image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਧੂੜੀ ਚਰਨਾਂ ਦੀ ਮੱਥੇ ਉੱਤੇ ਲਾਵਾਂ ਗੁਰਮੁਖ ਗੁਰਸਿੱਖਾਂ ਦੀ ਜੋ ਗੁਰੂ ਗ੍ਰੰਥ ਦਾ ਸਤਿਕਾਰ ਕਰਨਾ ਸਿਖਾਉਣ

ਸੰਦਰਭ ਯੂ।ਕੇ। ਬਣੀ ਸਤਿਕਾਰ ਕਮੇਟੀ ਪਹਿਲਾਂ ਤਾਂ ਭੜਦੋਹਲ ਸਿੱਖਾਂ ਦੇ ਘਰ ਪਾਇਆ, ਬੀੜਾਂ ਚੁੱਕ ਚੁੱਕ ਕੇ ਅਗਲਿਆਂ ਦੇ ਮਨ ਦੁਖੀ ਕੀਤੇ, ਫੇਰ ਅਡੰਬਰ ਬਾਬਾ ਸੰਗ ਗੁਰਦੁਆਰਾ ਅੱਗੇ ਆਇਆ ਜੀ ਸਾਡੇ ਕੋਲ ਵਿਸ਼ਾਲ ਸੁੱਖ-ਆਸਣ ਲਈ ਥਾਂ ਹੈ, ਉਸਾਰੀ ਕਰੋ, ਹਜ਼ਾਰਾਂ ਪੌਂਡ ਖਰਚ ਕੇ ਅਜੂਬਾ ਦਰਸਾਇਆ, ਅੰਤ ਪਰੰਪਰਾ ਅਨੁਸਾਰ ਝਗੜਾ ਬੇਅਦਬੀ ਦਾ ਪ੍ਰਚਾਰ, ਅਕਾਲ ਤਖ਼ਤ ਦੇ ਜਥੇਦਾਰ ਦੀ ਵਿੱਚ ਧੂ ਘੜੀਸੀ, ਉਹਨੇ ਪੰਜ ਪਿਆਰੇ ਬਨਣ ਵਾਲੇ ਪੰਜ ਸਿੰਘਾਂ ਦੀ ਕਮੇਟੀ ਦਾ ਗਠਨ ਤੇ ਰਿਪੋਰਟ, ਪੰਜ ਪਿਆਰਿਆਂ ਨੂੰ ਰਿਪੋਰਟ ਸੌਂਪੀ ਗਈ ਪਰ ਅਕਾਲ ਤਖ਼ਤ ਦੇ ਹੁਕਮ ਦੀ ਤਾਂ ਹਾਲੇ ਪਤਾ ਨਹੀਂ ਕੀ ਹੋਵੇ ਪਰ ਸੰਗ ਦੀ ਗੁਰਮੁਖਾਂ ਨੇ ਆਪਣੇ ਹੀ ਪੰਥ ਦੀ ਮੀਟਿੰਗ ਸੱਦ ਕੇ ਦੋਸ਼ੀ ਆਦਿ ਦੀ ਕਾਰਵਾਈ ਕਰ ਲਈ, ਧੂੰਆਂ ਧਾੜ ਤਕਰੀਰਾਂ ਤੇ ਜੀ ਬੇਅਦਬੀ ਹੋਈ ਪਰ ਜਿਸ ਗੁਰਦੁਆਰੇ ਹੋਈ ਉਥੇ ਵਿਸ਼ਾਲ ਸੁੱਖ-ਆਸਣ ਵਿੱਚ ਸਾਰਾ ਇਕੱਤਰ ਕਰਕੇ ਭੰਡਾਰ ਰੱਖਿਆ ਗਿਆ, ਮੇਰੀ ਦਲੀਲ ਹੈ ਕਿ ਜੀਹਨੇ ਕਿਸੇ ਨੇ ਕਿਸੀ ਦੀ ਭੀ ਕੋਈ ਜਾਇਦਾਦ ਚੁੱਕ ਕੇ ਲਿਆਂਦੀ ਸੰਭਾਲੀ ਹੋਵੇ ਉਹਦੇ ਤੇ ਕੋਈ ਘੱਟ ਧਾਰਾ ਨਹੀਂ ਹੁੰਦੀ, ਦੋਸ਼ੀ ਤਾਂ ਉਹ ਭੀ ਹਨ ਪਰ ਗੁਰਦੁਆਰਾ ਕਮੇਟੀ ਤਾਂ ਕੇਵਲ ਮੁਆਫੀ ਮੰਗ ਕੇ ਅਖੰਡ ਪਾਠ ਕਰਵਾ ਕੇ ਮੁਕਤ, ਕੀ ਇਹ ਹੈ ਸਿੱਖ ਮਰਿਯਾਦਾ, ਕਮੇਟੀ ਭੀ ਬਰਖਾਸਤ ਹੋਣੀ ਬਣਦੀ ਸੀ, ਕੀ ਫੇਰ ਦੂਜੀ ਧਿਰ ਭੀ ਮੁਆਫੀ ਮੰਗ ਸੁਰਖਰੂ ਨਹੀਂ ਹੋਵੇਗੀ ? ਗੁਰੂ ਸ਼ਰਨ ਆਇਆ ਹਰ ਕੋਈ ਬਖਸ਼ਿਆ ਜਾਵੇ ਮੈਂ ਸਹਿਮਤ ਹਾਂ ਪਰ ਫੇਰ ਦੂਜਿਆਂ ਲਈ ਤੁਸੀਂ ਹੀ ਆਖੋ ਜੀ ਪੰਥ ਵਿੱਚੋਂ ਛੇਕੋ, ਮੁੜ ਨੀ ਆ ਸਕਦੇ, ਮਾਪ ਦੰਡ ਅੱਡਰੇ ਹੀ ਤਾਂ ਘਟਨਾਵਾਂ ਨੂੰ ਜਨਮ ਦਿੰਦੇ ਨੇ ।
ਬੇਅਦਬੀ ਅੱਖਰ ਹੀ ਆਪੇ ਹੀ ਮੱਥਾ ਟੇਕਦੇ ਨੇ ਆਪੇ ਹੀ ਬੁੱਢਸੁਹਾਗਣ ਕੋਈ ਬਾਹਰੋਂ ਨਹੀਂ ਜੰਮਦੇ ਵਿੱਚੋਂ ਹੀ ਰੌਲ੍ਹਾ ਪਾਊ, ਕਰਾਊ ਤੇ ਫੇਰ ਧਰਨੇ ਲਾਉ, ਦੋਸ਼ੀ ਫੜਨ ਤੋਂ ਹਟਾਉ ਜੇਕਰ ਦੇਖੋ ਕਿ ਕਿਧਰੇ ਸੱਚ ਨਾ ਸਾਹਮਣੇ ਆ ਜਾਵੇ ਤਾਂ ਕਤਲ ਕਰ ਕਰਵਾ ਦਿਉ, ਇਹ ਹੈ ਸਾਡਾ ਗੁਰੂ ਸਤਿਕਾਰ ਦੂਜਿਆਂ ਵਿੱਚ ਕਿੰਨੀ ਹੱਤਕ ਹੈ ਕਿ ਸਾਡੇ ਇਸ਼ਟ ਦੀ ਅਸੀਂ ਕਿਵੇਂ ਬੇਅਦਬੀ ਹੀ ਪ੍ਰਚਾਰੀ ਜਾਂਦੇ ਹਾਂ, ਫੇਰ ਅਸੀਂ ਧਰਮ ਰੱਖਿਅਕ ਸਰਕਾਰਾਂ ਨੂੰ ਹੋਕਰੇ ਮਾਰੋ ਜੀ ਸਜ਼ਾਵਾਂ ਦੇਵੋ ਸਜ਼ਾਵਾਂ ਤਾਂ ਸਭ ਨੂੰ ਮਿਲਣ ਪਰ ਆਹ ਨੇਤਾ ਜੀ ਤਾਂ ਆਪਣੇ ਆਪ ਨੂੰ ਕੌਮ ਦੇ ਹੀ ਰੱਖਵਾਲੇ ਮੰਨਦੇ ਹਨ, ਸਾਰੀ ਇਕੱਤਰਤਾ ਦੇਖ ਲਵੋ ਕੌਣ ਹਨ ਕੀ ਵਿਦੇਸ਼ ਕੀ ਦੇਸ਼ ਇਨ੍ਹਾਂ ਸੁੱਘੜ ਭੱਦਰਾਂ ਨੇ ਸਾਰਾ ਸਿੱਖ ਜਗਤ ਭੰਬਲਭੂਸੇ ਪਾਇਆ ਪਿਆ ਹੈ, ਧਰਮ ਦੀ ਅਧੋਗਤੀ ਕਰਦੇ ਹਨ, ਇਹ ਆਪਣੇ ਹਿੱਤ ਹਨ ਗੁਰਦੁਆਰੇ ਚਲਾਉਣੇ, ਕਥਾ, ਕੀਰਤਨ, ਪ੍ਰਚਾਰਕ ਤੇ ਬੁਲਾਰੇ ਹੈ ਕੋਈ ਚਿੰਤਕ ਜਾਂ ਸੁਹਿਰਦ, ਪਰ ਮੈਂ ਕਦੀ ਭੀ ਇਨ੍ਹਾਂ ਦੇ ਵਤੀਰੇ ਲਈ ਨੁਕਤਾਚੀਨੀ ਨਹੀਂ ਸੁਣਦੀ, ਬੱਸ ਕੇਵਲ ਤੇ ਕੇਵਲ ਬਾਦਲ, ਸ਼੍ਰੋਮਣੀ ਅਕਾਲੀ ਦਲ, ਕਮੇਟੀ ਤੇ ਅਕਾਲ ਤਖ਼ਤ ਦਾ ਜਥੇਦਾਰ ਨੀ ਕੰਮ ਦੇ ਇਨ੍ਹਾਂ ਨੂੰ ਲਾਹੋ, ਸਾਰ ਅੰਸ਼ ਇਹ ਹੈ ਕਿ ਇਹ ਸਾਰੇ ਦੇ ਸਾਰੇ ਆਪਣਾ ਦਾਲ ਫੁਲਕਾ ਚਲਾਉਂਦੇ ਹਨ, ਇਹ ਧੜੇਬੰਧ ਹਨ ਧਰਮ ਬੰਧ ਨਹੀਂ, ਅੰਗ੍ਰੇਜ਼ੀ ਵਿੱਚ ਅੱਖਰ ਹੈ ਮਣਸ਼ਛੋਣੲਫ਼ ਮਿਸਚੀਫ਼ ਇਨ੍ਹਾਂ ਤਾਂ ਉਹ ਸਬਕ ਪੜ੍ਹੇ ਹਨ ਵਫ਼ਾਦਾਰੀ ਦੇ ਨਹੀਂ, ਨਉਂ ਸੰਤ ਭਿੰਡਰਾਂਵਾਲਿਆਂ ਦਾ ਵਰਤਦੇ ਹਨ ਕਿਉਂਕਿ ਉਸ ਆੜ ਵਿੱਚ ਇਹ ਵਿਦੇਸ਼ੀ ਵਸੇ, ਨਹੀਂ ਤਾਂ 38 ਸਾਲ ਪਿੱਛੋਂ ਕੋਈ ਸੰਤਾਂ ਦਾ ਫੇਰ ਪੈਰੋਕਾਰ ਨਿਤਰਿਆ ਹੈ ? ਕਿਸੇ ਨੇ ਉਹ ਲਾਈਨ ਲਈ ? ਬੱਸ ਧਮੱਚੀ ਪਾਉ ਘੱਟ ਕੋਈ ਭੀ ਨਹੀਂ, ਸੱਤਾ ਧਾਰੀ ਦੇਸ਼ ਦੀ ਪਾਰਟੀ ਦਾ ਪ੍ਰਧਾਨ ਕਿੱਡਾ ਘਟੀਆ ਸੋਚ ਦਾ ਬਿਆਨ ਦੇਵੇ ਕਿ ਸਭ ਭਸਮ ਕੇਵਲ ਬੀ।ਜੇ।ਪੀ। ਹੀ ਰਹੂਗੀ, ਦੂਜੇ ਪਾਸੇ ਪੰਜਾਬ ਦਾ ਹੰਕਾਰੀ ਰਾਜਾ ਕਹਿੰਦਾ ਜੇਲ੍ਹਾਂ ਵਿੱਚ ਜਾਣ ਲਈ ਵਿਰੋਧੀ ਤਿਆਰ ਰਹਿਣ, ਇਸ ਬਹੁਤੇ ਸ਼ਰੀਫ ਨੂੰ ਪੁੱਛੋ ਕਿ ਤੂੰ ਆਪਣਾ ਭੀ ਇੰਤਜ਼ਾਮ ਕਰ ਲਈ, ਸਿੱਧੂ ਮੂਸੇਵਾਲਾ ਕਤਲ ਵਿੱਚ ਸਕਿਊਰਿਟੀ ਵਾਪਸ ਤੇ ਉਹ ਕਾਰਨ ਬਣੀ ਮੌਤ ਦਾ ਮੁੱਦਾ ਭੀ ਜੇਕਰ ਹਾਲੇ ਤੇਰੀ ਚੜਤ ਕਰਕੇ ਦੱਬਿਆ ਹੈ ਕਦੀ ਤਾਂ ਚੁੱਕ ਹੋਣਾ ਹੀ ਹੈ, ਤੇਰੇ ਐੱਮ।ਐੱਲ।ਏ। ਭੀ ਕੋਈ ਯੁਧਿਸ਼ਟਰ ਨਹੀਂ, ਆਹ ਲਾਲਜੀਤ ਸਿੰਘ ਹੁਣ ਖਹਿਰੇ ਤੋਂ ਡਰਦਾ ਮੰਨ ਗਿਆ ਲਾਲ ਕਿਲ੍ਹੇ ਕਿਸਾਨਾਂ ਕਰਕੇ ਗਿਆ ਸੀ, ਕੀ ਸਾਰੇ ਕਿਸਾਨ ਹੀ ਲਾਲ ਕਿਲ੍ਹੇ &lsquoਤੇ ਗਏ ਸਨ ? ਖਹਿਰਾ ਭੀ ਪੁਲਸ ਅਫ਼ਸਰ ਦਾ ਪੂਤ ਹੈ ਛੱਡੂ ਬੰਦੇ ਬਣਾ ਕੇ ।
ਅੜਾਂਦੀ ਅੜਾਂਦੀ ਮੱਝ ਵਾੜ ਟੱਪ ਜਾਂਦੀ ਹੈ ਅਕਾਲੀ ਦਲ ਨੂੰ ਹੁੱਝਾਂ ਮਾਰਨੋ ਹੱਟਦੇ ਨਹੀਂ ਸਨ ਹੁਣ ਉਹ ਭੀ ਬੇਅਦਬੀ ਤੋਂ ਸਬਕ ਸਿੱਖ ਚੁੱਕੇ ਹਨ ਕਿ ਭਲੇਮਾਣਸੀ ਦਾ ਵੇਲਾ ਨਹੀਂ, ਲੱਗ ਪਏ ਲੰਮੇ ਹੱਥੀਂ ਲੈਣ ਰਾਮੂਵਾਲੀਆ, ਕੀ ਜਗਮੀਤ ਬਰਾੜ, ਵਿੱਚੇ ਅਰਜਨ ਸਿੰਘ ਅਜਨਾਲੇ ਦਾ ਬੋਨੀ ਅਮਰਪਾਲ ਭੀ ਜਾਊ, ਮੈਂ ਤਾਂ ਸਗੋਂ ਆਖਦੀ ਹਾਂ ਕਿ ਇਕੋ ਛਾਨਣੇ ਨਾਲ ਛਾਣ ਦੇਵੇ ਹੁਣ ਵਿਰਸਾ ਸਿੰਘ ਵਲਟੋਹਾ ਚੰਗੀ ਤਰ੍ਹਾਂ ਛਿੱਲਣ ਇਨ੍ਹਾਂ ਨੇ ਕਿਵੇਂ ਅਤਿ ਚੱਕੀ ਹੈ, ਅਸੀਂ ਤਾਂ ਸਭ ਕਵਾੜੀਆਂ ਦੇ ਭੜੋਲੇ ਵਿੱਚੋਂ ਕੱਢ ਕੇ ਅਕਾਲੀ ਦਲ ਵਿੱਚ ਲੈ ਆਵਾਂਗੇ, ਤੁਸੀਂ ਹੋਰ ਤਾਂ ਬਣਾ ਲਵੋਗੇ ਪਰ ਸ਼੍ਰੋਮਣੀ ਅਕਾਲੀ ਦਲ ਉਹ ਨਹੀਂ ਵਾੜ ਸਕੋਗੇ ਜਿਹੜੇ ਲੋਕ ਜਾਣਦੇ ਹਨ ਹਾਂ ਢੀਂਡਸੇ ਕੋਲ ਲੈ ਜਾਇਉ ਪਤਾ ਨਹੀਂ ਇਹ ਲੋਕ ਕੀ ਸਮਝਦੇ ਹਨ ਜੀ ਬਾਦਲਾਂ ਨੂੰ ਲੋਕਾਂ ਨੇ ਹੁਣ ਮੂੰਹ ਨਹੀਂ ਲਾਉਣਾ 35 ਸਾਲ ਦੀ ਤੁਸੀਂ ਆਪਣੀ ਪ੍ਰਾਪਤੀ ਦੱਸੋ ? ਆਹ ਚੈਨਲ ਦੇ ਉਥੇ ਪੰਜ ਸੱਤ ਬਗਲੀ ਚੁੱਕ ਜਿਹੇ ਪੰਜਾਬੀ ਦੀ ਸਹੀ ਜਾਣਕਾਰੀ ਨਹੀਂ ਸੰਜੋਗ ਦੱਸਣਗੇ ਸਹਿਯੋਗ ਨੂੰ ਨੌਜਵਾਨ, ਕੋਲਜ ਪਤਾ ਨਹੀਂ ਇਹ ਆਏ ਕਿਥੋਂ ਹਨ । ਲੱਗਦਾ ਤਾਂ ਇਕ ਦੋ ਬਰਾਦਰੀਆਂ ਵਿੱਚੋਂ ਹਨ ਰਿਸ਼ਤੇਦਾਰ ਹੋ ਸਕਦੇ ਹਨ, ਬੱਸ ਜੱਟਾਂ ਦੇ ਅਕਾਲੀ ਦੇ ਵੈਰੀ ਹਨ, ਚੋਭਾਂ ਲਾ ਲਾ ਭੰਡੀ ਪ੍ਰਚਾਰ ਕਰਦੇ ਹਨ, ਇਥੇ ਭੀ ਇਹੀ ਚੈਨਲ ਹੈ ਹੋਰ ਤਾਂ ਹੁਣ ਠਠੰਭਰ ਗਏ, ਇਕ ਮਾਨ ਦਲ ਦਾ ਬੁਲਾਰਾ ਅੱਜ ਕਹਿੰਦਾ ਜੀ ਬਾਪੂ ਜਗਿੰਦਰ ਸਿੰਘ ਦੀ ਪਾਰਟੀ (ਯਾਨੀ ਭਿੰਡਰਾਂਵਾਲੇ ਸੰਤਾਂ ਦੇ ਪਿਤਾ) ਹੁਣ ਫੇਰ ਯਾਦ ਆ ਗਈ, ਖੇਤਰੀ ਪਾਰਟੀ ਬਣੂ, ਮੁਬਾਰਕ ਜੀ ਖਾਲਿਸਤਾਨ ਬਨਣ ਵਾਲਾ ਹੀ ਹੈ ਫੇਰ ਤਾਂ, ਨੰਬਰ ਦੋ ਇਕ ਤਾਂ 38 ਸਾਲ ਦਾ ਹੋ ਗਿਆ ਹੈ, ਅੱਜ ਅਜ਼ਾਦੀ ਦਿਹਾੜੇ &lsquoਤੇ ਅਟਾਰੀ ਬਾਰਡਰ &lsquoਤੇ ਪਤਾ ਨਹੀਂ ਕਿਥੋਂ ਲੋਕ ਆਏ ਦੇਖਣ ਲਈ ਸਿੱਖ ਤਾਂ ਗਿਣਤੀ ਦੇ ਹੀ ਦਿੱਸਦੇ ਸਨ, ਚਲੋ ਜਦੋਂ ਸਿੱਖ ਸਫਾਂ ਇਸ ਤਰ੍ਹਾਂ ਦੇ ਹੁਕਮ ਦੇਣ ਤਾਂ ਕੁਝ ਗਿਣਤੀ ਲੋਕ ਸਹਿਮਤੀ ਕਰਕੇ ਨਹੀਂ ਡਰਦੇ ਨਹੀਂ ਜਾਂਦੇ ਕਿ ਐਮੇ ਪਤਾ ਕੀ ਖਰੂਦ ਹੋ ਜਾਵੇ, ਪਰ ਮੈਂ ਭਾਵੇਂ ਭਾਰਤੀ ਨਹੀਂ ਨਾ ਹੀ ਕੋਈ ਪ੍ਰਕਿਰਿਆ ਦੀ ਭਾਈਵਾਲ ਹਾਂ ਪਰ ਹਾਂ ਸਿੱਖ ਵਰਗ ਅੰਤਰ ਨਹੀਂ ਸਮਝਦਾ, ਝੰਡਾ ਤੇ ਨਿਸ਼ਾਨ ਸਾਹਿਬ ਵਿੱਚ ਸਿੱਖਾਂ ਦਾ ਰਾਜਸੀ ਝੰਡਾ ਤਾਂ ਹੈ ਨਹੀਂ ਦੇਸ਼ ਨਹੀਂ ਨਿਸ਼ਾਨ ਸਾਹਿਬ ਧਾਰਮਿਕ ਗੁਰੂ ਘਰਾਂ ਤੇ ਝੂਲਦਾ ਹੈ ਤਾਂ ਫੇਰ ਰੈਲੀਆਂ ਤੇ ਕਦੀ ਤਾਂ ਸੜਕਾਂ ਤੇ ਝੰਡੀਆਂ ਡਿੱਗੀਆਂ ਹੁੰਦੀਆਂ ਹਨ, ਕੀ ਫੇਰ ਆਦਰ ਹੈ ? ਰੈਲੀ ਝੰਡਾ ਹੋਵੇ ਨਾ ਕਿ ਨਿਸ਼ਾਨ ਸਾਹਿਬ ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਸਿੱਖ ਧਰਮ ਦੀਆਂ ਮਰਿਯਾਦਾ ਤੇ ਪਰੰਪਰਾਵਾਂ ਨਵੀਆਂ ਹੀ ਪ੍ਰਚੱਲਤ ਹੋ ਰਹੀਆਂ ਹਨ, ਨੌਜਵਾਨ ਤਾਂ ਇਹਨੂੰ ਆਪਣਾ ਜੁਆਨੀ ਦਾ ਅੰਦਾਜ਼ ਮਾਣਦੇ ਨੇ ।
ਬਗਲੀਆਂ ਚੱੁਕੀ ਫਿਰਨ ਵਾਲੇ ਭੀ ਧਾਰਮਿਕ ਤਾਂ ਹਨ ਨਹੀਂ, ਪਰ ਪਹਿਰਾਵਾ ਹੈ ਤੇ ਗੁੰਮਰਾਹ ਕੁੰਨ ਪ੍ਰਚਾਰ ਜੋ ਇਤਿਹਾਸ ਜਾਣਦੇ ਹਨ ਉਹ ਭੀ ਠੱੁਮਣੇ ਦੇ ਰਹੇ ਹਨ ਉਸਾਰੀ ਨਹੀਂ, ਹਿੱਤ ਪਾਲਕ ਹਨ, ਹੁਣ ਦੇਖੋ ਕਿਵੇਂ ਭੂਮਾ ਸਿੰਘ ਅੱਡ ਹੀ ਡਫਰੀ ਕਿ ਮੈਂ ਪ੍ਰਚਾਰ ਕਰੂੰ ਦਰਬਾਰ ਸਾਹਿਬ ਵਿੱਚ ਦਫ਼ਤਰ ਖੋਲ੍ਹਕੇ, ਕੀ ਈਸਾਈ ਬਣ ਚੁੱਕੇ ਜੋ ਹਨ ਮੋੜ ਲਿਆਊ ? ਨਹੀਂ ਇਹ ਤਾਂ ਬੱਸ ਆਪਣੇ ਹੀ ਵਰਗ ਦੀ ਮਿੱਟੀ ਪੱਟੋ, ਨਿਮੋਝੂਣੇ ਨਹੀਂ ਹੁੰਦੇ ਕਿ ਅਸੀਂ ਭੀ ਪਹਿਲਾਂ ਇਨ੍ਹਾਂ ਸੰਸਥਾਵਾਂ ਵਿੱਚੋਂ ਹੀ ਲਾਹੇ ਲਏ ਹਨ, ਕੌਮ ਦੀ ਤਾਕਤ ਨਸ਼ਟ ਕਰ ਰਹੇ ਹਨ, ਇਕ ਮੁੱਦਾ ਜੋ ਅੱਜ ਪੰਜਾਬ ਦੀ ਸੂਬਾ ਸਥਾਈ ਦਾ ਬਣ ਚੁੱਕਾ ਹੈ ਬੰਦੀ ਸਿੰਘ, ਪਹਿਲਾਂ 7 ਸਾਲ ਬੇਅਦਬੀ ਦਾ ਰੌਲ੍ਹਾ ਪਾਇਆ, ਹਾਂ ਬੰਦੀ ਸਿੰਘ ਮਨੁੱਖੀ ਅਧਿਕਾਰ ਸੰਗਠਨ ਦਾ ਖੇਤਰ ਹੈ ਪਰ ਇਹ ਦੱਸੋ ਕਿ ਅਦਾਲਤੀ ਕਾਇਨਾਤ ਵਿੱਚ ਸਿਆਸੀ ਦਖਲ ਕਰਵਾ ਕੇ ਕੀ ਢਾਂਚਾ ਸੁਧਰ ਸਕਦਾ ਹੈ ? ਤਾਂ ਹੀ ਉਥੇ ਹੇਠਲੀ ਉੱਤੇ ਹੈ, ਲੋਕ ਆਪ ਹੀ ਸਿਸਟਮ ਖਰਾਬ ਕਰਵਾ ਰਹੇ ਹਨ ਸਿਆਸੀਆਂ ਤੋਂ ਮੰਗ ਕਰਕੇ, ਤੁਸੀਂ ਅਦਾਲਤਾਂ ਵਿੱਚ ਜਾਉ ਤੇ ਪੱਖ ਰੱਖੋ । ਅਜੋਕੀ ਪੰਜਾਬ ਦੀ ਸ਼ੇਖਚਿੱਲੀ ਨੀਤੀ :- ਸੰਗਰੂਰ ਚੋਣ ਜਿੱਤ ਕੇ ਸਿਮਰਨਜੀਤ ਸਿੰਘ ਮਾਨ ਅਤੇ ਨਾਲ ਮਿਸਲਾਂ ਬਣੀ ਫਿਰਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਨਕਸ਼ੇ ਤਿਆਰ ਕਰਨ ਲੱਗ ਪਏ ਨੇ ਇੰਕਸ਼ਾਫ਼ ਸੂਰਬੀਰੋ ਉਹ ਸਿੱਖ ਰਾਜ ਨਹੀ ਸੀ, ਸੋਹਣ ਸਿੰਘ ਸੀਤਲ ਨੂੰ ਨਾ ਪੜ੍ਹੀ ਜਾਵੋ, ਉਹ ਮਿਸਲਾਂ ਦਾ ਸੰਗਠਨ ਸੀ ਤੇ ਮਹਾਰਾਜਾ ਭੀ ਇਕ ਮਿਸਲੀ ਸੀ, ਬਹੁਤਾ ਲੰਮੇਰਾ ਨਾ ਜਾਮਾਂ ਇਕ ਚੈਨਲ &lsquoਤੇ ਸਿੱਖ ਪ੍ਰੋਗਰਾਮੀ ਨੇ ਝੰਡੇ ਸਭ ਦਿਖਾ ਤੇ ਕਿ ਦੱਸੋ ਕਿਹੜਾ ਝੰਡਾ ਸੀ ਸਿੱਖ ਨਿਸ਼ਾਨ ਦਾ ਸਭ ਮਿਸਲਾਂ ਦੇ ਆਪਣੇ, ਮੁਸਲਮਾਨ, ਹਿੰਦੂ ਤੇ ਸਿੱਖ, ਹਾਂ ਕੇਵਲ ਰਾਮਗੜ੍ਹੀਆ ਮਿਸਲ ਦਾ ਝੰਡਾ ਜਰੂਰ ਖੰਡੇ ਵਾਲਾ ਹੈ ਪਰ ਨਾ ਤਾਂ ਰੰਗ ਕੇਸਰੀ ਹੈ ਅਤੇ ਨਾਲ ਦੋ ਸ਼ੇਰ ਹਨ ਅੰਤ :- ਇਹ ਰਾਜ ਕੀ ਸੀ ? ਮਾਲਵੇ ਦੀਆਂ ਰਿਆਸਤਾਂ, ਸਭ ਤੋਂ ਵੱਡੀ ਪਟਿਆਲਾ, ਫਰੀਦਕੋਟ, ਨਾਭਾ, ਜੀਂਦ, ਕਪੂਰਥਲਾ ਆਦਿ ਸਨ ਇਹ ਨਾਲ ਨਹੀਂ ਗਈਆਂ ਸਨ ਅੰਗ੍ਰੇਜ਼ ਸੰਧੀ ਵਿੱਚ ਰਹੀਆਂ, ਹੁਣ ਰਣਜੀਤ ਸਿੰਘ ਕੋਲ ਆਪਣੇ ਆਪ ਤਾਂ ਤਾਕਤ ਹੈ ਨਹੀਂ ਸੀ ਅਤੇ ਫਰਾਂਸੀਸੀ ਹਕੂਮਤ ਨੇ ਹੀਲਾ ਕਰ ਦਿੱਤੀਆਂ ਕਿ ਮਹਾਰਾਜਾ ਜੀ ਅਸੀਂ ਹੋਰ ਆਪਣਾ ਭੁੱਗਾ ਨੀ ਕੁਟਵਾਉਣਾ ਆਪਾਂ ਬਿਸਤਰੇ ਬੰਨ੍ਹੀਏ, ਆਹ ਸੀ ਪਰ ਠੀਕਰਾ ਡੋਗਰਿਆਂ ਸਿਰ ਚਲੋ ਜੀਊਣ ਲਈ ਅੰਨ ਤਾਂ ਲੋੜੀਂਦਾ ਹੀ ਹੈ, ਹੁਣ ਮਾਨ ਦਲੀਆਂ ਨੂੰ ਨਰ੍ਹਾਤਾ ਹੋਇਆ ਪਿਆ ਕਿ ਅਸੀਂ ਤਾਂ ਪੰਜਾਬ ਵਿੱਚ ਜੇਤੂ ਪਾਰਟੀ ਹਾਂ, ਰਾਜ ਪਾਰਟੀ ਬਨਣ ਵਾਲੇ ਹਾਂ, ਦੋ ਨੌਜਵਾਨਾਂ ਦੇ ਕਤਲ ਮੂੰਹੋ ਬੋਲਣਗੇ ਤਾਂ ਦੇਖਿਉ ਕਹਾਣੀਆਂ ਕੀ ਸਾਹਮਣੇ ਆਉਣਗੀਆਂ ਧੀਰੇ ਰਹੋ ।
ਲਗੇ ਪਏ ਨੇ ਜਾਤਾਂ ਵਾਲੇ ਇਕਮੱੁਠ ਹੋਣ ਜੇਕਰ ਕੋਈ ਹੋਰ ਨੀਮੀ ਜਾਤ ਜਾਂ ਹੋਰ ਜਾਤਾਂ ਦਾ ਵੇਰਵਾ ਪਾ ਦੇਵੇ ਤਾਂ ਪੌੜ ਚੁੱਕਦੇ ਨੇ ਪਰ ਆਪ ਭੱਤੇ ਲੈਣ ਲਈ ਦਲਿਤ ਅੱਖਰ ਨੂੰ ਹੀ ਉੱਚਾ ਮੰਨੀ ਜਾਂਦੇ ਨੇ ਆਹ ਹੈ ਮਨੋਵਿਗਿਆਨ, ਇਹ ਧੱਕੇਦਾਰ ਹੁਣ ਧਰਮ ਨੂੰ ਭੀ ਗਲਬੇ ਪਾ ਰਹੇ ਹਨ, ਜੀ ਹੁਣ ਆਹ ਨੀ ਕਹਿਣਾ, ਔਹ ਨੀ ਕਹਿਣਾ, ਇਹ ਵਿਰੁੱਧ ਜਾਂਦਾ ਹਾਲੇ ਇਹ ਸਿੱਖ ਰਾਜ ਲਿਆਉਣਗੇ ? ਜੱਟਾਂ ਦਾ ਵਿੱਚੋਂ ਸਫਾਇਆ ਕਰਨਗੇ, ਹਿੰਦੂ ਆਪੇ ਚਲੇ ਜਾਣਗੇ ਬੱਸ ਬਾਕੀ ਜਾਤਾਂ ਨੂੰ ਖਾਲਿਸਤਾਨ ਮਿਲੂ, ਜਿਹੜੇ ਕਾਨਫਰੰਸਾਂ ਕਰਦੇ ਫਿਰਦੇ ਨੇ ਸ਼ਕਲਾਂ ਦੇਖੋ ਕੁਰਬਾਨੀਆਂ ਵਾਲੀਆਂ, ਹਰ ਥਾਂ ਤੋਂ ਲਾਹੇ ਲੈਣੇ ਫੰਡ ਕਿਥੋਂ ਆਉਂਦੇ ਨੇ ? ਕਈਆਂ ਨੂੰ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੇਈਆ ਜੀ ਇਹ ਅਕਾਲੀ ਦਲ ਦਾ ਪ੍ਰਧਾਨ ਨੀ, ਪੰਜਾਬੀ ਪਾਰਟੀ ਦਾ ਪ੍ਰਧਾਨ ਹੈ, ਡੇਰਿਆਂ ਦੀਆਂ ਵੇਲਾਂ ਦਾ ਨਹੀਂ, ਨਾ ਹੀ ਉਹ ਡੇਰਿਆਂ ਦੇ ਕਿਸੇ ਮੱਠ ਦਾ ਭਾਈਵਾਲ ਰਿਹਾ ਹੈ, ਬਾਕੀ ਜੋ ਅਕਾਲੀ ਦਲ ਦਾ ਮਸਲਾ ਹੈ ਕਿਸੇ ਨੇ ਕੱਕੜੀਆਂ ਲੈਣੀਆਂ ਨੇ ਉਹ ਕਿਸੇ ਦਾ ਪ੍ਰਧਾਨ ਹੋਵੇ, ਉਹ ਰਾਜ ਨਹੀਂ ਕਰ ਰਿਹਾ, ਅਕਾਲੀ ਦਲ ਇਕ ਪਾਰਟੀ ਹੈ ਜੋ ਪੰਜਾਬੀ ਖਿੱਤੇ ਦੀ ਗੱਲ ਕਰਦੀ ਹੈ ਤਾਂ ਪੰਜਾਬ ਦੀ ਨਾ ਹੋਈ, ਰਹੀ ਗੱਲ ਮੋਗੇ ਕੀ ਬਾਦਲ ਨੇ ਕਿਹਾ ਸੀ ਅਕਾਲੀ ਦਲ ਨਹੀਂ ਪੰਜਾਬੀ ਪਾਰਟੀ ਹਾਂ ਪੰਜਾਬੀਆਂ ਦੀ ਹਾਂ, ਸੱਚਾਈ ਹੈ, ਆਹ ਤੁਸੀਂ ਸਾਰਾ ਦਿਨ ਲੋਕਾਂ ਨੂੰ ਆਖੀ ਜਾਂਦੇ ਹੋ ਅਸੀਂ ਦਾਸ ਹਾਂ, ਹੈਗੇ ਤੁਸੀਂ ਦਾਸ ? ਆਪਣੇ ਆਪ ਨੂੰ ਪ੍ਰਧਾਨ ਤੇ ਕੋਈ ਭਰਦਾਨ ਲਿਖਦਾ ਹੈ, ਆਪ ਜਥੇਦਾਰ, ਭਲਾ ਕਿਹੜੀ ਇਕਾਈ ਨੇ ਤੁਹਾਨੂੰ ਥਾਪਿਆ, ਕਿੰਨੇ ਬੰਦੇ ਤੁਹਾਡੇ ਜਥੇ ਵਿੱਚ ਨੇ ਕੋਈ ਇਕ ਫੜ ਬਹਿੰਦੇ ਨੇ, ਸਾਹਬ ਜੀ ਆਹ ਦੱਸੋ, ਹਾਂ ਜੀ ਬਿਲਕੁੱਲ ਤੁਸੀਂ ਠੀਕ ਹੋ ਨਾ ਉਹ ਕਦੀ ਕੌਮ ਦੀ ਖਾਤਰ ਖੜ੍ਹਾ ਹੋਇਆ ਬੱਸ ਚਾਕਰੀ &lsquoਤੇ ਬੈਠ ਕੌਮ ਵਿੱਚ ਫੁੱਟ ਪਾਉ ਮੂਰਤ ਦੇਖੋ ਕਰਨੈਲ ਸਿੰਘ ਪੰਜੋਲੀ ਦੀ ਰਾਜਪਾਲ ਨੂੰ ਪੱਤਰ ਲਿਖ ਕੇ ਬੰਦੀ ਸਿੰਘਾਂ ਦੀ ਲਿਸਟ ਰਾਜੋਆਣੇ ਦਾ ਨਉ ਨੀ ਲਿਖਿਆ, ਆਪਣੀ ਜਾਤ ਔਕਾਤ ਦਿਖਾ ਤੀ, ਮਨਪ੍ਰੀਤ ਇਯਾਲੀ ਨੇ ਬੁਰਕ ਨੂੰ ਹੱਥ ਪਾਇਆ, ਬੁਰਕੀ ਤੋਂ ਭੀ ਜਾਊ ਸ਼ਰੀਫ ਵਡਾਲਾ ਨਾਲ ਫਸਾ ਲਿਆ, ਬਣ ਜਾਣ ਦੋ ਅੱਗੇ ਨੀ ਬਣੇ ਕਦੇ ਨਾਲੇ ਕੋਈ ਨਿਵੇਕਲੀ ਹੈ ਕਿਹੜੀ ਪਾਰਟੀ ਖੱਖੜੀਆਂ ਕਰੇਲੇ ਨੀ ਹੋਈ, ਅਕਸਰ ਮਨੁੱਖ ਹੀ ਹਨ, ਹਰ ਪਾਸੇ ਚਿੰਤਾ ਦੀ ਲੋੜ ਨਹੀਂ, ਆਹ ਦੇਖੋ ਸੁਖਰਾਜ ਸਿੰਘ ਮੋਰਚਾ ਭੀ ਪੈ ਗਿਆ ਰੌਲਾ ਰੱਪਾ 16 ਦੇ ਸਕੇ ਤੇ ਸੁਖਰਾਜੀਏ ਤਾਂ ਲੋਕਾਂ ਨੂੰ ਸੱਦਦੇ ਹਨ ਕਿ ਸਾਡੀ ਪਿੱਠ ਠੋਕੋ, ਡਿਕਟੇਟਰ ਹੈ, ਕਹਿੰਦਾ ਜੀ ਕੋਈ ਸਰਕਾਰ ਨਾਲ ਗੱਲ ਨਾ ਕਰੇ ਨਹੀਂ ਤਾਂ ਉਹ ਸਾਡੇ ਮੋਰਚੇ ਦਾ ਹਿੱਸਾ ਨਹੀਂ, ਪਰ ਸੁਖਪਾਲ ਖਹਿਰਾ ਇਹਦਾ ਤਾਂ ਡਵਾਜੀਰ ਹਰ ਵੇਲੇ ਬੋਲੇ ਤੇ ਹਾਜ਼ਰੀ ਲੁਆਵੇ, ਸਿੱਧ ਹੋ ਗਿਆ ਕਿ ਮੋਰਚਾ ਕਾਂਗਰਸ ਪਾਰਟੀ ਦਾ ਹੈ ਖਹਿਰਾ ਤਾਂ ਲੱਖ ਰੁਪਿਆ ਦੇਵੇਗਾ ਬਈ ਬੈਠੇ ਰਹੋ, ਸਰਕਾਰ ਨੂੰ ਦਬੱਲੋ । 
ਇਕ ਗੱਲ ਸਾਫ ਹੈ ਕਿ ਹੁਣ ਆਪ ਨੂੰ ਲਿਆਉਣ ਵਾਲੇ ਆਪੇ ਹੀ ਧਰਨੇ ਦਿੰਦੇ ਹਨ, ਇਨ੍ਹਾਂ ਨੇ ਪੰਜਾਬ ਨਾਲ ਧੋਖਾ ਕੀਤਾ ਦਿੱਲੀ ਵਾਲਾ ਕਾਬਜ ਕਰਕੇ ਬੋਲੀ :- ਨੌਕਰ ਨੂੰ ਨਾ ਦੇਈਂ? ਵੇ ਬਾਬਲਾ ਹਾਲ੍ਹੀ ਪੁੱਤ ਬਥੇਰੇ, ਮੈਂ ਤੈਨੂੰ ਵਰਜ਼ ਰਹੀ ਦਈ ਨਾ ਬਾਬਲਾ ਫੇਰੇ, ਪਰ ਹੁਣ ਤਾਂ ਲਮਕੋ, ਲੋਕੀ ਅਸਲ ਵਿੱਚ ਭਮੱਤਰੇ ਪਏ ਨੇ, ਅਕਲ ਤੋਂ ਕੰਮ ਨਹੀਂ ਲੈਂਦੇ, ਪ੍ਰਾਪੇਗੰਡੇ ਦੇ ਹਾਮੀ ਨੇ, ਮੇਰੀ ਸੋਚ ਹੈ ਕਿ ਜਿਹੜੇ ਨੌਜਵਾਨ ਚੁਰਾਸੀ ਵੇਲੇ 20-25 ਸਾਲਾਂ ਦੇ ਸਨ, ਭਰ ਜੁਆਨੀ ਵਿੱਚ ਧਰਮ ਦਾ ਤਾਂ ਉਦੋਂ ਪਤਾ ਨਹੀਂ ਹੁੰਦਾ ਬੱਸ ਮੇਲੇ ਦੀ ਤਰ੍ਹਾਂ ਲਹਿਰ ਵਿੱਚ ਕੁੱਦ ਪਏ ਤੇ ਮੌਜਾਂ ਮਾਨਣ ਲੱਗ ਗਏ, ਉਹ ਹੀ ਹੁਣ 55-60 ਸਾਲਾਂ ਦੇ ਹੋ ਗਏ, ਆਦਤਾਂ ਉਹ ਹੀ ਪੱਕ ਗਈਆਂ, ਹੁਣ ਧਮੱਚੀ ਪਾਉਣੀ ਧਰਮ ਮੰਨਦੇ ਹਨ ਨਾਲ ਕੁਝ ਬੁੜੇ੍ਹ ਲੈ ਤੁਰਦੇ ਨੇ, ਕੌਮੀ ਸੋਚ ਤੇ ਧਰਮ ਦਾ ਗਿਆਨ ਧਿਆਨ ਤਾਂ ਹੈ ਨਹੀਂ, ਹਾਂ ਜਰੂਰ ਅਰਦਾਸਾਂ ਕਰੀ ਸੁਣੀ ਜਾਈਦੀਆਂ ਹਨ, ਪਰ ਅਸਰ ਕੋਈ ਨਹੀਂ, ਆਹ ਦੇਖੀ ਹੀ ਜਾਵੋ ਬਦ-ਭਾਵਨਾ, ਵਡਾਲਾ ਹੋਰ ਚਲਿੱਤਰ, ਭਗਵੰਤ ਮਾਨ ਦੇ ਘਰ ਧਰਨਾ ਲਾ ਕੇ ਕਹਿੰਦਾ 