image caption:

ਐਲਨ ਮਸਕ ਦੇ 44 ਬਿਲੀਅਨ ਡਾਲਰ ਦੇ ਸੌਦੇ ਨੂੰ ਟਵਿੱਟਰ ਸ਼ੇਅਰਧਾਰਕਾਂ ਵਲੋਂ ਮਨਜੂਰੀ

 ਵਾਸ਼ਿੰਗਟਨ- ਟੈਸਲਾ ਦੇ ਸਹਿ-ਸੰਸਥਾਪਕ ਐਲਨ ਮਸਕ ਵਲੋਂ 44 ਬਿਲੀਅਨ ਡਾਲਰ ਦੇ ਸੌਦੇ ਨੂੰ ਟਵਿੱਟਰ ਸ਼ੇਅਰਧਾਰਕਾਂ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ।ਧਿਆਨ ਯੋਗ ਹੈ ਕਿ ਐਲਨ ਮਸਕ ਨੇ ਇਸ ਤੋਂ ਪਹਿਲਾਂ ਟਵਿਟਰ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਸੀ।
ਡੀਲ ਨੂੰ ਲੈ ਕੇ ਟਵਿੱਟਰ ਅਤੇ ਮਸਕ ਵਿਚਕਾਰ ਕਾਨੂੰਨੀ ਵਿਵਾਦ ਦੇ ਦਰਮਿਆਨ ਐਲਨ ਮਸਕ ਨੇ ਦੋਸ਼ ਲਾਇਆ ਸੀ ਕਿ ਟਵਿੱਟਰ ਨੇ ਉਸ ਨੂੰ ਆਪਣੇ ਕਾਰੋਬਾਰ ਬਾਰੇ ਗੁੰਮਰਾਹਕੁੰਨ ਜਾਣਕਾਰੀ ਦਿੱਤੀ। ਇਹ ਦਾਅਵਾ ਬੀਤੀ ਰਾਤ ਮਸਕ ਵਲੋਂ ਸੌਦੇ ਨੂੰ ਰੱਦ ਕਰਨ ਦੀ ਬਜਾਏ ਪੂਰਾ ਕਰਨ ਲਈ ਟਵਿੱਟਰ ਦੁਆਰਾ ਦਾਇਰ ਕੀਤੇ ਮੁਕੱਦਮੇ ਦੇ ਜਵਾਬ ਵਿਚ ਦਾਇਰ ਕੀਤਾ ਗਿਆ ਸੀ।ਟਵਿੱਟਰ ਨੇ ਕਿਹਾ ਕਿ ਸ਼ੁਰੂਆਤੀ ਗਿਣਤੀ ਤੋਂ ਪਤਾ ਲੱਗਾ ਹੈ ਕਿ ਸ਼ੇਅਰਧਾਰਕਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ 44 ਬਿਲੀਅਨ ਵਿੱਚ ਖਰੀਦਣ ਲਈ ਐਲਨ ਮਸਕ ਦੀ ਬੋਲੀ ਦਾ ਸਮਰਥਨ ਕੀਤਾ ਹੈ। ਇਹ ਅੰਕੜਾ ਸ਼ੇਅਰਧਾਰਕਾਂ ਦੀ ਇਕ ਮੀਟਿੰਗ ਦੌਰਾਨ ਆਇਆ। ਇਸ ਮੀਟਿੰਗ ਵਿਚ ਜਿæਆਦਾਤਰ ਵੋਟਾਂ ਆਨਲਾਈਨ ਹੀ ਪਾਈਆਂ ਗਈਆਂ।ਟਵਿੱਟਰ ਨੇ ਮਸਕ 'ਤੇ ਸੌਦੇ ਨੂੰ ਬੰਦ ਕਰਨ ਲਈ ਮੁਕੱਦਮਾ ਕੀਤਾ ਹੈ, ਜਿਸ ਦੀ ਸੁਣਵਾਈ ਅਕਤੂਬਰ 'ਚ ਕੀਤੀ ਗਈ ਹੈ।