ਇਹ ਤਾਂ ਸਿੱਖ ਹੀ ਨਹੀਂ, ਢਾਂਚਾ ਸਾਰਾ ਬਹੁਤਾ ਤਾਂ ਚੁਰਾਸੀ ਦੇ ਦੈਂਗੜ ਦੈਂਗੜ ਕਰਕੇ ਕਾਬਜ ਹੋਏ ਵਰਗ ਨੇ ਵਗਾੜਿਆ ਹੈ, ਪਰ ਨਿੰਦਦੇ ਭੰਡਦੇ, ਪੱੁਤ ਨਾਲ ਗੁੱਲੀ ਡੰਡਾ ਖੇਡਨ ਵਾਲੇ ਨੂੰ ਹਨ, ਸਾਰ ਅੰਸ਼ ਹੈ ਕਿ ਹੁਣ ਇਹ ਗੱਡੀ ਇਸੇ ਲੀਹ ਤੇ ਚੱਲਣੀ ਹੈ, ਪ੍ਰਥਿਮ ਤੇ ਨਿਰੋਲ ਸਿੱਖ ਧਰਮ ਦੀ ਆਸ ਛੱਡੋ ਭਾਰਤੀ ਸਰਕਾਰੀ ਪਾਰਟੀ ਭੀ ਕੋਈ ਭੀ ਹੋਵੇ ਸਭ ਦਾ ਆਪਣਾ ਨਜ਼ਰੀਆ ਹੁੰਦਾ ਹੈ ਅੱਜ ਜਿਮੇ ਮੋਦੀ ਸੋਚ, ਕੁਝ ਕਰ ਜਾਮਾ ਤਾਂ ਸਿਰਜ ਕੇ ਛੱਡ ਜਾਵਾਂ, ਅਮਿਤ ਸ਼ਾਹ ਤਾਕਤ ਹੈ ਤਾਂ ਵਰਤੋ ਨਿਤਿਨ ਗਡਕਰੀ ਤਾਕਤ ਹੈ ਤਾਂ ਕੁਝ ਸੁਆਰੋ, ਚਰਿੱਤਰਾਂ ਵਿੱਚ ਅੰਤਰ, ਦੂਜੀ ਬੜੀ ਵੱਡੀ ਕੋਝੀ ਸੋਚ ਜੋ ਕਿ ਪੰਜਾਬ ਦੇ ਅਕਲ ਵਿਹੂਣੇ ਇਕੋ ਪਾਸੜ ਧੁੰਨ ਜੀ ਦੇਖੋ ਬਾਦਲਾਂ ਨੇ ਭਾਈਵਾਲੀ ਪਾਈ ਕੇਂਦਰ ਨਾਲ ਸੁਨਿਉ ਸੁਣੋ ਬਾਦਲ ਸਾਹਬ ਨੇ ਇਸ ਧੜੇ ਨਾਲ ਨਹੀਂ ਪਹਿਲਾਂ ਭਾਈਵਾਲੀ ਪਾਈ ਸੀ, ਖੱਟਿਆ ਭੀ ਦੇਖ ਲਵੋ ਕਿਵੇਂ ਪੰਜਾਬ ਵਿੱਚ ਸੜਕਾਂ, ਹਸਪਤਾਲ, ਇੰਡਸਟਰੀ ਕੀ ਨਹੀਂ ਸੀ ਤੇ ਹੁਣ 7 ਸਾਲ ਦਾ ਦਿਖਾਵੋ ਕੋਈ ਪਸਾਰਾ, ਹਾਂ ਬਾਰਡਰ ਘੇਰੋ ਲੋਕੀ ਦੁਖੀ ਕਰੋ ਮਰਵਾਉ ਫੇਰ ਸ਼ਹੀਦ ਗਰਦਾਨੋ ਤੇ ਮੁਆਵਜ਼ੇ ਮੰਗੋ, ਕੰਮਾਂ ਕਾਰਾਂ ਤੋਂ ਵਾਂਝੇ ਰੱਖੋ ਬੱਸ ਵਿਹਲੇ ਧਰਨਿਆਂ &lsquoਤੇ ਬਠਾਉ ਜਾਂ ਜਾ ਕੇ ਪਿੰਡਾਂ ਵਿੱਚੋਂ ਡਰਾ ਧਮਕਾ ਕੇ ਪੈਸੇ ਵਸੂਲੋ, ਗੈਂਗਸਟਰ ਉੱਚ ਪੱਧਰੇ ਹਨ ਪਰ ਇਨ੍ਹਾਂ ਦੇ ਹੇਠਲੀ ਪੱਧਰ ਤੇ ਸਨ ਫਰਕ ਕੀ ? ਆਹ ਵਿਦੇਸ਼ੀ ਵਸੇ ਮਾੜੇ ਦੀ ਧੀ ਰੱਜੀ ਪਿੰਡ ਉਜਾੜਨ ਲੱਗੀ ਨੇ ਇਨ੍ਹਾਂ ਦਾ ਡੰਕਾ ਤਾਂ ਵੱਜਦਾ ਜੇ ਪੰਜਾਬ ਨੂੰ ਲਉ ਧਰਨੇ, ਮੋਰਚੇ, ਬਾਦਲਾਂ ਨੂੰ ਲਾਂਭੇ ਕਰੋ, ਆਮ ਆਦਮੀ ਲਿਆਉ, ਹੁਣ ਦੇਖੋ ਕਿਵੇਂ ਭਗਵੰਤ ਮਾਨ ਦਾ ਇਨਕਲਾਬ ਹੱਟ ਕੇ ਸਤਿ ਸ੍ਰੀ ਅਕਾਲ ਤੇ ਉਧਰ ਰਾਘਵ ਚੱਢਾ ਵਾਹਿਗੁਰੂ ਜੀ ਕਾ ਖ਼ਾਲਸਾ ਬਣ ਗਿਆ, ਕੇਜਰੀਵਾਲ ਭਗਤ ਸਿੰਘ ਦੀ ਔਲਾਦ ਹੁਣ ਗੁਰੂ ਸਾਹਿਬਾਂ ਨੂੰ ਪਾਲਣ ਲਈ ਆਖ ਚਲੋ ਅਸੀਂ ਤਾਂ ਆਪਣੇ ਬਾਪ ਦੀ ਹੀ ਔਲਾਦ ਹਾਂ ਪਿਤਾ ਏਕ ਹੀ ਹੁੰਦਾ ਹੈ ਬਾਕੀ ਸਮਾਨ ਆਖੀਦਾ ਹੈ, ਇਕ ਮਨ ਦਾ ਦੁੱਖ ਲਿਖਦੀ ਹਾਂ ਕਿ ਸਿੱਖ ਜੋ ਭਾਵੇਂ ਮੋਨੇ ਹੀ ਹੋਣ ਪਰ ਧੁੰਨ ਤੇ ਸੋਚ ਨਾਲ ਕੌਮੀ ਭਾਵਨਾ ਹੋਵੇ ਉਹ ਸਿੱਖ ਹਨ, ਧਰਮ ਰਾਜ ਦੇ ਘਰ ਸਾਧਾਰਨ ਸਿੱਖ ਤਾਂ ਸਵਰਗੀ ਜਾਣਗੇ ਤੇ ਜੇ ਕੋਈ ਸਵਰਗ ਹੈ ਪਰ ਇਹ ਲਾਣੇ ਦਾ ਤਾਂ ਕਈ ਕਈ ਦਿਨਾਂ ਦਾ ਰਿਮਾਂਡ ਲੈ ਹੋਵੇਗਾ ਜਿੰਨੇ ਮਰਜ਼ੀ ਅੰਮ੍ਰਿਤ ਛੱਕ ਛੱਕ ਫਫੜੇ ਲਾਈ ਜਾਣ ਪੂਰਨ ਦਿੱਖ ਹੋਵੇ ਪਰ ਗੁਰੂ ਨੇ ਕਬੂਲਣੇ ਨਹੀਂ, ਦੁਨੀ ਨੇ ਹੀ ਦੇਖਣੇ ਹਨ, ਦਰਗਾਹ ਵਿੱਚ ਅਮਲਾਂ ਦੇ ਹੀ ਨਿਬੇੜੇ ਨੇ । ਸਿੱਖ ਮਾਨਸਿਕਤਾ-ਖਾਲਿਸਤਾਨ ਸਰਕਾਰੇ ਖਾਲਸਾ, ਦਰਬਾਰੇ ਖਾਲਸਾ ਭਾਈ ਕੀ ਕੌਮ ਦੀ ਅੱਧੀ ਤਾਕਤ ਅੱਡ ਕਰਕੇ ਵਿਰੋਧੀ ਬਣਾ ਕੇ ਮਿਸਾਲ : ਸ਼੍ਰੋਮਣੀ ਅਕਾਲੀ ਦਲ ਨਿਕਾਰ ਕੇ ਸਗੋਂ ਪਰ੍ਹਾਂ ਸੁੱਟ ਕੇ ਲੈ ਲਵੋਗੇ ਇਹ ਸਭ ਕੁਝ ? ਵਿਦੇਸ਼ਾਂ ਬੈਠੇ ਕੱਚੇ ਪਿੱਲੇ ਰੀਫਰੈਂਡਮ ਕਰਵਾ ਕੇ ਪ੍ਰਾਪਤੀ ? ਕੀਹਨੂੰ ਮੂਰਖ ਸਮਝਦੇ ਹੋ ? ਆਹ ਚਲਿੱਤਰ ਦੇਖੋ ਸਿੱਖ ਵਿਧਾਇਕ ਬਲਕਾਰ ਸਿੱਧੂ ਦਾ ਹੋਰ ਡਰਾਮਾ, ਵੀਡੀਉ ਬਣਾ ਕੇ 5000 ਹਜ਼ਾਰੀ ਰਿਸ਼ਵਤ ਦਾ ਧਮਾਕਾ ਕਮਲਾ ਭੀ ਸਮਝ ਸਕਦਾ ਹੈ, ਸਭ ਧਿਆਨ ਲਾਂਭੇ ਕਰਨ ਲਈ ਸਭ ਗੈਂਗਸਟਰ ਫੜਾਈ, ਹੱਥਿਆਰ ਫੜਾਈ, ਨਸ਼ੇ ਕੀ ਕੀ ਲਿਖਾਂ ਬੱਸ ਜੀ ਮੂਰਖ ਬਣੇ ਪੰਜਾਬੀ ਹੋਰ ਮੂਰਖ ਬਣਾਏ ਜਾ ਰਹੇ ਹਨ, ਮੈਨੂੰ ਵੈਸੇ ਹਮਦਰਦੀ ਨਹੀਂ ਇਨ੍ਹਾਂ ਪੰਜਾਬ ਨਾਲ ਗੱਦਾਰੀ ਕੀਤੀ, ਹੋਕੇ ਦੇ ਦੇ ਕੇ ਜੀ ਦੋਨੋਂ ਰਵਾਇਤੀ ਪਾਰਟੀਆਂ ਬੇਕਾਰ ਉਨ੍ਹਾਂ ਨੂੰ ਮੌਕਾ ਦਿੱਤਾ ਕਿ ਬੱਸ ਲੱਗ ਗਿਆ ਸੰਨ ਘਰ ਨੂੰ ਹੁਣ ਤਾਂ ਲੁੱਟੋ ਕੁੱਟੋ ਤੇ ਧੁੱਪੇ ਸਿੱਟੋ, ਭਰੋ ਕਰਨੀਆਂ ਕਾਹਨੂੰ ਜਾ ਜਾ ਮੰਗਾਂ ਮੰਗਣ ਲੱਗਦੇ ਹੋ, ਕਬੂਲੋ ਜੋ ਭਗਵੰਤ ਮਾਨ ਦਿੰਦਾ ਹੈ, ਬੰਨੋ ਹੱਥ ਆਖੋ ਧੰਨਵਾਦ ਮਿਹਰਬਾਨੀ ਜੋ ਕੁਝ ਹੁਣ ਭਾਰਤ ਵਿੱਚ ਭੀ ਹੋਣ ਲੱਗਾ ਹੈ, ਨਿਤਿਸ਼ ਕੁਮਾਰ ਬਿਹਾਰ ਮੁੱਖ ਮੰਤਰੀ ਨੇ ਫੇਰ ਡਰਾਮਾ ਤਾਂ ਕੀਤਾ ਪਰ ਬੀ।ਜੇ।ਪੀ। ਨੂੰ ਭੀ ਧੱਕਾ ਤਾਂ ਲੱਗਾ, ਧੱਕਾ ਕਰਨਾ ਸੌਖਾ ਸਹਿਣਾ ਔਖਾ, ਪਰ ਗੇਂਦ ਉੱਪਰ ਨੂੰ ਸੁੱਟੋ ਤਾਂ ਥੱਲੇ ਆਉਣੀ ਹੀ ਹੈ ਅਤਿ ਚੁੱਕਣੀ ਮਾੜੀ ਹੈ, ਅਕਾਲੀ ਦਲ ਨੂੰ ਜੜੋ੍ਹਂ ਉਖੇੜਨ ਲਈ ਕੀ ਕੀ ਖੇਡਾਂ ਮਨਜਿੰਦਰ ਸਿੰਘ ਸਿਰਸਾ ਤੋੜ, ਅੰਤ ਦਿੱਲੀ ਕਮੇਟੀ ਵਿੱਚ ਦੁਫੇੜ ਪਾ ਕੇ ਭੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਖੋਰਾ ਲਵਾਉ, ਦੇਖ ਲੈਣਾ ਇਹ ਦਗੇ ਭੀ ਆਲੇ੍ਹ ਨਹੀਂ ਜਾਣੇ, ਬਿਲਕੁੱਲ ਮੈਂ ਮੰਨਦੀ ਹਾਂ ਕਿ ਬੀਬੀ ਹਰਸਿਮਰਤ ਨੇ ਚੰਗੀ ਭਾਸ਼ਾ ਦਾ ਵਰਤਾਉ ਨਹੀਂ ਕੀਤਾ, ਬੋਲੀਆਂ ਮਾਰੀਆਂ ਅਸੀਂ ਤੁਹਾਡੀਆਂ ਧੀਆਂ ਛਡਾਈਆਂ ਆਦਿ ਸਾਰੀ ਪਾਰਲੀਮੈਂਟ ਵਿੱਚ ਹਿੰਦੂ ਬਹੁਗਿਣਤੀ ਸੀ ਕਿਵੇਂ ਸਹਾਰਦੇ, ਤੇ ਹੁਣ ਕੋਈ ਵਿਰੋਧੀ ਸਰਕਾਰ ਦਾ ਭੀ ਇਹਦੇ ਨਾਲ ਨਹੀਂ ਖੜਦਾ ਪਰ ਕਾਰਨ ਕੀ ਸੀ ? ਭਾਜਪਾ ਹੁਣ ਤੋੜਨ ਲਈ ਰਾਹ ਲੱਭਦੀ ਸੀ, ਬੜੇ ਚਿਰਾਂ ਤੋਂ ਕੰਨਸੋਆਂ ਸਨ, ਰਾਜਸਥਾਨੀ ਮੰਤਰੀ ਨੇ ਤਾਂ ਚੈਨਲ ਤੇ ਮੁਹਿੰਮ ਚਲਾਈ ਹੋਈ ਸੀ, ਹੈ, ਅੱਜ ਭੀ ਦੇਖ ਲਵੋ ਯੂ।