328 ਸਰੂਪਾਂ ਦਾ ਹਿਸਾਬ ਮੰਗ ਕੇ ਦੇਹ, ਇਸ ਮਨਸੂਬਾਕਾਰੀ ਨੂੰ ਕੋਈ ਪੁੱਛੇ ਕਿ ਸਰਕਾਰ ਉਹ ਭੀ ਕਾਮਰੇਡ ਸੋਚ ਦੀ ਸਾਡੇ ਧਰਮ ਇਸ਼ਟ ਦੀ ਰਾਖੀ ਕਰੇ ? ਇਹਦੇ ਕੋਈ ਹੋਸ਼ ਟਿਕਾਣੇ ਨੀ ਲਿਆਉਂਦਾ, ਨਾਲੇ ਸ਼੍ਰੋਮਣੀ ਕਮੇਟੀ ਨੇ ਬੰਦੇ ਤਾਂ ਕੱਢ ਦਿੱਤੇ ਨੇ ਕੇਸ ਭੀ ਚੱਲਦਾ ਹੈ ਇਹਨੂੰ ਸਗੋਂ ਫੜੋ ਤੌਹੀਨ ਕਰਨ ਵਿੱਚ ਰਾਮ ਰਹੀਮ ਨੂੰ ਤਾਂ ਘੜੀਸੇ ਫਿਰਦੇ ਨੇ ਬੇਅਦਬੀ ਵਿੱਚ ਇਹੋ ਜਿਹੇ ਨਿੱਤ ਕਰਨ, ਇਹ ਪੰਥਕ ਸੋਚ ਦੇ ਤਾਂ ਧਾਰਨੀ ਹਨ ਹੀ ਨਹੀਂ ਮੈਂ ਤਾਂ ਜਦੋਂ ਗਿਆਨੀ ਰਘਬੀਰ ਸਿੰਘ ਜਥੇਦਾਰ ਕੇਸਗੜ੍ਹ ਸਾਹਿਬ ਨੇ ਆਖ ਧਰਿਆ ਸੀ ਕਿ ਅਸੀਂ ਬੰਦਾ ਉਥੇ ਹੀ ਢੇਰੀ ਕਰਨਾ ਸੀ, ਸੱਚ ਹੈ ਕਿ ਮੈਂ ਉਸ ਦਿਨ ਉਸ ਜਥੇਦਾਰ ਦੀ ਸਿੱਖੀ ਧਾਰਨਾ ਪਰਖ ਲਈ, ਇਹ ਪਹਿਰਾਵੇ ਵਿੱਚ ਨੌਕਰੀਆਂ ਕਰਨੇ ਨੇ, ਮੈਂ ਤਾਂ ਦਰਸ਼ਨ ਕਰਕੇ ਰਾਜ਼ੀ ਨਹੀਂ, ਸਾਰਾ ਸਮਾਂ ਟਿੰਡ ਫੌੜੀ ਚੁੱਕ ਕੇ ਤੁਰੇ ਫਿਰਨਾ ਤੇ ਦੱਸੋ ਡਾਂਗਾਂ ਭੀ ਗੁਰੂ ਜੀ ਨੇ ਸ਼ਸ਼ਤਰ ਪ੍ਰਮੰਨੇ ਸਨ ? ਫੇਰ ਜੀ ਅਸੀਂ ਤਾਂ ਸ਼ਾਂਤਮਈ ਕੌਮ ਹਾਂ, ਪੁੱਛਦੀ ਹਾਂ ਕਿ ਦਰਬਾਰ ਸਾਹਿਬ ਵਿੱਚ ਬੰਦਾ ਕਾਨੂੰਨ ਹਵਾਲੇ ਕਰਨ ਦੀ ਥਾਂ ਕੁੱਟ ਕੁੱਟ ਮਾਰੋ ਬਾਰਡਰ ਤੇ ਟੁੱਕੜੇ ਕਰੋ, ਹਰ ਦਮ ਸੋਧੇ ਲਾਉ, ਪ੍ਰਚਾਰੋ ਕਿਹੜੀ ਸ਼ਾਂਤਮਈ ? ਕੂੜ ਨੇ ਸਿੱਖੀ &lsquoਤੇ ਗਲਬਾ ਪਾ ਲਿਆ ਹੈ, ਸ਼੍ਰੋਮਣੀ ਕਮੇਟੀ ਦੀ ਤਾਂ ਸੁਰਤ ਹੀ ਬੌਂਦਲੀ ਪਈ ਹੈ, ਇਹ ਹੀ ਲਾਣਾ ਉਥੇ ਭਰਤੀ ਹੈ, ਸੁਖਰਾਜ ਮੋਰਚੇ ਵਿੱਚ ਹੀ ਹੁਣ ਪੈਸੇ ਇਕੱਠੇ ਹੋਣ ਲੱਗ ਪਏ, ਬੱਸ ਭੋਗ ਪਊਗਾ, ਉਹ ਤਾਂ ਬੰਦਾ ਧੁਰ ਦਾ ਸ਼ਾਤਰ ਹੈ, ਪੰਜਾਬ ਦਾ ਤਾਂ ਸਤਿਆ ਨਾਸ ਕਰਕੇ ਹਟਣਗੇ, ਕਾਂਗਰਸ ਦੀ ਮੁਹਿੰਮ ਹੈ ਤਾਂ ਹੀ ਤਾਂ 84 ਦਾ ਦੁਖਾਂਤ ਨੀ ਸਤਾਉਂਦਾ, ਬੇਅਦਬੀ ਉਦੋਂ ਨਹੀਂ ਹੋਈ, ਕੇਵਲ ਬਾਦਲਾਂ ਵੇਲੇ ਹੀ ਹੋਈ, ਉਹ ਹੀ ਵਲੂੰਧਰਦੀ ਹੈ, ਮੈਂ ਤਾਂ ਅਨੁਭਵ ਕੀਤਾ ਹੈ ਕਿ ਅੱਜ ਮਨੁੱਖਤਾ ਦੀ ਨਸਲ ਦ੍ਰਿੜ ਘੁੱਗ ਹੋ ਗਈ ਹੈ ਖੁਰਾਕ ਵਿੱਚ ਮਿਲਾਵਟਾਂ ਤੇ ਜੋ ਸੁਆਹ ਖੇਹ ਖਾਈ ਜਾ ਰਹੇ ਹਾਂ ਪਸ਼ੂ, ਜਾਨਵਰ ਅਤੇ ਜਲਾਦੀ ਬਿਰਤੀ ਬਣ ਰਹੀ ਹੈ, ਸਾਜਸ਼ ਨਾਲ ਸਿੱਖ ਨੌਜਵਾਨ ਕੁਰਾਹੇ ਪਾਏ ਜਾ ਰਹੇ ਹਨ, ਬੱਸ ਆਪ ਮੁਹਾਰੇ, ਰੱਸੇ ਖੁੱਲ੍ਹੇ ਨੇ ਭੱਜੇ ਫਿਰਦੇ ਨੇ, ਕਾਨੂੰਨ ਦੀ ਕੋਈ ਵਿਵਸਥਾ ਮੰਨਦਾ ਨੀ ।
ਪੁਲਸ ਤਾਂ ਪਿੰਡ ਦੇ ਚੌਕੀਦਾਰ ਤੋਂ ਨੀਮੀ ਪੱਧਰ ਦੀ ਹੈ ਆਹ ਮਾਣਸਾ ਦੇ ਪਿੰਡ ਅਲੀਸ਼ੇਰ ਖਾਂ ਵਿੱਚ ਕਿਸੇ ਦੇ ਨਿੱਜੀ ਪਲਾਟ ਦੇ ਨਾਲ ਜਾ ਕੇ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਖੜ੍ਹੀ ਕਰ ਕੇ ਵਿਵਾਦ ਖੜ੍ਹਾ ਕਰ ਲਿਆ ਨਿੱਜੀ ਰੰਜਿਸ਼ ਤੇ ਫਸਾਦ ਫੱਟੜ, ਗਾਲੀ ਗਲੋਚ ਤੀਮੀਆਂ ਦੀ ਬੇਪਤੀ, ਪਰਿਵਾਰ ਨੂੰ ਸਗੋਂ ਫੋਟੋ ਲਾਹੁਣ ਕਰਕੇ ਮੁਆਫੀ ਮੰਗੋ, ਪੁਲਸ ਭੀ ਹਸਪਤਾਲ ਪਏ ਦੇ ਭੀ ਦੋਸ਼ੀ ਨੂੰ ਪਰਚਾ ਕੱਟਣ ਲਈ ਤਿਆਰ ਨਹੀਂ, ਦੱਸੋ ਇਹ ਇਨਸਾਫ, ਬਾਹਰੋਂ ਮਾਨ ਦਲੀਏ ਤੇ ਹੋਰ ਨਾਲ ਦੇ ਜਾ ਕੇ ਸਗੋਂ ਧਰਨਾ ਲਾ ਬੈਠੇ ਜਦੋਂ ਦਾ ਸਿਮਰਨਜੀਤ ਸਿੰਘ ਮਾਨ ਸੰਗਰੂਰ ਜਿੱਤਿਆ ਹੈ ਹੇਠਲੀ ਉੱਤੇ ਲੈ ਆਏ, ਇਧਰ ਯੂ।ਕੇ। ਇਕ ਚੈਨਲ ਦਾ ਬੋਲਬਾਲਾ ਉਥੇ ਪੰਜ ਸੱਤ ਲਾਏ ਨੇ, ਬੀਨਾ ਜੀਹਾਂ ਚੁੱਕੀ ਹਰ ਥਾਂ ਫਸਾਦਾਂ ਦੀ ਸੂਹ ਉਨ੍ਹਾਂ ਕੋਲ ਪਹਿਲਾਂ, ਆਪ ਦੇ ਪੰਜੇ ਘਿਉ ਵਿੱਚ, ਧਿਆਨ ਲਾਂਭੇ ਜਿੰਨੀ ਅਤਿ ਦਿੱਲੀ ਦੇ ਡਿਕਟੇਟਰ ਨੇ ਚੁੱਕੀ ਸੀ, ਹੁਣ ਪੰਜਾਬ ਵਾਲੇ ਭੀ ਕਿ ਸਾਡੇ ਵੱਲ ਭੀ ਧੂੰਆਂ ਆਊਗਾ, ਲੱਗੇ ਨੇ ਕੂਕਾਂ ਮਾਰਨ ਜੀ ਬਦਲੇ, ਜੀ ਕੇਜਰੀਵਾਲ ਦੀ ਲੋਕਪ੍ਰਿਯਤਾ ਤੋਂ ਬੁਖਲਾਹਟ ਹੈ ਪਰ ਜਦੋਂ ਭਗਵੰਤ ਮਾਨ ਕਹਿੰਦਾ ਕਿ ਡੱਕੂ ਸਭ ਨੂੰ ਅੰਦਰ ਤਾਂ ਨਹੀਂ ਕੋਈ ਬਦਲਾ ਖੋਰੀ ਇਸ ਸਰਕਾਰ ਦੇ ਭੀ ਦਿਨ ਭਲੇ ਨਹੀਂ, ਹੰਕਾਰ ਫੈਲਦਾ ਹੈ ਪਰ ਫੁੱਲਦਾ ਨਹੀਂ, ਦੇਖਦੇ ਜਾਇਉ ਕੀ ਇਨ੍ਹਾਂ ਨੇ ਧੰਨ, ਧੰਨਾਢਾਂ ਤੋਂ ਨਹੀਂ ਲਿਆ, ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਿੱਚ ਇਹ ਭੀ ਕਾਂਗਰਸ ਦੇ ਨਾਲ ਹੀ ਸਨ, ਬੇਅਦਬੀ ਦੇ ਦੋਸ਼ੀ ਤਾਂ ਪਤਾ ਹੈ ਪਰ ਫੜਕੇ ਸੱਚ ਸਾਹਮਣੇ ਲਿਆਉਣਾ ਹੈ, ਬੱਸ ਲਾਈ ਚੱਲੋ ਬਾਦਲਾਂ ਸਿਰ, ਈਸਾਈ ਮੱਤ ਦੀ ਕਹਾਵਤ ਹੈ ਜEਧਘੲਙੲਞਥ ਧਾਂਯ, ਛੂਙੲਸ਼ ੲÍੲੜਯੂਞੲਸ਼ ੈਾਂਯ, ਇਕ ਦਿਨ ਹਿਸਾਬ ਕਿਤਾਬ ਦੇਣਾ ਪੈਂਦਾ ਹੈ । ਪਰ ਸਾਡਾ ਅੱਜ ਦਾ ਜੋ ਕੁਝ ਕੁ ਸਿੱਖ ਵਿਦਵਾਨਾਂ ਦਾ ਨਜ਼ਰੀਆ ਹੈ, ਨਿੱਜੀ, ਜਥੇਬੰਦੀ ਅਤੇ ਪੁਰਾਣੀ ਰੀਤ, ਸੋਚ ਅਤੇ ਤਜਰਬੇ ਦੇ ਆਧਾਰਿਤ ਹੈ, ਸਮੇਂ ਅਨੁਕੂਲ ਨਹੀਂ, ਪੀੜ੍ਹੀ ਨਸੀਹਤਾਂ ਮੰਨਣ ਵਾਲੀ ਨਹੀਂ ਅਸੀਂ ਹੱਟਦੇ ਨੀ ਆਦੇਸ਼ ਦੇਣੋ, ਫੇਰ ਨਿਰਾਸ਼ ਹੋ ਕੇ ਪਾੜਾ ਵਧਾ ਲੈਂਦੇ ਹਾਂ, ਧਰਮ ਦੀਆਂ ਤਾਂ ਮੁੱਢਲੀਆਂ ਰੀਤਾਂ ਹੀ ਮੰਨ ਲਈਆਂ ਜਾਣ ਤਾਂ ਭੀ ਗਨੀਮਤ ਹਨ, ਪਰ ਅੱਜ ਤਾਂ ਪ੍ਰਚਾਰਕਾਂ ਨੇ ਜਰਬਾਂ ਦੇ ਧਰੀਆਂ, ਦੁੱਖ ਦੀ ਗੱਲ ਹੈ ਕਿ ਅੱਜ ਦਾ ਸਾਰਾ ਅਧਾਰ, ਭਾਈ ਗੁਰਦਾਸ ਦੀ ਸਿੱਖੀ ਤੇ ਤੁਲ ਰਿਹਾ ਹੈ, ਕੀ ਗੁਰੁ ਉਪਦੇਸ਼ ਥੋੜੇ੍ਹ ਨੇ, ਭਾਈ ਗੁਰਦਾਸ ਇਕ ਹਿੰਦੂ ਬਨਾਰਸੀ ਪੰਡਤਾਂ ਦੀ ਸਾਰੀ ਸਮੱਗਰੀ ਵਿੱਚੋਂ ਵਿਸ਼ਲੇਸ਼ਣ ਕਰਦਾ ਸੀ, ਉਹ ਪਾਧਿਆਂ ਤੋਂ ਵੱਖ ਆਪਣੀ ਰੋਟੀ ਰੋਜ਼ੀ ਲਈ ਸਾਧਨ ਘੜ ਰਿਹਾ ਸੀ, ਹਰ ਸਮੇਂ ਹੀ ਲੇਖਕ, ਕਵੀ, ਗੁਣੀ ਗਿਆਨੀ ਵਿਚਾਰ ਬਦਲਦੇ ਹੀ ਰਹਿੰਦੇ ਹਨ, ਕੀ ਅੱਜ ਪੰਡਤਾਂ ਦੇ ਘਰ ਜਨਮੇਂ ਸਿੱਖਾਂ ਦੇ ਮੋਢੀ ਨਹੀਂ ? ਪੰਥ ਪ੍ਰੀਤ ਦੀ ਮਿਸਾਲ ਹੈ, ਪਰ ਅਸੀਂ ਦੂਜਿਆਂ ਨੂੰ ਨਿਕਾਰ ਕੇ ਬੜੇ ਪ੍ਰਸੰਨ ਹੋਈਦਾ ਹੈ, ਸ਼ੁਕਰ ਕਰੋ ਅੱਜ ਦੀ ਪਨੀਰੀ ਸਿੱਖ ਧਰਮ ਨੂੰ ਸਵੀਕਾਰ ਹੀ ਕਰੀ ਜਾਵੇ, ਤੁਸੀਂ ਚਾਹੁੰਦੇ ਹੋ ਤੁਹਾਡੀਆਂ ਪ੍ਰੋਹਤੀਆਂ ਮੰਨੇ ।
