image caption:

ਪੇਟਾ ਇੰਡੀਆ ਨੇ ਭਾਰਤ ਵਿਚ ਪਿੱਟਬੁਲ ਨਸਲ ’ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ

 ਨਵੀਂ ਦਿੱਲੀ- ਪਿੱਟਬੁਲ ਨਸਲ ਦੇ ਕੁੱਤੇ ਵਲੋਂ ਅਕਸਰ ਹੀ ਵੱਢੇ ਜਾਣ ਦੀਆਂ ਖ਼ਬਰਾਂ ਆਅੁਂਦੀਆਂ ਰਹਿੰਦੀਆਂ ਹਨ। ਕੁਝ ਸਮਾਂ ਪਹਿਲਾਂ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ &rsquoਚ ਇੱਕ ਔਰਤ ਨੂੰ ਪਿਟਬੁਲ ਕੁੱਤੇ ਨੇ ਵੱਢ ਲਿਆ ਸੀ, ਜਿਸ ਤੋਂ ਬਾਅਦ ਔਰਤ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਦੇਸ਼ ਭਰ &rsquoਚ ਪਿਟਬੁੱਲ ਨੂੰ ਲੈ ਕੇ ਦਹਿਸ਼ਤ ਵਧ ਗਈ ਹੈ। ਲਖਨਊ ਤੋਂ ਬਾਅਦ ਕਈ ਹੋਰ ਰਾਜਾਂ ਵਿੱਚ ਵੀ ਪਿੱਟਬੁਲਾਂ ਵੱਲੋਂ ਲੋਕਾਂ ਨੂੰ ਕੱਟੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਹੁਣ ਜਾਨਵਰਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਪੇਟਾ ਇੰਡੀਆ ਨੇ ਪਿੱਟਬੁਲ ਨਸਲ &rsquoਤੇ ਪਾਬੰਦੀ ਲਗਾਉਣ ਦੀ ਮੰਗ ਉਠਾਈ ਹੈ। ਪੇਟਾ ਦਾ ਕਹਿਣਾ ਹੈ ਕਿ ਕਈ ਦੇਸ਼ਾਂ ਦੀ ਤਰ੍ਹਾਂ ਭਾਰਤ ਸਰਕਾਰ ਨੂੰ ਵੀ ਪਿੱਟਬੁਲ ਨਸਲ &rsquoਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਧਿਆਨ ਯੋਗ ਹੈ ਕਿ ਕਈ ਦੇਸ਼ਾਂ ਵਿੱਚ ਇਸ ਨਸਲ ਦੇ ਪ੍ਰਜਨਨ &rsquoਤੇ ਪਾਬੰਦੀ ਹੈ। ਇਸ ਦੇ ਨਾਲ ਹੀ ਪੇਟਾ ਇੰਡੀਆ ਦਾ ਕਹਿਣਾ ਹੈ ਕਿ ਦੇਸ਼ ਦੇ ਕਈ ਰਾਜਾਂ ਵਿੱਚ ਪਿਟਬੁੱਲ ਦੀ ਗਲਤ ਵਰਤੋਂ ਹੋ ਰਹੀ ਹੈ। ਇਸ ਤਰ੍ਹਾਂ ਪੇਟਾ ਇੰਡੀਆ ਨੇ ਦੇਸ਼ &rsquoਚ ਪਿਟਬੁਲ ਨਸਲ &rsquoਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।