ਕੇ। ਕੀ ਕੀ ਬੋਲ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਜੱਟ ਜੱਟ ਪਰਿਵਾਰ ਬਾਦ ਕਾਤਲ, ਲੋਟੂ, ਮੁੰਡੇ ਮਰਵਾਏ ਆਦਿ ਹੁਣ ਪੈ ਗਈ ਆਪ &lsquoਤੇ ਭੀ, ਧਰਮ ਦੀ ਗੱਲ ਕਰੋ ਧਰਮ ਤਾਂ ਅੱਗੇ ਹੀ ਅੱਡ ਹੈ  ਜਦੋਂ ਗੁਰਦੁਆਰੇ ਅੱਡ, ਸਕੂਲ ਕਾਲਜ ਆਪਣੀ ਕਮੇਟੀ, ਸ਼੍ਰੋਮਣੀ ਕਮੇਟੀ ਨਾਲ ਗਠਤ ਨਹੀਂ ਅਕਾਲ ਤਖ਼ਤ ਨੂੰ ਮੰਨਦੇ ਨਹੀਂ, ਹੋਰ ਭਾਈਚਾਰਾ ਭੀ ਇਸੇ ਕੜੀ ਵਿੱਚ ਠੀਕ ਹੈ ਕਿ ਇਹ ਭੀ ਗੁਰੂ ਗ੍ਰੰਥ ਸਾਹਿਬ ਨੂੰ ਰੱਖਦੇ ਹਨ ਕਿਉਂਕਿ ਕਾਪੀ ਰਾਈਟ ਨਹੀਂ ਹੈ, ਭਾਵੇਂ ਰਵਿਦਾਸ ਬਰਾਦਰੀ ਦੇ ਇਕ ਵਰਗ ਨੇ ਗ੍ਰੰਥ ਆਪਣਾ ਬਣਾ ਲਿਆ ਹੈ, ਤਾਂ ਸਾਰਾ ਸਮਾਂ ਜੱਟਾਂ ਨੂੰ ਕਿਉਂ ਵੰਗਾਰਦੇ ਹਨ ? 75 ਸਾਲ ਭੱਤੇ ਲੈ ਗਏ ਧੋਣੇ ਧੋ ਨੀ ਹੋਣੇ ਖਾ ਖਾ ਦੜਕਦੇ ਹਨ, ਕੀ ਭੱਤਿਆਂ ਵਿੱਚ ਜੱਟਾਂ ਦਾ ਯੋਗਦਾਨ ਨਹੀਂ ? ਕੀ ਉਹ ਧੰਨ ਕਿਥੋਂ ਆਉਂਦਾ ਹੈ, ਮੈਂ ਸਮਝਦੀ ਹਾਂ ਕਿ ਸਭ ਨੂੰ ਆਪਣੀ ਜਾਤ ਬਰਾਦਰੀ ਵਿੱਚ ਹੀ ਵਿਚਰਨਾ ਬਣਦਾ ਹੈ ਕਾਂਗਰਸ ਨੇ ਇਹ ਕੋਹੜ ਲਿਆਂਦਾ ਹੁਣ ਭਾਜਪਾ ਭੀ ਉਸੇ ਰਾਹ ਤੁਰ ਪਈ, ਮੋਦੀ ਸਾਹਬ ਤਾਂ ਕਹਿੰਦੇ ਸੀ ਮੈਂ ਇਹ ਸਭ ਖਤਮ ਕਰੂ, ਪਰ ਆਹ ਭਾਜਪਾਈ ਚੈਨਲ ਸਾਰਾ ਦਿਨ ਜੱਟਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਦੁਰਗਤ ਦੇ ਰਾਹ ਤੇ, ਧੀਰੇ ਰਹੋ ਦੇਸ਼ ਵਿੱਚ ਤੁਹਾਨੂੰ ਭੀ ਫਿਟਕਾਰ ਹੀ ਪੈਣ ਵਾਲੀ ਹੈ । ਕਰੀਏ ਕੀ ਸਾਡੇ ਤਾਂ ਗੁਰਦੁਆਰਿਆਂ ਵਿੱਚ ਬੱਸ ਸੰਤ ਭਿੰਡਰਾਂਵਾਲਿਆਂ ਦਾ ਝੰਡਾ ਫੜ ਕਾਬਜ ਹੋ ਰਹੇ ਸਾਡੀ ਪਿੱਠ ਲੁਆ ਰਹੇ ਹਨ, ਧਰਮ ਦੇ ਕੰਮ ਤਾਂ ਹਨ ਨਹੀਂ ਬਸ ਕਾਂਗਰਸੀ ਕਾਮਰੇਡ ਆਪਣੇ ਇਸ਼ਟ ਪਾਲ ਰਹੇ ਹਨ, ਪੂਜਾ ਸਿੱਖਾਂ ਦੀ ਦੌਲਤ ਵਰਤੋ, ਇਹ ਆਪਣੇ ਵਿਚਾਰਾਂ ਦਾ ਇਕੱਠ ਹਾਲਾਂ ਵਿੱਚ ਕਰਨ, ਪੈਸਾ ਖਰਚਣ ਨਾ ਕਿ ਗੁਰੂ ਘਰਾਂ ਨੂੰ ਵਰਤਣ, ਫੇਰ ਭੰਡਣ ਜੀ ਸ਼੍ਰੋਮਣੀ ਕਮੇਟੀ ਆਹ ਨੀ ਕਰਦੀ, ਯੂ।