ਪ੍ਰਚਾਰਕਾਂ ਨੂੰ ਫਰੋਲ ਕਿੰਨੇ ਕੁ ਜਕੜੇ ਹਨ ਸਿੱਖੀ ਵਿੱਚ ਬੱਸ ਜੀ ਨਿਰਦੇਸ਼ ਦੇਵੋ ਮੀਡੀਆ ਸਿੱਖੀ ਦਾ ਹੋਵੇ ਪਰ ਪੈਸੇ ਮੀਡੀਆ ਨੂੰ ਨਹੀਂ ਚੈਨਲਾਂ ਨੂੰ ਦੇਵੋ, ਅਖ਼ਬਾਰ ਬੰਦ ਹੁੰਦੇ ਫਿਰਨ, ਅਗਲੇ ਪੜ੍ਹਨ ਨੂੰ ਤਿਆਰ ਨਹੀਂ, ਸਾਰੇ ਚੈਨਲਾਂ ਦੇ ਮੂਹਰੇ ਬੈਠਦੇ ਨੇ, ਕਹਿਣ ਨੂੰ ਕੌਮੀ, ਦੋਗਲੇ ਵਤੀਰੇ ਕੌਮ ਨੂੰ ਗੁੰਝਲਦਾਰ ਸੋਚੀ ਪਾ ਰਹੇ ਹਨ, ਹੁਣ ਦਾ ਸੰਦਰਭ ਦੇਖੋ ਨਿਸ਼ਾਨ ਸਾਹਿਬ ਸਾਡਾ ਧਾਰਮਿਕ ਧੁਰਾ ਹੈ, ਅਸੀਂ ਆਖੀ ਜਾਂਦੇ ਹਾਂ ਇਹ ਜੀ ਦੇਸ਼ ਦਾ ਸੀ ਤਿਰੰਗੇ ਤੋਂ ਪਹਿਲਾਂ ਕਿਉਂ ਝੂਠ ਬੋਲਣਾ ਹੈ ? ਸੱਚ ਬੋਲੋ ਇਤਿਹਾਸ ਨੂੰ ਮਰੋੜੋ ਨਾ ਹੁਣ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਭੀ ਵਧਾ ਚੜਾ ਕੇ ਬੋਲੀ ਜਾਂਦੇ ਨੇ ਭਲਾ ਖੋਜੀ ਮੰਨ ਜਾਣਗੇ । ਨਾਲੇ ਦੱਸਾਂ ਮਹਾਰਾਜਾ ਭੀ ਉੱਚੀ ਜਾਤ ਵਿੱਚੋਂ ਨਹੀਂ ਸੀ, ਹਿੰਦੂ ਸੰਸਕ੍ਰਿਤੀ ਅਨੁਸਾਰ ਗੁਰੂ ਕਾਲ ਵਿੱਚ ਜਾਤ-ਪਾਤ ਕਰਕੇ ਗੁਰੂ ਭੀ ਉਸੇ ਪ੍ਰਥਾ ਵਿੱਚ ਸਨ ਸਮਾਂ ਬਦਲ ਗਿਆ ਹੈ, ਹੁਣ ਜਾਤਾਂ-ਪਾਤਾਂ ਫੇਰ ਮੁੜ ਆਈਆਂ ਹਨ, ਕੁਝ ਨੇਤਾਗਿਰੀ ਕਰਕੇ ਕੁਝ ਲਾਲਚਾਂ ਕਰਕੇ, ਇਕ ਬੇਨਤੀ, ਪ੍ਰਾਰਥਨਾ ਹੈ ਕਿ ਨੁਕਤਾਚੀਨੀ ਵਿਆਂਦੜ ਜੋੜੇ &lsquoਤੇ ਜਾਂ ਬੈਠੇ ਖੜ੍ਹੇ ਹੋਵੋ, ਆਹ ਕਰੋ ਸੁਣੋ ਜੀ ਜੇਕਰ ਗੁਰਦੁਆਰਿਆਂ ਨੇ 800-1000 ਪੌਂਡ ਵਸੂਲਣੇ ਹਨ, ਫੇਰ ਚਾਰ ਪੰਜਾਬੋਂ ਲਿਹਾਜ਼ੀ ਮੰਗਵਾਏ ਵਿਆਹ ਹਾਲ ਵਿੱਚ ਝਿੜਕਣ ਨੂੰ ਲਾਏ ਜਾਣ, ਇਧਰ ਹੋਵੋ ਆਹ ਕਰੋ ਆਦਿ ਤਾਂ ਗੁੱਸਾ ਨਾ ਕਰਿਉ ਜੋੜੀ ਤਾਂ ਖਹਿੜਾ ਛੁਡਾਉਣ ਨੂੰ ਉਤਾਵਲੇ ਤੇ ਅਸੀਂ ਸਿੱਖਿਆ ਦੇਈਏ ਪਹਿਲਾਂ ਪ੍ਰਬੰਧ ਸੁਧਾਰੋ, ਸਮਾਂ ਵਿਚਾਰੋ, ਕੀ ਕਦੀ ਸਾਨੂੰ ਸਾਡੇ ਮਾਂ-ਬਾਪ ਨੇ, ਜੀ ਧੰਨਵਾਦ ਕਿਹਾ ਸੀ, ਹੁਣ ਆਪਾਂ ਘਰੀ ਤਾਂ ਦੱਸ ਵਾਰ ਆਖਦੇ ਹਾਂ ਡਰਦੇ ਪਰ ਬਾਹਰ ਭੱਲ ਜੀ ਸਮਝਾਉ ਇਨ੍ਹਾਂ ਨੂੰ, ਸ਼ੁਕਰ ਮਨਾਉ ਉਹ ਸਾਨੂੰ ਇੱਜ਼ਤ ਨਾਲ ਬੁਲਾ ਲੈਣ ਕੋਈ ਹੋ ਸਕਦੇ ਹਨ ਸੁਭਾਗੇ ਪਰਿਵਾਰ ਜੋ ਸਤਿਕਾਰ ਮਾਨਦੇ ਨੇ, ਤਾਂ ਦੂਜਿਆਂ ਨੂੰ ਦਿਖਾ ਕੇ ਤਣਾਅ ਤੇ ਸੰਕਟ ਵਿੱਚ ਨਾ ਪਾਉ, ਹਰ ਸ਼ੈਅ ਬਦਲ ਗਈ, ਆਪਾਂ ਭੀ ਉਹ ਨਹੀਂ ਰਹੇ ਅੰਦਰੋਂ ਬਾਹਰੋਂ ਇਕ ਹੋਵੋ, ਆਖਰ ਬੱਚੇ ਸਾਡੇ ਹਨ, ਸਮਾਜ ਦੇ ਹਨ, ਕੌਮ ਦੇ ਹਨ, ਦੌਲਤ ਹਨ, ਗੁਆਉ ਨਾ ਫੋਕੇ ਦਮਗਜਿਆਂ ਨਾਲ ਪੜ੍ਹੇ ਲਿਖੇ ਸਭ ਦੇਖੀ ਜਾਂਦੇ ਹਨ ਕਿ ਕੀ ਅਸੀਂ ਕਰਦੇ ਹਾਂ ਗੁਰਦੁਆਰਿਆਂ ਵਿੱਚ ਸਿੱਖੀ ਚਮਕਦੀ ਹੈ, ਜਦੋਂ ਹੇਰਾ ਫੇਰੀਆਂ ਤੇ ਸਰਕਾਰੇ ਦਰਬਾਰੇ ਨਿਬੇੜੇ ਤੇ ਉਨ੍ਹਾਂ ਨੂੰ ਆਖੀਏ ਗੁਰੂ ਗ੍ਰੰਥ ਸਾਹਿਬ ਅੱਗੇ ਹੀ ਅਰਦਾਸ ਕਰੋ ਬੱਸ, ਕੀ ਫੇਰ ਉਹ ਗੁਰਮੁਖ ਅਰਦਾਸ ਕਰਦੇ ਸੁਣਦੇ ਨਹੀਂ ? ਜਾਂ ਫੇਰ ਗੁਰੂ ਮੰਨਦਾ ਨਹੀਂ ਖੈਰ ਮੇਰੇ ਵਿਚਾਰ ਹਨ, ਠੋਸਦੀ ਨਹੀਂ, ਵਿਚਾਰ ਗੋਚਰੇ ਹੀ ਕਰਦੀ ਹਾਂ । ਪੰਜਾਬ ਵਿੱਚ ਤਾਂ ਸਰ ਜਾਊਗਾ ਪਰ ਵਿਦੇਸ਼ਾਂ ਵਿੱਚ ਸਾਡੀ ਹੋਂਦ ਅਤੇ ਸਥਿਤੀ ਅੱਡਰੀ ਹੈ, ਔਲਾਦ ਹੀ ਖਜਾਨਾ ਹੈ, ਸੰਭਾਲਣ ਦੀ ਜ਼ਿੰਮੇਵਾਰੀ ਹੈ, ਸਾਨੂੰ ਆਪਣੀਆਂ ਗਤੀਵਿਧੀਆਂ ਤੇ ਗੌਰ ਦੀ ਲੋੜ ਹੈ, ਸਮਝਣ ਦੀ ਲੋੜ ਹੈ, ਤਾਣੀ ਉਲਝੀ ਤੇ ਨਹੀਂ ਸੁਲਝਦੀ ਹੁੰਦੀ, ਸਿਆਣਪ ਤੋਂ ਕੰਮ ਲਈਏ, ਸਮਝ ਜਾਈਏ, ਨਹੀਂ ਤਾਂ ਉਹਨੂੰ ਸਮਝਾਉਣਾ ਆਉਂਦਾ ਹੈ, ਛਿੰਨ ਮੇਂ ਕੌੜੇ ਹੋ ਗਏ, ਧਿਆਨ ਵਿੱਚ ਰੱਖੀਏ, ਮੇਰੀ ਕੜੱਤਣ ਭਰੀ ਲਿਖਤ ਦੀ ਖਿਮਾਂ ।
-ਬਲਵਿੰਦਰ ਕੌਰ ਚਾਹਲ ਸਾਊਥਾਲ