image caption:

ਵਿਵਾਦਾਂ ’ਚ ਘਿਰੇ ਜੀ ਖ਼ਾਨ ਨੇ ਮੰਗੀ ਮੁਆਫ਼ੀ

 ਚੰਡੀਗੜ੍ਹ- ਪੰਜਾਬੀ ਗਾਇਕ ਜੀ ਖ਼ਾਨ ਇਹਨਾਂ ਦਿਨੀ ਵਿਵਾਦਾਂ ਵਿੱਚ ਘਿਰੇ ਹੋਏ ਹਨ। ਕੁਝ ਦਿਨ ਪਹਿਲਾਂ ਗਣਪਤੀ ਉਤਸਵ ਮੌਕੇ ਜੀ ਖ਼ਾਨ ਵੱਲੋਂ ਗਣਪਤੀ ਵੰਧਨਾ ਦੀ ਥਾਂ ਸਟੇਜ ਉੱਪਰੋਂ ਫ਼ਿਲਮੀ ਗੀਤ ਗਾਏ ਗਏ ਜਿਸ ਤੋਂ ਬਾਅਦ ਇਹ ਵਿਵਾਦ ਭੜਕਿਆ। ਹੁਣ ਜੀ ਖ਼ਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਉਪਰ ਲਾਈਵ ਆ ਕੇ ਇਹ ਮਾਮਲੇ ਉਪਰ ਆਪਣੀ ਗ਼ਲਤੀ ਮੰਨਦੇ ਹੋਏ ਮਾਫ਼ੀ ਮੰਗੀ ਗਈ ਹੈ। ਚਾਰੋ ਪਾਸੇ ਹੋ ਰਹੇ ਇਸ ਵਿਰੋਧ ਤੋਂ ਬਾਅਦ ਜੀ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਪਰ ਲਾਈਵ ਹੋ ਕਿ ਆਪਣੀ ਇਸ ਗ਼ਲਤੀ ਨੂੰ ਕਬੂਲਦੇ ਹੋਏ ਪੂਰੇ ਹਿੰਦੂ ਸਮਾਜ ਤੋਂ ਮੁਆਫ਼ੀ ਮੰਗੀ ਹੈ। ਆਪਣੀ ਇਸ ਵੀਡੀਓ &rsquoਚ ਜੀ ਖ਼ਾਨ ਕਹਿੰਦੇ ਹਨ ਕਿ ਉਨ੍ਹਾਂ ਕੋਲੋਂ ਅਣਜਾਣੇ &rsquoਚ ਗਣਪਤੀ ਉਤਸਵ ਮੌਕੇ ਫ਼ਿਲਮੀ ਗੀਤ ਗਾ ਹੋ ਗਏ। ਸਰੋਤਿਆਂ ਨੇ ਉਸ ਨੂੰ ਗੀਤ ਗਾਉਣ ਲਈ ਬੇਨਤੀ ਕੀਤੀ ਸੀ ਤੇ ਉਸ ਨੂੰ ਲੱਗਾ ਕਿ ਸਰੋਤਿਆਂ &rsquoਚ ਰੱਬ ਵੱਸਦਾ ਹੈ ਤੇ ਉਨ੍ਹਾਂ ਦਾ ਕਹਿਣਾ ਨਹੀਂ ਮੋੜਨਾ ਚਾਹੀਦਾ। ਜੀ ਖ਼ਾਨ ਨੇ ਕਿਹਾ ਕਿ ਜੇ ਕਿਸੇ ਨੂੰ ਇਸ ਗੱਲ ਦਾ ਬੁਰਾ ਲੱਗਾ ਹੈ ਤਾਂ ਉਹ ਸਾਰਿਆਂ ਕੋਲੋਂ ਹੱਥ ਜੋੜ ਕੇ ਮੁਆਫ਼ੀ ਮੰਗਦੇ ਹਨ।