ਕੇ। ਵਿੱਚ ਘੱਟੋ ਘੱਟ 300 ਤੋਂ ਵੱਧ ਗੁਰਦੁਆਰੇ ਹਨ, ਕਿਹੜਾ ਫੰਡ ਦਿੰਦੇ ਹਨ ਇਹ ਸ਼੍ਰੋਮਣੀ ਕਮੇਟੀ ਨੂੰ ? ਫੇਰ ਕੀ ਹੱਕ ਹੈ ਉਹਦੇ ਤੇ ? ਧੱਕਾ ਤੇ ਧੱਕਾ ਕਬੋਲਾਂ ਦਾ ਰੱਬ ਤੋਂ ਨੀ ਡਰਦੇ ਜਬਾੜ੍ਹਾ ਖੋਲ੍ਹਣ ਲੱਗੇ ਸੰਗਤ ਧਰਮ ਅਰਥ ਮਾਇਆ ਲਉਣ ਲਈ ਦਸਵੰਧ ਦਿੰਦੀ ਹੈ ਨਾ ਕਿ ਦੈਂਗੜ ਦੈਂਗੜ ਲਈ, ਕਚਿਹਰੀਆਂ ਵਿੱਚ ਮੁਕੱਦਮਿਆਂ ਲਈ । ਮੈਂ ਤਾਂ ਹੈਰਾਨ ਹਾਂ ਕਿ ਜਥੇਦਾਰੀਆਂ ਤਾਂ ਅਸੀਂ ਤਖ਼ਤੀਆਂ ਬਣਵਾ ਕੇ ਧੋਣਾਂ &lsquoਤੇ ਟੰਗੀ ਫਿਰਦੇ ਹਾਂ, ਲਿਖਣ ਨੂੰ ਬੋਲਣ ਨੂੰ ਜੀ ਹਿੰਦੂ ਸਾਡੇ ਧਰਮ ਵਿੱਚ ਦਖਲ ਦਿੰਦੇ ਹਨ, ਪਰ ਆਹ ਗੁਰਦੁਆਰਿਆਂ ਦੇ ਚੌਧਰੀਆਂ ਨੂੰ ਕਦੀ ਨਹੀਂ ਵਰਜਦੇ ਕਿ ਭਾਈ ਤੁਸੀਂ ਧਰਮ ਅਨੁਕੂਲ ਮਰਿਯਾਦਾ ਨਹੀਂ ਚਲਾ ਰਹੇ, ਅੱਜ ਦਾ ਨੌਜਵਾਨ ਤਾਂ ਫੇਰ ਜੋ ਦੇਖੇਗਾ ਉਹਨੂੰ ਹੀ ਧਰਮ ਸਮਝੂ, ਹਾਂ ਖੋਜੀ ਖੱਲ ਲਾਉਣਗੇ ਕਿ ਇਹ ਸਭ ਧਰਮ ਨਹੀਂ ਵਪਾਰ ਹੈ, ਫੇਰ ਕਹਿਣਗੇ ਜੀ ਸਾਡੇ ਧਰਮ ਨੂੰ ਵਗਾੜ ਕੇ ਲਿਖਿਆ ਹੈ, ਅਸਲ ਸੱਚ ਉਹ ਹੋਣਾ ਏ ਹੁਣ ਤਾਂ ਤੇਰੀ ਕਿਤਾਬ ਵਧੀਆ, ਮੇਰੀ ਉਸ ਤੋਂ ਭੀ ਵਧੀਆ ਆਹ ਜੀ ਆਈ।ਏ।ਐੱਸ। ਦੀ ਸਮੱਗਰੀ, ਆਹ ਡਾਕਟਰ ਫਲਾਣੇ ਦੀਆਂ ਲਿਖਤਾਂ, ਉੱਗ ਦੀਆਂ ਪਤਾਲ ਮਾਰਦੇ ਨੇ ਉਹ ਹਵਾ ਵਿੱਚ ਛੱਜ ਨੇ ਸਿਆਸਤ ਦੀਆਂ ਲਾਹੇ ਖੱਟਣ ਲਈ ਘੜੀਆਂ ਕਹਾਣੀਆਂ ਚੋਣਾਂ ਲੜ ਚੁੱਕੇ ਆਖਰ ਤੇ ਨਿਰਪੱਖ ਬੱਸ ਭਾਜੀ ਖਾਜਾ ਸਭ ਲੰਗਰ ਹੈ ਗੁਰੂ ਦਾ, ਦੂਜੇ ਪਾਸੇ ਕਤਲ ਦੀ ਅਸਲ ਗੁੱਥੀ ਦਾ ਤਾਂ ਨਿਰਣਾ ਕਿਧਰੇ ਭੀ ਨਹੀਂ ਹੋਣਾ, ਬੱਸ ਜੀ ਭਗਵੰਤ ਮਾਨ ਆਪਣੀ ਛਵੀ ਬਣਾਉਣ ਲਈ ਜੀ ਗੈਂਗਸਟਰ ਮੁਕਾ ਦਊ, ਇਹਨੂੰ ਪੁੱਛੋ ਜਦੋਂ ਤੂੰ ਹੀ-ਹੀ ਕਰਵਾ ਕੇ ਬੋਰੀਆਂ ਭਰਦਾ ਸੀ, ਉਹ ਧਰਮਰਾਜ ਦਾ ਸੁਨੇਹਾ ਸੀ, ਗੈਂਗਸਟਰਾਂ ਦੀ ਆਪਣੀ ਕਲਾ ਹੈ ਉਹ ਉਹਦੇ ਨਾਲ ਕਮਾਈ ਕਰਦੇ ਹਨ, ਮੈਂ ਗੈਂਗਸਟਰਾਂ ਦੀ ਸਮਰਥੱਕ ਨਹੀਂ, ਮੈਂ ਤਾਂ ਵਿਸ਼ਲੇਸ਼ਣ ਕੀਤਾ ਹੈ, ਕਾਰਨ ਹੈ ਕਿ ਪੁਲਸ ਦੀਆਂ ਵਧੀਕੀਆਂ, ਜੱਜਾਂ ਦਾ ਕਾਨੂੰਨ ਨੂੰ ਘੱਟ ਤੇ ਹੁਕਮ ਵੱਧ ਮੰਨਣਾ ਸਰਕਾਰਾਂ ਦੇ ਬੇਥਬੇ ਬਿਆਨ ਨੌਜਵਾਨਾਂ ਨੂੰ ਬਾਗੀ ਕਰਦੇ ਹਨ ਤਾਂ ਛੋਟੇ ਮੋਟੇ ਅਜਿਹੇ ਕਿੱਤਿਆਂ ਵੱਲ ਧੱਕਦੇ ਹਨ, ਕਾਨੂੰਨ ਦਾਨਾਂ ਦੇ ਭੀ ਸਿਰ ਚੱਕੇ ਪਏ ਨੇ ਗੋਸ਼ਟੀਆਂ ਨਹੀਂ ਕਰਦੇ ਕਿ ਜਿਹੜੇ ਮੁਕੱਦਮੇ ਪੈਸੇ ਦੇ ਜੜੁਤ ਹਨ ਉਨ੍ਹਾਂ ਨੂੰ ਜੁਰਮਾਨੇ ਲਾ ਕੇ ਨਾਲੇ ਸਰਕਾਰੀ ਖਜਾਨਾ ਭਰੇ ਨਾਲੇ ਬੜੇ ਹੀ ਦਿਮਾਗੀ ਬੰਦੇ ਜੇਲ੍ਹੀ ਡੱਕਣ ਤੋਂ ਸਧਾਰ ਵੱਲ ਵੱਧਣ ਤੇ ਕੋਈ ਚੰਗੀ ਤਜਵੀਜ਼ ਦੇਣ ਜਿਮੇ ਹੁਣ ਮਜੀਠੀਆ 6 ਮਹੀਨੇ ਅੰਦਰ ਰੱਖ ਕੇ ਖਰਚ ਕੀਤਾ, ਨਵਜੋਤ ਸਿੱਧੂ ਕੋਈ ਸੁਸਾਇਟੀ ਲਈ ਸਕੀਮ ਦਿੰਦਾ ਇਸੇ ਤਰ੍ਹਾਂ ਦੇ ਹੋਰ ਬਹੁਤ ਪਰ ਲੋਕੀ ਭੀ ਅੰਦਰ ਕਰੋ ਜੀ ਆਹ ਤਾਂ ਸਾਈਕੀ ਹੈ ਤੇ ਮੰਗ ਹੈ ਉੱਨਤੀ ਕਿਥੋਂ ਫੇਰ ਕਿਹੜਾ ਹੋਰ ਵੱਧ ਜਾਂਦੀਆਂ ਹਨ ਬਦਲੇ ਦੀ ਸਥਿਤੀ ਖੂਹ ਦੀਆਂ ਟਿੰਡਾ ਉੱਤੇ ਥੱਲੇ, ਕੋਈ ਭੀ ਇਜਾਰਾ ਜਥੇਬੰਦੀ, ਪਾਰਟੀ ਸਰਕਾਰ ਇਸ ਪਾਸੇ ਚਿੰਤਕ ਹੀ ਨਹੀਂ । ਜਿਹੜੇ ਰਿਟਾਇਰਡ ਰਹਿ ਚੁੱਕੇ ਹਨ ਉਹ ਹੀ ਕੋਈ ਅਜਿਹੀ ਸੰਸਥਾ ਬਣਾ ਕੇ ਲਾਮਬੰਦ ਕਰਨ ਆਪੇ ਸਰਕਾਰਾਂ ਤੋਂ ਢਾਂਚੇ ਸੁਧਰਨਗੇ ਪਰ ਭੂਤਰੀ ਪ੍ਰਜਾ ਅਸਮਾਨ ਚੜ੍ਹੀ ਹੈ, ਪਹਿਲਾਂ ਕਤਲ ਕਰੋ, ਫੇਰ ਸਜ਼ਾ ਪੂਰੀ ਹੋਣ &lsquoਤੇ ਰਿਹਾਈਆਂ ਮੰਗੋ-ਮੈਂ ਕਹਿੰਦੀ ਹਾਂ ਕਿ ਸਭ ਸਰਕਾਰਾਂ ਢਾਂਚੇ ਠੀਕ ਕਰਨ, ਚਲਾਉਣ, ਕਾਨੂੰਨ ਨੂੰ ਕੰਮ ਕਰਨ ਦੇਣ, ਦਬਾਅ ਬੰਦ, ਜੇਲ੍ਹਾਂ ਦਾ ਖਰਚਾ ਘੱਟ, ਦੁਸ਼ਮਣੀਆਂ ਘੱਟ, ਜਨਤਾ ਸੁਖੀ ਤੇ ਦੇਸ਼, ਸੂਬੇ ਅਤੇ ਸਾਰਾ ਸੰਸਾਰ ਸਵਰਗ ਪ੍ਰਮਾਤਮਾਂ ਤੇ ਭਰੋਸਾ, ਧਰਮ ਦਾ ਬੋਲਬਾਲਾ ਆਪੇ ਸਤਿਯੁੱਗ ਪਰ ਅਸੀਂ ਤਾਂ ਕਰੋ ਅਤਿਆਚਾਰ, ਮੰਗੋ ਸਤਿਕਾਰ ਮੰਗ ਹੀ ਅਣਉਚਿਤ ਪ੍ਰਧਾਨ ਮੰਤਰੀ ਬੌਰਿਸ ਨੇ ਬੜਾ ਸੁਥਰਾ ਕਿਹਾ ਸੀ ਸਾਡਾ ਜੁਡੀਸ਼ਲ ਸਿਸਟਮ ਤਾਂ ਸਰਕਾਰ ਦੇ ਵਿਰੁੱਧ ਚੱਲਦਾ ਹੈ, ਦਫਤਰਦਾਰੀ ਚਲਾ ਰਹੀ ਹੈ, ਦੇਸ਼ ਯੂਨੀਅਨਾਂ ਨੇ ਗਾਰਾ ਕਰ ਰੱਖਿਆ ਹੈ, ਵਿੱਚ ਧੁਸੀ ਜਾਂਦੇ ਹਾਂ, ਸੋਸ਼ਲ ਮੀਡੀਆ ਹੋਰ ਮਿੱਟੀ ਦਾ ਤੇਲ ਤੇ ਪਟਰੌਲ ਹੈ, 
ਇਕ ਖਬਰ ਕਿ ਕੁਲਤਾਰ ਸਿੰਘ ਸੰਧਮਾ ਦੇ ਕਾਫਲੇ ਨੂੰ ਟਰੱਕ ਡਰਾਈਵਰ ਨੇ ਝੱਟ ਰਾਹ ਨਾ ਪੱਧਰਾ ਕੀਤਾ ਤਾਂ ਟਰੱਕ ਤੋਂ ਲਾਹ ਕੇ ਕੁਟਤਾ, ਸੰਧਵਾ ਕੋਲ ਖੜਾ ਭਲਾ ਕੋਈ ਅਨੋਖੀ ਗੱਲ ਹੈ, ਦਾਦੇ ਨੇ ਤਾਂ ਦਰਬਾਰ ਸਾਹਿਬ ਹੀ ਢਾਹ ਤਾ ਤੇ ਜਨਤਾ ਤੇ ਸੰਗਤ ਕੁਚਲ ਦਿੱਤੀ ਭਾਈ ਇਹ ਤਾਂ ਡਰਾਈਵਰ ਕੁੱਟਿਆ ਹੀ ਹੈ, ਕੀ ਭਾਲਦੇ ਹੋ ਇਨਸਾਫ ? ਨਾਲੇ ਜਿਹੜੀ ਪੇਂਡੂ ਭੀੜ ਨੇ ਚੁਣਿਆ ਸੀ ਜਾਉ ਦੱਸੋ । ਅੱਜ ਦਾ ਅਗਸਤ ਮਹੀਨੇ ਦਾ ਭਾਰਤੀ ਦੁਨੀਆਂ ਵਿੱਚ ਮਹੱਤਤਾ ਦਾ ਵਿਆਹ ਵਰਗਾ ਚਾਅ, ਪਰ ਸਿੱਖ ਕਹਿੰਦੇ ਅਸੀਂ ਤਾਂ ਮਸੋਸ ਮਨਾਉਣਾ ਹੈ ਕਿਉਂਕਿ ਸਾਨੂੰ ਨਿੱਘ ਨਹੀਂ ਸਰਕਾਰ ਆਪਣੀ ਥਾਂ ਜਸ਼ਨਾਂ ਲਈ ਬਚਨਵੱਧ ਤੇ ਸਿੱਖ ਆਪਣੀ ਕੌਮੀ ਹੋਂਦ, ਸੋਚ, ਪ੍ਰਸਿੱਧਤਾ ਅਤੇ ਕੀਤੀਆਂ ਦੀ ਕਦਰ ਨਾ ਪਾਈ ਮੈਨੂੰ ਪੂਰਨ ਜਾਣਕਾਰੀ ਪੜਨ ਦਾ ਮੌਕਾ ਨਹੀਂ ਮਿਲਿਆ ਕਿ ਕੀ ਵਾਅਦੇ ਕਿਧਰੇ ਲਿਖਤੀ ਸਨ ਜਾਂ ਜਵਾਨੀ ਕਲਾਮੀ, ਦੂਜੀ ਦਲੀਲ ਹੈ ਕਿ ਇਹ ਸਭ ਕੁਝ ਤਾਂ ਕਾਂਗਰਸ ਰਾਜ ਅਤੇ ਉਸੇ ਪਾਰਟੀ ਨਾਲ ਸੰਬੰਧਿਤ ਹੈ, ਭਾਜਪਾ ਤਾਂ ਹਾਲੇ ਛੋਟੀ ਉਮਰ ਵਿੱਚ ਹੈ, ਭਾਜਪਾ ਨਾਲ ਤੁਸੀਂ ਅਜੋਕੀਆਂ ਔਕੜਾਂ ਦੀਆਂ ਹੀ ਮੰਗਾਂ ਦਾ ਉੱਤਰ ਮੰਗੋ, ਮੇਰੀ ਬਹੁਤੀ ਖੋਜ ਭੀ ਨਹੀਂ ਹੈ ਮੈਂ ਕੇਵਲ ਪੁੱਛਦੀ ਹੀ ਹਾਂ ਕਿ ਕੀ ਮੋਦੀ ਸਰਕਾਰ ਨੇ ਸਿੱਖ ਨਿਸ਼ਾਨ ਸਾਹਿਬ ਬਾਰੇ ਆਖਿਆ ਹੈ ਕਿ ਤੁਸੀਂ ਨਹੀਂ ਝੁਲਾ ਸਕਦੇ ਜਾਂ ਕੇਵਲ ਤਿਰੰਗਾ ਹੀ ਚੜਾਉ ? ਮੇਰੀ ਬੁੱਧ ਦਾ ਨਿਰਨਾ ਹੈ ਕਿ ਤਿਰੰਗਾ ਝੰਡਾ ਹੈ ਅਤੇ ਸਿੱਖ ਕੇਸਰੀ ਨਿਸ਼ਾਨ ਸਾਹਿਬ ਹੈ ਅਤੇ ਜੋ ਹੁਣ ਤੱਕ ਸੁਣਦੀ ਸੀ ਕਿ ਨਿਸ਼ਾਨ ਸਾਹਿਬ ਕੇਵਲ ਗੁਰੂ ਘਰ ਦੇ ਉੱਪਰ ਝੂਲਦਾ ਹੈ, ਜਿਥੇ ਦੂਰ ਤੋਂ ਨਜ਼ਰ ਆਉਣ ਤੇ ਲੋਕੀ ਭੁੱਖਾ, ਨੰਗਾ, ਤਿਹਾਇਆ ਰਾਹੀਂ ਪਾਂਧੀ ਆ ਕੇ ਆਪਣੀ ਲੋੜ ਪੂਰੀ ਕਰਦਾ ਹੈ, ਗੁਰੂ ਦਾ ਲੰਗਰ ਸਾਦਾ ਜਾਂ ਹੁਣ ਸੱਤੋ ਪਦਾਰਥ ਦਿੰਦਾ ਹੈ, ਘਰ ਤੇ ਨਿਸ਼ਾਨ ਸਾਹਿਬ ਨਹੀਂ, ਪਰ ਅੱਜ ਸਮਾਂ ਬਦਲ ਗਿਆ ਹੈ, ਧਰਮ ਦਾ ਭੀ ਧੁਰਾ ਪ੍ਰਥਿਮ ਨਹੀਂ ਰਿਹਾ ਪਰ ਮੁੱਢਲੇ ਦਸਤੂਰ ਜਰੂਰ ਸਥਿਰ ਹੋਣੇ ਬਣਦੇ ਹਨ, ਹਾਂ ਕਾਰ ਰੈਲੀ, ਝੰਡਾ ਤਾਂ ਜਰੂਰ ਮੂਹਰੇ ਰੱਖੇ ਪਰ ਨਿਸ਼ਾਨ ਸਾਹਿਬ ਨਹੀਂ, ਠੀਕ ਹੈ ਕਿ ਸਾਡਾ ਇਹ ਰੰਗ ਤੇ ਦਿੱਖ ਪੱਖ ਇਕੋ ਹੀ ਹੈ, ਤੁਹਾਡੀ ਦਲੀਲ ਕਿ ਹਰ ਇਕੱਤਰਤਾ ਵਿੱਚ ਮੂਹਰੇ ਹੁੰਦਾ ਹੈ ਤਾਂ ਮੈਨੂੰ ਖਿਮਾਂ ਕਰਨਾ ਪੰਜਾਬ ਦੇ ਹਾਲਾਤਾਂ ਵਿੱਚ ਕੁਝ ਬੜੇ ਅਹਿਮ ਮੁੱਦੇ ਹਨ, ਸੁਖਪਾਲ ਖਹਿਰਾ ਬੜਾ ਸ਼ਾਤਰ ਦਿਮਾਗ, ਇੱਲ੍ਹ ਦੀ ਅੱਖ &lsquoਤੇ ਖੋਜੀ ਭੀ ਹੈ ਵਿਰੋਧੀ ਨੇਤਾ ਬੜਾ ਹੀ ਢੁੱਕਦਾ ਸੀ ਪਰ ਬਹੁਤਾ ਚਤੁਰ ਕਰਕੇ ਨਾਲੇ ਪਤਾ ਨਹੀਂ ਕਦੋਂ ਨਿਤਿਸ਼ ਕੁਮਾਰ ਦੀ ਤਰ੍ਹਾਂ ਟਪੂਸੀ ਮਾਰੇ, ਦੇਖੋ ਕਿਵੇਂ ਸੀਂਚੇਵਾਲ ਦੀ ਭੀ ਸੰਤ ਗੀਰੀ ਘੜੀਸ ਲਿਆਇਆ 21 ਏਕੜ ਤੇ ਬਾਗਲਾ ਲਾਲਜੀਤ ਭੁੱਲਰ ਦੀ ਲਾਲ ਕਿਲ੍ਹਾਂ ਸ਼ਮੂਲੀਅਤ, ਪਰ ਕਿਸੇ ਨੇ ਇਹਦੀ ਗੱਲ ਨਹੀਂ ਗੌਲ੍ਹਣੀ, ਸਾਰੀ ਵਿਰੋਧੀ ਧਿਰ ਇਹਦੇ ਨਾਲ ਖੜੇ, ਅਕਾਲੀ ਦਲ ਤੇ ਭਾਜਪਾ ਭੀ, ਆਪੇ ਧੌਣ ਤੇ ਗੋਡਾ, ਮੈਂ ਨਿਸ਼ਾਨ ਸਾਹਿਬ ਮੁੱਦੇ ਤੇ ਪ੍ਰੇਸ਼ਾਨ ਕਰਕੇ ਇਕ ਬੁਧੀਮਾਨ ਵੀਰ ਨਾਲ ਗੱਲ ਕੀਤੀ ਕਿ ਭਰਾ ਮੈਨੂੰ ਇਤਿਹਾਸ ਸਮਝਾ, ਪਹਿਲਾਂ ਤਾਂ ਉਹਨੇ ਕਿਹਾ ਕਿਉਂ ਪਾਗਲ ਹੋ ਰਹੀ ਹੈਂ, ਮੈਂ ਜ਼ਿੱਦ ਕੀਤੀ ਤਾਂ ਕਹਿੰਦੇ ਮਿੱਠੇ ਪ੍ਰਸ਼ਾਦੇ ਛੱਕਦੀ ਚੱਲ, ਬੇਹੇ ਨਾ ਆਖੀ, ਕਿਸੇ ਨੇ ਤੇਰੀ ਸੁਨਣੀ ਮੰਨਣੀ ਨਹੀਂ, ਨਚੌੜ ਕਿ ਹੁਣ ਜੋ ਕਰ ਰਹੇ ਹਨ ਦੇਖਦੀ ਜਾਹ ਜੋ ਆਖ ਰਹੇ ਹਨ ਸੁਣਦੀ ਜਾਹ, ਸਿੱਖ ਜਗਤ 80% ਇਸੇ ਸੋਚ ਦਾ ਧਾਰਨੀ ਬਣ ਕੇ ਆਪਣੀ ਜੀਵਨ ਨਈਆ ਚਲਾ ਰਹੇ ਹਨ, ਕੋਈ ਤਣਾਅ ਨਹੀਂ ਲੈਂਦੇ, ਹੁਣੇ ਹੀ ਤੀਆਂ ਤੇ ਜਾਣ ਲਈ ਇਕ ਸਖੀ ਦਾ ਫੂਨ ਆਇਆ ਗੱਲਾਂ ਕਰਦੀ ਕਹਿੰਦੀ ਕਿ ਆਹ ਕੀ ਰੌਲਾ ਪੈ ਰਿਹਾ ਹੈ ਕਿ ਆਜ਼ਾਦੀ ਵਾਲਾ ਝੰਡੇ ਦਾ, ਮੈਂ ਕਿਹਾ ਕੀ ਕਹਿੰਦੀ ਅਸੀਂ ਤਾਂ ਹਰ ਸਾਲ ਇਥੇ ਉਸ ਫੰਕਸ਼ਨ &lsquoਤੇ ਜਾਈਦਾ ਹੈ, ਜੋ ਇੰਡੀਆ ਹਾਊਸ ਕਰਦਾ ਹੈ, ਗਲਤ ਹੈ ਮੈਂ ਉੱਤਰ ਦਿੱਤਾ ਬੀਬੀ ਆਪਣੇ ਫੈਸਲੇ ਹਨ, ਉਹਨੇ ਹੋਰ ਕਿਹਾ ਕਹਿੰਦੀ ਨਿਸ਼ਾਨ ਸਾਹਿਬ ਤੇ ਹਿੰਦੂ ਝੰਡੇ ਦਾ ਰੰਗ ਭੀ ਪੀਲਾ ਹੀ ਹੈ, ਨਾਲੇ ਕਹਿੰਦੀ ਨਗਰ ਕੀਰਤਨਾਂ ਤੇ ਦੇਖੋ ਕਿਵੇਂ ਝੰਡੀਆਂ ਚੁੱਕੀ ਫਿਰਦੇ ਨੇ ਫੇਰ ਉਹ ਨਿਸ਼ਾਨ ਸਾਹਿਬ ਹੁੰਦੇ ਨੇ, ਦੂਜੀ ਗੱਲ ਕਿਵੇਂ ਸਾਰੇ ਰਾਹ ਮੁਫਤ ਸਟਾਲ ਹੁੰਦੇ ਨੇ ਐਸਾ ਫੂਡ ਵੰਡ ਹੁੰਦਾ ਹੈ, ਦੂਜੇ ਦਿਨ ਉਸੇ ਹੀ ਸਟਾਲ ਵਾਲੇ ਦੇ ਉਹਦੇ ਕਾਰੋਬਾਰ ਤੋਂ ਜਾ ਕੇ ਚਾਹ ਦਾ ਕੱਪ, ਸਮੋਸਾ, ਕੋਕ ਮੰਗ ਕੇ ਦੇਖੋ ਮਿਲੂ ? ਨਹੀਂ ਇਹ ਹੈ ਨਿਸ਼ਾਨ ਸਾਹਿਬ ਦੀ ਮਹੱਤਤਾ, ਪਰ ਅਸੀਂ ਮਿਲਾ ਕੇ ਮਿਲਗੋਭਾ ਕਰੀ ਜਾ ਰਹੇ ਹਾਂ, ਘਰਾਂ ਤੇ ਤਾਂ ਝੰਡੇ ਹੁੰਦੇ ਨੇ, ਮੈਂ ਕਿਹਾ ਬੀਬੀ ਮੈਂ ਤਾਂ ਆਪ ਤੁਹਾਡੇ ਵਰਗੀ ਹਾਂ, ਕਹਿੰਦੀ ਘਰਾਂ ਤੇ ਝੰਡੇ ਦੇਖ ਕੇ ਕੋਈ ਆ ਜਾਣ ਸਾਨੂੰ ਰੋਟੀ ਪਾਣੀ ਲੰਗਰ ਛਕਾਉ ਸਾਰਾ ਦਿਨ ਬੈਠਣ ਕੀ ਆਪਾਂ ਕਰ ਸਕਾਂਗੇ, ਸਿੱਖ ਤਾਂ ਸਾਰਾ ਟਾਈਮ ਝਗੜੇ ਦੇ ਹੀ ਪ੍ਰਬੰਧ ਕਰਦੇ ਰਹਿੰਦੇ ਨੇ ਪਹਿਲਾਂ ਕੁਰਬਾਨੀਆਂ ਦਿੰਦੇ ਨੇ ਫੇਰ ਮਿਹਣੇ । ਕਰਤਾਰ ਦੇ ਰੰਗ ਹਨ, ਸਮੇਂ ਬਦਲ ਰਹੇ ਹਨ ਨਾਲ ਬਦਲਣਾ ਹੀ ਪੈਣਾ ਹੈ, ਕੇਵਲ ਸਿੱਖਾਂ ਦਾ ਹੀ ਵਤੀਰਾ ਨਹੀਂ ਸਭ ਸੰਸਾਰ ਦਾ ਹੀ ਢਾਂਚਾ ਵਿੰਗਾ ਟੇਢਾ ਹੈ, ਬਸ ਜਿਉ ਤੰੂ ਰਾਖੇ, ਸ਼ੁਕਰ ਸ਼ੁਕਰ ਕਰਕੇ ਜੀਉ, ਸਿੱਖ ਫਲਸਫਾ ਸਤਿ ਅਕਾਲ ਹੈ, ਮਨਾਂ ਵਿੱਚ ਵਸਾਉ, ਕਿਵੇਂ ਹਵਾਰਾ ਕਮੇਟੀ ਦਾ ਪ੍ਰਬਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਨੂੰ ਨਸੀਹਤਾਂ, ਜੀ ਭਰੋਸਾ ਗੁਆ ਚੁੱਕਿਆ ਹੈ, ਗੁਰਮੁਖ ਜੀਉ ਆਪ 30 ਸਾਲਾਂ ਤੋਂ ਅੰਮ੍ਰਿਤਸਰ ਅਕਾਲੀ ਦਲ, ਹੁਣ ਹਵਾਰਾ ਕਮੇਟੀ, ਕੀ ਬਦਲ ਦੀ ਲੋੜ ਸੀ ਜਾਂ ਨਹੀਂ ? ਸ਼੍ਰੋਮਣੀ ਅਕਾਲੀ ਵੱਖਰੀ ਪਾਰਟੀ ਹੈ, ਦਖਲਅੰਦਾਜ਼ੀ ਉਹਦੇ ਸਮਰਥੱਕ ਕਰਨ ਨਾ ਕਿ ਵਿਰੋਧੀ, ਹਵਾਰਾ ਸਾਹਬ ਸਿਹਤ ਦੇਖੋ ਤੇ ਥਾਂ ਦੇਖੋ ਤੇ ਜਾ ਕੇ ਵਕੀਲ ਸਾਹਬ ਪਾਤੀ ਲਿਖਕੇ ਦਸਖੱਤ ਕਰਵਾ ਕੇ ਆਦੇਸ਼ ਜਾਰੀ ਪ੍ਰਮਾਤਮਾਂ ਤੋਂ ਉਹ ਆਪਣੇ ਭਲੇ ਦੀ ਅਰਦਾਸ ਕਰਨ ਭੁੱਲਾਂ ਬਖਸ਼ਾਉਣ ਨਾ ਕਿ ਹੋਰ ਤਾਣੇ ਪੇਟੇ ਤਨਣ, ਕੋਈ ਭੀ ਬਰਾਦਰੀ ਪੇਡੂਆਂ ਜਾਂ ਅਕਾਲੀਆਂ ਤੋਂ ਬਿਨਾਂ ਕੁੱਟਾਂ ਖਾਣ ਨੂੰ ਅੱਗੇ ਨੀ ਆਉਂਦੀ, ਬੱਸ ਆਹ ਝਜਲੀਆਂ ਚੁੱਕੀ ਫਿਰਦੇ ਚੈਨਲਾਂ ਤੇ ਕੂਕਾਂ ਮਾਰ ਕੇ ਨੇਤਾ ਸਿਮਰਨਜੀਤ ਸਿੰਘ ਮਾਨ ਦੀ ਤਾਂ ਕੁਰਬਾਨੀ ਹੈ, ਤੁਹਾਡੀ ਕੀ ਹੈ ? ਕੌਮ ਵਿੱਚ ਫੁੱਟ ਪਾਊ ਗੰਦ ਸਾਰਾ ਆਹ ਸਾਡੇ ਇਕ ਚੈਨਲ ਨੇ ਹੀ ਪਾਇਆ ਹੈ, ਕੌਮੀ ਸੋਚ ਉੱਧ੍ਹਲ ਗਈ ਹੈ ਬਸ ਸਿਆਸਤ ਹੀ ਮਾਈ-ਬਾਪ ਸ਼੍ਰੋਮਣੀ ਕਮੇਟੀ ਨੂੰ ਭੰਡੋ ਤੇ ਉਥੋਂ ਲਾਹੇ ਲਵੋ ਹਾਂ ਸੁਧਾਰ ਤਾਂ ਹਰ ਸੰਸਥਾ, ਹਰ ਵਰਗ ਵਿੱਚ ਆਉਣੇ ਜਰੂਰੀ ਹੁੰਦੇ ਹਨ, ਪਰ ਲੂਤੀਆਂ ਲਉਣੀਆਂ ਨਹੀਂ ਸੁਹਿਰਦਤਾ ਨਾਲ ਵਫਾਦਾਰੀ ਨਾਲ, ਇਹ ਲਾਣਾ ਤਾਂ ਕਦੀ ਭੀ ਵਪਾਰ ਤੋਂ ਬਗੈਰ ਗੱਲ ਕਰਦਾ ਹੀ ਨਹੀਂ, ਹੁਣ ਬੱਸ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਗੈਰ ਮੋਰਚੇ ਨੀ ਲੱਗਣੇ ਤਾਂ ਇਨ੍ਹਾਂ ਨੂੰ ਉਕਸਾਉ ਤੇ ਚੱਕ ਚਕੋਈਏ ਕਰੋ, ਇਧਰ ਸਾਡੇ ਦੇਸ਼ ਦਾ ਤਾਂ ਸਿੰਘਾਸਣ ਆਪ ਡਾਵਾਂਡੋਲ ਹੈ, ਜੀਵਨ ਬੜੀਆਂ ਔਕੜਾਂ ਵਿੱਚੋਂ ਲੰਘੂਗਾ ਹਰ ਪਹਿਲੂ ਤੇ ਹੀ ਸਥਿਰਤਾ ਨਹੀਂ, ਪੁਲਸ, ਪ੍ਰਸ਼ਾਸਨ, ਲੋਕਲ ਸਰਕਾਰਾਂ ਸਭ ਵਿੱਚ ਹੀ ਗੁੱਗਾ ਪੂਜਦਾ ਹੈ ਲੋਕੀ ਡਰਦੇ ਕੁਸਕਦੇ ਨੀ, ਪਰ ਚਿੰਤਕ ਚਿੱਟੇ ਲੋਕ ਤਾਂ ਰੇਡੀਉ ਤੇ ਬੜਾ ਕੁਝ ਆਖ ਰਹੇ ਹਨ, ਪਰ ਸਾਡੇ ਏਸ਼ੀਅਨ ਤਾਂ ਦੂਜਿਆਂ ਦਾ ਰਿੰਨਿਆ ਪੱਕਿਆ ਛਕਣ ਤੇ ਹੀ ਹਨ, ਅਸੀਂ ਤਾਂ ਉਨ੍ਹਾਂ ਲੋਕਾਂ ਦੀ ਘਾਲਣਾ ਕਰਦੇ ਖੱਟੀਆਂ ਖਾ ਰਹੇ ਹਾਂ, ਗੱਲ ਪੰਜਾਬ ਦੀ ਹੀ ਹਰ ਵੇਲੇ ਚੱਲਦੀ ਹੈ, ਕਿੰਨੀ ਹਾਸੋਹੀਣੀ ਬਾਤ ਹੈ ਕਿ ਨਾ ਤਾਂ ਕਾਂਗਰਸ ਮਾੜੀ ਨਾ ਆਮ ਦੀ ਸਰਕਾਰ ਚਤਰ ਬੱਸ ਜੀ ਸ਼੍ਰੋਮਣੀ ਅਕਾਲੀ ਦਲ &lsquoਤੇ ਤਵੇ ਲਾਵੋ, ਇਥੇ ਭੀ ਆਹ ਇਕ ਚੈਨਲੀ ਕਾਰਕੁੰਨ ਪੱਤਰਕਾਰ ਨੂੰ ਲੈ ਕੇ ਬੈਠ ਜਾਂਦਾ ਹੈ ਜੋ ਮੂੰਹ ਆਇਆ ਛੱਡੂ ਸਾਹ ਭੀ ਨਹੀਂ ਲੈਂਦਾ, ਕੀ ਪੰਥ ਦੇ ਦਰਦੀ ਬਣਦੇ ਨੇ ਨਉਂ ਖਾਲਸੇ ਕੰਮ ਨਿਖਾਲਸ, ਫੇਰ ਕਿਉਂ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਲੋਚਣ ? ਸਭ ਕੀਤੀਆਂ ਪਾਉਣਗੇ, ਕੌਮਾਂ ਸਿਰੜੀਆਂ ਸਿਰ ਤੇ ਬਣਦੀਆਂ ਤੇ ਚੱਲਦੀਆਂ ਹਨ, ਭੜਪੂੰਜੇ ਤਾਂ ਬੇੜੀਆਂ ਡੋਬਦੇ ਹਨ, ਅੱਜ ਉਹ ਬਹੁਤੇ ਹਨ ਇਥੇ ਹੀ ਦੇਖ ਲਵੋ ਗੁਰਦੁਆਰੇ ਹੀ ਖੋਲ੍ਹੀ ਜਾਂਦੇ ਹਨ, ਕੀ ਧਰਮ ਦੇ ਪ੍ਰਚਾਰ ਲਈ ? ਧਰਤੀ ਕਿੰਨਾ ਭਾਰ ਲਈ ਬੈਠੀ ਹੈ, ਪ੍ਰਮਾਤਮਾਂ ਦੀ ਭੀ ਇਹ ਹੀ ਪ੍ਰਥਾ ਹੈ ਆਪੇ ਹੀ ਸੰਭਾਲੂ ਸਾਨੂੰ ਮਨ ਨੂੰ ਜੋਤ ਸਰੂਪ ਜਾਣੋ, ਹਰ ਦਮ ਡੋਰ ਉਹਤੋਂ ਰਹਿਮਤਾਂ ਕਰੇ ।
-ਬਲਵਿੰਦਰ ਕੌਰ ਚਾਹਲ ਸਾਊਥਾਲ